ਮੇਰੀ ਜਿੰਦ ਤੂੰ ਭਗਵਾਨ, ਪ੍ਰਮਾਤਮਾਂ, ਸਾਰੇ ਗੁਣਾਂ, ਗਿਆਨ, ਸ਼ਕਤੀਆਂ ਦੇ ਮਾਲਕ ਨੂੰ ਯਾਦ ਕਰ॥

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

23/4/ 2013. 249

ਮੇਰੀ ਜਿੰਦ ਤੂੰ ਭਗਵਾਨ, ਪ੍ਰਮਾਤਮਾਂ, ਸਾਰੇ ਗੁਣਾਂ, ਗਿਆਨ, ਸ਼ਕਤੀਆਂ ਦੇ ਮਾਲਕ ਨੂੰ ਯਾਦ ਕਰ। ਪ੍ਰਭੂ ਜੀ ਤੂੰ ਹੀ ਸਾਰਾ ਕੁੱਝ ਕਰਨ ਦੇ ਜੋਗ ਹੈ। ਤੂੰ ਹਰ ਥਾਂ, ਹਰ ਜੀਵ ਦੇ ਜਿਉਣ ਦਾ ਆਸਰਾ ਹੈ। ਸਾਰੇ ਜੀਵਾਂ ਨੂੰ ਸਰੀਰ, ਜਾਨ, ਸਾਹ ਦੇਣ ਵਾਲਾ ਹੈ। ਪ੍ਰਭੂ ਉਹ ਬਹੁਤ ਵੱਡਾ ਹੈ। ਉਸ ਤੱਕ ਕੋਈ ਪਹੁੰਚ ਨਹੀਂ ਸਕਦਾ। ਚਾਰੇ ਪਾਸੇ ਉਹੀ ਹੈ। ਸ਼ਕਤੀਆਂ ਦਾ ਮਾਲਕ ਪ੍ਰਭੂ ਹੈ। ਤੂੰ ਆਸਰਾ ਲੈਣ ਆਏ ਦਾ ਸਹਾਰਾ ਬੱਣਦਾ ਹੈ। ਮਨ ਮੋਹਣ ਵਾਲੇ ਪ੍ਰਭੂ ਜੀ, ਸਾਰੇ ਦਰਦ ਮਿਟਾ ਦਿਉ। ਬਿਮਾਰੀ, ਉਦਾਸੀ, ਸਾਰੇ ਦਰਦ, ਪਿਆਰੇ ਮੁਰਾਰੀ ਭਗਵਾਨ ਨੂੰ ਯਾਦ ਕਰਨ ਮੁੱਕ ਜਾਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ, ਮੇਰੇ ਉਤੇ ਮੇਹਰ ਕਰੋ। ਤੂੰ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਸਬ ਕੁੱਝ ਕਰਨ ਦੇ ਜੋਗ ਹੈ। ਉਸ ਸਬ ਤੋਂ ਵੱਡੇ ਪ੍ਰਭੂ ਦੇ ਗੁਣਾਂ, ਕੰਮਾਂ ਦੀ ਪ੍ਰਸੰਸਾ ਕਰੀਏ, ਜੋ ਸਦਾ ਅਟੱਲ ਰਹਿੱਣ ਵਾਲਾ, ਮੇਹਰਬਾਨੀ ਕਰਨ ਵਾਲਾ ਰੱਬ ਹੈ। ਪ੍ਰਭੂ ਜੀ ਤੂੰ ਸਾਰੀ ਦੁਨੀਆਂ ਨੂੰ ਪਾਲਣ ਵਾਲਾ ਹੈ। ਤੂੰ ਸਬ ਨੂੰ ਦਾਤਾਂ ਦੇ ਕੇ, ਪਾਲਦਾ ਹੈ। ਤੂੰ ਅੰਤਰਜਾਮੀ ਪ੍ਰਭੂ, ਸਬ ਨੂੰ ਦਾਤਾਂ ਦੇ ਕੇ, ਪਾਲਦਾ ਹੈ, ਬਹੁਤ ਵੱਡਾ ਹੈ, ਮੇਹਰਬਾਨੀ ਕਰਨ ਵਾਲਾ, ਸਬ ਕਰਨ ਦੇ ਜੋਗ ਹੈ। ਮੌਤ, ਮੁਸ਼ਕਲਾਂ, ਲਾਲਚ, ਮੋਹ ਸਾਰੇ ਮੁੱਕ ਜਾਂਦੇ ਹਨ। ਜੋ ਰੱਬ ਨੂੰ ਮਨ ਵਿੱਚ ਯਾਦ ਕਰਦੇ ਹਨ। ਜਿਸ ਉਤੇ ਪ੍ਰੀਤਮ ਪੂਰੀਆਂ ਕਰ ਦਿੱਤੀਆ ਹਨ। ਮੈਂ ਦਿਆਲੂ ਰੱਬ ਨੂੰ ਯਾਦ ਕਰਕੇ, ਤਰਸ ਕਰਵਾ ਲਿਆ ਹੈ।

ਰੱਬ ਦੇ ਪਿਆਰ ਭਗਤੋਂ ਮਿਲ ਕੇ, ਰੱਬ ਨੂੰ ਯਾਦ ਕਰੀਏ। ਪ੍ਰਭੂ ਨੂੰ ਮੋਹ ਕੇ, ਆਪਣੇ ਉਤੇ, ਮੇਹਰਬਾਨ ਕਰ ਲਈਏ। ਗਰਭ ਮਾਂਣ, ਹੰਕਾਂਰ ਨੂੰ ਛੱਡ ਕੇ, ਰੱਬ ਨਾਲ ਪਿਆਰ ਕਰਕੇ, ਉਸ ਨੂੰ ਯਾਦ ਕਰਕੇ, ਮੋਹਤ ਲਈਏ। ਜਦੋਂ ਰੱਬ ਭਗਤਾਂ ਦਾ ਹੋ ਜਾਂਦਾ ਹੈ। ਫਿਰ ਛੱਡ ਕੇ ਨਹੀਂ ਜਾਂਦਾ। ਰੱਬ ਦਾ ਪਿਆਰ ਪੱਕਾ ਤੋੜ ਨਿਭਣ ਵਾਲਾ ਐਸਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੇ ਭਗਤ ਨੇੜੇ, ਕੋਈ ਡਰ, ਵਹਿਮ, ਬੁੱਢਾਪੇ, ਮੌਤ ਨੇੜੇ ਨਹੀਂ ਲਗਦੇ। ਰੱਬੀ ਬਾਣੀ ਦਾ ਸ਼ਬਦ, ਜੀਵ-ਬੰਦੇ ਨੂੰ ਪਵਿੱਤਰ ਬੱਣਾਂ ਦਿੰਦਾ ਹੈ। ਮਨ ਨੂੰ ਰੱਬ ਨਾਲ ਜੋੜ ਕੇ ਅਡੋਲ ਹੋ ਜਾਈਏ। ਕਿਸੇ ਡਰ, ਹੰਕਾਂਰ, ਲਾਲਚ ਤੋਂ ਪਰੇ ਹੱਟ ਕੇ, ਰੱਬ ਨੂੰ ਯਾਦ ਕਰੀਏ। ਮਨ ਦੇ ਵਿੱਚ ਰਹਿੱਣ ਵਾਲੇ ਝਗੜੇ, ਡਰ, ਵਹਿਮ, ਮੌਤ ਨੇੜੇ ਨਹੀਂ ਲਗਦੇ। ਮਨ ਦੀਆਂ ਸਬ ਇੱਛਾਵਾਂ, ਮਨੋ-ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਸਤਿਗੁਰ ਨਾਨਕ ਜੀ ਪੂਰੇ ਗੁਣਾਂ, ਗਿਆਨ ਦਾ ਮਾਲਕ, ਸਪੂਰਨ ਰੱਬ,ਪ੍ਰਮਾਤਮਾਂ ਨੂੰ ਚੇਤੇ ਕਰੀਏ। ਮੈਂ ਹਰ ਸਮੇਂ ਲੋਚਦੀ ਰਹਿੰਦੀ ਸੀ, ਸੁੱਖਾਂ ਸੁੱਖਦੀ ਰਹਿੰਦੀ ਸੀ। ਰੱਬ ਨੇ, ਪ੍ਰਭੂ ਦਰਸ਼ਨ ਦੀ ਰੱਬ ਨੇ, ਮੇਰੀ ਆਸ ਪੂਰੀ ਕਰ ਦਿੱਤੀ ਹੈ। ਪ੍ਰਭੂ ਦੇ ਚਰਨ, ਸ਼ਰਨ ਦਰਸ਼ਨਾਂ ਦੇ ਲਈ, ਹਰ ਪਾਸੇ ਦੇਖਦੀ ਸੀ। ਮੈਂ ਐਸੇ ਭਗਤਾਂ ਦੀ ਖੋਜ਼ ਕਰ ਰਹੀਂ ਹਾਂ। ਜੋ ਰੱਬ ਦੇ ਨਾਲ ਮਿਲਾ ਦੇਵੇ। ਸਤਿਗੁਰ ਨਾਨਕ, ਦੇਵਤਿਆ ਦੀ ਨਗਰੀ ਦਾ ਮਾਲਕ ਪ੍ਰਭੂ, ਖੁਸ਼ੀਆਂ ਦੇਣ ਵਾਲਾ ਹੈ, ਉਨਾਂ ਨੂੰ ਹਾਂਸਲ ਹੁੰਦੇ ਹਨ। ਜੋ ਚੰਗੀ ਕਿਸਮਤ ਵਾਲੇ ਹਨ। ਮੈਂ ਆਪਦੇ ਪ੍ਰੇਮੀ ਖ਼ਸਮ ਪ੍ਰਭੂ ਨਾਲ, ਪਿਆਰੇ ਦੇ ਪਿਆਰ ਕਰਕੇ ਵੱਸਦੀ ਹਾ। ਮੇਰਾ ਸਰੀਰ, ਜਾਨ ਰੱਬ ਦਾ ਹੋ ਗਏ ਹੈ। ਰੱਬ ਦੇ ਭਗਤੋਂ ਪਿਆਰਿਉ, ਹੁਣ ਮੈਨੂੰ ਨੀਂਦ ਚੰਗੀ ਲੱਗਦੀ ਹੈ। ਸੁਪਨੇ ਵਿੱਚ ਮੈਨੂੰ ਪ੍ਰੇਮੀ ਖ਼ਸਮ ਪ੍ਰਭੂ ਮਿਲਦਾ ਹੈ। ਮੇਰੇ ਵਹਿਮ ਰੱਬ ਨੇ ਮੁੱਕਾ ਕੇ, ਮਨ ਨੂੰ ਟਿੱਕਾ ਦਿੱਤਾ ਹੈ। ਜਦੋਂ ਦਾ ਮਨ ਵਿੱਚ ਰੱਬ ਹਾਜ਼ਰ ਦਿੱਸਿਆ ਹੈ। ਮਨ ਕਮਲ ਫੁੱਲ ਵਾਂਗ ਖਿੜ ਗਿਆ ਹੈ। ਸਤਿਗੁਰ ਨਾਨਕ ਪ੍ਰਭੂ, ਮੇਰਾ ਪ੍ਰੀਤਮ ਪਿਆਰਾ, ਮੈਨੂੰ ਮਿਲ ਗਿਆ ਹੈ। ਉਸ ਨੇ ਮੈਨੂੰ ਆਪ ਵੀ ਆਪਦੀ ਬੱਣਾਂ ਲਿਆ ਹੈ। ਪ੍ਰਭੂ ਹੱਟਿਆ ਨਹੀਂ ਹੈ, ਉਸ ਨੇ ਆਪਦੀ ਮਰਜ਼ੀ ਕੀਤੀ ਹੈ। ਉਸ ਨੇ ਮੇਰੇ ਕੋਲੋ ਬਚਣ ਦੀ ਕੋਸ਼ਸ਼ ਨਹੀਂ ਕੀਤੀ।

Comments

Popular Posts