ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੪੪ Page 244 of 1430

10689 ਧਨ ਏਕਲੜੀ ਜੀਉ ਬਿਨੁ ਨਾਹ ਪਿਆਰੇ


Dhhan Eaekalarree Jeeo Bin Naah Piaarae ||
धन एकलड़ी जीउ बिनु नाह पिआरे



ਜਿਵੇਂ ਪ੍ਰਭੂ ਪਿਆਰ ਤੋਂ ਬਗੇਰ ਬੰਦਾ-ਜੀਵ ਇੱਕਲਾ ਹੈ।

The soul-bride who is without her beloved God is all alone.

10690 ਦੂਜੈ ਭਾਇ ਮੁਠੀ ਜੀਉ ਬਿਨੁ ਗੁਰ ਸਬਦ ਕਰਾਰੇ
Dhoojai Bhaae Muthee Jeeo Bin Gur Sabadh Karaarae ||
दूजै भाइ मुठी जीउ बिनु गुर सबद करारे



ਹੋਰਾਂ ਦਾ ਸਹਾਰਾ ਲੈ ਕੇ, ਬਗੈਰ ਗੁਰੂ ਸ਼ਬਦ ਤੋਂ ਧੌਖਾ ਖਾ ਰਹੇ ਹਨ॥

She is cheated by the love of duality, without the Word of the Guru's Shabad.

10691 ਬਿਨੁ ਸਬਦ ਪਿਆਰੇ ਕਉਣੁ ਦੁਤਰੁ ਤਾਰੇ ਮਾਇਆ ਮੋਹਿ ਖੁਆਈ
Bin Sabadh Piaarae Koun Dhuthar Thaarae Maaeiaa Mohi Khuaaee ||
बिनु सबद पिआरे कउणु दुतरु तारे माइआ मोहि खुआई

ਬਗੈਰ ਬਾਣੀ ਦੇ ਸਬਦ ਤੋਂ ਕੋਈ ਹੋਰ ਭਵਜੱਲ ਨਹੀਂ ਤਾਰ ਸਕਦਾ, ਧੰਨ ਦੇ ਲਾਲਚ ਵਿੱਚ ਖੁਆਰੀ ਹੋ ਰਹੀ ਹੈ।


Without the Shabad of her Beloved, how can she cross over the treacherous ocean? Attachment to Maya has led her astray.

10692 ਕੂੜਿ ਵਿਗੁਤੀ ਤਾ ਪਿਰਿ ਮੁਤੀ ਸਾ ਧਨ ਮਹਲੁ ਪਾਈ
Koorr Viguthee Thaa Pir Muthee Saa Dhhan Mehal N Paaee ||
कूड़ि विगुती ता पिरि मुती सा धन महलु पाई



ਜਦੋਂ ਬੰਦਾ ਧੰਨ ਦੇ ਲਾਲਚ ਵਿੱਚ ਲੱਗ ਜਾਂਦਾ ਹੈ। ਪ੍ਰਭੂ ਪਤੀ ਤੋਂ ਛੁੱਟ ਜਝਦਾ ਹੈ। ਰੱਬ ਦਾ ਘਰ ਨਹੀਂ ਮਿਲਦਾ॥

Ruined by falsehood, she is deserted by her Husband God. The soul-bride does not attain the Mansion of His Presence.

10693 ਗੁਰ ਸਬਦੇ ਰਾਤੀ ਸਹਜੇ ਮਾਤੀ ਅਨਦਿਨੁ ਰਹੈ ਸਮਾਏ
Gur Sabadhae Raathee Sehajae Maathee Anadhin Rehai Samaaeae ||
गुर सबदे राती सहजे माती अनदिनु रहै समाए



ਜੋ ਬੰਦਾ ਰੰਗ ਦੇ ਪ੍ਰੇਮ ਵਿੱਚ ਲਿਵ ਲਾ ਕੇ ਰੱਖਦਾ, ਉਹ ਦਿਨ ਰਾਤ ਸ਼ਾਤ ਰਹਿੰਦਾ ਹੈ॥

But she who is attuned to the Guru's Shabad is intoxicated with celestial love; night and day, she remains absorbed in Him.

10694 ਨਾਨਕ ਕਾਮਣਿ ਸਦਾ ਰੰਗਿ ਰਾਤੀ ਹਰਿ ਜੀਉ ਆਪਿ ਮਿਲਾਏ ੩॥
Naanak Kaaman Sadhaa Rang Raathee Har Jeeo Aap Milaaeae ||3||
नानक कामणि सदा रंगि राती हरि जीउ आपि मिलाए ॥३॥

ਜੋ ਸਤਿਗੁਰ ਨਾਨਕ ਪ੍ਰਭੂ ਜੀ ਦੇ ਪ੍ਰੇਮ ਵਿੱਚ ਲਿਵ ਲਾ ਕੇ ਰੱਖਦਾ। ਉਸ ਦਾ ਰੱਬ ਨਾਲ ਮਿਲਾਪ ਹੋ ਜਾਂਦਾ ਹੈ ||3||

Sathigur Nanak, that soul-bride who remains constantly steeped in His Love, is blended by the God into Himself. ||3||

10695 ਤਾ ਮਿਲੀਐ ਹਰਿ ਮੇਲੇ ਜੀਉ ਹਰਿ ਬਿਨੁ ਕਵਣੁ ਮਿਲਾਏ


Thaa Mileeai Har Maelae Jeeo Har Bin Kavan Milaaeae ||
ता मिलीऐ हरि मेले जीउ हरि बिनु कवणु मिलाए


If the God merges us with Himself, we are merged with Him. Without the Dear Lord, who can merge us with Him?

10696 ਬਿਨੁ ਗੁਰ ਪ੍ਰੀਤਮ ਆਪਣੇ ਜੀਉ ਕਉਣੁ ਭਰਮੁ ਚੁਕਾਏ
Bin Gur Preetham Aapanae Jeeo Koun Bharam Chukaaeae ||
बिनु गुर प्रीतम आपणे जीउ कउणु भरमु चुकाए



ਬਗੈਰ ਆਪਦੇ ਗੁਰੂ ਤੋਂ ਕੋਈ ਹੋਰ ਮਨ ਦੇ ਸ਼ੱਕ, ਵਹਿਮ, ਡਰ ਦੂਰ ਨਹੀਂ ਕਰਦਾ।॥

Without our Beloved Guru, who can dispel our doubt?

10697 ਗੁਰੁ ਭਰਮੁ ਚੁਕਾਏ ਇਉ ਮਿਲੀਐ ਮਾਏ ਤਾ ਸਾ ਧਨ ਸੁਖੁ ਪਾਏ
Gur Bharam Chukaaeae Eio Mileeai Maaeae Thaa Saa Dhhan Sukh Paaeae ||
गुरु भरमु चुकाए इउ मिलीऐ माए ता सा धन सुखु पाए



ਗੁਰੂ ਮਨ ਦੇ ਛੱਕ, ਵਹਿਮ, ਡਰ ਦੂਰ ਕਰਦਾ ਹੈ। ਜਦੋਂ ਮਿਲਦਾ ਹੈ। ਮਨ ਨੂੰ ਖੁਸ਼ੀਆਂ ਮਿਲਦੀਆਂ ਹਨ॥

Through the Guru, doubt is dispelled. O my mother, this is the way to meet Him; this is how the soul-bride finds peace.

10698 ਗੁਰ ਸੇਵਾ ਬਿਨੁ ਘੋਰ ਅੰਧਾਰੁ ਬਿਨੁ ਗੁਰ ਮਗੁ ਪਾਏ
Gur Saevaa Bin Ghor Andhhaar Bin Gur Mag N Paaeae ||
गुर सेवा बिनु घोर अंधारु बिनु गुर मगु पाए

ਗੁਰੂ ਦੀ ਚਾਕਰੀ ਬਗੈਰ, ਦੁਨੀਆਂ ਉਤੇ ਵਿਕਾਂਰਾ ਦਾ ਹਨੇਰ ਹੈ। ਗੁਰੂ ਬਗੈਰ ਰਸਤਾ ਨਹੀ ਦਿਸਦਾ॥


Without serving the Guru, there is only pitch darkness. Without the Guru, the Way is not found.

10699 ਕਾਮਣਿ ਰੰਗਿ ਰਾਤੀ ਸਹਜੇ ਮਾਤੀ ਗੁਰ ਕੈ ਸਬਦਿ ਵੀਚਾਰੇ
Kaaman Rang Raathee Sehajae Maathee Gur Kai Sabadh Veechaarae ||
कामणि रंगि राती सहजे माती गुर कै सबदि वीचारे



ਉਹ ਪਿਆਰਾ ਭਗਤ, ਰੱਬ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਉਸ ਦਾ ਮਨ ਸ਼ਾਤ ਟਿੱਕ ਜਾਂਦਾ ਹੈ। ਜੋ ਗੁਰ ਬਾਣੀ ਦੀ ਬਿਚਾਰ ਕਰਦਾ ਹੈ॥

That wife who is intuitively imbued with the color of His Love, contemplates the Word of the Guru's Shabad.

10700 ਨਾਨਕ ਕਾਮਣਿ ਹਰਿ ਵਰੁ ਪਾਇਆ ਗੁਰ ਕੈ ਭਾਇ ਪਿਆਰੇ ੪॥੧॥
Naanak Kaaman Har Var Paaeiaa Gur Kai Bhaae Piaarae ||4||1||
नानक कामणि हरि वरु पाइआ गुर कै भाइ पिआरे ॥४॥१॥

ਸਤਿਗੁਰ ਨਾਨਕ ਜੀ ਦੇ ਪਿਆਰੇ ਭਗਤਾਂ ਨੇ ਰੱਬ ਦੇ ਰੰਗ ਵਿੱਚ ਆਪ ਨੂੰ ਜੋੜ ਲਿਆ ਹੈ। ਸਤਿਗੁਰ ਨਾਲ ਪਿਆਰ ਪ੍ਰੇਮ ਹੈ ||4||1||

Sathigur Nanak, the soul-bride obtains the Lord as her Husband, by enshrining love for the Beloved Guru. ||4||1||

10701 ਗਉੜੀ ਮਹਲਾ


Gourree Mehalaa 3 ||
गउड़ी महला

ਸਤਿਗੁਰ ਅਮਰਦਾਸ ਤੀਜੀ ਪਾਤਸ਼ਾਹ ਜੀ ਦੀ ਬਾਣੀ ਹੈ ਗਉੜੀ ਮਹਲਾ 3


Sathigur Arjan Gauree, Third Mehl Mehalaa 3
10702 ਪਿਰ ਬਿਨੁ ਖਰੀ ਨਿਮਾਣੀ ਜੀਉ ਬਿਨੁ ਪਿਰ ਕਿਉ ਜੀਵਾ ਮੇਰੀ ਮਾਈ
Pir Bin Kharee Nimaanee Jeeo Bin Pir Kio Jeevaa Maeree Maaee ||
पिर बिनु खरी निमाणी जीउ बिनु पिर किउ जीवा मेरी माई



ਮੇਰੀ ਮਾਂ, ਮੈਂ ਪ੍ਰਭੂ ਦੇ ਪਿਆਰ ਤੋਂ ਬਗੈਰ ਊਣੀ ਹਾਂ। ਇਹ ਘਾਟ ਕਰਕੇ ਮੈਂ ਕਿਵੇਂ ਜੀਵਨ ਗੁਜ਼ਾਰਾਂ?

Without my Husband, I am utterly dishonored. Without my Husband Lord, how can I live, my mother?

10703 ਪਿਰ ਬਿਨੁ ਨੀਦ ਆਵੈ ਜੀਉ ਕਾਪੜੁ ਤਨਿ ਸੁਹਾਈ
Pir Bin Needh N Aavai Jeeo Kaaparr Than N Suhaaee ||
पिर बिनु नीद आवै जीउ कापड़ु तनि सुहाई



ਪ੍ਰਭੂ ਪਤੀ ਬਗੈਰ ਨੀਂਦ ਨਹੀਂ ਆ ਰਹੀ। ਸੋਹਣੇ ਕੱਪੜੇ ਵੀ ਸਰੀਰ ਉਤੇ ਨਹੀਂ ਜੱਚਦੇ॥

Without my Husband, sleep does not come, and my body is not adorned with my bridal dress.

10704 ਕਾਪਰੁ ਤਨਿ ਸੁਹਾਵੈ ਜਾ ਪਿਰ ਭਾਵੈ ਗੁਰਮਤੀ ਚਿਤੁ ਲਾਈਐ
Kaapar Than Suhaavai Jaa Pir Bhaavai Guramathee Chith Laaeeai ||
कापरु तनि सुहावै जा पिर भावै गुरमती चितु लाईऐ



ਸੋਹਣੇ ਕੱਪੜੇ ਵੀ ਸਰੀਰ ਉਤੇ ਪਾਏ ਤਾਂ ਚੰਗੇ ਲੱਗਦੇ ਹਨ। ਜਦੋਂ ਪਿਆਰੇ ਭਗਤਾਂ ਨਾਲ, ਰੱਬ ਦੇ ਰੰਗ ਵਿੱਚ ਆਪ ਨੂੰ ਜੋੜ ਲਈਏ॥

The bridal dress looks beautiful upon my body, when I am pleasing to my Husband Lord. Following the Guru's Teachings, my consciousness is focused on Him.

10705 ਸਦਾ ਸੁਹਾਗਣਿ ਜਾ ਸਤਿਗੁਰੁ ਸੇਵੇ ਗੁਰ ਕੈ ਅੰਕਿ ਸਮਾਈਐ
Sadhaa Suhaagan Jaa Sathigur Saevae Gur Kai Ank Samaaeeai ||
सदा सुहागणि जा सतिगुरु सेवे गुर कै अंकि समाईऐ



ਹਰ ਸਮੇਂ ਪਤੀ ਪ੍ਰਭੂ ਦਾ ਸੁਖ ਮਾਣ ਕੇ, ਸਤਿਗੁਰੁ ਨਾਲ ਮਿਲਾਪ ਹੋ ਜਾਂਦਾ ਹੈ॥

I become His happy soul-bride forever, when I serve the True Sathigur, I sit in the Lap of the Guru.

10706 ਗੁਰ ਸਬਦੈ ਮੇਲਾ ਤਾ ਪਿਰੁ ਰਾਵੀ ਲਾਹਾ ਨਾਮੁ ਸੰਸਾਰੇ
Gur Sabadhai Maelaa Thaa Pir Raavee Laahaa Naam Sansaarae ||
गुर सबदै मेला ता पिरु रावी लाहा नामु संसारे



ਗੁਰੂ ਦੀ ਗੁਰਬਾਣੀ ਬਿਚਾਰਨ ਨਾਲ, ਪ੍ਰਭੂ ਦੇ ਪਿਆਰੇ ਭਗਤਾਂ ਨੂੰ ਦੁਨੀਆ ਉਤੇ ਦੁਨੀਆਂ ਉਤੇ, ਬਹੁਤ ਲਾਭ ਮਿਲਦਾ ਹੈ॥

Through the Word of the Guru's Shabad, the soul-bride meets her Husband Lord, who ravishes and enjoys her. The Naam, the Name of the Lord, is the only profit in this world.

10707 ਨਾਨਕ ਕਾਮਣਿ ਨਾਹ ਪਿਆਰੀ ਜਾ ਹਰਿ ਕੇ ਗੁਣ ਸਾਰੇ ੧॥
Naanak Kaaman Naah Piaaree Jaa Har Kae Gun Saarae ||1||
नानक कामणि नाह पिआरी जा हरि के गुण सारे ॥१॥

ਸਤਿਗੁਰੁ ਨਾਨਕ ਜੀ ਨੂੰ ਉਹੀ ਪਿਆਰੇ ਭਗਤ ਲੱਗਦੇ ਹਨ। ਜੋ ਸਤਿਗੁਰ ਜੀ ਦੀ ਰੱਬੀ ਦੀ ਬਾਣੀ ਦੇ ਸ਼ਬਦਾਂ ਨੂੰ ਜੱਪਦੇ ਹਨ ||1||

Sathigur Nanak, the soul-bride is loved by her Husband, when she dwells upon the Glorious Praises of the Lord. ||1||

10708 ਸਾ ਧਨ ਰੰਗੁ ਮਾਣੇ ਜੀਉ ਆਪਣੇ ਨਾਲਿ ਪਿਆਰੇ


Saa Dhhan Rang Maanae Jeeo Aapanae Naal Piaarae ||
सा धन रंगु माणे जीउ आपणे नालि पिआरे

ਜੋ ਬੰਦੇ, ਸਤਿਗੁਰ ਜੀ ਦੀ ਰੱਬੀ ਦੀ ਬਾਣੀ ਦੇ ਸ਼ਬਦਾਂ ਨੂੰ ਬਿਚਾਰਦੇ, ਜੱਪਦੇ, ਗਾਉਂਦੇ ਹਨ। ਉਨਾਂ ਨੂੰ ਰੱਬ ਨਾਲ ਪ੍ਰੇਮ ਬੱਣ ਗਿਆ ਹੈ॥


The soul-bride enjoys the Love of her Beloved.

10709 ਅਹਿਨਿਸਿ ਰੰਗਿ ਰਾਤੀ ਜੀਉ ਗੁਰ ਸਬਦੁ ਵੀਚਾਰੇ
Ahinis Rang Raathee Jeeo Gur Sabadh Veechaarae ||
अहिनिसि रंगि राती जीउ गुर सबदु वीचारे

ਦਿਨਰਾਤ ਰੱਬ ਦੇ ਪਿਆਰ ਵਿੱਚ ਲਿਵ ਲਾ ਕੇ, ਸਤਿਗੁਰ ਜੀ ਦੀ ਰੱਬੀ ਦੀ ਬਾਣੀ ਦੇ ਸ਼ਬਦਾਂ ਨੂੰ ਬਿਚਾਰਦੇ, ਜੱਪਦੇ, ਗਾਉਂਦੇ ਹਨ॥


Imbued with His Love night and day, she contemplates the Word of the Guru's Shabad.

10710 ਗੁਰ ਸਬਦੁ ਵੀਚਾਰੇ ਹਉਮੈ ਮਾਰੇ ਇਨ ਬਿਧਿ ਮਿਲਹੁ ਪਿਆਰੇ
Gur Sabadh Veechaarae Houmai Maarae Ein Bidhh Milahu Piaarae ||
गुर सबदु वीचारे हउमै मारे इन बिधि मिलहु पिआरे

ਜੋ ਸਤਿਗੁਰ ਜੀ ਦੀ ਰੱਬੀ ਦੀ ਬਾਣੀ ਦੇ ਸ਼ਬਦਾਂ ਨੂੰ ਬਿਚਾਰਦੇ ਹਨ। ਜਿਸ ਦਾ ਹੰਕਾਰ ਮਾਰ ਜਾਂਦਾ ਹੈ। ਉਸ ਦਾ ਰੱਬ ਨਾਲ ਮਿਲਾਪ ਹੋ ਜਾਂਦਾ ਹੈ॥


Contemplating the Guru's Shabad, she conquers her ego, and in this way, she meets her Beloved.

10711 ਸਾ ਧਨ ਸੋਹਾਗਣਿ ਸਦਾ ਰੰਗਿ ਰਾਤੀ ਸਾਚੈ ਨਾਮਿ ਪਿਆਰੇ
Saa Dhhan Sohaagan Sadhaa Rang Raathee Saachai Naam Piaarae ||
सा धन सोहागणि सदा रंगि राती साचै नामि पिआरे



ਜਿਸ ਦੀ ਰੱਬ ਦੇ ਨਾਲ, ਪਿਆਰ ਵਿੱਚ ਲਿਵ ਲੱਗ ਜਾਂਦੀ ਹੈ। ਉਸ ਦਾ ਰੱਬ ਨਾਲ ਪਿਆਰ ਹੋ ਜਾਂਦਾ ਹੈ॥

She is the happy soul-bride of her Lord, who is forever imbued with the Love of the True Name of her Beloved.

10712 ਅਪੁਨੇ ਗੁਰ ਮਿਲਿ ਰਹੀਐ ਅੰਮ੍ਰਿਤੁ ਗਹੀਐ ਦੁਬਿਧਾ ਮਾਰਿ ਨਿਵਾਰੇ
Apunae Gur Mil Reheeai Anmrith Geheeai Dhubidhhaa Maar Nivaarae ||
अपुने गुर मिलि रहीऐ अम्रितु गहीऐ दुबिधा मारि निवारे

ਸਤਿਗੁਰ ਜੀ ਦੀ ਰੱਬੀ ਦੀ ਬਾਣੀ ਦੇ ਸ਼ਬਦਾਂ ਨੂੰ ਬਿਚਾਰਦ ਕਰਦੇ ਰਹੀਏ। ਮਿੱਠ ਰਸ, ਜੋ ਫ਼ਲ-ਲਾਭ ਮਿਲਦੇ ਹਨ, ਉਨਾਂ ਦਾ ਅੰਨਦ ਲੈਂਦੇ ਰਹੀਏ। ਹੋਰ ਆਸ ਮੇਰ-ਤੇਰ, ਮਾਂਣ ਛੱਡ ਦੇਈਏ।


Abiding in the Company of our Guru, we grasp the Ambrosial Nectar; we conquer and cast out our sense of duality.

10713 ਨਾਨਕ ਕਾਮਣਿ ਹਰਿ ਵਰੁ ਪਾਇਆ ਸਗਲੇ ਦੂਖ ਵਿਸਾਰੇ ੨॥
Naanak Kaaman Har Var Paaeiaa Sagalae Dhookh Visaarae ||2||
नानक कामणि हरि वरु पाइआ सगले दूख विसारे ॥२॥

ਸਤਿਗੁਰ ਨਾਨਕ ਪ੍ਰਭੂ ਜੀ ਨੂੰ, ਪਿਆਰੇ ਭਗਤਾਂ ਨੇ ਮੋਹ ਕੇ, ਆਪਦਾ ਬੱਣਾਂ ਲਿਆ ਹੈ। ਸਾਰੇ ਰੋਗ ਪੀੜਾਂ ਮੁੱਕ ਗਏ ਹਨ||2||

Sathigur Nanak, the soul-bride attains her Husband Lord, and forgets all her pains. ||2||

10714 ਕਾਮਣਿ ਪਿਰਹੁ ਭੁਲੀ ਜੀਉ ਮਾਇਆ ਮੋਹਿ ਪਿਆਰੇ


Kaaman Pirahu Bhulee Jeeo Maaeiaa Mohi Piaarae ||
कामणि पिरहु भुली जीउ माइआ मोहि पिआरे



ਜੋ ਰੱਬ ਦੀ ਭਗਤੀ ਤੋਂ ਰਹਿ ਜਾਂਦਾ ਹੈ। ਉਸ ਦਾ ਧੰਨ ਦੁਨੀਆਂ ਨਾਲ ਪਿਆਰ ਹੋ ਜਾਦਾ ਹੈ॥

The soul-bride has forgotten her Husband Lord, because of love and emotional attachment to Maya.

10715 ਝੂਠੀ ਝੂਠਿ ਲਗੀ ਜੀਉ ਕੂੜਿ ਮੁਠੀ ਕੂੜਿਆਰੇ
Jhoothee Jhooth Lagee Jeeo Koorr Muthee Koorriaarae ||
झूठी झूठि लगी जीउ कूड़ि मुठी कूड़िआरे



ਕੂੜੈ ਵਰਗੇ ਵਿਕਾਰ ਕੰਮਾਂ ਵਿੱਚ ਲੱਗ ਕੇ, ਚੀਜ਼ਾਂ ਇਕੱਠੀਆਂ ਕਰਨ ਲੱਗੇ ਹਨ॥

The false bride is attached to falsehood; the insincere one is cheated by insincerity.

10716 ਕੂੜੁ ਨਿਵਾਰੇ ਗੁਰਮਤਿ ਸਾਰੇ ਜੂਐ ਜਨਮੁ ਹਾਰੇ
Koorr Nivaarae Guramath Saarae Jooai Janam N Haarae ||
कूड़ु निवारे गुरमति सारे जूऐ जनमु हारे



ਜੋ ਬੰਦੇ, ਵਿਕਾਰ ਕੰਮਾਂ ਵਿੱਚ ਲੱਗ ਕੇ, ਚੀਜ਼ਾਂ ਇਕੱਠੀਆਂ ਕਰਨ ਨਹੀਂ ਲੱਗਦੇ ਹਨ। ਉਹ ਜੀਵਨ ਦਾ ਸਹੀ ਰਾਹ ਲੱਭ ਕੇ, ਜੀਵਨ ਦੀ ਬਾਜੀ ਜਿੱਤ ਜਾਂਦੇ ਹਨ॥

She who drives out her falsehood, and acts according to the Guru's Teachings, does not lose her life in the gamble.

10717 ਗੁਰ ਸਬਦੁ ਸੇਵੇ ਸਚਿ ਸਮਾਵੈ ਵਿਚਹੁ ਹਉਮੈ ਮਾਰੇ
Gur Sabadh Saevae Sach Samaavai Vichahu Houmai Maarae ||
गुर सबदु सेवे सचि समावै विचहु हउमै मारे

ਜੋ ਸਤਿਗੁਰ ਜੀ ਦੀ ਰੱਬੀ ਦੀ ਬਾਣੀ ਦੇ ਸ਼ਬਦਾਂ ਨੂੰ ਬਿਚਾਰਦੇ ਹਨ। ਜਿਸ ਦਾ ਹੰਕਾਰ ਮਾਰ ਜਾਂਦਾ ਹੈ।॥


One who serves the Word of the Guru's Shabad is absorbed in the True Lord; she eradicates egotism from within.

10718 ਹਰਿ ਕਾ ਨਾਮੁ ਰਿਦੈ ਵਸਾਏ ਐਸਾ ਕਰੇ ਸੀਗਾਰੋ
Har Kaa Naam Ridhai Vasaaeae Aisaa Karae Seegaaro ||
हरि का नामु रिदै वसाए ऐसा करे सीगारो

ਰੱਬੀ ਦੀ ਬਾਣੀ ਦੇ ਸ਼ਬਦਾਂ ਨੂੰ ਬਿਚਾਰੀਏ। ਐਸੇ ਕੰਮ ਦਾ ਆਹਰ ਕਰੀਏ॥


So let the Name of the Lord abide within your heart; decorate yourself in this way.

10719 ਨਾਨਕ ਕਾਮਣਿ ਸਹਜਿ ਸਮਾਣੀ ਜਿਸੁ ਸਾਚਾ ਨਾਮੁ ਅਧਾਰੋ ੩॥
Naanak Kaaman Sehaj Samaanee Jis Saachaa Naam Adhhaaro ||3||
नानक कामणि सहजि समाणी जिसु साचा नामु अधारो ॥३॥

ਸਤਿਗੁਰ ਨਾਨਕ ਪ੍ਰਭੂ ਜੀ ਨੂੰ, ਜੋ ਬੰਦਾ ਯਾਦ ਕਰਦਾ ਹੈ। ਜੋ ਰੱਬੀ ਦੀ ਬਾਣੀ ਦੇ ਸ਼ਬਦਾਂ ਨੂੰ ਬਿਚਾਰਦੇ ਹਨ ਉਹ ਅੰਨਦ ਵਿੱਚ ਟਿੱਕ ਜਾਦਾ ਹੈ ||3||

Sathigur Nanak, the soul-bride who takes the Support of the True Name is intuitively absorbed in the Lord. ||3||

10720 ਮਿਲੁ ਮੇਰੇ ਪ੍ਰੀਤਮਾ ਜੀਉ ਤੁਧੁ ਬਿਨੁ ਖਰੀ ਨਿਮਾਣੀ


Mil Maerae Preethamaa Jeeo Thudhh Bin Kharee Nimaanee ||
मिलु मेरे प्रीतमा जीउ तुधु बिनु खरी निमाणी



ਪ੍ਰਭੂ ਜੀ ਮੇਰੇ ਨਾਲ ਜੋੜ ਗੰਢ ਕੇ, ਮੈਨੂੰ ਆਪਦਾ ਬਣਾਂ ਲਵੋ। ਮੈਂ ਤੇਰੇ ਬਗੈਰ ਕੰਮਜ਼ੋਰ, ਗਰੀਬ, ਤੁਛ ਜਿਹੀ ਬਣੀ ਹੋਈ ਹਾਂ॥

Meet me, O my Dear Beloved. Without You, I am totally dishonored.

10721 ਮੈ ਨੈਣੀ ਨੀਦ ਆਵੈ ਜੀਉ ਭਾਵੈ ਅੰਨੁ ਪਾਣੀ
Mai Nainee Needh N Aavai Jeeo Bhaavai Ann N Paanee ||
मै नैणी नीद आवै जीउ भावै अंनु पाणी



ਮੈਨੂੰ ਨੀਂਦ ਨਹੀਂ ਆਉਂਦੀ, ਮੈਨੂੰ ਭੋਜਨ, ਜਲ ਚੰਗਾ ਨਹੀਂ ਲੱਗਦਾ॥

Sleep does not come to my eyes, and I have no desire for food or water.

10722 ਪਾਣੀ ਅੰਨੁ ਭਾਵੈ ਮਰੀਐ ਹਾਵੈ ਬਿਨੁ ਪਿਰ ਕਿਉ ਸੁਖੁ ਪਾਈਐ
Paanee Ann N Bhaavai Mareeai Haavai Bin Pir Kio Sukh Paaeeai ||
पाणी अंनु भावै मरीऐ हावै बिनु पिर किउ सुखु पाईऐ



ਮੈਨੂੰ ਭੋਜਨ, ਜਲ ਚੰਗਾ ਨਹੀਂ ਲੱਗਦਾ, ਹੌਕਿਆ ਵਿੱਚ ਜਿਉਂ ਰਹੀ ਹਾਂ। ਬਗੈਰ ਪ੍ਰਭੂ ਪਤੀ ਦੇ ਅੰਨਦ ਕਿਵੇਂ ਮਿਲ ਸਕਦਾ ਹੈ?

I have no desire for food or water, and I am dying from the pain of separation. Without my Husband Lord, how can I find peace?

10723 ਗੁਰ ਆਗੈ ਕਰਉ ਬਿਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੈ ਮਿਲਾਈਐ
Gur Aagai Karo Binanthee Jae Gur Bhaavai Jio Milai Thivai Milaaeeai ||
गुर आगै करउ बिनंती जे गुर भावै जिउ मिलै तिवै मिलाईऐ

ਗੁਰੂ ਕੋਲੇ ਤਰਲਾ ਕਰੀਏ, ਜੇ ਉਸ ਨੂੰ ਮੈਂ ਚੰਗੀ ਲੱਗੀ, ਤਾਂ ਗੁਰ ਰੱਬ ਨੂੰ ਮਿਲਾ ਸਕਦਾ ਹੈ॥


I offer my prayers to the Guru; if it pleases the Guru, He shall unite me with Himself.

10724 ਆਪੇ ਮੇਲਿ ਲਏ ਸੁਖਦਾਤਾ ਆਪਿ ਮਿਲਿਆ ਘਰਿ ਆਏ
Aapae Mael Leae Sukhadhaathaa Aap Miliaa Ghar Aaeae ||
आपे मेलि लए सुखदाता आपि मिलिआ घरि आए



ਪਿਆਰਾ ਰੱਬ ਜੋ ਜੀਵਨ ਦੇ ਅੰਨਦ ਦਿੰਦਾ ਹੈ। ਰੱਬ ਆਪਤਨ-ਮਨ ਵਿੱਚ ਹੀ ਮਿਲਦਾ ਹੈ॥

The Giver of peace has united me with Himself; He Himself has come to my home to meet me.

10725 ਨਾਨਕ ਕਾਮਣਿ ਸਦਾ ਸੁਹਾਗਣਿ ਨਾ ਪਿਰੁ ਮਰੈ ਜਾਏ ੪॥੨॥
Naanak Kaaman Sadhaa Suhaagan Naa Pir Marai N Jaaeae ||4||2||
नानक कामणि सदा सुहागणि ना पिरु मरै जाए ॥४॥२॥

ਸਤਿਗੁਰ ਨਾਨਕ ਜੀ ਨਾਲ ਜਿਸ ਬੰਦਾ ਦੀ ਰੱਬ ਦੇ ਨਾਲ, ਪਿਆਰ ਵਿੱਚ ਲਿਵ ਲੱਗ ਜਾਂਦੀ ਹੈ। ਉਸ ਦਾ ਰੱਬ ਨਾਲ, ਸਦਾ ਲਈ ਪਿਆਰ ਹੋ ਜਾਂਦਾ ਹੈ। ਉਹ ਮੁੜ ਕੇ, ਜੰਮਦਾ ਮਰਦਾ ਨਹੀਂ ਹੈ ||4||2||

Sathigur Nanak, the soul-bride is forever the Lord's favorite wife; her Husband Lord does not die, and He shall never leave. ||4||2||

Comments

Popular Posts