ਭਾਗ 11 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਜਿੰਨੇ ਲਾਈ ਗੱਲੀ, ਉਸੇ ਨਾਲ ਉਠ ਚੱਲੀ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਸੀਤਾ ਕੰਮ ਤੋਂ ਆਈ ਸੀ। ਉਸ ਨੇ ਦਰਵਾਜੇ ਅੱਗੇ ਮਰਦ ਦੀ ਜੁੱਤੀ ਪਈ ਦੇਖੀ। ਉਸ ਨੂੰ ਸਮਝ ਲੱਗ ਗਈ। ਕੋਈ ਆਇਆ ਹੋਇਆ ਹੈ। ਗੁਰੀ ਤੋਂ ਬਗੈਰ ਹੋਰ ਕੌਣ ਆ ਸਕਣਾ ਹੈ? ਉਸ ਨੇ ਪੂਰੇ ਘਰ ਵਿੱਚ ਗੇੜਾ ਦੇ ਦਿੱਤਾ। ਕੋਈ ਨਹੀਂ ਦਿੱਸਿਆ। ਉਸ ਨੇ ਸੋਚਿਆ, ਸੌਂ ਗਿਆ ਹੋਣਾਂ ਹੈ। ਉਹ ਸੋਫ਼ੇ ਉਤੇ ਬੈਠ ਕੇ, ਉਡੀਕ ਕਰਨ ਲੱਗ ਗਈ। ਉਸ ਨੂੰ ਨੀਂਦ ਆਉਣ ਲੱਗ ਗਈ। ਉਹ ਸੋਫ਼ੇ ਉਤੇ ਹੀ ਲੰਬੀ ਪੈ ਗਈ। ਵਿੰਦਰ ਸੁੱਤੀ ਉਠ ਕੇ, ਨਹਾਉਣ ਲੱਗ ਗਈ ਸੀ। ਗੁਰੀ ਰਸੋਈ ਵੱਲ ਆ ਗਿਆ। ਉਸ ਨੂੰ ਸੋਫ਼ੇ ਉਤੇ, ਸੁੱਤੀ ਹੋਈ ਸੀਤਾ ਦਿਸ ਪਈ। ਉਹ ਉਸ ਦੇ ਨਾਲ ਵਾਲੇ ਸੋਫ਼ੇ ਉਤੇ ਬੈਠ ਗਿਆ। ਗੁਰੀ ਨੇ ਸੀਤਾ ਦੇ ਵਾਲਾ ਨੂੰ ਹੱਥ ਲਾਇਆ। ਸੀਤਾ ਗੂੜੀ ਨੀਂਦ ਵਿੱਚ ਸੁੱਤੀ ਪਈ ਸੀ। ਗੁਰੀ ਨੇ, ਉਸ ਦੀਆਂ ਗੱਲ਼ਾਂ ਨੂੰ ਪਲੋਸਣਾਂ, ਸ਼ੁਰੂ ਕਰ ਦਿੱਤਾ। ਸੀਤਾ ਨੂੰ ਗੁਦਗਦੀ ਹੋਈ। ਉਹ ਧੁਰ ਤੱਕ ਕੰਭ ਗਈ ਸੀ। ਸੀਤਾ ਉਠ ਕੇ ਬੈਠ ਗਈ। ਉਸ ਨੇ ਕਿਹਾ, " ਗੁਰੀ ਇਹ ਕੀ ਕਰ ਰਿਹਾਂ ਸੀ? " ਗੁਰੀ ਨੇ ਕਿਹਾ, " ਮੈਂ ਦੇਖ ਰਿਹਾ ਸੀ। ਤੂੰ ਕਿੰਨੀ ਕੁ ਗੂੜੀ ਨੀਂਦ ਵਿੱਚ ਸੁੱਤੀ ਪਈ ਹੈ? " ਸੀਤਾ ਨੇ ਕਿਹਾ, " ਕਿਸੇ ਨੂੰ ਸੁੱਤੇ ਪਏ ਨਹੀਂ ਉਠਾਲੀਦਾ। " ਗੁਰੀ ਨੇ ਕਿਹਾ, " ਮੈਂ ਤੈਨੂੰ ਨਹੀਂ ਜਗਾਇਆ। " ਵਿੰਦਰ ਆ ਗਈ ਸੀ। ਵਿੰਦਰ ਨੇ ਸੀਤਾ ਨੂੰ ਪੁੱਛਿਆ, " ਕੀ ਤੂੰ ਅਜੇ ਤੱਕ, ਸੁੱਤੀ ਨਹੀਂ ਹੈ? " ਉਸ ਨੇ ਕਿਹਾ, " ਮੈਂ ਦਰਾਂ ਵਿੱਚ ਗੁਰੀ ਦੀ ਜੁੱਤੀ ਦੇਖ ਲਈ ਸੀ। ਇਸ ਨੂੰ ਮਿਲਣ ਲਈ, ਇਥੇ ਹੀ ਬੈਠ ਗਈ। ਮੇਰੀ ਅੱਖ ਲੱਗ ਗਈ ਸੀ। " ਗੁਰੀ ਨੇ ਕਿਹਾ, " ਵਿੰਦਰ, ਸੀਤਾ, ਮੈਨੂੰ ਕਿੰਨਾਂ ਪਿਆਰ ਕਰਦੀ ਹੈ? ਮੈਨੂੰ , ਮੇਰੀ ਜੁੱਤੀ ਤੋਂ ਪਛਾਣ ਲਿਆ। ਇੱਕ ਤੂੰ ਹੈ, ਮੌਕਾ ਦੇਖਦੇ ਹੀ, ਲੜਨਾਂ ਸ਼ੁਰੂ ਕਰ ਦਿੰਦੀ ਹੈ। "
ਵਿੰਦਰ ਨੇ ਕਿਹਾ, " ਫੁੱਲ ਦੂਰੋਂ ਹੀ ਸੋਹਣੇ ਲੱਗਦੇ ਹਨ। ਹੱਥਾਂ ਵਿੱਚ ਆਏ, ਮੁਰਜ਼ਾ ਜਾਂਦੇ ਹਨ। ਸੀਤਾ ਦਾ ਅਜੇ, ਤੂੰ ਸੁਭਾਅ ਨਹੀਂ ਦੇਖਿਆ। ਜੇ ਝਈ ਲੈ ਕੇ ਪੈ ਗਈ। ਭੱਜਣ ਨੂੰ ਰਾਹ ਨਹੀਂ ਥਿਉਣਾਂ? ਗੁਰੀ ਨੇ ਕਿਹਾ, " ਇਥੋਂ ਭੱਜਣਾਂ ਕੌਣ ਚਹੁੰਦਾ ਹੈ? ਮੈਨੂੰ ਦੋ ਦਿਨ ਮਾਲ ਨਹੀਂ ਮਿਲਣਾਂ। ਮੈਂ ਇਥੇ ਹੀ ਹਾਂ। " ਸੀਤਾ ਅਜੇ ਵੀ ਗੁਰੀ ਦੇ ਹੱਥਾਂ ਦੀਆਂ ਉਂਗਲਾਂ ਦੀ ਛੂਹ ਦੀ, ਗੁਦਗਦੀ ਮਹਿਸੂਸ ਕਰ ਰਹੀ ਸੀ। ਜਦੋਂ ਉਹ ਵਾਲਾਂ ਵਿੱਚ ਹੱਥ ਫੇਰ ਰਿਹਾ ਸੀ। ਉਹ ਵੀ ਯਾਦ ਆ ਰਿਹਾ ਸੀ। ਨੀਂਦ ਦਾ ਜ਼ੋਰ ਪਿਆ ਕਰਕੇ, ਅੱਖਾਂ ਨਹੀਂ ਖੁੱਲ ਰਹੀਆਂ ਸਨ। ਉਸ ਨੇ, ਆਪਦੀ ਗੱਲ ਉਤੇ ਹੱਥ ਧਰ ਲਿਆ ਸੀ। ਸੀਤਾ ਤੇ ਰਾਜੂ ਦੇ ਵਿੱਚ, ਮੰਮੀ ਡੈਡੀ ਨੂੰ ਲੈ ਕੇ, ਘਰ ਵਿੱਚ ਕਾਫ਼ੀ ਖਿਚੋ-ਤਾਣ ਸੀ। ਦੋਂਨਾਂ ਪਤੀ-ਪਤਨੀ ਦੇ ਹਲਾਤ ਵਿਗੜਦੇ ਜਾਂਦੇ ਸਨ। ਰਾਜੂ ਆਪਦਾ ਸਿਰਹਾਣਾਂ ਤੇ ਰਜਾਈ, ਕਈ ਦਿਨ ਪਹਿਲਾਂ, ਸੋਫੇ ਉਤੇ ਲੈ ਆਇਆ ਸੀ। ਸੀਤਾ ਕੋਲੇ ਸੌਉਣੋ ਹੱਟ ਗਿਆ ਸੀ। ਸੀਤਾ ਨੇ ਪਹਿਲਾਂ ਮਨ ਬਣਾਇਆ ਸੀ। ਵਿੰਦਰ ਨੂੰ ਪੁੱਛੇਗੀ," ਇਸ ਨੂੰ ਫਿਰ ਘਰੇ, ਕਿਉਂ ਵਾੜ ਲਿਆ? ਗੁਰੀ ਦੇ ਆਪਦੇ ਦੋ ਬੱਚੇ ਹਨ। ਇਸ ਨਾਲ ਤੂੰ ਜਿੰਦਗੀ ਕਿਵੇਂ ਕੱਟ ਲਵੇਗੀ? " ਪਰ ਉਹ ਸਬ ਕੁੱਝ ਭੁੱਲ ਗਈ ਸੀ। ਉਸ ਨੂੰ ਗੁਰੀ ਸਹਮਣੇ ਬੈਠਾ, ਚੰਗਾ ਲੱਗ ਰਿਹਾ ਸੀ। ਸੋਚ ਰਹੀ ਸੀ ਪਤਾ ਨਹੀਂ ਕਿਹੜੀਆਂ ਮਜ਼ਬੂਆਂ ਦਾ ਮਾਰਿਆ ਤੁਰਿਆ ਫਿਰਦਾ? ਹੋ ਸਕਦਾ ਹੈ, ਇਹ ਬਦਲ ਜਾਵੇ। ਇਸੇ ਲਈ, ਉਹ ਆਪਦੇ ਪੈਸਿਆਂ ਦੀ ਦੋਹਰ ਨਹੀਂ ਪਾਉਣਾਂ ਚਹੁੰਦੀ ਸੀ। ਬੰਦੇ ਨੂੰ ਬੰਦੇ ਦੀ ਥੋੜੀ ਜਿਹੀ, ਹਮਦਰਦੀ ਹੀ ਚਾਹੀਦੀ ਹੈ। ਬੰਦਾ ਆਪਦਾ ਲਹਿਜ਼ਾ ਬਦਲ ਲੈਂਦਾ ਹੈ। ਕਿਸੇ ਬੰਦੇ ਨੂੰ ਮੇਹਣੇ-ਤਾਹਨੇ ਮਾਰਨ ਨਾਲੋਂ, ਪਿਆਰ ਨਾਲ ਬਦਲ ਸਕਦੇ ਹਾਂ। ਪਿਆਰ ਦਾ ਰਸਤਾ ਬਹੁਤ ਔਖਾ ਹੈ। ਆਪਣਾ-ਆਪ ਮਾਰਨਾਂ ਪੈਂਦਾ ਹੈ। ਪਿਆਰੇ ਦੀਆਂ ਜਰੂਰਤਾਂ ਦਾ ਖਿਆਲ ਰੱਖਣਾਂ ਪੈਂਦਾ ਹੈ। ਕਿਸੇ ਨਾਲ ਨਿਭਾਉਣ ਨੂੰ ਉਮਰ ਲੱਗ ਜਾਂਦੀ ਹੈ। ਤੋੜਨ ਲਈ, ਦੋ ਕੋੜੇ ਬੋਲਾਂ ਦੀ ਲੋੜ ਹੈ।
ਸੀਤਾ ਸੌਂਉਣ ਚਲੀ ਗਈ ਸੀ। ਵਿੰਦਰ ਗੁਰੀ ਨੂੰ ਨਾਲ ਲੈ ਕੇ, ਘਰ ਦੇ ਸੌਦੇ ਲੈਣ ਚਲੀ ਗਈ। ਸੌਦਿਆ ਵਾਲੀ ਦੁਕਾਂਨ ਉਤੇ ਹਰਵੀਰ ਮਿਲ ਗਈ। ਹਰਵੀਰ ਨੇ, ਵਿੰਦਰ ਗੁਰੀ ਨੂੰ ਦੇਖ ਮੂੰਹ ਖੁਸ਼ਕ ਜਿਹਾ, ਕਰਦੇ ਕਿਹਾ, " ਗੁਰੀ ਅੱਜ ਤੇਰੇ ਵੱਲ ਆਇਆਂ ਹੋਇਆਂ ਹੈ। ਇਹ ਵੀ ਚੱਕਵਾਂ ਚੁੱਲਾ ਹੈ। " ਗੁਰੀ ਨੇ ਹਰਵੀਰ ਦੀ ਗੱਲ ਦਾ ਜੁਆਬ ਨਹੀਂ ਦਿੱਤਾ। ਉਹ ਆਪਣਾਂ ਧਿਆਨ ਚੀਜ਼ਾਂ ਵੱਲ ਦਿੰਦਾਂ ਹੋਇਆ, ਦੋਂਨਾਂ ਤੋਂ ਦੂਰ ਹੋ ਗਿਆ। ਵਿੰਦਰ ਨੂੰ ਉਸ ਦਾ ਕੁੜੀ ਦੇ ਬਾਰੇ ਬੋਲਿਆਂ, ਕੱਲ ਵਾਲਾ ਝੂਠ ਰੱੜਕਦਾ ਸੀ। ਉਸ ਨੇ ਕਿਹਾ, " ਮੈਂ ਇਸ ਨਾਲ ਵਿਆਹ ਕਰਾਉਣ ਲੱਗੀ ਹਾਂ। ਮੈਂ ਤੈਨੂੰ ਤਾਂ ਕਾਡ ਦੇਵਾਗੀ, ਜੇ ਵਿਆਹ ਉਤੇ ਆਂਵੇਗੀ। " ਹਰਵੀਰ ਨੂੰ ਗੱਲ ਸੱਪ ਦੇ ਡੰਗ ਵਾਂਗ ਲੱਗੀ। ਉਸ ਨੇ ਕਿਹਾ, " ਐਸੇ ਵਿਆਹ ਪਤਾ ਨਹੀਂ ਇਹ ਕਿਹਦੇ-ਕਿਹਦੇ ਨਾਲ ਕਰ ਚੁਕਾ ਹੈ? ਮੈਨੂੰ ਵੀ ਕਹਿੰਦਾ ਸੀ, " ਤੇਰੇ ਨਾਲ, ਐਸੀ ਹੀ ਯਾਰੀ ਪੱਕੀ ਰੱਖਾਂਗਾ। ਤੇਰੇ ਸ਼ਹਿਰ ਵਿੱਚ ਗੇੜਾ, ਤਾਂ ਲੱਗਦਾ ਹੀ ਰਹਿੱਣਾ ਹੈ। ਮੈਨੂੰ ਟਿੱਕਾਉਦਾ-ਟਿੱਕਾਉਦਾ, ਬੱਬਲੀ ਨੂੰ ਪੱਟ ਕੇ ਲੈ ਗਇਆ। ਹਫ਼ਤੇ ਪਿਛੋਂ ਜੀਅ ਲਹੇ ਤੋਂ ਘਰ ਛੱਡ ਗਿਆ। ਘਰ ਆ ਕੇ, ਮੇਰੇ ਉਤੇ ਡੋਰੇ ਪਾਉਣ ਲੱਗ ਗਿਆ। ਮੈਂ ਤਾਂ ਇਹੋ ਜਿਹੇ ਨੂੰ, ਹੁਣ ਮੂੰਹ ਨਹੀਂ ਲਾਉਂਦੀ। ਤੂੰ ਇਸ ਸੱਤਾਂ ਚੂਲਿਆਂ ਦੀ ਸੁਆਹ ਤੋਂ ਕੀ ਕਰਾਉਣਾਂ ਹੈ? " ਵਿੰਦਰ ਨੇ ਆਪਦਾ ਹਾਸਾ ਮਸਾਂ ਰੋਕਿਆ, ਉਸ ਨੇ ਕਿਹਾ, " ਅੱਜ-ਕੱਲ ਦੀਆਂ ਔਰਤਾਂ, ਮਰਦਾਂ ਨੂੰ ਪੱਟਦੀਆਂ ਫਿਰਦੀਆਂ ਹਨ। ਕੀ-ਕੀ ਟੱਸਣੇ ਕਰਕੇ, ਜਾਦੂ ਚਲਾਉਂਦੀਆਂ ਹਨ। ਤੂੰ ਮੇਰੇ ਮੂਹਰੇ, ਮੇਰੇ ਗੁਰੀ ਨੂੰ ਕੁੱਝ ਨਹੀਂ ਕਹਿ ਸਕਦੀ। ਉਹ ਮੈਨੂੰ ਜਾਨ ਤੋਂ ਵੱਧ ਪਿਆਰਾ ਹੈ। ਬੰਦਿਆਂ ਨੂੰ ਆਦਤ ਹੀ ਹੁੰਦੀ ਹੈ। ਇਧਰ-ਉਧਰ ਹੱਥ ਪੱਲਾਂ ਮਾਰਦੇ ਰਹਿੰਦੇ ਹਨ। ਫਿਰ ਕੀ ਹੈ? ਬੰਦੇ ਦਾ ਪਿਆਰ ਥੋੜੀ ਭੁੱਲਦਾ ਹੈ। ਸੱਚੀ ਗੁਰੀ ਬਹੁਤ ਪਿਆਰ ਕਰਦਾ ਹੈ। ਰੱਬ ਨੇ, ਮੇਰੀ ਸੁਣ ਲਈ ਹੈ। ਮੈਂ ਜੈਸਾ ਮਰਦ ਲੱਭਦੀ ਸੀ। ਵੈਸਾ ਹੀ ਹੈ। " ਹਰਵੀਰ ਦੇ ਸਾਹ ਸੁੱਤੇ ਗਏ ਸਨ। ਉਹ ਗੁਰੀ ਨੂੰ, ਲੱਭਣ ਦੀ ਕੋਸ਼ਸ਼ ਕਰ ਰਹੀ ਸੀ। ਸ਼ਾਇਦ ਉਸ ਉਤੇ, ਬੋਲਾਂ ਦੀ ਤੋਪ ਚਲਾਉਣੀ ਹੋਵੇ। ਉਸ ਨੇ ਵਿੰਦਰ ਨੂੰ ਕਿਹਾ, " ਅੱਜ ਕੱਲ ਦੀਆਂ ਕੁੜੀਆਂ ਨੂੰ ਮਰਦ ਚਾਹੀਦਾ ਹੈ। ਉਸ ਦਾ ਅੱਗਾ ਪਿਛਾ ਵੀ ਨਹੀਂ ਦੇਖਦੀਆਂ। ਫਿਰ ਸਾਰੀ ਉਮਰ ਅੱਖਾਂ ਵਿੱਚ ਘੁਸਨ ਦੇ ਕੇ ਰੋਂਦੀਆਂ ਹਨ। ਕੀ ਇਹ ਤੈਨੂੰ ਫੇਰੇ ਲੈਣ ਵਾਲਾ ਲੱਗਦਾ ਹੈ? ਜਿੰਨੇ ਲਾਈ ਗੱਲੀ, ਉਸੇ ਨਾਲ ਉਠ ਚੱਲੀ। ਇਹ, ਤਾਂ ਜਿਹਦੇ ਸੂਥਣ ਪਾਈ ਦੇਖਦਾ ਹੈ। ਉਸੇ ਮਗਰ ਹੋ ਲੈਂਦਾ ਹੈ। ਫੇਸਬੁੱਕ ਉਤੇ, ਜਿਸ ਔਰਤ ਦੀ ਫੋਟੋ ਦੇਖਦਾ ਹੈ। ਉਸੇ ਦੇ ਮੈਸਜ਼ ਵਿੱਚ ਧੁਸ ਕੇ, ਡੋਰੇ ਸਿੱਟ ਲੈਂਦਾ ਹੈ। ਮੇਰੇ ਨਾਲ ਵੀ ਐਸਾ ਹੀ ਕੀਤਾ ਸੀ। ਨਾਲੇ ਡਰਾਈਵਰਾਂ ਦਾ ਕੀ ਹੈ? ਮਹੀਨਾਂ-ਮਹੀਨਾਂ ਘਰ ਨਹੀਂ ਵੜਦੇ। " ਵਿੰਦਰ ਨੇ ਕਿਹਾ, " ਮੈਂ ਵੀ ਭੌਦੂ ਜਿਹਾ ਬੰਦਾ ਪਸੰਧ ਨਹੀਂ ਕਰਦੀ। ਮਰਦ ਰੋਮਟਿੱਕ ਹੀ ਚਾਹੀਦਾ ਹੈ। ਤਾਂਹੀਂ ਔਰਤ ਨੂੰ ਸੰਭਾਲ ਸਕਦਾ ਹੈ। ਡਰਾਈਵਰ ਹੀ ਤਾਂ ਸਬ ਤੋਂ ਖੁੱਲੇ ਸੁਭਾਅ ਦੇ ਹੁੰਦੇ ਹਨ। ਜੇ 15 ਦਿਨ, ਮਹੀਨੇ ਪਿੱਛੋ, ਘਰ ਵੜਦੇ। ਪਿਆਰ ਵੀ ਉਨਾਂ ਕਰਦੇ ਹਨ। ਪਿਆਰ ਵਿੱਚ ਮਾਰ ਦਿੰਦੇ ਹਨ। ਦੇਖ ਗੁਰੀ ਕੱਲ ਦਾ ਘਰ ਆਇਆ ਹੈ। ਚੂੰਨੀ ਦੇ ਲੜ ਨਾਲ ਬੰਨੇ ਵਾਂਗ, ਮੇਰੇ ਪਿਛੇ ਲੱਗਿਆ ਫਿਰਦਾ ਹੈ। ਜੇ ਹੋਰ ਕੁੱਝ ਸਾਡੇ ਪਿਆਰ ਬਾਰੇ ਸੁਣਨਾਂ ਹੈ, ਘਰ ਆ ਜਾਵੀ। ਖੋਲ ਕੇ ਦੱਸਾਂਗੀ। " ਹਰਵੀਰ, ਵਿੰਦਰ ਦੀਆਂ ਚਿਕਨੀਆਂ-ਚੋਪੜੀਆਂ ਸੁਣ ਕੇ, ਬਗੈਰ ਕੁੱਝ ਖ੍ਰੀਦੇ ਦੁਕਾਂਨ ਵਿੱਚੋਂ ਨਿੱਕਲ ਗਈ ਸੀ।

Comments
Post a Comment