ਭਾਗ 33 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ

ਦਿਲਜੀਤ ਸਿੰਘ ਦੋਸਾਂਝ ਉੱਘਾ ਗਾਇਕ ਤੇ ਨਾਇਕ



ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ

satwinder_7@hotmail.com


ਵਿੰਦਰ ਨੂੰ ਗੁਰਜੋਤ ਦਾ ਫੋਨ ਆਇਆ। ਉਸ ਨੇ ਪੁੱਛਿਆ, " ਤੂੰ ਕੀ ਕਰਦੀ ਹੈ? " ਵਿੰਦਰ ਨੇ ਦੱਸਿਆ, " ਦਿਲਜੀਤ ਸਿੰਘ ਦੋਸਾਂਝ ਕੈਲਗਰੀ ਆਇਆ ਹੋਇਆ ਹੈ। ਉਸ ਨੂੰ ਸੁਣਨ ਤੇ ਦੇਖਣ ਚੱਲੀ ਹਾਂ। " ਗੁਰੀ ਨੇ ਕਿਹਾ, " ਉਸ ਦਾ ਕੀ ਦੇਖਣਾਂ ਹੈ? ਪਤਾ ਉਹ ਕੀ ਗਾਉਂਦਾ? ਉਸ ਨੂੰ ਦੇਖਣ ਚੱਲੀ ਹੈ। ਜੋ---" ਵਿੰਦਰ ਨੇ ਕਿਹਾ, " ਪਤਾ ਹੈ। ਤੇਰੇ ਵਰਗਿਆ ਦੇ ਪਾਜ਼ ਖੋਲਦਾ ਹੈ। ਹੁਣ ਤੂੰ ਕਿਹੜੀ ਮਾਸੀ ਦੀ ਕੁੜੀ ਕੋਲ ਹੈ? ਤੈਨੂੰ ਆਪਣਾਂ-ਆਪ ਨਹੀਂ ਦਿਸਦਾ। ਲੋਕਾਂ ਦੀਆਂ ਜ਼ਨਾਨੀਆਂ ਦੇ, ਘਰ-ਘਰ ਤੁਰਿਆ ਫਿਰਦਾ ਹੈ। ਤੇਰੇ ਮਗਰ ਦਿਲਜੀਤ ਸਿੰਘ ਦੋਸਾਂਝ ਤੇ ਸਿਲੋਵਾਲੇ ਫਿਰਤੀ, ਸੱਤੀ ਨੂੰ ਲਾਉਂਦੀ ਹਾਂ। ਤੇਰੀਆਂ ਤੇ ਤੇਰੀਆਂ ਅੰਟੀਆਂ ਦੀਆਂ ਕਰਤੂਤਾਂ ਵੀ ਲੋਕਾਂ ਨੂੰ ਲਿਖ ਕੇ ਦੱਸਣ, ਗਾ ਕੇ ਸੁਣਾਉਣ। " ਗੁਰੀ ਨੇ ਕਿਹਾ, " ਅਜੇ ਰਵਨੀਤ ਕੋਲ ਸਰੀ ਵਿੱਚ ਬੈਠਾ ਹਾਂ। ਇਹ ਛੱਡਦੀ ਨਹੀਂ ਹੈ। ਮੇਰੇ ਮਸਾਜ਼ ਕਰੀ ਜਾਂਦੀ ਹੈ। " ਵਿੰਦਰ, ਸੀਤਾ, ਰਾਜੂ ਦੇ ਮੰਮ-ਡੈਡੀ ਸਣੇ ਨਿੱਕੀ ਬੱਚੀ, ਦਿਲਜੀਤ ਸਿੰਘ ਦੋਸਾਂਝ ਦਾ ਸ਼ੋ ਦੇਖਣ ਗਏ ਸਨ। ਦਿਲਜੀਤ ਸਿੰਘ ਦੋਸਾਂਝ ਤੇ ਉਸ ਦੇ ਸਾਥੀ ਕਲਾਕਾਰਾਂ ਨੇ ਰੰਗ ਬੰਨ ਦਿੱਤਾ। ਇਹ ਪਰਿਵਾਰਕ ਸ਼ੋ ਸੀ। ਲੋਕ ਪਰਿਵਾਰਾਂ ਸਮੇਤ ਲੋਕ ਆਏ ਹੋਏ ਸਨ।

ਦਿਲਜੀਤ ਸਿੰਘ ਦੋਸਾਂਝ ਉੱਘਾ ਗਾਇਕ ਤੇ ਨਾਇਕ ਹਨ। ਹਿੰਦੀ ਪੰਜਾਬੀ ਫਿਲਮਾਂ ਵਿੱਚ ਆ ਚੁੱਕੇ ਹਨ। ਬਹੁਤ ਵਧੀਆਂ ਅਦਾਕਾਰੀ ਕਰਦੇ ਹਨ। ਰੱਬ ਨੇ ਦਿਲਜੀਤ ਸਿੰਘ ਦੁਸਾਂਝ ਨੂੰ ਗਾਉਣ ਦਾ ਕੰਮ ਜੂਮਾ ਲਾਇਆ ਹੈ। ਉਸ ਨੇ ਸਮਾਜ ਦੇ ਹਰ ਪੱਖ ਤੋਂ ਗਾਇਆ ਹੈ। ਦਿਲਜੀਤ ਸਿੰਘ ਦੁਸਾਂਝ ਦੀ ਸ਼ਕਲ ਵੀ ਰੱਬ ਨੇ, ਐਸੀ ਬੱਣਾਈ ਹੈ। ਉਸ ਨੂੰ ਦੇਖੀ ਜਾਂਣ ਨੂੰ ਜੀਅ ਕਰਦਾ ਹੈ। ਭੋਲੇ-ਭਾਲੇ ਦਿਲਜੀਤ ਵਿੱਚੋਂ ਰੱਬ ਦੀ ਝੱਲਕ ਪੈਂਦੀ ਹੈ। ਅਵਾਜ਼ ਸਗੀਤ ਵਾਂਗ ਦਿਲ ਟੂੰਬਦੀ ਹੈ। ਉਸ ਦੇ ਪੱਗ ਬਹੁਤ ਫੱਬਦੀ ਹੈ। ਪੰਜਾਬੀ ਗਾਣੇ ਗਾਉਣ ਦਾ ਸ਼ਕੀਨ ਮੁੰਡਾ ਦਿਲਜੀਤ, ਪੰਜਾਬੀ, ਹਿੰਦੀ ਫਿਲਮ ਵਿੱਚ ਛਾ ਗਿਆ। ਪੰਜਾਬੀਆਂ ਲਈ ਮਾਂਣ ਦੀ ਗੱਲ ਹੈ। ਪੂਰੀ ਦੁਨੀਆਂ ਭਰ ਵਿੱਚ ਦਿਲਜੀਤ ਸਿੰਘ ਦੋਸਾਂਝ, ਪੱਗ ਵਾਲੇ ਮੁੰਡੇ ਨੂੰ ਮਾਂਣ ਮਿਲਿਆ ਹੈ। ਅੱਜ ਕੱਲ ਦੇਸ਼ਾਂ ਬਦੇਸ਼ਾਂ ਵਿੱਚ ਸਟੇਜ਼ ਸ਼ੋ ਕਰ ਰਿਹਾ ਹੈ। ਸਾਨੂੰ ਚੰਗੇ ਕੰਮ ਕਰਨ ਵਾਲਿਆਂ ਦੀ, ਹੋਸਲਾ ਵਧਾਈ ਦੇਣੀ ਚਾਹੀਦੀ ਹੈ। ਕਿਸੇ ਦੂਜੇ ਦੀ ਪ੍ਰਸੰਸਾ ਕਰਨੀ ਬਹੁਤ ਔਖੀ ਹੈ। ਇੱਕ ਬਾਰ ਕਿਸੇ ਦੀ ਬੱਲੇ-ਬੱਲੇ, ਵਾਹ-ਵਾਹ ਕਰਕੇ ਦੇਖੋ। ਆਪਦਾ ਮਨ ਵੀ ਧੰਨ-ਧੰਨ ਹੋ ਜਾਂਦਾ ਹੈ। ਗੱਦ-ਗੱਦ ਕਰ ਉਠਦਾ ਹੈ। ਆਪਣਾਂ ਖੂਨ ਸੁਕਣ ਦੀ ਬਾਜਾਏ। ਹੋਰ ਵੱਧਦਾ ਹੈ। ਨਾਂ ਕਿਸੇ ਨੂੰ ਦੁੱਖ ਦੇਈਏ, ਤਾਂ ਆਪਦਾ ਮਨ ਵੀ ਦੁੱਖੀ ਨਹੀਂ ਹੁੰਦਾ। ਅਸੀਂ ਕਿਸੇ ਨੂੰ, ਆਪਦੇ ਤੋਂ ਅੱਗੇ ਵੱਧਦਾ ਦੇਖ ਕੇ, ਊਚਾ ਉਠਦਾ ਦੇਖ ਕੇ, ਖੁਸ਼ ਹੋਣਾ ਸਿੱਖ ਜਾਈ। ਮਨ ਅੰਨਦਤ ਹੋ ਜਾਵੇਗਾ। ਸਾਰੇ ਕਲੇਸ਼ ਮੁੱਕ ਜਾਂਣਗੇ।

ਕੈਲਗਰੀ ਵਿੱਚ ਦਿਲਜੀਤ ਸਿੰਘ ਦੋਸਾਂਝ ਤੇ ਉਸ ਦੀ ਪੂਰੀ ਟੀਮ ਦਾ ਸੋ਼ ਬਲਬੀਰ ਸਿੰਘ ਬੈਂਸ ਵੱਲੋਂ ਕਰਾਇਆ ਗਿਆ। ਦਿਲਜੀਤ ਸਿੰਘ, ਨੀਰੂ ਬਾਜਵਾ, ਹਰਪ੍ਰੀਤ ਢਿਲੋ, ਅਮਰਿੰਦਰ ਗਿਲ, ਰਾਣਾਂ ਰਣਵੀਰ ਕਨੇਡਾ ਫੇਰੀ ਤੇ ਸਟੇਜ ਸ਼ੋ ਕਰਨ ਆਏ ਹਨ। ਹੋਰ ਸ਼ੋ ਅਜੇ ਕਨੇਡਾ ਵਿੱਚ ਹੋ ਰਹੇ ਹਨ। ਲੋਕਾਂ ਵੱਲੋਂ ਪੂਰਾ ਹੂੰਗਾਰਾ ਮਿਲਿਆ ਹੈ। ਬਾਕੀ ਲੋਕਾਂ ਨੂੰ ਛੱਡ ਕੇ, ਕੁੱਝ ਕੁ, ਇਹ ਲੋਕ ਹਰ ਥਾਂ ਉਤੇ, ਸਿਆਪੇ ਵਾਲੀਆਂ ਫਫੇਕੁਟਣੀਆਂ ਵਾਂਗ, ਰੌਲਾ ਪਾਉਣ ਨੂੰ ਅੱਗੇ ਹੁੰਦੇ ਹਨ। ਇਹ ਡਰਾਮੇਵਾਜ, ਅੱਖ ਵਿਚੋ ਇੱਕ ਹੁੰਝੂ ਨਹੀਂ ਸਿੱਟਦੀਆਂ। ਬਾਕੀ ਲੋਕਾਂ ਨੂੰ ਰੁਆ-ਰੁਆ ਕੇ ਬੰਦਲਾ ਦਿੰਦੀਆਂ ਹਨ। ਫਫੇਕੁਟਣੀਆਂ ਕਿਰਾਏ, ਉਤੇ ਲੈਆਦੀਆਂ ਹੁੰਦੀਆਂ ਹਨ। ਰੌਲਾ ਪਾਉਣ ਵਾਲਿਆਂ ਪਿਛੇ, ਬੰਦੇ ਹੋਰ ਕੰਮ ਕਰਦੇ ਹਨ। ਇਹ ਲੋਕ ਕਿਸੇ ਦੇ ਮਿੱਤ ਨਹੀਂ ਹਨ। ਪ੍ਰੋਫੈਸਰ ਸਰਬਜੀਤ ਸਿੰਘ ਧੂਦਾ, ਦਿਲਜੀਤ ਸਿੰਘ ਦੋਸਾਂਝ, ਗੁਰਦਾਸ ਮਾਨ ਕੋਈ ਵੀ ਆ ਜਾਵੇ। ਇਹ ਆਪਣੇ ਨਾਂਮ ਚੱਮਕਾਉਣ ਨੂੰ ਰਹਿੰਦੇ ਹਨ। ਜਦੋਂ ਪਿੰਡ ਵੜੀਦਾ ਹੈ। ਮੁਹਰੇ ਦੋ ਚਾਰ ਕੁੱਤੇ ਜਰੂਰ ਮਿਲਦੇ ਹਨ। ਉਨਾਂ ਨੇ ਚੋਰ, ਸਾਧ, ਆਮ ਬੰਦੇ ਨੂੰ ਭੌਕਣਾਂ ਹੀ ਹੁੰਦਾ ਹੈ। ਮੂਹਰਲਾ ਚਾਹੇ ਚੂਕਣੇ ਵਿੱਚ ਡਾਂਗ ਮਾਰ ਕੇ, ਪੁੱਠਾ ਕਰ ਦੇਵੇ। ਫਿਰ ਵੀ ਭੌਕਣੋ ਨਹੀਂ ਹੱਟਦੇ। ਦਿਲਜੀਤ ਸਿੰਘ ਦੋਸਾਂਝ ਦਾ ਕੈਲਗਰੀ ਵਿੱਚ ਸੋ਼ ਖ਼ਰਾਬ ਕਰਨ ਦੀ, ਨਾਂਕਾਂਮ ਕੋਸ਼ਸ਼ ਕੀਤਾਂ ਗਈ। ਕੈਲਗਰੀ ਵਿੱਚ ਪਿਛਲੇ ਸਾਲ, ਇੰਨਾਂ ਦੁਆਰਾ, ਗੁਰਦਾਸ ਮਾਨ ਦਾ ਸੋ਼ ਖ਼ਰਾਬ ਕੀਤਾ ਗਿਆ ਸੀ। ਇੰਨਾਂ ਭਾੜੇ ਦੇ ਟੱਟੂਆਂ ਲਈ, ਸਬ ਇੱਕ ਬਰਾਬਰ ਹੈ। ਕਾਲਾ ਅੱਖਰ ਬੈਂਸ ਬਰਾਬਰ ਹੈ। ਸ਼ਬਦਾਂ, ਲਫ਼ਜ਼ਾਂ, ਅੱਖਰਾਂ ਦੀ ਕਦਰ ਕਰਨ ਦੀ ਬਾਜਏ। ਭੇਡਾਂ ਵਾਂਗ ਹੀੜ ਇੱਕਠੀ ਹੋ ਕੇ, ਸਮਾਜ ਦੇ ਅੱਗੇ ਚੱਲਣ ਵਾਲਿਆਂ ਨੂੰ ਰੋਕਣ ਦੀ ਕੋਸ਼ਸ਼ ਕਰਦੇ ਹਨ। ਇਹ ਸਾਡੇ ਗਾਉਣ ਵਾਲੇ ਜਾਂ ਧਰਮਿਕ ਆਗੂ, ਹੀਰੋ ਸਮਾਜ ਦੀਆਂ ਬੁਰਾਈਆਂ ਨੂੰ, ਸਾਡੇ ਅੱਗੇ ਰੱਖਦੇ ਹਨ। ਚੰਗਾ ਹੋਵੇਗਾ, ਇੰਨਾਂ ਦਾ ਘੇਰਾਉ ਕਰਨ ਦੀ ਬਜਾਏ। ਆਪੋ-ਆਪਣੀਆਂ ਬੁੱਕਲਾ ਵਿੱਚ ਝਾਤੀ ਮਾਰੀਏ। ਆਪ ਕੀ ਕਰਦੇ ਹਾਂ? ਆਪ ਸੈਕਸ ਤੋਂ ਕਿੰਨਾਂ ਕੁ ਬਚਦੇ ਹਾਂ? ਆਪਦੀ ਸੁਰਤ ਤਾਂ ਉਥੇ ਰਹਿੰਦੀ ਹੈ। ਅੱਖ ਜ਼ਨਾਨੀਆਂ ਮਰਦਾਂ ਵਿੱਚ ਰਹਿੰਦੀ ਹੈ। ਬਦਨਾਂਮ ਰੰਡੀ ਨੂੰ ਕੀਤਾ ਜਾਂਦਾ ਹੈ। ਰੰਡੀ ਨੂੰ ਰੰਡੀ ਬਣਾਉਣ ਵਾਲੇ ਕੌਣ ਹਨ?


ਆਪਦੇ ਬੱਚੇ ਸੰਭਾਲ ਲਈਏ। ਅੱਜ ਕੱਲ ਦੇ ਬਹੁਤੇ ਨੌਜਾਵਨ 13 ਸਾਲਾਂ ਦੇ ਮੁੰਡੇ ਕੁੜੀਆਂ ਵੀ, ਸ਼ਰਾਬ ਤੇ ਹੋਰ ਨਸ਼ੇ ਕਰਦੇ ਹਨ। ਸੈਕਸ ਤੇ ਕਾਂਮ ਕਰਕੇ, ਕਮਾਂਈ ਕਰਦੇ ਹਨ। ਇੱਕ ਲੱਕ ਹੀ ਨਹੀਂ ਹੋਰ ਪਤਾ ਨਹੀਂ ਕੀ-ਕੀ ਨਾਪਦੇ ਹਨ। ਇੱਕ ਪਾਸੇ ਲੋਕ ਇੰਨਾਂ ਬੱਚਿਆਂ ਤੋਂ ਦੁੱਖੀ ਹਨ। ਦੂਜੇ ਪਾਸੇ ਇੰਨਾਂ ਦੇ ਖਿਲਾਫ਼ ਗਾਉਣ ਵਾਲਿਆਂ, ਮਗਰ ਕਾਲੀਆਂ ਝੰਡੀਆਂ ਚੱਕੀ ਫਿਰਦੇ ਹਨ। ਇਹ ਪਰਦੇ ਢੱਕ ਕੇ, ਕਿਸੇ ਹੋਰ ਦਾ ਨੁਕਸਾਨ ਨਹੀਂ ਹੋਣਾਂ। ਜਦੋ ਅੱਖਾਂ ਦੁੱਖਣ ਗੀਆਂ। ਅੱਜ ਕੱਲ ਅਸਲੀ ਸੁਰਮਾਂ-ਦੁਵਾਈ ਵੀ ਨਹੀਂ ਮਿਲਦੇ। ਅੰਨੇ ਹੋ ਜਾਵੋਗੇ। ਔਲਾਦ ਵਿਗੜ ਗਈ, ਕਿਸੇ ਕੰਮ ਦੇ ਨਹੀਂ ਰਹਿੱਣਾਂ। ਜੇ ਕੋਈ ਕਿਸੇ ਦੇ ਧੀ-ਪੁੱਤ ਦੀ ਕਰਤੂਤ ਦੱਸਣ ਆਉਂਦਾ। ਸੱਚ ਨਾਲ ਅੱਗਲੇ ਦਾ, ਜੁੱਤੀਆਂ ਨਾਲ ਸਿਰ ਗੰਜਾ ਕਰ ਦਿੰਦੇ ਹਨ। ਧੀ-ਪੁੱਤ ਜਿਥੇ ਮਰਜ਼ੀ ਖੇਹ ਖਾਵੇ, ਨਸ਼ੇ ਕਰੇ। ਇਸੇ ਲਈ ਲੋਕਾਂ ਨੂੰ ਗੱਲ ਪਹਿਲਾਂ ਪਤਾ ਹੁੰਦੀ ਹੈ। ਘਰ ਬਾਅਦ ਵਿੱਚ ਪਹੁੰਚਦੀ ਹੈ। ਕੌਣ ਕਹੇ ਰਾਣੀ ਅੱਗਾ ਢੱਕ?
ਕੰਮ ਐਸਾ ਦਿਲਜੀਤ ਵਰਗਾ ਹੋਣਾਂ ਚਾਹੀਦਾ ਹੈ। ਰੂਹ ਖੁਸ਼ ਹੋ ਜੇ। ਝੂਠ ਤੋਂ ਪਰਦਾ ਚੱਕਿਆ ਜਾਵੇ। ਲੋਕਾਂ ਨੂੰ ਝੱਟਕਾ ਲੱਗੇ। ਦਿਲਜੀਤ ਤਾਂ ਬਿੱਜਲੀ ਦੇ ਸ਼ੋਟ ਮਾਰਦਾ ਹੈ। ਲੋਕ ਬੌਦਲ ਜਾਂਦੇ ਹਨ। ਰੱਬ ਜਾਂਣੇ ਉਸ ਦੀ ਸੂਰਤ, ਅਵਾਜ਼ ਹੀ ਐਸੀ ਹੈ। ਉਸ ਨੇ ਕਈਆਂ ਨੂੰ ਗੱਛੀਆਂ ਪਾ ਦਿੱਤੀਆਂ ਹਨ। ਉਸ ਦਾ ਹਰ ਗਾਣਾਂ ਸੁਣ ਕੇ, ਸੁਆਦ ਜਾਦਾ ਹੈ। ਜੇਬ ਵਿੱਚੋਂ ਪੈਸੇ ਨਿੱਕਲਿਆ ਦਾ ਮੁੱਲ ਮੁੜ ਜਾਂਦਾ ਹੈ। ਗੀਤਕਾਰ ਤੇ ਗਾਇਕ ਐਸਾ ਹੀ ਹੋਣਾਂ ਚਾਹੀਦਾ ਹੈ। ਸੁਸਤੀ ਉਤਾਰ ਕੇ, ਸੁਰਤ ਲਿਆ ਦੇਵੇ।

ਪੰਜਾਬੀ ਲੋਕ ਗਾਇਕ ਅਤੇ ਫਿਲਮੀ ਅਦਾਕਾਰ ਦਿਲਜੀਤ ਦੋਸਾਂਝ ਵਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ 'ਤੇ ਸਪੀਡ ਰਿਕਾਰਡ ਕੰਪਨੀ ਵਲੋਂ ਧਾਰਮਿਕ ਐਲਬਮ 'ਸਿੱਖ 2' ਲੋਕ ਤਿਆਰ ਹੈ। ਦਿਲਜੀਤ ਦੋਸਾਂਝ ਦੀ ਇਸ ਤੋਂ ਪਹਿਲਾਂ 'ਸਿੱਖ' ਐਲਬਮ ਪਿਛਲੇ ਸਾਲ ਮਾਰਕੀਟ ਵਿਚ ਚੁੱਕੀ ਹੈ। ਇਸ ਵਾਰ ਦੋ ਗੀਤਾਂ ਦੀ ਐਲਬਮ 'ਸਿੱਖ 2' ਦਾ ਪਹਿਲਾ ਗੀਤ 'ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਇ। ਇਹ ਗੀਤ ਸਰੋਤਿਆਂ ਨੂੰ ਖੂਬ ਪਸੰਦ ਰਹੇ ਹਨ। ਇਸ ਐਲਬਮ ਵਿਚ ਦਿਲਜੀਤ ਦੋਸਾਂਝ ਵਲੋਂ ਗਾਏ ਦੋ ਗੀਤ ਦਰਜ ਹਨ, ਜਿਨ੍ਹਾਂ ਵਿਚ ਸਿੱਖੀ ਨੂੰ ਚੁਣੌਤੀਆਂ, ਧਰਮਾਂ ਦੇ ਝੇੜਿਆਂ ਦੇ ਖਾਤਮੇ ਅਤੇ ਗੁਰੂ ਸਾਹਿਬਾਨਾਂ ਵਲੋਂ ਦਰਸਾਏ ਮਾਰਗ 'ਤੇ ਚੱਲਣ ਲਈ ਮਨੁੱਖਤਾ ਨੂੰ ਪ੍ਰੇਰਿਆ ਗਿਆ ਹੈ। ਸਾਹਿਬਾਨਾਂ ਵੱਲੋਂ ਦਰਸਾਏ ਮਾਰਗ 'ਤੇ ਚੱਲਣ ਲਈ ਮਨੁੱਖਤਾ ਨੂੰ ਪ੍ਰੇਰਿਆ ਗਿਆ ਹੈ। ਦਿਲਜੀਤ ਦੋਸਾਂਝ ਦੀ ਇਸ ਤੋਂ ਪਹਿਲਾਂ 'ਸਿੱਖ' ਐਲਬਮ ਪਿਛਲੇ ਸਾਲ ਮਾਰਕੀਟ ' ਆਈ ਸੀ, ਜਿਸ ਵਿਚਲੇ ਗੀਤ 'ਭੈਣ ਨਾਨਕੀ ਦਾ ਵੀਰ' ਤੇ 'ਗੋਬਿੰਦ ਦੇ ਲਾਲ' ਲੋਕਾਂ ਦੁਆਰਾ, ਖੂਬ ਪਸੰਦ ਕੀਤਾ ਗਿਆ ਸੀ। ਮੈਂ ਫੈਨ ਭਗਤ ਸਿੰਘ ਦਾ ਜਿਹੜਾ ਨਹੀਂ ਸੀ ਗੁਲਾਮੀ ਜ਼ਰਦਾ। ਦਿਲਜੀਤ ਸਿੰਘ ਦੋਸਾਂਝ ਨੇ ਬਲੰਦ ਅਵਾਜ਼ ਵਿੱਚ ਗਾਇਆ ਹੈ। ਦਿਲਜੀਤ ਸਿੰਘ ਦੋਸਾਂਝ ਨੂੰ ਰੱਬ ਅੱਗੇ ਨੂੰ ਵੀ ਸਰੋਤਿਆ ਤੋਂ ਪਿਆਰ ਦਵਾਉਂਦਾ ਰਹੇ। ਉਹ ਗਾਉਂਦਾ ਰਹੇ।


 
 

Comments

Popular Posts