ਭਾਗ 21 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ



satwinder_7@hotmail.com

ਸੀਤਾ ਕੰਮ ਉਤੇ ਗਈ ਹੋਈ ਸੀ। ਸੀਤਾ ਦੀ ਸੱਸ ਸਰਜੀਤ, ਵਿੰਦਰ ਕੋਲ ਆ ਗਈ। ਉਸ ਨੇ ਵਿੰਦਰ ਨੂੰ ਪੁੱਛਿਆ. " ਇਹ ਜੋ ਮੁੰਡਾ ਘਰ ਆਉਂਦਾ ਹੈ। ਇਹ ਕੌਣ ਹੈ? " ਵਿੰਦਰ ਨੇ ਦੱਸਿਆ, " ਇਹ ਗੁਰੀ ਹੈ। ਮੇਰੀ ਸਹੇਲੀ ਦਾ ਭਰਾ ਹੈ। " ਸਰਜੀਤ ਨੇ ਕਿਹਾ, " ਕੋਈ ਵੀ ਹੋਵੇ, ਮੈਨੂੰ ਇਹ ਗੱਲ ਚੰਗੀ ਨਹੀਂ ਲੱਗਦੀ। ਕੋਈ ਹੋਰ ਘਰ ਆਵੇ। ਦੋਸਤੀ ਘਰ ਤੋਂ ਬਾਹਰ ਹੀ ਰੱਖੀਦੀ ਹੈ। ਜੇ ਕੋਈ ਊਚ-ਨੀਚ ਹੋ ਗਈ। ਤੇਰੀ ਮਾਂ ਨੇ ਵੀ ਮੈਨੂੰ ਕਹਿੱਣਾਂ ਹੈ, " ਤੂੰ, ਤਾਂ ਸਰਜੀਤ ਘਰ ਸੀ। ਰੋਕਿਆ ਕਿਉਂ ਨਹੀਂ ਹੈ? " ਵਿੰਦਰ ਨੇ ਕਿਹਾ, " ਗੁਰੀ ਬਾਰੇ, ਮੇਰੇ ਮੰਮੀ ਤੇ ਡੈਡੀ ਨੂੰ ਪਤਾ ਹੈ। ਇਹ ਊਚ-ਨੀਚ ਕੀ ਹੁੰਦੀ ਹੈ?" ਸਰਜੀਤ ਨੇ ਕਿਹਾ, " ਮੈਂ ਕੀ ਲੈਣਾਂ ਹੈ? ਮੇਰਾ ਸਮਝਾਉਣ ਦਾ ਫਰਜ਼ ਸੀ। ਜੇ ਮੁੰਡਾ ਐਨਾਂ ਹੀ ਪਸੰਦ ਆ ਗਿਆ ਹੈ। ਤੂੰ ਵਿਆਹ ਕਰਾ ਲੈ। " ਵਿੰਦਰ ਨੇ ਕਿਹਾ, " ਕੀ ਹਰ ਰਿਸ਼ਤਾ ਨਿਭਾਉਣ ਲਈ, ਲੋਕਾਂ ਨੂੰ ਲੱਡੂ ਖਿਲਾਉਣੇ ਜਰੂਰੀ ਹਨ। ਮੂੰਹ ਮਿੱਠਾ ਕਰਕੇ, ਲੋਕੀ ਵਧਾਈਆਂ ਦਿੰਦੇ ਹਨ। ਕਨੇਡਾ, ਅਮਰੀਕਾ ਵਿੱਚ ਥੋੜੇ ਸਮੇਂ ਲਈ ਵਿਆਹ ਨਿਭਦੇ ਹਨ। ਫਿਰ ਲੋਕ ਗਾਲਾਂ ਕੱਢਦੇ ਹਨ। ਇਹੋ ਜਿਹਾ ਵਿਆਹ ਕਰਾਉਣ ਦਾ, ਮੇਰਾ ਕੋਈ ਇਰਾਦਾ ਨਹੀਂ ਹੈ। " ਸਰਜੀਤ ਮੌਕਾ ਦੇਖ ਕੇ ਆਈ ਸੀ। ਵਿੰਦਰ ਘਰ ਇਕੱਲੀ ਹੈ। ਇਸੇ ਲਈ ਉਸ ਨੇ, ਪਹਿਲਾਂ ਗੁਰੀ ਦੀ ਗੱਲ ਕੀਤੀ ਸੀ। ਵਿੰਦਰ ਦੇ ਜੁਆਬ ਸੁਣ ਕੇ, ਹੁਣ ਉਸ ਦੀ ਗੱਲ ਕਰਨ ਦੀ ਹਿੰਮਤ ਨਹੀਂ ਪੈਂਦੀ ਸੀ। ਉਹ ਆਪਦੇ ਭਰਾ ਦੇ ਮੁੰਡੇ ਦੀ ਗੱਲ ਤੋਰਨੀ ਚਹੁੰਦੀ ਸੀ। ਉਸ ਨੇ ਕਿਹਾ, " ਵਿੰਦਰ ਤੂੰ ਬਹੁਤ ਸੋਹਣੀ ਕੁੜੀ ਹੈ। ਬਹੁਤ ਸੋਹਣੇ ਕੰਮ ਕਰਦੀ ਹੈ। ਬਾਹਰ ਕੰਮ ਤੇ ਵੀ ਜਾਂਦੀ ਹੈ। ਥੱਕ ਗਈ ਹੋਵੇਗੀ। ਲਿਆ ਮੈਂ ਸਬਜ਼ੀ ਕੱਟ ਦਿੰਦੀ ਹਾਂ। ਮੈਂ ਮਸਾਲਾ ਬੱਣਾ ਕੇ, ਸਬਜ਼ੀ ਬੱਣਾਂ ਦਿੰਦੀ ਹਾਂ। "

ਵਿੰਦਰ ਨੇ ਸੋਚਿਆ, ਇਹ ਤਾ ਕੋਈ, ਘਰ ਦਾ ਕੰਮ ਨਹੀਂ ਕਰਦੀ ਹੁੰਦੀ। ਅੱਜ ਕਿਵੇਂ ਮੇਰੇ ਉਤੇ ਦਿਆਲ ਹੋ ਗਈ? ਵਿੰਦਰ ਨੇ ਉਸ ਨੂੰ ਆਟਾ ਗੁੰਨਣ ਨੂੰ ਦੇ ਦਿੱਤਾ। ਵਿੰਦਰ ਨੇ ਉਸ ਨੂੰ ਦੱਸਿਆ, " ਮੈਂ ਸਬਜ਼ੀ ਰਾਤ ਬੱਣਾ ਲਈ ਸੀ। " ਸਰਜੀਤ ਨੇ ਵਿੰਦਰ ਨੂੰ ਕਿਹਾ, " ਵਿੰਦਰ ਜੇ ਤੂੰ ਮੇਰੇ ਭਰਾ ਦੇ ਮੁੰਡੇ ਨਾਲ ਵਿਆਹ ਕਰਾਂ ਲਵੇ। ਬਹੁਤ ਵਧੀਆਂ ਜੋੜੀ ਬਣੇਗੀ। ਮੁੰਡਾ ਕੰਮ ਕਰਨ ਵਾਲਾ ਹੈ। " ਵਿੰਦਰ ਨੇ ਕੋਈ ਜੁਆਬ ਨਹੀਂ ਦਿੱਤਾ। ਉਸ ਨੂੰ ਪਤਾ ਸੀ, ਆਟਾ ਵੀ ਗੁੰਨਾਉਣਾ ਹੈ। ਹੋਰ ਨਾਂ ਵਿਚਾਲੇ ਹੀ ਛੱਡ ਜਾਵੇ। ਉਸ ਨੇ ਫਿਰ ਕਿਹਾ, " ਮੈਂ ਤੈਨੂੰ ਦਿਖਾਉਣ ਲਈ, ਮੁੰਡੇ ਦੀ ਫੋਟੋ ਵੀ ਲੈ ਕੇ ਆਂਈ ਹਾਂ। ਤੂੰ ਨਿਗਾ ਥਾਈ ਕੱਢ ਲੈ। " ਵਿੰਦਰ ਨੇ ਕੋਈ ਜੁਆਬ ਨਹੀਂ ਦਿੱਤਾ। ਜਿਸ ਗੱਲ ਵਿੱਚ ਸਹਿਮਤੀ ਨਾਂ ਹੋਵੇ। ਉਸ ਗੱਲ ਉਤੇ ਗੌਰ ਹੀ ਨਾਂ ਕੀਤੀ ਜਾਵੇ। ਜਿਸ ਗੱਲ ਉਤੇ ਬਖੇੜਾ ਖੜ੍ਹਾ ਹੋ ਜਾਵੇ। ਉਹ ਗੱਲ ਛੇੜਨੀ ਹੀ ਨਹੀਂ ਚਾਹੀਦੀ। ਸਰਜੀਤ ਨੇ ਸੋਚਿਆ, ਕੁੜੀ ਵਿਆਹ ਦੇ ਨਾਂ ਉਤੇ ਸੰਗਦੀ ਹੈ। ਹਾਂ, ਲੱਗਦੀ ਹੈ। ਉਸ ਨੇ ਵਿੰਦਰ ਨੂੰ ਕਿਹਾ, " ਇਕੱਲਾ ਬੰਦਾ ਜਿੰਦਗੀ ਜਿਉਂਦਾ ਥੱਕ ਜਾਂਦਾ ਹੈ। ਕੋਈ ਬੋਲ ਬਰਾਲਾ ਹੋਵੇ। ਤਾਂ ਸਹਾਰਾ ਮਿਲ ਜਾਂਦਾ ਹੈ। ਮੈਂ ਤੇਰੇ ਕੋਲ ਆ ਗਈ। ਐਨੇ ਨਾਲ ਮਨ ਕਿਤੇ ਹੋਰ ਪੈ ਗਿਆ। " ਵਿੰਦਰ ਨੇ ਕਿਹਾ, " ਹਾਂ ਜੀ ਤੁਸੀਂ ਮੇਰੇ ਕੋਲ ਹੀ ਬੈਠੇ ਰਹੋ। " ਵਿੰਦਰ ਨੇ ਤਾ ਸੌਣਾਂ ਸੀ। ਉਹ ਮਨ ਵਿੱਚ ਸੋਚ ਰਹੀ ਸੀ ਜੇ ਸੱਚੀ ਬੈਠ ਗਈ। ਮੇਰੀ ਨੀਂਦ ਕਿਵੇ ਪੂਰੀ ਹੋਵੇ? ਸਰਜੀਤ ਨੇ ਆਪ ਹੀ ਕਿਹਾ, " ਰਾਜੂ ਦਾ ਡੈਡੀ ਇਕੱਲਾ ਬੈਠਾ ਹੈ। ਮੈਂ ਹੁਣ ਚਲਦੀ ਹਾਂ। ਤੁੰ ਮੇਰੀ ਗੱਲ ਉਤੇ ਗੌਰ ਕਰੀ। ਐਨਾਂ ਨਹੀਂ ਸੰਗੀਦਾ ਹੁੰਦਾ। ਕਈ ਸੰਗ-ਸੰਗ ਵਿੱਚ ਕੁਆਰੇ ਰਹਿ ਜਾਂਦੇ ਹਨ। "

ਵਿੰਦਰ ਦੇ ਮੰਮੀ ਡੈਡੀ ਦਾ, ਮੁੰਡੇ ਕੋਲ ਜਾ ਕੇ ਜੀਅ ਲੱਗ ਗਿਆ ਸੀ। ਉਨਾਂ ਦਾ ਵਾਪਸ ਵਿੰਦਰ ਕੋਲ ਜਾਂਣ ਦਾ ਅਜੇ ਇਰਾਦਾ ਨਹੀਂ ਸੀ। ਬੱਚੀ ਭਾਬੀ ਦਾ ਪਹਿਲਾ ਬੱਚਾ ਸੀ। ਉਸ ਕੋਲੋ, ਬੱਚੀ ਦੀ ਬਹੁਤ ਸੰਭਾਲ ਨਹੀਂ ਹੁੰਦੀ ਸੀ। ਵਿੰਦਰ ਦੇ ਮੰਮੀ, ਮਹੀਨਾਂ ਕੁ ਹੋਰ ਕੱਟਾਉਣਾਂ ਚਹੁੰਦੇ ਸਨ। ਕਨੇਡਾ ਵਿੱਚ ਮਾਂਪੇ ਧੀਆਂ ਨਾਲ ਰਹਿ ਕੇ, ਹੀ ਖੁਸ਼ ਹਨ। ਧੀ ਦਾ ਚਾਹੇ ਦਿਨ ਰਾਤ ਗੋਲ ਪੁਣਾ ਕਰੀ ਜਾਂਣ। ਨੂੰਹੁ ਨਾਲ ਬਹੁਤ ਚਿਰ ਨਹੀਂ ਕੱਟ ਸਕਦੇ। ਵਿੰਦਰ ਦੇ ਮੰਮੀ ਡੈਡੀ ਸ਼ਿਲਾ-ਜਨੇਪਾ ਕਟਾਉਣ ਆ ਗਏ ਸਨ। ਬਹੁਤੇ ਲੋਕ ਤਾ ਆਪਣਿਆਂ ਦਾ ਦੁੱਖ ਨਹੀਂ ਸੁਣਦੇ। ਸੱਤ ਬਿਗਾਨੇ ਦੀਆ ਲਾੜਾਂ ਚੱਟਦੇ ਫਿਰਦੇ ਹਨ।



Comments

Popular Posts