ਭਾਗ 16 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਜੈਸੀ ਕਰਨੀ ਵੈਸੀ ਭਰਨੀ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ



satwinder_7@hotmail.com

ਬੁਜਰੁਗ ਘਰ ਆ ਗਿਆ ਸੀ। ਉਸ ਨੇ ਖੇਸ ਦੇ ਉਤੋਂ ਰਜ਼ਾਈ ਲੈ ਕੇ, ਵਿੱਚ ਪੈ ਗਿਆ। ਉਸ ਨੇ ਰਜ਼ਾਈ ਮੂੰਹ ਉਤੇ ਲੈ ਲਈ ਸੀ। ਉਹ ਆਪਦੀ ਨੂੰਹੁ ਤੋਂ ਵੀ ਚੋਰੀ ਬਹੁਤ ਰੋਇਆ। ਉਸ ਦੀ ਨੂੰਹੁ ਨੇ ਅਵਾਜ਼ ਮਾਰ ਕੇ ਪੁੱਛਿਆ, " ਬਾਪੂ ਕੀ ਠੰਡ ਲੱਗਦੀ ਹੈ? ਚਾਹ-ਰੋਟੀ ਦੇਵਾਂ। ਬੱਣੀ ਪਈ ਹੈ। " ਉਸ ਨੇ ਜੁਆਬ ਦਿੱਤਾ, " ਅਜੇ ਮੈਂ ਕੁੱਝ ਨਹੀਂ ਖਾਣਾਂ। ਨੀਂਦ ਆ ਰਹੀ ਹੈ। ਰਾਤ ਨੀਂਦ ਨਹੀਂ ਆਈ ਸੀ। " ਨੂੰਹੁ ਨੇ ਮੰਜੇ ਥੱਲੇ ਅੱਗ ਰੱਖ ਦਿੱਤੀ ਸੀ। ਪਰ ਉਸ ਨੂੰ ਨੀਂਦ ਕਿਥੇ ਆਉਂਦੀ ਸੀ? ਮਰਦ ਹੋ ਕੇ ਵੀ, ਆਪਣੀ ਨੂੰਹੁ ਦੀ ਇੱਜ਼ਤ ਲੁੱਟਦੀ ਬਰਦਾਸਤ ਕਰ ਗਿਆ ਸੀ। ਉਹ ਕੁੱਝ ਨਹੀਂ ਕਰ ਸਕਿਆ ਸੀ। ਸ਼ਾਮ ਨੂੰ ਉਸ ਨੇ ਸਰਪੰਚ ਦੀ ਅਵਾਜ਼ ਸੁਣੀ। ਉਹ ਉਠ ਕੇ ਬੈਠ ਗਿਆ। ਉਸ ਨੂੰ ਲੱਗਾ, ਸਰਪੰਚ ਉਸ ਦੇ ਵਿਹੜੇ ਵਿੱਚ ਬੋਲਦਾ ਹੈ। ਇਹ ਉਸ ਦਾ ਭਲੇਖਾ ਸੀ। ਜਿਵੇਂ ਬੰਦਾ ਸੋਚਦਾ ਹੈ। ਉਵੇਂ ਹੀ ਭੁਲੇਖੇ ਪੈਂਦੇ ਰਹਿੰਦੇ ਹਨ। ਸਰਪੰਚ ਮੀਤੇ ਦੇ ਘਰ, ਕੰਧ ਦੇ ਦੂਜੇ ਪਾਸੇ ਬੋਲਦਾ ਸੀ। ਸਰਪੰਚ ਨੇ ਮੀਤੇ ਨੂੰ ਕਿਹਾ, " ਅੱਜ ਮੈਂ ਹੱਕ ਦੀ ਪੀਣੀ ਹੈ। ਤੈਨੂੰ ਖ਼ਬਰ ਦੇਣੀ ਹੈ। ਇਹ ਤੇਰਾ ਗੁਆਂਢੀ ਬੰਤਾ ਸਵੇਰੇ, ਮੇਰੇ ਕੋਲ ਆਇਆ ਸੀ। ਕੰਜ਼ਰਾ ਜੇ ਤੂੰ ਜ਼ਨਾਨੀ ਚੱਕ ਹੀ ਲਈ ਸੀ। ਮੋੜਨ ਦੀ ਕੀ ਲੋੜ ਸੀ? ਇਥੇ ਅੰਦਰ ਹੀ ਰੱਖ ਲੈਂਦਾ। ਮੇਰੇ ਵਾਲੀ ਮੋਟਰ ਤੇ ਭੇਜ ਦਿੰਦਾ। ਐਡੀ ਚੇਤੀ ਥੱਕ ਗਿਆ ਸੀ। ਐਦਾ ਵੀ ਕੋਈ, ਬੋਟੀ ਵਿਚਾਲੇ ਛੱਡਦਾ ਹੈ। ਕਿਸੇ ਨਹਿਰ ਵਿੱਚ ਰੋੜ ਦੇਣੀ ਸੀ। " ਮੀਤੇ ਨੂੰ ਹੈਰਾਨੀ ਹੋਈ। ਬੰਤਾ ਵੀ ਐਸੇ ਕਰ ਸਕਦਾ ਹੈ। ਉਸ ਨੇ ਕਿਹਾ, " ਉਹ ਤੀਮੀਂ ਵੱਟ ਤੇ ਪਈ ਹੈ। ਹੁਣ ਆਪੇ ਆ ਜਾਇਆ ਕਰੇਗੀ। ਜ਼ਨਾਨੀ ਤੋਂ ਬਹੁਤਾ ਨਹੀਂ ਡਰੀਦਾ। ਇਹ ਚਾਟ ਤੇ ਛੇਤੀ ਲੱਗ ਜਾਂਦੀਆਂ ਹਨ। ਛੇਤੀ ਕੀਤੇ ਨਹੀਂ ਕੁਸਕ ਦੀਆਂ। ਮੈਨੂੰ ਜ਼ਨਾਨੀ ਟਿੱਕਾਉਣੀ ਆਉਂਦੀ ਹੈ। ਉਡਦੀ ਚੀੜੀ ਦੇ ਖੰਭ ਕੱਟਣੇ ਆਉਂਦੇ ਹਨ। ਫਿਰ ਬੰਤਾ, ਕੀ ਕਹਿੰਦਾ ਸੀ? " ਸਰਪੰਚ ਨੇ ਮੀਤੇ ਨੂੰ ਕਿਹਾ, " ਐਵੇਂ ਗੱਲਾਂ ਨਾਲ ਸਾਰੀ ਜਾਵੇਗਾ। ਜਾਂ ਸੰਗ ਵੀ ਗਿੱਲਾ ਕਰਾਏਗਾ। ਖੁਸ਼ਕ ਹੋਇਆ ਪਿਆ ਹੈ। ਉਹ ਠਾਂਣੇ ਜਾਂਣ ਨੂੰ ਤੱਤਪਰ ਸੀ। ਮੈਂ ਉਸ ਨੂੰ ਡਰਾ ਕੇ ਟਿੱਕ ਦਿੱਤਾ ਹੈ। "

ਮੀਤੇ ਨੇ ਕਿਹਾ, " ਤੂੰ ਪੂਰੀ ਬੋਤਲ ਹੀ ਕੋਲ ਰੱਖ। ਬੰਤੇ ਵਿਚੋਂ, ਅਜੇ ਕੱਣ ਨਿੱਕਲਿਆਂ ਨਹੀਂ ਲੱਗਦਾ। ਕਸਰ ਰਹਿ ਗਈ ਹੈ। ਮੈਂ ਰੱੜਕ ਪੂਰੀ ਕਰ ਦਿੰਦਾਂ ਹਾਂ। ਜੇ ਦਾਣੇ-ਦਾਣੇ ਨੂੰ ਮੰਗਣ ਨਾ ਲਾਤਾ। " ਉਸ ਨੇ ਆਪਦੇ ਸਾਥੀਆਂ ਨੂੰ ਕੰਨ ਵਿੱਚ ਕਿਹਾ, " ਰਾਤ ਨੂੰ ਬੰਤੇ ਦੇ ਖੇਤਾਂ ਨੂੰ ਅੱਗ ਲੱਗਾ ਦਿਉ। ਫਿਰ ਦੇਖਦਾਂ ਹਾਂ। ਇਸ ਦੀਆਂ ਬਾਂਹਾਂ ਵਿੱਚ ਕਿੰਨਾਂ ਕੁ ਜ਼ੋਰ ਹੈ? " ਬੰਤੇ ਦੇ ਖੇਤ ਨੂੰ ਅੱਗ ਨੇ ਲਪੇਟ ਦਿੱਤਾ ਸੀ। ਰਾਤ ਨੂੰ, ਪੂਰੇ ਪਿੰਡ ਨੂੰ ਆਪਦੇ ਖੇਤਾਂ ਦਾ ਫ਼ਿਕਰ ਪੈ ਗਿਆ ਸੀ। ਲੋਕਾਂ ਨੇ ਅੱਗ ਬੁੱਝਾਉਣ ਦੀ ਕੋਸ਼ਸ਼ ਕੀਤੀ। ਬੰਤੇ ਦੀ ਕੱਣਕ ਦੀ ਫ਼ਸਲ ਮੱਚ ਗਈ ਸੀ। ਸਗੋ ਨਾਲ ਵਾਲੇ ਲੋਕਾਂ ਦੇ ਖੇਤਾਂ ਦੀ ਫ਼ਸਲ ਵੀ ਸੜ ਗਈ ਸੀ। ਲੋਕਾਂ ਨੂੰ ਪਤਾ ਸੀ। ਇਹ ਕਿਹਦੀ ਸ਼ਰਾਰਤ ਹੈ। ਗਰੀਬ ਬੰਦੇ, ਐਸੇ ਵਿਗੜੇ ਹੋਏ, ਬਦਮਾਸ਼ ਅੱਗੇ ਕੀ ਕਰ ਸਕਦੇ ਹਨ? ਰੱਬ ਅੱਗੇ ਹੀ ਵਾਸਤਾ ਪਾ ਸਕਦੇ ਹਨ। ਬੰਤੇ ਦੀ ਨੂੰਹੁ ਸ਼ਿਦਰ, ਵਿੰਦਰ ਦੀ ਭੂਆ ਕੋਲ ਪਹੁੰਚ ਗਈ। ਉਸ ਨੂੰ ਸਾਰੀ ਗੱਲ ਦੱਸੀ। ਭੁਆ ਨੇ ਬੰਤੇ ਦੀ ਨੂੰਹੁ ਦੀ ਇੱਕ ਪੇਸ਼ ਨਹੀਂ ਜਾਂਣ ਦਿੱਤੀ। ਉਸ ਨੇ ਕਿਹਾ, " ਜੇ ਕੋਈ ਚੰਗਾ ਖਾਦਾ ਹੈ। ਲੋਕ ਦੇਖ ਕੇ ਨਹੀਂ ਜ਼ਰਦੇ। ਮੇਰੇ ਮੁੰਡੇ ਨੂੰ ਚੰਗੇ-ਚੰਗੇ ਘਰਾਂ ਦੇ ਰਿਸ਼ਤੇ ਆਉਂਦੇ ਹਨ। ਤੈਨੂੰ ਹੀਰ ਨੂੰ ਉਸ ਨੇ ਚੱਟਣਾਂ ਸੀ। ਮੈਨੂੰ ਤੇਰੇ ਇਰਾਦੇ, ਠੀਕ ਨਹੀਂ ਲੱਗਦੇ। ਤੇਰਾ ਪਤੀ ਪ੍ਰਦੇਸ਼ ਗਿਆ ਹੈ। ਤੇਰੀ ਨੀਅਤ, ਮੇਰੇ ਮੁੰਡੇ ਉਤੇ ਆ ਗਈ ਲੱਗਦੀ ਹੈ। " ਸ਼ਿਦਰ ਰੋਂਦੀ ਰਹੀ। ਭੂਆ ਨੇ ਇੱਕ ਨਹੀਂ ਸੁਣੀ। ਸ਼ਿਦਰ ਨੇ ਆ ਕੇ, ਬੰਤੇ ਨੂੰ ਦੱਸ ਦਿੱਤਾ। ਉਸ ਨੇ ਬਹੂ ਨੂੰ ਕਿਹਾ, " ਜਿਥੇ ਬਾਅ ਨਾਂ ਚੱਲੇ, ਸਬਰ ਕਰੀਦਾ ਹੈ। ਸਬਰ ਦਾ ਫ਼ਲ ਮਿੱਠਾ ਹੁੰਦਾ ਹੈ। " ਬੰਤੇ ਦੇ ਹੱਡਾ ਨੂੰ ਅਰਾਮ ਆ ਗਿਆ ਸੀ। ਮੀਤੇ ਦੇ ਘਰ ਅੰਦਰ ਬੰਦੇ ਬੈਠੇ ਸਨ। ਬਹੁਤ ਖੱਪ ਪੈ ਰਹੀ ਸੀ। ਘਰ ਦੇ ਪਿਛਲੇ ਪਾਸੇ ਮੀਤੇ ਦੇ ਜਿਗਰੀ ਯਾਰ ਦੀ ਜੀਪ ਖੜ੍ਹੀ ਸੀ। ਇਹ ਜਿਗਰੀ ਯਾਰ, ਬੰਤੇ ਨੂੰ ਕੁੱਟਣ ਤੇ ਬਹੂ ਨੂੰ ਚੱਕਣ ਵਿੱਚ ਅੱਗੇ ਸੀ। ਬੰਤੇ ਨੇ ਜੀਪ ਤੇ ਤੇਲ ਦੀ ਟੈਂਕੀ ਵਿੱਚ ਪਾਈਪ ਪਾ ਲਿਆ ਸੀ। ਮੂੰਹ ਨਾਲ ਤੇਲ ਖਿੱਚ ਲਿਆ ਸੀ। ਜੀਪ ਦੇ ਟੈਇਰਾਂ ਉਤੇ ਛਿੱੜਕ ਦਿੱਤਾ। ਆਪ ਹਨੇਰੇ ਵਿੱਚ ਪਰੇ ਹੋ ਕੇ ਬੈਠ ਗਿਆ। ਤਿੰਨ ਮੁੰਡੇ, ਮੀਤੇ ਦੇ ਘਰ ਵਿੱਚੋਂ, ਬਾਹਰ ਨਿੱਕਲੇ, ਨਸ਼ੇ ਵਿੱਚ ਚੂਰ ਸਨ। ਉਹ ਜੀਪ ਵਿੱਚ ਬੈਠ ਗਏ। ਬੰਤੇ ਨੇ ਕੱਪੜੇ ਦਾ ਗੋਲਾ ਬੱਣਾਇਆ ਹੋਇਆ ਸੀ। ਉਸ ਨੂੰ ਅੱਗ ਲਾ ਕੇ ਜੀਪ ਵੱਲ ਮਾਰਿਆ। ਆਪ ਘਰ ਆ ਕੇ ਸੌਂ ਗਿਆ। ਜੀਪ ਨੂੰ ਅੱਗ ਲੱਗ ਗਈ। ਚਾਰੇ ਪਾਸੇ ਕਾਲਾ ਧੂਆਂ ਸੀ। ਲਾਸ਼ਾਂ ਵੀ ਕਿਸੇ ਦੇ ਹੱਥ ਨਹੀਂ ਲੱਗੀਆਂ। ਲੋਕ ਕਹਿ ਰਹੇ ਸਨ, " ਬੁਰੇ ਕੰਮ ਦਾ ਬੁਰਾ ਨਤੀਜ਼ਾ ਹੁੰਦਾ ਹੈ। ਜੈਸੀ ਕਰਨੀ ਵੈਸੀ ਭਰਨੀ ਹੈ। "

Comments

Popular Posts