ਭਾਗ 13 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਜੇ ਮੁੰਡਾ ਕੋਈ ਕੰਮ ਨਹੀਂ ਕਰਦਾ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ



satwinder_7@hotmail.com

ਦੋ ਛੁੱਟੀਆਂ ਵਿੱਚ ਸੀਤਾ ਆਪ ਸਾਰਾ ਰਸੋਈ ਦਾ ਕੰਮ ਕਰ ਲੈਂਦੀ ਸੀ। ਜਦੋਂ ਸੀਤਾ ਕੰਮ ਉਤੇ ਹੁੰਦੀ ਸੀ। ਸੀਤਾ ਦੇ ਸੱਸ-ਸੌਹੁਰੇ ਨੂੰ, ਖਾਣ-ਪੀਣ ਦੀ ਤੰਗੀ ਆ ਜਾਂਦੀ ਸੀ। ਸੀਤਾ ਦੀ ਮੰਮੀ ਵੀ ਘਰ ਨਹੀਂ ਸੀ। ਸੱਸ ਨੇ ਰੋਟੀ ਸਬਜ਼ੀ ਬੱਣਾਉਣ ਤੋ ਸਨਿਆਸ ਲਿਆ ਹੋਇਆ ਸੀ। ਜੇ ਖਾਣ ਲਈ ਕੁੱਝ ਨਹੀਂ ਹੁੰਦਾ ਸੀ। ਉਹ ਭੁੱਖੇ ਬੈਠ ਕੇ, ਅਹਿਸਾਨ ਕਰਕੇ, ਦਿਖਾਉਂਦੇ ਸਨ। ਦੋ ਬਰਿਡ ਟੋਸਟ-ਗਰਮ ਕਰਕੇ ਨਹੀਂ ਖਾਂਦੇ ਸਨ। ਕਨੇਡਾ, ਅਮਰੀਕਾ ਤੇ ਬਾਹਰਲੇ ਦੇਸ਼ਾਂ ਵਿੱਚ, ਰੋਟੀਆ ਦੀ ਥਾਂ, ਫ਼ਲ, ਕੱਚੀਆਂ ਸਬਜ਼ੀਆਂ ਤੇ ਹੋਰ ਸੁੱਕੇ ਫੂਡ, ਦੱਲ਼ੀਏ ਵਰਗੇ, ਦੁੱਧ ਵਿੱਚ ਪਾ ਕੇ ਖਾਦੇ ਜਾਂਦੇ ਹਨ। ਇਥੇ ਕੋਈ ਭੁੱਖਾ ਨਹੀਂ ਮਰ ਸਕਦਾ। ਸੀਤਾ ਦੇ ਸੱਸ-ਸੌਹੁਰਾ, ਆਪਦੇ ਪੁੱਤ ਮੂਹਰੇ, ਰੰਡੀ ਰੋਣਾਂ ਲੈ ਕੇ ਬੈਠ ਜਾਂਦੇ ਸਨ। ਉਹ ਕੰਮ ਤੋਂ ਥੱਕਿਆ ਆਉਂਦਾ ਸੀ। ਮਾਪਿਆਂ ਨੂੰ ਦੁੱਖੀ ਦੇਖ ਕੇ, ਦੁੱਖੀ ਹੁੰਦਾ ਸੀ। ਸੀਤਾ ਘਰ ਆ ਕੇ, ਜਾਨ ਤੋੜ ਕੇ, ਕੰਮ ਕਰਦੀ ਸੀ। ਉਨਾਂ ਦੀ ਪੱਟੀ ਪੜ੍ਹਾਈ ਕੰਮ ਕਰਨ ਲੱਗ ਗਈ। ਰਾਜੂ ਸੀਤਾ ਵਿੱਚ ਹੀ ਕਸੂਰ ਕੱਢਦਾ ਸੀ। ਉਸ ਨੇ ਸੀਤਾ ਨੂੰ ਕਿਹਾ, " ਤੂੰ ਸਵੇਰੇ ਕੰਮ ਤੇ ਜਾਂਣ ਤੋਂ ਪਹਿਲਾਂ ਦਾਲ, ਸਬਜ਼ੀ, ਰੋਟੀਆਂ ਬੱਣਾ ਕੇ ਰੱਖ ਜਾਇਆ ਕਰ। " ਸੀਤਾ ਨੇ ਕਿਹਾ, " ਮੇਰੇ ਕੋਲੋ ਸਵੇਰੇ ਉਠ ਕੇ, ਦਾਲ, ਸਬਜ਼ੀ ਨਹੀਂ ਬੱਣਦੀ। ਮੈਂ ਇਕੋ ਡੰਗ ਰਾਤ ਨੂੰ ਬੱਣਾਂ ਸਕਦੀ ਹਾਂ। ਤਾਜ਼ੀ ਦਾਲ, ਸਬਜ਼ੀ ਤਾ ਡਿਊਟੀ ਤੇ ਜਾਣ ਵਾਲੇ ਨਹੀਂ ਖਾਂਦੇ। ਫਿਰ ਤਾਂ ਮੇਰੇ ਕੋਲੋ ਦਾਲ, ਸਬਜ਼ੀ ਹੀ ਬੱਣਨਗੀਆਂ। " ਰਾਜੂ ਨੇ ਕਿਹਾ, " ਤੂੰ ਨੌਕਰੀ ਕਰਨ ਨੂੰ ਰਹਿੱਣ ਦੇ, ਰਸੋਈ ਦਾ ਕੰਮ ਹੀ ਕਰ ਲਿਆ ਕਰ। ਮੈਂ ਦੋ ਨੌਕਰੀਆਂ ਕਰ ਲਿਆਂ ਕਰਾਂਗਾ। " ਸੀਤਾ ਨੇ ਕਿਹਾ, " ਕੰਮ ਮੇਰੀ ਪੂਜਾ ਹੈ। ਕੰਮ ਛੱਡ ਕੇ ਸਿਰਫ਼ ਕੰਮ ਦੇ ਦੁਆਲੇ ਹੋ ਜਾਵਾਂ। ਇਹ ਮੈਨੂੰ ਨਹੀਂ ਪੁਗਦਾ। " ਰਾਜੂ ਨੇ ਕਿਹਾ, " ਮੈਂ ਘਰ ਰਿਹਾ ਕਰਾਂਗਾ। ਐਨਾਂ ਕੁ ਕੰਮ, ਮੈਨੂੰ ਕਰਨਾਂ ਆਉਂਦਾ ਹੈ। " ਦੂਜੇ ਦਿਨ ਤੋਂ ਰਾਜੂ ਘਰ ਰਹਿੱਣ ਲੱਗ ਗਿਆ ਸੀ। ਸੀਤਾ ਨੇ ਰਾਜੂ ਨੂੰ ਕਿਹਾ, " ਤੂੰ ਘਰ ਹੀ ਹੁੰਦਾ ਹੈ। ਰਾਤ ਦਾ ਚੂਲਾ ਚੌਕਾਂ ਵੀ ਕਰ ਲਿਆ ਕਰ। " ਮਨ ਵਿੱਚ ਉਹ ਹੱਸ ਵੀ ਰਹੀ ਸੀ। ਹੁਣ ਪਤਾ ਲੱਗੇਗਾ। ਜਦੋਂ ਚੂਲੇ ਉਤੇ ਹੱਥ ਮੱਚੇ। ਜੱਟਾਂ ਵਾਲਾ ਘੈਟ-ਪੁਣਾਂ ਪਸੀਨਾ ਬੱਣ ਕੇ ਨਿੱਕਲ ਜਾਵੇਗੇ।

ਜੇ ਮੁੰਡਾ ਕੋਈ ਕੰਮ ਨਹੀਂ ਕਰਦਾ। ਉਹਦਾ ਫੇਰਾ, ਤੋਰਾ, ਬੋਲਤੀ ਬੰਦ ਕਰੀਏ। ਉਹ ਨੂੰ ਚੂਲੇ ਚੌਕੇ ਲਾ ਛੱਡੀਏ। ਆਪ ਫੇਸਬੁੱਕ ਤੇ ਮੂਰਤਾਂ ਦੇਖਣ ਜਾ ਲੱਗੀਏ। ਆਪ ਟੀਵੀ ਦੇਖਣ ਜਾ ਲੱਗੀਏ।

ਸੀਤਾ ਨੇ ਰਾਤ ਦੀ ਰੋਟੀ ਪਕਾਉਣੀ ਵੀ ਛੱਡ ਦਿੱਤੀ ਸੀ। ਚਾਰ ਕੁ ਦਿਨਾਂ ਵਿੱਚ ਰਾਜੂ ਵੀ ਰੋਟੀਆਂ ਰਾੜਦਾ ਥੱਕ ਗਿਆ। ਆਪੇ ਅਗਲੇ ਹਫ਼ਤੇ, ਕੰਮ ਉਤੇ ਚਲਾ ਗਿਆ ਸੀ। ਜਦੋਂ ਰਾਜੂ ਨੇ ਰਸੋਈ ਤੋਂ ਛੁੱਟੀ ਕੀਤੀ। ਸੀਤਾ ਨੇ ਸਾਰੀ ਰਸੋਈ ਸਾਫ਼ ਕੀਤੀ। ਸਾਰੇ ਪਾਸੇ ਆਟਾ ਖਿਲਰਿਆ ਪਿਆ ਸੀ। ਸਾਰੇ ਪਾਸੇ ਜੂਠੇ ਭਾਂਡੇ ਪਏ ਸਨ। ਸੌਫ਼ੇ ਉਤੇ ਸੌਉਣ ਦਾ ਡਰਾਮਾਂ ਅਜੇ ਚੱਲੀ ਜਾਂਦਾ ਸੀ। ਰਾਜੂ ਦੇ ਸੌਫ਼ੇ ਉਤੇ ਸੌਉਣ ਨਾਲ, ਸੀਤਾ ਨੇ ਸ਼ੁਕਰ ਕੀਤਾ ਸੀ। ਬੈਡ ਉਤੇ ਥਾਂ ਖੁੱਲਾ ਹੋ ਗਿਆ ਸੀ। ਰਜ਼ਾਈ ਦੀ ਖਿਚਾ-ਧੂਹੀ ਮੁੱਕ ਗਈ ਸੀ। ਵਾਧੂ ਦੇ ਘਰਾੜੇ ਸੁਣਨ ਤੋਂ ਜਾਨ ਬਚ ਗਈ ਸੀ। ਜਦੋਂ ਵੀ ਰਾਜੂ ਪਾਸਾ ਲੈਂਦਾ ਸੀ। ਸੀਤਾ ਦੀ ਅੱਖ ਜਰੂਰ ਖੁੱਲ ਜਾਂਦੀ ਸੀ। ਜਿਸ ਦਿਨ ਦਾ ਰਾਜੂ ਕੰਮਰੇ ਵਿਚੋਂ ਬਾਹਰ, ਸੌਫ਼ੇ ਉਤੇ ਸੌਉਣ ਲੱਗਾ ਸੀ। ਸੀਤਾ ਦੀ ਮੌਜ਼ ਬੱਣ ਗਈ ਸੀ। ਪਰ ਸੱਸ ਸੀਤਾ ਨੂੰ ਸੁਣ ਕੇ ਕੋਈ ਟੋਟਕਾ ਛੱਡ ਦਿੰਦੀ ਸੀ, " ਮੇਰਾ ਪੁੱਤਰ ਕੰਮਰੇ ਵਿੱਚੋਂ ਬਾਹਰ ਕੱਢ ਦਿੱਤਾ ਹੈ। ਆਪ ਮਾਹਾਰਾਣੀ ਸੰਘਾਸਨ ਉਤੇ ਚੜ੍ਹ ਕੇ ਸੌਂਉਦੀ " ਸੀਤਾ ਨੂੰ ਸੱਸ ਦੀਆਂ ਐਸੀਆਂ ਗੱਲਾਂ ਪਿਆਰੀਆਂ ਵੀ ਲੱਗਦੀਆਂ ਸਨ। ਸੀਤਾ ਦਾ ਜੀਅ ਕਰਦਾ ਸੀ। ਸੱਸ ਨੂੰ ਕਹੇ, " ਤੇਰੇ ਮੁੰਡੇ ਵਿੱਚ ਦਮ ਨਹੀਂ ਹੈ। ਮੇਰੇ ਕੋਲੋ ਡਰਦਾ, ਬਾਹਰ ਲੁੱਕਦਾ ਫਿਰਦਾ ਹੈ। ਜੇ ਕੰਮਰੇ ਵਿੱਚ ਸੌਵੇਗਾ। ਮੈਨੂੰ ਤਾਂ ਫ਼ੈਇਦਾ ਹੀ ਹੈ। ਬਿਸਤਰਾ ਵਿਛਾ ਦਿੰਦਾ ਹੈ। ਸਵੀਟੀ ਨੂੰ ਵੀ ਸੰਭਾਲ ਲੈਂਦਾ ਹੈ। ਰਾਜੂ ਦੇ ਡੈਡੀ ਕਰਨਲ ਨੇ ਕਿਹਾ, " ਰਾਜੂ ਦੀ ਮਾਂ, ਤੂੰ ਇੰਨਾਂ ਕਨੇਡਾ ਵਾਲਿਆ ਦੇ ਡਰਾਮੇ ਵਿੱਚ ਨਾਂ ਆਇਆ ਕਰ। ਇਹ ਬਹੁਤ ਸ਼ੈਤਾਨ ਹਨ। ਆਪਾਂ ਨੂੰ ਲੜ ਕੇ ਦਿਖਾਉਂਦੇ ਹਨ। ਇਹ ਵਿੱਚੋਂ ਇੱਕ ਹਨ। " ਉਸ ਦੀ ਪਤਨੀ ਨੇ ਕਿਹਾ, " ਮੇਰਾ ਮੁੰਡਾ ਬਹੁਤ ਭੋਲਾ ਹੈ। ਅਜੇ ਵੀ ਸੰਭਲ ਗਿਆ ਹੈ। ਦੇਖਿਆ ਨਹੀਂ, ਜਿਸ ਦਿਨ ਆਪਾਂ, ਪਿੰਡੋਂ ਆਏ ਸੀ। ਕਿਵੇ ਬਹੁ ਦੇ ਹੱਥਾਂ ਉਤੇ ਚੜ੍ਹਿਆ ਹੋਇਆ ਸੀ? ਸੌਹੁਰਿਆਂ ਦੇ ਅੱਗੇ-ਪਿਛੇ ਫਿਰਦਾ ਸੀ। " ਰਾਜੂ ਦੇ ਡੈਡੀ ਨੇ ਕਿਹਾ, " ਬੋਲਣ ਲੱਗੀ ਅੱਗਾ-ਪਿਛਾ ਦੇਖ ਲਿਆ ਕਰ। ਜੇ ਕਿਸੇ ਨੇ ਸੁਣ ਲਿਆ। ਕੋਈ ਹੋਰ ਸਿਆਪ ਪੈ ਜਾਵੇਗਾ। "

ਅੱਧੀ ਕੁ ਰਾਤ ਨੂੰ, ਜਦੋਂ ਸਾਰੇ ਟਿੱਕ ਗਏ। ਰਾਤ ਨੂੰ ਰਾਜੂ, ਆਪਦੇ ਕੰਮਰੇ ਵਿੱਚ ਵਾਪਸ ਆ ਗਿਆ। ਆ ਕੇ ਸੀਤਾ ਦੀ ਰਜਾਈ ਵਿੱਚ ਵੜ ਗਿਆ ਸੀ। ਪਹਿਲਾਂ ਤਾਂ ਸੀਤਾ ਦਾ ਮਨ ਕੀਤਾ। ਊਚੀ-ਊਚੀ ਚੋਰ-ਚੋਰ ਦਾ ਰੌਲਾ ਪਾ ਦੇਵਾਂ। ਡਰਪੋਕ ਕਿਤੋਂ ਦਾ, ਇਹ ਆਪਦੇ ਮਾਪਿਆਂ ਤੋਂ ਚੋਰੀ ਹੀ ਮੇਰੇ ਕੋਲ ਆਇਆ ਹੈ। ਇਸ ਵਿੱਚ ਐਨੀ ਹਿੰਮਤ ਨਹੀਂ। ਆਪਦੇ ਮਾਂ-ਬਾਪ ਦੇ ਮੂਹਰੇ ਕੰਮਰੇ ਵਿੱਚ ਆ ਸਕੇ। ਸੀਤਾ ਦੀਆਂ ਸੋਚਾਂ ਟੁੱਟ ਗਈਆਂ। ਜਦੋਂ ਰਾਜੂ ਨੇ, ਉਸ ਨੂੰ ਜੱਫ਼ੀ ਪਾ ਲਈ। ਨਾਲ ਹੀ ਉਸ ਦੇ ਮੂੰਹ ਉਤੇ ਹੱਥ ਰੱਖ ਦਿਤਾ। ਕਿਤੇ ਡਰ ਹੀ ਨਾਂ ਜਾਵੇ। ਸੀਤਾ ਨੇ ਐਨੀ ਜ਼ੋਰ ਦੀ ਦੰਦੀ ਵੱਡੀ, ਰਾਜੂ ਦੀਆ ਆਪਦੀਆਂ ਚੀਕਾਂ ਨਿੱਕਲ ਗਈਆਂ। ਉਹ ਦੰਦੀ ਨੂੰ ਭੁਲਾ ਕੇ, ਸੀਤਾ ਨੂੰ ਪਲੋਸਣ ਲੱਗ ਗਿਆ। ਉਸ ਨੇ ਕਿਹਾ, " ਮੇਰੀ ਗੱਲ ਦਾ ਗੁੱਸਾ ਨਾਂ ਕਰਿਆ ਕਰ। ਮੈਂ ਤੈਨੂੰ ਬਹੁਤ ਪਿਆਰ ਕਰਦਾਂ ਹਾਂ। ਮੈਨੂੰ ਮਾਂਪੇ ਵੀ ਪਿਆਰੇ ਹਨ। " ਸੀਤਾ ਨੇ ਕਿਹਾ, " ਤੇਰਾ ਪਿਆਰ ਦੇਖ ਲਿਆ। ਐਨਾਂ ਪਤਾ ਲੱਗ ਗਿਆ। ਤੈਨੂੰ ਆਪਦੇ ਬੇਗਾਨਿਆਂ ਦੀ ਪਛਾਣ ਹੈ। " ਰਾਜੂ ਨੇ ਕਿਹਾ, " ਪਿਆਰ ਹੈ, ਤਾਂਹੀ ਅੱਧੀ ਰਾਤ ਨੂੰ ਤੇਰੇ ਕੋਲ ਆਇਆ ਹਾਂ। ਹੁਣ ਇਸ ਸਮੇਂ ਲੜਾਈ ਨੂੰ ਰਹਿੱਣ ਦੇ। ਲੜਨ ਨੂੰ ਦਿਨੇ ਬਹੁਤ ਸਮਾਂ ਹੁੰਦਾ ਹੈ। " ਸੀਤਾ ਨੂੰ ਪਤਾ ਸੀ। ਇਹ ਮਨ ਮਰਜ਼ੀ ਕਰੇ, ਬਗੈਰ ਰਹਿ ਨਹੀਂ ਸਕਦਾ। ਇਸ ਸਮੇਂ, ਰੁਕਣ ਵਾਲਾ ਨਹੀਂ ਹੈ। ਨਹੀਂ ਇਸੇ ਵੇਲੇ ਭੱੜਥੂ ਪਾ ਦੇਵੇਗਾ। ਉਹ ਚੁੱਪ ਵੱਟ ਕੇ, ਪਤੀ ਵਰਤਾ ਧਰਮ ਨਿਭਾਉਂਦੀ ਰਹੀ। ਆਪਦੀ ਕਸਰ ਕੱਢ ਕੇ, ਉਸ ਨੇ ਸੀਤਾ ਨੂੰ ਕਿਹਾ, " ਮੈਂ ਸੋਫੇ਼ ਉਤੇ ਹੀ ਜਾ ਕੇ ਸੌਦਾ ਹਾਂ। " ਸੀਤਾ ਨੇ ਕਿਹਾ, " ਹਰ ਗੱਲ ਵਿੱਚ ਤੇਰੀ ਮਰਜ਼ੀ ਨਹੀਂ ਚੱਲਣੀ। ਤੂੰ ਆਪਦੇ ਮਾਪਿਆਂ ਨੂੰ ਦਿਖਾਉਣ ਨੂੰ, ਫਿਰ ਸੋਫੇ਼ ਉਤੇ ਹੀ ਸੌਂਉਣ ਜਾ ਰਿਹਾਂ ਹੈ। ਬੰਦਾ ਬੱਣ ਕੇ, ਇਥੇ ਕੰਮਰੇ ਵਿੱਚ ਸੌਂ ਜਾ। ਨਹੀਂ ਗੱਲ ਮੰਨਣੀ, ਮੈਂ ਚੋਰ-ਚੋਰ ਦਾ ਰੌਲਾ ਪਾਉਣ ਲੱਗੀ ਹਾਂ। " ਰਾਜੂ ਸੀਤਾ ਦੀ ਰਜਾਈ ਵਿੱਚ, ਫਿਰ ਵੜ ਗਿਆ ਸੀ।

 

Comments

Popular Posts