ਭਾਗ 17 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਇਹ ਪਹਿਲਾ ਕੇਸ ਸੀ, ਜੋ ਦਰ ਵੜਦੇ ਦਾ ਹੀ ਸੁਲਝ ਗਿਆ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ



satwinder_7@hotmail.com

ਫੇਸਬੁੱਕ ਦੇ ਲਾਭ ਬਹੁਤ ਹਨ। ਕਈਆਂ ਦੇ ਇਸੇ ਕਰਕੇ ਚੰਗੇ ਬਿਜ਼ਨਸ ਚੱਲ ਰਹੇ ਹਨ। ਕਈਆਂ ਨੂੰ ਹੀਰਿਆਂ ਵਰਗੇ ਬੰਦੇ ਲੱਭ ਗਏ ਹਨ। ਉਹ ਵੀ ਬੰਦੇ ਹੀ ਹਨ, ਜੋ ਗੁਣਾਂ ਨਾਲ ਭਰੇ ਪਏ ਹਨ। ਗੁਣਾਂ ਦਾ ਕੰਮਾਂ ਨੂੰ ਦੇਖ ਕੇ, ਪਤਾ ਲੱਗ ਜਾਂਦਾ ਹੈ। ਫੇਸਬੁੱਕ ਉਤੋਂ ਬਹੁਤ ਗੱਲਾਂ ਸਿੱਖਣ ਨੂੰ ਮਿਲਦੀਆਂ ਹਨ। ਅਖ਼ਬਾਰ, ਟੈਲੀਵੀਜ਼ਨ, ਰੇਡੀਉ, ਇੰਟਰਨੈਟ ਉਤੇ ਵੈਬ ਸਾਈਡ ਚਲਾਉਣ ਵਾਲੇ, ਜੰਨਤਾਂ ਮੂਹਰੇ ਹਰ ਮੂਦਾ ਰੱਖਦੇ ਹਨ। ਪਤਾ ਲੱਗਦਾ ਹੈ, ਦੁਨੀਆਂ ਉਤੇ ਕੀ ਹੋ ਰਿਹਾ ਹੈ? ਗਰੀਬ ਕੰਮਜ਼ੋਰ ਨੂੰ, ਮੀਡੀਏ ਵਾਲੇ 90% ਇਨਸਾਫ਼ ਦੁਆ ਹੀ ਦਿੰਦੇ ਹਨ। ਕਈ ਲੋਕ ਕਹਿੰਦੇ ਹਨ, " ਅੱਗੇ ਐਸਾ ਨਹੀਂ ਹੁੰਦਾ ਸੀ। ਆਪਣਿਆਂ ਦੇ ਹੱਥੋ, ਆਪਣਿਆਂ ਦੇ, ਕੱਤਲ ਨਹੀਂ ਹੁੰਦੇ ਸਨ। ਪਿਉ, ਗੁਆਂਢੀ ਗੈਰਾਂ ਹੱਥੋਂ, ਬਲਾਤਕਾਰ ਨਹੀਂ ਹੁੰਦੇ ਸਨ। ਸਬ ਦੀ ਇੱਜ਼ਤ ਸਾਂਝੀ ਹੁੰਦੀ ਸੀ। ਇਸੇ ਤਰਾਂ ਹੀ ਸਬ ਹੁੰਦਾ ਸੀ। ਡਰਦਾ ਕੋਈ, ਗੱਲ ਨੂੰ ਉਛਾਲਦਾ ਨਹੀਂ ਸੀ। ਕੋਈ ਔਰਤ ਬਲਾਤਕਾਰ ਹੋਈ, ਜੇ ਕਿਸੇ ਨੂੰ ਦਸ ਦਿੰਦੀ ਸੀ। ਉਸ ਨਾਲੋਂ, ਲੋਕ ਨਾਤਾ ਤੋੜ ਲੈਂਦੇ ਸਨ। ਉਸ ਨੂੰ, ਪਿੰਡ ਵਿੱਚੋਂ ਕੱਢ ਦਿੰਦੇ ਸਨ। ਅੱਜ ਵੀ ਇਹੀ ਕੁੱਝ ਚੱਲੀ ਜਾਂਦਾ ਹੈ। ਅਸਲ ਵਿੱਚ, ਅਖ਼ਬਾਰ, ਟੈਲੀਵੀਜ਼ਨ, ਰੇਡੀਉ, ਇੰਟਰਨੈਟ ਮੀਡੀਏ ਰਾਹੀਂ, ਹੁਣ ਗੱਲਾਂ ਦੇ ਭੇਤ ਖੁੱਲਣ ਲੱਗ ਗਏ ਹਨ। ਕੁੱਝ ਹੀ ਸਮੇਂ ਵਿੱਚ ਖ਼ਬਰ ਪੂਰੀ ਦੁਨੀਆਂ ਵਿੱਚ ਫੈਲ ਜਾਂਦੀ ਹੈ। ਫੇਸਬੁੱਕ ਕਰਕੇ ਹੀ ਲੋਕ ਡਾਗੋਂ, ਡਾਗੀ ਹੋਏ ਹਨ। ਕੱਤਲ ਵੀ ਹੋਏ ਹਨ।

ਕਈ ਫੇਸਬੁੱਕ ਉਤੇ, ਗੁਰੀ ਵਰਗੇ ਆਸ਼ਕ ਵੀ ਹੋਏ ਹਨ। ਵਿੰਦਰ ਨੇ ਕਾਪੀ ਦਾ ਅੱਗਲਾ ਵੱਰਕਾ ਦੇਖਿਆ। ਉਸ ਨੂੰ ਪੜ੍ਹਨਾਂ ਸ਼ੁਰੂ ਕੀਤਾ। ਮੈਂ ਮੌਨਟ੍ਰੀਅਲ ਗਿਆ ਹੋਇਆ ਸੀ। ਮੇਰਾ ਦੋ ਦਿਨ ਦਾ, ਉਥੇ ਹੀ ਟਿੱਕਾਣਾਂ ਸੀ। ਮੈਂ ਫੇਸਬੁੱਕ ਉਤੇ ਮੌਨਟ੍ਰੀਅਲ ਦੀਆਂ ਦੋਸਤ ਕੁੜੀਆਂ ਲੱਭਣ ਲੱਗਾ। ਮੈਨੂੰ ਮਨਦੀਪ ਲੱਭ ਗਈ। ਉਸ ਨੂੰ ਨਾਲ ਹੀ ਸੁਨੇਹਾ ਭੇਜ ਦਿੱਤਾ। ਤੁਹਾਡੇ ਸ਼ਹਿਰ ਵਿੱਚ ਮਸੀਬਤ ਦੇ ਮਾਰੇ ਖੜ੍ਹੇ ਹਾਂ। ਠੰਡ ਐਨੀ ਹੈ, ਦੰਦ ਵੱਜਣੋਂ ਨਹੀਂ ਹੱਟਦੇ। ਟਰੱਕ ਦੀ ਹੀਟ ਵੀ ਨਹੀਂ ਚਲਦੀ। ਦੋ ਦਿਨਾਂ ਦੋ ਭੁੱਖਾ ਹਾਂ। ਮੌਨਟ੍ਰੀਅਲ ਦੇ ਪੰਜਾਬੀ ਫੇਸਬੁੱਕ ਉਤੇ ਨਹੀਂ ਜਾਂਦੇ ਲੱਗਦੇ। ਮਸਾਂ ਤੁਹਾਡਾ ਨਾਂਮ ਲੱਭਾ ਹੈ। ਅੱਜ ਬਹੁਤ ਮਾੜੀ ਹੋਈ। ਟਰੱਕ ਤੋਰ ਵੀ ਨਹੀਂ ਸਕਦਾ। ਸਟਾਰਟ ਨਹੀਂ ਹੁੰਦਾ। ਐਨੀ ਠੰਡ ਵਿੱਚ, ਰਾਤ ਕਿਵੇਂ ਨਿੱਕਲੇਗੀ? ਮੇਰੇ ਟਰੱਕ ਨੂੰ ਵੀ ਕੁੱਝ ਨਹੀਂ ਹੋਇਆ ਸੀ। ਉਹ ਮਨਦੀਪ ਬਹੁਤ ਦਿਆਲੂ ਨਿੱਕਲੂ। ਉਸ ਨੇ ਫੇਸਬੁੱਕ ਉਤੇ, ਮੇਰਾ ਫੋਨ ਨੰਬਰ ਝੱਟ ਲੈ ਲਿਆ। ਮੈਨੂੰ ਫੋਨ ਕੀਤਾ, ਉਸ ਨੇ ਜਿਥੇ ਮੈਂ ਖੜ੍ਹਾ ਸੀ। ਉਸ ਜਗਾ ਦਾ ਐਡਰਾਸ ਲੈ ਲਿਆ। ਅੱਖ ਦੇ ਫੁਰਨੇ ਨਾਲ ਉਥੇ ਆ ਗਈ। ਮੈਂ ਜਾਂਣ ਕੇ ਦੰਦ ਵਜਾਉਣ ਲੱਗ ਗਿਆ। ਮਨਦੀਪ ਮੈਨੂੰ ਆਪਦੇ ਘਰ ਲੈ ਗਈ। ਉਸ ਦਾ ਘਰ ਬਹੁਤ ਵੱਡਾ ਸੀ। ਘਰ ਦੇਖ ਕੇ ਮੈਂ ਹੈਰਾਨ ਹੋ ਗਿਆ।

ਉਹ 40 ਕੁ ਸਾਲਾਂ ਦੀ ਸੀ। ਮੈਂ ਕੰਧ ਉਤੇ ਲੱਗੀਆਂ ਫੋਟੋਆ ਦੇਖਣ ਲੱਗ ਗਿਆ। ਉਸ ਦੇ ਤਿੰਨ ਬੱਚੇ ਸਨ। ਅਖੀਰ ਵਾਲੀ ਫੋਟੋ ਅਰਥੀ ਦੀ ਸੀ। ਮੈਨੂੰ ਫੋਟੋ ਉਤੇ, ਲਾਸ਼ ਦਾ ਮੂੰਹ ਨਹੀਂ ਦਿਸ ਰਿਹਾ ਸੀ। ਮੈਂ ਉਸ ਨੂੰ ਪੁੱਛ ਲਿਆ, " ਇਹ ਕੌਣ ਹੈ? " ਮਨਦੀਪ ਨੇ ਦੱਸਣ ਲੱਗ ਗਈ, " ਇਹ ਮੇਰਾ ਪਤੀ ਹੈ। ਛੇ ਮਹੀਨੇ ਪਹਿਲਾਂ, ਕੰਮ ਉਤੇ ਨੌਕਰੀ ਕਰਦਾ ਮਾਰਿਆ ਗਿਆ ਸੀ। ਕੰਮ ਵਾਲਿਆਂ ਨੇ ਬਹੁਤ ਪੈਸਾ ਦੇ ਦਿੱਤਾ। ਪੈਸਾ ਹੀ ਕੀ ਕਰਨਾਂ ਹੈ? ਮੈਂ ਬਹੁਤ ਇੱਕਲੀ ਰਹਿ ਗਈ ਹਾਂ। ਉਹ ਮੇਰਾ ਬਹੁਤ ਚੰਗਾ ਸਾਥੀ ਸੀ। " ਉਹ ਗੱਲ ਦੱਸ ਕੇ, ਰੋਣ ਲੱਗ ਗਈ। ਮੇਰੇ ਕੋਲ ਹੀ ਖੜ੍ਹੀ ਸੀ। ਮੈਂ ਉਸ ਨੂੰ ਚੁਪ ਕਰਾਉਣ ਲੱਗ ਗਿਆ। ਹੱਥ ਨਾਲ ਅੱਖਾਂ ਦੇ ਹੁੰਝੂ ਪੂੰਝਣ ਲੱਗ ਗਿਆ। ਉਸ ਨੂੰ ਫੜ ਕੇ, ਮੈਂ ਆਪਦੇ ਨਾਲ ਲਾ ਲਿਆ। ਉਹ ਵੀ ਮੇਰੇ ਤੋਂ ਪਰੇ ਨਹੀਂ ਹੋਈ। ਉਸ ਤੋਂ ਅੱਗੇ ਕੀ ਹੋਇਆ? ਮੈਨੂੰ ਸੁਰਤ ਹੀ ਨਹੀਂ ਰਹੀ। ਇਹ ਪਹਿਲਾ ਕੇਸ ਸੀ, ਜੋ ਦਰ ਵੜਦੇ ਦਾ ਹੀ ਸੁਲਝ ਗਿਆ ਸੀ। ਮੈਂ ਦੇਖਿਆ ਸਾਮੀ ਮੋਟੀ ਹੈ। ਮੈਂ ਉਸ ਤੋਂ ਸੱਤ ਹਜ਼ਾਰ ਡਾਲਰ ਮੰਗੇ। ਮੈਂ ਸੋਚਿਆ ਸੀ। ਜੋ ਵੀ ਦੇਵੇਗੀ। ਲਾਹੇ ਦਾ ਹੀ ਹੈ। ਮੈਂ ਕਿਹਾ," ਜੇਬ ਵਿੱਚ ਕੋਈ ਪੈਸਾ ਨਹੀਂ ਹੈ। ਟਰੱਕ ਠੀਕ ਕਰਾਉਣਾਂ ਹੈ। " ਉਸ ਨੇ ਪੁੱਛਿਆ, " ਤੂੰ ਟਰੱਕ ਵਾਲਾ ਹੈ। ਤੇਰੀ ਜੇਬ ਖ਼ਾਲੀ ਕਿਵੇ ਹੋ ਸਕਦੀ ਹੈ? " ਮੈਂ ਦੱਸਿਆ, " ਟਰੱਕ ਦਾ ਮਾਲਕ ਹੋਰ ਬੰਦਾ ਹੈ। ਉਹ ਭਾਰਤ ਗਿਆ ਹੋਇਆ ਹੈ। " ਉਹ ਮੇਰੇ ਤੋਂ ਵੀ ਚਲਾਕ ਸੀ। ਉਸ ਨੇ ਕਿਹਾ, " ਤੁੰ ਮੇਰੇ ਨਾਲ ਵਿਆਹ ਕਰਾ ਲੈ। ਸਾਰਾ ਕੁੱਝ ਤੇਰਾ ਹੈ। " ਮੈਂ ਉਸ ਨਾਲ ਸੌਦਾ ਕਰਨਾ ਚਾਹਿਆ। ਉਸ ਨੂੰ ਕਿਹਾ, " ਇੱਕ ਕਰੋੜ ਮੇਰੇ ਘਰ, ਪੰਜਾਬ ਭੇਜ ਦੇ, ਮੈਨੂੰ ਤੇਰੀ ਸ਼ਰਤ ਮਨਜ਼ੂਰ ਹੈ। " ਉਸ ਨੇ ਕਿਹਾ, " ਪੈਸੇ ਤੇਰੇ ਕੋਲੋ ਚੰਗੇ ਥੋੜੀ ਹਨ। ਮੈਨੂੰ ਚਾਰ ਹਜ਼ਾਰ ਡਾਲਰ ਘਰੋਂ ਹੀ ਚੱਕ ਕੇ ਫੜਾ ਦਿਤਾ।

ਇਹ ਨਵਾਂ ਨਾਵਲ ਫੇਸਬੁੱਕ ਵਾਲਿਆ ਉਤੇ ਲਿਖ ਰਹੀ ਹਾਂ। ਜੋ ਸਿਰਫ਼ ਔਰਤਾਂ ਨਾਲ ਦੋਸਤੀ ਹੁਸਨ, ਇਸ਼ਕ ਦਾ ਅੰਨਦ ਮਾਨਣ ਲਈ ਕਰਦੇ ਹਨ। ਔਰਤ ਦਾ ਬਹੁਤ ਕੀਮਤੀ ਧੰਨ, ਕਈ ਤਾਂ ਇੱਜ਼ਤ ਵੀ, ਲੁੱਟੀ ਜਾਂਦੇ ਹਨ। ਫੇਸਬੁੱਕ ਦੇ ਨਾਲ ਘਰਾਂ ਵਿੱਚ ਵੀ ਧੁਸ ਕੇ ਠੱਗੀ ਮਾਰ ਜਾਂਦੇ ਹਨ। , ਇਹ ਉਸ ਵਰਕ ਪ੍ਰਮਿੰਟ ਉਤੇ ਆਏ, ਮੁੰਡੇ ਦੀ ਕਹਾਣੀ ਹੈ। ਜੋ ਕਨੇਡਾ ਵਿੱਚ ਟਰੱਕ ਡਰਾਇਵਰੀ ਕਰਦਾ ਹੈ। ਅਮਰੀਕਾ, ਵਿੰਨੀਪਿੰਗ, ਟਰਾਂਟੋ, ਮੌਨਟ੍ਰੀਲ਼, ਵਿਨਕੂਵਰ, ਕੈਲਗਰੀ, ਐਡਮਿੰਟਨ, ਵਾਲੀਆਂ ਔਰਤਾਂ ਨੂੰ ਫੇਸਬੁੱਕ ਉਤੇ ਚਾਰਾ ਪਾਉਂਦਾ ਹੈ। ਦੋ ਚਾਰ ਫੋਟੋਆਂ, ਲਿਖਤਾਂ ਦੀ ਪ੍ਰਸੰਸਾ ਕਰਦਾ ਹੈ। ਫੇਸਬੁੱਕ ਵਿੱਚ, ਮੈਸਜ਼ ਵਿੱਚ ਜਾ ਕੇ, ਔਰਤਾਂ ਨੂੰ ਕੀਲ ਲੈਂਦਾ ਹੈ। ਔਰਤਾਂ ਤੋਂ ਢਾਬੇ ਵਾਲੀਆਂ ਸਮਝ ਕੇ ਰੋਟੀਆਂ ਖਾਂਦਾ ਫਿਰਦਾ ਹੈ। ਗੱਲ ਦਾਅ ਲੱਗਣ ਦੀ ਹੈ। ਹੋਰ ਔਰਤਾਂ ਨਾਲ, ਕੀ-ਕੀ ਕਰ ਸਕਦਾ ਹੈ? ਘਰ ਪਹੁੰਚ ਕੇ, ਬਹਾਨੇ ਬੱਣਾਂ ਕੇ ਪੈਸੇ ਮੰਗਦਾ ਹੈ। ਆਪਦੇ ਭਰਾ ਦੇ ਰਿਸ਼ਤੇ ਲਈ ਮਿੰਨਤਾ ਕਰਦਾ ਹੈ। ਜੇ ਕੋਈ, ਉਸ ਨੂੰ ਆਪਦੀ ਇੱਜ਼ਤ ਨੂੰ ਹੱਥ ਨਹੀਂ ਪਾਉਣ ਦਿੰਦੀ। ਸਰੀਰ ਹੋਲਾ ਨਹੀਂ ਕਰਾਵੋਉਂਦੀ। ਉਸ ਦੀ ਪੋਸਟਲ ਲਾ ਕੇ, ਖੂਬ ਭੰਡੀ ਕਰਦਾ ਹੈ। ਪਰ ਕਈਆਂ ਦੀ ਤਾਲੀ ਨਾਲ ਰਲ ਜਾਂਦੀ ਹੈ। ਕਈਆਂ ਨੂੰ ਇਹ ਪੰਜਾਬੀ ਵਿੱਚ ਲਿਖਿਆ ਵੀ ਸਮਝ ਨਹੀਂ ਲੱਗਦਾ। ਜਿਹੜੀ ਗੱਲ ਆਪਦੇ ਉਤੇ, ਹੁੰਦੀ ਹੈ। ਉਹ ਬੰਦਾ ਸੁਣਨਾਂ ਨਹੀਂ ਚਹੁੰਦਾ। ਸੁਆਦ ਤਾਂ ਦੂਜੇ ਦੀਆਂ ਗੱਲਾਂ ਸੁਣਕੇ ਆਉਂਦਾ ਹੈ।

Comments

Popular Posts