ਭਾਗ 12 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ

ਫੇਸਬੁੱਕ ਵਿਚੋਂ, ਆਪਦੀ ਐਸ਼ ਲਈ, ਮੁੰਡੇ ਲੱਭਦੀ ਰਹਿੰਦੀ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ



satwinder_7@hotmail.com

ਹਰਵੀਰ ਦਾ ਵਿੰਦਰ ਨੂੰ ਫੋਨ ਆ ਗਿਆ ਸੀ। ਉਸ ਨੇ ਕਿਹਾ, " ਤੇਰੇ ਨਾਲ ਜਰੂਰੀ ਗੱਲ ਕਰਨੀ ਸੀ। " ਵਿੰਦਰ ਨੇ ਪੁੱਛਿਆ, " ਕੀ ਮੇਰੇ ਵਿਆਹ ਵਾਲਾ ਸੂਟ ਤੂੰ ਤੋਹਫ਼ਾ ਦੇਣਾਂ ਚਹੁੰਦੀ ਹੈ? ਤੂੰ ਰਹਿੱਣ ਦੇ, ਗੁਰੂ ਕਹਿੰਦਾ, ਵਿਆਹ ਵਾਲਾ ਸੂਟ, ਉਸ ਨੇ ਆਪਦੇ ਕੋਲੋ ਦੇਣਾ ਹੈ। ਪੱਟੂ ਸੂਟਕੇਸ ਵਿੱਚ ਲਈ ਫਿਰਦਾ ਹੈ। " ਹਰਵੀਰ ਨੇ ਕਿਹਾ, " ਵਿਆਹ ਵਾਲੇ ਸੂਟ ਵਾਂਗ, ਇਸ ਦੇ, ਪਤਨੀ ਤੇ ਦੋ ਬੱਚੇ ਵੀ ਹਨ। " ਵਿੰਦਰ ਨੇ ਕਿਹਾ, " ਮੈਨੂੰ ਪਤਾ ਹੈ। ਇਹ ਕਨੇਡਾ, ਅਮਰੀਕਾ ਦਾ ਫੈਸ਼ਨ ਹੈ। ਮਤ੍ਰਰੇ, ਦੋ ਚਾਰ ਬੱਚੇ, ਆਂਮ ਜਿਹੀ ਗੱਲ ਹੈ। ਤੈਨੂੰ ਵੀ ਪਤਾ ਹੈ। ਗੋਰਿਆਂ ਦੇ, ਆਪਦੇ ਜੰਮੇ ਬੱਚੇ, ਪਤਾ ਨਹੀਂ ਕਿਥੇ ਹੁੰਦੇ ਹਨ? ਹੋਰ ਦੂਜਾ ਕਰਕੇ, ਉਸ ਦੇ, ਕਿਸੇ ਹੋਰ ਤੋ, ਬੱਣਾਏ ਬੱਚੇ ਪਾਲਦੇ ਰਹਿੰਦੇ ਹਨ। ਆਪ ਨੂੰ ਮੌਡਰਨ ਸਮਝ ਕੇ, ਗਰਲ-ਬੁਆਏ ਫ੍ਰਿੰਡ ਬੱਣਾ ਕੇ ਰਹਿੰਦੇ ਹਨ। ਅਸੀਂ ਕਿਹੜਾ ਕਿਸੇ ਤੋਂ ਘੱਟ ਹਾਂ? ਹਰਵੀਰ ਕੀ ਤੂੰ ਕੁੱਝ ਹੋਰ ਕਿੱਹਣਾਂ ਹੈ? ਗੁਰੀ ਨੂੰ ਕੁੱਝ ਮੇਰੇ ਬਾਰੇ ਦੱਸਣਾਂ ਹੈ, ਤਾਂ ਮੈਂ ਉਸ ਨਾਲ ਗੱਲ ਕਰਾਵਾਂ। ਸੱਚ ਉਹ ਬੱਕਰਾ ਬੱਣਾਉਣ ਲਈ, ਮਸਾਲਾ ਭੁੰਨ ਰਿਹਾ ਹੈ। ਨਾਲੇ ਫੇਸਬੁੱਕ ਵੀ ਦੇਖ ਰਿਹਾ ਹੈ। ਉਸੇ ਉਤੇ ਸੁਨੇਹਾ ਭੇਜ ਦੇ। " ਹਰਵੀਰ ਦੀ ਕੋਈ ਪੇਸ਼ ਨਾਂ ਗਈ। ਮਰਦ ਦੇ, ਬੱਚਿਆ ਦਾ ਕੋਈ ਹਿਸਾਬ ਨਹੀਂ ਲਾ ਸਕਦਾ। ਕੀ ਪਤਾ ਕਿਥੇ-ਕਿਥੇ ਦੁਪੱਟਾ ਵਿਛਾ ਲੈਂਦੇ ਹਨ। ਇੰਨਾਂ ਮਰਦਾਂ ਨੂੰ, ਆਪ ਨੂੰ ਯਾਦ ਨਹੀਂ ਰਹਿੰਦਾ। ਜਿੰਦਗੀ ਵਿੱਚ ਕੀ-ਕੀ ਰੰਗ ਲਾਉਂਦੇ ਫਿਰਦੇ ਹਨ? ਇੱਕ ਬਾਰ ਕ੍ਰਿਸ਼ਨ ਭਗਵਾਨ ਦੀਆਂ ਗੱਲਾਂ ਕਰਨ ਲੱਗ ਗਏ। ਬਈ ਉਹ ਤਾਂ ਭਗਵਾਨ ਸੀ। ਤਾਂ ਇੰਨੀਆਂ ਗੋਪੀਆਂ ਸਨ। ਲੋਕ ਉਸ ਦੇ, ਅੱਗੇ ਪਿਛੇ ਘੁੰਮਦੇ ਗਿੱਣ ਲੈਂਦੇ ਹਨ। ਆਮ ਮਰਦ ਦੇ ਪਿਛੇ ਕੌਣ ਫਿਰਦਾ ਹੈ? ਇਸ ਦੀਆਂ ਕੌਣ-ਕੌਣ ਦੇਵ ਦਾਸੀਆਂ ਹਨ। ਬਚਪੱਨ ਦੀਆਂ ਖੇਡਾ ਤੋਂ ਲੈ ਕੇ, ਸਕੂਲ, ਕਾਲਜ, ਨੌਕਰੀ, ਆਂਢ-ਗੁਆਢ, ਰਾਸਤੇ ਵਿੱਚ ਗਿੱਣਤੀ ਹੀ ਨਹੀਂ ਹੈ। ਅੱਗਲੀਆਂ ਵੀ ਪਰਦੇ ਢੱਕ ਲੈਂਦੀਆਂ ਹਨ। ਬਹੁਤੀਆਂ ਬੱਚਾ ਗਿਰਾ ਦਿੰਦੀਆਂ ਹਨ। ਜੋ ਵਿਆਹੀਆਂ ਹੋਈਆਂ, ਹਰਾ ਘਾਹ ਚਾਰਦੀਆਂ ਫਿਰਦੀਆਂ ਹਨ। ਉਹ ਵਿੱਚੇ ਮਿਸਾ ਜਿਹਾ ਟੱਬਰ ਬੱਣਾਂ ਕੇ, ਕੰਮ ਚਲਾ ਦਿੰਦੀਆਂ ਹਨ। ਕਿਹੜਾ ਪਤਾ ਲੱਗਦਾ ਹੈ? ਜਿਹੜਾ ਪਿਉ ਵਰਗਾ ਨਹੀਂ ਲੱਗਦਾ। ਉਸ ਨੂੰ ਭੁਆਂ, ਮਾਸੀ, ਦਾਦੇ, ਨਾਨੇ ਵਰਗਾ ਕਹਿੱਣ ਲੱਗ ਜਾਂਦੀਆਂ ਹਨ।

ਗੁਰੀ ਨੇ ਫੇਸਬੁੱਕ ਖੋਲੀ ਸੀ। ਉਹ ਹਨੀ ਦਾ ਪੇਜ਼ ਦੇਖ ਰਿਹਾ ਸੀ। ਵਿੰਦਰ ਨੇ ਉਸ ਦੀਆਂ ਫੋਟੋਆਂ ਨੂੰ ਦੇਖਿਆ। ਉਸ ਦੇ ਜੋ ਟੀ-ਸ਼ਰਟ ਪਾਈ ਹੋਈ ਸੀ। ਇਸ ਤਰਾ ਦੀ ਸੀ। ਉਸ ਦੀਆਂ ਛਾਂਤੀਆਂ, ਉਸ ਵਿਚੋਂ ਦੀ ਬਾਹਰ ਨੂੰ ਆਉਣ ਨੂੰ ਫਿਰਦੀਆਂ ਸਨ। ਐਸੀਆਂ ਉਪਰ ਨੂੰ ਚੱਕ ਕੇ, ਪਤਲੀ ਜਿਹੀ ਟੀ-ਸ਼ਰਟ ਦੇ ਗਲ਼ੇ ਉਪਰ, ਚਾੜੀਆਂ ਹੋਈਆਂ ਸਨ। ਜੋ ਨਾਲ ਸਲੈਕਸ ਪਾਈ ਹੋਈ ਸੀ। ਪੱਟਾਂ-ਲੱਤਾਂ ਨਾਲ ਚੂਬੜੀ ਹੋਈ ਸੀ। ਪੈਂਟੀ ਦਾ ਰੰਗ ਐਸਾ ਸੀ। ਉਸ ਦੀ ਚਮੜੀ ਵਰਗਾ ਸੀ। ਦੇਖਣ ਵਾਲੇ ਨੂੰ ਲੱਗਦਾ ਸੀ ਨੰਗੀ ਖੜ੍ਹੀ ਹੈ। ਵਿੰਦਰ ਨੇ ਗੁਰੀ ਨੂੰ ਪੁੱਛਿਆ, " ਇਹ ਜ਼ਨਾਨੀ ਕੌਣ ਹੈ? " ਗੁਰੀ ਨੇ ਕਿਹਾ, " ਇਹ ਟਰਾਟੋ ਵਾਲੀ ਹਨੀ ਹੈ। " ਇਸ ਨਾਲ ਬਹੁਤ ਚਿਰ ਦੀ ਯਾਰੀ ਹੈ। " ਵਿੰਦਰ ਨੇ ਝੱਟ ਕਿਹਾ, " ਉਹੋ, ਇਹ ਹੈ, ਟਰਾਟੋ ਵਾਲੀ ਹਨੀ। " ਵਿੰਦਰ ਨੂੰ ਚੇਤਾ ਆ ਗਿਆ। ਵਿੰਦਰ ਨੇ ਸੋਚਿਆ, ਇਹ ਤੂੰ ਕੀ ਕੀਤਾ? ਇਸੇ ਬਾਰੇ, ਗੁਰੀ ਨੇ, ਕਾਪੀ ਵਿੱਚ ਲਿਖਿਆ ਹੈ। ਗੁਰੀ ਨੇ ਪੁੱਛਿਆ, " ਕੀ ਤੂੰ ਇਸ ਜ਼ਨਾਨੀ ਨੂੰ ਜਾਂਣਦੀ ਹੈ? " ਵਿੰਦਰ ਨੇ ਨਾਂ ਵਿੱਚ ਸਿਰ ਮਰ ਦਿੱਤਾ। ਗੁਰੀ ਨੇ ਗੱਲ ਅੱਗੇ ਚਾਲੂ ਰੱਖੀ। ਉਸ ਨੇ ਕਿਹਾ, " ਇਸ ਦਾ ਪਤੀ ਭਾਵੇ, ਸਾਨ੍ਹ ਵਰਗਾ ਹੈ। ਪਤੀ ਨੂੰ ਇਹ ਟਿੱਚ ਨਹੀਂ ਸੱਮਝਦੀ। ਇਸ ਦੇ ਦੋ ਬੱਚੇ ਬਰਾਬਰ ਦੇ ਹਨ। ਪਰ ਇਸ ਦਾ ਇਹੀ ਸੁਭਾਅ ਹੈ। ਫੇਸਬੁੱਕ ਵਿਚੋਂ, ਆਪਦੀ ਐਸ਼ ਲਈ, ਮੁੰਡੇ ਲੱਭਦੀ ਰਹਿੰਦੀ ਹੈ। ਮੇਰੀ ਵੀ ਇਸ ਨਾਲ ਕੁੰਡੀ ਲੱਗ ਗਈ ਸੀ। ਮੈਨੂੰ ਅਰਾਮ ਕਰਨ ਲਈ, ਰੋਟੀ ਖਾਣ ਲਈ ਅੱਡਾ ਚਾਹੀਦਾ ਸੀ। ਇਸ ਨੂੰ ਮਰਦ ਚਾਹੀਦਾ ਸੀ। ਮੇਰਾ ਬਹੁਤ ਤਿਉ ਕਰਦੀ ਹੈ। ਪਿਛੇ ਫੋਨ ਕਰਦੀ ਰਹਿੰਦੀ ਹੈ। ਮੇਰੇ ਕੱਪੜੇ ਵੀ ਧੋ ਦਿੰਦੀ ਹੈ। " ਵਿੰਦਰ ਨੇ ਕਿਹਾ, " ਕੱਪੜੇ ਤਾਂ ਆਪਣੇ ਤੇ ਸੀਤਾ ਕੇ ਵੀ, ਧੋਣ ਵਾਲੇ ਹਨ। ਤੇਰੇ ਟਰੱਕ ਵਿੱਚ ਹੀ ਰੱਖ ਦਿੰਦੀ ਹਾਂ। ਹਨੀ ਤੋਂ ਧੁਆ ਲਿਆਈ। ਟਰਾਂਟੋ ਸਬਜ਼ੀ ਵੀ ਸਸਤੀ ਹੈ। ਸਾਡੇ ਲਈ ਵੀ, ਉਸੇ ਤੋਂ, ਸਬਜ਼ੀ ਵੀ ਬਣਵਾ ਕੇ ਲੈ ਆਇਆ ਕਰ। ਜੇ ਮਰਦ ਦੀਆਂ ਬਹੁਤੀਆਂ ਜ਼ਨੀਆਂ ਹੋਣ, ਕੰਮ ਵੰਡ ਕੇ ਹੋ ਜਾਂਦਾ ਹੈ। ਜਿੱਦਣ ਜੁੱਤੀਆਂ ਪੈਣ ਲੱਗ ਗਈਆਂ। ਸਿਰ ਦਾ ਕੋਈ ਵਾਲ ਨਹੀਂ ਦਿਸਣਾਂ। ਅੱਗਲੀਆਂ ਕੋਲ ਖੜ੍ਹ ਕੇ, ਕੁੱਟਾ ਵੀ ਦਿੰਦੀਆਂ। ਮਿਰਜ਼ੇ ਦਾ ਹਾਲ ਸੋਚ ਲੈ ਕੀ ਬੱਣਿਆਂ ਸੀ ? ਮੇਰੇ ਵੱਲੋ ਹੋਰ ਦੋ ਚਾਰ ਲੱਭ ਲੈ। ਮੈਨੂੰ ਘੱਟ ਤੰਗ ਕਰਿਆ ਕਰੇਗਾ। "

Comments

Popular Posts