ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੪੯ Page 249 of 1430

10869 ਚੇਤਿ ਮਨਾ ਪਾਰਬ੍ਰਹਮੁ ਪਰਮੇਸਰੁ ਸਰਬ ਕਲਾ ਜਿਨਿ ਧਾਰੀ
Chaeth Manaa Paarabreham Paramaesar Sarab Kalaa Jin Dhhaaree ||

चेति मना पारब्रहमु परमेसरु सरब कला जिनि धारी


ਮੇਰੀ ਜਿੰਦ ਤੂੰ ਭਗਵਾਨ, ਪ੍ਰਮਾਤਮਾਂ, ਸਾਰੇ ਗੁਣਾਂ, ਗਿਆਨ, ਸ਼ਕਤੀਆਂ ਦੇ ਮਾਲਕ ਨੂੰ ਯਾਦ ਕਰ॥
My mind, be conscious of the Supreme Lord God, the Transcendent Lord, who wields all power.

10870 ਕਰੁਣਾ ਮੈ ਸਮਰਥੁ ਸੁਆਮੀ ਘਟ ਘਟ ਪ੍ਰਾਣ ਅਧਾਰੀ



Karunaa Mai Samarathh Suaamee Ghatt Ghatt Praan Adhhaaree ||

करुणा मै समरथु सुआमी घट घट प्राण अधारी


ਪ੍ਰਭੂ ਜੀ ਤੂੰ ਹੀ ਸਾਰਾ ਕੁੱਝ ਕਰਨ ਦੇ ਜੋਗ ਹੈ। ਤੂੰ ਹਰ ਥਾਂ, ਹਰ ਜੀਵ ਦੇ ਜਿਉਣ ਦਾ ਆਸਰਾ ਹੈ॥
He is All-powerful, the Embodiment of compassion. He is the Master of each and every heart;

10871 ਪ੍ਰਾਣ ਮਨ ਤਨ ਜੀਅ ਦਾਤਾ ਬੇਅੰਤ ਅਗਮ ਅਪਾਰੋ



Praan Man Than Jeea Dhaathaa Baeanth Agam Apaaro ||

प्राण मन तन जीअ दाता बेअंत अगम अपारो


ਸਾਰੇ ਜੀਵਾਂ ਨੂੰ ਸਰੀਰ, ਜਾਨ, ਸਾਹ ਦੇਣ ਵਾਲਾ ਹੈ। ਪ੍ਰਭੂ ਉਹ ਬਹੁਤ ਵੱਡਾ ਹੈ। ਉਸ ਤੱਕ ਕੋਈ ਪਹੁੰਚ ਨਹੀਂ ਸਕਦਾ। ਚਾਰੇ ਪਾਸੇ ਉਹੀ ਹੈ। ਸ਼ਕਤੀਆਂ ਦਾ ਮਾਲਕ ਪ੍ਰਭੂ ਹੈ॥
He is the Support of the breath of life. He is the Giver of the breath of life, of mind, body and soul. He is Infinite, Inaccessible and Unfathomable.

10872 ਸਰਣਿ ਜੋਗੁ ਸਮਰਥੁ ਮੋਹਨੁ ਸਰਬ ਦੋਖ ਬਿਦਾਰੋ



Saran Jog Samarathh Mohan Sarab Dhokh Bidhaaro ||

सरणि जोगु समरथु मोहनु सरब दोख बिदारो


ਤੂੰ ਆਸਰਾ ਲੈਣ ਆਏ ਦਾ ਸਹਾਰਾ ਬੱਣਦਾ ਹੈ। ਮਨ ਮੋਹਣ ਵਾਲੇ ਪ੍ਰਭੂ ਜੀ, ਸਾਰੇ ਦਰਦ ਮਿਟਾ ਦਿਉ॥
The All-powerful Lord is our Sanctuary; He is the Enticer of the mind, who banishes all sorrows.

10873 ਰੋਗ ਸੋਗ ਸਭਿ ਦੋਖ ਬਿਨਸਹਿ ਜਪਤ ਨਾਮੁ ਮੁਰਾਰੀ



Rog Sog Sabh Dhokh Binasehi Japath Naam Muraaree ||

रोग सोग सभि दोख बिनसहि जपत नामु मुरारी


ਬਿਮਾਰੀ, ਉਦਾਸੀ, ਸਾਰੇ ਦਰਦ, ਪਿਆਰੇ ਮੁਰਾਰੀ ਭਗਵਾਨ ਨੂੰ ਯਾਦ ਕਰਨ ਮੁੱਕ ਜਾਦੇ ਹਨ॥
All illnesses, sufferings and pains are dispelled, by chanting the Name of the Lord.

10874 ਬਿਨਵੰਤਿ ਨਾਨਕ ਕਰਹੁ ਕਿਰਪਾ ਸਮਰਥ ਸਭ ਕਲ ਧਾਰੀ ੩॥



Binavanth Naanak Karahu Kirapaa Samarathh Sabh Kal Dhhaaree ||3||

बिनवंति नानक करहु किरपा समरथ सभ कल धारी ॥३॥

ਸਤਿਗੁਰ ਨਾਨਕ ਪ੍ਰਭੂ ਜੀ, ਮੇਰੇ ਉਤੇ ਮੇਹਰ ਕਰੋ। ਤੂੰ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਸਬ ਕੁੱਝ ਕਰਨ ਦੇ ਜੋਗ ਹੈ ||3||

Prays Sathigur Nanak, please be merciful to me, All-powerful Lord; You are the Wielder of all power. ||3||

10875 ਗੁਣ ਗਾਉ ਮਨਾ ਅਚੁਤ ਅਬਿਨਾਸੀ ਸਭ ਤੇ ਊਚ ਦਇਆਲਾ



Gun Gaao Manaa Achuth Abinaasee Sabh Thae Ooch Dhaeiaalaa ||

गुण गाउ मना अचुत अबिनासी सभ ते ऊच दइआला


ਉਸ ਸਬ ਤੋਂ ਵੱਡੇ ਪ੍ਰਭੂ ਦੇ ਗੁਣਾਂ, ਕੰਮਾਂ ਦੀ ਪ੍ਰਸੰਸਾ ਕਰੀਏ, ਜੋ ਸਦਾ ਅਟੱਲ ਰਹਿੱਣ ਵਾਲਾ, ਮੇਹਰਬਾਨੀ ਕਰਨ ਵਾਲਾ ਰੱਬ ਹੈ॥
My mind, sing the Glorious Praises of the Imperishable, Eternal, Merciful Master, the Highest of all.

10876 ਬਿਸੰਭਰੁ ਦੇਵਨ ਕਉ ਏਕੈ ਸਰਬ ਕਰੈ ਪ੍ਰਤਿਪਾਲਾ



Bisanbhar Dhaevan Ko Eaekai Sarab Karai Prathipaalaa ||

बिस्मभरु देवन कउ एकै सरब करै प्रतिपाला


ਪ੍ਰਭੂ ਜੀ ਤੂੰ ਸਾਰੀ ਦੁਨੀਆਂ ਨੂੰ ਪਾਲਣ ਵਾਲਾ ਹੈ। ਤੂੰ ਸਬ ਨੂੰ ਦਾਤਾਂ ਦੇ ਕੇ, ਪਾਲਦਾ ਹੈ॥
The One God is the Sustainer of the Universe, the Great Giver; He is the Cherisher of all.

10877 ਪ੍ਰਤਿਪਾਲ ਮਹਾ ਦਇਆਲ ਦਾਨਾ ਦਇਆ ਧਾਰੇ ਸਭ ਕਿਸੈ



Prathipaal Mehaa Dhaeiaal Dhaanaa Dhaeiaa Dhhaarae Sabh Kisai ||

प्रतिपाल महा दइआल दाना दइआ धारे सभ किसै


ਤੂੰ ਅੰਤਰਜਾਮੀ ਪ੍ਰਭੂ, ਸਬ ਨੂੰ ਦਾਤਾਂ ਦੇ ਕੇ, ਪਾਲਦਾ ਹੈ, ਬਹੁਤ ਵੱਡਾ ਹੈ, ਮੇਹਰਬਾਨੀ ਕਰਨ ਵਾਲਾ, ਸਬ ਕਰਨ ਦੇ ਜੋਗ ਹੈ॥
The Cherisher God is so very merciful and wise; He is compassionate to all.

10878 ਕਾਲੁ ਕੰਟਕੁ ਲੋਭੁ ਮੋਹੁ ਨਾਸੈ ਜੀਅ ਜਾ ਕੈ ਪ੍ਰਭੁ ਬਸੈ



Kaal Kanttak Lobh Mohu Naasai Jeea Jaa Kai Prabh Basai ||

कालु कंटकु लोभु मोहु नासै जीअ जा कै प्रभु बसै


ਮੌਤ, ਮੁਸ਼ਕਲਾਂ, ਲਾਲਚ, ਮੋਹ ਸਾਰੇ ਮੁੱਕ ਜਾਂਦੇ ਹਨ। ਜੋ ਰੱਬ ਨੂੰ ਮਨ ਵਿੱਚ ਯਾਦ ਕਰਦੇ ਹਨ॥
The pains of death, greed and emotional attachment simply vanish, when God comes to dwell in the soul.

10879 ਸੁਪ੍ਰਸੰਨ ਦੇਵਾ ਸਫਲ ਸੇਵਾ ਭਈ ਪੂਰਨ ਘਾਲਾ



Suprasann Dhaevaa Safal Saevaa Bhee Pooran Ghaalaa ||

सुप्रसंन देवा सफल सेवा भई पूरन घाला


ਜਿਸ ਉਤੇ ਪ੍ਰੀਤਮ ਪ੍ਰਭੂ ਜੀ ਮੋਹਤ ਹੋ ਜਾਂਦੇ ਹਨ। ਉਸ ਦੀ ਚਾਕਰੀ ਕੀਤੀ ਪ੍ਰਵਾਨ ਹੋ ਜਾਂਦੀ ਹੈ। ਪਿਆਰੇ ਦੀ ਸੇਵਾ, ਭਗਤੀ ਰੱਬ ਨੂੰ ਮਿਲਾ ਦਿੰਦੀ ਹੈ॥
When the God is thoroughly pleased, then one's service becomes perfectly fruitful.

10880 ਬਿਨਵੰਤ ਨਾਨਕ ਇਛ ਪੁਨੀ ਜਪਤ ਦੀਨ ਦੈਆਲਾ ੪॥੩॥



Binavanth Naanak Eishh Punee Japath Dheen Dhaiaalaa ||4||3||

बिनवंत नानक इछ पुनी जपत दीन दैआला ॥४॥३॥

ਸਤਿਗੁਰ ਨਾਨਕ ਪ੍ਰਭੂ ਜੀ ਨੇ ਮੇਰੀਆ ਮਨੋ-ਕਾਮਨਾਵਾਂ ਪੂਰੀਆਂ ਕਰ ਦਿੱਤੀਆ ਹਨ। ਮੈਂ ਦਿਆਲੂ ਰੱਬ ਨੂੰ ਯਾਦ ਕਰਕੇ, ਤਰਸ ਕਰਵਾ ਲਿਆ ਹੈ ||4||3||

Prays Sathigur Nanak, my desires are fulfilled by meditating on the God , Merciful to the meek. ||4||3||

10881 ਗਉੜੀ ਮਹਲਾ



Gourree Mehalaa 5 ||

गउड़ी महला

ਸਤਿਗੁਰ ਅਰਜਨ ਦੇਵ ਪੰਜਵੇ ਪਾਤਸ਼ਾਹ ਜੀ ਦੀ ਬਾਣੀ ਹੈ ਗਉੜੀ ਮਹਲਾ

Sathigur Arjan Dev Gauree Fifth Mehl 5

10882 ਸੁਣਿ ਸਖੀਏ ਮਿਲਿ ਉਦਮੁ ਕਰੇਹਾ ਮਨਾਇ ਲੈਹਿ ਹਰਿ ਕੰਤੈ



Sun Sakheeeae Mil Oudham Karaehaa Manaae Laihi Har Kanthai ||

सुणि सखीए मिलि उदमु करेहा मनाइ लैहि हरि कंतै


ਰੱਬ ਦੇ ਪਿਆਰ ਭਗਤੋਂ ਮਿਲ ਕੇ, ਰੱਬ ਨੂੰ ਯਾਦ ਕਰੀਏ। ਪ੍ਰਭੂ ਪ੍ਰੀਤਮ ਨੂੰ ਮੋਹ ਕੇ, ਆਪਣੇ ਉਤੇ, ਮੇਹਰਬਾਨ ਕਰ ਲਈਏ॥
Listen my companions: let's join together and make the effort to surrender to our Husband God.

10883 ਮਾਨੁ ਤਿਆਗਿ ਕਰਿ ਭਗਤਿ ਠਗਉਰੀ ਮੋਹਹ ਸਾਧੂ ਮੰਤੈ



Maan Thiaag Kar Bhagath Thagouree Moheh Saadhhoo Manthai ||

मानु तिआगि करि भगति ठगउरी मोहह साधू मंतै


ਗਰਭ ਮਾਂਣ, ਹੰਕਾਂਰ ਨੂੰ ਛੱਡ ਕੇ, ਰੱਬ ਨਾਲ ਪਿਆਰ ਕਰਕੇ, ਉਸ ਨੂੰ ਯਾਦ ਕਰਕੇ, ਮੋਹਤ ਲਈਏ॥
Renouncing our pride, let's charm Him with the potion of devotional worship, and the mantra of the Holy Saints.

10884 ਸਖੀ ਵਸਿ ਆਇਆ ਫਿਰਿ ਛੋਡਿ ਜਾਈ ਇਹ ਰੀਤਿ ਭਲੀ ਭਗਵੰਤੈ



Sakhee Vas Aaeiaa Fir Shhodd N Jaaee Eih Reeth Bhalee Bhagavanthai ||

सखी वसि आइआ फिरि छोडि जाई इह रीति भली भगवंतै


ਜਦੋਂ ਰੱਬ ਭਗਤਾਂ ਦਾ ਹੋ ਜਾਂਦਾ ਹੈ। ਫਿਰ ਛੱਡ ਕੇ ਨਹੀਂ ਜਾਂਦਾ। ਰੱਬ ਦਾ ਪਿਆਰ ਪੱਕਾ ਤੋੜ ਨਿਭਣ ਵਾਲਾ ਐਸਾ ਹੈ॥
My companions, when He comes under our power, He shall never leave us again. This is the good nature of the God God.

10885 ਨਾਨਕ ਜਰਾ ਮਰਣ ਭੈ ਨਰਕ ਨਿਵਾਰੈ ਪੁਨੀਤ ਕਰੈ ਤਿਸੁ ਜੰਤੈ ੧॥



Naanak Jaraa Maran Bhai Narak Nivaarai Puneeth Karai This Janthai ||1||

नानक जरा मरण भै नरक निवारै पुनीत करै तिसु जंतै ॥१॥

ਸਤਿਗੁਰ ਨਾਨਕ ਪ੍ਰਭੂ ਜੀ ਦੇ ਭਗਤ ਨੇੜੇ, ਕੋਈ ਡਰ, ਵਹਿਮ, ਬੁੱਢਾਪੇ, ਮੌਤ ਨੇੜੇ ਨਹੀਂ ਲਗਦੇ। ਰੱਬੀ ਬਾਣੀ ਦਾ ਸ਼ਬਦ, ਜੀਵ-ਬੰਦੇ ਨੂੰ ਪਵਿੱਤਰ ਬੱਣਾਂ ਦਿੰਦਾ ਹੈ ||1||

Sathigur Nanak, God dispels the fear of old age, death and hell; He purifies His beings. ||1||

10886 ਸੁਣਿ ਸਖੀਏ ਇਹ ਭਲੀ ਬਿਨੰਤੀ ਏਹੁ ਮਤਾਂਤੁ ਪਕਾਈਐ



Sun Sakheeeae Eih Bhalee Binanthee Eaehu Mathaanth Pakaaeeai ||

सुणि सखीए इह भली बिनंती एहु मतांतु पकाईऐ


ਰੱਬ ਨੂੰ ਪਿਆਰੀਏ, ਇਹ ਤਰਲਾ ਕਰੀਏ, ਮਨ ਵਿੱਚ ਪੱਕਾ ਮਤਾ ਪਕਾ ਲਈਏ॥
Listen, my companions, to my sincere prayer: let's make this firm resolve.

10887 ਸਹਜਿ ਸੁਭਾਇ ਉਪਾਧਿ ਰਹਤ ਹੋਇ ਗੀਤ ਗੋਵਿੰਦਹਿ ਗਾਈਐ



Sehaj Subhaae Oupaadhh Rehath Hoe Geeth Govindhehi Gaaeeai ||

सहजि सुभाइ उपाधि रहत होइ गीत गोविंदहि गाईऐ


ਮਨ ਨੂੰ ਰੱਬ ਨਾਲ ਜੋੜ ਕੇ ਅਡੋਲ ਹੋ ਜਾਈਏ। ਕਿਸੇ ਡਰ, ਹੰਕਾਂਰ, ਲਾਲਚ ਤੋਂ ਪਰੇ ਹੱਟ ਕੇ, ਰੱਬ ਨੂੰ ਯਾਦ ਕਰੀਏ॥
In the peaceful poise of intuitive bliss, violence will be gone, as we sing the Glorious Praises of the God of the Universe.

10888 ਕਲਿ ਕਲੇਸ ਮਿਟਹਿ ਭ੍ਰਮ ਨਾਸਹਿ ਮਨਿ ਚਿੰਦਿਆ ਫਲੁ ਪਾਈਐ



Kal Kalaes Mittehi Bhram Naasehi Man Chindhiaa Fal Paaeeai ||

कलि कलेस मिटहि भ्रम नासहि मनि चिंदिआ फलु पाईऐ


ਮਨ ਦੇ ਵਿੱਚ ਰਹਿੱਣ ਵਾਲੇ ਝਗੜੇ, ਡਰ, ਵਹਿਮ, ਮੌਤ ਨੇੜੇ ਨਹੀਂ ਲਗਦੇ। ਮਨ ਦੀਆਂ ਸਬ ਇੱਛਾਵਾਂ, ਮਨੋ-ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ॥
Our pains and troubles shall be eradicated, and our doubts shall be dispelled; we will receive the fruits of our minds' desires.

10889 ਪਾਰਬ੍ਰਹਮ ਪੂਰਨ ਪਰਮੇਸਰ ਨਾਨਕ ਨਾਮੁ ਧਿਆਈਐ ੨॥



Paarabreham Pooran Paramaesar Naanak Naam Dhhiaaeeai ||2||

पारब्रहम पूरन परमेसर नानक नामु धिआईऐ ॥२॥

ਸਤਿਗੁਰ ਨਾਨਕ ਜੀ, ਪੂਰੇ ਗੁਣਾਂ, ਗਿਆਨ ਦਾ ਮਾਲਕ, ਸਪੂਰਨ ਰੱਬ, ਪ੍ਰਮਾਤਮਾਂ ਨੂੰ ਚੇਤੇ ਕਰੀਏ ||2||

Sathigur Nanak, meditate on the Naam, the Name of the Supreme God, the Perfect, Transcendent God. ||2||

10890 ਸਖੀ ਇਛ ਕਰੀ ਨਿਤ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਏ



Sakhee Eishh Karee Nith Sukh Manaaee Prabh Maeree Aas Pujaaeae ||

सखी इछ करी नित सुख मनाई प्रभ मेरी आस पुजाए


ਮੈਂ ਹਰ ਸਮੇਂ ਲੋਚਦੀ ਰਹਿੰਦੀ ਸੀ, ਸੁੱਖਾਂ ਸੁੱਖਦੀ ਰਹਿੰਦੀ ਸੀ। ਰੱਬ ਨੇ, ਪ੍ਰਭੂ ਦਰਸ਼ਨ ਦੀ ਰੱਬ ਨੇ, ਮੇਰੀ ਆਸ ਪੂਰੀ ਕਰ ਦਿੱਤੀ ਹੈ॥
My companions, I yearn for Him continually; I invoke His Blessings, and pray that God may fulfill my hopes.

10891 ਚਰਨ ਪਿਆਸੀ ਦਰਸ ਬੈਰਾਗਨਿ ਪੇਖਉ ਥਾਨ ਸਬਾਏ



Charan Piaasee Dharas Bairaagan Paekho Thhaan Sabaaeae ||

चरन पिआसी दरस बैरागनि पेखउ थान सबाए


ਪ੍ਰਭੂ ਦੇ ਚਰਨ, ਸ਼ਰਨ ਦਰਸ਼ਨਾਂ ਦੇ ਲਈ, ਹਰ ਪਾਸੇ ਦੇਖਦੀ ਸੀ॥
I thirst for His Feet, and I long for the Blessed Vision of His Darshan; I look for Him everywhere.

10892 ਖੋਜਿ ਲਹਉ ਹਰਿ ਸੰਤ ਜਨਾ ਸੰਗੁ ਸੰਮ੍ਰਿਥ ਪੁਰਖ ਮਿਲਾਏ



Khoj Leho Har Santh Janaa Sang Sanmrithh Purakh Milaaeae ||

खोजि लहउ हरि संत जना संगु सम्रिथ पुरख मिलाए


ਮੈਂ ਐਸੇ ਭਗਤਾਂ ਦੀ ਖੋਜ਼ ਕਰ ਰਹੀਂ ਹਾਂ। ਜੋ ਰੱਬ ਦੇ ਨਾਲ ਮਿਲਾ ਦੇਵੇ॥
I search for traces of the Lord in the Society of the Saints; they will unite me with the All-powerful Primal God.

10893 ਨਾਨਕ ਤਿਨ ਮਿਲਿਆ ਸੁਰਿਜਨੁ ਸੁਖਦਾਤਾ ਸੇ ਵਡਭਾਗੀ ਮਾਏ ੩॥



Naanak Thin Miliaa Surijan Sukhadhaathaa Sae Vaddabhaagee Maaeae ||3||

नानक तिन मिलिआ सुरिजनु सुखदाता से वडभागी माए ॥३॥

ਸਤਿਗੁਰ ਨਾਨਕ, ਦੇਵਤਿਆ ਦੀ ਨਗਰੀ ਦਾ ਮਾਲਕ ਪ੍ਰਭੂ, ਖੁਸ਼ੀਆਂ ਦੇਣ ਵਾਲਾ ਹੈ, ਉਨਾਂ ਨੂੰ ਹਾਂਸਲ ਹੁੰਦੇ ਹਨ। ਜੋ ਚੰਗੀ ਕਿਸਮਤ ਵਾਲੇ ਹਨ ||3||

Sathigur Nanak, those humble, noble beings who meet the God, the Giver of peace, are very blessed, My mother. ||3||

10894 ਸਖੀ ਨਾਲਿ ਵਸਾ ਅਪੁਨੇ ਨਾਹ ਪਿਆਰੇ ਮੇਰਾ ਮਨੁ ਤਨੁ ਹਰਿ ਸੰਗਿ ਹਿਲਿਆ



Sakhee Naal Vasaa Apunae Naah Piaarae Maeraa Man Than Har Sang Hiliaa ||

सखी नालि वसा अपुने नाह पिआरे मेरा मनु तनु हरि संगि हिलिआ


ਮੈਂ ਆਪਦੇ ਪ੍ਰੇਮੀ ਖ਼ਸਮ ਪ੍ਰਭੂ ਨਾਲ, ਪਿਆਰੇ ਦੇ ਪਿਆਰ ਕਰਕੇ ਵੱਸਦੀ ਹਾ। ਮੇਰਾ ਸਰੀਰ, ਜਾਨ ਰੱਬ ਦਾ ਹੋ ਗਏ ਹੈ॥
My companions, now I dwell with my Beloved Husband; my mind and body are attuned to the God.

10895 ਸੁਣਿ ਸਖੀਏ ਮੇਰੀ ਨੀਦ ਭਲੀ ਮੈ ਆਪਨੜਾ ਪਿਰੁ ਮਿਲਿਆ



Sun Sakheeeae Maeree Needh Bhalee Mai Aapanarraa Pir Miliaa ||

सुणि सखीए मेरी नीद भली मै आपनड़ा पिरु मिलिआ


ਰੱਬ ਦੇ ਭਗਤੋਂ ਪਿਆਰਿਉ, ਹੁਣ ਮੈਨੂੰ ਨੀਂਦ ਚੰਗੀ ਲੱਗਦੀ ਹੈ। ਸੁਪਨੇ ਵਿੱਚ ਮੈਨੂੰ ਪ੍ਰੇਮੀ ਖ਼ਸਮ ਪ੍ਰਭੂ ਮਿਲਦਾ ਹੈ॥
Listen, my companions: now I sleep well, since I found my Husband God.

10896 ਭ੍ਰਮੁ ਖੋਇਓ ਸਾਂਤਿ ਸਹਜਿ ਸੁਆਮੀ ਪਰਗਾਸੁ ਭਇਆ ਕਉਲੁ ਖਿਲਿਆ



Bhram Khoeiou Saanth Sehaj Suaamee Paragaas Bhaeiaa Koul Khiliaa ||

भ्रमु खोइओ सांति सहजि सुआमी परगासु भइआ कउलु खिलिआ


ਮੇਰੇ ਵਹਿਮ ਰੱਬ ਨੇ ਮੁੱਕਾ ਕੇ, ਮਨ ਨੂੰ ਟਿੱਕਾ ਦਿੱਤਾ ਹੈ। ਜਦੋਂ ਦਾ ਮਨ ਵਿੱਚ ਰੱਬ ਹਾਜ਼ਰ ਦਿੱਸਿਆ ਹੈ। ਮਨ ਕਮਲ ਫੁੱਲ ਵਾਂਗ ਖਿੜ ਗਿਆ ਹੈ॥
My doubts have been dispelled, and I have found intuitive peace and tranquility through my Lord and Master. I have been enlightened, and my heart-lotus has blossomed forth.

10897 ਵਰੁ ਪਾਇਆ ਪ੍ਰਭੁ ਅੰਤਰਜਾਮੀ ਨਾਨਕ ਸੋਹਾਗੁ ਟਲਿਆ ੪॥੪॥੨॥੫॥੧੧॥



Var Paaeiaa Prabh Antharajaamee Naanak Sohaag N Ttaliaa ||4||4||2||5||11||

वरु पाइआ प्रभु अंतरजामी नानक सोहागु टलिआ ॥४॥४॥२॥५॥११॥

ਸਤਿਗੁਰ ਨਾਨਕ ਪ੍ਰਭੂ, ਮੇਰਾ ਪ੍ਰੀਤਮ ਪਿਆਰਾ, ਮੈਨੂੰ ਮਿਲ ਗਿਆ ਹੈ। ਉਸ ਨੇ ਮੈਨੂੰ ਆਪ ਵੀ ਆਪਦੀ ਬੱਣਾਂ ਲਿਆ ਹੈ। ਪ੍ਰਭੂ ਹੱਟਿਆ ਨਹੀਂ ਹੈ, ਉਸ ਨੇ ਆਪਦੀ ਮਰਜ਼ੀ ਕੀਤੀ ਹੈ। ਉਸ ਨੇ ਮੇਰੇ ਕੋਲੋ ਬਚਣ ਦੀ ਕੋਸ਼ਸ਼ ਨਹੀਂ ਕੀਤੀ ||4||4||2||5||11||

I have obtained God, the Inner-knower, the Searcher of hearts, as my Husband, Sathigur Nanak, my marriage shall last forever. ||4||4||2||5||11||



Comments

Popular Posts