ਰੱਬ ਨੂੰ ਚੇਤੇ ਕਰਨ ਦੀ ਸੋਜੀ ਨਹੀਂ ਜਾਂਣਦੇ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

20/4/ 2013. 246

ਔਰਤ ਮਰਦ ਇੱਕ ਦੂਜੇ ਦੇ ਮੋਹ ਵਿੱਚ ਸਰੀਰਕ ਸੁਖ ਲਈ ਲੱਗੇ ਹਨ। ਰੱਬ ਨੂੰ ਚੇਤੇ ਕਰਨ ਦੀ ਸੋਜੀ ਨਹੀਂ ਜਾਂਣਦੇ। ਮਾਂ-ਪਿਉ, ਪੁੱਤਰ, ਭਾਈ ਨਾਲ ਬਹੁਤ ਪ੍ਰੇਮ ਹੁੰਦਾ ਹੈ। ਮੋਹ ਦੇ ਸਾਗਰ ਵਿੱਚ ਬਗੈਰ ਪਾਣੀ ਤੋਂ ਡੁੱਬ ਜਾਂਦੇ ਹਨ। ਆਪਣਾਂ ਅਸਲੀ ਮੱਕਸਦ ਨਹੀਂ ਪਹਿਚਾਣਦਾ। ਦੁਨੀਆਂ ਨੂੰ ਹੰਕਾਰ ਦੇ ਰੋਗ ਲੱਗਾ ਹੈ। ਜੋ ਦੁਨੀਆਂ ਉਤੇ ਜੰਮਿਆ ਹੈ। ਉਸ ਨੇ ਮਰਨਾਂ ਹੈ। ਸਤਿਗੁਰ ਦੀ ਬਾਣੀ ਬਿਚਾਰਨ ਵਾਲੇ, ਇਸ ਤੇ ਅੱਗਲੀ ਦੁਨੀਆਂ ਵਿੱਚ ਅਮਰ ਰਹਿੰਦੇ ਹਨ। ਸਤਿਗੁਰ ਦਾ ਪਿਆਰਾ ਭਗਤ ਰੱਬੀ ਦੀ ਬਾਣੀ ਬਿਚਾਰਦਾ ਹੈ। ਉਹ ਆਪ ਤੇ ਆਪਦੇ ਪਰਿਵਾਰ, ਨੇੜੇ ਦੇ ਸਬ ਸਾਥੀਆਂ ਨੂੰ ਭਵਜੱਲ ਪਾਰ ਕਰਾ ਦਿੰਦਾ ਹੈ। ਸਤਿਗੁਰ ਨਾਨਕ ਨਾਮ ਦੀ ਰੱਬੀ ਦੀ ਬਾਣੀ, ਜਿਸ ਮਨ ਅੰਦਰ ਬਿਚਾਰੀ, ਸੁਣੀ ਜਾਂਦੀ ਹੈ। ਉਹ ਪਿਆਰਾ ਭਗਤ, ਰੱਬ ਨੂੰ ਮਿਲ ਲੈਂਦਾ ਹੈ। ਰੱਬ ਨੂੰ ਯਾਦ ਕਰਨ ਬਗੈਰ, ਕਿਸੇ ਨੇ ਨਹੀਂ ਬਚਣਾ। ਇਹ ਸੰਸਾਰ ਡਰਾਮੇ ਦੀ ਸਟੇਜ ਹੈ। ਰੱਬ ਜੋ ਹਰ ਸਮੇਂ ਰਹਿੱਣ ਵਾਲਾ ਹੈ। ਉਸ ਪ੍ਰਭੂ ਨੂੰ ਚੇਤੇ ਕਰਕੇ ਇੱਕਠਾ ਕਰੀਏ। ਰੱਬ ਦੇ ਨਾਂਮ ਦਾ ਸੌਂਦਾ ਹਰ ਸਮੇਂ ਰਹਿੱਣ ਵਾਲਾ ਹੈ। ਜਿਸ ਤੱਕ ਪਹੁੰਚ ਨਹੀਂ ਸਕਦੇ, ਉਹ ਬਹੁਤ ਵੱਡਾ ਤੇ ਬੇਅੰਤ ਸ਼ਕਤੀ ਸ਼ਾਲੀ, ਗੁਣਾਂ ਵਾਲਾ ਹੈ।

ਉਸ ਰੱਬ ਦੇ ਨਾਂਮ ਦਾ ਸੌਂਦੇ ਨੂੰ ਸਤਿਗੁਰ ਦੇ ਰੱਬੀ ਬਾਣੀ ਦੇ ਗੁਣਾਂ ਨਾਲ ਨਾਮ ਦੀ ਦੋਲਤ ਪਾ ਸਕਦੇ ਹਾਂ। ਰੱਬੀ ਬਾਣੀ ਦੀ ਚਾਕਰੀ, ਧਿਆਨ ਲਾਉਣ ਨਾਲ, ਪ੍ਰੇਮ ਵਿੱਚ ਪੈਦਾ ਹੁੰਦੀ ਹੈ। ਆਪਣੇ ਆਪ ਨੂੰ ਮਾਰ ਮੁੱਕਾਉਣਾਂ ਪੈਦਾ ਹੈ। ਮੈਂ ਬਗੈਰ ਅੱਕਲ ਤੋਂ, ਬੇਸਮਝ ਹਾਂ। ਧੰਨ ਦੇ ਲਾਲਚ ਵਿੱਚ ਲੱਗ ਗਿਆ ਹਾਂ। ਇਸ ਤੋਂ ਬਚਣ ਦਾ ਸਤਿਗੁਰ ਜੀ ਰਸਤਾ ਦਿਖਾਉਂਦੇ ਹਨ। ਸਤਿਗੁਰ ਨਾਨਕ ਦੇ ਪਿਆਰੇ ਭਗਤ ਨੂੰ, ਰੱਬੀ ਬਾਣੀ ਦੇ ਸ਼ਬਦ ਪਿਆਰੇ ਲੱਗਦੇ ਹਨ। ਉਹ ਆਪਣਾਂ ਜੀਵ ਵੈਸਾ ਹੀ ਬੱਣਾਂ ਲੈਂਦੇ ਹਨ। ਉਹ ਦਿਨ ਰਾਤ ਰੱਬ ਦੇ ਕੰਮਾਂ ਦੀ ਪ੍ਰਸੰਸਾ ਕਰਦੇ ਹਨ।ਆਪ ਹੀ ਜੀਵਾਂ ਤੋਂ ਸਾਰਾ ਕੁੱਝ ਪ੍ਰਭੂ ਕਰਉਂਦਾ ਹੈ। ਆਪ ਹੀ ਰੱਬੀ ਬਾਣੀ ਦੇ ਸ਼ਬਦਾਂ ਨਾਲ ਸਿਆਣੇ ਬਦਣਾਂ ਦਿੰਦਾ ਹੈ। ਰੱਬ ਸਤਿਗੁਰੁ ਜੀ ਆਪ ਹੀ ਆਪੇ ਬੰਦਿਆਂ ਨੂੰ ਰੱਬੀ ਬਾਣੀ ਦੇ ਸ਼ਬਦਾਂ ਨਾਲ ਪਿਆਰ ਬੱਣਾਉਂਦੇ ਹਨ। ਰੱਬ ਸਤਿਗੁਰੁ ਜੀ ਜੁਗੁ ਜੁਗੁ, ਦੁਨੀਆਂ ਦੇ ਸ਼ੁਰੂ ਤੋਂ, ਭਗਤਾਂ ਨੂੰ ਪ੍ਰੇਮ ਕਰਦੇ ਹਨ। ਰੱਬ ਸਤਿਗੁਰੁ ਜੀ ਜੁਗੁ ਜੁਗੁ ਤੋਂ, ਦੁਨੀਆਂ ਦੇ ਸ਼ੁਰੂ ਤੋਂ, ਭਗਤਾਂ ਨੂੰ ਪ੍ਰੇਮ ਕਰਦੇ ਹਨ। ਆਪ ਹੀ ਰੱਬ ਮੱਤ ਦਿੰਦਾ ਹੈ। ਆਪ ਹੀ ਪਿਆਰੇ ਹਰਿ ਦਾ ਨਾਂਮ ਚੇਤੇ ਕਰਾਉਂਦਾ ਹੈ। ਪ੍ਰਭੂ ਆਪ ਹੀ ਦਾਤਾਂ ਨੂੰ ਦਿੰਦਾ ਹੈ। ਆਪੇ ਮੁਸ਼ਕਲਾਂ ਵਿੱਚ, ਪਰਖਾਂ ਵਿੱਚ ਪਾ ਕੇ, ਬਾਹਰ ਕਰਦਾ। ਆਪ ਹੀ ਗੁਣ ਦੇ ਕੇ, ਆਪਦਾ ਗੁਲਾਮ ਬੱਣਾਂ ਲੈਂਦਾ ਹੈ। ਆਪ ਹੀ ਚੰਗੇ ਕੰਮ ਕਰਨ ਦੀ ਮੱਤ ਦਾਨ ਦਿੰਦਾ ਹੈ। ਆਪ ਹੀ ਰੱਬ ਮਾੜੇ ਕੰਮ-ਪਾਪ ਬਖ਼ਸ਼ ਦਿੰਦਾ ਹੈ। ਮਨ ਵਿੱਚ ਆਪਦਾ ਨਾਮ ਦ੍ਰਿੜ-ਚੇਤੇ ਕਰਾਂਉਂਦਾ ਹੈ। ਸਤਿਗੁਰ ਨਾਨਕ ਜੀ, ਪ੍ਰਭੂ ਜੀ ਤੋਂ, ਹਰ ਸਮੇਂ ਕੁਰਬਾਨ ਜਾਂਦਾਂ ਹਾਂ। ਉਹੀ ਸਾਰਾ ਕੁੱਝ ਕਰਦਾ, ਕਰਾਂਉਂਦਾ ਹੈ। ਤੂੰ ਜਿੰਦ ਮੇਰੀਏ, ਸਤਿਗੁਰ ਜੀ ਦੀ ਗੁਲਾਮੀ ਕਰ, ਰੱਬੀ ਬਾਣੀ ਨੂੰ ਜੱਪਿਆ ਕਰ। ਮੇਰੇ ਮਨ ਤੇਰੀ ਬਾਹਰ ਜਾਂਣ ਦੀ ਭੱਟਕਣਾਂ ਨਹੀਂ ਰਹੇਗੀ। ਤੂੰ ਆਪਦੇ ਤਨ-ਮਨ ਵਿੱਚੋਂ ਹੀ ਰੱਬ ਨੂੰ ਹਾਜ਼ਰ ਦੇਖ ਲਵੇਗੀ। ਗੁਰੂ ਦੀ ਚਾਕਰੀ ਕਰਨੀ ਬਹੁਤ ਅਸਾਨ ਹੈ। ਅੰਨਦ ਦੇਣ ਵਾਲੀ ਹੈ। ਜਿਸ ਕੋਲੋ ਰੱਬ ਆਪ ਕਰਾਉਣੀ ਚਹੁੰਦਾ ਹੈ। ਉਸ ਰੱਬ ਦੇ ਪਿਆਰੇ ਦੇ ਅੰਦਰ ਰੱਬ ਦਾ ਨਾਂਮ ਬੀਜਿਆ ਜਾਂਦਾ ਹੈ। ਰੱਬ ਦਾ ਨਾਂਮ ਹੀ ਅੰਦਰੋਂ ਫੁੱਟਦਾ ਹੈ। ਰੱਬ ਦਾ ਨਾਂਮ ਹੀ ਮਨ ਅੰਦਰ ਮਹਿਸੂਸ ਹੁੰਦਾ ਹੈ॥ ਰੱਬ ਦਾ ਨਾਂਮ ਮਨ ਵਿੱਚ ਚਿਤਾਰਿਆ ਜਾਂਦਾ ਹੈ। ਉਹੀ ਉਬਰ ਦਾ ਹੈ। ਉਹੀ ਰੱਬ ਦਾ ਨਾਂਮ ਮਨ ਵਿੱਚ ਟਿੱਕ ਜਾਂਦਾ ਹੈ। ਸਤਿਗੁਰ ਨਾਨਕ ਜੀ ਦੀ ਰੱਬੀ ਬਾਣੀ ਨਾਲ, ਸਾਰੇ ਪਾਸੇ ਪ੍ਰਸੰਸਾ ਮਿਲਦੀ ਹੈ। ਪਿਛਲੇ ਕਰਮਾਂ ਦਾ ਭਾਗ ਲਿਖਿਆ ਮਿਲਿਆ ਹੁੰਦਾ ਹੈ। ਰੱਬ ਦੀ ਬਾਣੀ ਦੇ ਸ਼ਬਦ ਮਿੱਠੇ ਹਨ। ਜਦੋਂ ਤੂੰ ਪੜ੍ਹਨ, ਗਾਉਣ, ਸੁਣਨ ਲਗ ਗਿਆ। ਫੈਇਦਾ, ਸੁਆਦ ਆਉਣ ਨਾਲ, ਮਨ ਆਪੇ ਜੁੜ ਜਾਵੇਗਾ। ਮੇਰੀ ਜੀਭ ਤੂੰ, ਰੱਬ ਦੇ ਨਾਂਮ ਦਾ ਅੰਨਦ ਮਾਂਣ, ਹੋਰ ਦੁਨੀਆਂ ਦੇ ਰਸਾਂ ਦੇ ਸੁਆਦ ਛੱਡਦੇ। ਹਰ ਸਮੇਂ, ਜੀਭ ਰੱਬ ਦੇ ਨਾਂਮ ਦਾ ਅੰਨਦ ਮਾਂਣਦੀ ਹੈ। ਜਦੋਂ ਰੱਬ ਨੂੰ ਚੰਗਾ ਲੱਗਦਾ ਹੈ। ਫਿਰ ਸ਼ਬਦ ਪਿਆਰੇ ਲੱਗਦੇ ਹਨ। ਰੱਬ ਦੇ ਨਾਂਮ ਨੂੰ ਚੇਤੇ ਕਰਨ ਨਾਲ, ਹਰ ਸਮੇਂ ਅੰਨਦ ਬਣਿਆ ਰਹਿੰਦਾ ਹੈ। ਰੱਬ ਦੇ ਨਾਂਮ ਨਾਲ ਮਨ ਜੁੜ ਜਾਂਦਾ ਹੈ। ਰੱਬ ਦਾ ਨਾਂਮ ਮਨ ਵਿੱਚ ਚਿਤਾਰਿਆ ਹੀ, ਮਨ ਵਿੱਚ ਪਿਆਰ ਜਾਗਦਾ ਹੈ। ਰੱਬ ਦਾ ਨਾਂਮ ਚੇਤੇ ਕਰਨ ਨਾਲ ਦੁਨੀਆਂ ਦੇ ਲਾਲਚਾਂ ਵੱਲੋਂ ਧਿਆਨ ਹੱਟਦਾ ਹੈ। ਰੱਬ ਦਾ ਨਾਂਮ ਮਨ ਵਿੱਚ ਟਿੱਕ ਜਾਂਦਾ ਹੈ। ਰੱਬ ਨੂੰ ਮਿਲ ਹੁੰਦਾ ਹੈ। ਸਤਿਗੁਰ ਨਾਨਕ ਜੀ ਦੀ ਰੱਬੀ ਬਾਣੀ ਦੇ ਗੁਣਾਂ ਦੀ ਅੱਕਲ ਆਉਣ ਨਾਲ, ਪ੍ਰਭੂ ਆਪ ਹੀ ਆਪਦੇ ਨਾਲ ਮਿਲਾ ਲੈਂਦਾ ਹੈ। ਇਹ ਬੇਗਾਨੀ ਨੌਕਰੀ ਔਖੀ ਹੁੰਦੀ ਹੈ। ਜਿਸ ਕਰਕੇ, ਮਰਦ, ਔਰਤ ਨੂੰ ਛੱਡ ਕੇ, ਦੂਰ ਪ੍ਰਦੇਸ ਚਲਾ ਜਾਂਦਾ ਹੈ। ਜੇ ਰੱਬ ਨੂੰ ਛੱਡ ਕੇ, ਕਿਤੇ ਹੋਰ ਆਸ ਕਰਦੇ ਹਾਂ। ਅੰਨਦ ਨਹੀਂ ਮਿਲਦਾ। ਉਵੇ ਮਨ ਆਪਣਾਂ ਅਸਲੀ ਮਾਲਕ ਛੱਡ ਕੇ, ਮਾਇਆ ਦੇ ਲਾਲਚ ਵਿੱਚ ਭੱਟਕਦਾ ਫਿਰਦਾ ਹੈ। ਮਾਇਆ ਦੇ ਲਾਲਚ ਵਿੱਚ ਭੱਟਕਦਾ ਫਿਰਦਾ ਹੈ। ਵਹਿਮਾਂ ਡਰਾਂ ਵਿੱਚ ਮਨ ਭੱਟਕਦਾ ਹੈ। ਅੰਨਦ ਕਿਵੇ ਬੱਣ ਸਕਦਾ ਹੈ? ਐਸੀ ਮਾਇਆ ਦੇ ਲਾਲਚ ਵਿੱਚ, ਗੁਲਾਮੀ ਕਰਨੀ ਬਹੁਤ ਔਖੀ ਹੈ। ਬੰਦਾ ਆਪਣਾਂ-ਆਪ ਮਾਇਆ ਦੇ ਲਾਲਚ ਵਿੱਚ ਗੁਆ ਕੇ, ਰੱਬ ਦਾ ਨਾਂਮ ਭੁੱਲ ਜਾਂਦਾ ਹੈ।



 

 

Comments

Popular Posts