ਭਾਗ 26 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ

ਜਿੰਦਗੀ ਦਾ ਤਜ਼ਰਬਾ, ਉਮਰ ਵੱਧਣ ਨਾਲ ਹੁੰਦਾ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ



satwinder_7@hotmail.com

ਬਾਬੇ ਬੰਤੇ ਦੀ ਸਕੀਮ ਕੰਮ ਆ ਗਈ ਸੀ। ਜਿੰਨਾਂ ਦੇ ਮੁੰਡੇ ਮਰੇ ਸਨ। ਉਹ ਮੀਤੇ ਦੇ ਵੈਰੀ ਹੋ ਗਏ ਸਨ। ਆਪਸ ਵਿੱਚ ਫੁੱਟ ਪੈ ਗਈ ਸੀ। ਹੋਰ ਵੀ ਮੁੰਡੇ ਘੱਟ ਆਉਂਦੇ ਸਨ। ਉਹ ਆਪ ਵੀ ਘਰ ਨਹੀਂ ਹੁੰਦਾ ਸੀ। ਬੰਤੇ ਦੇ ਸਾਰੇ, ਕੱਣਕ ਦੇ ਖੇਤ ਫੂਕ ਦਿੱਤੇ ਸਨ। ਵਿੰਦਰ ਕੇ ਖੇਤਾਂ ਵਿੱਚਲੀ, ਮੀਤੇ ਦੀ ਸਾਰੀ ਫ਼ਸਲ, ਭਈਆਂ ਨੇ ਸੰਭਾਲੀ ਸੀ। ਕੱਣਕ ਦੀਆਂ ਬੋਰੀਆਂ ਭਰੀਆਂ ਪਈਆਂ ਸਨ। ਬੰਤੇ ਨੇ ਹੋਰ ਭਈਏ ਭੇਜ ਕੇ, ਸਾਰੀ ਕੱਣਕ ਟਰੱਕਾਂ ਉਤੇ, ਲੱਦਵਾ ਲਈ ਸੀ। ਬੰਤੇ ਦਾ ਵਿੱਚ ਨਾਂਮ ਵੀ ਨਹੀਂ ਆਇਆ ਸੀ। ਉਨਾਂ ਨੇ, ਮੀਤੇ ਦਾ ਹੀ ਨਾਂਮ ਲਿਆ ਸੀ। ਮੀਤੇ ਦਾ ਨਾਮ ਸੁਣਦੇ ਹੀ, ਉਸ ਦੇ ਭਈਏ ਵੀ, ਨਾਲ ਕੱਣਕ ਲੱਦਵਾਉਣ ਲੱਗ ਗਏ ਸਨ। ਕੱਣਕ ਸਿੱਧੀ ਮੰਡੀ ਵਿੱਚ ਲਿਜਾ ਕੇ ਵੇਚ ਦਿੱਤੀ ਸੀ। ਜੋ ਟਰੱਕ ਮੀਤੇ ਨੇ ਭੇਜੇ ਸਨ। ਉਹ ਖਾਲੀ ਮੁੜ ਗਏ ਸਨ। ਮੀਤੇ ਦੀ ਸਮਝ ਤੋਂ ਬਾਹਰ ਦੀ ਗੱਲ ਸੀ। ਉਸ ਨੂੰ ਬੰਤੇ ਉਤੇ, ਭੋਰਾ ਛੱਕ ਨਹੀ ਸੀ। ਉਹ ਬੁੱਢਾ ਬੰਦਾ, ਜਿਸ ਦੀਆਂ ਹੱਡੀਆਂ ਵਿੱਚ ਜਾਨ ਨਹੀਂ ਸੀ। ਉਹ ਇਸ ਤਰਾਂ ਕਿਵੇ ਕਰ ਸਕਦਾ ਸੀ। ਬੁੱਢਾ ਬੰਦਾ ਸਰੀਰ ਦਾ ਕੰਮਜ਼ੋਰ ਹੋ ਸਕਦਾ ਹੈ। ਜਿੰਦਗੀ ਦਾ ਤਜ਼ਰਬਾ, ਉਮਰ ਵੱਧਣ ਨਾਲ ਹੁੰਦਾ ਹੈ। ਉਸ ਨੂੰ ਕਿਸੇ ਨੇ ਨਹੀਂ ਦੱਸਿਆ। ਬੰਤਾ ਉਨਾਂ ਫੌਜ਼ੀਆਂ ਵਿੱਚੋਂ ਹੈ। ਜਿਥੇ ਚਹੁਉਣ ਛੋਣੀ ਪਾ ਕੇ ਬੈਠ ਵੀ ਜਾਂਦੇ ਹਨ। ਰਾਤੋਂ-ਰਾਤ ਟਿੱਕਾਣਾ ਵੀ ਬੱਦਲ ਲੈਂਦੇ ਹਨ। ਸਕੀਮ ਨਾਲ ਚੱਲਦੇ ਹਨ। ਕੱਣਕ ਦੇ ਚੋਰੀ ਹੋਣ ਦੀ ਖ਼ਬਰ, ਸਾਰੇ ਪਿੰਡ ਵਿੱਚ ਫੈਲ ਗਈ ਸੀ। ਜੋ ਠਾਂਣੇਦਾਰ ਮੀਤੇ ਦੇ ਘਰ ਆਉਂਦਾ ਸੀ। ਉਸ ਨਾਲ ਸ਼ਰਾਬ, ਕਬਾਬ ਦੀ ਸਾਂਝ ਪਾਉਂਦਾ ਸੀ। ਇੱਕ ਮੁੰਡਾ ਉਸ ਦਾ ਮਰਿਆ ਸੀ। ਉਹ ਮੀਤੇ ਨੂੰ ਬਾਰ-ਬਾਰ, ਪੁੱਛ-ਗਿੱਛ ਕਰਦਾ ਸੀ। ਇੱਕ ਮੁੰਡਾ ਆੜਤੀਏ ਦਾ ਸੀ। ਜਿਸ ਨੂੰ ਮੀਤੇ ਨੇ ਕਿਹਾ ਹੋਇਆ ਸੀ, " ਕਨੇਡਾ ਵਾਲਿਆਂ ਨੂੰ , ਇਹ ਨਹੀਂ ਦੱਸਣਾਂ ਫਸਲ ਦਾ ਝਾਂੜ ਕਿੰਨਾਂ ਹੈ? ਕੀ ਮੈਂ ਵੇਚਦਾ, ਵੱਟਦਾਂ ਹਾਂ? ਇਹੀ ਕਹਿੱਣਾਂ ਹੈ, ਹਰ ਬਾਰ ਕੁਦਰਤੀ ਕਰੋਪੀ ਨਾਲ ਫ਼ਸਲ ਮਰ ਜਾਂਦੀ ਹੈ।" ਤੀਜਾ ਮਰਨ ਵਾਲਾ ਮੁੰਡਾ, ਅਮਲੀ ਨਾਹਰੂ ਦਾ ਸੀ। ਸਾਰੇ ਹੀ ਮੀਤੇ ਨੂੰ ਟੋਲਦੇ ਫਿਰਦੇ ਸਨ।

ਵਿੰਦਰ ਦੇ ਪਿੰਡੋਂ, ਕੋਈ ਬੰਦਾ ਕਨੇਡਾ ਗਿਆ ਸੀ। ਉਸ ਬੰਦੇ ਨੇ, ਵਿੰਦਰ ਦੇ ਭਰਾ ਨੂੰ ਸਾਰੀ ਕਹਾਣੀ ਦੱਸ ਦਿੱਤੀ ਸੀ। ਵਿੰਦਰ ਦੇ ਭਰਾ ਨੇ, ਭੂਆ ਨੂੰ ਫੋਨ ਕਰਕੇ ਪੁੱਛਿਆ, " ਪਿੰਡ ਦੀਆਂ ਖ਼ਬਰਾਂ, ਬਹੁਤ ਮਾੜੀਆਂ ਆ ਰਹੀਆਂ ਹਨ। ਮੀਤੇ ਨੇ, ਘਰ ਨੂੰ ਬਦਨਾਂਮ ਕਰ ਦਿੱਤਾ ਹੈ। ਐਸਾ ਬੰਦਾ ਸਾਨੂੰ, ਸਾਡੇ ਘਰ ਵਿੱਚ ਨਹੀਂ ਚਾਹੀਦਾ। ਸਾਡਾ ਪਿਛਲੇ ਸਾਲਾਂ ਦਾ ਹਾਲਾ ਵੀ ਦੇ ਦਿਉ। ਅੱਗੇ ਤੋਂ ਮੀਤਾ, ਸਾਡੇ ਖੇਤਾਂ ਦੀ ਵਾਹੀ ਨਾਂ ਕਰੇ।" ਭੂਆ ਨੇ ਕਿਹਾ, " ਲੋਕ ਐਵੇਂ ਮਾਰਦੇ ਹਨ। ਮੀਤਾ ਤਾ ਕਮਾਈ ਬਹੁਤ ਕਰਦਾ ਹੈ। ਬੈਂਕਾਂ ਭਰ ਦਿੱਤੀਆਂ ਹਨ। ਸਾਰਾ ਪੈਸਾ ਤੁਹਾਡੇ ਨਾਂਮ ਹੈ। " ਭੂਆ, ਭਤੀਜੇ ਨੂੰ ਕਿਵੇ ਝੂਠ ਬੋਲ ਸਕਦੀ ਹੈ? ਵਿੰਦਰ ਦੇ ਡੈਡੀ ਨੇ ਫੋਨ ਫੜ ਕੇ ਕਿਹਾ, " ਤੂੰ ਸਿਆਣੀ ਹੈ। ਤੇਰੇ ਭਰੋਸੇ ਕਰਕੇ, ਅਸੀਂ ਮੀਤੇ ਉਤੇ ਜ਼ਕੀਨ ਕੀਤਾ ਹੈ। ਇਸ ਮੁੰਡੇ ਦੇ ਲੱਛਣ ਠੀਕ ਨਹੀਂ ਹਨ। " ਉਸ ਨੇ ਕਿਹਾ, " ਵੀਰ ਮੈਂ ਤੈਨੂੰ ਕਿਉਂ ਝੂਠ ਬੋਲੂਗੀ? ਮੇਰੇ ਲਈ ਭਰਾ ਨੇੜੇ ਹੈ ਜਾਂ ਦਿਉਰ ਦਾ ਮੁੰਡਾ। " ਪੋਚੇ ਮਾਰਦੀ, ਉਹ ਭੁੱਲ ਗਈ ਸੀ। ਮੀਤਾ ਉਸ ਦਾ ਮਤਵੰਨਾਂ ਮੁੰਡਾ ਬੱਣਿਆ ਹੋਇਆ ਹੈ। ਵਿੰਦਰ ਦੀ ਮੰਮੀ ਨੇ ਵੀ ਸਾਰਿਆਂ ਨੂੰ ਕਿਹਾ, " ਇੱਕ ਮੌਕਾ ਉਸ ਨੂੰ, ਸੁਧਰਨ ਦਾ ਦੇ ਦੇਵੋ। ਕਈ ਬਾਰ ਬੰਦਾ ਠੋਕਰ ਲੱਗ ਕੇ ਸੁਧਰ ਜਾਂਦਾ ਹੈ। " ਵਿੰਦਰ ਦੇ ਡੈਡੀ ਨੇ ਕਿਹਾ, " ਅਜੇ ਉਸ ਨੂੰ, ਕੋਈ ਠੋਕਰ ਨਹੀਂ ਲੱਗੀ। ਅਜੇ ਤਾਂ ਠੋਕਰਾ ਲਾਉਂਦਾ ਫਿਰਦਾ ਹੈ। ਆਪਣੇ ਘਰ ਕਰਕੇ, ਤਿੰਨ ਘਰਾਂ ਦੇ, ਅੱਗਲਿਆ ਦੇ ਮੁੰਡੇ ਮਾਰੇ ਗਏ। ਬੰਤੇ ਗੁਆਂਢੀਂ ਨਾਲ ਕੀ ਹੋਈ ਹੈ? ਪਿੰਡ ਵਿੱਚ ਮੂੰਹ ਕੱਢਣ ਜੋਗੇ ਨਹੀਂ ਛੱਡਿਆ। " ਵਿੰਦਰ ਦੇ ਭਰਾ ਨੇ ਕਿਹਾ, " ਮੈਂ ਭੂਆ ਉਤੇ ਭੋਰਾ ਜ਼ਕੀਨ ਨਹੀਂ ਕਰਦਾ। ਇਹ ਤਾਂ ਉਝ ਹੀ ਝੂਠ ਦੀ ਪੰਡ ਹੈ। ਆਪਾਂ ਨੂੰ ਉਨਾਂ ਨੇ, ਜ਼ਮੀਨ ਦਾ ਇੱਕ ਪੈਸਾ ਨਾਂ ਪਹਿਲਾਂ ਦਿੱਤਾ ਹੈ। ਨਾਂ ਹੁਣ ਦੇਣਾਂ ਹੈ। ਤੁਸੀ ਆਪਣੇ ਆੜਤੀਏ ਨੂੰ ਫੋਨ ਕਰਕੇ, ਉਸੇ ਨੂੰ ਕਹੋ। ਆਪਣੀ ਜ਼ਮੀਨ ਦੀ ਵੀ ਦੇਖ-ਭਾਲ ਕਰ ਲਵੇ। ਉਸ ਦਾ ਮੁੰਡਾ ਵੀ ਮਰਿਆ ਹੈ। ਉਸ ਦਾ ਅਫ਼ਸੋਸ ਵੀ ਕਰ ਲੈਣਾਂ। " ਡੈਡੀ ਨੇ, ਉਦੋਂ ਹੀ ਆੜਤੀਏ ਨੂੰ ਫੋਨ ਕਰ ਲਿਆ ਸੀ। ਵਿੰਦਰ ਦੇ ਡੈਡੀ ਨੇ, ਉਸ ਨੂੰ ਕਿਹਾ, " ਮੁੰਡੇ ਦਾ ਬਹੁਤ ਮਾੜਾ ਹੋਇਆ। ਮਾਂਪੇ ਬੈਠੇ ਹੋਣ, ਬੱਚਾ ਹੱਥੀ ਤੋਰਨਾਂ ਪੈ ਜਾਵੇ, ਬਹੁਤ ਔਖੀ ਘੜੀ ਹੁੰਦੀ ਹੈ। " ਉਸ ਨੇ ਕਿਹਾ, " ਜੀ ਅਸੀਂ ਤਾਂ ਜਾਂਦੇ ਦਾ, ਮੂੰਹ ਵੀ ਨਹੀਂ ਦੇਖਿਆ। ਜੀਪ ਨਾਲ, ਜਿਉਂਦੇ ਮੁੰਡੇ ਸੜ ਕੇ ਸੁਆਹ ਹੋ ਗਏ ਹਨ। ਕਿਹਨੂੰ ਦੋਸ਼ ਦੇਈਏ? ਮੁੰਡੇ ਵਿਗੜ ਗਏ ਸਨ। ਤੁਹਾਡੇ ਮਕਾਂਨ ਨੂੰ ਅੱਡਾ ਬੱਣਾਇਆ ਹੋਇਆ ਸੀ। ਉਥੇ ਹਰ ਤੁਹੀਨ ਕੀਤੀ ਜਾਂਦੀ ਸੀ। " ਵਿੰਦਰ ਦੇ ਡੈਡੀ ਨੇ, ਜ਼ਮੀਨ ਦੀ ਗੱਲ, ਅਜੇ ਕਰਨੀ ਠੀਕ ਨਹੀਂ ਸਮਝੀ। ਉਸ ਨੇ ਕਿਹਾ, " ਰੱਬ ਅੱਗੇ ਜ਼ੋਰ ਨਹੀਂ ਹੈ। ਜੋ ਕਿਸਮਤ ਹੈ। ਉਹੀ ਭੋਗਣੀ ਪੈਣੀ ਹੈ। ਸਬਰ ਕਰੋ। ਰੱਬ ਦੇ ਭਾਣੇ ਵਿੱਚ ਚੱਲਣਾਂ ਪੈਂਦਾ ਹੈ। ਮੈਂ ਫਿਰ ਫੋਨ ਕਰਾਗਾ। "

Comments

Popular Posts