ਪ੍ਰਭੂ ਪ੍ਰੀਤਮ ਜੀ ਮੇਰੀ ਅਰਜ਼ ਸੁਣੋ ਜੀ, ਮੈਂ ਜੰਗਲ ਵਿੱਚ ਇਕੱਲੀ ਹਾਂ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

17/4/ 2013. 243

ਪ੍ਰਭੂ ਪ੍ਰੀਤਮ ਜੀ ਮੇਰੀ ਅਰਜ਼ ਸੁਣੋ ਜੀ, ਮੈਂ ਜੰਗਲ ਵਿੱਚ ਇਕੱਲੀ ਹਾਂ। ਮੈਂ ਰੱਬ ਤੋਂ ਬਗੈਰ ਕਿਵੇਂ ਹੌਸਲਾ ਕਰਾਂਗੀ? ਮੇਰਾ ਰੱਬ ਆਪਣੇ-ਆਪ ਵਿੱਚ ਆਪਦੀ ਮਰਜ਼ੀ ਕਰਦਾ ਹੈ। ਪ੍ਰੇਮੀ ਪ੍ਰਭੂ ਤੋਂ ਬਗੈਰ ਰਹਿੱਣਾਂ ਔਖਾ ਹੈ। ਰਾਤਾਂ ਬਹੁਤ ਔਖੀਆਂ ਲੰਘਦੀਆਂ ਹਨ। ਤੇਰੇ ਬਗੈਰ ਮੈਨੂੰ ਨੀਂਦ ਨਹੀਂ ਆਉਂਦੀ। ਪ੍ਰਭੂ ਜੀ ਤੇਰਾ ਪਿਆਰ ਮੈਨੂੰ ਮੋਹਤ ਕਰਦਾ ਹੈ। ਮੇਰਾ ਤਰਲਾ ਸੁਣ ਲੈ। ਬਗੈਰ ਪਿਆਰੇ ਰੱਬ ਤੋਂ, ਕਈ ਪ੍ਰਵਾਹ ਨਹੀਂ ਕਰਦਾ। ਕੋਈ ਨ ਦੀ ਗੱਲ ਨਹੀਂ ਸੁਣਦਾ। ਇਕੱਲੀ ਤੜਫ਼ ਰਹੀ ਹਾਂ॥ਸਤਿਗੁਰ ਨਾਨਕ ਜੀ ਤਰਸ ਕਰਕੇ, ਰੱਬ ਨਾਲ ਮਿਲਾ ਦਿੰਦੇ ਹਨ। ਬਗੈਰ ਪਿਆਰੇ ਤੋਂ ਵਿਯੋਗ ਵਿੱਚ ਪੀੜਾ ਸਹਿੱਣੀ ਪੈਂਦੀ ਹੈ।

ਜਿਸ ਦਾ ਪ੍ਰੇਮੀ ਰੱਬ ਹੀ ਭੁੱਲ ਦੇਵੇ, ਉਸ ਨੂੰ ਪ੍ਰਭੂ ਨਾਲ ਹੋਰ ਕੌਣ ਮਿਲਾ ਸਕਦਾ ਹੈ? ਸਤਿਗੁਰ ਜੀ ਦੀ ਪਿਆਰੀ ਰੱਬੀ ਬਾਣੀ ਨਾਲ ਜੋ ਪਿਆਰ ਕਰਦਾ ਹੈ। ਉਸ ਨੂੰ ਮਿੱਠੇ ਰਸ ਦਾ ਅੰਨਦ ਆਉੰਦਾ ਹੈ। ਜਦੋਂ ਰੱਬੀ ਬਾਣੀ ਪਿਆਰੀ ਲੱਗਦੀ ਹੈ। ਤਾਂ ਰੱਬ ਦੇ ਦਰ ਉਤੇ ਪਿਆਰ ਮਾਂਣ ਮਿਲਦਾ ਹੈ। ਉਸ ਦੇ ਮਨ ਵਿੱਚ ਗਿਆਨ ਗੁਣ ਆ ਜਾਂਦੇ। ਪਿਆਰੇ ਨੇੜੇ ਦੇ ਸੱਚੇ ਸਾਥੀ-ਦੋਸਤੋ ਸੁਣੋ, ਰੱਬ ਦੇ ਕੰਮਾਂ ਦੀ ਪ੍ਰਸੰਸਾ ਕਰਨ ਵਾਲੇ, ਅੰਨਦ ਮਾਂਣਦੇ ਹਨ। ਸਤਿਗੁਰ ਜੀ ਤਰਸ ਕਰਕੇ, ਰੱਬ ਨਾਲ ਮਿਲਾ ਦੇਣ, ਤਾਂ ਰੱਬੀ ਬਾਣੀ ਪਿਆਰੀ ਪੜ੍ਹੀ, ਲਿਖੀ ਸੁਣੀ ਜਾ ਸਕਦੀ ਹੈ। ਸਤਿਗੁਰ ਨਾਨਕ ਜੀ ਪ੍ਰਭੂ ਜੀ ਨੂੰ, ਜੋ ਬੰਦਾ ਯਾਦ ਕਰਦਾ ਹੈ। ਉਹੀ ਭਗਤ ਉਸ ਰੱਬ ਜੀ ਨੂੰ ਪਿਆਰਾ ਲੱਗਦਾ ਹੈ। ਜਿਸ ਬੰਦੇ ਨੂੰ ਧੰਨ-ਮੋਹ ਨੇ, ਆਪਦੀ ਖਿੱਚ ਦਿਖਾ ਕੇ, ਆਪਦੇ ਪਿਆਰ ਵਿੱਚ ਲਾ ਲਿਆ ਹੈ। ਧੰਨ-ਮੋਹ ਨੇ ਆਪਣੇ ਬਸ ਵਿੱਚ ਕਰ ਲਿਆ ਹੈ। ਉਹ ਇਸੇ ਵਿੱਚ ਉਲਝ ਗਿਆ ਹੈ। ਦੁਨੀਆਂ ਦੇ ਲਾਲਚਾਂ ਦੀ ਜ਼ਜ਼ੀਰ ਗਲ਼ ਵਿੱਚ ਫਸੀ ਹੋਈ ਹੈ। ਜੋ ਬੇਅੰਤ ਪਿਆਰੇ, ਸਤਿਗੁਰ ਪ੍ਰੀਤਮ ਤੋਂ ਬਗੈਰ ਨਹੀਂ ਟੁੱਟਦੀ। ਸਤਿਗੁਰ ਜੀ ਦੀ ਰੱਬੀ ਬਾਣੀ ਦੇ ਪਿਆਰੇ ਅੱਖਰ, ਉਹੀ ਬੰਦੇ ਪੜ੍ਹਦੇ, ਲਿਖਦੇ ਸੁਣਦੇ, ਬਿਚਾਰ ਕੇ ਅਰਥ ਕਰਦੇ ਹਨ। ਜਿਸ ਦਾ ਰੱਬ ਆਪ ਮਿਲਾਪ ਕਰਦਾ ਹੈ। ਉਸੇ ਦਾ ਹੁੰਦਾ ਹੈ। ਰੱਬ ਨੂੰ ਚੇਤੇ ਕਰੇ ਬਗੈਰ, ਬੰਦੇ ਕਾਂਮ, ਕਰੋਧ, ਹੰਕਾਂਰ, ਲੋਭ, ਮੋਹ ਨੂੰ ਕਾਬੂ ਨਹੀਂ ਕਰ ਸਕਦੇ। ਦੁਨੀਆਂ ਛੱਡ ਕੇ, ਸਾਧ ਬੱਣ ਕੇ, ਜੰਗਲਾਂ ਵਿੱਚ ਜਾਣ ਨਾਲ, ਪਵਿੱਤਰ ਨਹੀਂ ਬੱਣ ਸਕਦੇ। ਸਤਿਗੁਰ ਨਾਨਕ ਪ੍ਰਭੂ ਜੀ ਦੀ ਰੱਬੀ ਬਾਣੀ ਨੂੰ ਤਨ-ਮਨ ਲਾ ਕੇ ਬਿਚਾਰੀਏ। ਰੱਬ ਤੋਂ ਬਗੈਰ ਕਿਸੇ ਹੋਰ ਦੀ ਝਾਕ ਨਾਲ ਦਰਗਾਹ ਨਹੀਂ ਮਿਲਣੀ। ਪ੍ਰਭੂ ਜੀ ਤੇਰਾ ਨਾਂਮ ਪਵਿੱਤਰ ਹੈ ਜੀ। ਸਤਿਗੁਰ ਪ੍ਰਭੂ ਜੀ ਦੀ ਰੱਬੀ ਬਾਣੀ ਨੂੰ ਬਿਚਾਰੀਏ। ਪ੍ਰਮਾਤਮਾਂ ਜੀ ਤੇਰੀ ਦਰਗਾਹ ਪਵਿੱਤਰ ਹੈ। ਹਰ ਸਮੇਂ ਲਈ ਅਮਰ ਹੈ ਜੀ। ਰੱਬੀ ਬਾਣੀ ਦਾ ਸੌਦਾ ਕਰਨਾਂ, ਸਦਾ ਨਾਲ ਰਹਿੱਣ ਵਾਲਾ ਹੈ। ਰੱਬੀ ਬਾਣੀ ਦਾ ਸੌਦਾ ਅੰਮ੍ਰਿੰਤ ਰਸ ਹੈ। ਰੱਬ ਨੂੰ ਪਿਆਰ ਕਰਨ ਵਾਲੇ, ਦਿਨ-ਰਾਤ ਮੇਹਨਤ ਕਰਕੇ, ਲਾਭ ਲੈਂਦੇ ਹਨ। ਮੈਨੂੰ, ਰੱਬੀ ਬਾਣੀ ਨੂੰ ਬਿਚਾਰਨ ਤੋਂ ਬਗੈਰ, ਹੋਰ ਕੋਈ ਕੰਮ ਨਹੀਂ ਦਿਸਦਾ। ਮੈਂ ਹਰ ਸਮੇਂ, ਪਲ-ਪਲ ਰੱਬ ਨੂੰ ਚੇਤੇ ਕਰੀਏ। ਜਿਸ ਬੰਦੇ ਨੇ ਰੱਬ ਨੂੰ ਚੇਤੇ ਕਰਕੇ, ਲਾਭ ਲਿਆ ਹੈ। ਇਹ ਵੀ ਰੱਬ ਦੀ ਦ੍ਰਿਸ਼ਟੀ ਕਰਕੇ, ਚੰਗੇ ਭਾਗਾਂ ਨਾਲ ਮਿਲਿਆ ਹੈ। ਸਤਿਗੁਰ ਨਾਨਕ ਜੀ ਦੀ ਰੱਬੀ ਬਾਣੀ ਅੰਮ੍ਰਿੰਤ ਰਸ ਹੈ। ਸਪੂਰਨ ਸਤਿਗੁਰ ਪ੍ਰਭੂ ਜੀ ਮੈਨੂੰ ਹਾਂਸਲ ਹੋ ਗਏ ਹਨ। ਜਿਸ ਨੂੰ ਰੱਬ ਦਾ ਪਿਆਰ ਜਾਗਦਾ ਹੈ, ਉਹੀ ਤਰਲਾ ਕਰਦਾ ਹੈ। ਰੱਬ ਦੇ ਕੰਮਾਂ ਨੂੰ ਯਾਦ ਕਰਕੇ ਪ੍ਰਸੰਸਾ ਕਰਦਾ ਹੈ। ਪਿਆਰੇ ਰੱਬ ਤੋਂ ਬਗੈਰ, ਜਿਉ ਨਹੀਂ ਸਕਦੇ ਜੀ ਸਤਿਗੁਰ ਜੀ ਬਗੈਰ, ਰੱਬ ਦਾ ਘਰ ਨਹੀਂ ਮਿਲਦਾ। ਸਤਿਗੁਰ ਜੀ ਦੀ ਰੱਬੀ ਬਾਣੀ, ਗੁਣ ਦੱਸ ਰਹੀ ਹੈ। ਉਹੀ ਜੀਵਨ ਵਿੱਚ ਕਰੀਏ। ਲਾਲਚ ਮੁੱਕ ਜਾਂਦੇ ਹਨ। ਦੁਨੀਆਂ ਉਤੇ, ਸੁਖ, ਦਾਤਾਂ ਦੇਣ ਵਾਲਾ, ਇੱਕ ਭਗਵਾਨ ਹੀ ਹੈ, ਉਸ ਤੋਂ ਬਗੈਰ ਹੋਰ ਕੋਈ ਨਹੀਂ ਹੈ। ਰੱਬ-ਰੱਬ ਕੀਤੇ ਬਗੈਰ, ਜੀਵਨ ਦਾ ਅੰਨਦ ਨਹੀਂ ਬੱਣਦਾ। ਸਤਿਗੁਰ ਨਾਨਕ ਜੀ ਦੁਆਰਾ, ਉਹੀ ਬੰਦਾ ਰੱਬ ਨੂੰ ਮਿਲ ਸਕਦਾ ਹੈ। ਜਿਸ ਨੂੰ ਰੱਬ ਆਪ ਮਿਲਣਾਂ ਚਹੁੰਦਾ ਹੈ। ਉਨਾਂ ਦੀ ਜਿੰਦਗੀ ਦੀ ਰਾਤ, ਸੌਖੀ ਅੰਨਦ ਵਾਲੀ ਬੱਣ ਜਾਂਦੀ ਹੈ। ਜੋ ਬੰਦੇ ਰੱਬ ਨਾਲ. ਮਨ ਲਾ ਕੇ ਰੱਖਦੇ ਹਨ। ਆਪਣੇ-ਆਪ ਨੂੰ ਮਿੱਟਾ ਕੇ, ਰੱਬ ਦੇ ਕੰਮਾਂ ਦੀ ਪ੍ਰਸੰਸਾ ਕਰਨ ਨਾਲ, ਹਰ ਸਮੇਂ ਰੱਬ ਨਾਲ ਪਿਆਰ ਬੱਣ ਜਾਂਦਾ ਹੈ। ਮੇਰੇ ਦੋਸਤੋ ਸੁਣੋ, ਮਨ ਨੂੰ ਪਿਆਰਾ ਲੱਗਣ ਵਾਲਾ ਰੱਬ, ਸਤਿਗੁਰ ਜੀ ਦੀ ਰੱਬੀ ਦੀ ਬਾਣੀ ਵਿੱਚ ਹੈ। ਜੋ ਰੱਬ ਦੇ ਨਾਂਮ, ਕੰਮਾਂ ਦੀ ਪ੍ਰਸੰਸਾ ਕਰਦਾ ਹੈ। ਉਹ ਪਿਆਰੇ ਪ੍ਰਭੂ ਪਤੀ ਦਾ ਮਨ ਮੋਹ ਲੈਂਦੀ ਹੈ। ਸਤਿਗੁਰ ਨਾਨਕ ਜੀ ਨੂੰ ਉਹ ਭਗਤ ਪਿਆਰੇ ਲਗਦੇ ਹਨ। ਜਿਸ ਨੇ ਰੱਬ ਦੇ ਨਾਂਮ ਦੀ ਮਾਲਾ ਜੱਪੀ ਹੈ।

Comments

Popular Posts