ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੪੮ Page 248 of 1430
10821 ਗਉੜੀ ਮਹਲਾ ੫ ॥
Gourree Mehalaa 5 ||
गउड़ी महला ५ ॥
ਸਤਿਗੁਰ ਅਰਜਨ ਦੇਵ ਪੰਜਵੇ ਪਾਤਸ਼ਾਹ ਜੀ ਦੀ ਬਾਣੀ ਹੈ ਗਉੜੀ ਮਹਲਾ ੫
Sathigur Arjan Dev Gauree Fifth Mehl 5
10828 ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ ॥
Mohan Thaerae Oochae Mandhar Mehal Apaaraa ||
मोहन तेरे ऊचे मंदर महल अपारा ॥
ਮਨ ਮੋਹਣੇ ਪ੍ਰਭੂ ਜੀ ਤੇਰੇ ਦਰਬਾਰ ਬਹੁਤ ਵੱਡੇ ਊਚੇ ਹਨ। ਐਡੇ ਵੱਡੇ ਹਨ, ਦੱਸ ਨਹੀਂ ਸਕਦੇ। ਤੇਰੇ ਮੰਦਰ ਬਹੁਤ ਬੇਅੰਤ ਹਨ॥
Mohan, your temple is so lofty, and your mansion is unsurpassed.
10829 ਮੋਹਨ ਤੇਰੇ ਸੋਹਨਿ ਦੁਆਰ ਜੀਉ ਸੰਤ ਧਰਮ ਸਾਲਾ ॥
Mohan Thaerae Sohan Dhuaar Jeeo Santh Dhharam Saalaa ||
मोहन तेरे सोहनि दुआर जीउ संत धरम साला ॥
ਮਨ ਮੋਹਣੇ ਪ੍ਰਭੂ ਜੀ ਤੇਰੇ ਦਰਬਾਰ ਵਿੱਚ ਭਗਤ ਪਿਆਰੇ ਲੱਗਦੇ ਹਨ॥
Mohan, your gates are so beautiful. They are the worship-houses of the Saints.
10830 ਧਰਮ ਸਾਲ ਅਪਾਰ ਦੈਆਰ ਠਾਕੁਰ ਸਦਾ ਕੀਰਤਨੁ ਗਾਵਹੇ ॥
Dhharam Saal Apaar Dhaiaar Thaakur Sadhaa Keerathan Gaavehae ||
धरम साल अपार दैआर ठाकुर सदा कीरतनु गावहे ॥
ਦਿਆਲੂ ਪ੍ਰਭੂ ਜੀ ਤੇਰੇ ਦਰਬਾਰ ਵਿੱਚ ਭਗਤ ਪਿਆਰੇ, ਹਰ ਸਮੇਂ ਗਾਉਂਦੇ ਹਨ॥
In these incomparable worship-houses, they continually sing Kirtan, the Praises of their Lord and Master.
10831 ਜਹ ਸਾਧ ਸੰਤ ਇਕਤ੍ਰ ਹੋਵਹਿ ਤਹਾ ਤੁਝਹਿ ਧਿਆਵਹੇ ॥
Jeh Saadhh Santh Eikathr Hovehi Thehaa Thujhehi Dhhiaavehae ||
जह साध संत इकत्र होवहि तहा तुझहि धिआवहे ॥
ਪ੍ਰਭੂ ਜੀ ਤੇਰੇ ਦਰਬਾਰ ਵਿੱਚ ਭਗਤ ਪਿਆਰੇ, ਇੱਕਠ ਹੋ ਕੇ ਤੈਨੂੰ ਹਰ ਗਾਉਂਦੇ, ਚੇਤੇ ਕਰਦੇ ਹਨ॥
Where the Saints and the Holy gather together, there they meditate on you.
10832 ਕਰਿ ਦਇਆ ਮਇਆ ਦਇਆਲ ਸੁਆਮੀ ਹੋਹੁ ਦੀਨ ਕ੍ਰਿਪਾਰਾ ॥
Kar Dhaeiaa Maeiaa Dhaeiaal Suaamee Hohu Dheen Kirapaaraa ||
करि दइआ मइआ दइआल सुआमी होहु दीन क्रिपारा ॥
ਦਿਆਲੂ ਪ੍ਰਭੂ ਜੀ ਤਰਸ, ਦਿਆ ਕਰਕੇ, ਮਾਲਕ ਜੀ ਗਰੀਬਾ ਉਤੇ ਮੇਹਰਬਾਨ ਹੋ ਜਾਵੋ॥
Be Kind and Compassionate, Merciful God, be Merciful to the meek.
10833 ਬਿਨਵੰਤਿ ਨਾਨਕ ਦਰਸ ਪਿਆਸੇ ਮਿਲਿ ਦਰਸਨ ਸੁਖੁ ਸਾਰਾ ॥੧॥
Binavanth Naanak Dharas Piaasae Mil Dharasan Sukh Saaraa ||1||
बिनवंति नानक दरस पिआसे मिलि दरसन सुखु सारा ॥१॥
ਸਤਿਗੁਰ ਨਾਨਕ ਪ੍ਰਭੂ ਜੀ ਤੈਨੂੰ ਦੇਖਣੇ ਦੀ ਭੁੱਖ ਲੱਗੀ ਹੈ। ਤੈਨੂੰ ਮਿਲ ਕੇ, ਦੇਖਣੇ ਨਾਲ ਬੇਅੰਤ ਅੰਨਦ ਮਿਲਦਾ ਹੈ||1||
Prays Sathigur Nanak, I thirst for the Blessed Vision of Your Darshan; receiving Your Darshan, I am totally at peace. ||1||
10834 ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ॥
Mohan Thaerae Bachan Anoop Chaal Niraalee ||
मोहन तेरे बचन अनूप चाल निराली ॥
ਮਨ ਮੋਹਣੇ ਪ੍ਰਭੂ ਜੀ ਤੇਰੇ ਬੋਲ ਪਿਆਰੇ ਲੱਗਦੇ ਹਨ। ਤੇਰੀ ਤੋਰ ਬੇਅੰਤ ਪਿਅਰੀ ਤੇ ਮਨ ਮੋਹਦੀ ਹੈ॥
Mohan, your speech is incomparable; wondrous are your ways.
10835 ਮੋਹਨ ਤੂੰ ਮਾਨਹਿ ਏਕੁ ਜੀ ਅਵਰ ਸਭ ਰਾਲੀ ॥
Mohan Thoon Maanehi Eaek Jee Avar Sabh Raalee ||
मोहन तूं मानहि एकु जी अवर सभ राली ॥
ਮਨ ਮੋਹਣੇ ਪ੍ਰਭੂ ਜੀ, ਇੱਕ ਤੈਨੂੰ ਹੀ ਰੱਬ ਮੰਨਦੇ ਹਾਂ। ਹੋਰ ਦੁਨੀਆਂ ਨਾਸ਼ਵਾਨ ਹੈ॥
Mohan, you believe in the One. Everything else is dust to you.
10836 ਮਾਨਹਿ ਤ ਏਕੁ ਅਲੇਖੁ ਠਾਕੁਰੁ ਜਿਨਹਿ ਸਭ ਕਲ ਧਾਰੀਆ ॥
Maanehi Th Eaek Alaekh Thaakur Jinehi Sabh Kal Dhhaareeaa ||
मानहि त एकु अलेखु ठाकुरु जिनहि सभ कल धारीआ ॥
ਪ੍ਰਭੂ ਜੀ, ਇੱਕ ਤੈਨੂੰ ਹੀ ਰੱਬ ਮੰਨਦੇ ਹਾਂ। ਤੂੰ ਸਾਰਿਆਂ ਨੂੰ ਪੈਦਾ ਕਰਨ, ਪਾਲਣ ਵਾਲਾ ਹੈ॥
You adore the One Lord, the Unknowable Lord and Master; His Power gives Support to all.
10837 ਤੁਧੁ ਬਚਨਿ ਗੁਰ ਕੈ ਵਸਿ ਕੀਆ ਆਦਿ ਪੁਰਖੁ ਬਨਵਾਰੀਆ ॥
Thudhh Bachan Gur Kai Vas Keeaa Aadh Purakh Banavaareeaa ||
तुधु बचनि गुर कै वसि कीआ आदि पुरखु बनवारीआ ॥
ਪ੍ਰਭੂ ਜੀ, ਇੱਕ ਤੈਨੂੰ ਸਤਿਗੁਰ ਜੀ ਦੀ ਰੱਬੀ ਬਾਣੀ ਦੇ ਸ਼ਬਦਾਂ ਨਾਲ ਮੋਹਤ ਕਰ ਸਕਦੇ ਹਾਂ। ਰੱਬ ਜੀ ਤੁਸੀਂ ਦੁਨੀਆਂ ਦੇ ਬੱਣਨ ਵੇਲੇ ਤੋ, ਤੂੰ ਸਾਰਿਆਂ ਨੂੰ ਪਾਲਣ ਵਾਲਾ ਹੈ॥
Through the Sathigur's Word, you have captured the heart of the Primal Being, the Lord of the World.
10838 ਤੂੰ ਆਪਿ ਚਲਿਆ ਆਪਿ ਰਹਿਆ ਆਪਿ ਸਭ ਕਲ ਧਾਰੀਆ ॥
Thoon Aap Chaliaa Aap Rehiaa Aap Sabh Kal Dhhaareeaa ||
तूं आपि चलिआ आपि रहिआ आपि सभ कल धारीआ ॥
ਪ੍ਰਭੂ ਜੀ, ਤੂੰ ਆਪ ਹੀ ਜੀਵਾਂ, ਬੰਦਿਆਂ, ਬਨਸਪਤੀ. ਸਬ ਕਾਸੇ ਵਿੱਚ ਜੰਮਦਾ, ਮਰਦਾ, ਜਿਉਂਦਾ ਹੈ॥
You Yourself move, and You Yourself stand still; You Yourself support the whole creation.
10839 ਬਿਨਵੰਤਿ ਨਾਨਕ ਪੈਜ ਰਾਖਹੁ ਸਭ ਸੇਵਕ ਸਰਨਿ ਤੁਮਾਰੀਆ ॥੨॥
Binavanth Naanak Paij Raakhahu Sabh Saevak Saran Thumaareeaa ||2||
बिनवंति नानक पैज राखहु सभ सेवक सरनि तुमारीआ ॥२॥
ਸਤਿਗੁਰ ਨਾਨਕ ਪ੍ਰਭੂ ਜੀ, ਇੱਜ਼ਤ ਬਚਾ ਲਵੋ। ਸਾਰੇ ਭਗਤ ਤੇਰਾ ਆਸਰਾ ਤੱਕਦੇ ਹਨ ||2||
Prays Sathigur Nanak, please preserve my honor; all Your servants seek the Protection of Your Sanctuary. ||2||
10840 ਮੋਹਨ ਤੁਧੁ ਸਤਸੰਗਤਿ ਧਿਆਵੈ ਦਰਸ ਧਿਆਨਾ ॥
Mohan Thudhh Sathasangath Dhhiaavai Dharas Dhhiaanaa ||
मोहन तुधु सतसंगति धिआवै दरस धिआना ॥
ਮਨ ਮੋਹਣੇ ਪ੍ਰਭੂ ਜੀ ਤੈਨੂੰ. ਪਿਆਰੇ ਭਗਤ ਚੇਤੇ ਕਰਦੇ ਰਹਿੰਦੇ ਹਨ, ਤੇਰੇ ਵਿੱਚ ਸੁਰਤੀ ਰੱਖਦੇ ਹਨ॥
Mohan, the Sat Sangat, the True Congregation, meditates on you; they meditate on the Blessed Vision of Your Darshan.
10841 ਮੋਹਨ ਜਮੁ ਨੇੜਿ ਨ ਆਵੈ ਤੁਧੁ ਜਪਹਿ ਨਿਦਾਨਾ ॥
Mohan Jam Naerr N Aavai Thudhh Japehi Nidhaanaa ||
मोहन जमु नेड़ि न आवै तुधु जपहि निदाना ॥
ਮਨ ਮੋਹਣੇ ਪ੍ਰਭੂ ਜੀ, ਜੋ ਤੈਨੂੰ ਨਾਂਮ ਦੇ ਖ਼ਜਾਂਨੇ ਨੂੰ.ਭਗਤ ਚੇਤੇ ਰੱਖਦੇ ਹਨ। ਉਨਾਂ ਨੂੰ ਜਮਦੂਤ ਹੱਥ ਨਹੀਂ ਲਗਾਉਂਦੇ। ਮਾਰਦੇ ਨਹੀਂ ਹਨ॥
Mohan, the Messenger of Death does not even approach those who meditate on You, at the last moment.
10842 ਜਮਕਾਲੁ ਤਿਨ ਕਉ ਲਗੈ ਨਾਹੀ ਜੋ ਇਕ ਮਨਿ ਧਿਆਵਹੇ ॥
Jamakaal Thin Ko Lagai Naahee Jo Eik Man Dhhiaavehae ||
जमकालु तिन कउ लगै नाही जो इक मनि धिआवहे ॥
ਉਨਾਂ ਨੂੰ ਜਮਦੂਤ ਹੱਥ ਨਹੀਂ ਲਗਾਉਂਦੇ। ਮਾਰਦੇ ਨਹੀਂ ਹਨ। ਜੋ ਰੱਬ ਨੂੰ ਮਨ ਜੋੜ ਕੇ ਯਾਦ ਕਰਦੇ ਹਨ।
The Messenger of Death cannot touch those who meditate on You single-mindedly.
10843 ਮਨਿ ਬਚਨਿ ਕਰਮਿ ਜਿ ਤੁਧੁ ਅਰਾਧਹਿ ਸੇ ਸਭੇ ਫਲ ਪਾਵਹੇ ॥
Man Bachan Karam J Thudhh Araadhhehi Sae Sabhae Fal Paavehae ||
मनि बचनि करमि जि तुधु अराधहि से सभे फल पावहे ॥
ਜੋ ਆਪਦੇ ਮਨ ਦੇ ਨਾਲ ਗੱਲਾਂ ਕਰਕੇ, ਤੈਨੂੰ ਪ੍ਰਭੂ ਜੀ ਯਾਦ ਕਰਦੇ ਹਨ। ਉਹ ਹਰ ਦਾਤ ਰੱਬ ਕੋਲੋ ਹਾਂਸਲ ਕਰ ਲੈਂਦੇ ਹਨ॥
Those who worship and adore You in thought, word and deed, obtain all fruits and rewards.
10844 ਮਲ ਮੂਤ ਮੂੜ ਜਿ ਮੁਗਧ ਹੋਤੇ ਸਿ ਦੇਖਿ ਦਰਸੁ ਸੁਗਿਆਨਾ ॥
Mal Mooth Moorr J Mugadhh Hothae S Dhaekh Dharas Sugiaanaa ||
मल मूत मूड़ जि मुगध होते सि देखि दरसु सुगिआना ॥
ਜੋ ਪਾਪੀ, ਮਾੜੀ ਕੰਮਾਂ ਵਾਲੇ ਹੁੰਦੇ। ਪ੍ਰਭੂ ਜੀ ਉਹ ਤੈਨੂੰ ਅੱਖੀ ਦੇਖ ਕੇ, ਅੱਕਲ ਵਾਲੇ ਹੋ ਜਾਂਦੇ ਹਨ॥
Those who are foolish and stupid, filthy with urine and manure, become all-knowing upon gaining the Blessed Vision of Your Darshan.
10845 ਬਿਨਵੰਤਿ ਨਾਨਕ ਰਾਜੁ ਨਿਹਚਲੁ ਪੂਰਨ ਪੁਰਖ ਭਗਵਾਨਾ ॥੩॥
Binavanth Naanak Raaj Nihachal Pooran Purakh Bhagavaanaa ||3||
बिनवंति नानक राजु निहचलु पूरन पुरख भगवाना ॥३॥
ਸਤਿਗੁਰ ਨਾਨਕ ਪ੍ਰਭੂ ਜੀ ਤੂੰ ਸਾਰਿਆਂ ਨੂੰ ਪੈਦਾ ਕਰਨ, ਪਾਲਣ ਵਾਲਾ ਹੈ ||3||
Prays Sathigur Nanak, Your Kingdom is Eternal, O Perfect Primal Lord God. ||3||
10846 ਮੋਹਨ ਤੂੰ ਸੁਫਲੁ ਫਲਿਆ ਸਣੁ ਪਰਵਾਰੇ ॥
Mohan Thoon Sufal Faliaa San Paravaarae ||
मोहन तूं सुफलु फलिआ सणु परवारे ॥
ਮਨ ਮੋਹਣੇ ਪ੍ਰਭੂ ਜੀ ਤੂੰ ਸਾਰੇ ਪਾਸੇ ਹਾਜ਼ਰ ਹੈ। ਵੱਡੇ ਪਰਿਵਾਰ ਵਾਲਾ ਹੈ॥
Mohan, you have blossomed forth with the flower of your family.
10847 ਮੋਹਨ ਪੁਤ੍ਰ ਮੀਤ ਭਾਈ ਕੁਟੰਬ ਸਭਿ ਤਾਰੇ ॥
Mohan Puthr Meeth Bhaaee Kuttanb Sabh Thaarae ||
मोहन पुत्र मीत भाई कुट्मब सभि तारे ॥
ਮਨ ਮੋਹਣੇ ਪ੍ਰਭੂ ਜੀ ਤੂੰ ਪੁੱਤਰ, ਦੋਸਤਾਂ, ਭਰਾਵਾਂ ਵਾਲੇ, ਵੱਡੇ ਪਰਿਵਾਰ ਭਵਜੱਲ ਪਾਰ ਕਰਾ ਦਿੱਤੇ ਹਨ॥
Mohan, your children, friends, siblings and relatives have all been saved.
10848 ਤਾਰਿਆ ਜਹਾਨੁ ਲਹਿਆ ਅਭਿਮਾਨੁ ਜਿਨੀ ਦਰਸਨੁ ਪਾਇਆ ॥
Thaariaa Jehaan Lehiaa Abhimaan Jinee Dharasan Paaeiaa ||
तारिआ जहानु लहिआ अभिमानु जिनी दरसनु पाइआ ॥
ਪ੍ਰਭੂ ਜੀ ਤੂੰ ਸਾਰੀ ਦੁਨੀਆਂ ਨੂੰ, ਭਵਜੱਲ ਪਾਰ ਕਰਾ ਦਿੰਦਾ ਹੈ। ਤੈਨੂੰ ਮਿਲ ਕੇ, ਜਿੰਨਾਂ ਨੇ ਅੱਖਾਂ ਨਾਲ ਦੇਖ ਲਿਆ ਹੈ। ਉਨਾਂ ਦਾ ਹੰਕਾਂਰ ਚਲਾ ਗਿਆ ਹੈ॥
You save those who give up their egotistical pride, upon gaining the Blessed Vision of Your Darshan.
10849 ਜਿਨੀ ਤੁਧਨੋ ਧੰਨੁ ਕਹਿਆ ਤਿਨ ਜਮੁ ਨੇੜਿ ਨ ਆਇਆ ॥
Jinee Thudhhano Dhhann Kehiaa Thin Jam Naerr N Aaeiaa ||
जिनी तुधनो धंनु कहिआ तिन जमु नेड़ि न आइआ ॥
ਜੋਂ ਪ੍ਰਭੂ ਜੀ ਤੈਨੂੰ ਯਾਦ ਕਰਦੇ ਹਨ। ਉਨਾਂ ਨੂੰ ਜਮਦੂਤ ਮਾਰਦੇ ਨਹੀਂ ਹਨ, ਹੱਥ ਨਹੀਂ ਲਗਾਉਂਦੇ। ॥
The Messenger of Death does not even approach those who call you 'blessed'.
10850 ਬੇਅੰਤ ਗੁਣ ਤੇਰੇ ਕਥੇ ਨ ਜਾਹੀ ਸਤਿਗੁਰ ਪੁਰਖ ਮੁਰਾਰੇ ॥
Baeanth Gun Thaerae Kathhae N Jaahee Sathigur Purakh Muraarae ||
बेअंत गुण तेरे कथे न जाही सतिगुर पुरख मुरारे ॥
ਵੱਡੇ ਸਤਿਗੁਰ ਮਾਲਕ ਪ੍ਰਭੂ ਜੀ ਤੇਰੇ ਅੱਣ-ਗਿੱਣਤ ਕੰਮ, ਗੁਣ ਹਨ। ਜੋ ਐਨੇ ਹਨ, ਦਸਣੇ ਔਖੇ ਹਨ।
Your Virtues are unlimited - they cannot be described, Sathigur, Primal Being, Destroyer of demons.
10851 ਬਿਨਵੰਤਿ ਨਾਨਕ ਟੇਕ ਰਾਖੀ ਜਿਤੁ ਲਗਿ ਤਰਿਆ ਸੰਸਾਰੇ ॥੪॥੨॥
Binavanth Naanak Ttaek Raakhee Jith Lag Thariaa Sansaarae ||4||2||
बिनवंति नानक टेक राखी जितु लगि तरिआ संसारे ॥४॥२॥
ਸਤਿਗੁਰ ਨਾਨਕ ਪ੍ਰਭੂ ਜੀ, ਦਾ ਆਸਰਾ ਲਿਆ ਹੈ। ਜਿਸ ਨਾਲ ਦੁਨੀਆਂ ਦਾ ਭਵਜੱਲ ਪਾਰ ਲੰਘਣਾਂ ਹੈ ||4||2||
Prays Sathigur Nanak, Yours is that Anchor, holding onto which the whole world is saved. ||4||2||
10852 ਗਉੜੀ ਮਹਲਾ ੫ ॥
Gourree Mehalaa 5 ||
गउड़ी महला ५ ॥
ਸਤਿਗੁਰ ਅਰਜਨ ਦੇਵ ਪੰਜਵੇ ਪਾਤਸ਼ਾਹ ਜੀ ਦੀ ਬਾਣੀ ਹੈ ਗਉੜੀ ਮਹਲਾ ੫
Sathigur Arjan Dev Gauree Fifth Mehl 5
10853 ਸਲੋਕੁ ॥
Salok ||
सलोकु ॥
ਸਲੋਕੁ ॥
Shalok ॥
10854 ਪਤਿਤ ਅਸੰਖ ਪੁਨੀਤ ਕਰਿ ਪੁਨਹ ਪੁਨਹ ਬਲਿਹਾਰ ॥
Pathith Asankh Puneeth Kar Puneh Puneh Balihaar ||
पतित असंख पुनीत करि पुनह पुनह बलिहार ॥
ਪ੍ਰਭੂ ਜੀ ਤੇਰਾ ਨਾਂਮ ਪਾਪੀਆਂ ਨੂੰ ਠੀਕ ਕਰਕੇ, ਸ਼ੁਧ ਕਰਦਾ ਹੈ। ਮੈਂ ਬਾਰ-ਬਾਰ ਤੇਰੇ ਤੋਂ ਸਦਕੇ ਕਰਦਾ ਹਾਂ॥
Countless sinners have been purified; I am a sacrifice, over and over again, to You.
10855 ਨਾਨਕ ਰਾਮ ਨਾਮੁ ਜਪਿ ਪਾਵਕੋ ਤਿਨ ਕਿਲਬਿਖ ਦਾਹਨਹਾਰ ॥੧॥
Naanak Raam Naam Jap Paavako Thin Kilabikh Dhaahanehaar ||1||
नानक राम नामु जपि पावको तिन किलबिख दाहनहार ॥१॥
ਸਤਿਗੁਰ ਨਾਨਕ ਜੀ ਦੀ ਰੱਬੀ ਬਾਣੀ ਦੇ ਸ਼ਬਦਾਂ ਨੂੰ ਪੜ੍ਹ ਬੀਚਾਰ ਕੇ, ਇੱਕ ਪਲ ਵਿੱਚ ਪਾਪੀਆਂ ਦੇ ਮਾੜੇ ਕੰਮ ਮੁੱਕਾ ਦਿੰਦਾ ਹੈ ||1||
Sathigur Nanak, meditation on the Lord's Name is the fire which burns away sinful mistakes like straw. ||1||
10856 ਛੰਤ ॥
Shhanth ||
छंत ॥
ਛੰਤ ॥
Chhant ॥
10857 ਜਪਿ ਮਨਾ ਤੂੰ ਰਾਮ ਨਰਾਇਣੁ ਗੋਵਿੰਦਾ ਹਰਿ ਮਾਧੋ ॥
Jap Manaa Thoon Raam Naraaein Govindhaa Har Maadhho ||
जपि मना तूं राम नराइणु गोविंदा हरि माधो ॥
ਮੇਰੇ ਮਨ ਤੂੰ ਰਾਮ, ਨਰਾਇਣੁ, ਗੋਵਿੰਦਾ, ਹਰਿ, ਮਾਧੋ, ਪ੍ਰਮਾਤਮਾਂ ਨੂੰ ਕਿਸੇ ਵੀ ਨਾਂਮ ਨਾਲ ਯਾਦ ਕਰਿਆ ਕਰ॥
Meditate, my mind, on the God, the Lord of the Universe, the God, the Master of Wealth.
10858 ਧਿਆਇ ਮਨਾ ਮੁਰਾਰਿ ਮੁਕੰਦੇ ਕਟੀਐ ਕਾਲ ਦੁਖ ਫਾਧੋ ॥
Dhhiaae Manaa Muraar Mukandhae Katteeai Kaal Dhukh Faadhho ||
धिआइ मना मुरारि मुकंदे कटीऐ काल दुख फाधो ॥
ਤੂੰ ਰੱਬ ਪ੍ਰੀਤਮ ਮੁਰਾਰਿ, ਮੁਕੰਦੇ ਨੂੰ ਕਿਸੇ ਵੀ ਨਾਂਮ ਨਾਲ ਯਾਦ ਕਰਿਆ ਕਰ। ਮੌਤ ਵੇਲੇ ਮਿਲਣ ਵਾਲੀ ਸਜ਼ਾ ਮੁੱਖ ਜਾਂਦੀ ਹੈ॥
Meditate, my mind, on the God, the Destroyer of ego, the Giver of salvation, who cuts away the noose of agonizing death.
10859 ਦੁਖਹਰਣ ਦੀਨ ਸਰਣ ਸ੍ਰੀਧਰ ਚਰਨ ਕਮਲ ਅਰਾਧੀਐ ॥
Dhukheharan Dheen Saran Sreedhhar Charan Kamal Araadhheeai ||
दुखहरण दीन सरण स्रीधर चरन कमल अराधीऐ ॥
ਦਰਦਾਂ ਨੂੰ ਮੁੱਕਾਉਣ ਵਾਲਾ ਪ੍ਰਭੂ ਗਰੀਬਾ ਦਾ ਆਸਰਾ ਹੈ। ਧੰਨ ਦੇਣ ਵਾਲੇ ਰੱਬ ਦੇ ਚਰਨ ਕਮਲਾਂ ਦਾ ਧਿਆਨ ਕਰੀਏ॥
Meditate lovingly on the Lotus Feet of the God, the Destroyer of distress, the Protector of the poor, the God of excellence.
10860 ਜਮ ਪੰਥੁ ਬਿਖੜਾ ਅਗਨਿ ਸਾਗਰੁ ਨਿਮਖ ਸਿਮਰਤ ਸਾਧੀਐ ॥
Jam Panthh Bikharraa Agan Saagar Nimakh Simarath Saadhheeai ||
जम पंथु बिखड़ा अगनि सागरु निमख सिमरत साधीऐ ॥
ਮੌਤ ਤੇ ਜਮਾਂ ਦੇ ਵਾਹ ਪੈਣ ਦਾ ਰਸਤਾ ਬਹੁਤ ਔਖਾਂ ਹੈ। ਇੱਕ ਪਲ ਰੱਬ-ਰੱਬ ਕਰਕੇ ਇਹ ਅੱਗ ਵਰਗੀ ਦੁਨੀਆਂ ਤੇ ਇਸ ਦੇ ਕੰਮਾਂ ਤੋਂ ਬੱਚ ਸਕਦੇ ਹਾਂ। ॥
The treacherous path of death and the terrifying ocean of fire are crossed over by meditating in remembrance on the God, even for an instant.
10861 ਕਲਿਮਲਹ ਦਹਤਾ ਸੁਧੁ ਕਰਤਾ ਦਿਨਸੁ ਰੈਣਿ ਅਰਾਧੋ ॥
Kalimaleh Dhehathaa Sudhh Karathaa Dhinas Rain Araadhho ||
कलिमलह दहता सुधु करता दिनसु रैणि अराधो ॥
ਪ੍ਰਭੂ ਦਾ ਨਾਂਮ, ਪਾਪ ਮੁੱਕਾ ਕੇ, ਭਗਤਾਂ ਨੂੰ ਪਵਿੱਤਰ ਕਰ ਦਿੰਦਾ ਹੈ। ਦਿਨ ਰਾਤ ਉਸ ਚੇਤੇ ਕਰੀਏ॥
Meditate day and night on the God, the Destroyer of desire, the Purifier of pollution.
10862 ਬਿਨਵੰਤਿ ਨਾਨਕ ਕਰਹੁ ਕਿਰਪਾ ਗੋਪਾਲ ਗੋਬਿੰਦ ਮਾਧੋ ॥੧॥
Binavanth Naanak Karahu Kirapaa Gopaal Gobindh Maadhho ||1||
बिनवंति नानक करहु किरपा गोपाल गोबिंद माधो ॥१॥
ਸਤਿਗੁਰ ਨਾਨਕ, ਪ੍ਰਭੂ, ਗੋਪਾਲ, ਗੋਬਿੰਦ, ਮਾਧੋ ਜੀ, ਮੇਰੇ ਉਤੇ ਮੇਹਰ ਕਰੋ ਜੀ ||1||
Prays Sathigur Nanak, please be Merciful to me, Cherisher of the world, God of the Universe, God of wealth. ||1||
10863 ਸਿਮਰਿ ਮਨਾ ਦਾਮੋਦਰੁ ਦੁਖਹਰੁ ਭੈ ਭੰਜਨੁ ਹਰਿ ਰਾਇਆ ॥
Simar Manaa Dhaamodhar Dhukhehar Bhai Bhanjan Har Raaeiaa ||
सिमरि मना दामोदरु दुखहरु भै भंजनु हरि राइआ ॥
ਪ੍ਰਭੂ ਦਾਮੋਦਰ ਦਾ ਨਾਂਮ ਚੇਤੇ ਕਰੀਏ, ਜੋ ਦੁੱਖਾਂ ਨੂੰ ਮੁੱਕਾਉਣ ਵਾਲਾ ਹੈ॥
My mind, remember the God in meditation; He is the Destroyer of pain, the Eradicator of fear, the Sovereign God King.
10864 ਸ੍ਰੀਰੰਗੋ ਦਇਆਲ ਮਨੋਹਰੁ ਭਗਤਿ ਵਛਲੁ ਬਿਰਦਾਇਆ ॥
Sreerango Dhaeiaal Manohar Bhagath Vashhal Biradhaaeiaa ||
स्रीरंगो दइआल मनोहरु भगति वछलु बिरदाइआ ॥
ਰੱਬ ਧੰਨ ਦੇਣ ਵਾਲਾ ਦਿਆਲੂ, ਮਨ ਮੋਹਣ ਵਾਲਾ, ਪਿਆਰਿਆਂ ਭਗਤਾਂ ਨੂੰ ਪਿਆਰ ਕਰਦਾ ਹੈ॥
He is the Greatest Lover, the Merciful Master, the Enticer of the mind, the Support of His devotees - this is His very nature.
10865 ਭਗਤਿ ਵਛਲ ਪੁਰਖ ਪੂਰਨ ਮਨਹਿ ਚਿੰਦਿਆ ਪਾਈਐ ॥
Bhagath Vashhal Purakh Pooran Manehi Chindhiaa Paaeeai ||
भगति वछल पुरख पूरन मनहि चिंदिआ पाईऐ ॥
ਪਿਆਰਿਆਂ ਭਗਤਾਂ ਨੂੰ ਪਿਆਰ ਕਰਨ ਵਾਲੇ, ਰੱਬ ਦਾ ਨਾਂਮ ਮਨ ਵਿੱਚ ਚੇਤੇ ਕਰੀਏ, ਮਨ ਦੀਆਂ ਇੱਛਾ ਪੂਰੀਆਂ ਹੁੰਦੀਆਂ ਹਨ॥
The Perfect God is the Lover of His devotees; He fulfills the desires of the mind.
10866 ਤਮ ਅੰਧ ਕੂਪ ਤੇ ਉਧਾਰੈ ਨਾਮੁ ਮੰਨਿ ਵਸਾਈਐ ॥
Tham Andhh Koop Thae Oudhhaarai Naam Mann Vasaaeeai ||
तम अंध कूप ते उधारै नामु मंनि वसाईऐ ॥
ਰੱਬ ਧੰਨ-ਮੋਹ, ਵਿਕਾਰ ਕੰਮਾਂ ਦੇ ਲਾਲਚ ਵਿੱਚੋਂ ਪਰੇ ਕਰ ਦਿੰਦਾ ਹੈ। ਉਸ ਰੱਬ ਦਾ ਨਾਂਮ ਮਨ ਵਿੱਚ ਚੇਤੇ ਕਰੀਏ
He lifts us up out of the deep, dark pit; enshrine His Name within your mind.
10867 ਸੁਰ ਸਿਧ ਗਣ ਗੰਧਰਬ ਮੁਨਿ ਜਨ ਗੁਣ ਅਨਿਕ ਭਗਤੀ ਗਾਇਆ ॥
Sur Sidhh Gan Gandhharab Mun Jan Gun Anik Bhagathee Gaaeiaa ||
सुर सिध गण गंधरब मुनि जन गुण अनिक भगती गाइआ ॥
ਜੋਗੀ, ਸਿ਼ਵ, ਰਿਸ਼ੀਆਂ, ਭਗਤਾਂ, ਦੇਵਤਿਆਂ ਨੇ ਰੱਬ ਦੇ ਨਾਂਮ ਦੇ ਗੁਣਾਂ ਦੀ ਪ੍ਰਸੰਸਾ ਵਿੱਚ ਗਾਇਆ ਹੈ॥
The gods, the Siddhas, the angels, the heavenly singers, the silent sages and the devotees sing Your countless Glorious Praises.
10868 ਗਉੜੀ (ਮ: ੫) ਗੁਰੂ
ਬਿਨਵੰਤਿ ਨਾਨਕ ਕਰਹੁ ਕਿਰਪਾ ਪਾਰਬ੍ਰਹਮ ਹਰਿ ਰਾਇਆ ॥੨॥
Binavanth Naanak Karahu Kirapaa Paarabreham Har Raaeiaa ||2||
बिनवंति नानक करहु किरपा पारब्रहम हरि राइआ ॥२॥
ਸਤਿਗੁਰ ਨਾਨਕ ਪ੍ਰਭੂ ਜੀ, ਮੇਹਰਬਾਨੀ ਕਰੋ, ਗੁਣੀ ਗਿਆਨ ਵਾਲੇ ਭਗਵਾਨ ਤੈਨੂੰ ਚੇਤੇ ਕਰਦਾ ਰਹਾਂ ||2||
Prays Sathigur Nanak, please be merciful to me, O Supreme Lord God, my King. ||2||
Comments
Post a Comment