ਜੋ ਆਪਣੇ-ਆਪ ਨੂੰ ਤਕੜੇ ਸਮਝ ਕੇ ਹੰਕਾਂਰ ਕਰਦੇ ਹਨ

ਸਤਵਿੰਦਰ ਸੱਤੀ ਕੌਰ (ਕੈਲਗਰੀ) - ਕਨੇਡਾ
satwinder_7@hotmail.com
28/4/ 2013. 254

ਜੋ ਬੰਦੇ ਦੁਜਿਆਂ ਉਤੇ ਜੁਲਮ ਕਰਕੇ, ਆਪਣੇ-ਆਪ ਨੂੰ ਤਕੜੇ ਸਮਝ ਕੇ ਹੰਕਾਂਰ ਕਰਦੇ ਹਨ। ਜਾਂਣ ਲੈਣ, ਇਹ ਨਾਸ਼ ਹੋਣ ਮਰਨ ਵਾਲਾ ਹੈ। ਇਸ ਮੇਰ ਤੋਂ , ਧੰਨ ਦੇ ਲਾਲਚ ਤੋਂ, ਸਤਿਗੁਰ ਨਾਨਕ ਪ੍ਰਭੂ ਜੀ ਛੁੱਡਾ ਸਕਦੇ ਹਨ। ਜਜਾ ਅੱਖਰ ਨਾਲ ਜਾਨੈ ਲਿਖਿਆ ਹੈ। ਜੇ ਬੰਦਾ ਸਮਝੇ ਮੈਂ ਵੱਡਾ ਹਾਂ। ਜਿਵੇਂ ਤੋਤਾ ਨਲਿਨੀ ਨਾਲ ਫੜਿਆ ਜਾਂਦਾ ਹੈ। ਨਲਿਨੀ ਚੱਰਖੜੀ ਹੈ। ਜਿਸ ਵਿੱਚ ਤੋਤੇ ਲਈ ਚੋਗਾ ਰੱਖਦੇ ਹਨ। ਉਸ ਨੂੰ ਫੜਦੇ ਹਨ। ਜੇ ਬੰਦਾ ਸਮਝੇ ਮੈਂ ਅੱਕਲ ਵਾਲਾ, ਰੱਬ ਨੂੰ ਪਿਆਰ ਕਰਨ ਵਾਲਾ ਬੱਣ ਗਿਆ ਹਾਂ। ਮਰਨ ਉਸ ਬੰਦੇ ਦੇ ਮਰਨ ਪਿਛੋਂ, ਰੱਬ ਨੂੰ ਭੋਰਾ ਵੀ, ਐਸੀਆਂ ਗੱਲਾਂ ਦੀ ਪ੍ਰਵਾਹ ਨਹੀਂ ਕਰਦਾ। ਜੇ ਬੰਦਾ ਸਮਝੇ ਮੈਂ ਬਿਚਾਰ ਕੇ, ਕਹਾਣੀਆਂ ਬਹੁਤ ਘੜ ਕੇ ਸੁਣਾਂ ਲੈਂਦਾ ਹਾਂ। ਉਹ ਸੌਦਾ ਵੇਚਣ ਵਾਲੇ ਵਾਂਗ ਫਿਰਦਾ ਹੈ। ਖੱਟੀ ਨਹੀਂ ਖੱਟਦਾ। ਰੱਬ ਦੇ ਭਗਤਾਂ ਵਿੱਚ ਰੱਬੀ ਬਾਣੀ ਸੁਣਨ ਪੜ੍ਹਨ ਨਾਲ, ਹੰਕਾਰ-ਮੈਂ-ਮੈਂ ਮਰ ਜਾਂਦਾ ਹੈ। ਸਤਿਗੁਰ ਨਾਨਕ ਮੁਰਾਰੀ ਪ੍ਰਭੂ ਜੀ, ਉਸ ਨੂੰ ਮਿਲ ਜਾਂਦੇ ਹਨ।

ਅੰਮ੍ਰਿੰਤ ਵੇਲੇ ਉਠ ਕੇ, ਰੱਬ ਦਾ ਨਾਮ ਚੇਤੇ ਕਰ। ਚਿੰਤਾਂ, ਫ਼ਿਕਰ ਤੈਨੂੰ ਨਹੀਂ ਲੱਗਣਗੇ। ਸਤਿਗੁਰ ਨਾਨਕ ਪ੍ਰਭੂ ਜੀ ਨੂੰ ਚੇਤੇ ਕਰੀਏ। ਝਝਾ ਅੱਖਰ ਨਾਲ ਝੂਰਨੁ ਲਿਖਿਆ ਹੈ। ਤੇਰਾ ਚਿੰਤਾਂ, ਫ਼ਿਕਰ ਮੁੱਕ ਜਾਵੇਗਾ। ਰੱਬ ਦੇ ਨਾਂਮ ਦਾ ਸੌਦਾ ਇੱਕਠਾ ਕਰੀਏ। ਰੱਬ ਤੋਂ ਦੂਰ ਰਹਿੱਣ ਵਾਲਾ ਬੰਦਾ ਚਿੰਤਾਂ, ਫ਼ਿਕਰ ਮੁੱਕ ਜਾਂਦਾ ਹੈ। ਜਿਸ ਦੇ ਮਨ ਵਿੱਚ ਧੰਨ ਤੇ ਦੁਨੀਆਂ ਦੇ ਮੋਹ ਦਾ ਲਾਲਚ ਬੱਣਿਆ ਹੈ। ਸਾਰੇ ਪਾਪ ਤੇ ਮਾੜੇ ਕੰਮ ਨਾਲੋਂ ਮੁੱਕ ਜਾਂਣਗੇ। ਰੱਬ ਦੇ ਭਗਤਾਂ ਵਿੱਚ ਬੈਠ ਕੇ, ਮਿੱਠੀ ਬਾਣੀ ਸੁਣਿਆ ਕਰੀਏ। ਸਰੀਰਕ ਸਕਤੀਆਂ ਕਾਂਮ ਗੁੱਸਾ ਮੁੱਕ ਜਾਂਣਗੇ। ਸਤਿਗੁਰ ਨਾਨਕ ਪ੍ਰਭੂ ਜੀ, ਜਿਸ ਉਤੇ ਮੇਹਰਬਾਨੀ ਕਰਦੇ ਹਨ। ਜਿੰਨੀਆਂ ਵੀ ਅੱਣ-ਗਿੱਣਤ ਕੋਸ਼ਸ਼ ਕਰੋ, ਇਸ ਦੁਨੀਆਂ ਉਤੇ ਸਦਾ ਨਹੀਂ ਰਹਿੱਣਾਂ। ਜੇ ਸਹੀਂ ਸੱਚਾ ਜੀਵਨ ਜਿਉਣਾਂ ਹੈ, ਤਾਂ ਸਤਿਗੁਰ ਨਾਨਕ ਪ੍ਰਭੂ ਜੀ ਦਾ ਨਾਂਮ ਰੱਬ, ਹਰਿ, ਹਰੀ ਚੇਤੇ ਕਰੀਏ। ਉਸ ਨਾਲ ਪਿਆਰ ਬੱਣਾਂ ਲਈਏ।

ਞੰਞਾ ਅੱਖਰ ਨਾਲ ਞਾਣਹੁ ਲਿਖਿਆ ਹੈ। ਇਹ ਗੱਲ ਪੱਕੀ ਹੈ। ਸਾਰੇ ਦੁਨੀਆਂ ਦੇ ਪਿਆਰ ਮਰ ਜਾਂਣੇ ਹਨ। ਗਿੱਣਤੀ ਗਿੱਣੀ ਨਹੀਂ ਹੈ। ਨਾਂ ਮੈਂ ਗਿੱਣ ਸਕਦਾ ਹੈ। ਕਿੰਨੇ ਲੋਕ ਮਰ ਗਏ ਹਨ। ਜਿਸ ਨੂੰ ਦੇਖ ਰਹੇ ਹਾਂ। ਸਬ ਕੂੜਾ ਹੈ। ਮਰ-ਮੁੱਕ ਜਾਂਣਾ ਹੈ। ਕਿਸ ਨਾਲ ਪਿਆਰ ਪਾਇਆ ਜਾਵੇ?ਮਨ ਸਮਝ ਲੈ ਧੰਨ ਦਾ ਲਾਲਚ ਪਿਆਰ ਨਾਸ਼ ਹੋਣ ਵਾਲਾ ਹੈ। ਉਸੇ ਨੂੰ ਸਹੀਂ ਭਗਤ ਸਮਝ ਲਈਏ। ਜੋ ਧੰਨ ਦਾ ਲਾਲਚ ਪਿਆਰ ਤੋਂ ਦੂਰ ਕਰਦਾ ਹੈ। ਜਿਸ ਉਤੇ ਰੱਬ ਖੁਸ਼ ਹੁੰਦਾ ਹੈ। ਉਸ ਨੂੰ ਧੰਨ ਦੇ ਲਾਲਚ ਪਿਆਰ ਦੇ, ਹਨੇਰੇ ਖੂਹ ਦੇ ਵਿੱਚੋਂ ਬਾਹਰ ਕਰ ਦਿੰਦਾ ਹੈ। ਸਬ ਪ੍ਰਭੂ ਦੇ ਹੱਥ ਵਿੱਚ ਹੈ, ਉਹ ਸਾਰਾ ਕੁੱਝ ਕਰਨ ਦੇ ਸਮਰੱਥ ਹੈ। ਸਤਿਗੁਰ ਨਾਨਕ ਸਤਿਗੁਰ ਨਾਨਕ ਪ੍ਰਭੂ ਜੀ ਦੀ ਪ੍ਰਸੰਸਾ ਕਰਦੀ ਹਾਂ। ਜਿਸ ਨੇ ਮੈਨੂੰ, ਆਪਦੇ ਨਾਲ ਮਿਲਾ ਕੇ, ਆਪਦੀ ਸਿਫ਼ਤ ਕਰਨ ਦਾ ਮੌਕਾਂ ਦਿੱਤਾ ਹੈ। ਉਸ ਬੰਦੇ ਦੇ ਜੰਮਣ-ਮਰਨ ਦਾ ਚੱਕਰ ਮੁੱਕ ਜਾਂਦਾ ਹੈ। ਰੱਬ ਨੂੰ ਚੇਤੇ ਕਰਕੇ ਅੰਨਦ ਲੈਂਦਾ ਹੈ। ਰੱਬੀ ਗੁਣਾਂ ਦੇ ਭੰਡਾਰ, ਸਤਿਗੁਰ ਨਾਨਕ ਪ੍ਰਭੂ ਜੀ, ਜਿਸ ਦੇ ਮਨ ਵਿੱਚੋਂ ਨਹੀਂ ਭੁੱਲਦੇ। ਇੱਕੋ ਰੱਬ ਦੀ ਪ੍ਰਸੰਸਾ ਕਰੀਏ। ਜਿਸ ਦਾ ਨਾਂਮ, ਘਰ-ਦਰ, ਕਿਸੇ ਲਈ ਨਿਰਾਸ਼ਾਂ ਨਹੀਂ ਦਿੰਦਾ। ਇੱਕੋ ਰੱਬ ਨੂੰ ਸਰੀਰ ਤੇ ਹਿਰਦੇ ਨਾਲ ਚੇਤੇ ਕਰੀਏ, ਤਾਂ ਮਨ ਮੰਗੀਆ ਦਾਤਾਂ ਮਿਲਦੀਆਂ ਹਨ। ਉਸੇ ਬੰਦੇ ਨੂੰ ਰੱਬ ਦੇ ਦਰਵਾਰ ਦੀ, ਸੇਵਾ ਭਗਤੀ ਮਿਲਦੀ ਹੈ ਜਿਸ ਉਤੇ ਸਤਿਗੁਰ ਨਾਨਕ ਪ੍ਰਭੂ ਜੀ ਮੇਹਰਬਾਨ ਹੁੰਦੇ ਹਨ। ਰੱਬ ਦੇ ਭਗਤਾਂ ਪਿਅਰਿਆਂ ਦੇ ਨਾਲ ਮਿਲਣ ਤਾ ਹੁੰਦਾ ਹੈ। ਜਿਸ ਉਤੇ ਸਤਿਗੁਰ ਨਾਨਕ ਪ੍ਰਭੂ ਜੀ ਤਰਸ ਕਰਦੇ ਹਨ। ਸਾਰੇ ਆਸਰੇ ਭਾਲ ਕੇ ਦੇਖ ਲਏ ਹਨ। ਰੱਬ ਦੇ ਨਾਂਮ ਤੋਂ ਬਗੈਰ ਅੰਨਦ, ਖੁਸ਼ੀ ਨਹੀਂ ਹੈ। ਸਤਿਗੁਰ ਨਾਨਕ ਪ੍ਰਭੂ ਜੀ ਪ੍ਰਭੂ ਜੀ ਦੇ ਭਗਤਾਂ ਪਿਅਰਿਆਂ ਦੇ ਨਾਲ ਮਿਲ ਕੇ, ਰੱਬੀ ਦੀ ਬਾਣੀ ਵਿੱਚ ਜੁੜ ਜਾਂਦੇ ਹਨ। ਉਨਾਂ ਕੋਲ ਜੰਮਦੂਤ ਨਹੀਂ ਆਉਂਦੇ। ਰੱਬ ਦੇ ਭਗਤਾਂ ਪਿਅਰਿਆਂ ਦੇ ਮੁੜ-ਮੁੜ ਕੇ, ਬਾਰੀ ਕੁਰਬਾਨ ਜਾਂਦੇ ਹਾਂ। ਸਤਿਗੁਰ ਨਾਨਕ ਪ੍ਰਭੂ ਜੀ ਦੱਸ ਰਹੇ ਹਨ। ਉਸ ਬੰਦੇ ਦੇ ਸਾਰੇ ਪਾਪ, ਮਾੜੇ ਕੰਮ ਮੁੱਕ ਜਾਦੇ ਹਨ। ਉਨਾਂ ਬੰਦਿਆਂ ਨੂੰ, ਪ੍ਰਭੂ ਜੀ ਘਰ ਵਿੱਚ, ਕੋਈ ਰੁਕਾਵਟ ਨਹੀਂ ਹੁੰਦੀ। ਜਿੰਨਾਂ ਉਤੇ ਪ੍ਰਭੂ ਜੀ ਖੁਸ਼ ਹੁੰਦੇ ਹਨ। ਜਿੰਨਾਂ ਬੰਦਿਆਂ ਨੂੰ, ਸਤਿਗੁਰ ਨਾਨਕ ਪ੍ਰਭੂ ਜੀ ਨੇ, ਆਪਦਾ ਬੱਣਾ ਲਿਆ ਹੈ। ਉਹ ਬਹੁਤ ਚੰਗੇ ਭਾਗਾਂ ਵਾਲੇ ਹਨ।

Comments

Popular Posts