ਭਾਗ 23 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਮਰਦ-ਔਰਤ ਇੱਕ ਦੂਜੇ ਨਾਲ ਖੇਡ ਖੇਡਦੇ ਹਨ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਗੁਰੀ ਦੀ ਕਾਪੀ ਵਿੰਦਰ ਦੇ, ਫਿਰ ਹੱਥ ਲੱਗ ਗਈ ਸੀ। ਵਿੰਦਰ ਨੇ ਸੋਚਿਆ, ਇਸ ਕਾਪੀ ਨੂੰ ਅੱਗ ਲਾ ਕੇ ਫੂਕ ਦੇਵਾ। ਮੈਂ ਉਸ ਦੀ ਬਕਵਾਸ ਜਿੰਦਗੀ ਤੋਂ ਕੀ ਲੈਣਾਂ ਹੈ? ਜੇ ਕਾਪੀ ਨਾਂ ਮਿਲਦੀ। ਫਿਰ ਵੀ ਜਿੰਦਗੀ ਚੰਗੀ ਭਲੀ ਲੰਘੀ ਜਾਂਣੀ ਸੀ। ਹੁਣ ਪੁਲੀਸ ਵਾਂਗ, ਹੋਰ ਸੂਹਾਂ ਲੱਭੀ ਜਾਂਨੀ ਹੈ। ਆਪਣਾਂ ਦਿਮਾਗ ਖ਼ਰਾਬ ਕਰਦੀ ਹੈ। ਨਾਂ ਚਹੁੰਦੇ ਹੋਏ ਵੀ, ਕਾਪੀ ਦਾ ਦੂਜਾ ਵਰਕਾ, ਫਿਰ ਖੁਲ ਗਿਆ ਸੀ। ਵਿੰਦਰ ਨੇ, ਉਸ ਤੋਂ ਅੱਗੇ ਪੜ੍ਹਨਾਂ ਸ਼ੁਰੂ ਕਰ ਦਿਤਾ। ਗੁਰੀ ਨੇ ਅੱਗੇ ਲਿਖਿਆ ਸੀ। ਜਦੋਂ ਮੈਂ ਆਮ ਹੀ ਕੋਮਲ ਕੋਲ ਜਾਂਣ ਲੱਗ ਗਿਆ। ਮੈਨੂੰ ਗੁਆਂਢੀਂ ਵੀ ਜਾਂਨਣ ਲੱਗ ਗਏ ਸਨ। ਮੈਂ ਉਨਾਂ ਕੋਲ ਰੁਕ ਜਾਂਦਾ ਸੀ। ਇੱਕ ਦਿਨ, ਮੈਨੂੰ ਇੱਕ ਮਰਦ ਨੇ ਪੁੱਛਿਆ, " ਕੀ ਤੂੰ ਇਹ ਔਰਤ ਨਾਲ, ਵਿਆਹ ਕਰਾ ਲਿਆ ਹੈ? ਇਹ ਤਾਂ ਮਰਦਾਂ ਦੀ ਚੈਕਅੱਪ ਕਰਦੀ ਹੈ। ਇਸ ਨੇ ਚਾਰ ਮਰਦ ਸ਼ਾਦੀ ਕਰਕੇ, ਛੱਡ ਦਿੱਤੇ ਹਨ। ਉਦਾ ਜੋ ਗੇੜਾ-ਛੇੜਾ ਮਾਰਨ ਆਉਂਦੇ ਹਨ। ਕਦੇ ਗਿੱਣੇ ਨਹੀਂ ਗਏ। " ਉਸ ਦਿਨ, ਉਨਾਂ ਕੋਲ, ਹੋਰ ਵੀ ਗੁਆਂਢੀਂ ਆ ਗਿਆ ਸੀ। ਉਸ ਨੇ ਦੱਸਿਆ, " ਮੇਰਾ ਬੇਟਾ ਵੀ, ਇਸ ਔਰਤ ਨਾਲ ਵਿਆਹ ਕਰਾਉਣ ਦੀ, ਅੜੀ ਤੇ ਅੜਿਆ ਹੋਇਆ ਹੈ। ਕਮਾਲ ਦੀ ਜਾਦੂ ਗਰਨੀ ਹੈ। ਮੁੰਡੇ ਜਾਂਣਦੇ ਹੋਏ ਵੀ, ਇਸ ਦੇ ਜਾਲ ਵਿੱਚ ਫਸੀ ਜਾਂਦੇ ਹਨ। ਗੁੱਸਾ ਨਹੀਂ ਕਰਨਾਂ, ਜੇ ਤੁਸੀ ਉਸ ਔਰਤ ਦੇ ਰਿਸ਼ਤੇਦਾਰ ਹੋ। ਉਸ ਨੂੰ ਸਮਝਾਵੋ। ਮਹੱਲੇ ਵਿੱਚ ਐਸੀ ਖੇਡ ਨਾਂ ਰਚਾਵੇ। " ਮੈਂ ਕੋਮਲ ਦੇ ਘਰ, ਮਾਂ-ਬਾਪ ਜਾਂ ਹੋਰ ਕਿਸੇ ਨੂੰ, ਨਹੀਂ ਦੇਖਿਆ ਸੀ। ਪਰ ਮੈਂ ਇਸ ਝੱਜਟ ਤੋਂ ਕੀ ਲੈਣਾਂ ਸੀ? ਉਹ ਹਰ ਗੇੜੇ, ਮੈਨੂੰ ਜੇਬ ਖ਼ਰਚਾ ਦੇ ਕੇ, ਜੇਬਾਂ ਭਰ ਦਿੰਦੀ ਸੀ।
ਗੁਆਂਢੀਂਆਂ ਦੀਆਂ ਗੱਲਾਂ ਮੈਨੂੰ ਚੇਤੇ ਆ ਰਹੀਆਂ ਸਨ। ਮੈਂ ਕੋਮਲ ਨੂੰ ਪੁੱਛਣਾਂ ਚਹੁੰਦਾ ਸੀ। ਮੈਂ ਦਾਰੂ ਦੇ ਚਾਰ ਪਿਗ ਲਾਏ। ਹਿੰਮਤ ਕੀਤੀ। ਉਸ ਨੂੰ ਪੁੱਛਿਆ, " ਕੀ ਤੇਰੀ ਜਿੰਦਗੀ ਵਿੱਚ ਹੋਰ ਵੀ ਕੋਈ ਮਰਦ ਆਇਆ ਹੈ? " ਉਸ ਨੇ ਕਿਹਾ, " ਤੂੰ ਹੀ ਮੇਰੀ ਜਿੰਗਦੀ ਵਿੱਚ ਪਹਿਲਾ ਮਰਦ ਹੈ। " ਮੈਨੂੰ ਦਾਰੂ ਚੜ੍ਹੀ ਹੋਈ ਸੀ। ਮੈਂ ਦਬਕਾ ਮਾਰਿਆ। ਉਸ ਨੂੰ ਕਿਹਾ, " ਉਹ ਪਰਲੇ ਗੁਆਂਢੀਂ ਦਾ ਮੁੰਡਾ ਮਿਲਿਆ ਸੀ। ਉਸ ਨੇ ਦੱਸਿਆ ਹੈ, " ਮੈਂ ਕੋਮਲ ਨਾਲ ਵਿਆਹ ਕਰਾਉਣਾਂ ਚਹੁੰਦਾ ਹੈ। ਕੀ ਪਤਾ ਮੈਂ ਫਿੱਟ ਆ ਜਾਵਾਂ। ਪਰ ਉਸ ਨੇ ਚਾਰ ਮਰਦਾਂ ਨੂੰ ਤਲਾਕ ਦੇ ਦਿੱਤਾ ਹੈ।" ਉਸ ਮੁੰਡੇ ਨੇ ਕੋਲੋ ਥੋੜੀ, ਝੂਠ ਮੈਨੂੰ ਦੱਸ ਦਿੱਤਾ। " ਕੋਮਲ ਨੇ ਕਿਹਾ, " ਪਹਿਲੇ ਮੁੰਡੇ ਨੂੰ ਇੰਡੀਆਂ ਤੋ ਸੱਦਿਆ ਸੀ। ਉਸ ਨਾਲ ਮੇਰੀ ਨਹੀਂ ਬਣੀ। ਹਰ ਰੋਜ਼ ਮੈਨੂੰ ਪੁੱਛਦਾ ਸੀ। ਕਿਥੋਂ ਆਈ ਹੈ? ਕਿਥੇ ਜਾਣਾਂ ਹੈ? ਮੈਂ ਇੰਨੇ ਸੁਆਲਾਂ ਦੇ ਜੁਆਬ ਨਹੀਂ ਦੇ ਸਕਦੀ। ਦੂਜਾ ਵੀ ਪੰਜਾਬ ਤੋਂ ਮੰਗਵਾਇਆ ਸੀ। ਉਹ ਐਸਾ ਨਮੂਨਾਂ ਸੀ। ਜਿਧਰ ਮੈਂ ਜਾਂਣਾ ਹੁੰਦਾ ਸੀ। ਬੱਚਿਆਂ ਵਾਂਗ, ਮੇਰੇ ਤੋਂ ਪਹਿਲਾਂ ਜੁੱਤੀ ਪਾ ਕੇ, ਖੜ੍ਹ ਜਾਂਦਾ ਸੀ। ਤੀਜਾ ਕੰਮ ਤੋਂ ਮਿਲ ਗਿਆ ਸੀ। ਕੰਮ ਉਤੇ ਮੇਰੀ ਰਾਖੀ ਕਰਦਾ ਸੀ। ਜੇ ਮੈਂ ਲੰਚ ਸਮੇਂ, ਕਿਸੇ ਹੋਰ ਮਰਦ ਨਾਲ, ਬੈਠ ਜਾਂਦੀ ਸੀ। ਸਾਡੇ ਵਿੱਚਕਾਰ ਆ ਕੇ ਬੈਠ ਜਾਂਦਾ ਸੀ। ਚੌਥਾ ਤਾਂ 24 ਘੰਟੇ ਨੌਕਰੀ ਪਿਛੇ ਲੱਗਾ ਰਹਿੰਦਾ ਸੀ। ਮੇਰੀ ਪ੍ਰਵਾਹ ਨਹੀਂ ਕਰਦਾ ਸੀ। " ਮੈਂ ਉਸ ਨੂੰ ਪੁੱਛਿਆ, " ਫਿਰ ਤੈਨੂੰ ਕਿਹੋ ਜਿਹਾ ਮਰਦ ਚਾਹੀਦਾ ਹੈ? "
ਉਹ ਸੋਫ਼ੇ ਉਤੇ ਬੈਠੀ ਸੀ। ਉਹ ਉਠ ਕੇ ਬਾਸਰੂਮ ਗਈ। ਉਸ ਦੀ ਬੈਠਣ ਵਾਲੀ, ਜਗਾ ਤੋਂ, ਖਾਲੀ ਦਾਰੂ ਦੀ ਬੋਤਲ ਭੂਜੇ ਡਿੱਗ ਗਈ ਸੀ। ਉਹ ਮੁੜ ਕੇ ਆਈ। ਤਾਂ ਝੂਲ ਰਹੀ ਸੀ। ਉਸ ਨੇ ਮੇਰੀ ਗੱਲ ਦਾ ਮੈਨੂੰ ਜੁਆਬ ਦਿੱਤਾ, " ਅਜੇ ਮੈਂ ਸੋਚਿਆ ਨਹੀਂ ਹੈ। ਮੈਨੂੰ ਕੈਸਾ ਬੰਦਾ ਚਾਹੀਦਾ ਹੈ। ਮੈਂ ਕਿਸੇ ਮਰਦ ਉਤੇ ਭਰੋਸਾ ਨਹੀਂ ਕਰਦੀ। ਸਾਰੇ ਇਕੋ ਜਿਹੇ ਹੀ ਹੁੰਦੇ ਹਨ। ਮਰਦ-ਔਰਤ ਇੱਕ ਦੂਜੇ ਨਾਲ ਖੇਡ ਖੇਡਦੇ ਹਨ। ਮਨ ਪ੍ਰਚਾਉਂਦੇ ਹਨ।, ਮਰਦਾ ਨੂੰ ਔਰਤ ਵਿੱਚੋ, ਰੰਡੀ ਦਿਸਦੀ ਹੈ। ਜੋ ਉਸ ਨਾਲ ਖੂਬ ਮਨ ਪ੍ਰਚਾਵੇ। ਇਸੇ ਦੀ ਭਾਲ ਵਿੱਚ, ਥਾਂ-ਥਾਂ ਖ਼ਾਹਸ਼ ਪੂਰੀ ਕਰਦੇ ਫਿਰਦੇ ਹਨ। ਅੱਜ ਕੱਲ ਬੜਾ ਰੋਲਾਂ ਪੈਂਦਾ ਹੈ। ਫਲਾਣਾ ਲੱਚਰ ਲਿਖਦਾ, ਗਾਉਂਦਾ ਹੈ। ਜੋ ਲਿਖਦਾ, ਗਾਉਂਦਾ ਹੈ। ਉਹ ਤੁਹਾਡੀ ਹੀ ਫੋਟੋ ਖਿੱਚਦਾ ਹੈ। ਵੀਡੀਉ, ਫਿਲਮ ਫਲਮਾਉਂਦਾ ਹੈ। ਆਪਦੀ ਕਰਤੂਤਾਂ, ਬੰਦਾ ਨਹੀਂ ਦੇਖਦਾ। ਦੇਖਣਾਂ ਤਾਂ ਦੂਜੇ ਨੂੰ ਹੈ, ਕਿਤੇ ਦੁਜਾ ਕਿਸੇ ਪਾਸੇ ਤੋਂ, ਭੋਰਾ ਸੁਆਦ ਜਾਂ ਲਾਭ ਨਾਂ ਲੈ ਜਾਵੇ। ਇਹ ਰੋਲਾਂ ਪਾਉਣ ਵਾਲੇ ਆਪ ਵੀ, ਤਾਂ ਲੱਚਰਤਾ ਫੈਲਾਉਂਦੇ ਹਨ। ਉਸੇ ਲੱਚਰਤਾ ਤੋਂ ਆਪ ਤੋਂ ਜੰਮੇ ਹਨ। ਆਪਦੇ ਮਾ-ਬਾਪ ਦੇ ਵੀ ਆਪ ਹੋਰ ਬੱਚੇ, ਲੱਚਰਤਾ ਦੀ ਖੇਡ-ਖੇਡ ਕੇ, ਜੰਮੀ ਜਾਂਦੇ ਹਨ। ਲੋਕ ਕਿਧਰ ਦੇ ਭਲੇ ਮਾਂਣਸ ਆ ਗਏ। ਤੂੰ ਵੀ ਤਾਂ ਉਨਾਂ ਹੀ ਮਾਂ---- ਵਿਚੋਂ ਹੈ। ਉਹੀ ਕੁੱਝ ਤੂੰ, ਮੇਰੇ ਕੋਲ ਕਰਨ ਆਇਆਂ ਹੈ। ਜਦੋਂ ਤੈਨੂੰ ਹੱਵਸ ਦਾ ਭੂਤ ਚੜ੍ਹਦਾ ਹੈ। ਮੈਨੂੰ ਚੂਡਣ ਆ ਜਾਂਦਾ ਹੈ। ਅੱਜ ਤੇਰਾ ਕੰਮ ਪੂਰਾ ਹੋ ਗਿਆ। ਚਲ ਤੂੰ ਵੀ, ਇਸ ਵੇਲੇ ਮੇਰੇ ਘਰੋ ਚਲਾ ਜਾ। ਮੈਨੂੰ ਕੋਈ ਹੋਰ ਤੰਗ ਨਾਂ ਕਰੇ। ਮੈਂ ਅਰਾਮ ਕਰਨਾਂ ਚਹੁੰਦੀ ਹਾਂ। ਸਾਰੇ ਹੀ ਐਸੀ ਕੀ ਤੈਸੀ ਕਰਾਉਣ ਵਾਲੇ ਹਨ। " ਉਸ ਨੇ ਧੱਕਾ ਮਾਰ ਕੇ, ਮੈਨੂੰ ਬਾਹਰ ਕਰ ਦਿੱਤਾ।

Comments
Post a Comment