ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੪੩ Page 243 of 1430

10650 ਗਉੜੀ ਛੰਤ ਮਹਲਾ
Gourree Shhanth Mehalaa 1 ||

गउड़ी छंत महला

ਸਤਿਗੁਰ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਦੀ ਬਾਣੀ ਹੈ ਗਉੜੀ ਛੰਤ ਮਹਲਾ 1

Sathigur Nanak Dev Gauree Chhant, First Mehl 1

10651 ਸੁਣਿ ਨਾਹ ਪ੍ਰਭੂ ਜੀਉ ਏਕਲੜੀ ਬਨ ਮਾਹੇ



Sun Naah Prabhoo Jeeo Eaekalarree Ban Maahae ||

सुणि नाह प्रभू जीउ एकलड़ी बन माहे



ਪ੍ਰਭੂ ਪ੍ਰੀਤਮ ਜੀ ਮੇਰੀ ਅਰਜ਼ ਸੁਣੋ ਜੀ, ਮੈਂ ਜੰਗਲ ਵਿੱਚ ਇਕੱਲੀ ਹਾਂ॥

Hear me, my Dear God, I am all alone in the wilderness.

10652 ਕਿਉ ਧੀਰੈਗੀ ਨਾਹ ਬਿਨਾ ਪ੍ਰਭ ਵੇਪਰਵਾਹੇ



Kio Dhheeraigee Naah Binaa Prabh Vaeparavaahae ||

किउ धीरैगी नाह बिना प्रभ वेपरवाहे



ਮੈਂ ਰੱਬ ਤੋਂ ਬਗੈਰ ਕਿਵੇਂ ਹੌਸਲਾ ਕਰਾਂਗੀ? ਮੇਰਾ ਰੱਬ ਆਪਣੇ-ਆਪ ਵਿੱਚ ਆਪਦੀ ਮਰਜ਼ੀ ਕਰਦਾ ਹੈ॥

How can I find comfort without You, my Carefree God?

10653 ਧਨ ਨਾਹ ਬਾਝਹੁ ਰਹਿ ਸਾਕੈ ਬਿਖਮ ਰੈਣਿ ਘਣੇਰੀਆ



Dhhan Naah Baajhahu Rehi N Saakai Bikham Rain Ghanaereeaa ||

धन नाह बाझहु रहि साकै बिखम रैणि घणेरीआ



ਪ੍ਰੇਮੀ ਪ੍ਰਭੂ ਤੋਂ ਬਗੈਰ ਰਹਿੱਣਾਂ ਔਖਾ ਹੈ। ਰਾਤਾਂ ਬਹੁਤ ਔਖੀਆਂ ਲੰਘਦੀਆਂ ਹਨ॥

The soul-bride cannot live without her God. the night is so painful for her.

10654 ਨਹ ਨੀਦ ਆਵੈ ਪ੍ਰੇਮੁ ਭਾਵੈ ਸੁਣਿ ਬੇਨੰਤੀ ਮੇਰੀਆ



Neh Needh Aavai Praem Bhaavai Sun Baenanthee Maereeaa ||

नह नीद आवै प्रेमु भावै सुणि बेनंती मेरीआ



ਤੇਰੇ ਬਗੈਰ ਮੈਨੂੰ ਨੀਂਦ ਨਹੀਂ ਆਉਂਦੀ। ਪ੍ਰਭੂ ਜੀ ਤੇਰਾ ਪਿਆਰ ਮੈਨੂੰ ਮੋਹਤ ਕਰਦਾ ਹੈ। ਮੇਰਾ ਤਰਲਾ ਸੁਣ ਲੈ॥

Sleep does not come. I am in love with my Beloved. Please, listen to my prayer.

10655 ਬਾਝਹੁ ਪਿਆਰੇ ਕੋਇ ਸਾਰੇ ਏਕਲੜੀ ਕੁਰਲਾਏ



Baajhahu Piaarae Koe N Saarae Eaekalarree Kuralaaeae ||

बाझहु पिआरे कोइ सारे एकलड़ी कुरलाए



ਬਗੈਰ ਪਿਆਰੇ ਰੱਬ ਤੋਂ, ਕਈ ਪ੍ਰਵਾਹ ਨਹੀਂ ਕਰਦਾ। ਕੋਈ ਨ ਦੀ ਗੱਲ ਨਹੀਂ ਸੁਣਦਾ। ਇਕੱਲੀ ਤੜਫ਼ ਰਹੀ ਹਾਂ॥

Other than my Beloved God, no one cares for me. I cry all alone in the wilderness.

10656 ਨਾਨਕ ਸਾ ਧਨ ਮਿਲੈ ਮਿਲਾਈ ਬਿਨੁ ਪ੍ਰੀਤਮ ਦੁਖੁ ਪਾਏ ੧॥



Naanak Saa Dhhan Milai Milaaee Bin Preetham Dhukh Paaeae ||1||

नानक सा धन मिलै मिलाई बिनु प्रीतम दुखु पाए ॥१॥

ਸਤਿਗੁਰ ਨਾਨਕ ਜੀ ਤਰਸ ਕਰਕੇ, ਰੱਬ ਨਾਲ ਮਿਲਾ ਦਿੰਦੇ ਹਨ। ਬਗੈਰ ਪਿਆਰੇ ਤੋਂ ਵਿਯੋਗ ਵਿੱਚ ਪੀੜਾ ਸਹਿੱਣੀ ਪੈਂਦੀ ਹੈ||1||


Sathigur Nanak, the bride meets Him when He causes her to meet Him; without her Beloved, she suffers in pain. ||1||
10657 ਪਿਰਿ ਛੋਡਿਅੜੀ ਜੀਉ ਕਵਣੁ ਮਿਲਾਵੈ



Pir Shhoddiarree Jeeo Kavan Milaavai ||

पिरि छोडिअड़ी जीउ कवणु मिलावै



ਜਿਸ ਦਾ ਪ੍ਰੇਮੀ ਰੱਬ ਹੀ ਭੁੱਲ ਦੇਵੇ, ਉਸ ਨੂੰ ਪ੍ਰਭੂ ਨਾਲ ਹੋਰ ਕੌਣ ਮਿਲਾ ਸਕਦਾ ਹੈ?॥

She is separated from her God, who can unite her with God?

10658 ਰਸਿ ਪ੍ਰੇਮਿ ਮਿਲੀ ਜੀਉ ਸਬਦਿ ਸੁਹਾਵੈ



Ras Praem Milee Jeeo Sabadh Suhaavai ||

रसि प्रेमि मिली जीउ सबदि सुहावै



ਸਤਿਗੁਰ ਜੀ ਦੀ ਪਿਆਰੀ ਰੱਬੀ ਬਾਣੀ ਨਾਲ ਜੋ ਪਿਆਰ ਕਰਦਾ ਹੈ। ਉਸ ਨੂੰ ਮਿੱਠੇ ਰਸ ਦਾ ਅੰਨਦ ਆਉੰਦਾ ਹੈ॥

Tasting His Love, she meets Him, through the Beautiful Word of His Sathigur's Shabad.

10659 ਸਬਦੇ ਸੁਹਾਵੈ ਤਾ ਪਤਿ ਪਾਵੈ ਦੀਪਕ ਦੇਹ ਉਜਾਰੈ



Sabadhae Suhaavai Thaa Path Paavai Dheepak Dhaeh Oujaarai ||

सबदे सुहावै ता पति पावै दीपक देह उजारै



ਜਦੋਂ ਰੱਬੀ ਬਾਣੀ ਪਿਆਰੀ ਲੱਗਦੀ ਹੈ। ਤਾਂ ਰੱਬ ਦੇ ਦਰ ਉਤੇ ਪਿਆਰ ਮਾਂਣ ਮਿਲਦਾ ਹੈ। ਉਸ ਦੇ ਮਨ ਵਿੱਚ ਗਿਆਨ ਗੁਣ ਆ ਜਾਂਦੇ ਹਨ॥

Adorned with the Shabad, she obtains her and her body is illuminated with the lamp of spiritual wisdom.

10660 ਸੁਣਿ ਸਖੀ ਸਹੇਲੀ ਸਾਚਿ ਸੁਹੇਲੀ ਸਾਚੇ ਕੇ ਗੁਣ ਸਾਰੈ



Sun Sakhee Sehaelee Saach Suhaelee Saachae Kae Gun Saarai ||

सुणि सखी सहेली साचि सुहेली साचे के गुण सारै



ਪਿਆਰੇ ਨੇੜੇ ਦੇ ਸੱਚੇ ਸਾਥੀ-ਦੋਸਤੋ ਸੁਣੋ, ਰੱਬ ਦੇ ਕੰਮਾਂ ਦੀ ਪ੍ਰਸੰਸਾ ਕਰਨ ਵਾਲੇ, ਅੰਨਦ ਮਾਂਣਦੇ ਹਨ॥

Listen, my friends and companions, she who is at peace dwells upon the True God and His True Praises.

10661 ਸਤਿਗੁਰਿ ਮੇਲੀ ਤਾ ਪਿਰਿ ਰਾਵੀ ਬਿਗਸੀ ਅੰਮ੍ਰਿਤ ਬਾਣੀ



Sathigur Maelee Thaa Pir Raavee Bigasee Anmrith Baanee ||

सतिगुरि मेली ता पिरि रावी बिगसी अम्रित बाणी



ਸਤਿਗੁਰ ਜੀ ਤਰਸ ਕਰਕੇ, ਰੱਬ ਨਾਲ ਮਿਲਾ ਦੇਣ, ਤਾਂ ਰੱਬੀ ਬਾਣੀ ਪਿਆਰੀ ਪੜ੍ਹੀ, ਲਿਖੀ ਸੁਣੀ ਜਾ ਸਕਦੀ ਹੈ॥

Meeting the True Sathigur, she is ravished and enjoyed by her God. she blossoms forth with the Ambrosial Word of His Bani.

10662 ਨਾਨਕ ਸਾ ਧਨ ਤਾ ਪਿਰੁ ਰਾਵੇ ਜਾ ਤਿਸ ਕੈ ਮਨਿ ਭਾਣੀ ੨॥



Naanak Saa Dhhan Thaa Pir Raavae Jaa This Kai Man Bhaanee ||2||

नानक सा धन ता पिरु रावे जा तिस कै मनि भाणी ॥२॥

ਸਤਿਗੁਰ ਨਾਨਕ ਜੀ ਪ੍ਰਭੂ ਜੀ ਨੂੰ, ਜੋ ਬੰਦਾ ਯਾਦ ਕਰਦਾ ਹੈ। ਉਹੀ ਭਗਤ ਉਸ ਰੱਬ ਜੀ ਨੂੰ ਪਿਆਰਾ ਲੱਗਦਾ ਹੈ ||2||

Sathigur Nanak, the God enjoys His bride when she is pleasing to His Mind. ||2||

10663 ਮਾਇਆ ਮੋਹਣੀ ਨੀਘਰੀਆ ਜੀਉ ਕੂੜਿ ਮੁਠੀ ਕੂੜਿਆਰੇ



Maaeiaa Mohanee Neeghareeaa Jeeo Koorr Muthee Koorriaarae ||

माइआ मोहणी नीघरीआ जीउ कूड़ि मुठी कूड़िआरे



ਜਿਸ ਬੰਦੇ ਨੂੰ ਧੰਨ-ਮੋਹ ਨੇ, ਆਪਦੀ ਖਿੱਚ ਦਿਖਾ ਕੇ, ਆਪਦੇ ਪਿਆਰ ਵਿੱਚ ਲਾ ਲਿਆ ਹੈ। ਧੰਨ-ਮੋਹ ਨੇ ਆਪਣੇ ਬਸ ਵਿੱਚ ਕਰ ਲਿਆ ਹੈ। ਉਹ ਇਸੇ ਵਿੱਚ ਉਲਝ ਗਿਆ ਹੈ॥

Fascination with Maya made her homeless; the false are cheated by falsehood.

10664 ਕਿਉ ਖੂਲੈ ਗਲ ਜੇਵੜੀਆ ਜੀਉ ਬਿਨੁ ਗੁਰ ਅਤਿ ਪਿਆਰੇ



Kio Khoolai Gal Jaevarreeaa Jeeo Bin Gur Ath Piaarae ||

किउ खूलै गल जेवड़ीआ जीउ बिनु गुर अति पिआरे



ਦੁਨੀਆਂ ਦੇ ਲਾਲਚਾਂ ਦੀ ਜ਼ਜ਼ੀਰ ਗਲ਼ ਵਿੱਚ ਫਸੀ ਹੋਈ ਹੈ। ਜੋ ਬੇਅੰਤ ਪਿਆਰੇ, ਸਤਿਗੁਰ ਪ੍ਰੀਤਮ ਤੋਂ ਬਗੈਰ ਨਹੀਂ ਟੁੱਟਦੀ॥

How can the noose around her neck be untied, without the Most Beloved Sathigur?

10665 ਹਰਿ ਪ੍ਰੀਤਿ ਪਿਆਰੇ ਸਬਦਿ ਵੀਚਾਰੇ ਤਿਸ ਹੀ ਕਾ ਸੋ ਹੋਵੈ



Har Preeth Piaarae Sabadh Veechaarae This Hee Kaa So Hovai ||

हरि प्रीति पिआरे सबदि वीचारे तिस ही का सो होवै



ਸਤਿਗੁਰ ਜੀ ਦੀ ਰੱਬੀ ਬਾਣੀ ਦੇ ਪਿਆਰੇ ਅੱਖਰ, ਉਹੀ ਬੰਦੇ ਪੜ੍ਹਦੇ, ਲਿਖਦੇ ਸੁਣਦੇ, ਬਿਚਾਰ ਕੇ ਅਰਥ ਕਰਦੇ ਹਨ। ਜਿਸ ਦਾ ਰੱਬ ਆਪ ਮਿਲਾਪ ਕਰਦਾ ਹੈ। ਉਸੇ ਦਾ ਹੁੰਦਾ ਹੈ॥

One who loves the Beloved God, and reflects upon the Sathigur's Shabad, belongs to Him.

10666 ਪੁੰਨ ਦਾਨ ਅਨੇਕ ਨਾਵਣ ਕਿਉ ਅੰਤਰ ਮਲੁ ਧੋਵੈ



Punn Dhaan Anaek Naavan Kio Anthar Mal Dhhovai ||

पुंन दान अनेक नावण किउ अंतर मलु धोवै



ਲੋਕਾਂ ਨੂੰ ਗਰੀਬ ਸਮਝ ਕੇ ਚੀਜ਼ਾਂ ਵੰਡਣ ਨਾ, ਧਰਮਿਕ ਤਲਾਬ ਵਿੱਚ ਨਹਾਉਣ ਨਾਲ, ਅੰਦਰ ਦਾ ਹੰਕਾਂਰ, ਮੈਂ-ਮੈਂ ਨਹੀਂ ਜਾਂਦਾ॥

How can giving donations to charities and countless cleansing baths wash off the filth within the heart?

10667 ਨਾਮ ਬਿਨਾ ਗਤਿ ਕੋਇ ਪਾਵੈ ਹਠਿ ਨਿਗ੍ਰਹਿ ਬੇਬਾਣੈ



Naam Binaa Gath Koe N Paavai Hath Nigrehi Baebaanai ||

नाम बिना गति कोइ पावै हठि निग्रहि बेबाणै



ਰੱਬ ਨੂੰ ਚੇਤੇ ਕਰੇ ਬਗੈਰ, ਬੰਦੇ ਕਾਂਮ, ਕਰੋਧ, ਹੰਕਾਂਰ, ਲੋਭ, ਮੋਹ ਨੂੰ ਕਾਬੂ ਨਹੀਂ ਕਰ ਸਕਦੇ। ਦੁਨੀਆਂ ਛੱਡ ਕੇ, ਸਾਧ ਬੱਣ ਕੇ, ਜੰਗਲਾਂ ਵਿੱਚ ਜਾਣ ਨਾਲ, ਪਵਿੱਤਰ ਨਹੀਂ ਬੱਣ ਸਕਦੇ॥

Without the God Naam, no one attains salvation. Stubborn self-discipline and living in the wilderness are of no use at all.

10668 ਨਾਨਕ ਸਚ ਘਰੁ ਸਬਦਿ ਸਿਞਾਪੈ ਦੁਬਿਧਾ ਮਹਲੁ ਕਿ ਜਾਣੈ ੩॥



Naanak Sach Ghar Sabadh Sinjaapai Dhubidhhaa Mehal K Jaanai ||3||

नानक सच घरु सबदि सिञापै दुबिधा महलु कि जाणै ॥३॥

ਸਤਿਗੁਰ ਨਾਨਕ ਪ੍ਰਭੂ ਜੀ ਦੀ ਰੱਬੀ ਬਾਣੀ ਨੂੰ ਤਨ-ਮਨ ਲਾ ਕੇ ਬਿਚਾਰੀਏ। ਰੱਬ ਤੋਂ ਬਗੈਰ ਕਿਸੇ ਹੋਰ ਦੀ ਝਾਕ ਨਾਲ ਦਰਗਾਹ ਨਹੀਂ ਮਿਲਣੀ||3||

Sathigur Nanak, the home of Truth is attained through the Shabad. How can the Mansion of His Presence be known through duality? ||3||

10669 ਤੇਰਾ ਨਾਮੁ ਸਚਾ ਜੀਉ ਸਬਦੁ ਸਚਾ ਵੀਚਾਰੋ



Thaeraa Naam Sachaa Jeeo Sabadh Sachaa Veechaaro ||

तेरा नामु सचा जीउ सबदु सचा वीचारो



ਪ੍ਰਭੂ ਜੀ ਤੇਰਾ ਨਾਂਮ ਪਵਿੱਤਰ ਹੈ ਜੀ। ਸਤਿਗੁਰ ਪ੍ਰਭੂ ਜੀ ਦੀ ਰੱਬੀ ਬਾਣੀ ਨੂੰ ਬਿਚਾਰੀਏ॥

True is Your Name, Dear God. True is contemplation of Your Sathigur's Shabad.

10670 ਤੇਰਾ ਮਹਲੁ ਸਚਾ ਜੀਉ ਨਾਮੁ ਸਚਾ ਵਾਪਾਰੋ



Thaeraa Mehal Sachaa Jeeo Naam Sachaa Vaapaaro ||

तेरा महलु सचा जीउ नामु सचा वापारो



ਪ੍ਰਮਾਤਮਾਂ ਜੀ ਤੇਰੀ ਦਰਗਾਹ ਪਵਿੱਤਰ ਹੈ। ਹਰ ਸਮੇਂ ਲਈ ਅਮਰ ਹੈ ਜੀ। ਰੱਬੀ ਬਾਣੀ ਦਾ ਸੌਦਾ ਕਰਨਾਂ, ਸਦਾ ਨਾਲ ਰਹਿੱਣ ਵਾਲਾ ਹੈ॥

True is the Mansion of Your Presence, Dear God, and True is trade in Your Name.

10671 ਨਾਮ ਕਾ ਵਾਪਾਰੁ ਮੀਠਾ ਭਗਤਿ ਲਾਹਾ ਅਨਦਿਨੋ



Naam Kaa Vaapaar Meethaa Bhagath Laahaa Anadhino ||

नाम का वापारु मीठा भगति लाहा अनदिनो



ਰੱਬੀ ਬਾਣੀ ਦਾ ਸੌਦਾ ਅੰਮ੍ਰਿੰਤ ਰਸ ਹੈ। ਰੱਬ ਨੂੰ ਪਿਆਰ ਕਰਨ ਵਾਲੇ, ਦਿਨ-ਰਾਤ ਮੇਹਨਤ ਕਰਕੇ, ਲਾਭ ਲੈਂਦੇ ਹਨ॥

Trade in Your Name is very sweet; the devotees earn this profit night and day.

10672 ਤਿਸੁ ਬਾਝੁ ਵਖਰੁ ਕੋਇ ਸੂਝੈ ਨਾਮੁ ਲੇਵਹੁ ਖਿਨੁ ਖਿਨੋ



This Baajh Vakhar Koe N Soojhai Naam Laevahu Khin Khino ||

तिसु बाझु वखरु कोइ सूझै नामु लेवहु खिनु खिनो



ਮੈਨੂੰ, ਰੱਬੀ ਬਾਣੀ ਨੂੰ ਬਿਚਾਰਨ ਤੋਂ ਬਗੈਰ, ਹੋਰ ਕੋਈ ਕੰਮ ਨਹੀਂ ਦਿਸਦਾ। ਮੈਂ ਹਰ ਸਮੇਂ, ਪਲ-ਪਲ ਰੱਬ ਨੂੰ ਚੇਤੇ ਕਰੀਏ॥

Other than this, I can think of no other merchandise. So chant the Naam each and every moment.

10673 ਪਰਖਿ ਲੇਖਾ ਨਦਰਿ ਸਾਚੀ ਕਰਮਿ ਪੂਰੈ ਪਾਇਆ



Parakh Laekhaa Nadhar Saachee Karam Poorai Paaeiaa ||

परखि लेखा नदरि साची करमि पूरै पाइआ



ਜਿਸ ਬੰਦੇ ਨੇ ਰੱਬ ਨੂੰ ਚੇਤੇ ਕਰਕੇ, ਲਾਭ ਲਿਆ ਹੈ। ਇਹ ਵੀ ਰੱਬ ਦੀ ਦ੍ਰਿਸ਼ਟੀ ਕਰਕੇ, ਚੰਗੇ ਭਾਗਾਂ ਨਾਲ ਮਿਲਿਆ ਹੈ॥

The account is read; by the Grace of the True Godand good karma, the Perfect God is obtained.

10674 ਨਾਨਕ ਨਾਮੁ ਮਹਾ ਰਸੁ ਮੀਠਾ ਗੁਰਿ ਪੂਰੈ ਸਚੁ ਪਾਇਆ ੪॥੨॥



Naanak Naam Mehaa Ras Meethaa Gur Poorai Sach Paaeiaa ||4||2||

नानक नामु महा रसु मीठा गुरि पूरै सचु पाइआ ॥४॥२॥

ਸਤਿਗੁਰ ਨਾਨਕ ਜੀ ਦੀ ਰੱਬੀ ਬਾਣੀ ਅੰਮ੍ਰਿੰਤ ਰਸ ਹੈ। ਸਪੂਰਨ ਸਤਿਗੁਰ ਪ੍ਰਭੂ ਜੀ ਮੈਨੂੰ ਹਾਂਸਲ ਹੋ ਗਏ ਹਨ||4||2||

Sathigur Nanak, the Nectar of the Name is so sweet. Through the Perfect True Guru, it is obtained. ||4||2||

10675 ਰਾਗੁ ਗਉੜੀ ਪੂਰਬੀ ਛੰਤ ਮਹਲਾ



Raag Gourree Poorabee Shhanth Mehalaa 3

रागु गउड़ी पूरबी छंत महला

ਸਤਿਗੁਰ ਅਮਰਦਾਸ ਤੀਜੇ ਪਾਤਸ਼ਾਹ ਜੀ ਦੀ ਬਾਣੀ ਹੈ ਗਉੜੀ ਮਹਲਾ 3

Sathigur Amar Das Raag Gauree Poorbee, Chhant, Third Mehl 3

10676 ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ



Ik Oankaar Sathinaam Karathaa Purakh Guraprasaadh ||

सतिनामु करता पुरखु गुरप्रसादि



ਰੱਬ ਇੱਕ ਹੈ। ਉਹ ਭਗਵਾਨ ਸ੍ਰਿਸਟੀ ਬਣਾਂਕੇ, ਸੰਭਾਲ ਕੇ ਪਾਲ ਰਿਹਾ ਹੈ। ਮਾਰ ਵੀ ਰਿਹਾ ਹੈ। ਦੁਨੀਆਂ ਨੂੰ ਚਲਾ ਰਿਹਾ ਹੈ। ਸਤਿਗੁਰ ਜੀ ਦੀ ਬਾਣੀ ਵੱਲ ਸੁਰਤੀ ਕਰਨ ਪੜ੍ਹਨ, ਸੁਣਨ ਨਾਲ ਮਿਲਦਾ ਹੈ॥

One Universal Creator God. Truth Is The Name. Creative Being Personified. By Sathigur's Grace:

10677 ਸਾ ਧਨ ਬਿਨਉ ਕਰੇ ਜੀਉ ਹਰਿ ਕੇ ਗੁਣ ਸਾਰੇ



Saa Dhhan Bino Karae Jeeo Har Kae Gun Saarae ||

सा धन बिनउ करे जीउ हरि के गुण सारे



ਜਿਸ ਨੂੰ ਰੱਬ ਦਾ ਪਿਆਰ ਜਾਗਦਾ ਹੈ, ਉਹੀ ਤਰਲਾ ਕਰਦਾ ਹੈ। ਰੱਬ ਦੇ ਕੰਮਾਂ ਨੂੰ ਯਾਦ ਕਰਕੇ ਪ੍ਰਸੰਸਾ ਕਰਦਾ ਹੈ॥

The soul-bride offers her prayers to her Dear God, she dwells upon His Glorious Virtues.

10678 ਖਿਨੁ ਪਲੁ ਰਹਿ ਸਕੈ ਜੀਉ ਬਿਨੁ ਹਰਿ ਪਿਆਰੇ



Khin Pal Rehi N Sakai Jeeo Bin Har Piaarae ||

खिनु पलु रहि सकै जीउ बिनु हरि पिआरे



ਭੋਰਾ ਵੀ ਸਮਾਂ ਰੱਬ ਤੋਂ ਬਗੈਰ, ਨਹੀਂ ਸਰਦਾ, ਜਿਉ ਨਹੀਂ ਸਕਦੇ ਜੀ॥

Cannot live without her Beloved God, for a moment, even for an instant.

10679 ਬਿਨੁ ਹਰਿ ਪਿਆਰੇ ਰਹਿ ਸਾਕੈ ਗੁਰ ਬਿਨੁ ਮਹਲੁ ਪਾਈਐ



Bin Har Piaarae Rehi N Saakai Gur Bin Mehal N Paaeeai ||

बिनु हरि पिआरे रहि साकै गुर बिनु महलु पाईऐ



ਪਿਆਰੇ ਰੱਬ ਤੋਂ ਬਗੈਰ, ਜਿਉ ਨਹੀਂ ਸਕਦੇ ਜੀ ਸਤਿਗੁਰ ਜੀ ਬਗੈਰ, ਰੱਬ ਦਾ ਘਰ ਨਹੀਂ ਮਿਲਦਾ॥

Cannot live without her Beloved God without the Sathigur, the Mansion of His Presence is not found.

10680 ਜੋ ਗੁਰੁ ਕਹੈ ਸੋਈ ਪਰੁ ਕੀਜੈ ਤਿਸਨਾ ਅਗਨਿ ਬੁਝਾਈਐ



Jo Gur Kehai Soee Par Keejai Thisanaa Agan Bujhaaeeai ||

जो गुरु कहै सोई परु कीजै तिसना अगनि बुझाईऐ



ਸਤਿਗੁਰ ਜੀ ਦੀ ਰੱਬੀ ਬਾਣੀ, ਗੁਣ ਦੱਸ ਰਹੀ ਹੈ। ਉਹੀ ਜੀਵਨ ਵਿੱਚ ਕਰੀਏ। ਲਾਲਚ ਮੁੱਕ ਜਾਂਦੇ ਹਨ

Whatever the Sathigur says, she should surely do, to extinguish the fire of desire.

10681 ਹਰਿ ਸਾਚਾ ਸੋਈ ਤਿਸੁ ਬਿਨੁ ਅਵਰੁ ਕੋਈ ਬਿਨੁ ਸੇਵਿਐ ਸੁਖੁ ਪਾਏ



Har Saachaa Soee This Bin Avar N Koee Bin Saeviai Sukh N Paaeae ||

हरि साचा सोई तिसु बिनु अवरु कोई बिनु सेविऐ सुखु पाए



ਦੁਨੀਆਂ ਉਤੇ, ਸੁਖ, ਦਾਤਾਂ ਦੇਣ ਵਾਲਾ, ਇੱਕ ਭਗਵਾਨ ਹੀ ਹੈ, ਉਸ ਤੋਂ ਬਗੈਰ ਹੋਰ ਕੋਈ ਨਹੀਂ ਹੈ। ਰੱਬ-ਰੱਬ ਕੀਤੇ ਬਗੈਰ, ਜੀਵਨ ਦਾ ਅੰਨਦ ਨਹੀਂ ਬੱਣਦਾ॥

The God is True there is no one except Him. Without serving Him, peace is not found.

10682 ਨਾਨਕ ਸਾ ਧਨ ਮਿਲੈ ਮਿਲਾਈ ਜਿਸ ਨੋ ਆਪਿ ਮਿਲਾਏ ੧॥



Naanak Saa Dhhan Milai Milaaee Jis No Aap Milaaeae ||1||

नानक सा धन मिलै मिलाई जिस नो आपि मिलाए ॥१॥

ਸਤਿਗੁਰ ਨਾਨਕ ਜੀ ਦੁਆਰਾ, ਉਹੀ ਬੰਦਾ ਰੱਬ ਨੂੰ ਮਿਲ ਸਕਦਾ ਹੈ। ਜਿਸ ਨੂੰ ਰੱਬ ਆਪ ਮਿਲਣਾਂ ਚਹੁੰਦਾ ਹੈ ||1||

SathigurNanak, that soul-bride, whom the God Himself unites, is united with Him, He Himself merges with her. ||1||

10683 ਧਨ ਰੈਣਿ ਸੁਹੇਲੜੀਏ ਜੀਉ ਹਰਿ ਸਿਉ ਚਿਤੁ ਲਾਏ



Dhhan Rain Suhaelarreeeae Jeeo Har Sio Chith Laaeae ||

धन रैणि सुहेलड़ीए जीउ हरि सिउ चितु लाए



ਉਨਾਂ ਦੀ ਜਿੰਦਗੀ ਦੀ ਰਾਤ, ਸੌਖੀ ਅੰਨਦ ਵਾਲੀ ਬੱਣ ਜਾਂਦੀ ਹੈ। ਜੋ ਬੰਦੇ ਰੱਬ ਨਾਲ. ਮਨ ਲਾ ਕੇ ਰੱਖਦੇ ਹਨ॥

The life-night of the soul-bride is blessed and joyful, when she focuses her consciousness on her Dear God .

10684 ਸਤਿਗੁਰੁ ਸੇਵੇ ਭਾਉ ਕਰੇ ਜੀਉ ਵਿਚਹੁ ਆਪੁ ਗਵਾਏ



Sathigur Saevae Bhaao Karae Jeeo Vichahu Aap Gavaaeae ||

सतिगुरु सेवे भाउ करे जीउ विचहु आपु गवाए



ਸਤਿਗੁਰ ਰੱਬ ਜੀ ਨਾਲ ਪਿਆਰ ਕਰਕੇ, ਆਪਣੇ-ਆਪ ਨੂੰ ਮਿੱਟਾ ਦਈਏ॥

Serves the True Sathigur God with love, she eradicates selfishness from within.

10685 ਵਿਚਹੁ ਆਪੁ ਗਵਾਏ ਹਰਿ ਗੁਣ ਗਾਏ ਅਨਦਿਨੁ ਲਾਗਾ ਭਾਓ



Vichahu Aap Gavaaeae Har Gun Gaaeae Anadhin Laagaa Bhaaou ||

विचहु आपु गवाए हरि गुण गाए अनदिनु लागा भाओ



ਆਪਣੇ-ਆਪ ਨੂੰ ਮਿੱਟਾ ਕੇ, ਰੱਬ ਦੇ ਕੰਮਾਂ ਦੀ ਪ੍ਰਸੰਸਾ ਕਰਨ ਨਾਲ, ਹਰ ਸਮੇਂ ਰੱਬ ਨਾਲ ਪਿਆਰ ਬੱਣ ਜਾਂਦਾ ਹੈ॥

Eradicating selfishness and conceit from within, and singing the Glorious Praises of the God, she is in love with the God, night and day.

10686 ਸੁਣਿ ਸਖੀ ਸਹੇਲੀ ਜੀਅ ਕੀ ਮੇਲੀ ਗੁਰ ਕੈ ਸਬਦਿ ਸਮਾਓ



Sun Sakhee Sehaelee Jeea Kee Maelee Gur Kai Sabadh Samaaou ||

सुणि सखी सहेली जीअ की मेली गुर कै सबदि समाओ

ਮੇਰੇ ਦੋਸਤੋ ਸੁਣੋ, ਮਨ ਨੂੰ ਪਿਆਰਾ ਲੱਗਣ ਵਾਲਾ ਰੱਬ, ਸਤਿਗੁਰ ਜੀ ਦੀ ਰੱਬੀ ਦੀ ਬਾਣੀ ਵਿੱਚ ਹੈ॥



Listen, dear friends and companions of the soul immerse yourselves in the Word of the Sathigur

's Shabad.

10687 ਹਰਿ ਗੁਣ ਸਾਰੀ ਤਾ ਕੰਤ ਪਿਆਰੀ ਨਾਮੇ ਧਰੀ ਪਿਆਰੋ



Har Gun Saaree Thaa Kanth Piaaree Naamae Dhharee Piaaro ||

हरि गुण सारी ता कंत पिआरी नामे धरी पिआरो



ਜੋ ਰੱਬ ਦੇ ਨਾਂਮ, ਕੰਮਾਂ ਦੀ ਪ੍ਰਸੰਸਾ ਕਰਦਾ ਹੈ। ਉਹ ਪਿਆਰੇ ਪ੍ਰਭੂ ਪਤੀ ਦਾ ਮਨ ਮੋਹ ਲੈਂਦੀ ਹੈ॥

Dwell upon the Lord's Glories, and you shall be loved by your Husband, embracing love for the Naam, the Name of the God.

10688 ਨਾਨਕ ਕਾਮਣਿ ਨਾਹ ਪਿਆਰੀ ਰਾਮ ਨਾਮੁ ਗਲਿ ਹਾਰੋ ੨॥



Naanak Kaaman Naah Piaaree Raam Naam Gal Haaro ||2||

नानक कामणि नाह पिआरी राम नामु गलि हारो ॥२॥

ਸਤਿਗੁਰ ਨਾਨਕ ਜੀ ਨੂੰ ਉਹ ਭਗਤ ਪਿਆਰੇ ਲਗਦੇ ਹਨ। ਜਿਸ ਨੇ ਰੱਬ ਦੇ ਨਾਂਮ ਦੀ ਮਾਲਾ ਜੱਪੀ ਹੈ ||2||

Sathigur Nanak, the soul-bride who wears the necklace of the God's Name around her neck is loved by her God. ||2||

Comments

Popular Posts