ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੪੧ Page 241 of 1430

10571 ਮੋਹਨ ਲਾਲ ਅਨੂਪ ਸਰਬ ਸਾਧਾਰੀਆ
MohanLaal Anoop Sarab Saadhhaareeaa ||

मोहन लाल अनूप सरब साधारीआ


ਮਨ ਨੂੰ ਮੋਹਤ ਕਰਨ ਵਾਲੇ ਪ੍ਰਭੂ, ਤੂੰ ਸਬ ਜੀਵਾਂ ਦਾ ਆਸਰਾ, ਪਾਲਣ, ਪੈਦਾ ਵਾਲਾ ਹੈ॥
The Fascinating and Beauteous Beloved is the Giver of support to all.

10572 ਗੁਰ ਨਿਵਿ ਨਿਵਿ ਲਾਗਉ ਪਾਇ ਦੇਹੁ ਦਿਖਾਰੀਆ ੩॥



Gur Niv Niv Laago Paae Dhaehu Dhikhaareeaa ||3||

गुर निवि निवि लागउ पाइ देहु दिखारीआ ॥३॥


ਮੈਂ ਗੁਰੂ ਦੇ ਝੁੱਕ-ਝੁੱਕ ਕੇ ਪੈਰੀ ਪੈਦੀ ਹਾਂ। ਮੈਨੂੰ ਰੱਬ ਦੇ ਦਰਸ਼ਨ ਦੇਖਾ ਦੇਵੋ ||3||


I bow low and fall at the Feet of the Guru; if only I could see the God ||3||
10573 ਮੈ ਕੀਏ ਮਿਤ੍ਰ ਅਨੇਕ ਇਕਸੁ ਬਲਿਹਾਰੀਆ
Mai Keeeae Mithr Anaek Eikas Balihaareeaa ||

मै कीए मित्र अनेक इकसु बलिहारीआ


ਮੈਂ ਦੁਨੀਆਂ ਵਿੱਚ ਬਹੁਤ ਦੋਸਤ ਬਣਾਏ ਹਨ। ਪਰ ਇੱਕ ਪ੍ਰਭੂ ਤੋਂ ਕੁਰਬਾਨ ਜਾਂਦੇ ਹਾਂ॥
I have made many friends, but I am a sacrifice to the One alone God .

10574 ਸਭ ਗੁਣ ਕਿਸ ਹੀ ਨਾਹਿ ਹਰਿ ਪੂਰ ਭੰਡਾਰੀਆ ੪॥



Sabh Gun Kis Hee Naahi Har Poor Bhanddaareeaa ||4||

सभ गुण किस ही नाहि हरि पूर भंडारीआ ॥४॥


ਦੁਨੀਆਂ ਦੇ ਦੋਸਤਾਂ, ਕਿਸੇ ਵਿੱਚ ਸਾਰੇ ਗੁਣ ਨਹੀਂ ਹਨ। ਪ੍ਰਭੂ ਵਿੱਚ ਸਾਰੇ ਗੁਣਾਂ ਦਾ ਖ਼ਜ਼ਾਨਾਂ ਹੈ ||4||


No one has all virtues; the God alone is filled to overflowing with them. ||4||
10575 ਚਹੁ ਦਿਸਿ ਜਪੀਐ ਨਾਉ ਸੂਖਿ ਸਵਾਰੀਆ
Chahu Dhis Japeeai Naao Sookh Savaareeaa ||

चहु दिसि जपीऐ नाउ सूखि सवारीआ


ਚਾਰੇ ਪਾਸੇ ਰੱਬ ਜੀ ਤੈਨੂੰ ਚੇਤੇ ਕੀਤਾ ਜਾਂਦਾ ਹੈ। ਤੈਨੂੰ ਚੇਤੇ ਕਰਨ ਵਾਲਾ, ਉਹੀ ਅੰਨਦ ਵਿੱਚ ਹੋ ਜਾਂਦਾ ਹੈ॥
His Name is chanted in the four directions; those who chant it are embellished with peace.

10576 ਮੈ ਆਹੀ ਓੜਿ ਤੁਹਾਰਿ ਨਾਨਕ ਬਲਿਹਾਰੀਆ ੫॥



Mai Aahee Ourr Thuhaar Naanak Balihaareeaa ||5||

मै आही ओड़ि तुहारि नानक बलिहारीआ ॥५॥


ਮੈਂ ਪ੍ਰਭੂ ਤੇਰਾ ਸਹਾਰਾ ਲਿਆ ਹੈ। ਸਤਿਗੁਰ ਨਾਨਕ ਜੀ ਤੋਂ ਕੁਰਬਾਨ ਜਾਂਦਾ ਹਾਂ ||5||

I seek God Protection; Sathigur Nanak is a sacrifice to You. ||5||

10577 ਗੁਰਿ ਕਾਢਿਓ ਭੁਜਾ ਪਸਾਰਿ ਮੋਹ ਕੂਪਾਰੀਆ
Gur Kaadtiou Bhujaa Pasaar Moh Koopaareeaa ||

गुरि काढिओ भुजा पसारि मोह कूपारीआ

ਸਤਿਗੁਰ ਜੀ ਨੇ ਆਪਦੀ ਬਾਂਹ ਕੱਢ ਕੇ, ਮੈਨੂੰ ਦੁਨੀਆਂ ਦੇ ਵਿਕਾਰ ਕੰਮਾਂ ਦੇ ਖੂ੍ਹ ਵਿਚੋਂ ਕੱਢ ਲਿਆ ਹੈ॥

The Sathigur reached out to me, and gave me His Arm; He lifted me up, out of the pit of emotional attachment.

10578 ਮੈ ਜੀਤਿਓ ਜਨਮੁ ਅਪਾਰੁ ਬਹੁਰਿ ਹਾਰੀਆ ੬॥



Mai Jeethiou Janam Apaar Bahur N Haareeaa ||6||

मै जीतिओ जनमु अपारु बहुरि हारीआ ॥६॥


ਮੈਂ ਮਨੁੱਖਾਂ ਜਨਮ ਦੀ ਬਾਜ਼ੀ ਜਿੱਤ ਲਈ ਹੈ। ਸਤਿਗੁਰ ਸੰਗ ਹੈ, ਹੁਣ ਨਹੀਂ ਹਰਦਾ ||6||


I have won the incomparable life, and I shall not lose it again. ||6||
10579 ਮੈ ਪਾਇਓ ਸਰਬ ਨਿਧਾਨੁ ਅਕਥੁ ਕਥਾਰੀਆ
Mai Paaeiou Sarab Nidhhaan Akathh Kathhaareeaa ||

मै पाइओ सरब निधानु अकथु कथारीआ


ਮੈਂ ਸਾਰੇ ਗੁਣਾਂ ਦਾ ਭੰਡਾਰ, ਐਸਾ ਪ੍ਰਭੂ ਜੀ ਲੱਭ ਲਿਆ ਹੈ। ਜਿਸ ਵਿੱਚ ਬਹੁਤ ਗੁਣ, ਗਿਆਨ ਮਹਿਮਾਂ ਬੇਅੰਤ ਕੰਮਾਂ ਦੀ ਵੱਡਿਆਈ ਹੈ॥
I have obtained the treasure of all; His Speech is unspoken and subtle.

10580 ਹਰਿ ਦਰਗਹ ਸੋਭਾਵੰਤ ਬਾਹ ਲੁਡਾਰੀਆ ੭॥



Har Dharageh Sobhaavanth Baah Luddaareeaa ||7||

हरि दरगह सोभावंत बाह लुडारीआ ॥७॥


ਰੱਬ ਜੀ ਨੂੰ ਪਿਆਰਿਆਂ ਭਗਤਾਂ ਨੂੰ ਦਰਗਾਹ ਵਿੱਚ ਮਾਂਣ ਦਿੰਦੇ ਹਨ। ਉਥੇ, ਉਹ ਰੱਬ ਜੀ ਨੂੰ ਪਿਆਰ ਕਰਨ ਵਾਲੇ, ਖੁਸ਼ੀ ਵਿੱਚ ਬਾਂਹ ਲਹਿਰਾ ਕੇ, ਤੁਰਦੇ ਹਨ||7||


In the Court of the God, I am honored and glorified; I swing my arms in joy. ||7||
10581 ਜਨ ਨਾਨਕ ਲਧਾ ਰਤਨੁ ਅਮੋਲੁ ਅਪਾਰੀਆ
Jan Naanak Ladhhaa Rathan Amol Apaareeaa ||

जन नानक लधा रतनु अमोलु अपारीआ

ਸਤਿਗੁਰ ਨਾਨਕ ਪ੍ਰਭੂ ਜੀ, ਮੈਨੂੰ ਕੀਮਤੀ ਸ਼ਬਦਾਂ ਦੇ ਰਤਨਾਂ ਦਾ ਖ਼ਜ਼ਨਾਂ ਲੱਭ ਹੈ॥

Servant Sathigur Nanak has received the invaluable and incomparable jewel.

10582 ਗੁਰ ਸੇਵਾ ਭਉਜਲੁ ਤਰੀਐ ਕਹਉ ਪੁਕਾਰੀਆ ੮॥੧੨॥



Gur Saevaa Bhoujal Thareeai Keho Pukaareeaa ||8||12||

गुर सेवा भउजलु तरीऐ कहउ पुकारीआ ॥८॥१२॥

ਮੈਂ ਸਬ ਨੂੰ ਜ਼ੋਰ ਦੇ ਕੇ, ਦਾਬੇ ਨਾਲ ਕਹਿ ਰਿਹਾਂ ਹਾਂ। ਸਤਿਗੁਰ ਨਾਨਕ ਪ੍ਰਭੂ ਜੀ ਦੁਨੀਆ ਦਾਰੀ ਦੇ ਵਿਕਾਰ ਕੰਮਾਂ ਤੋਂ ਬਚਾ ਲੈਂਦੇ ਹਨ ||8||12||

Serving the Sathigur Nanak, I cross over the terrifying world-ocean; I proclaim this loudly to all. ||8||12||

10583 ਗਉੜੀ ਮਹਲਾ



Gourree Mehalaa 5

गउड़ी महला



Gauree, Fifth Mehl:

ਸਤਿਗੁਰ ਅਰਜਨ ਦੇਵ ਪੰਜਵੇ ਪਾਤਸ਼ਾਹ ਜੀ ਦੀ ਬਾਣੀ ਹੈ ਗਉੜੀ ਮਹਲਾ 5

Sathigur Arjan Dev Gauri Fifth Gauri Mehalaa 5

10584 ਸਤਿਗੁਰ ਪ੍ਰਸਾਦਿ



Ik Oankaar Sathigur Prasaadh ||

सतिगुर प्रसादि
ਰੱਬ ਇੱਕ ਹੈ, ਸਤਿਗੁਰ ਜੀ ਦੀ ਕਿਰਪਾ ਨਾਲ ਮਿਲਦਾ ਹੈ॥
One Universal Creator God. By The Grace Of The True Guru:

10585 ਨਾਰਾਇਣ ਹਰਿ ਰੰਗ ਰੰਗੋ



Naaraaein Har Rang Rango ||

नाराइण हरि रंग रंगो


ਭਗਵਾਨ ਦੇ ਨਾਂਮ ਨੂੰ ਚੇਤੇ ਕਰਨ ਵਿੱਚ, ਆਪ ਦੀ ਲਿਵ ਜੋੜੀਏ॥
Dye yourself in the color of the God's Love.

10586 ਜਪਿ ਜਿਹਵਾ ਹਰਿ ਏਕ ਮੰਗੋ ੧॥ ਰਹਾਉ



Jap Jihavaa Har Eaek Mango ||1|| Rehaao ||

जपि जिहवा हरि एक मंगो ॥१॥ रहाउ


ਜੀਭ ਜਦੋਂ ਵੀ ਉਸ ਨੂੰ ਚੇਤੇ ਕਰੇ, ਰੱਬ ਦੀ ਆਸ ਕਰੇ 1॥ ਰਹਾਉ
Chant the Name of the One God with your tongue, and ask for Him alone. ||1||Pause||

10587 ਤਜਿ ਹਉਮੈ ਗੁਰ ਗਿਆਨ ਭਜੋ



Thaj Houmai Gur Giaan Bhajo ||

तजि हउमै गुर गिआन भजो


ਮੈਂ, ਹੰਕਾਂਰ ਛੱਡ ਕੇ, ਗੁਰੂ ਬਾਣੀ ਦੀ ਬਿਚਾਰ ਕਰੀਏ॥
Renounce your ego, and dwell upon the spiritual wisdom of the Guru.

10588 ਮਿਲਿ ਸੰਗਤਿ ਧੁਰਿ ਕਰਮ ਲਿਖਿਓ ੧॥



Mil Sangath Dhhur Karam Likhiou ||1||

मिलि संगति धुरि करम लिखिओ ॥१॥


ਜਿਸ ਨੂੰ ਰੱਬ ਦੇ ਪਿਆਰੇ ਭਗਤਾਂ ਦੀ ਸੰਗਤ ਮਿਲਦੀ ਹੈ। ਉਹ ਉਸ ਦਾ ਪਿਛਲੇ ਜਨਮ ਦਾ ਭਾਗ ਹੁੰਦਾ ਹੈ ||1||


Those who have such pre-ordained destiny, join the Sangat, the Holy Congregation. ||1||
10589 ਜੋ ਦੀਸੈ ਸੋ ਸੰਗਿ ਗਇਓ
Jo Dheesai So Sang N Gaeiou ||

जो दीसै सो संगि गइओ


ਜੋ ਦੁਨੀਆਂ ਉਤੇ ਦਿੱਸਦਾ ਹੈ। ਉਹ ਮਰਨ ਵੇਲੇ ਸਾਥ ਨਹੀਂ ਜਾਂਦਾ॥
Whatever you see, shall not go with you.

10590 ਸਾਕਤੁ ਮੂੜੁ ਲਗੇ ਪਚਿ ਮੁਇਓ ੨॥



Saakath Moorr Lagae Pach Mueiou ||2||

साकतु मूड़ु लगे पचि मुइओ ॥२॥


ਧੰਨ ਦੇ ਲਾਲਚ ਵਿੱਚ ਬੰਦਾ, ਕਮਾਈਆ ਕਰਦਾ ਜਿਉਂਦਾ ਮਰ ਰਿਹਾ ਹੈ ||2||


The foolish, faithless cynics are attached - they waste away and die. ||2||
10591 ਮੋਹਨ ਨਾਮੁ ਸਦਾ ਰਵਿ ਰਹਿਓ
Mohan Naam Sadhaa Rav Rehiou ||

मोहन नामु सदा रवि रहिओ


ਪਿਆਰੇ ਸੋਹਣੇ ਰੱਬ ਦਾ ਨਾਂਮ ਹਰ ਸਮੇਂ ਯਾਦ ਕਰੀਏ॥
The Name of the Fascinating God is all-pervading forever.

10592 ਕੋਟਿ ਮਧੇ ਕਿਨੈ ਗੁਰਮੁਖਿ ਲਹਿਓ ੩॥



Kott Madhhae Kinai Guramukh Lehiou ||3||

कोटि मधे किनै गुरमुखि लहिओ ॥३॥


ਕਰੋੜਾ ਵਿੱਚੋਂ ਕੋਈ ਹੀ ਐਸਾ ਹੁੰਦਾ ਹੈ। ਜੋ ਰੱਬ ਦੀ ਭਗਤੀ ਕਰਦਾ ਹੈ ||3||


Among millions, how rare is that Gurmukh who attains the Name. ||3||
10593 ਹਰਿ ਸੰਤਨ ਕਰਿ ਨਮੋ ਨਮੋ
Har Santhan Kar Namo Namo ||

हरि संतन करि नमो नमो


ਰੱਬ ਦੇ ਭਗਤ ਪਿਆਰਿਉ, ਰੱਬ ਦਾ ਨਾਂਮ ਜਪੋ॥
Greet the God's Saints humbly, with deep respect.

10594 ਨਉ ਨਿਧਿ ਪਾਵਹਿ ਅਤੁਲੁ ਸੁਖੋ ੪॥



No Nidhh Paavehi Athul Sukho ||4||

नउ निधि पावहि अतुलु सुखो ॥४॥


ਉਸ ਭਗਤ ਨੂੰ ਧਰਤੀ ਦੇ ਸਾਰੇ ਕੀਮਤੀ ਪਦਾਰਥ ਮਿਲ ਜਾਂਦੇ ਹਨ। ਬੇਅੰਤ ਅੰਨਦ ਮਿਲ ਜਾਂਦੇ ਹਨ ||4||


You shall obtain the nine treasures, and receive infinite peace. ||4||
10595 ਨੈਨ ਅਲੋਵਉ ਸਾਧ ਜਨੋ
Nain Alovo Saadhh Jano ||

नैन अलोवउ साध जनो


ਰੱਬ ਦੇ ਭਗਤ ਪਿਆਰਿਆਂ ਦੇ ਦਰਸ਼ਨ ਕਰਦਾਂ ਰਹਾਂ॥
With your eyes, behold the holy people.

10596 ਹਿਰਦੈ ਗਾਵਹੁ ਨਾਮ ਨਿਧੋ ੫॥



Hiradhai Gaavahu Naam Nidhho ||5||

हिरदै गावहु नाम निधो ॥५॥


ਮਨ ਵਿੱਚ ਰੱਬ ਦੀ ਪ੍ਰਸੰਸਾ ਕਰੋ। ਜੋ ਸਾਰੇ ਗੁਣਾਂ ਦਾ ਭੰਡਾਰ ਹੈ ||5||

In your heart, sing the treasure of the God's Naam. ||5||

10597 ਕਾਮ ਕ੍ਰੋਧ ਲੋਭੁ ਮੋਹੁ ਤਜੋ
Kaam Krodhh Lobh Mohu Thajo ||

काम क्रोध लोभु मोहु तजो


ਕਾਮ, ਕ੍ਰੋਧ, ਲੋਭ, ਮੋਹ ਮੁੱਕ ਦੇਵੋ॥
Abandon sexual desire, anger, greed and emotional attachment.

10598 ਜਨਮ ਮਰਨ ਦੁਹੁ ਤੇ ਰਹਿਓ ੬॥



Janam Maran Dhuhu Thae Rehiou ||6||

जनम मरन दुहु ते रहिओ ॥६॥


ਜੰਮਣ-ਮਰਨ ਤੋਂ ਬਚ ਸਕਦੇ ਹਾਂ ||6||


Thus you shall be rid of both birth and death. ||6||
10599 ਦੂਖੁ ਅੰਧੇਰਾ ਘਰ ਤੇ ਮਿਟਿਓ
Dhookh Andhhaeraa Ghar Thae Mittiou ||

दूखु अंधेरा घर ते मिटिओ


ਸਰੀਰ ਤੇ ਮਨ ਤੋਂ ਦਰਦ ਤੇ ਔਗੁਣ ਮੁੱਕ ਜਾਂਦੇ ਹਨ॥
Pain and darkness shall depart from your home.

10600 ਗੁਰਿ ਗਿਆਨੁ ਦ੍ਰਿੜਾਇਓ ਦੀਪ ਬਲਿਓ ੭॥



Gur Giaan Dhrirraaeiou Dheep Baliou ||7||

गुरि गिआनु द्रिड़ाइओ दीप बलिओ ॥७॥

ਸਤਿਗੁਰ ਜੀ ਦੀ ਬਾਣੀ, ਬਿਚਾਰਨ ਨਾਲ ਗਿਆਨ ਦਾ ਚਾਨਣ ਹੁੰਦਾ ਹੈ ||7||

When the Sathigur implants spiritual wisdom within you, and lights that lamp. ||7||

10601 ਜਿਨਿ ਸੇਵਿਆ ਸੋ ਪਾਰਿ ਪਰਿਓ



Jin Saeviaa So Paar Pariou ||

जिनि सेविआ सो पारि परिओ


ਜਿਸ ਨੇ ਰੱਬ ਚੇਤੇ ਕੀਤਾ ਹੈ। ਉਹ ਭਵਜੱਲ ਤਰ ਜਾਂਦਾ ਹੈ॥
One who serves the God crosses over to the other side.

10602 ਜਨ ਨਾਨਕ ਗੁਰਮੁਖਿ ਜਗਤੁ ਤਰਿਓ ੮॥੧॥੧੩॥



Jan Naanak Guramukh Jagath Thariou ||8||1||13||

जन नानक गुरमुखि जगतु तरिओ ॥८॥१॥१३॥

ਸਤਿਗੁਰ ਨਾਨਕ ਜੀ ਕਹਿ ਰਹੇ ਹਨ, ਉਹ ਮਨੁੱਖ ਰੱਬ ਦੇ ਪਿਆਰੇ, ਦੁਨੀਆਂ ਦੇ ਵਿਕਾਰਾਂ ਤੋਂ ਬਚ ਜਾਂਦੇ ਹਨ ||8||1||13||

Sathigur Nanak, the Gurmukh saves the world. ||8||1||13||

10603 ਮਹਲਾ ਗਉੜੀ



Mehalaa 5 Gourree ||

महला गउड़ी

ਸਤਿਗੁਰ ਅਰਜਨ ਦੇਵ ਪੰਜਵੇ ਪਾਤਸ਼ਾਹ ਜੀ ਦੀ ਬਾਣੀ ਹੈ ਮਹਲਾ 5 ਗਉੜੀ

Sathigur Arjan Dev Gauri Fifth Mehalaa 5 Gourree

10604 ਹਰਿ ਹਰਿ ਗੁਰੁ ਗੁਰੁ ਕਰਤ ਭਰਮ ਗਏ



Har Har Gur Gur Karath Bharam Geae ||

हरि हरि गुरु गुरु करत भरम गए


ਹਰਿ, ਰੱਬ ਪ੍ਰਭੂ, ਸਤਿਗੁਰ ਨੂੰ ਯਾਦ ਕਰਦਿਆਂ, ਮੇਰੇ ਸਾਰੇ ਭਰਮ ਮੁੱਕ ਗਏ ਹਨ॥
Dwelling upon the God's , Har, Har, and the Sathigur my doubts have been dispelled.

10605 ਮੇਰੈ ਮਨਿ ਸਭਿ ਸੁਖ ਪਾਇਓ ੧॥ ਰਹਾਉ



Maerai Man Sabh Sukh Paaeiou ||1|| Rehaao ||

मेरै मनि सभि सुख पाइओ ॥१॥ रहाउ


ਮੇਰੀ ਜਾਨ ਨੂੰ ਅੰਨਦ ਮਿਲ ਗਿਆ 1॥ ਰਹਾਉ
My mind has obtained all comforts. ||1||Pause||

10606 ਬਲਤੋ ਜਲਤੋ ਤਉਕਿਆ ਗੁਰ ਚੰਦਨੁ ਸੀਤਲਾਇਓ ੧॥



Balatho Jalatho Thoukiaa Gur Chandhan Seethalaaeiou ||1||

बलतो जलतो तउकिआ गुर चंदनु सीतलाइओ ॥१॥


ਮਨ ਤੱਪਦਾ, ਭੱਖਦਾ ਸੀ, ਸਤਿਗੁਰ ਜੀ ਦੀ ਬਾਣੀ ਬਿਚਾਰਨ ਨਾਲ, ਸਰੀਰ ਉਤੇ ਚੰਦਨ ਲਗਉਣ ਵਾਂਗ, ਠੱਰ ਕੇ ਸ਼ਾਤ ਹੋ ਗਿਆ ਹੈ ||1||

I was burning, on fire, and the Sathigur poured water on me; He is cooling and soothing, like the sandalwood tree. ||1||

10607 ਅਗਿਆਨ ਅੰਧੇਰਾ ਮਿਟਿ ਗਇਆ ਗੁਰ ਗਿਆਨੁ ਦੀਪਾਇਓ ੨॥
Agiaan Andhhaeraa Mitt Gaeiaa Gur Giaan Dheepaaeiou ||2||

अगिआन अंधेरा मिटि गइआ गुर गिआनु दीपाइओ ॥२॥


ਔਗੁਣਾਂ ਦਾ ਹਨੇਰਾ ਮੁੱਕ ਗਿਆ ਹੈ। ਸਤਿਗੁਰ ਜੀ ਦੀ ਬਾਣੀ ਬਿਚਾਰਨ ਨਾਲ, ਗੁਣਾਂ ਦੇ ਗਿਆਨ ਦਾ ਚਾਨਣ ਹੋ ਗਿਆ ਹੈ ||2||


The darkness of ignorance has been dispelled; the Sathigur has lit the lamp of spiritual wisdom. ||2||
10608 ਪਾਵਕੁ ਸਾਗਰੁ ਗਹਰੋ ਚਰਿ ਸੰਤਨ ਨਾਵ ਤਰਾਇਓ ੩॥
Paavak Saagar Geharo Char Santhan Naav Tharaaeiou ||3||

पावकु सागरु गहरो चरि संतन नाव तराइओ ॥३॥

ਸਤਿਗੁਰ ਜੀ ਦੇ ਭਗਤਾਂ ਨਾਲ, ਬਾਣੀ ਦੇ ਗੁਣ ਗਾ ਕੇ, ਮੈ ਦੁਨੀਆਂ ਦਾ ਭਵਜੱਲ ਤਰ ਗਿਆ ਹਾਂ ||3||


The ocean of fire is so deep; the Sathigur's Saints have crossed over, in the boat of the the Sathigur's Name. ||3||
10609 ਨਾ ਹਮ ਕਰਮ ਧਰਮ ਸੁਚ ਪ੍ਰਭਿ ਗਹਿ ਭੁਜਾ ਆਪਾਇਓ ੪॥



Naa Ham Karam N Dhharam Such Prabh Gehi Bhujaa Aapaaeiou ||4||

ना हम करम धरम सुच प्रभि गहि भुजा आपाइओ ॥४॥


ਮੇਰੇ ਕੋਲ ਚੰਗੇ ਕੰਮ ਸਨ। ਨਾਂ ਮੇਰਾ ਕਈ ਧਰਮ ਸੀ। ਨਾਂ ਹੀ ਮੈਂ ਪਵਿੱਤਰ ਸੀ। ਰੱਬ ਨੇ ਮੇਰੀ ਬਾਂਹ ਫੜ ਲਈ ਹੈ। ਆਪਣੇ ਕੰਮ ਲਾ ਲਿਆ ਹੈ||4||


I have no good karma; I have no Dharmic faith or purity. But God has taken me by the arm, and made me His own. ||4||
10610 ਭਉ ਖੰਡਨੁ ਦੁਖ ਭੰਜਨੋ ਭਗਤਿ ਵਛਲ ਹਰਿ ਨਾਇਓ ੫॥
Bho Khanddan Dhukh Bhanjano Bhagath Vashhal Har Naaeiou ||5||

भउ खंडनु दुख भंजनो भगति वछल हरि नाइओ ॥५॥


ਪ੍ਰਭੂ ਜੀ ਡਰ ਦੂਰ ਕਰਦੇ ਹਨ। ਦਰਦ ਮੁੱਕਾ ਦਿੰਦੇ ਹਨ। ਉਹ ਰੱਬ ਮੈਨੂੰ ਆਪੇ, ਪ੍ਰਭ ਨੂੰ ਚੇਤੇ ਕਰਨ ਨਾਲ ਮਿਲਿਆਂ ਹੈ| |5||


The Destroyer of fear, the Dispeller of pain, the Lover of His Saints - these are the Names of the God. ||5||
10611 ਅਨਾਥਹ ਨਾਥ ਕ੍ਰਿਪਾਲ ਦੀਨ ਸੰਮ੍ਰਿਥ ਸੰਤ ਓਟਾਇਓ ੬॥
Anaathheh Naathh Kirapaal Dheen Sanmrithh Santh Outtaaeiou ||6||

अनाथह नाथ क्रिपाल दीन सम्रिथ संत ओटाइओ ॥६॥


ਬੇਸਹਾਰਾ, ਗਰੀਬਾਂ ਉਤੇ ਮੇਹਰਬਾਨ ਹੋਣ ਵਾਲੇ, ਭਗਵਾਨ ਜੀ ਤੇਰੀ ਸ਼ਰਨ ਤੱਕੀ ਹੈ ||6||


He is the Master of the masterless, Merciful to the meek, All-powerful, the Support of His Saints. ||6||
10612
ਨਿਰਗੁਨੀਆਰੇ ਕੀ ਬੇਨਤੀ ਦੇਹੁ ਦਰਸੁ ਹਰਿ ਰਾਇਓ ੭॥
Niraguneeaarae Kee Baenathee Dhaehu Dharas Har Raaeiou ||7||

निरगुनीआरे की बेनती देहु दरसु हरि राइओ ॥७॥

I am worthless I offer this prayer my God King: Please, grant me the Blessed Vision of Your Darshan.|7||

10613 ਨਾਨਕ ਸਰਨਿ ਤੁਹਾਰੀ ਠਾਕੁਰ ਸੇਵਕੁ ਦੁਆਰੈ ਆਇਓ ੮॥੨॥੧੪॥



Naanak Saran Thuhaaree Thaakur Saevak Dhuaarai Aaeiou ||8||2||14||

नानक सरनि तुहारी ठाकुर सेवकु दुआरै आइओ ॥८॥२॥१४॥

ਸਤਿਗੁਰ ਨਾਨਕ ਪ੍ਰਭੂ ਜੀ, ਤੇਰਾ ਚਾਕਰ, ਗੁਲਾਮ, ਮੈਂ ਤੇਰੇ ਦਰ ਉਤੇ, ਆਸਰਾ ਲੈਣ ਆਇਆ ਹੈ ||8||2||14||

Sathigur Nanak has come to Your Sanctuary, God Your servant has come to Your Door. ||8||2||14||

Comments

Popular Posts