ਦੁਸਾਂਝ  ਵਿਰਾ ਤੇਰੇ ਸਦਕੇ, ਕਿਆ ਬਾਤਾਂ ਖਾੜਕੂਆਂ ਦਾ ਇਹ ਪਾਜ਼ ਖੋਲ ਦਿੱਤਾ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਰੱਬ ਨੇ ਇਹ ਦਿਲਜੀਤ ਸਿੰਘ ਦੁਸਾਂਝ ਨੂੰ ਗਾਉਣ ਦਾ ਕੰਮ ਜੂਮੇ ਲਾਇਆ ਹੈ। ਦਿਲਜੀਤ ਸਿੰਘ ਦੁਸਾਂਝ ਦੀ ਸ਼ਕਲ ਵੀ ਰੱਬ ਨੇ ਐਸੀ ਬੱਣਾਈ ਹੈ। ਉਸ ਨੂੰ ਦੇਖੀ ਜਾਂਣ ਨੂੰ ਜੀਅ ਕਰਦਾ ਹੈ। ਭੋਲੇ-ਭਾਲੇ ਦਿਲਜੀਤ ਵਿੱਚੋਂ ਰੱਬ ਦੀ ਝੱਲਕ ਪੈਂਦੀ ਹੈ। ਅਵਾਜ਼ ਸਗੀਤ ਵਾਂਗ ਦਿਲ ਟੂੰਬਦੀ ਹੈ। ਉਸ ਦੇ ਪੱਗ ਬਹੁਤ ਫੱਬਦੀ ਹੈ। ਕੰਮ ਐਸਾ ਦਿਲਜੀਤ ਵਰਗਾ ਹੋਣਾਂ ਚਾਹੀਦਾ ਹੈ। ਰੂਹ ਖੁਸ਼ ਹੋ ਜੇ। ਸੱਚ ਤੋਂ ਪਰਦਾ ਚੱਕਿਆ ਜਾਵੇ। ਲੋਕਾਂ ਨੂੰ ਝੱਟਕਾ ਲੱਗੇ। ਦਿਲਜੀਤ ਤਾਂ ਬਿੱਜਲੀ ਦੇ ਸ਼ੋਟ ਮਾਰਦਾ ਹੈ। ਲੋਕ ਬੌਦਲ ਜਾਂਦੇ ਹਨ। ਰੱਬ ਜਾਂਣੇ ਉਸ ਦੀ ਸੂਰਤ, ਅਵਾਜ਼ ਹੀ ਐਸੀ ਹੈ। ਉਸ ਨੇ ਕਈਆਂ ਨੂੰ ਗੱਛੀਆਂ ਪਾ ਦਿੱਤੀਆਂ ਹਨ। ਉਸ ਦਾ ਹਰ ਗਾਣਾਂ ਸੁਣ ਕੇ, ਸੁਆਦ ਆ ਜਾਦਾ ਹੈ। ਜੇਬ ਵਿੱਚੋਂ ਪੇਸੇ ਨਿੱਕਲਿਆ ਦਾ ਮੁੱਲ ਮੁੜ ਜਾਂਦਾ ਹੈ। ਗੀਤਕਾਰ ਤੇ ਗਾਇਕ ਐਸਾ ਹੀ ਹੋਣਾਂ ਚਾਹੀਦਾ ਹੈ। ਸੁਸਤੀ ਉਤਾਰ ਕੇ, ਸੁਰਤ ਲਿਆ ਦੇਵੇ।
ਦਿਲਜੀਤ ਸਿੰਘ ਦੁਸਾਂਝ ਜੀ ਲੋਕਾਂ ਦੀਆਂ ਨਜ਼ਰਾਂ ਤੋਂ ਬੱਚਿਆ ਕਰੋ।
ਹਰ ਰੋਜ਼ ਆਪਦੇ ਤੋਂ ਮਿਰਚਾਂ ਵਾਰ ਕੇ ਅੱਗ ਵਿੱਚ ਸਿੱਟਿਆ ਕਰੋ।
ਇਸ ਸਮਾਜ ਦੀਆ ਉਣਤਾਂਈਆਂ ਨੂੰ ਦੱਬ ਕੇ ਖੂਬ ਛੱਟਿਆ ਕਰੋ।
ਬਿਗੜੀਆਂ ਹੋਈਆਂ ਧੀਆਂ ਭੈਣਾਂ ਦੀ ਨਕੇਲ ਹੋਰ ਖਿਚਿਆ ਕਰੋ।
ਚੰਡੀਗੜ੍ਹ ਕੀ ਹੁੰਦੀਆਂ ਨੇ ਪੜ੍ਹਾਈਆਂ ਮਾਪਿਆਂ ਨੂੰ ਦੱਸਿਆ ਕਰੋ।
ਧਰਮੀ ਬੱਣਗੇ ਪਖੰਡੀ ਕੁੱਝ ਇੰਨਾਂ ਬਾਰੇ ਦਿਲਜੀਤ ਦੱਸਿਆ ਕਰੋ।
ਕਿਸਾਨ ਲੈ ਕੇ ਕਰਜ਼ੇ ਪੀਂਦੇ ਦਾਰੂ ਉਨਾਂ ਦੀ ਨੱਕਲ ਵੀ ੲਰਿਆ ਕਰੋ।
ਧੀਆਂ ਮਾਰੀ ਜਾਂਦੇ ਮਾਪੇਂ ਉਨਾਂ ਉਤੇ ਦੁਸਾਂਝ ਜੀ ਟੌਟ ਕੱਸਿਆ ਕਰੋ।
ਦਿਲਜੀਤ ਸਿੰਘ ਦੁਸਾਂਝ ਨੇ ਅੱਜ ਤੱਕ ਨਾਂ ਤਾ ਕੋਈ ਬੰਦਾ ਮਾਰਿਆ ਹੈ। ਜਿਸ ਨਾਲ ਉਸ ਨੇ ਕੁੱਝ ਇਤਰਾਜ਼ ਯੋਗ ਕੀਤਾ ਹੋਵੇ। ਨਾਂ ਹੀ ਉਸ ਦੇ ਖਿਲਾਫ਼ ਕੋਈ, ਕੁੜੀ ਖੜ੍ਹੀ ਹੋਈ ਹੈ। ਨਾਂ ਹੀ ਉਸ ਦੇ ਪੁਲੀਸ ਮਗਰ ਲੱਗੀ ਹੈ। ਕੁੱਝ ਕੁ ਮੂਮੋ-ਠੱਗਣੀਆਂ ਔਰਤਾਂ ਇਸ ਦੇ ਘਰ ਅੱਗੇ ਵੀ ਪਹੁੰਚ ਜਾਦੀਆਂ ਹਨ। ਸ਼ਇਦ ਇਸ ਚਿਕਨੇ-ਮਲਾਈ-ਮੱਖਣ ਵਰਗੇ ਮੁੰਡੇ ਤੋਂ ਤਿਲਕ ਗਈਆਂ ਹਨ। ਇੰਨਾਂ ਮੁੱਠੀ ਭਰ ਲੋਕਾਂ ਨੂੰ ਛੱਡ ਕੇ, ਹੋਰ ਸਬ ਦਿਲਜੀਤ ਸਿੰਘ ਦੁਸਾਂਝ ਨੂੰ ਖੂਬ ਪਿਆਰ ਦਿੰਦੇ ਹਨ। ਆਟੇ ਵਿੱਚ ਲੂਣ ਦੇ ਬਰਾਬਰ ਲੋਕ, ਮਹਿਲਾ ਮੰਡਲੀਆਂ, ਜਿੰਨਾਂ ਨੇ ਪਤਾ ਨਹੀਂ ਸਾਰੀ ਉਮਰ ਵਿੱਚ ਕੀ-ਕੀ ਰੰਗ ਲਗਾਏ, ਗੁੱਲ ਖਿਲਾਏ ਹਨ? ਇਹ ਦੁੱਧ ਧੋਤੇ ਲੋਕ ਸਮਾਜ ਦੀਆਂ ਕੁਰਤੀਆਂ ਨੂੰ ਦੱਬਾ ਕੇ, ਢੱਕ ਕੇ ਰੱਖਣਾਂ ਚਹੁੰਦੇ ਹਨ। ਤਾਂ ਕੇ ਗੁਆਂਢੀਆਂ, ਸਕੂਲਾਂ, ਕਾਲਜ਼ਾਂ, ਵਿਧਵਾ, ਆਮਾ ਘਰ ਦੀਆਂ ਹੀ ਔਰਤਾਂ ਨਾਲ ਮੋਜ਼ ਲੁੱਟ ਸਕਣ। ਸਾਰਾ ਘਾਲਾ-ਮਾਲਾ ਲੋਕ ਸਬ ਜਾਂਣਦੇ ਹਨ। ਸਬ ਮਚਲੇ ਹਨ। ਸਬ ਦੀ ਜਰੂਰਤ ਹੈ। ਇਹ ਦਿਲਜੀਤ ਸਿੰਘ ਦੁਸਾਂਝ ਨੂੰ ਮਾਂ-ਬਾਪ ਬੱਣ ਕੇ, ਇਸ ਤਰਾਂ ਰੋਕਦੇ ਹਨ। ਜਿਵੇਂ ਉਹ ਸੱਚੀ ਆਪ ਹੀ ਉਹ ਕਰਤੂਤਾਂ ਕਰਦਾ ਹੋਵੇ। ਇਹ ਤਾ ਅਦਾਕਾਰੀ ਨਿਭਾ ਰਿਹਾ ਹੈ। ਸਮਾਜ ਦੀ ਨੱਕਲ ਕਰ ਰਿਹਾ ਹੈ। ਸ਼ੀਸ਼ਾ ਬੱਣ ਕੇ ਸਮਾਜ ਦਾ ਚੇਹਰਾ ਦਿਖਾ ਰਿਹਾ ਹੈ। ਐਸੇ ਲੋਕਾਂ ਵਿੱਚ ਦਮ ਹੈ। ਤਾ ਆਪਦੀਆਂ ਔਰਤਾਂ ਨੂੰ ਸਭਾਂਲਣ। ਦਿਲਜੀਤ ਸਿੰਘ ਦੁਸਾਂਝ  ਵਿਰਾ ਤੇਰੇ ਸਦਕੇ, ਕਿਆ ਬਾਤਾਂ ਖਾੜਕੂਆਂ ਦਾ ਇਹ ਪਾਜ਼ ਖੋਲ ਦਿੱਤਾ। ਇੰਨਾਂ ਖਾੜਕੂਆਂ ਨੇ ਰੋਟੀਆਂ ਖਾ ਕੇ ਢਿੱਡ ਦੀ ਅੱਗ ਬੁੱਜਾ ਕੇ ਕਾਂਮ ਦੀ ਅੱਗ ਠੰਡੀ ਕਰਨ ਨੂੰ ਬੜੀਆਂ ਔਰਤਾਂ ਦੀਆਂ ਇੱਜ਼ਤਾਂ ਲੁੱਟੀਆਂ ਨੇ। 1978 ਤੋਂ ਹੁਣ ਤੱਕ ਪੇਪਰਾਂ ਦੀਆਂ ਸੁਰਖੀਆਂ ਗੁਵਾਹੀ ਦਿੰਦੀਆਂ ਹਨ।1983 ਵਿੱਚ ਸਾਡੇ ਗੁਆਂਢੀਆਂ ਦੀ ਕੁੜੀ ਦਾ ਸਾਰਾ ਟੱਬਰ ਮਾਰ ਗਏ। ਕੁੜੀ ਯੂਪੀ ਵਿੱਚ ਲਿਜਾ ਕੇ, ਘਰ ਵੱਸਾ ਲਿਆ। ਦਿਲਜੀਤ ਸਿੰਘ ਦੁਸਾਂਝ ਇੱਕ ਗੀਤ ਇੰਨਾਂ ਦਿੱਲੀ ਵਾਲਿਆ ਤੇ ਅੰਮ੍ਰਿੰਤ ਸਰੀਆਂ ਉਤੇ ਹੋਰ ਗਾ। ਇਹ ਆਪ ਨੂੰ ਰੱਬ ਸਮਝੀ ਬੈਠੇ ਹਨ। ਚਿੱਟੀਆਂ, ਨੀਲੀਆਂ, ਪੀਲੀਆਂ ਪੱਗਾ ਵਾਲੇ ਇਹ ਕੌਣ ਹਨ? ਕਿਸੇ ਨੂੰ ਡੇਡ ਮੀਟਰ ਮੱਲਮਲ ਜੋ ਕਿਸੇ ਕੰਮ ਨਹੀਂ ਹੈ। ਬੰਦਾ ਪੋਤੜੇ ਵੀ ਨਹੀਂ ਬੱਣਾਂ ਸਕਦਾ। ਹੋਰ ਕੀ ਪਰਦਾ ਢੱਕਦੂ। ਗਲ਼ ਵਿੱਚ ਸਰੋਪਾ ਪਾ ਦਿੰਦੇ ਹਨ। ਕਿਸੇ ਨੂੰ ਮੁਆਫ਼ੀ ਮੰਗਣ ਲਈ ਅਕਾਲ ਅੱਖ਼ਤ ਤੇ ਸੱਦਦੇ ਹਨ। ਇਹ ਉਹੀ ਹਨ। ਜਿੰਨਾਂ ਨੇ ਅਕਾਲ ਅੱਖ਼ਤ ਸ੍ਰੀ ਹਰਿਮੰਦਰ ਸਾਹਿਬ ਢੇਰੀ ਕਰਾ ਦਿੱਤਾ ਸੀ। ਇਹ ਸਰਕਾਰ ਦੇ ਪਿੱਠੂ ਹਨ। ਜੇ ਲੋਕ ਇੰਨਾਂ ਦੇ ਝੋਲੀ ਚੱਕ ਬੱਣੇ ਰਹੇ। ਅਜੇ ਹੋਰ ਬਹੁਤ ਕੌਮ ਦੀ ਬਰਬਾਦੀ ਕਰਨਗੇ। ਬਈ ਇਨਾਂ ਨੇ ਕਿਥੇ-ਕਿਥੇ ਤਲਵਾਰਾਂ ਬੂੰਦਕਾਂ ਚਲਾ ਕੇ ਕੀ-ਕੀ ਕਰਤੂਤਾਂ ਕੀਤੀਆਂ ਹਨ। ਵੱਡੇ ਖਾੜਕੂਆਂ ਨੂੰ ਹੋਰ ਨੰਗੇ ਕਰਦੇ। ਗਾਤਰਿਆਂ ਵਾਲੇ ਖਾੜਕੂ ਮਨੁੱਖਤਾਂ ਵਿੱਚ ਵੰਡੀਆਂ ਪਾ ਕੇ, ਲੋਕਾਂ ਦਾ ਮਾਲ ਜਾਨਾਂ ਲੈ ਕੇ, ਲੋਕਾਂ ਨੂੰ ਘਰੋਂ ਬੇਘਰ ਕਰਦੇ ਹਨ। ਧੀਆਂ, ਭੈਣਾਂ, ਮਾਵਾਂ ਰੰਡੀਆਂ ਕਰਦੇ ਹਨ। ਧੋਣ ਉਤੇ ਗੋਡਾ ਧਰ ਕੇ, ਲੋਕਾਂ ਦੇ ਘਰੋਂ ਰੋਟੀਆਂ ਖਾ ਕੇ, ਔਰਤਾਂ ਦਾ ਬਲਾਤਕਾਰ ਵੀ ਕਰਦੇ ਹਨ। ਇੰਨਾਂ ਵੱਡੇ ਖਾੜਕੂਆਂ ਦੇ ਮੂੰਹ ਨੂੰ ਖੂਨ ਲੱਗ ਗਿਆ ਹੈ। ਬਾਣਾ ਪਾ ਕੇ, ਲੋਕਾਂ ਦਾ ਮਾਲ ਲੁੱਟ ਲੱਟ ਕੇ ਵਿਹਲੇ ਬੈਠ ਕੇ, ਛੱਕਦੇ ਹਨ। ਖਾੜਕੂ ਸ਼ੇਰ ਗੁਰਦੁਆਰਿਆ ਵਿੱਚ ਜਾ ਕੇ ਛੁੱਪਦੇ ਹਨ। ਜੋ ਰਕਾਬ ਗੰਜ ਗੁਰਦੁਆਰੇ ਵਿੱਚ ਹੋਇਆ ਹੈ। ਉਹੀ ਸਾਰੇ ਗੁਰਦੁਆਰਿਆਂ ਵਿੱਚ ਅੰਮ੍ਰਿੰਤਧਾਰੀਆਂ ਦੀ ਫੋਜ਼ ਕਰਦੀ ਹੈ। ਕੀ ਇਹ ਕਾਰਨਾਂਮੇ ਸਾਧਾਂ ਵਾਲੇ ਹਨ? ਜਾਂ ਕੀ ਖਾੜਕੂਆਂ ਵਾਲੇ ਹਨ? ਕੀ ਗੂੰਡਿਆਂ ਵਾਲੇ ਹਨ? ਗਾਤਰਿਆ ਵਾਲਿਆਂ ਵਿੱਚ ਹੀ ਖਾੜਕੂ ਹਨ।
ਕੁੱਝ ਦੋਸਤਾਂ ਦਾ ਕਹਿੱਣਾਂ ਹੈ। ਜਿਨਾ ਘਾਣ ਸਿਖੀ ਦਾ ਪੰਖਡੀ ਸਿੱਖਾ ਨੇ ਕੀਤਾ। ਇਨਾ ਤਾ ਕਿਸੇ ਦੂਸਰੇ ਨਹੀ ਕੀਤਾ ਪਤਾ ਨਹੀ ਗਾਤਰਾ ਇਸੇ ਕਰਕੇ ਪਾਓੁਦੇ ਨੇ ਕਿ ਸਾਇਦ ਇਨਾ ਨੂੰ ਲਾਇਸ਼ਸ ਮਿਲ ਗਿਆ ਜੋ ਮਰਜ਼ੀ ਕਰਨ। ਲਾਹਨਤ ਹੈ। ਇਸੇ ਪੰਖਡੀ ਸਿੱਖਾ ਉਤੇ।
ਹੋਲੀ ਹੋਲੀ ਆਮ ਆਦਮੀ ਨੂ ਵੀ ਸਮਝ ਆ ਰਹੀ ਹੈ। ਉਹ ਸਾਰਾ ਕੁਝ ਕੀ ਸੀ? ਜਿਸ ਤੋਂ ਅਜੇ ਤਕ ਲੋਕ ਉਪਰ ਨਹੀਂ ਉਠ ਸਕੇ। ਪਰ ਜਿਨ੍ਹਾ ਦੇ ਮੂੰਹ ਖੂਨ ਲਗਿਆ ਹੈ ਉਹ ਅਜੇ ਵੀ ਕਿਸੇ ਨਾ ਕਿਸੇ ਢੰਗ ਨਾਲ ਲੱਗੇ ਹੋਏ ਹਨ।

ਅਜਿਹੇ ਲੋਕ ਖਾੜਕੂ ਨਹੀਂ ਹੋ ਸਕਦੇ ਸਗੋਂ ਗੁੰਡੇ ਬਦਮਾਸ਼ ਹਨ। ਵੀਰ ਗਾਣੇ ਦੀ ਰੋਣਕ ਵਧੀਆ ਹੈ ਪਰ ਖਾੜਕੂ ਤੋਂ ਭਾਵ ਅੱਤਵਾਦੀ ਨਹੀ ਦਲੇਰ ਯੌਧਾ ਤੇ ਲੜਾਕਾ ਹੈ ਜੋ ਬੈਖਫ ਹੈ ਬਾਕੀ ਅੱਤਵਾਦ ਅੱਤਵਾਦ ਹੈ ਹੋਰ ਕੁੱਝ ਨਹੀ ਚਾਹੇ ਉਹ ਕਸਮੀਰੀ ਹੈ ਅਫਗਾਨੀ ਹੈ ਜਾ ਖਾਲਿਸਤਾਨੀ ਹ੍ਹੈ ਸਾਰੇ ਹੀ ਭਟਕੇ ਹੋਏ ਨੇ ਇਨਸਾਨੀਅਤ ਦੇ ਦੁਸਮਨ ਨੇ। ਲੋਕ ਤਾਂ ਕਹ ਰਹੇ ਹਨ ਕੀ ਖਾੜਕੂਆਂ ਨੇ ਕੌਮ ਲੈ ਬਹੁਤ ਵਧੀਯਾ ਕਾਮ ਕੀਤਾ; ਪਰ ਮੈਨੂ ਲਗਦਾ ਕੀ ੨੫/੩੦ ਸਾਲ ਬੀਤਣ ਤੋਂ ਬਾਅਦ ਵੀ ਓਸ ਵਕ਼ਤ ਦਾ ਸੇਕ ਅਜੇ ਆਮ ਆਦਮੀ ਨੂੰ ਵੀ ਨਹੀ ਭੁਲਿਆ। ਸਮਝ ਨਹੀ ਆਉਂਦੀ ਕੀ ਕਿਹੜੇ ਭਲੇ ਦਾ ਕਾਮ ਉਨਾ ਕੀਤਾ?


Comments

Popular Posts