ਭਾਗ 15 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਔਰਤਾਂ ਛੇਤੀ ਗੱਲਾਂ ਵਿੱਚ ਆ ਕੇ, ਤਰਸ ਕਰ ਲੈਂਦੀਆਂ ਹਨ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਸੀਤਾ ਨੇ ਵਿੰਦਰ ਨੂੰ ਦੱਸਿਆ, " ਰਾਜੂ ਵੀ ਰੋਟੀਆਂ ਬੱਣਾਂ ਕੇ ਥੱਕ ਗਿਆ ਹੈ। ਹੁਣ ਦਾਲ-ਰੋਟੀ ਕੌਣ ਬੱਣਾਵੇਗਾ?" ਵਿੰਦਰ ਨੇ ਕਿਹਾ." ਆਪਾਂ ਰੋਟੀ ਸਾਂਝੀ ਕਰ ਲੈਂਦੇ ਹਾਂ। ਮੈਨੂੰ ਵੀ ਸੌਖਾ ਹੋ ਜਾਇਆ ਕਰੇਗਾ। ਤੈਨੂੰ ਵੀ ਮਦੱਦ ਮਿਲ ਜਾਵੇਗੀ। " ਸੀਤਾ ਨੇ ਸਹਿਮਤੀ ਮੰਨ ਲਈ। ਸੀਤਾ ਨੇ ਵਿੰਦਰ ਨੂੰ ਪੁੱਛਿਆ, " ਕੀ ਗੁਰੀ ਕੰਮ ਉਤੇ ਚੱਲਿਆ ਗਿਆ? " ਸੀਤਾ ਨੂੰ ਵਿੰਦਰ ਨੇ ਫੇਸਬੁੱਕ ਉਤੇ ਪੜ੍ਹੀ ਮਨਜੀਤ ਦੀ ਕਹਾਣੀ ਦੱਸੀ। ਉਸ ਨੇ ਕਿਹਾ , " ਹਾਂ ਗੁਰੀ ਕੰਮ ਉਤੇ ਚੱਲਾ ਗਿਆ ਹੈ। ਕਮਾਲ ਦਾ ਬੰਦਾ ਹੈ। ਮੇਰੇ ਕੋਲ ਬੈਠੀ ਤੋਂ ਹੀ, ਹੋਰਾਂ ਔਰਤਾਂ ਨੂੰ ਸੁਨੇਹੇ ਭੇਜੀ ਜਾਂਦਾ ਸੀ। ਜੋ ਕੰਮ ਬੰਦਾ ਸਮਾਜ ਵਿੱਚ ਖੁੱਲ ਕੇ ਨਹੀਂ ਕਰ ਸਕਦਾ। ਉਹ ਫੇਸਬੁੱਕ ਉਤੇ ਕਰ ਸਕਦਾ ਹੈ। ਆਮ ਜਣੇ-ਖਣੇ ਨਾਲ, ਬਹੁਤੇ ਲੋਕ ਆਮੋ-ਸਹਮਣੇ ਹੋ ਕੇ, ਗੱਲ ਨਹੀਂ ਕਰਦੇ। ਖ਼ਾਸ ਕਰਕੇ ਔਰਤਾਂ ਬਹੁਤ ਸ਼ਰਮਾਉਂਦੀਆਂ ਹਨ। ਫੇਸਬੁੱਕ ਨੇ ਇਹ ਪਰਦਾ ਚੱਕ ਦਿੱਤਾ ਹੈ। ਫੇਸਬੁੱਕ ਤਾਂ ਇਸ ਤਰਾਂ ਥਿਆਈ ਹੋਈ ਹੈ। ਜਿਵੇਂ ਨਿੱਕੇ ਬੱਚੇ ਦੇ ਹੱਥ ਵਿੱਚ ਖਿੰਡਾਉਣਾਂ ਹੁੰਦਾ ਹੈ। ਜਿਵੇਂ ਉਸ ਦਾ ਜੀਅ ਕਰਦਾ ਹੈ। ਖੇਡੀ ਜਾਂਦਾ ਹੈ। ਸ਼ਰਾਰਤਾਂ ਕਰੀ ਜਾਂਦਾ ਹੈ। ਗੁਰੀ ਨੇ ਵੀ, ਮੇਰੇ ਕੋਲ ਬੈਠੀ ਤੋਂ ਪਤਾ ਕੀ ਕੀਤਾ? 10 ਕੁ ਔਰਤਾਂ ਨੂੰ, ਸਤਿ ਸ੍ਰੀ ਅਕਾਲ ਲਿਖ ਕੇ, ਕਾਪੀ ਕਰਕੇ ਪੇਸਟ ਕਰ ਦਿੱਤੀ। ਉਦੋਂ ਹੀ ਕਿੰਨੀਆਂ ਹੀ ਔਰਤਾਂ ਦੇ ਜੁਆਬ ਆ ਗਏ। ਗੁਰੀ ਦੀ ਰੋਟੀ ਛੁੱਟ ਗਈ। ਉਨਾਂ ਨੂੰ ਗੱਲਾਂ ਲਿਖਣ ਲੱਗ ਗਿਆ। ਐਨੇ ਜ਼ੋਰ ਨਾਲ ਲਿਖਣ ਲੱਗਾ ਹੋਇਆ ਸੀ। ਜਿਵੇਂ ਪੇਪਰ ਦਿੰਦਾ ਹੋਵੇ। ਪੇਜ਼ ਲਿਖ-ਲਿਖ ਕੇ ਭਰ ਦਿੱਤੇ। ਦੂਜੇ ਪਾਸੇ ਤੋਂ ਵੀ, ਗੁਰੀ ਦਾ ਹਾਲ-ਚਾਲ ਇਸ ਤਰਾਂ, ਪੁੱਛ ਹੋ ਰਿਹਾ ਸੀ। ਜਿਵੇਂ ਇਹ ਬਿਮਾਰ ਹੋਵੇ। ਉਹ ਡਾਕਟਰ ਲੱਗੀਆਂ ਹੋਣ। ਕਮਾਲ ਦੀ ਬਾਤ ਇਹ ਸੀ। ਸਾਰੀਆਂ ਦੀਆਂ ਫੋਟੋਆਂ ਵਿੱਚ ਬੱਚੇ ਤੇ ਪਤੀ ਸਨ। ਬੱਚਿਆਂ ਤੇ ਪਤੀ ਵਾਲੀਆਂ ਨੂੰ, ਗੁਰੀ ਵਰਗੇ, ਯਾਰ ਲੱਭਣ ਵਿੱਚ, ਫੇਸਬੁੱਕ ਉਤੇ ਮੌਜ਼ ਲੱਗੀ ਹੈ। ਜੇ ਸਮਾਜ ਵਿੱਚ ਐਸੇ ਲੱਛਣ ਕਰਨ, ਲੋਕ ਥੂ-ਥੂ ਕਰਨਗੇ। ਰਾਤ ਦੇ 2 ਵਜੇ ਤੱਕ, ਉਨਾਂ ਨਾਲ ਮਗਜ਼ ਭਕਾਈ ਕਰਦਾ ਰਿਹਾ। " ਸੀਤਾ ਨੇ ਕਿਹਾ, " ਮੇਰੀ ਵੀ ਫੇਸਬੁੱਕ ਬੱਣਾਂ ਦੇ, ਫਿਰ ਤਾਂ ਚੰਗਾ ਮਨ ਪ੍ਰਚਾਵਾ ਹੈ। ਜਿਸ ਮਰਦ ਦੀ ਕਦੇ, ਸ਼ਕਲ ਨਹੀਂ ਦੇਖੀ। ਉਹੀ ਗੁਰੀ ਵਾਂਗ, ਹਮਦਰਦੀ ਕਰਕੇ, ਚਿੱਤ ਪ੍ਰਰਚਾ ਦੇਣਗੇ। ਇਹ ਗੱਲ ਮੈਂ ਵੀ ਸੁਣੀ ਹੈ। ਜਿਹੜੇ ਫੇਸਬੁੱਕ ਦਾ ਗੱਲ਼ਤ ਇਸਤੇਮਾਲ ਕਰਦੇ ਹਨ। ਆਪਦੀ ਫੋਟੋ ਵੀ ਨਹੀਂ ਲਗਾਉਂਦੇ। ਕਈ ਤਾਂ ਪਤੀ-ਪਤਨੀ, ਭੈਣ-ਭਰਾ ਵੀ ਇੱਕ ਦੂਜੇ ਦਾ ਮਨ ਪ੍ਰਚਾਈ ਕਰਾਈ ਜਾਂਦੇ ਹਨ। ਜਿੰਨਾਂ ਨੂੰ ਪਤਾ ਲੱਗਾ, ਸ਼ਰਮ ਨਾਲ ਮਰਦੇ ਜਾਂਦੇ ਸਨ। ਮੇਰੇ ਨਾਲ ਕੰਮ ਤੇ ਕੁੜੀ ਨਾਲ ਇਹ ਬੀਤੀ ਹੈ। "
ਵਿੰਦਰ ਨੇ ਕਿਹਾ, " ਐਸੇ ਲੋਕ ਤਾਂ ਫੇਸਬੁੱਕ ਉਤੇ ਮੌਜ਼ ਲੈ ਜਾਂਦੇ ਹਨ। ਆਮ ਜਿੰਦਗੀ ਦੀ ਗੱਲ ਸੁਣਾਉਂਦੀ ਹਾਂ। ਮੇਰੇ ਬੌਸ ਦਾ ਦੋਸਤ ਹੈ। ਉਸ ਨੂੰ ਅੱਲਗ-ਅੱਲਗ ਕਿਸਮ ਦੀਆਂ ਔਰਤਾਂ ਦਾ ਬਹੁਤ ਸ਼ੌਕ ਹੈ। ਹਰ ਬਾਰ ਨਵੀਂ ਔਰਤ ਨੂੰ, ਵਗਲਾ ਕੇ, ਆਪਦੇ ਕਾਬੂ ਵਿੱਚ ਕਰ ਲੈਂਦਾ ਹੈ। ਹੱਵਸ ਦਾ ਸ਼ਿਕਾਰ ਬੱਣਾਂ ਲੈਂਦਾ ਹੈ। ਉਸ ਨੇ, ਬੌਸ ਦੀ ਘਰਵਾਲੀ ਨੂੰ ਵੀ, ਆਪਦਾ ਸ਼ਿਕਾਰ ਬੱਣਾਂ ਲਿਆ। ਉਸ ਦੀ ਬੇਟੀ ਵੀ ਪਿਉ ਉਤੇ ਗਈ ਹੈ। ਮੇਰੇ ਬੌਸ ਨੇ, ਉਸ ਦਾ ਬਦਲਾ ਲੈਣ ਲਈ, ਇੱਕ ਰਾਤ ਪਿਉ ਧੀ ਨੂੰ, ਸ਼ਰਾਬ ਪਿਲਾ ਕੇ ਇੱਕਠੇ ਕਰ ਦਿੱਤਾ। ਐਸੇ ਲੋਕਾਂ ਦੀ ਕੋਈ ਇੱਜ਼ਤ ਨਹੀਂ ਹੁੰਦੀ। ਕੋਈ ਸ਼ਰਮ ਨਹੀਂ ਹੁੰਦੀ। ਉਹੀ ਗੱਲ ਗੁਰੀ ਦੀ ਹੈ। ਇਸ ਨੂੰ ਵੀ ਬੇਗਾਨੀਆਂ ਔਰਤਾਂ ਦਾ ਭੁੱਸ ਪੈ ਗਿਆ ਹੈ। ਐਸੇ ਲੋਕਾਂ ਦੇ ਬਸ ਨਹੀਂ ਹੈ। ਲੋਕਾਂ ਨੂੰ ਮਸਾਂ, ਤਾਂ ਫੇਸਬੁੱਕ ਉਤੇ ਅਜ਼ਾਦੀ ਮਿਲੀ ਹੈ। ਅੱਗੇ ਔਰਤ ਨੂੰ ਘਰੋਂ ਬਾਹਰ, ਪੈਰ ਨਹੀਂ ਪੱਟਣ ਦਿੱਤਾ ਜਾਦਾ ਸੀ। ਉਸ ਦੀ ਰਾਖੀ ਕੀਤੀ ਜਾਦੀ ਸੀ। ਹੁਣ ਕਰੋ ਕੀ ਕਰਦੇ ਹੋ? ਅਗਲੀਆਂ ਪੜ੍ਹਨ ਦੇ ਬਹਾਨੇ, ਬਹਾਨੇ ਦੀ ਵੀ ਲੋੜ ਨਹੀ। ਕਿਸੇ ਦਾ ਕੋਈ ਡਰ ਨਹੀਂ ਹੈ। ਮਰਦ ਮੋੜਾ ਤੇ ਖੜ੍ਹੇ ਹੀ ਸਾਰੀ ਦਿਹਾੜੀ ਕੱਢ ਦਿੰਦੇ ਸਨ। ਮਸਾਂ ਝਾਕਾ ਪੂਰਾ ਹੁੰਦਾ ਸੀ। ਹੁਣ ਫੇਸਬੁੱਕ ਉਤੇ ਖੁੱਲ ਬਹਾਰਾ ਹਨ। ਬਹੁਤੇ ਮੂਰਤਾ ਦੇਖਣ ਵਾਲੇ ਹੀ ਹਨ। ਇੱਕ ਦੂਜੇ ਨੂੰ ਮੂਰਤਾਂ ਭੇਜੀ ਜਾਂਦੇ ਹਨ। ਇਹ ਖੇਡ ਛੋਟੇ ਬੱਚੇ ਖੇਡਦੇ ਹੁੰਦੇ ਸਨ। ਕਾਪੀ ਉਤੇ ਫੋਟੋ ਉਕਾਰ ਕੇ, ਦੂਜੇ ਬੱਚੇ ਨੂੰ ਦਿਖਾ ਕੇ, ਕੋਈ ਚੀਜ਼ ਲੈ ਲੈਂਦੇ ਸਨ। ਜੋ ਚੀਜ਼ ਉਨਾਂ ਕੋਲ, ਪਿੰਨ, ਚਾਕ, ਸਲੇਟੀ, ਆਪਦੇ ਕੋਲ ਨਹੀਂ ਹੁੰਦੀ ਸੀ। ਇਹ ਸਿਆਣੇ ਬਿਆਣੇ ਆਪਦੀਆਂ, ਫੋਟੋਆਂ ਹੀ ਭੇਜੀ ਜਾਂਦੇ ਹਨ। ਖ਼ਬਰਾਂ ਜਾਂ ਚੱਜ ਦੀ ਗੱਲ, ਕੋਈ ਹੀ ਪੜ੍ਹਦਾ ਹੈ। ਕਈ ਦੂਜਿਆਂ ਨੂੰ ਖੁਸ਼ ਕਰਨ ਲਈ, ਐਵੇਂ ਹੀ ਬੇਪੰਸਦ ਉਤੇ ਵੀ ਥੱਮ-ਅੱਪ ਕਰ ਦਿੰਦੇ ਹਨ। " ਸੀਤਾ ਨੇ ਕਿਹਾ, " ਇਹ ਕੋਈ ਖ਼ਾਸ ਗੱਲ ਨਹੀਂ ਹੈ। ਇੰਨੀ ਕੁ ਛੇੜ ਖਾਨੀ, ਤਾਂ ਹਰ ਕੋਈ ਕਰਦਾ ਹੈ। ਨਹੀਂ ਤਾ ਜਿੰਦਗੀ ਰੁਖੀ ਹੋ ਜਾਵੇਗੀ। ਇਹੋ ਕੁੱਝ ਤਾਂ ਦੁਨੀਆਂ ਉਤੇ, ਚੱਲੀ ਜਾਂਣਾਂ ਹੈ। ਕੋਈ ਵੀ ਭਲਾ ਮਾਣਸ ਨਹੀਂ ਹੁੰਦਾ। ਦਾਅ ਲੱਗੇ ਦੀ ਗੱਲ ਹੈ। ਗੁਰੀ ਕਿਧਰ ਨੂੰ ਗੱਡੀ ਲੈ ਕੇ ਗਿਆ ਹੈ? ਕੀ ਕੋਈ ਉਧਰ ਵੀ ਸਹੇਲੀ ਲੱਭੀ ਹੋਈ ਹੈ? "
ਵਿੰਦਰ ਨੇ ਕਿਹਾ, " ਉਹ ਟਰਾਂਟੋ ਨੂੰ ਗਿਆ ਹੈ। ਇਸੇ ਲਈ ਟਰਾਂਟੋ ਵਾਲੀ ਬਲਜਿੰਦਰ ਨਾਲ, ਫੇਸਬੁੱਕ ਉਤੇ ਰਾਤ ਲੱਗਿਆ ਹੋਇਆ ਸੀ। ਉਥੇ ਜਾ ਕੇ, ਰੋਟੀ ਵੀ ਖਾਣੀ ਹੋਣੀ ਹੈ। ਹਰ ਸ਼ਹਿਰ ਵਿੱਚ ਟਿੱਕਾਣੇ ਬੱਣਾਉਣ ਦੀ ਇਹੀ ਮੌਜ਼ ਹੈ। ਹਰਵੀਰ ਦੀ ਗੱਲ ਸੱਚੀ ਲਗਦੀ ਹੈ। ਕਿਤੇ ਕਨੇਡਾ ਵਿੱਚ ਗੁਰੀ, ਵਿਆਹ ਕਰਾਉਣ ਦਾ ਬਿਜ਼ਨਸ ਹੀ ਨਾਂ ਖੋਲ ਲਵੇ। ਇਸ ਵਿੱਚ ਬਹੁਤ ਲਾਭ ਹੈ। ਅੱਗਲੀ ਨਾਲ ਵਿਆਹ ਕਰਾ ਕੇ, ਉਦੋਂ ਹੀ ਤਲਾਕ ਦਾ ਪੰਗਾ ਪਾ ਦਿਉ। ਅੱਧ ਮਾਲਕ ਬੱਣ ਸਕਦਾ ਹੈ। ਸ਼ਾਇਦ ਇਸੇ ਲਈ ਵਿਆਹੀਆਂ ਹੋਈਆਂ ਦੇ ਮਗਰ ਲੱਗਦਾ ਹੈ। ਉਹ ਮੋਟੀ ਸਾਮੀ ਹੁੰਦੀ ਹੈ। ਪਹਿਲਾਂ ਪਤੀ-ਪਤਨੀ ਵਿੱਚ ਧੂਕੜਾ ਪਾਵੇਗਾ। ਜਿਵੇਂ, ਰੋਟੀ ਵੰਡਣ ਪਿਛੇ, ਦੋ ਬਿੱਲੀਆਂ ਲੜਦੀਆਂ ਸਨ। ਬਾਂਦਰ ਸਮਝੌਤਾ ਕਰਾਉਂਦਾ, ਦੋਨਾਂ ਬਿੱਲੀਆਂ ਦਾ ਹਿੱਸਾ ਖਾ ਗਿਆ ਸੀ। ਗੁਰੀ ਬਲਜਿੰਦਰ ਨਾਲ ਫੋਨ ਉਤੇ ਗੱਲਾਂ ਕਰਨ ਲੱਗ ਗਿਆ ਸੀ। ਉਸ ਤੋਂ 10 ਹਜ਼ਾਰ ਡਾਲਰ ਮੰਗਿਆ ਹੈ। ਗੁਰੀ ਉਸ ਨੂੰ ਕਹਿੰਦਾ ਸੀ, " ਜਦੋਂ ਮੈਂ ਕਨੇਡਾ ਆਇਆ ਸੀ। ਜ਼ਮੀਨ ਗਹਿੱਣੇ ਰੱਖ ਕੇ ਆਇਆਂ ਸੀ। ਭੱਜ ਨੱਠ ਵਿੱਚ ਬਹੁਤ ਪੈਸੇ ਲੱਗੇ ਹਨ। ਮੈਂ ਮਹੀਨੇ ਨੂੰ, ਤੈਨੂੰ ਪੈਸੇ ਮੋੜ ਦੇਵਾਂਗਾ। ਜੇ ਮੈਂ ਜ਼ਮੀਨ ਦੇ, ਪੈਸੇ ਨਾਂ ਸਮੇਂ ਉਤੇ ਮੋੜੇ, ਮੇਰੀ ਜ਼ਮੀਨ ਜਬਤ ਹੋ ਜਾਵੇਗੀ। " ਬੰਦੇ ਨੂੰ ਪੈਦੇ ਮੰਗਣ ਦਾ ਢੰਗ ਆਉਂਦਾ ਹੈ। " ਸੀਤਾ ਨੇ ਕਿਹਾ, " ਇਹ ਤਾਂ ਲੋਕਾਂ ਤੋਂ ਪੈਸੇ ਲੈ-ਲੈ ਕੇ ਹੱੜਪੀ ਜਾਂਦਾ ਹੈ। ਇਸੇ ਲਈ ਔਰਤਾਂ ਨੂੰ ਮਗਰ ਲਾਉਂਦਾ ਹੈ। ਔਰਤਾਂ ਉਸ ਦੇ ਜਾਲ ਵਿੱਚ ਫਸਦੀਆਂ ਹਨ। ਔਰਤਾਂ ਛੇਤੀ ਗੱਲਾਂ ਵਿੱਚ ਆ ਕੇ, ਤਰਸ ਕਰ ਲੈਂਦੀਆਂ ਹਨ। ਔਰਤਾਂ ਕੋਲ ਬੱਚਤ ਕੀਤੇ ਹੋਏ, ਪੈਸੇ ਹੁੰਦੇ ਹਨ। ਜੇ ਕਿਸੇ ਕੋਲ ਪੈਸੇ ਹੁੰਦੇ ਹਨ। ਅੱਗਲਾ ਜੁਆਬ ਨਹੀਂ ਦਿੰਦਾ। ਪੈਸੇ ਦੇ ਹੀ ਦਿੰਦਾ ਹੈ। ਪਰ ਗੁਰੀ ਤਾਂ ਐਸਾ ਲੱਗਦਾ ਹੈ, ਮੂੰਹ ਕੂ਼ਲ ਲੋਕ ਬਸ਼ਰਮ, ਸਾਊ ਬੰਦੇ ਤੋਂ ਹੱਥ ਤੇ ਹੱਥ ਮਾਰ ਕੇ, ਪੈਸੇ ਲੈ ਜਾਂਦਾ ਹੈ। "

Comments
Post a Comment