ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੪੭ Page 247 of 1430

10793 ਮਾਇਆ ਬੰਧਨ ਟਿਕੈ ਨਾਹੀ ਖਿਨੁ ਖਿਨੁ ਦੁਖੁ ਸੰਤਾਏ
Maaeiaa Bandhhan Ttikai Naahee Khin Khin Dhukh Santhaaeae ||

माइआ बंधन टिकै नाही खिनु खिनु दुखु संताए


ਧੰਨ ਦਾ ਮੋਹ, ਲਾਲਚ ਬੰਦੇ ਨੂੰ ਸ਼ਾਂਤ ਨਹੀਂ ਰਹਿੱਣ ਦਿੰਦਾ, ਪਰ ਸਮੇਂ ਬੰਦਾ ਤਕਲੀਫ਼ ਸਹਿੰਦਾ ਹੈ॥
Bound by Maya, the mind is not stable. Each and every moment, it suffers in pain.

10794 ਨਾਨਕ ਮਾਇਆ ਕਾ ਦੁਖੁ ਤਦੇ ਚੂਕੈ ਜਾ ਗੁਰ ਸਬਦੀ ਚਿਤੁ ਲਾਏ ੩॥



Naanak Maaeiaa Kaa Dhukh Thadhae Chookai Jaa Gur Sabadhee Chith Laaeae ||3||

नानक माइआ का दुखु तदे चूकै जा गुर सबदी चितु लाए ॥३॥

ਸਤਿਗੁਰ ਨਾਨਕ ਜੀ ਦੱਸ ਰਹੇ ਹਨ, ਬੰਦੇ ਨੂੰ ਧੰਨ ਦਾ ਮੋਹ, ਲਾਲਚ ਤਾਂ ਹੀ ਮੁੱਕ ਸਕਦੇ ਹਨ, ਜੇ ਸਤਿਗੁਰ ਜੀ ਦੀ ਰੱਬੀ ਬਾਣੀ ਨੂੰ ਪੜ੍ਹਦੇ, ਸੁਣਦੇ, ਬਿਚਾਰਦੇ ਹਾਂ||3||

Sathigur Nanak, the pain of Maya is taken away by focusing one's consciousness on the Word of the Guru's Shabad. ||3||

10795 ਮਨਮੁਖ ਮੁਗਧ ਗਾਵਾਰੁ ਪਿਰਾ ਜੀਉ ਸਬਦੁ ਮਨਿ ਵਸਾਏ



Manamukh Mugadhh Gaavaar Piraa Jeeo Sabadh Man N Vasaaeae ||

मनमुख मुगध गावारु पिरा जीउ सबदु मनि वसाए


ਮਨ ਮਰਜ਼ੀ ਕਰਨ ਵਾਲੇ, ਬੇਸਮਝ ਹੀ ਰਹਿੰਦਾ ਹਨ। ਉਹ ਰੱਬੀ ਬਾਣੀ ਨੂੰ ਪੜ੍ਹਦੇ, ਸੁਣਦੇ, ਬਿਚਾਰਦੇ ਹਨ॥
The self-willed manmukhs are foolish and crazy, O my dear; they do not enshrine the Shabad within their minds.

10796 ਮਾਇਆ ਕਾ ਭ੍ਰਮੁ ਅੰਧੁ ਪਿਰਾ ਜੀਉ ਹਰਿ ਮਾਰਗੁ ਕਿਉ ਪਾਏ



Maaeiaa Kaa Bhram Andhh Piraa Jeeo Har Maarag Kio Paaeae ||

माइआ का भ्रमु अंधु पिरा जीउ हरि मारगु किउ पाए


ਧੰਨ ਦਾ ਮੋਹ, ਲਾਲਚ ਪੱਟੀ ਬੰਨ ਦਿੰਦਾ ਹੈ। ਬੰਦਾ ਸਹੀ ਰਸਤਾ, ਕਿਵੇ ਲੱਭ ਸਕਦਾ ਹੈ?॥
The delusion of Maya has made them blind, my dear; how can they find the Way of the Lord?

10797 ਕਿਉ ਮਾਰਗੁ ਪਾਏ ਬਿਨੁ ਸਤਿਗੁਰ ਭਾਏ ਮਨਮੁਖਿ ਆਪੁ ਗਣਾਏ



Kio Maarag Paaeae Bin Sathigur Bhaaeae Manamukh Aap Ganaaeae ||

किउ मारगु पाए बिनु सतिगुर भाए मनमुखि आपु गणाए

ਸਤਿਗੁਰ ਜੀ ਦੇ ਹੁਕਮ ਤੋਂ, ਬੰਦਾ ਸਹੀ ਰਸਤਾ, ਕਿਵੇ ਲੱਭ ਸਕਦਾ ਹੈ? ਮਨ ਮਰਜ਼ੀ ਕਰਨ ਵਾਲੇ, ਆਪ ਹੀ ਮੌਕਾ ਖੂਜਾ ਲੈਂਦੇ ਹਨ॥



How can they find the Way, without the Will of the True Sathigur? The manmukhs foolishly display themselves.

10798 ਹਰਿ ਕੇ ਚਾਕਰ ਸਦਾ ਸੁਹੇਲੇ ਗੁਰ ਚਰਣੀ ਚਿਤੁ ਲਾਏ



Har Kae Chaakar Sadhaa Suhaelae Gur Charanee Chith Laaeae ||

हरि के चाकर सदा सुहेले गुर चरणी चितु लाए


ਰੱਬ ਦੀ ਗੁਲਾਮੀ ਕਰਨ ਵਾਲੇ, ਹਰ ਸਮੇਂ ਅੰਨਦ, ਖੁਸ਼ੀਆਂ ਮਾਂਣਦੇ ਹਨ। ਰੱਬ ਵੱਲ ਮਨ ਲਾ ਕੇ, ਲਿਵ ਜੋੜੀ ਰੱਖਦੇ ਹਨ॥
The Lord's servants are forever comfortable. They focus their consciousness on the Guru's Feet.

10799 ਜਿਸ ਨੋ ਹਰਿ ਜੀਉ ਕਰੇ ਕਿਰਪਾ ਸਦਾ ਹਰਿ ਕੇ ਗੁਣ ਗਾਏ



Jis No Har Jeeo Karae Kirapaa Sadhaa Har Kae Gun Gaaeae ||

जिस नो हरि जीउ करे किरपा सदा हरि के गुण गाए


ਜਿਸ ਨੂੰ ਪ੍ਰਮਾਤਮਾਂ ਆਪ ਤਰਸ ਕਰਕੇ ਮੇਹਰਬਾਨੀ ਨਾਲ ਨਿਵਾਜਦਾ ਹੈ। ਉਹ ਰੱਬ ਦੀ ਪ੍ਰਸੰਸਾ ਕਰਦਾ ਹੈ॥
Those unto whom the Lord shows His Mercy, sing the Glorious Praises of the Lord forever.

10800 ਨਾਨਕ ਨਾਮੁ ਰਤਨੁ ਜਗਿ ਲਾਹਾ ਗੁਰਮੁਖਿ ਆਪਿ ਬੁਝਾਏ ੪॥੫॥੭॥



Naanak Naam Rathan Jag Laahaa Guramukh Aap Bujhaaeae ||4||5||7||

नानक नामु रतनु जगि लाहा गुरमुखि आपि बुझाए ॥४॥५॥७॥

ਸਤਿਗੁਰ ਨਾਨਕ ਜੀ ਦਾ ਨਾਂਮ, ਅਸਲੀ ਕਮਾਈ ਹੈ। ਜੋ ਬਹੁਤ ਕੀਮਤੀ ਖ਼ਜ਼ਾਨਾਂ ਹੈ। ਰੱਬ ਆਪ ਹੀ ਆਪਦੇ ਭਗਤਾਂ ਨੂੰ ਸੋਜੀ ਦਿੰਦੇ ਹਨ ||4||5||7||


Sathigur Nanak, the jewel of the Naam, the Name of the Lord, is the only profit in this world. The Lord Himself imparts this understanding to the Gurmukh. ||4||5||7||
10801 ਰਾਗੁ ਗਉੜੀ ਛੰਤ ਮਹਲਾ



Raag Gourree Shhanth Mehalaa 5

रागु गउड़ी छंत महला

ਸਤਿਗੁਰ ਅਰਜਨ ਦੇਵ ਪੰਜਵੇ ਪਾਤਸ਼ਾਹ ਜੀ ਦੀ ਬਾਣੀ ਹੈ ਰਾਗੁ ਗਉੜੀ ਛੰਤ ਮਹਲਾ

Sathigur Arjan Dev Raag Gauree, Chhant, Fifth Mehl 5

10802 ਸਤਿਗੁਰ ਪ੍ਰਸਾਦਿ



Ik Oankaar Sathigur Prasaadh ||

सतिगुर प्रसादि
ਭਗਵਾਨ ਇਕੋ ਹੈ। ਬੰਦੇ ਉਤੇ ਗੁਰੂ ਸਤਿਗੁਰ ਦੀ ਦਿਆ, ਕਰਨ ਨਾਲ ਮਿਲਦਾ ਹੈ॥
One Universal Creator God. By The Grace Of The True Guru:

10803 ਮੇਰੈ ਮਨਿ ਬੈਰਾਗੁ ਭਇਆ ਜੀਉ ਕਿਉ ਦੇਖਾ ਪ੍ਰਭ ਦਾਤੇ



Maerai Man Bairaag Bhaeiaa Jeeo Kio Dhaekhaa Prabh Dhaathae ||

मेरै मनि बैरागु भइआ जीउ किउ देखा प्रभ दाते


ਮੇਰੇ ਮਨ ਵਿੱਚ ਵਿਯੋਗ ਜਾਗ ਗਿਆ ਹੈ। ਮੈਂ ਕਿਵੇਂ ਪ੍ਰਭੂ ਪਿਆਰੇ ਦੇ ਅੱਖੀ ਦਰਸ਼ਨ ਕਰਾਂ?॥
My mind has become sad and depressed; how can I see God, the Great Giver?

10804 ਮੇਰੇ ਮੀਤ ਸਖਾ ਹਰਿ ਜੀਉ ਗੁਰ ਪੁਰਖ ਬਿਧਾਤੇ



Maerae Meeth Sakhaa Har Jeeo Gur Purakh Bidhhaathae ||

मेरे मीत सखा हरि जीउ गुर पुरख बिधाते


ਮੇਰਾ ਸੱਜਣ, ਸਕਾ ਮੇਰਾ ਪ੍ਰਭ ਜੀ ਹੈ। ਦੁਨੀਆਂ ਨੂੰ ਪੈਂਦਾ ਕਰਕੇ, ਪਾਲਣ ਵਾਲਾ ਹੈ॥
My Friend and Companion is the Dear Lord, the Guru, the Architect of Destiny.

10805 ਪੁਰਖੋ ਬਿਧਾਤਾ ਏਕੁ ਸ੍ਰੀਧਰੁ ਕਿਉ ਮਿਲਹ ਤੁਝੈ ਉਡੀਣੀਆ



Purakho Bidhhaathaa Eaek Sreedhhar Kio Mileh Thujhai Ouddeeneeaa ||

पुरखो बिधाता एकु स्रीधरु किउ मिलह तुझै उडीणीआ


ਦੁਨੀਆਂ ਨੂੰ ਪੈਂਦਾ ਕਰਕੇ, ਪਾਲਣ ਵਾਲੇ ਪ੍ਰਭੂ ਜੀ, ਤੈਨੂੰ ਮਿਲਣ ਨੂੰ ਮੇਰਾ ਜੀਅ ਤੜਫ਼ ਰਿਹਾ ਹੈ। ਕਿਵੇਂ ਮਿਲਿਆ ਜਾਵੇ?
The One Lord, the Architect of Destiny, is the Master of the Goddess of Wealth; how can I, in my sadness, meet You?

10806 ਕਰ ਕਰਹਿ ਸੇਵਾ ਸੀਸੁ ਚਰਣੀ ਮਨਿ ਆਸ ਦਰਸ ਨਿਮਾਣੀਆ



Kar Karehi Saevaa Sees Charanee Man Aas Dharas Nimaaneeaa ||

कर करहि सेवा सीसु चरणी मनि आस दरस निमाणीआ


ਪ੍ਰਭੂ ਦੀ ਗੁਲਾਮੀ ਚਾਕਰੀ ਕਰਕੇ, ਮਨ ਨੂੰ ਪ੍ਰਭ ਸ਼ਰਨ, ਚਰਨ ਵਿੱਚ ਰੱਖਦੇ ਹਨ। ਜੋ ਬੰਦੇ ਪ੍ਰਭੂ ਨੂੰ ਅੱਖਾਂ ਨਾਲ ਦੇਖਣਾਂ ਚਹੁੰਦੇ ਹਨ। ਨਿਵ ਕੇ ਚਲਦੇ ਹਨ॥
My hands serve You, and my head is at Your Feet. My mind, dishonored, yearns for the Blessed Vision of Your Darshan.

10807 ਸਾਸਿ ਸਾਸਿ ਘੜੀ ਵਿਸਰੈ ਪਲੁ ਮੂਰਤੁ ਦਿਨੁ ਰਾਤੇ



Saas Saas N Gharree Visarai Pal Moorath Dhin Raathae ||

सासि सासि घड़ी विसरै पलु मूरतु दिनु राते


ਉਨਾਂ ਭਗਤ ਨੂੰ ਕਿਸੇ ਸਾਹ ਤੇ ਕਿਸੇ ਪਲ, ਕਿਸੇ ਸਮੇਂ, ਦਿਨ ਰਾਤ ਪ੍ਰਭੂ ਤੂੰ ਨਹੀਂ ਭੁੱਲਦਾ॥
With each and every breath, I think of You, day and night; I do not forget You, for an instant, even for a moment.

10808 ਨਾਨਕ ਸਾਰਿੰਗ ਜਿਉ ਪਿਆਸੇ ਕਿਉ ਮਿਲੀਐ ਪ੍ਰਭ ਦਾਤੇ ੧॥



Naanak Saaring Jio Piaasae Kio Mileeai Prabh Dhaathae ||1||

नानक सारिंग जिउ पिआसे किउ मिलीऐ प्रभ दाते ॥१॥

ਸਤਿਗੁਰ ਨਾਨਕ ਜੀ ਤੇਰੇ ਬਗੈਰ, ਪਿਆਸੇ ਪਪੀਹੇ ਵਾਂਗ ਹਾਂ। ਤੈਨੂੰ ਪ੍ਰੀਤ ਪਿਆਰੇ ਕਿਵੇ ਮਿਲੀਏ?||1||

Sathigur Nanak, I am thirsty, like the rainbird; how can I meet God, the Great Giver? ||1||

10809 ਇਕ ਬਿਨਉ ਕਰਉ ਜੀਉ ਸੁਣਿ ਕੰਤ ਪਿਆਰੇ



Eik Bino Karo Jeeo Sun Kanth Piaarae ||

इक बिनउ करउ जीउ सुणि कंत पिआरे


ਮੇਰੇ ਪ੍ਰੀਤ ਪਿਆਰੇ ਪ੍ਰਭੂ ਪਤੀ ਜੀ, ਮੇਰਾ ਇੱਕ ਤਰਲਾ ਸੁਣੀਏ ਜੀ॥
I offer this one prayer, please listen, my Beloved Husband God.

10810 ਮੇਰਾ ਮਨੁ ਤਨੁ ਮੋਹਿ ਲੀਆ ਜੀਉ ਦੇਖਿ ਚਲਤ ਤੁਮਾਰੇ



Maeraa Man Than Mohi Leeaa Jeeo Dhaekh Chalath Thumaarae ||

मेरा मनु तनु मोहि लीआ जीउ देखि चलत तुमारे


ਮੇਰਾ ਸਰੀਰ, ਜਾਨ ਤੇਰੇ ਉਤੇ ਮੋਹਤ ਹੋ ਗਿਆ ਹੈ। ਪ੍ਰਭੂ ਜੀ ਤੇਰੇ ਗੁਣ, ਚੋਜ, ਕਾਰਨਾਮੇ ਦੇਖ ਕੇ॥
My mind and body are enticed, beholding Your wondrous play.

10811 ਚਲਤਾ ਤੁਮਾਰੇ ਦੇਖਿ ਮੋਹੀ ਉਦਾਸ ਧਨ ਕਿਉ ਧੀਰਏ



Chalathaa Thumaarae Dhaekh Mohee Oudhaas Dhhan Kio Dhheereae ||

चलता तुमारे देखि मोही उदास धन किउ धीरए


ਪ੍ਰਭੂ ਜੀ ਤੇਰੇ ਗੁਣ, ਚੋਜ, ਕਾਰਨਾਮੇ ਦੇਖ ਕੇ, ਤੇਰੇ ਉਤੇ ਮੋਹਤ ਹੋ ਗਏ ਹਾਂ। ਤੇਰੇ ਤੋਂ ਬਗੈਰ ਉਸਦਾ ਹੋ ਗਏ। ਕਿਵੇਂ ਮਨ ਨੂੰ ਧ੍ਰਵਾਸ ਦੇਰੀਏ?॥
Beholding Your wondrous play, I am enticed; but how can the sad, forlorn bride find contentment?

10812 ਗੁਣਵੰਤ ਨਾਹ ਦਇਆਲੁ ਬਾਲਾ ਸਰਬ ਗੁਣ ਭਰਪੂਰਏ



Gunavanth Naah Dhaeiaal Baalaa Sarab Gun Bharapooreae ||

गुणवंत नाह दइआलु बाला सरब गुण भरपूरए


ਭਗਵਾਨ ਜੀ ਤੂੰ ਦਿਆਲੂ ਹੈ, ਸਦਾ ਨਵਾਂ ਜਵਾਨ ਹੈ। ਸਾਰੇ ਦੁਨੀਆਂ ਦੇ ਕੰਮ, ਤੇਰੇ ਬੇਅੰਤ ਗੁਣਾਂ ਕਰਕੇ ਹੀ ਹੁੰਦੇ ਹਨ॥
My Lord is Meritorious, Merciful and Eternally Young; He is overflowing with all excellences.

10813 ਪਿਰ ਦੋਸੁ ਨਾਹੀ ਸੁਖਹ ਦਾਤੇ ਹਉ ਵਿਛੁੜੀ ਬੁਰਿਆਰੇ



Pir Dhos Naahee Sukheh Dhaathae Ho Vishhurree Buriaarae ||

पिर दोसु नाही सुखह दाते हउ विछुड़ी बुरिआरे


ਪ੍ਰਭੂ ਜੀ ਅੰਨਦ ਖੁਸ਼ੀਆਂ ਦੀਆਂ ਦਾਤਾਂ ਦੇਣ ਵਾਲੇ, ਤੇਰਾ ਕੋਈ ਕਸੂਰ ਨਹੀਂ ਹੈ। ਮੈਂ ਆਪਦੇ ਮਾੜੇ ਕੰਮਾਂ ਕਰਕੇ, ਵਿਛੜਿਆ ਹੋਇਆ ਹਾਂ॥
The fault is not with my Husband Lord, the Giver of peace; I am separated from Him by my own mistakes.

10814 ਬਿਨਵੰਤਿ ਨਾਨਕ ਦਇਆ ਧਾਰਹੁ ਘਰਿ ਆਵਹੁ ਨਾਹ ਪਿਆਰੇ ੨॥



Binavanth Naanak Dhaeiaa Dhhaarahu Ghar Aavahu Naah Piaarae ||2||

बिनवंति नानक दइआ धारहु घरि आवहु नाह पिआरे ॥२॥

ਸਤਿਗੁਰ ਨਾਨਕ ਜੀ ਮੇਰੇ ਉਤੇ ਤਰਸ ਕਰੋ, ਮੇਰੇ ਘਰ ਵਿੱਚ ਹਾਜ਼ਰ ਹੋ ਜਾਵੋ ||2||

Prays Sathigur Nanak, please be merciful to me, and return home, my Beloved Husband Lord. ||2||

10815 ਹਉ ਮਨੁ ਅਰਪੀ ਸਭੁ ਤਨੁ ਅਰਪੀ ਅਰਪੀ ਸਭਿ ਦੇਸਾ



Ho Man Arapee Sabh Than Arapee Arapee Sabh Dhaesaa ||

हउ मनु अरपी सभु तनु अरपी अरपी सभि देसा


ਮੈਂ ਉਸ ਨੂੰ ਆਪਦਾ ਮਨ-ਤਨ ਸਾਰਾ ਕੁੱਝ ਭੇਟ ਕਰ ਦਿਆ ॥
I surrender my mind, I surrender my whole body; I surrender all my lands.

10816 ਹਉ ਸਿਰੁ ਅਰਪੀ ਤਿਸੁ ਮੀਤ ਪਿਆਰੇ ਜੋ ਪ੍ਰਭ ਦੇਇ ਸਦੇਸਾ



Ho Sir Arapee This Meeth Piaarae Jo Prabh Dhaee Sadhaesaa ||

हउ सिरु अरपी तिसु मीत पिआरे जो प्रभ देइ सदेसा


ਮੈਂ ਉਸ ਸੱਜਣ ਸੋਹਣੇ-ਪਿਆਰੇ ਨੂੰ, ਆਪਣਾ ਸਿਰ ਦੇ ਦੇਵਾਂ। ਜੋ ਰੱਬ ਦਾ ਸੁਨੇਹਾ ਮੈਨੂੰ ਦੇਵੇ।
I surrender my head to that beloved friend, who brings me news of God.

10817 ਅਰਪਿਆ ਸੀਸੁ ਸੁਥਾਨਿ ਗੁਰ ਪਹਿ ਸੰਗਿ ਪ੍ਰਭੂ ਦਿਖਾਇਆ



Arapiaa Th Sees Suthhaan Gur Pehi Sang Prabhoo Dhikhaaeiaa ||

अरपिआ सीसु सुथानि गुर पहि संगि प्रभू दिखाइआ


ਮੈਂ ਆਪਣਾ ਸਿਰ ਸਤਿਗੁਰ ਜੀ ਨੂੰ ਮਿਲ ਕੇ ਦੇ ਦਿੱਤਾ ਹੈ, ਗੁਰੂ ਨੇ ਮੈਨੂੰ ਰੱਬ ਦਿਖਾ ਦਿੱਤਾ ਹੈ॥
I have offered my head to the Sathigur,the most exalted; He has shown me that God is with me.

10818 ਖਿਨ ਮਾਹਿ ਸਗਲਾ ਦੂਖੁ ਮਿਟਿਆ ਮਨਹੁ ਚਿੰਦਿਆ ਪਾਇਆ



Khin Maahi Sagalaa Dhookh Mittiaa Manahu Chindhiaa Paaeiaa ||

खिन माहि सगला दूखु मिटिआ मनहु चिंदिआ पाइआ


ਇੱਕ ਪਲ਼ ਵਿੱਚ ਸਾਰੇ ਦਰਦ ਮੁੱਕ ਜਾਂਦੇ ਹਨ। ਮਨ ਦੀ ਹਰ ਮੁਰਾਦ-ਇੱਛਾ ਪੂਰੀ ਹੋ ਗਈ ਹੈ॥
In an instant, all suffering is removed. I have obtained all my mind's desires.

10819 ਦਿਨੁ ਰੈਣਿ ਰਲੀਆ ਕਰੈ ਕਾਮਣਿ ਮਿਟੇ ਸਗਲ ਅੰਦੇਸਾ



Dhin Rain Raleeaa Karai Kaaman Mittae Sagal Andhaesaa ||

दिनु रैणि रलीआ करै कामणि मिटे सगल अंदेसा


ਭਗਤ, ਦਿਨ ਰਾਤ ਸੁਖ, ਖੁਸ਼ੀ,ਅੰਨਦ ਵਿੱਚ ਹੁੰਦੇ ਹਨ। ਸਾਰੇ ਮਨ ਦੇ, ਫ਼ਿਕਰ ਮਿਟਾ ਦਿੰਦੇ ਹਨ॥
Day and night, the soul-bride makes merry; all her anxieties are erased.

10820 ਬਿਨਵੰਤਿ ਨਾਨਕੁ ਕੰਤੁ ਮਿਲਿਆ ਲੋੜਤੇ ਹਮ ਜੈਸਾ ੩॥



Binavanth Naanak Kanth Miliaa Lorrathae Ham Jaisaa ||3||

बिनवंति नानकु कंतु मिलिआ लोड़ते हम जैसा ॥३॥

ਸਤਿਗੁਰ ਨਾਨਕੁ ਜੀ ਐਸਾ ਖ਼ਸਮ ਮਿਲਿਆ ਹੈ। ਜੈਸਾ ਮੈਨੂੰ ਚਾਹੀਦਾ ਸੀ ||3||

Prays Sathigur Nanak, I have met the Husband Lord of my longing. ||3||

Comments

Popular Posts