ਭਾਗ 19 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਮਰਦ ਔਰਤ ਨੂੰ ਚੌਕਲਿਟ ਹੀ ਸਮਝਦੇ ਹਨ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਵਿੰਦਰ ਨੇ ਗੁਰੀ ਦੀ ਡੈਅਰੀ ਅੱਗੇ ਪੜ੍ਹਨੀ ਸ਼ੁਰੂ ਕੀਤੀ ਮਨਦੀਪ ਤੋਂ, ਜਦੋਂ ਮੈਂ ਅੱਲਗ ਹੋਇਆ ਸੀ। ਮੈਂ ਉਸ ਨੂੰ ਸਮਝਾ ਦਿੱਤਾ ਸੀ। ਤੂੰ ਮੇਰੀ ਫੇਸਬੁੱਕ ਪੇਜ਼ ਉਤੇ, ਮੇਰੀ ਫੋਟੋ ਉਤੇ, ਥੱਮ ਅੱਪ ਨਹੀਂ ਕਰ ਸਕਦੀ। ਮੇਰੇ ਯਾਰ ਦੋਸਤ ਬਹੁਤ ਹਨ। ਸਾਰੇ ਡਰਾਇਵਰ ਹੀ ਹਨ। ਤੂੰ ਡਰਾਇਵਰ ਨੂੰ ਨਹੀਂ ਜਾਂਣਦੀ। ਜ਼ਨਾਨੀਆਂ ਦੀਆਂ ਫੋਟੋਆਂ ਫੇਸਬੁੱਕ ਉਤੇ ਦੇਖੀ ਜਾਂਦੇ ਹਨ। ਯੂ-ਟਊਬ ਉਤੇ ਔਰਤਾਂ ਦੀਆਂ, ਫਿਲਮਾਂ ਦੇਖ ਕੇ, ਮਨ ਪ੍ਰਚਾਈ ਜਾਂਦੇ ਹਨ। ਸਾਰੀ ਦਿਹਾੜੀ ਤਾਂ ਟਰੱਕ ਦੇ ਸਟੇਰਿੰਗ ਨੂੰ ਜੱਫ਼ੀ ਪਾਈ ਰੱਖਦੇ ਹਨ। ਮੇਰੀ ਫੇਸਬੁੱਕ ਉਤੇ, ਜੇ ਤੈਨੂੰ ਦੇਖ ਲਿਆ। ਫਿਰ ਨਾਂ ਕਹੀ, ਸਾਰੇ ਡਰਾਇਵਰ, ਤੇਰੇ ਦੁਆਲੇ ਇੱਕਠੇ ਹੋ ਜਾਂਣਗੇ। ਉਹ ਤੈਨੂੰ ਦੇਖ ਕੇ, ਬੰਦਿਆਂ ਵਿੱਚ, ਮੇਰੀ ਬਦਨਾਂਮੀ ਕਰਨ। ਮੈਨੂੰ, ਤੇਰੇ ਬਾਰੇ, ਕੋਈ ਕੁੱਝ ਕਹੇ, ਐਸਾ ਕੁੱਝ, ਮੈਂ ਨਹੀਂ ਚਹੁੰਦਾ। ਮੈਨੂੰ ਔਰਤਾਂ ਉਤੇ ਜ਼ਕੀਨ ਨਹੀਂ ਹੈ। ਇਸ ਲਈ ਤੇਰੇ ਤੋਂ ਡਰਦੇ ਨੇ, ਮੈਂ ਤੇਰੀ ਫੇਸਬੁੱਕ ਬਲੌਕ ਕਰ ਦਿੱਤੀ ਹੈ। ਕੋਈ ਇਹ ਮੇਰਾ ਫੋਨ ਨੰਬਰ ਹੈ। ਲੋੜ ਪਈ ਫੋਨ ਹੀ ਕਰ ਲਵੀ। ਮਨਦੀਪ ਨੇ ਸਹਿਮਤੀ ਮੰਨ ਲਈ। ਮੈਂ ਨਾਲ ਹੀ ਕਹਿ ਦਿੱਤਾ, " ਲੋੜ ਪੈਣ ਉਤੇ, ਮੈਂ ਆਪ ਫੋਨ ਕਰਾਂਗਾ। " ਉਹ ਮੈਨੂੰ ਟਰੱਕ ਕੋਲ ਛੱਡ ਆਈ। ਜਦੋਂ ਉਹ ਵਾਪਸ ਘਰ ਆਈ। ਉਸ ਨੇ ਇਹ ਪੇਪਰ ਦੇਖਿਆ। ਉਸ ਲਈ ਮੈਂ, ਪੇਪਰ ਉਤੇ, ਇਹ ਸ਼ੇਅਰ ਲਿਖ ਕੇ ਛੱਡ ਆਇਆ ਸੀ।
ਉਹੀ ਕੁੜੀ ਚਾਹੀਦੀ, ਜੋ ਕਰੇ ਮਾਂ-ਬਾਪ ਦੀ ਸੇਵਾ ਨੂੰ।
ਮੇਰੇ ਬਾਪੂ ਨੂੰ ਕਹੇ ਬਾਪੂ, ਮਾਂ ਕਹੇ ਮੇਰੀ ਨੂੰ ਮਾਂ ਨੂੰ।
ਸੁਚਜੇ ਢੰਗ ਨਾਲ ਆ ਕੇ, ਸੰਭਾਲੇ ਮੇਰੇ ਘਰ-ਬਾਰ ਨੂੰ।
ਭੱਜ-ਭੱਜ ਕਰ ਲਵੇ, ਸਾਰੇ ਘਰ ਦੇ ਕੰਮ-ਕਾਰ ਨੂੰ।
ਕਰਕੇ ਪ੍ਰੇਮ ਪਿਆਰ, ਜਿੱਤ ਲਵੇ ਉਹ ਮੇਰੇ ਮਨ ਨੂੰ।
ਉਹੋ ਪੜ੍ਹੇ ਸ਼ਾਮੀ ਰਹਿਰਾਸ, ਸੁਭਾ ਪੜ੍ਹੇ ਜੱਪ ਜੀ ਨੂੰ।
ਇਹ ਸ਼ੇਅਰ ਤਾਂ ਮੈਂ ਬਹੁਤ ਕੁੜੀਆਂ ਨੂੰ , ਪ੍ਰਬਾ, ਪਰਮਜੀਤ, ਸਿੰਧੂ, ਹਰਵੀਰ, ਕੋਮਲ, ਬਲਜਿੰਦਰ, ਪ੍ਰਮਿੰਦਰ, ਪ੍ਰੀਤ, ਬਬੀਤਾ ਸਬ ਨੂੰ, ਫਸਾਉਣ ਲਈ ਲਿਖਦਾ ਰਿਹਾ ਸੀ। ਕਈਆਂ ਦੇ ਨਾਂਮ ਵੀ ਚੇਤੇ ਹੀ ਨਹੀਂ ਹਨ। ਕੁੜੀਆਂ ਇਸ ਨੂੰ ਪੜ੍ਹਦੇ ਸਾਰ, ਮੈਨੂੰ ਆਪ ਹੀ ਬਾਂਹ ਫੜਾਉਣ ਨੂੰ ਤਿਆਰ ਹੋ ਜਾਂਦੀਆਂ ਹਨ। ਆਪ ਹੀ ਮੇਰੀ ਬੁੱਕਲ ਵਿੱਚ ਡਿੱਗ ਪੈਂਦੀਆਂ ਹਨ। ਮਨਦੀਪ ਸ਼ੇਅਰ ਦੇਖ ਕੇ, ਬਹੁਤ ਖੁਸ਼ ਹੋਈ ਹੋਣੀ ਹੈ। ਮਨਦੀਪ ਨੇ ਇੱਕ ਬਾਰ, ਤਾਂ ਮੇਰੀ ਦੁਲਹਨ ਬੱਣਨ ਦੇ ਸੁਪਨੇ ਦੇਖੇ ਹੋਣੇ ਹਨ। ਉਹ ਮੈਨੂੰ ਸੈਲਰ ਉਤੇ ਫੋਨ ਕਰਦੀ ਰਹੀ। ਮੈਂ ਸੈਲਰ ਫੋਨ ਨੂੰ ਮਸ਼ੀਨ ਉਤੇ ਲਾ ਦਿੱਤਾ ਸੀ। ਫੋਨ ਦੀ ਘੰਟੀ, ਮੈਂ ਇਸ ਤਰਾਂ ਕੀਤੀ ਹੋਈ ਸੀ। ਫੋਨ ਕਰਨ ਵਾਲੇ ਬੰਦੇ ਦਾ ਨਾਂਮ ਬੋਲਦਾ ਸੀ। ਸੋ ਐਸੇ ਫੋਨ, ਮੈਂ ਨਹੀਂ ਚੱਕਦਾ। ਜਿਸ ਦਾ ਕੋਈ ਮੱਤਲੱਬ ਨਹੀਂ ਹੈ। ਜਦੋਂ ਕਦੇ, ਉਸ ਦੇ ਸ਼ਹਿਰ ਜਾਣ ਦੀ ਜਰੂਰਤ ਹੋਈ। ਮੈਂ ਤਾਂ ਉਦੋਂ ਫੋਨ ਕਰਨਾਂ ਸੀ। ਮੌਨਟ੍ਰੀਅਲ ਵਾਲੀ ਨੂੰ, ਉਥੇ ਹੀ ਜਾ ਕੇ, ਫੋਨ ਕਰਨ ਦਾ ਮੇਰਾ ਫ਼ੈਇਦਾ ਹੁੰਦਾ ਹੈ। ਵੈਨਕੂਵਰ ਤੋਂ ਮੌਨਟ੍ਰੀਅਲ ਫੋਨ ਕਰਾਂ ਜਾਂ ਚੱਕਾਂ, ਕੀ ਮੇਰਾ ਮੱਥਾ ਖ਼ਰਾਬ ਹੈ? ਜਦੋਂ ਵੈਨਕੂਵਰ ਹੋਰ, ਫੇਸਬੁੱਕ ਦੀਆਂ ਸਹੇਲੀਆਂ ਬਥੇਰੀਆਂ ਹਨ। ਮੈਂ ਉਸ ਨੂੰ ਫੋਨ ਵੀ ਨਹੀਂ ਕੀਤਾ। ਮੈਂ ਆਪਦੇ ਟਰੱਕ ਮਾਲਕ ਦਾ ਕਾਡ ਉਥੇ ਹੀ ਭੁੱਲ ਆਇਆ ਸੀ। ਉਸ ਨੇ, ਮੇਰੇ ਟਰੱਕ ਮਾਲਕ ਨੂੰ ਫੋਨ ਕਰ ਦਿੱਤਾ। ਉਸ ਨੂੰ ਸਾਰਾ ਕੁੱਝ ਦੱਸ ਦਿੱਤਾ। ਉਹ ਸਾਰਾ ਕੁੱਝ ਸੁਣੀ ਗਿਆ। ਆਪ ਕੁੱਝ ਨਹੀਂ ਬੋਲਿਆ। ਚਾਰ ਦਿਨਾਂ ਪਿਛੋਂ , ਟਰੱਕ ਮਾਲਕ ਨੇ ਮਨਦੀਪ ਨੂੰ ਫੋਨ ਕੀਤਾ। ਉਸ ਨੇ ਕਿਹਾ," ਉਸ ਦਿਨ ਮੈਂ ਕੰਮ ਵਿੱਚ ਲੱਗਿਆ ਹੋਇਆ ਸੀ। ਹੁਣ ਮੈਨੂੰ ਚਾਰ ਛੁੱਟੀਆਂ ਹਨ। ਮੈਂ ਹੋਟਲ ਕਿਰਾਏ, ਉਤੇ ਲਿਆ ਹੋਇਆ ਹੈ। ਤੂੰ ਇਥੇ ਆ ਜਾ। ਗੁਰੀ ਦੀ ਗੱਲ-ਬਾਤ ਕਰਾਂਗੇ। ਗੁਰੀ ਵੀ, ਇਸੇ ਸ਼ਹਿਰ ਵਿੱਚ ਆਇਆ ਹੋਇਆ ਹੈ। ਉਸ ਨੂੰ ਵੀ, ਇਥੇ ਹੀ ਸੱਦ ਲਵਾਂਗੇ। ਨਾਲੇ ਤੇਰੇ ਦਰਸ਼ਨ ਹੋ ਜਾਣਗੇ। ਦਸ ਕਿੰਨੇ ਚਿਰ ਨੂੰ ਆਉਂਦੀ ਹੈ? " ਮਨਦੀਪ ਐਸਾ ਫੋਨ ਸੁਣ ਕੇ, ਪਾਣੀ-ਧਾਣੀ ਹੋ ਗਈ ਸੀ। ਇਸ ਨੇ, ਤਾਂ ਮੈਨੂੰ ਰੰਡੀ ਸਮਝ ਲਿਆ। ਟਰੱਕ ਮਾਲਕ ਵੀ, ਮੇਰੇ ਉਤੇ ਡੋਰੇ ਪਾਉਣ ਲੱਗ ਗਿਆ। ਔਰਤ ਦੀ ਸ਼ਕਲ ਦੇਖਣ ਤੋਂ ਬਗੈਰ ਹੀ, ਆਪਦੀ ਹੱਵਸ ਪੂਰੀ ਕਰਨ ਲਈ, ਬੁਲਾਉਣ ਦੀਆਂ ਵਿਉਤਾਂ ਬੱਣਾ ਰਿਹਾ ਹੈ। ਉਹ ਸੋਚਣ ਲੱਗ ਗਈ। ਗੁਰੀ ਨੇ ਤਾਂ ਦੱਸਿਆ ਸੀ। ਟਰੱਕ ਮਾਲਕ ਵਿਆਹਇਆ ਹੋਇਆ ਹੈ। ਕਮਾਲ ਹੋ ਗਈ। ਮਰਦ ਔਰਤ ਨੂੰ ਚੌਕਲਿਟ ਹੀ ਸਮਝਦੇ ਹਨ। ਮਨਦੀਪ ਨੇ ਕਿਹਾ, " ਮੈਂ ਨੌਕਰੀ ਉਤੇ ਹਾਂ। ਆ ਨਹੀਂ ਸਕਦੀ। ਬਾਹਰ ਬਰਫ਼ ਬਹੁਤ ਪਈ ਹੋਈ ਹੈ। ਅੱਜ ਮੈਂ ਕੰਮ ਉਤੇ, ਆਪਦੀ ਕਾਰ ਨਹੀਂ ਲੈ ਕੇ ਆਈ। ਕਿਸੇ ਨਾਲ ਆਈ ਹਾਂ। " ਉਸ ਨੇ ਕਿਹਾ, ' ਕੰਮ ਛੱਡ ਦੇ, ਟੈਕਸੀ ਲੈ ਕੇ ਆ ਜਾ। ਮੈਂ ਸਾਰੇ ਪੈਸੇ ਭਰ ਦਿਆਂਗਾ। "ਮਨਦੀਪ ਨੇ ਕਿਹਾ, " ਮੇਰੇ ਮਾਲਕ, ਦਿਨ ਦੇ ਵਿਚਾਲੇ ਛੁੱਟੀ ਨਹੀਂ ਦਿੰਦੇ। ਮੈਂ ਕੰਮ ਨਹੀਂ ਛੱਡ ਸਕਦੀ। " ਮਨਦੀਪ ਨੇ ਫੋਨ ਕੱਟ ਦਿੱਤਾ ਸੀ।

Comments
Post a Comment