ਰੱਬ ਇੱਕ ਹੈ , ਸਤਿਗੁਰ ਜੀ ਦੀ ਮੇਹਰਬਾਨੀ ਕਰਨ ਨਾਲ ਮਿਲਦਾ ਹੈ।

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
24/4/ 2013. 250

ਰੱਬ ਇੱਕ ਹੈ , ਸਤਿਗੁਰ ਜੀ ਦੀ ਮੇਹਰਬਾਨੀ ਕਰਨ ਨਾਲ ਮਿਲਦਾ ਹੈ। ਸਤਿਗੁਰ ਮੇਰੀ ਮਾਂ ਹੈ। ਗੁਰੂ ਮੇਰਾ ਬਾਪ ਹੈ। ਗੁਰੂ ਮੇਰਾ ਖ਼ਸਮ ਭਗਵਾਨ ਹੈ। ਸਤਿਗੁਰ ਮੇਰਾ ਸਕਾ ਹੈ। ਗੁਰੂ ਵਿਕਾਰਾਂ ਦਾ ਭਰਮ ਦੂਰ ਕਰਦਾ ਹੈ। ਗੁਰੂ ਮੇਰਾ ਸਕਾ ਰਿਸ਼ਤੇਦਾਰ, ਤੋੜ ਨਿਭਾਉਣ ਵਾਲਾ ਹੈ। ਸਤਿਗੁਰ ਮੇਰਾ ਮੈਨੂੰ ਹਰ ਵਸਤੂ ਦਿੰਦਾ ਹੈ। ਗੁਰੂ ਮੇਰਾ ਰੱਬ ਦਾ ਨਾਮ ਚੇਤੇ ਕਰਾਉਣ ਦਾ ਢੰਗ ਦੱਸਦਾ ਹੈ। ਗੁਰੂ ਮੇਰਾ ਮਨ ਵਿੱਚ ਹੈ, ਕਦੇ ਗੁੱਮ ਨਹੀ ਹੋ ਸਕਦਾ। ਸਤਿਗੁਰ ਮੇਰਾ ਸ਼ਬਦਾਂ ਦਾ ਰਸ ਹੈ, ਮਨ ਲਈ ਧਰਮਿਕ ਇਸ਼ਨਾਨ ਹੈ। ਸਤਿਗੁਰ ਠੰਡਕ, ਸੱਚਾਈ, ਅੱਕਲ ਦਾ ਸਰੂਪ ਹੈ। ਗੁਰੂ ਵਿੱਚ ਇਹ ਗੁਣ ਹੈ, ਜੋ ਗੁਰੂ ਨਾਲ ਲੱਗਦਾ ਹੈ। ਉਹ ਗੁਰੂ ਵਰਗਾ ਬੱਣ ਜਾਂਦਾ ਹੈ। ਗੁਰੂ ਮੇਰਾ ਸ਼ਬਦਾਂ ਨਾਲ ਰੋਸ਼ਨੀ ਦਿੰਦਾ ਹੈ। ਗੁਰੂ ਤੱਕ ਕੋਈ ਪਹੁੰਚ ਨਹੀਂ ਸਕਦਾ। ਬਹੁਤ ਵੱਡ, ਊਚਾ ਹੈ। ਸਤਿਗੁਰ ਦੁਨੀਆਂ ਬੱਣਾਉਣ ਵਾਲਾ ਹੈ। ਗੁਰੂ ਸਾਰੇ ਮਾਂੜੇ ਕੰਮ ਖ਼ੱਤਮ ਕਰ ਦਿੰਦਾ ਹੈ। ਗੁਰੂ ਮੇਰਾ ਬੰਦੇ ਨੂੰ ਪਾਪਾਂ ਵਿੱਚੋਂ ਕੱਢ ਕੇ ਪਵਿੱਤਰ ਕਰਦਾ ਹੈ। ਸਤਿਗੁਰ ਜੀ ਆਪਦੇ ਭਗਤਾਂ, ਪਿਆਰਿਆ ਨਾਲ ਜੋੜ ਕਰਾਦੇ, ਉਨਾਂ ਨਾਲ ਗੁਰੂ, ਭਗਵਾਨ ਦਾ ਨਾਂਮ ਜੱਪ ਕੇ; ਅਸੀਂ ਮਾੜੇ ਕੰਮ ਕਰਨ ਵਾਲੇ ਵੀ, ਜੀਵਨ ਸਫ਼ਲ ਕਰ ਲਈਏ। ਗੁਰੂ ਸਤਿਗੁਰ ਨਾਨਕ ਭਗਵਾਨ, ਗੁਣੀ-ਗਿਆਨੀ ਦੁਨੀਆਂ ਦਾ ਮਾਲਕ ਰੱਬ ਹੈ, ਉਸ ਨੂੰ ਸੀਸ ਝੁੱਕਾਈਏ, ਸਿਜਦਾ ਕਰੀਏ।

ਸਤਿਗੁਰ ਦੁਨੀਆਂ ਬੱਣਨ ਤੋਂ ਪਹਿਲਾਂ ਦਾ ਜੁਗਾਂ-ਜੁਗਾਂ ਤੋਂ ਹੈ। ਰੱਬੀ ਬਾਣੀ ਦੇ, ਸਤਿਗੁਰ ਸ਼ਬਦ ਦੇ ਗੁਣਾਂ ਨਾਲ, ਜੀਵਨ ਸੂਚਾ ਬੱਣ ਜਾਂਦਾ ਹੈ।ਸ੍ਰਿਸਟੀ ਆਪ ਰੱਬ ਨੇ ਬੱਣਾਈ ਹੈ। ਰੱਬ ਨੇ, ਆਪ ਸਬ ਕੀਤਾ ਹੈ। ਉਹੀ ਸਾਰਾ ਕੁੱਝ ਕਰ ਸਕਦਾ ਹੈ। ਸਤਿਗੁਰ ਨਾਨਕ ਰੱਬ ਜੀ, ਹਰ ਥਾਂ ਵੱਸਦਾ ਹੈ। ਹੋਰ ਕੋਈ ਦੂਜਾ ਨਹੀਂ ਹੈ। ਜੋ ਸਤਿਗੁਰ ਸਾਧ ਦਾ ਰੂਪ ਵੀ ਹੈ, ਉਸ ਰੱਬ ਨੂੰ ਸੀਸ ਝੁੱਕਦਾ ਹੈ, ਸਿਜਦਾ ਹੈ। ਦੁਨੀਆਂ ਪੈਦਾ ਹੋਣ ਵੇਲੇ ਵੀ ਸੀ, ਹੁਣ ਵੀ ਹੈ। ਦੁਨੀਆਂ ਮੁੱਕਣ ਤੱਕ ਪ੍ਰਭੂ ਹੋਵੇਗਾ। ਆਪ ਹੀ ਖਾਲੀ ਥਾਂਵਾਂ ਉਤੇ ਹੁੰਦਾ ਹੈ। ਆਪ ਹੀ ਖੁਸ਼ੀਆਂ ਵਿੱਚ ਪ੍ਰਭੂ ਹੁੰਦਾ ਹੈ। ਆਪ ਹੀ ਪ੍ਰਭੂ , ਆਪਦੀ ਪ੍ਰਸੰਸਾ ਸੁਣਦਾ ਹੈ। ਆਪਣੇ-ਆਪ ਨੂੰ ਪ੍ਰਮਾਤਮਾਂ ਨੇ, ਦੁਨੀਆਂ ਉਤੇ ਬਨਸਪਤੀ, ਜੀਵਾਂ ਸਬ ਕਾਸੇ ਵਿੱਚ ਪੈਦਾ ਕੀਤਾ ਹੈ। ਪ੍ਰਭੂ ਆਪ ਹੀ ਪਿਤਾ ਹੈ। ਆਪ ਹੀ ਮਾਤਾ ਹੈ। ਪ੍ਰਭੂ ਆਪ ਹੀ ਦਿਸੀ ਜਾਦਾ ਹੈ। ਆਪ ਹੀ ਕਿਤੇ ਨਜ਼ਰ ਨਹੀਂ ਆਉਂਦਾ। ਸਤਿਗੁਰ ਨਾਨਕ ਪ੍ਰਭੂ ਜੀ ਤੇਰੇ ਕੰਮ, ਗੁਣ, ਚੋਜ ਦੱਸ ਨਹੀਂ ਸਕਦੇ। ਕੰਮਜ਼ੋਰਾਂ ਗਰੀਬਾਂ ਉਤੇ, ਮੇਹਰਬਾਨ ਹੋਣ ਵਾਲੇ, ਪ੍ਰਭੂ ਜੀ, ਮੇਰੇ ਤੇ ਰੱਬ ਜੀ ਤਰਸ ਕਰੋ। ਪ੍ਰਭੂ ਮੇਰਾ ਮਨ ਐਨਾਂ ਨੀਵਾ ਕਰਦੇ, ਤੇਰੇ ਭਗਤਾਂ ਦੇ ਪੈਰਾਂ ਵਿੱਚ, ਮੇਰਾ ਮਨ ਧੂੜੀ ਬੱਣ ਜਾਵੇ। ਬਨਸਪਤੀ, ਜੀਵਾਂ ਸਬ ਕਾਸੇ ਵਿੱਚ ਪ੍ਰਭੂ ਦਿਸਦਾ ਵੀ ਹੈ।

ਆਪ ਹੀ, ਬੰਦਿਆਂ ਵਿੱਚ ਧੰਨ ਦਾ ਮੋਹ ਲਾਲਚ, ਧੰਨ ਦਾ ਦਾਨੀ, ਧੰਨ ਦਾ ਸਬਰ ਕਰਨ ਵਾਲਾ ਵੀ ਹੈ। ਸਤਿਗੁਰ ਨਾਨਕ ਜੀ ਇੱਕੋ ਰੱਬ ਹੈ, ਜਿਸ ਪ੍ਰਭੂ ਜੀ ਨੇ, ਬਨਸਪਤੀ, ਜੀਵਾਂ ਬੰਦਿਆ ਸਬ ਕਾਸੇ ਨੂੰ, ਆਪਦੀ ਇੱਕ ਸ਼ਕਤੀ ਨਾਲ ਚਲਾ ਰਿਹਾ ਹੈ। ਉਸ ਰੱਬ ਨੇ, ਬੰਦੇ ਨੂੰ ਰੱਬੀ ਬਾਣੀ ਨਾਲ, ਸਤਿਗੁਰ ਦਾ ਪਿਆਰਾ ਭਗਤ ਬੱਣਨ ਲਈ ਭੇਜਿਆ ਹੈ। ਉਸ ਨੇ ਸਬ ਨੂੰ ਇਕੋ ਆਪਦੀ ਰੱਬੀ ਜੋਤ ਨਾਲ ਜੀਵਤ ਰੱਖਿਆ ਹੈ। ਅਨੇਕਾਂ ਤਰਾਂ ਨਾਲ, ਦੁਨੀਆਂ ਪੈਦਾ ਕੀਤਾ ਹੈ। ਜੰਮਣ-ਮਰਨ ਕਰਕੇ ਪਿਆਰ ਵਧਾਇਆ ਹੈ। ਰੱਬ ਜੀ ਤੂੰ ਜਨਮ ਮਰਨ ਵਿੱਚ ਨਹੀਂ ਹੈ। ਅੱਲਗ-ਅੱਲਗ ਕਿਸਮਾਂ ਦਾ ਧੰਨ-ਮੋਹ ਦਾ ਖਿਲਾਰਾ ਹੈ। ਆਪ ਹੀ, ਬੰਦਿਆਂ ਵਿੱਚ ਧੰਨ ਦਾ ਮੋਹ ਲਾਲਚ, ਧੰਨ ਦਾ ਦਾਨੀ, ਧੰਨ ਦਾ ਸਬਰ ਕਰਨ ਵਾਲਾ ਵੀ ਹੈ। ਆਪ ਹੀ ਪ੍ਰਭੂ, ਇਸ ਧੰਨ ਦੇ ਤਿੰਨਾਂ ਗੁਣਾ ਤੋਂ ਦੂਰ ਦਿੱਸ ਰਿਹਾਂ ਹੈ। ਸਤਿਗੁਰ ਨਾਨਕ ਪ੍ਰਮਾਤਮਾਂ ਜੀ ਬਾਰੇ, ਪੂਰੇ ਗੁਣਾ, ਕੰਮਾਂ, ਗਿਆਨ, ਊਚਾਈ, ਲੰਬਾਈ, ਅਕਾਰ ਦਾ ਹਿਸਾਬ ਨਹੀਂ ਲਾ ਸਕਦੇ। ਉਹ ਬੇਅੰਤ ਹੈ। ਉਹੀ ਬੰਦੇ ਧਨੀ ਹਨ, ਜਿੰਨਾਂ ਕੋਲ ਰੱਬ ਦਾ ਨਾਂਮ ਸੰਭਾਲਿਆ ਹੋਇਆ ਹੈ। ਰੱਬ ਸਦਾ ਰਹਿੱਣ ਵਾਲਾ ਸੱਚਾ, ਸੱਚਾ, ਅਟੱਲ ਰਹਿੱਣ ਵਾਲਾ ਰੱਬ ਹੈ। ਸੱਚੇ ਰੱਬ ਤੋਂ ਬਗੈਰ, ਹੋਰ ਕੋਈ ਨਹੀਂ ਹੈ। ਜਿਸ ਨੂੰ ਪ੍ਰਭੂ ਆਪ, ਆਪਦਾ ਆਸਰਾ ਦਿੰਦਾ ਹੈ, ਉਹੀ ਓਟ ਲੈ ਸਕਦਾ ਹੈ। ਪ੍ਰਭੂ ਪਿਆਰਾ, ਰੱਬ ਨੂੰ ਚੇਤੇ ਕਰਕੇ, ਰੱਬ ਦੇ ਗੁਣ ਗਾ ਕੇ, ਦੂਜਿਆ ਨੂੰ ਸੁਣਾਂਉਂਦਾ ਹੈ। ਪ੍ਰਭੂ ਪਿਆਰੇ ਉਤੇ, ਕੋਈ ਡਰ, ਵਹਿਮ ਕੁੱਝ ਵੀ ਅਸਰ ਨਹੀਂ ਕਰਦਾ। ਪ੍ਰਭੂ ਪਿਆਰੇ ਨੂੰ ਰੱਬ ਹਰ ਥਾਂ, ਜੀਵ ਵਿੱਚ ਦਿਸਦਾ ਹੈ। ਪ੍ਰਭੂ ਪਿਆਰਾ ਜੋ ਐਸਾ ਹੈ। ਉਹ ਸਾਧੂ ਹੈ। ਰੱਬ ਨਾਲ ਜੁੜ ਕੇ, ਪ੍ਰਭੂ ਵਿੱਚ ਲੀਨ ਹੋ ਗਿਆ ਹੈ। ਸਤਿਗੁਰ ਨਾਨਕ ਪ੍ਰਭੂ ਜੀ ਉਸ ਤੋਂ ਸਦਕੇ ਜਾਂਦੇ ਹਨ। ਜਾਨ ਵਾਰਦੇ ਹਨ। ਹਰ ਸਮੇਂ ਬੰਦੇ ਧੰਨ ਦੌਲਤ ਪਿਛੇ ਭੱਜੇ ਫਿਰਦੇ ਹਨ। ਜੋ ਸਬ ਨਾਸ਼ ਹੋਣ ਵਾਲਾ ਹੈ।

Comments

Popular Posts