ਰੱਬ ਦਾ ਨਾਂਮ ਚੇਤੇ ਕਰਨ ਬਗੈਰ ਜਿੰਦਗੀ ਕਿਸੇ ਕੰਮ ਨਹੀਂ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

25/4/ 2013. 251

ਸਤਿਗੁਰ ਨਾਨਕ ਪ੍ਰਭੂ, ਰੱਬ ਦਾ ਨਾਂਮ ਚੇਤੇ ਕਰਨ ਬਗੈਰ ਜਿੰਦਗੀ ਕਿਸੇ ਕੰਮ ਨਹੀਂ ਹੈ। ਧੱਧਾ ਅੱਖਰ ਤੋਂ, ਪ੍ਰਭੂ ਜੀ ਧੂੜੀ ਤੇਰੇ ਚਰਨਾਂ ਦੀ ਮਨ ਨੂੰ ਸੁਧ ਕਰਨ ਵਾਲੀ ਹੈ। ਉਹ ਬੰਦੇ ਕਰਮਾਂ ਵਾਲੇ ਹਨ। ਜਿੰਨਾਂ ਦੇ ਹਿਰਦੇ ਵਿੱਚ ਰੱਬ ਦੀ ਆਸ ਜਾਗਦੀ ਹੈ। ਉਹ ਧੰਨ ਨਹੀਂ ਮੰਗਦੇ, ਸੁਖਾਂ ਅੰਨਦ ਵਾਲੀ ਜਿੰਦਗੀ ਲਈ ਸੁਰਗ ਨਹੀ ਚਹੁੰਦੇ। ਉਹ ਤਾਂ ਆਪਣੇ ਬੇਅੰਤ ਪਿਆਰੇ ਰੱਬ ਦੇ ਭਗਤਾਂ ਵਿੱਚ ਸ਼ਰਨ ਚਰਨਾਂ ਵਿੱਚ ਰੁਲ ਜਾਂਦੇ ਹਨ। ਰੱਬ ਦੇ ਭਗਤਾਂ ਨੂੰ ਦੁਨੀਆਂ ਦੀ ਹੋਰ ਕੋਈ ਚੀਜ਼ ਮੋਹ ਨਹੀਂ ਸਕਦੀ। ਇੱਕ ਰੱਬ ਦੇ ਭਗਤ ਉਸ ਛੱਡਕੇ, ਹੋਰ ਕਿਸੇ ਕੋਲ ਨਹੀਂ ਜਾਂਦੇ। ਇੱਕ ਰੱਬ ਨੇ ਜਿਸ ਦੇ ਹਿਰਦੇ ਵਿੱਚ ਆਪਦਾ ਨਾਂਮ ਚੇਤੇ ਕਰਨ ਲਾ ਦਿੱਤਾ ਹੈ। ਸਤਿਗੁਰ ਨਾਨਕ ਪ੍ਰਭੂ, ਹੀ ਸੰਤ ਪ੍ਰਮਾਤਮਾਂ ਹਨ। ਬੇਅੰਤ ਪਹਿਰਾਵਿਆ, ਕੱਪਭੇ ਪਾਉਣ ਨਾਲ, ਗਰਮ ਦੇ ਬਾਰੇ ਸਿਆਣਪਾਂ ਦੱਸਣ ਨਾਲ, ਮਨ ਨੂੰ ਤਸੀਹੇ ਦੇਣ ਨਾਲ, ਕੋਈ ਰੱਬ ਨਹੀਂ ਮਿਲਿਆ। ਸਤਿਗੁਰ ਨਾਨਕ ਪ੍ਰਭੂ ਦੀ ਜਿਸ ਉਤੇ ਮੇਹਰ ਹੋਵੇ, ਉਹੀ ਰੱਬੀ ਬਾਣੀ ਦੇ ਗੁਣਾਂ ਵਾਲਾ ਭਗਤ ਬੱਣ ਸਕਦਾ ਹੈ। ਙੰਙਾ ਅੱਖਰ ਙਿਆਨੁ ਲਿਖਿਆ ਗਿਆ ਹੈ। ਬਗੈਰ ਅੱਕਲ ਦੇ, ਗੱਲਾਂ ਕਰਨ ਨਾਲ ਕੋਈ ਬੁੱਧੀ ਵਾਲਾ ਨਹੀਂ ਬੱਣਦਾ। ਭਾਵੇਂ ਸਾਸਤਰਾਂ ਦੇ ਬੇਅੰਤ ਢੰਗ ਵਰਤ ਕੇ, ਦੇਖ ਲਵੋ। ਗਿਆਨੀ ਅੱਕਲ ਉਸੇ ਕੋਲ ਹੁੰਦੇ ਹਨ। ਜਿਸ ਦੇ ਮਨ ਵਿੱਚ ਰੱਬ ਜੱਪਿਆ ਜਾਂਦਾ ਹੈ।

ਗੱਲੀ ਬਾਤੀ, ਕਹੇ, ਸੁਣੇ ਤੋਂ ਕੋੲੋ ਭਗਤ ਨਹੀਂ ਬੱਣ ਜਾਂਦਾ। ਬੁੱਧੀ ਅੱਕਲ ਉਸੇ ਕੋਲ ਹੁੰਦੇ ਹਨ। ਜੋ ਰੱਬ ਦੇ ਹੁਕਮ ਨੂੰ ਮੰਨਦੇ ਹਨ। ਦੁੱਖ-ਸੁੱਖ ਨੂੰ ਇਕੋ ਜਿਹਾ, ਮਹਿਸੂਸ ਕਰਦਾ ਹੈ। ਬੁੱਧੀ ਅੱਕਲ ਉਸੇ ਕੋਲ ਹੁੰਦੇ ਹਨ। ਜੋ ਰਬੀ ਬਾਣੀ ਦੀ ਬਿਚਾਰ ਕਰਨ ਲੱਗ ਜਾਵੇ। ਸਤਿਗੁਰ ਨਾਨਕ ਪ੍ਰਭੂ ਜੀ ਜਿਸ ਉਤੇ ਤਰਸ ਕਰਦੇ ਹਨ। ਦੁਨੀਆਂ ਤੇ ਉਹ ਲੋਕ ਆਏ ਦਿਸਦੇ ਹਨ। ਹਰ ਰੱਬ ਨੂੰ ਚੇਤੇ ਕਰਨ ਬਗੈਰ, ਪੱਸ਼ਆਂ ਵਰਗੇ ਹਨ। ਸਤਿਗੁਰ ਨਾਨਕ ਪ੍ਰਭੂ ਨਾਲ ਉਹੀਂ ਸਾਂਝ ਪਾ ਸਕਦੇ ਹਨ। ਜਿੰਨੈ ਦੇ ਮੱਥੇ ਉਤੇ, ਚੰਗੀ ਕਿਸਮਤ ਨਾਲ ਮਿਲਨ, ਉਕਿਰਆ ਹੁੰਦਾ ਹੈ। ਬੰਦਾ ਇਸ ਜਨਮ ਵਿੱਚ ਰੱਬ ਨੂੰ ਮਿਲਣ ਆਇਆ ਹੈ। ਪੈਦਾ ਹੁੰਦੇ ਹੀ ਧੰਨ ਮੋਹ ਨੇ ਘੇਰ ਲਿਆ ਹੈ। ਜੀਵ, ਜੰਤੂ ਸਬ ਮਾਂ ਦੇ ਪੇਟ ਵਿੱਚ, ਪੁੱਠੇ ਲੰਮਕਦੇ ਹਨ। ਐਸੀ ਸਜ਼ਾਂ ਦੀ ਜੇਲ ਹੈ। ਪਾਸਾ ਵੀ ਨਹੀਂ ਲੈ ਸਕਦੇ। ਸਿਰ ਮਾਂ ਦੇ ਗਰਭ ਵਿੱਚੋਂ ਬਾਹਰ ਜਾਂਣ ਲਈ, ਰੱਬ ਕੋਲ ਤਰਲੇ ਕਰਦਾ ਹੈ। ਉਦੋਂ ਰੱਬ ਦੇ ਨਾਂਮ ਦੀ ਸਮਾਧੀ ਲਾ ਕੇ, ਉਸ ਨੂੰ ਚੇਤੇ ਕਰਦੇ ਹੈ। ਹਰ ਸਾਹ ਨਾਲ, ਰੱਬ ਨੂੰ ਚੇਤੇ ਕਰਦੇ ਹਨ। ਉਸ ਧੰਨ ਵਿੱਚ ਲੱਗਿਆ ਰਹਿੰਦਾ ਹੈ। ਜੋ ਛੱਡ ਕੇ ਮਰ ਜਾਂਣਾ ਹੈ। ਜੋ ਦਾਤਾਂ ਦਿੰਦਾ ਹੈ, ਉਸ ਨੂੰ ਭੁੱਲ ਗਿਆ ਹੈ। ਜਿਸ ਉਤੇ ਪ੍ਰਮਾਤਮਾਂ ਮੇਹਰ ਕਰਦਾ ਹੈ। ਹਰ ਕੋਈ, ਜੀਵ, ਬੰਦੇ ਜੰਮਦੇ-ਮਰਦੇ, ਰੱਬ ਦੇ ਭਾਂਣੇ ਵਿੱਚ ਹਨ। ਕੋਈ ਉਸ ਤੋਂ ਬਾਹਰ ਨਹੀ ਹੋ ਸਕਦਾ। ਸਤਿਗੁਰ ਨਾਨਕ ਪ੍ਰਭੂ ਜੀ , ਜਿਸ ਬੰਦੇ ਦੇ ਮਨ ਵਿੱਚ ਚੇਤੇ ਰਹਿੰਦੇ ਹਨ। ਉਸ ਦਾ ਜੰਮਣਾਂ-ਮਰਨਾਂ ਮੁੱਕ ਜਾਂਦਾ ਹੈ। ਇਸ ਤਰਾ ਜੀਵ-ਮਨ ਨੂੰ, ਬੇਅੰਤ ਬਾਰ ਮਾਂ ਦੇ ਪੇਟ ਵਿੱਚ, ਪੈਂਦੇ ਹਨ। ਪਿਆਰ ਦੇ ਮਿੱਠੇ ਰਸ ਵਿੱਚ ਪੈ ਕੇ, ਜੀਵ ਅੱਲਗ-ਅੱਲਗ ਨਸਲਾਂ ਵਿੱਚ ਜੰਮਦੇ ਹਨ। ਇਸ ਬੰਦੇ ਨੂੰ ਧੰਨ ਨੇ, ਆਪਦੇ ਰਜੋ, ਸਤੋ ਤਪੋ, ਰਾਜ, ਲਾਲਚ, ਦਾਨ ਦੇ ਗੇੜ ਵਿੱਚ ਜੀਵ ਨੂੰ ਤੰਮਨਾਂ ਲੱਗੀ ਰਹਿੰਦੀ ਹੈ। ਹਰ ਇੱਕ ਦੇ ਅੰਦਰ ਆਪਦਾ ਮੋਹ ਬੱਣਾਂ ਦਿੱਤਾ ਹੈ। ਪ੍ਰਭੂ ਪ੍ਰੀਤਮ ਜੀ ਕੁੱਝ ਢੰਗ ਤਰੀਕਾ ਕਰੋ। ਜਿਸ ਨਾਲ ਧੰਨ ਦੇ ਮੋਹ ਦੇ ਜ਼ਹਿਰ ਤੋਂ ਬਚਿਆ ਜਾ ਸਕੇ। ਮੇਹਰਬਾਨੀ ਕਰਕੇ, ਰੱਬ ਦੇ ਭਗਤਾਂ ਨਾਲ, ਪ੍ਰਭੂ ਮਿਲ ਦਿੰਦਾ ਹੈ। ਸਤਿਗੁਰ ਨਾਨਕ ਪ੍ਰਭੂ, ਦੇ ਭਗਤਾਂ ਨੂੰ ਧੰਨ-ਮੋਹ ਦਾ ਪਿਆਰ ਨਹੀਂ ਹੋ ਸਕਦਾ।

ਬੰਦੇ ਵਿੱਚ ਹੋ ਕੇ, ਚੰਗੇ, ਮਾੜੇ ਕੰਮ ਰੱਬ ਆਪੇ ਕਰਾ ਰਿਹਾ ਹੈ। ਬੇਸਮਝ ਬੰਦੇ, ਮੈਂ-ਮੈਂ ਕਰਕੇ ਹੰਕਾਂਰ ਕਰਦਾਂ ਹੈ, ਸਤਿਗੁਰ ਨਾਨਕ ਪ੍ਰਭੂ ਜੀ ਤੋਂ ਬਗੈਰ ਕੋਈ ਕੰਮ ਵਿੱਚ ਸਫ਼ਲਾ ਨਹੀਂ ਕਰ ਸਕਦਾ। ਇੱਕ ਰੱਬ ਹੀ ਸਾਰਾ ਕੁੱਝ ਕਰਾ ਰਿਹਾ ਹੈ। ਰੱਬ ਆਪ ਹੀ ਮਾੜੇ ਕੰਮ, ਤੇ ਦਾਨ ਕਰਾਉਂਦਾ ਹੈ। ਜੁਗਾ ਤੋਂ ਹਰ ਜਨਮ ਵਿੱਚ, ਰੱਬ ਜੀਵ ਨੂੰ ਜਿਧਰ, ਕਿਤੇ ਲਗਾਉਂਦਾ ਹੈ। ਜੀਵ ਉਧਰ ਲੱਗਦਾ ਹੈ। ਉਹੀ-ਉਹੀ ਜੀਵ ਲੈਂਦੇ ਹਨ, ਜੋ ਤੂੰ ਪ੍ਰਭੂ ਦਿੰਦਾ ਹੈ। ਰੱਬ ਦੇ ਕੰਮਾਂ ਦਾ ਕੋਈ, ਅੰਨਦਾਜ਼ਾ ਨਹੀਂ ਲਗਾ ਸਕਦਾ। ਉਹੀ ਦੁਨੀਆਂ ਉਤੇ ਹੋ ਰਿਹਾ ਹੈ, ਜੋ ਰੱਬ ਕਰਨਾਂ ਚਹੁੰਦਾ ਹੈ। ਇੱਕ ਰੱਬ ਤੋਂ ਹੀ ਸਾਰੀ ਦੁਨੀਆਂ ਦਾ ਪਸਾਰਾ ਹੈ। ਸਤਿਗੁਰ ਨਾਨਕ ਪ੍ਰਭੂ, ਆਪ ਹੀ ਜੀਵਨ ਨੂੰ ਸੁਧਾਰ ਕੇ, ਸਹੀ ਤਰਾਂ ਚਲਾਉਣ ਵਾਲਾ ਹੈ। ਬਾਣੀ ਵਿੱਚ, ਰੱਬ ਨੂੰ ਪਤੀ ਤੇ ਜੀਵ ਨੂੰ ਔਰਤ ਕਿਹਾ ਹੈ। ਇਹ ਜੀਵ ਬੰਦੇ ਦੁਨੀਆਂ ਦੀਆਂ ਖੁਸ਼ੀਆਂ ਵਿੱਚ ਮਸਤ ਹਨ। ਸਤਿਗੁਰ ਨਾਨਕ ਪ੍ਰਭੂ ਜੀ ਦਾ ਆਸਰਾ ਲੈਣ ਨਾਲ, ਹੰਕਾਂਰ, ਮੋਹ ਸਬ ਮੁੱਕ ਜਾਂਦੇ ਹਨ

Comments

Popular Posts