ਭਾਗ 25 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਪੰਜਾਬ ਤੋਂ, ਚਾਰ ਕੁ ਮੁੰਡੇ ਵਿਆਹ ਕੇ ਲਿਆ ਚੁੱਕੀ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com-
ਕਨੇਡਾ, ਅਮਰੀਕਾ, ਵਿੱਚ ਆਉਣ ਦਾ, ਬਹੁਤ ਵਧੀਆਂ ਬਿਜ਼ਨਸ ਲੱਭਿਆ ਹੈ। ਲੋਕ ਧੀਆਂ-ਭੈਣਾਂ ਨੂੰ ਕਿਸੇ ਦੇ ਨਾਲ ਵੀ, ਤੋਰ ਦਿੰਦੇ ਹਨ। ਧੀਆਂ-ਭੈਣਾਂ ਦੇ ਵਿਆਹ ਕਰਨ ਲੱਗੇ, ਲਾੜੇ ਵੀ ਨਹੀਂ ਦੇਖਦੇ। ਸਿਵਿਆ ਵਿੱਚ ਲੱਤਾਂ ਹੁੰਦੀਆਂ ਹਨ। ਸੇਹਰੇ ਬੰਨਣ ਦਾ ਚਾਅ ਚੜ੍ਹਿਆ ਰਹਿੰਦਾ ਹੈ। ਦਿਲ ਤੋਂ ਜਵਾਨ ਹੈ। ਧੀਆਂ-ਭੈਣਾਂ ਨੂੰ, ਘਰੋ-ਦਰੋਂ ਉਠਾਲਣਾ ਹੁੰਦਾ ਹੈ। ਅੱਜ ਕੱਲ ਹੋਰ ਵੀ ਕੰਮ ਹੁੰਦਾ ਹੈ। ਜੇ ਕੋਈ ਬਾਹਰਲੀ, ਕਨੇਡਾ ਅਮਰੀਕਾ ਦੀ ਸਾਮੀ ਮਿਲ ਜਾਵੇ। ਪਤੀ-ਪਤਨੀਆਂ ਦੀ ਡੋਲੀ ਤੋਰ ਦਿੰਦੇ ਹਨ। ਇੱਕ ਮਰਦ ਨੇ, ਔਰਤ ਨਾਲ 14 ਤੇ 16 ਸਾਲਾਂ ਦੇ ਮੁੰਡਿਆਂ ਸਮੇਤ, ਪੰਜਾਬ ਵਿਚੋਂ ਮੁਕਲਾਵਾ ਲੈ ਲਿਆ। ਉਨਾਂ ਨੂੰ ਵੈਨਕੂਵਰ ਲੈ ਆਇਆ। ਮੁੰਡੇ ਮਾਂ ਦੀ ਰਾਖੀ ਕਰਿਆ ਕਰਨ। ਅੱਕ ਕੇ ਉਸ ਬੰਦੇ ਨੇ, ਦੋਂਨੇ ਮੁੰਡੇ ਤੇ ਔਰਤ ਨੂੰ ਗੋਲ਼ੀਆਂ ਨਾਲ ਭੁੰਨ ਕੇ ਮਾਰ ਦਿੱਤਾ। ਆਪ ਜੇਲ ਚਲਾ ਗਿਆ। ਐਸੇ ਲੋਕਾਂ ਨੂੰ, ਕੀ ਇਹ ਨਹੀਂ ਪਤਾ, ਮੁਕਲਾਵਾ ਲੈ ਕੇ, ਬੇਗਾਨਾਂ ਪੁੱਤ ਕੀ ਕਰਦਾ ਹੁੰਦਾ ਹੈ? ਇੱਕ ਸੁਧਾਰ ਕੋਲ ਵਾਲੇ ਰਕਬੇ ਦੇ ਸਨ। ਉਥੇ ਦੀ ਕੁੜੀ ਦਾ ਖੇਤੀ ਕਰਨ ਵਾਲੇ, ਮੁੰਡੇ ਨਾਲ ਮੰਗਣਾ ਹੋ ਗਿਆ। ਉਸ ਮੁੰਡੇ ਦਾ, ਭੂਆ ਦਾ ਮੁੰਡਾ ਕਨੇਡਾ ਗਿਆ ਸੀ। ਮਾਮੇ ਦਾ ਮੁੰਡਾ ਕਨੇਡਾ ਵਿੱਚ ਸਿਟ ਕਰਾਉਣ ਸੀ। ਅੱਗੇ ਸਮਲਿੰਗ ਵਿਆਹ ਦੀ ਖੁੱਲ ਗੌਰਮਿੰਟ ਵੱਲੋਂ ਨਹੀਂ ਸੀ। ਭੂਆ ਦੇ ਮੁੰਡੇ ਦੁਆਰਾ, ਉਸ ਦੀ ਮਗੇਤਰ ਨੂੰ ਸੱਦਿਆ ਗਿਆ। ਬਈ ਆਕੇ, ਉਹ ਆਪਦੇ ਪਤੀ ਨੂੰ ਸੱਦ ਲਵੇਗੀ। ਨਤੀਜ਼ੇ ਸਮੇਂ ਨੇ ਕੱਢਣੇ ਹੁੰਦੇ ਹਨ। ਦੋ ਕੰਮਰਿਆਂ ਦੇ ਘਰ ਵਿੱਚ, ਰਹਿੰਦਿਆਂ ਦੀ, ਭੂਆ ਦੇ ਮੁੰਡੇ ਦੀ, ਉਸ ਕੁੜੀ ਨਾਲ, ਕੁੰਡੀ ਲੱਗ ਗਈ। ਕੁੜੀ ਮੁੰਡਾ ਕਹਿੱਣ, ਅਸੀਂ ਆਪਸ ਵਿੱਚ ਵਿਆਹ ਕਰਾਉਣਾਂ ਹੈ। ਪਰ ਪਿੰਡ ਵਿੱਚ ਭੇਲੀ, ਦੂਜੇ ਦੇ ਮੰਗਣੇ ਦੀ ਵੰਡੀ ਸੀ। ਨੱਕ ਦਾ ਸੁਆਲ ਸੀ। ਘਰ ਵਾਲਿਆਂ ਨੇ ਦੋਂਨਾਂ ਨੂੰ ਘਰੋਂ ਨਿੱਕਲਣ ਲਈ ਕਹਿ ਦਿੱਤਾ। ਮੁੰਡਾ ਕਹਿੰਦਾ, " ਮੇਰਾ ਘਰ ਇਹੀ ਹੈ। " ਉਸ ਔਰਤ ਨੂੰ ਘਰ ਛੱਡ ਕੇ ਜਾਂਣਾਂ ਪਿਆ। ਉਸ ਕੁੜੀ ਨੇ, ਦੋਂਨੇ ਮੁੰਡੇ ਹੱਥ ਵਿੱਚੋਂ ਕੱਢ ਲਏ। ਉਹ ਹੁਣ ਤੱਕ ਪੰਜਾਬ ਤੋਂ, ਚਾਰ ਕੁ ਮੁੰਡੇ ਵਿਆਹ ਕੇ ਲਿਆ ਚੁੱਕੀ ਹੈ। ਕਿਸੇ ਨਾਲ ਕਹਾਣੀ ਲੋਟ ਨਹੀਂ ਆਈ।
ਗੁਰੀ ਦੀ ਲਿਖੀ ਕਾਪੀ, ਵਿੰਦਰ ਅੱਗੇ ਪੜ੍ਹਨ ਲੱਗੀ। ਗੁਰੀ ਨੇ ਲਿਖਿਆ ਸੀ। ਐਨੀਆਂ ਗੱਲਾਂ ਦੱਸ ਕੇ ਵੀ, ਜਸਵੀਰ ਦੀਆਂ ਅੱਖਾਂ ਵਿੱਚੋਂ ਇੱਕ ਹੁੰਝੂ ਨਹੀਂ ਡਿੱਗਿਆ। ਮੈਂ ਉਸ ਨੂੰ ਕਿਹਾ, " ਇਹ ਤਾਂ ਬਹੁਤ ਮਾੜਾ ਹੋਇਆ। ਕੀ ਤੂੰ ਉਸ ਮਰਦ ਨੂੰ ਲੱਭਣ ਦੀ ਕੋਸ਼ਸ਼ ਕੀਤੀ ਹੈ? " ਜਸਵੀਰ ਨੇ ਕਿਹਾ, " ਮੈਂ ਉਸ ਨੂੰ ਕਿਉਂ ਲੱਭਣ ਦੀ ਕੋਸ਼ਸ਼ ਕਰਨੀ ਸੀ? ਉਸ ਬਾਰੇ, ਮੈਂ ਗੌਰਮਿੰਟ ਨੂੰ ਦੱਸ ਦਿੱਤਾ ਹੈ। ਪਰ ਉਸ ਦੀ ਕਰਤੂਤ ਨਹੀਂ ਦੱਸੀ। ਜੋ ਉਸ ਨੇ, ਛੋਟੀ ਨਾਲ ਕੀਤਾ ਸੀ। ਧੀ ਧਿਆਣੀ ਹੈ, ਕੱਲ ਨੂੰ ਵਿਆਹੁਣੀ ਵੀ ਹੈ। ਲੋਕ ਤਾਂ ਉਝ ਹੀ ਮੂੰਹ ਵਿੱਚ ਉਂਗ਼ਲਾਂ ਦਿੰਦੇ ਹਨ। ਉਸ ਬੰਦੇ ਤੋਂ, ਉਦਾਂ ਵੀ ਖਹਿੜਾ ਛੁੱਡਾਉਣਾਂ ਸੀ। ਇੰਡੀਆਂ ਵਾਲੇ ਨੂੰ, ਸੱਦਣ ਵਿੱਚ ਪਤਾ ਨਹੀਂ, ਕਿੰਨਾਂ ਸਮਾਂ ਲੱਗੇਗਾ? ਮੈਂ ਗੱਧੀ ਗੇੜ ਪਈ ਫਿਰਦੀ ਹਾਂ। ਤੈਨੂੰ ਪਤਾ ਗੱਧੀ ਗੇੜ ਕਿਹਨੂੰ ਕਹਿੰਦੇ ਹਨ? " ਉਸ ਦੀਆਂ ਉਦਾਸ ਗੱਲਾਂ ਸੁਣ ਕੇ, ਮੈਂ ਉਦਾਸ ਜਿਹਾ ਮੂੰਹ ਬੱਣਾਈ ਬੈਠਾ ਸੀ। ਉਸ ਦੀ ਗੱਲ ਸੁਣ ਕੇ, ਮੈਂ ਝੰਜੋੜਿਆ ਗਿਆ। ਮੈਂ ਕਿਹਾ, " ਜਦੋਂ ਬਹੁਤ ਕੰਮ ਪਿਆ ਹੋਵੇ। ਕੰਮ ਮੁੱਕਣ ਵਿੱਚ ਨਾ ਆਵੇ। ਬੰਦਾ ਉਥੇ ਹੀ ਘੁੰਮੀ ਜਾਵੇ। ਬੰਦਾ ਗੱਧੀ ਗੇੜ ਪੈ ਜਾਂਦਾ ਹੈ। ਉਹ ਹੱਸ ਪਈ। ਉਸ ਨੇ ਕਿਹਾ, " ਹੋਰ ਤਾ ਜੁਗਤਾਂ ਬਥੇਰੀਆਂ ਆਉਂਦੀਆਂ ਹਨ। ਇੰਨਾਂ ਪਤਾ ਨਹੀਂ ਹੈ। ਇੱਕ ਬਾਰ ਗੱਧੀ ਨੂੰ ਗੋਹਾ, ਲੱਗਿਆ ਰਹਿ ਗਿਆ। ਉਸ ਵਿੱਚ ਦਾਣਾਂ ਸੀ। ਉਹ ਦਾਣਾਂ ਚੂਹੀ ਨੂੰ ਦਿਸ ਗਿਆ। ਉਹ ਖਾ ਗਈ। ਚੂਹੀ ਨੇ ਸੋਚਿਆ ਜੇ ਹੋਰ ਅੱਗੇ ਜਾਂਵਾਂ, ਹੋਰ ਦਾਣੇ ਲੱਭਣਗੇ। ਅੱਗੇ ਜਾ ਕੇ ਚੂਹੀ ਫਸ ਗਈ। ਬਾਹਰ ਆਉਣ ਦਾ ਰਸਤਾ ਨਾਂ ਲੱਭੇ। ਜਦੋਂ ਫਿਰ ਗੱਧੀ ਨੇ ਗੋਹਾ ਕੀਤਾ। ਚੂਹੀ ਬਾਹਰ ਆ ਗਈ। ਉਸ ਨੇ ਬਾਕੀ ਚੂਹਿਆ ਨੂੰ ਦੱਸਿਆ, " ਅੱਜ ਮੈਂ ਗੱਧੀ ਗੇੜ ਵਿੱਚ ਫਸ ਗਈ। "
ਮੈਂ ਉਸ ਨੂੰ ਕਿਹਾ, " ਚੂਹਿਆ, ਗੱਧਿਆਂ ਦੀ ਜਾਂਣਕਾਰੀ ਵੀ ਰੱਖਦੀ ਹੈ। " ਉਸ ਨੇ ਕਿਹਾ, " ਗੱਧਿਆਂ ਨਾਂਲ ਹੀ ਵਾਹ ਪਿਆ ਹੈ। ਗੱਧੇ ਸਾਡੇ ਘਰ ਵੀ ਸਨ। ਐਨਾਂ ਕੁ ਪਤਾ ਹੋਣਾਂ ਚਾਹੀਦਾ ਹੈ। ਗੱਧੀ ਗੇੜ ਦੀ ਕਹਾਵਤ ਬੋਲਣ ਤੋਂ ਪਹਿਲਾਂ, ਸੋਚ ਕੇ ਬੋਲਣਾਂ ਚਾਹੀਦਾ ਹੈ। " ਮੈਂ ਉਸ ਦੇ ਘਰੋਂ ਖਿਸਣਾਂ ਚਹੁੰਦਾ ਸੀ। ਛੋਟੀ ਕੁੜੀ ਦਾ ਵੀ ਡਰ ਸੀ। ਸੁੱਤੀ ਉਠ ਕੇ, ਕੋਈ ਰੌਲਾ ਹੀ ਨਾਂ ਪਾ ਦੇਵੇ। ਬੱਚੇ ਦਾ ਕੀ ਪਤਾ ਹੁੰਦਾ ਹੈ? ਕੀ ਮੂੰਹ ਵਿਚੋਂ ਬੋਲ ਦੇਵੇ। ਉਹ ਕੁੜੀ ਉਠ ਕੇ ਆ ਗਈ ਸੀ। ਆ ਕੇ, ਮੇਰੇ ਕੋਲ ਬੈਠ ਗਈ ਸੀ। ਉਸ ਨੇ ਮੈਨੂੰ ਕਿਹਾ, " ਮੇਰੇ ਕੋਲ ਨਵੀਂ ਗੇਮ ਹੈ। ਤੁਸੀਂ ਮੇਰੇ ਨਾਲ, ਗੇਮ ਖੇਡੋ। " ਜਸਵੀਰ ਨੇ ਵੀ ਕਿਹਾ, " ਇਹ ਤਾਂ ਕਿਸੇ ਨਾਲ ਗੱਲ ਨਹੀਂ ਕਰਦੀ ਹੁੰਦੀ। ਗੁਰੀ ਤੇਰੇ ਨਾਲ ਘੁਲ-ਮਿਲ ਗਈ ਹੈ। ਮੈਂ ਰੋਟੀ ਬੱਣਾਂ ਲਵਾਂ। ਤੁਸੀਂ ਗੇਮ ਖੇਡ ਲਵੋ। ਤੇਰੀ ਉਂਗ਼ਲੀਂ ਵੀ ਦੁੱਖਦੀ ਹੈ। ਤੂੰ ਕਿਹੜਾ ਰੋਟੀਆਂ ਰਾੜਨੀਆ ਹਨ। " ਪਰ ਮੈਂ ਗੱਲ ਟਾਲ ਦਿੱਤੀ। ਜੇ ਜਸਵੀਰ ਨੇ ਕੁੱਝ ਦੇਖ ਲਿਆ। ਮੈਂ ਜਾਂਣ ਦੀ ਤਿਆਰੀ ਕਰਨ ਲੱਗ ਗਿਆ। ਕੰਮ ਵੀ ਕਰਨਾਂ ਸੀ। ਟਰੱਕ ਦਾ ਮਾਲ ਚੱਕਣਾਂ ਸੀ। ਫਿਰ ਵੀ ਜਸਵੀਰ ਦੇ ਘਰ ਆਉਣਾਂ ਜਾਂਣਾਂ ਪੱਕਾ ਰੱਖਣਾਂ ਸੀ।

Comments
Post a Comment