ਮਨ ਨੂੰ ਮੋਹਤ ਕਰਨ ਵਾਲੇ ਪ੍ਰਭੂ, ਤੂੰ ਸਬ ਜੀਵਾਂ ਦਾ ਆਸਰਾ, ਪਾਲਣ, ਪੈਦਾ ਵਾਲਾ ਹੈ।

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

15/4/ 2013. 241

ਮਨ ਨੂੰ ਮੋਹਤ ਕਰਨ ਵਾਲੇ ਪ੍ਰਭੂ, ਤੂੰ ਸਬ ਜੀਵਾਂ ਦਾ ਆਸਰਾ, ਪਾਲਣ, ਪੈਦਾ ਵਾਲਾ ਹੈ। ਮੈਂ ਗੁਰੂ ਦੇ ਝੁੱਕ-ਝੁੱਕ ਕੇ ਪੈਰੀ ਪੈਦੀ ਹਾਂ। ਮੈਨੂੰ ਰੱਬ ਦੇ ਦਰਸ਼ਨ ਦੇਖਾ ਦੇਵੋ ।ਮੈਂ ਦੁਨੀਆਂ ਵਿੱਚ ਬਹੁਤ ਦੋਸਤ ਬਣਾਏ ਹਨ। ਪਰ ਇੱਕ ਪ੍ਰਭੂ ਤੋਂ ਕੁਰਬਾਨ ਜਾਂਦੇ ਹਾਂ। ਚਾਰੇ ਪਾਸੇ ਰੱਬ ਜੀ ਤੈਨੂੰ ਚੇਤੇ ਕੀਤਾ ਜਾਂਦਾ ਹੈ। ਤੈਨੂੰ ਚੇਤੇ ਕਰਨ ਵਾਲਾ, ਉਹੀ ਅੰਨਦ ਵਿੱਚ ਹੋ ਜਾਂਦਾ ਹੈ। ਮੈਂ ਪ੍ਰਭੂ ਤੇਰਾ ਸਹਾਰਾ ਲਿਆ ਹੈ। ਸਤਿਗੁਰ ਨਾਨਕ ਜੀ ਤੋਂ ਕੁਰਬਾਨ ਜਾਂਦਾ ਹਾਂ। ਸਤਿਗੁਰ ਜੀ ਨੇ ਆਪਦੀ ਬਾਂਹ ਕੱਢ ਕੇ, ਮੈਨੂੰ ਦੁਨੀਆਂ ਦੇ ਵਿਕਾਰ ਕੰਮਾਂ ਦੇ ਖੂ੍ਹ ਵਿਚੋਂ ਕੱਢ ਲਿਆ ਹੈ। ਮੈਂ ਮਨੁੱਖਾਂ ਜਨਮ ਦੀ ਬਾਜ਼ੀ ਜਿੱਤ ਲਈ ਹੈ। ਸਤਿਗੁਰ ਸੰਗ ਹੈ, ਹੁਣ ਨਹੀਂ ਹਰਦਾ। ਮੈਂ ਸਾਰੇ ਗੁਣਾਂ ਦਾ ਭੰਡਾਰ, ਐਸਾ ਪ੍ਰਭੂ ਜੀ ਲੱਭ ਲਿਆ ਹੈ। ਜਿਸ ਵਿੱਚ ਬਹੁਤ ਗੁਣ, ਗਿਆਨ ਮਹਿਮਾਂ ਬੇਅੰਤ ਕੰਮਾਂ ਦੀ ਵੱਡਿਆਈ ਹੈ। ਰੱਬ ਜੀ ਨੂੰ ਪਿਆਰਿਆਂ ਭਗਤਾਂ ਨੂੰ ਦਰਗਾਹ ਵਿੱਚ ਮਾਂਣ ਦਿੰਦੇ ਹਨ। ਉਥੇ, ਉਹ ਰੱਬ ਜੀ ਨੂੰ ਪਿਆਰ ਕਰਨ ਵਾਲੇ, ਖੁਸ਼ੀ ਵਿੱਚ ਬਾਂਹ ਲਹਿਰਾ ਕੇ, ਤੁਰਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ, ਮੈਨੂੰ ਕੀਮਤੀ ਸ਼ਬਦਾਂ ਦੇ ਰਤਨਾਂ ਦਾ ਖ਼ਜ਼ਨਾਂ ਲੱਭ ਹੈ। ਮੈਂ ਸਬ ਨੂੰ ਜ਼ੋਰ ਦੇ ਕੇ, ਦਾਬੇ ਨਾਲ ਕਹਿ ਰਿਹਾਂ ਹਾਂ।

ਸਤਿਗੁਰ ਨਾਨਕ ਪ੍ਰਭੂ ਜੀ ਦੁਨੀਆ ਦਾਰੀ ਦੇ ਵਿਕਾਰ ਕੰਮਾਂ ਤੋਂ ਬਚਾ ਲੈਂਦੇ ਹਨ। ਜੀਭ ਜਦੋਂ ਵੀ ਉਸ ਨੂੰ ਚੇਤੇ ਕਰੇ, ਰੱਬ ਦੀ ਆਸ ਕਰੇ। ਮੈਂ, ਹੰਕਾਂਰ ਛੱਡ ਕੇ, ਗੁਰੂ ਬਾਣੀ ਦੀ ਬਿਚਾਰ ਕਰੀਏ। ਜਿਸ ਨੂੰ ਰੱਬ ਦੇ ਪਿਆਰੇ ਭਗਤਾਂ ਦੀ ਸੰਗਤ ਮਿਲਦੀ ਹੈ। ਉਹ ਉਸ ਦਾ ਪਿਛਲੇ ਜਨਮ ਦਾ ਭਾਗ ਹੁੰਦਾ ਹੈ। ਜੋ ਦੁਨੀਆਂ ਉਤੇ ਦਿੱਸਦਾ ਹੈ। ਉਹ ਮਰਨ ਵੇਲੇ ਸਾਥ ਨਹੀਂ ਜਾਂਦਾ। ਧੰਨ ਦੇ ਲਾਲਚ ਵਿੱਚ ਬੰਦਾ, ਕਮਾਈਆ ਕਰਦਾ ਜਿਉਂਦਾ ਮਰ ਰਿਹਾ ਹੈ। ਪਿਆਰੇ ਸੋਹਣੇ ਰੱਬ ਦਾ ਨਾਂਮ ਹਰ ਸਮੇਂ ਯਾਦ ਕਰੀਏ। ਕਰੋੜਾ ਵਿੱਚੋਂ ਕੋਈ ਹੀ ਐਸਾ ਹੁੰਦਾ ਹੈ। ਜੋ ਰੱਬ ਦੀ ਭਗਤੀ ਕਰਦਾ ਹੈ। ਰੱਬ ਦੇ ਭਗਤ ਪਿਆਰਿਉ, ਰੱਬ ਦਾ ਨਾਂਮ ਜਪੋ। ਉਸ ਭਗਤ ਨੂੰ ਧਰਤੀ ਦੇ ਸਾਰੇ ਕੀਮਤੀ ਪਦਾਰਥ ਮਿਲ ਜਾਂਦੇ ਹਨ। ਬੇਅੰਤ ਅੰਨਦ ਮਿਲ ਜਾਂਦੇ ਹਨ। ਰੱਬ ਦੇ ਭਗਤ ਪਿਆਰਿਆਂ ਦੇ ਦਰਸ਼ਨ ਕਰਦਾਂ ਰਹਾਂ। ਮਨ ਵਿੱਚ ਰੱਬ ਦੀ ਪ੍ਰਸੰਸਾ ਕਰੋ। ਜੋ ਸਾਰੇ ਗੁਣਾਂ ਦਾ ਭੰਡਾਰ ਹੈ। ਕਾਮ, ਕ੍ਰੋਧ, ਲੋਭ, ਮੋਹ ਮੁੱਕ ਦੇਵੋ। ਸਰੀਰ ਤੇ ਮਨ ਤੋਂ ਦਰਦ ਤੇ ਔਗੁਣ ਮੁੱਕ ਜਾਂਦੇ ਹਨ। ਸਤਿਗੁਰ ਜੀ ਦੀ ਬਾਣੀ, ਬਿਚਾਰਨ ਨਾਲ ਗਿਆਨ ਦਾ ਚਾਨਣ ਹੁੰਦਾ ਹੈ। ਜਿਸ ਨੇ ਰੱਬ ਚੇਤੇ ਕੀਤਾ ਹੈ। ਉਹ ਭਵਜੱਲ ਤਰ ਜਾਂਦਾ ਹੈ। ਸਤਿਗੁਰ ਨਾਨਕ ਜੀ ਕਹਿ ਰਹੇ ਹਨ, ਉਹ ਮਨੁੱਖ ਰੱਬ ਦੇ ਪਿਆਰੇ, ਦੁਨੀਆਂ ਦੇ ਵਿਕਾਰਾਂ ਤੋਂ ਬਚ ਜਾਂਦੇ ਹਨ।

ਹਰਿ, ਰੱਬ ਪ੍ਰਭੂ, ਸਤਿਗੁਰ ਨੂੰ ਯਾਦ ਕਰਦਿਆਂ, ਮੇਰੇ ਸਾਰੇ ਭਰਮ ਮੁੱਕ ਗਏ ਹਨਮੇਰੀ ਜਾਨ ਨੂੰ ਅੰਨਦ ਮਿਲ ਗਿਆ। ਮਨ ਤੱਪਦਾ, ਭੱਖਦਾ ਸੀ, ਸਤਿਗੁਰ ਜੀ ਦੀ ਬਾਣੀ ਬਿਚਾਰਨ ਨਾਲ, ਸਰੀਰ ਉਤੇ ਚੰਦਨ ਲਗਉਣ ਵਾਂਗ, ਠੱਰ ਕੇ ਸ਼ਾਤ ਹੋ ਗਿਆ ਹੈ। ਔਗੁਣਾਂ ਦਾ ਹਨੇਰਾ ਮੁੱਕ ਗਿਆ ਹੈ। ਸਤਿਗੁਰ ਜੀ ਦੀ ਬਾਣੀ ਬਿਚਾਰਨ ਨਾਲ, ਗੁਣਾਂ ਦੇ ਗਿਆਨ ਦਾ ਚਾਨਣ ਹੋ ਗਿਆ ਹੈ। ਸਤਿਗੁਰ ਜੀ ਦੇ ਭਗਤਾਂ ਨਾਲ, ਬਾਣੀ ਦੇ ਗੁਣ ਗਾ ਕੇ, ਮੈ ਦੁਨੀਆਂ ਦਾ ਭਵਜੱਲ ਤਰ ਗਿਆ ਹਾਂ। ਮੇਰੇ ਕੋਲ ਚੰਗੇ ਕੰਮ ਸਨ। ਨਾਂ ਮੇਰਾ ਕਈ ਧਰਮ ਸੀ। ਨਾਂ ਹੀ ਮੈਂ ਪਵਿੱਤਰ ਸੀ। ਰੱਬ ਨੇ ਮੇਰੀ ਬਾਂਹ ਫੜ ਲਈ ਹੈ। ਪ੍ਰਭੂ ਜੀ ਡਰ ਦੂਰ ਕਰਦੇ ਹਨ। ਦਰਦ ਮੁੱਕਾ ਦਿੰਦੇ ਹਨ। ਉਹ ਰੱਬ ਮੈਨੂੰ ਆਪੇ, ਪ੍ਰਭ ਨੂੰ ਚੇਤੇ ਕਰਨ ਨਾਲ ਮਿਲਿਆਂ ਹੈ। ਆਪਣੇ ਕੰਮ ਲਾ ਲਿਆ ਹੈ। ਬੇਸਹਾਰਾ, ਗਰੀਬਾਂ ਉਤੇ ਮੇਹਰਬਾਨ ਹੋਣ ਵਾਲੇ, ਭਗਵਾਨ ਜੀ ਤੇਰੀ ਸ਼ਰਨ ਤੱਕੀ ਹੈ। ਸਤਿਗੁਰ ਨਾਨਕ ਪ੍ਰਭੂ ਜੀ, ਤੇਰਾ ਚਾਕਰ, ਗੁਲਾਮ, ਮੈਂ ਤੇਰੇ ਦਰ ਉਤੇ, ਆਸਰਾ ਲੈਣ ਆਇਆ ਹੈ।

Comments

Popular Posts