ਭਾਗ 27 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਜੇ ਕਿਸੇ ਦੀ ਜਿੰਦਗੀ ਦਾ, ਇੱਕ ਭੇਤ ਪਤਾ ਲੱਗ ਜਾਵੇ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਵਿੰਦਰ ਦੀਆ ਛੁੱਟੀਆਂ ਬਹੁਤ ਮਜ਼ੇਦਾਰ ਨਿੱਕਲ ਰਹੀਆ ਸਨ। ਜੇ ਕਿਸੇ ਦੀ ਜਿੰਦਗੀ ਦਾ, ਇੱਕ ਭੇਤ ਪਤਾ ਲੱਗ ਜਾਵੇ। ਰੋਟੀ ਬਹੁਤ ਸੁਆਦ ਲੱਗਦੀ ਹੈ। ਬਹੁਤ ਵਧੀਆਂ ਹਜ਼ਮ ਹੁੰਦੀ ਹੈ। ਹੋਰ ਇਧਰ-ਉਧਰ ਦੱਸ ਕੇ, ਤਾਂ ਖੂਨ ਵੀ ਕਿਲੋ ਵੱਧ ਜਾਂਦਾ ਹੈ। ਇਹ ਤਾ ਪੂਰੀ ਕਿਤਾਬ ਖੁੱਲੀ ਸੀ। ਉਸ ਨੂੰ ਲੱਗਦਾ ਸੀ। ਬਹੁਤ ਮੁੱਲ ਵੱਟ ਲਏ ਹਨ। ਵੈਸੇ ਬਹੁਤ ਘੱਟ ਲੋਕ ਹਨ। ਜੋ ਆਪਦੀ ਪਿਛਲੀ ਜਿੰਦਗੀ ਬਾਰੇ ਦੱਸਦੇ ਹਨ। ਦੂਜੇ ਦੀ ਐਸੀ-ਵੈਸੀ ਗੱਲ ਕੋਲੋ ਬੱਣਾਂ ਕੇ ਵੀ, ਖੰਭਾ ਦੀਆਂ ਡਾਰਾਂ ਬੱਣਾਂ ਕੇ, ਅੰਬਰੀ ਚਾੜ ਦਿੰਦੇ ਹਨ। ਗੁਰੀ ਨਗਰ ਕੀਰਤਨ ਪਿੱਛੋ, ਵਿੰਦਰ ਦੇ ਘਰ ਹੀ ਸੀ। ਅਚਾਨਿਕ ਬਹੁਤ ਬਰਫ਼ ਪੈ ਗਈ ਸੀ। ਕਾਰਾਂ ਲੰਘਣ ਤੇ ਬੰਦਿਆਂ ਦੇ, ਲੰਘਣ ਵਾਲੇ ਡਰਾਈਵੇ ਤੋਂ, ਬਰਫ਼ ਹੱਟਾਉਣੀ ਪੈਣੀ ਸੀ। ਰਾਜੂ ਵੀ ਕੰਮ ਉਤੇ ਗਿਆ ਹੋਇਆ ਸੀ। ਵਿੰਦਰ ਦਾ ਡੈਡੀ ਵੀ ਘਰ ਨਹੀਂ ਸੀ। ਵਿੰਦਰ ਨੇ ਗੁਰੀ ਨੂੰ ਕਿਹਾ, " ਬਰਫ਼ ਹੱਟਾਉਣੀ ਪੈਣੀ ਹੈ। ਜੇ ਹੋਰ ਪੈ ਗਈ। ਲੰਘਣਾਂ ਮੁਸ਼ਕਲ ਹੋ ਜਾਵੇਗਾ। ਕੀ ਤੂੰ ਇਹ ਕੰਮ ਕਰ ਸਕਦਾਂ ਹੈ? " ਗੁਰੀ ਨੇ ਨਾਂ ਚਹੁੰਦੇ ਹੋਏ ਵੀ ਕਿਹਾ, " ਮੈਨੂੰ ਕੀ ਹੋਇਆ ਹੈ? ਮੈਂ ਹੱਟਾ ਦਿੰਦਾਂ ਹਾਂ। ਉਹ ਬਾਹਰ ਚੱਲਾ ਗਿਆ। ਆਪਦੀ ਫੇਸਬੁੱਕ ਖੁੱਲੀ ਛੱਡ ਗਿਆ। ਵਿੰਦਰ ਉਸ ਦੇ ਮੈਸਜ਼ ਦੇਖਣ ਲੱਗ ਗਈ। ਇਹ ਮੈਸਜ਼ ਪ੍ਰਭਾ ਤੇ ਗੁਰੀ ਵਿਚਕਾਰ ਸੀ। ਇਸ ਵਿੱਚ ਵੀ ਗੁਰੀ ਨੇ ਪ੍ਰਭਾ ਨੂੰ ਉਹੀ ਸ਼ੇਅਰ ਲਿਖਿਆ ਸੀ। ਜੋ ਦੂਜੀਆ ਕੁੜੀਆਂ ਮਨਜੀਤ, ਜਸਵੀਰ, ਬਲਵਿੰਦਰ, ਪਰਮਿੰਦਰ, ਕੋਮਲ, ਹਰਵੀਰ, ਸ਼ਵਾਨੀ, ਬਾਜਵਾ, ਹਨੀ, ਗੁਪਤਾ, ਪਰਮਜੀਤ ਸੇਖੋਂ ਨੂੰ ਲਿਖਿਆ ਹੋਇਆ ਸੀ।
ਉਹੀ ਕੁੜੀ ਚਾਹੀਦੀ, ਜੋ ਕਰੇ ਮਾਂ-ਬਾਪ ਦੀ ਸੇਵਾ ਨੂੰ। ਮੇਰੇ ਬਾਪੂ ਨੂੰ ਕਹੇ ਬਾਪੂ, ਮਾਂ ਕਹੇ ਮੇਰੀ ਨੂੰ ਮਾਂ ਨੂੰ।
ਉਹੋ ਸੁਭਾ ਪੜ੍ਹੇ ਜੱਪ ਜੀ ਪੜ੍ਹੇ ਸ਼ਾਮੀ ਪੜ੍ਹੇ ਰਹਿਰਾਸ ਨੂੰ। ਉਹ ਨਿੱਤ ਮੰਨਦੀ ਰਹੇ, ਰੱਬ ਸੋਹਣੇ ਦੀ ਰਜ਼ਾ ਨੂੰ।
ਸ਼ਰੂ ਵਿੱਚ ਪ੍ਰਭਾ ਨੇ ਪੁੱਛਿਆ ਸੀ, " ਤੇਰਾ ਨਾਂਮ ਸਹੀ ਕੀ ਹੈ? ਹੋਰ ਤੇਰੇ ਘਰ ਵਿੱਚ ਕੌਣ ਹੈ?" ਗੁਰੂ ਨੇ ਲਿਖਿਆ ਸੀ, ਮੇਰਾ ਨਾਂਮ ਗੁਰਜੋਤ ਹੈ। ਘਰ ਮਾਂ ਤੇ ਭਰਾ ਹੈ। ਅੱਜ ਕੱਲ ਮੈਂ ਕਨੇਡਾ ਜਾਂਣ ਬਾਰੇ ਭੱਜ ਨੱਠ ਕਰਦਾ ਫਿਰਦਾਂ ਹਾਂ। ਤੇਰੇ ਘਰ ਕੌਣ ਹੈ? ਪ੍ਰਭਾ ਨੇ ਲਿਖਿਆ ਸੀ। ਘਰ ਮੇਰਾ ਛੋਟਾ ਭਰਾ, ਮੰਮੀ, ਡੈਡੀ ਹੈ। ਮੇਰਾ ਡੈਡੀ ਡੀ-ਐਸ-ਪੀ ਹੈ। ਸਾਡੇ ਘਰਦੇ, ਮੇਰੇ ਲਈ ਕਨੇਡਾ ਵਾਲਾ, ਮੁੰਡਾ ਲੱਭਦੇ ਹਨ। ਮੈਂ ਘਰ ਨਹੀਂ ਰਹਿ ਰਹੀ, ਚੰਡੀਗੜ੍ਹ ਰਹਿੰਦੀ ਹਾਂ। ਗੁਰੀ ਨੇ ਮੈਸਜ਼ ਵਿੱਚ ਲਿਖਿਆ ਸੀ, ਮੈਂ ਵੀ ਅੱਜ ਚੰਡੀਗੜ੍ਹ ਆਇਆ ਹੋਇਆ ਹਾਂ। ਕਨੇਡਾ ਜਾਂਣ ਦੇ. ਪੇਪਰ ਬੱਣਾਉਂਦਾ ਫਿਰਦਾਂ ਹਾਂ। ਪਾਸਪੋਰਟ ਦਾ ਵੀ ਕੰਮ ਕਰਾਉਣਾਂ ਸੀ। ਚੰਡੀਗੜ੍ਹ ਵਿੱਚ ਰਹਿੱਣ ਨੂੰ, ਜਗਾ ਵੀ ਨਹੀਂ ਮਿਲਦੀ। ਮੋਟਲ ਵਿੱਚ ਰਹਿੱਣ ਨੂੰ, ਪੈਸੇ ਨਹੀਂ ਬਚੇ। ਅੱਜ ਸਾਰੇ ਪੈਸੇ, ਖ਼ਰਚੇ ਗਏ ਹਨ। ਇਸੇ ਲਈ ਫੇਸਬੁੱਕ ਉਤੇ ਦੇਖ ਰਿਹਾ ਸੀ। ਜੇ ਕੋਈ, ਚੰਡੀਗੜ੍ਹ ਵਿੱਚ ਰਹਿੱਣ ਵਾਲਾ ਦੋਸਤ ਲੱਭ ਜਾਵੇ। ਪ੍ਰਭਾ ਨੇ ਲਿਖਿਆ ਸੀ, ਇੱਕ ਸ਼ਰਤ ਤੇ, ਮੇਰੇ ਕੋਲ ਰਹਿ ਸਕਦਾ ਹੈ। ਮੈਨੂੰ ਕਨੇਡਾ ਸੱਦਣਾਂ ਪਵੇਗਾ। ਜੇ ਮਨਜ਼ੂਰ ਹੈ। ਇਸ ਐਡਰਸ ਉਤੇ ਆ ਜਾ।
ਮੈਂ ਕਾਹਦੇ ਉਤੇ ਆ ਜਾਵਾਂ, ਦੁਆਨੀ ਤਾਂ ਕੋਲ ਨਹੀਂ ਹੈ। ਪ੍ਰਭਾ ਨੇ ਲਿਖਿਆ ਸੀ, ਮੈਂ ਆ ਕੇ ਲੈ ਜਾਂਦੀ ਹਾਂ। ਮੇਰੇ ਕੋਲ ਲੂਨਾਂ ਹੈ। ਮੈਂ ਆ ਰਹੀ ਹਾਂ। ਐਡਰਸ ਦੱਸ ਕੀ ਹੈ? ਗੁਰੀ ਨੇ ਬਾਹਰ ਦਾ ਦਰਵਾਜ਼ਾ ਖੋਲ ਲਿਆ ਸੀ। ਵਿੰਦਰ ਰਸੋਈ ਵਿੱਚ ਰੋਟੀ ਦੇ ਆਹਰ ਲੱਗ ਗਈ ਸੀ। ਗੁਰੀ ਘਰ ਅੰਦਰ ਆ ਕੇ, ਹੱਥ ਧੋਣ ਲੱਗ ਗਿਆ ਸੀ। ਉਸ ਨੂੰ ਠੰਡ ਲੱਗੀ। ਉਸ ਨੇ ਹੀਟ, ਹੋਰ ਵਧਾ ਦਿੱਤੀ ਸੀ। ਉਹ ਫੇਸਬੁੱਕ ਦੇਖਣ ਲੱਗ ਗਿਆ। ਵਿੰਦਰ ਦਾ ਰੋਟੀ ਵੱਲ ਬਿਲਕੁਲ ਧਿਆਨ ਨਹੀਂ ਸੀ। ਉਸ ਦੀਆਂ ਰੋਟੀਆਂ ਜਲੀ ਜਾਂਦੀਆਂ ਸਨ। ਵਿੰਦਰ ਨੇ, ਕਈ ਬਾਰ ਗੁਰੀ ਨੂੰ, ਰੋਟੀ ਖਾਣ ਲਈ ਕਿਹਾ ਸੀ। ਗੁਰੀ ਦਾ ਪੂਰਾ ਧਿਆਨ, ਫੇਸਬੁੱਕ ਦੇਖਣ ਵਿੱਚ ਲੱਗਾ ਹੋਇਆ ਸੀ। ਵਿੰਦਰ ਉਸ ਤੋਂ ਅੱਗੇ ਪੜ੍ਹਨਾਂ ਚਹੁੰਦੀ ਸੀ। ਅੱਗੇ ਤਾਂ ਫੇਸਬੁੱਕ ਤੇ ਦੇਖ ਨਹੀਂ ਸਕਦੀ ਸੀ। ਕਾਪੀ ਤੋਂ ਪੜ੍ਹਨਾਂ ਪੈਣਾਂ ਸੀ। ਉਹ ਰੋਟੀ ਵਿਚੇ ਛੱਡ ਕੇ, ਉਸ ਬਾਥਰੂਮ ਵਿੱਚ ਚਲੀ ਗਈ। ਜਿਥੇ ਕਾਪੀ ਰੱਖੀ ਹੋਈ ਸੀ। ਅੰਦਰੋਂ ਲੌਕ ਲਾ ਲਿਆ ਸੀ। ਹੁਣ ਅੰਦਰ, ਕੋਈ ਆ ਵੀ ਨਹੀਂ ਸਕਦਾ ਸੀ। ਉਹ ਦੇਖ ਰਹੀ ਸੀ। ਕਿਹੜੇ ਵਰਕੇ ਉਤੇ, ਪ੍ਰਭਾ ਦੀ ਲਵ ਸਟੋਰੀ ਲਿਖੀ ਹੈ। ਵਰਕੇ ਵੀ ਹੌਲੀ-ਹੌ਼ਲੀ ਉਲਦ ਰਹੀ ਸੀ। ਕਿਤੇ ਬਾਹਰ ਅਵਾਜ਼ ਨਾਂ ਚਲੀ ਜਾਵੇ। ਉਹ ਸੀਟ ਤੋਂ ਉਠ ਕੇ ਖੜ੍ਹੀ ਹੋ ਗਈ। ਜਦੋਂ ਉਸ ਦੀ ਕਹਾਣੀ ਲੱਭ ਗਈ। ਗੁਰੀ ਨੇ ਡੈਅਰੀ ਵਿੱਚ ਲਿਖਿਆ ਸੀ, ਮੈਨੂੰ ਪ੍ਰਭਾ ਦੀ ਮਿਲਣੀ, ਕਦੇ ਨਹੀਂ ਭੁੱਲਣੀ। ਚੰਡੀਗੜ੍ਹ ਵਿੱਚ ਲੂਨਾਂ ਉਤੇ ਘੁੰਮਣ ਦਾ ਮਜ਼ਾ ਆ ਗਿਆ ਸੀ। ਉਹ ਵੀ, ਤਾਂ ਜਦੋਂ ਔਰਤ ਚੱਲਾਉਂਦੀ ਹੋਵੇ। ਹਚਕੋਰੇ ਵੱਜ-ਵੱਜ ਕੇ, ਮੈਂ ਉਸ ਉਤੇ ਉਲਰ ਜਾਦਾ ਸੀ। ਚੰਡੀਗੜ੍ਹ ਵਿੱਚ ਆਉਣ ਦਾ ਸੁਆਦ ਆ ਗਿਆ ਸੀ। ਔਰਤ ਦੀ ਡਰਾਈਵਿੰਗ, ਐਸੀ-ਵੈਸੀ ਹੁੰਦੀ ਹੈ। ਕਦੇ ਬਰੇਕਾਂ ਲਾ ਦਿਆ ਕਰੇ। ਦੋ ਬਾਰ ਐਕਸੀਡੈਂਟ ਹੁੰਦਾ ਬਚਿਆ। ਐਸੀ ਲਿਫਟ-ਰਾਈਡ ਜਿੰਦਗੀ ਭਰ ਨਹੀਂ ਲਈ। ਵਿੰਦਰ ਦੇ ਫੋਨ ਦੀ ਘੰਟੀ ਵੱਜਣ ਲੱਗੀ। ਉਸ ਨੇ ਕਾਪੀ ਲੁੱਕੋ ਦਿੱਤੀ। ਆਪ ਬਾਥਰੂਮ ਵਿੱਚੋ ਬਾਹਰ ਆ ਗਈ।

Comments
Post a Comment