ਮਨ ਮੋਹਣੇ ਪ੍ਰਭੂ ਜੀ ਤੇਰੇ ਦਰਬਾਰ ਬਹੁਤ ਵੱਡੇ ਊਚੇ ਹਨ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

22/4/ 2013. 248

ਮਨ ਮੋਹਣੇ ਪ੍ਰਭੂ ਜੀ ਤੇਰੇ ਦਰਬਾਰ ਬਹੁਤ ਵੱਡੇ ਊਚੇ ਹਨ। ਐਡੇ ਵੱਡੇ ਹਨ, ਦੱਸ ਨਹੀਂ ਸਕਦੇ। ਤੇਰੇ ਮੰਦਰ ਬਹੁਤ ਬੇਅੰਤ ਹਨ। ਮਨ ਮੋਹਣੇ ਪ੍ਰਭੂ ਜੀ ਤੇਰੇ ਦਰਬਾਰ ਵਿੱਚ ਭਗਤ ਪਿਆਰੇ ਲੱਗਦੇ ਹਨ। ਦਿਆਲੂ ਪ੍ਰਭੂ ਜੀ ਤੇਰੇ ਦਰਬਾਰ ਵਿੱਚ ਭਗਤ ਪਿਆਰੇ, ਹਰ ਸਮੇਂ ਗਾਉਂਦੇ ਹਨ। ਪ੍ਰਭੂ ਜੀ ਤੇਰੇ ਦਰਬਾਰ ਵਿੱਚ ਭਗਤ ਪਿਆਰੇ, ਇੱਕਠ ਹੋ ਕੇ ਤੈਨੂੰ ਹਰ ਗਾਉਂਦੇ, ਚੇਤੇ ਕਰਦੇ ਹਨ। ਦਿਆਲੂ ਪ੍ਰਭੂ ਜੀ ਤਰਸ, ਦਿਆ ਕਰਕੇ, ਮਾਲਕ ਜੀ ਗਰੀਬਾ ਉਤੇ ਮੇਹਰਬਾਨ ਹੋ ਜਾਵੋ। ਸਤਿਗੁਰ ਨਾਨਕ ਪ੍ਰਭੂ ਜੀ ਤੈਨੂੰ ਦੇਖਣੇ ਦੀ ਭੁੱਖ ਲੱਗੀ ਹੈ। ਤੈਨੂੰ ਮਿਲ ਕੇ, ਦੇਖਣੇ ਨਾਲ ਬੇਅੰਤ ਅੰਨਦ ਮਿਲਦਾ ਹੈ। ਮਨ ਮੋਹਣੇ ਪ੍ਰਭੂ ਜੀ ਤੇਰੇ ਬੋਲ ਪਿਆਰੇ ਲੱਗਦੇ ਹਨ। ਤੇਰੀ ਤੋਰ ਬੇਅੰਤ ਪਿਅਰੀ ਤੇ ਮਨ ਮੋਹਦੀ ਹੈ। ਮਨ ਮੋਹਣੇ ਪ੍ਰਭੂ ਜੀ, ਇੱਕ ਤੈਨੂੰ ਹੀ ਰੱਬ ਮੰਨਦੇ ਹਾਂ। ਹੋਰ ਦੁਨੀਆਂ ਨਾਸ਼ਵਾਨ ਹੈ। ਪ੍ਰਭੂ ਜੀ, ਇੱਕ ਤੈਨੂੰ ਹੀ ਰੱਬ ਮੰਨਦੇ ਹਾਂ। ਤੂੰ ਸਾਰਿਆਂ ਨੂੰ ਪੈਦਾ ਕਰਨ, ਪਾਲਣ ਵਾਲਾ ਹੈ। ਪ੍ਰਭੂ ਜੀ, ਤੂੰ ਆਪ ਹੀ ਜੀਵਾਂ, ਬੰਦਿਆਂ, ਬਨਸਪਤੀ. ਸਬ ਕਾਸੇ ਵਿੱਚ ਜੰਮਦਾ, ਮਰਦਾ, ਜਿਉਂਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਇੱਜ਼ਤ ਬਚਾ ਲਵੋ। ਸਾਰੇ ਭਗਤ ਤੇਰਾ ਆਸਰਾ ਤੱਕਦੇ ਹਨ। ਮਨ ਮੋਹਣੇ ਪ੍ਰਭੂ ਜੀ ਤੈਨੂੰ ਪਿਆਰੇ ਭਗਤ ਚੇਤੇ ਕਰਦੇ ਰਹਿੰਦੇ ਹਨ, ਤੇਰੇ ਵਿੱਚ ਸੁਰਤੀ ਰੱਖਦੇ ਹਨ। ਮਨ ਮੋਹਣੇ ਪ੍ਰਭੂ ਜੀ, ਜੋ ਤੈਨੂੰ ਨਾਂਮ ਦੇ ਖ਼ਜਾਂਨੇ ਨੂੰ.ਭਗਤ ਚੇਤੇ ਰੱਖਦੇ ਹਨ। ਉਨਾਂ ਨੂੰ ਜਮਦੂਤ ਹੱਥ ਨਹੀਂ ਲਗਾਉਂਦੇ। ਮਾਰਦੇ ਨਹੀਂ ਹਨ। ਜੋ ਰੱਬ ਨੂੰ ਮਨ ਜੋੜ ਕੇ ਯਾਦ ਕਰਦੇ ਹਨ। ਜੋ ਆਪਦੇ ਮਨ ਦੇ ਨਾਲ ਗੱਲਾਂ ਕਰਕੇ, ਤੈਨੂੰ ਪ੍ਰਭੂ ਜੀ ਯਾਦ ਕਰਦੇ ਹਨ। ਉਹ ਹਰ ਦਾਤ ਰੱਬ ਕੋਲੋ ਹਾਂਸਲ ਕਰ ਲੈਂਦੇ ਹਨ। ਜੋ ਪਾਪੀ, ਮਾੜੀ ਕੰਮਾਂ ਵਾਲੇ ਹੁੰਦੇ। ਮਨ ਮੋਹਣੇ ਪ੍ਰਭੂ ਜੀ ਤੂੰ ਸਾਰੇ ਪਾਸੇ ਹਾਜ਼ਰ ਹੈ। ਵੱਡੇ ਪਰਿਵਾਰ ਵਾਲਾ ਹੈ।

ਪ੍ਰਭੂ ਜੀ ਉਹ ਤੈਨੂੰ ਅੱਖੀ ਦੇਖ ਕੇ, ਅੱਕਲ ਵਾਲੇ ਹੋ ਜਾਂਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਤੂੰ ਸਾਰਿਆਂ ਨੂੰ ਪੈਦਾ ਕਰਨ, ਪਾਲਣ ਵਾਲਾ ਹੈ। ਮਨ ਮੋਹਣੇ ਪ੍ਰਭੂ ਜੀ ਤੂੰ ਪੁੱਤਰ, ਦੋਸਤਾਂ, ਭਰਾਵਾਂ ਵਾਲੇ, ਵੱਡੇ ਪਰਿਵਾਰ ਭਵਜੱਲ ਪਾਰ ਕਰਾ ਦਿੱਤੇ ਹਨ। ਪ੍ਰਭੂ ਜੀ ਤੂੰ ਸਾਰੀ ਦੁਨੀਆਂ ਨੂੰ, ਭਵਜੱਲ ਪਾਰ ਕਰਾ ਦਿੰਦਾ ਹੈ। ਤੈਨੂੰ ਮਿਲ ਕੇ, ਜਿੰਨਾਂ ਨੇ ਅੱਖਾਂ ਨਾਲ ਦੇਖ ਲਿਆ ਹੈ। ਉਨਾਂ ਦਾ ਹੰਕਾਂਰ ਚਲਾ ਗਿਆ ਹੈ। ਜੋਂ ਪ੍ਰਭੂ ਜੀ ਤੈਨੂੰ ਯਾਦ ਕਰਦੇ ਹਨ। ਉਨਾਂ ਨੂੰ ਜਮਦੂਤ ਮਾਰਦੇ ਨਹੀਂ ਹਨ, ਹੱਥ ਨਹੀਂ ਲਗਾਉਂਦੇ। ਸਤਿਗੁਰ ਨਾਨਕ ਪ੍ਰਭੂ ਜੀ, ਦਾ ਆਸਰਾ ਲਿਆ ਹੈ। ਜਿਸ ਨਾਲ ਦੁਨੀਆਂ ਦਾ ਭਵਜੱਲ ਪਾਰ ਲੰਘਣਾਂ ਹੈ। ਪ੍ਰਭੂ ਜੀ ਤੇਰਾ ਨਾਂਮ ਪਾਪੀਆਂ ਨੂੰ ਠੀਕ ਕਰਕੇ, ਸ਼ੁਧ ਕਰਦਾ ਹੈ। ਮੈਂ ਬਾਰ-ਬਾਰ ਤੇਰੇ ਤੋਂ ਸਦਕੇ ਕਰਦਾ ਹਾ। ਸਤਿਗੁਰ ਨਾਨਕ ਜੀ ਦੀ ਰੱਬੀ ਬਾਣੀ ਦੇ ਸ਼ਬਦਾਂ ਨੂੰ ਪੜ੍ਹ ਬੀਚਾਰ ਕੇ, ਇੱਕ ਪਲ ਵਿੱਚ ਪਾਪੀਆਂ ਦੇ ਮਾੜੇ ਕੰਮ ਮੁੱਕਾ ਦਿੰਦਾ ਹੈ। ਮੇਰੇ ਮਨ ਤੂੰ ਰਾਮ, ਨਰਾਇਣੁ, ਗੋਵਿੰਦਾ, ਹਰਿ, ਮਾਧੋ, ਪ੍ਰਮਾਤਮਾਂ ਨੂੰ ਕਿਸੇ ਵੀ ਨਾਂਮ ਨਾਲ ਯਾਦ ਕਰਿਆ ਕਰ।

ਤੂੰ ਰੱਬ ਪ੍ਰੀਤਮ ਮੁਰਾਰਿ, ਮੁਕੰਦੇ ਨੂੰ ਕਿਸੇ ਵੀ ਨਾਂਮ ਨਾਲ ਯਾਦ ਕਰਿਆ ਕਰ। ਮੌਤ ਵੇਲੇ ਮਿਲਣ ਵਾਲੀ ਸਜ਼ਾ ਮੁੱਖ ਜਾਂਦੀ ਹੈ। ਦਰਦਾਂ ਨੂੰ ਮੁੱਕਾਉਣ ਵਾਲਾ ਪ੍ਰਭੂ ਗਰੀਬਾ ਦਾ ਆਸਰਾ ਹੈ। ਧੰਨ ਦੇਣ ਵਾਲੇ ਰੱਬ ਦੇ ਚਰਨ ਕਮਲਾਂ ਦਾ ਧਿਆਨ ਕਰੀਏ। ਮੌਤ ਤੇ ਜਮਾਂ ਦੇ ਵਾਹ ਪੈਣ ਦਾ ਰਸਤਾ ਬਹੁਤ ਔਖਾਂ ਹੈ। ਇੱਕ ਪਲ ਰੱਬ-ਰੱਬ ਕਰਕੇ ਇਹ ਅੱਗ ਵਰਗੀ ਦੁਨੀਆਂ ਤੇ ਇਸ ਦੇ ਕੰਮਾਂ ਤੋਂ ਬੱਚ ਸਕਦੇ ਹਾਂ। ਪ੍ਰਭੂ ਦਾ ਨਾਂਮ, ਪਾਪ ਮੁੱਕਾ ਕੇ, ਭਗਤਾਂ ਨੂੰ ਪਵਿੱਤਰ ਕਰ ਦਿੰਦਾ ਹੈ। ਦਿਨ ਰਾਤ ਉਸ ਚੇਤੇ ਕਰੋ। ਸਤਿਗੁਰ ਨਾਨਕ, ਪ੍ਰਭੂ, ਗੋਪਾਲ, ਗੋਬਿੰਦ, ਮਾਧੋ ਜੀ, ਮੇਰੇ ਉਤੇ ਮੇਹਰ ਕਰੋ ਜੀ। ਪ੍ਰਭੂ ਦਾਮੋਦਰ ਦਾ ਨਾਂਮ ਚੇਤੇ ਕਰੀਏ, ਜੋ ਦੁੱਖਾਂ ਨੂੰ ਮੁੱਕਾਉਣ ਵਾਲਾ ਹੈ। ਰੱਬ ਧੰਨ ਦੇਣ ਵਾਲਾ ਦਿਆਲੂ, ਮਨ ਮੋਹਣ ਵਾਲਾ, ਪਿਆਰਿਆਂ ਭਗਤਾਂ ਨੂੰ ਪਿਆਰ ਕਰਦਾ ਹੈ। ਪਿਆਰਿਆਂ ਭਗਤਾਂ ਨੂੰ ਪਿਆਰ ਕਰਨ ਵਾਲੇ, ਰੱਬ ਦਾ ਨਾਂਮ ਮਨ ਵਿੱਚ ਚੇਤੇ ਕਰੀਏ, ਮਨ ਦੀਆਂ ਇੱਛਾ ਪੂਰੀਆਂ ਹੁੰਦੀਆਂ ਹਨ। ਰੱਬ ਧੰਨ-ਮੋਹ, ਵਿਕਾਰ ਕੰਮਾਂ ਦੇ ਲਾਲਚ ਵਿੱਚੋਂ ਪਰੇ ਕਰ ਦਿੰਦਾ ਹੈ। ਉਸ ਰੱਬ ਦਾ ਨਾਂਮ ਮਨ ਵਿੱਚ ਚੇਤੇ ਕਰੀਏ।ਜੋਗੀ, ਸਿ਼ਵ, ਰਿਸ਼ੀਆਂ, ਭਗਤਾਂ, ਦੇਵਤਿਆਂ ਨੇ ਰੱਬ ਦੇ ਨਾਂਮ ਦੇ ਗੁਣਾਂ ਦੀ ਪ੍ਰਸੰਸਾ ਵਿੱਚ ਗਾਇਆ ਹੈ। ਸਤਿਗੁਰ ਨਾਨਕ ਪ੍ਰਭੂ ਜੀ, ਮੇਹਰਬਾਨੀ ਕਰੋ, ਗੁਣੀ ਗਿਆਨ ਵਾਲੇ ਭਗਵਾਨ ਤੈਨੂੰ ਚੇਤੇ ਕਰਦਾ ਰਹਾਂ।

Comments

Popular Posts