ਕੀ ਔਰਤ ਇੱਕਲੀ ਜਿੰਦਗੀ ਗੁਜ਼ਾਰ ਸਕਦੀ ਹੈ?
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com

ਜਿੰਦਗੀ ਇੱਕ ਐਸਾ ਚੱਕਰਵਿਊ ਹੈ। ਬੰਦਾ ਸਾਰੀ ਉਮਰ ਚੱਕਰਾਂ ਵਿੱਚ ਪਿਆ ਰਹਿੰਦਾ ਹੈ। ਪਤਾ ਨਹੀਂ ਕਿਹੜਾ ਚੱਕਰ ਕਦੋਂ ਪੈ ਜਾਵੇ। ਇਸ ਤੋਂ ਬਚਣ ਲਈ ਵੱਧ ਤੋਂ ਵੱਧ ਗੁਣ ਆਪਦੇ ਵਿੱਚ ਇੱਕਠੇ ਕਰੀਏ। ਪਤਾ ਨਹੀਂ ਕਿਹੜਾ ਗੁਰ ਕਿਥੇ ਕੰਮ ਆ ਜਾਵੇ। ਕੰਮ ਕਰਨਾਂ ਬੰਦੇ ਦਾ ਭਾਗ ਹੈ। ਜੋ ਕੰਮ ਕਰਦੇ ਹਨ। ਉਨਾਂ ਦੀ ਕਿਸਮਤ ਬਦਲਦੀ, ਤੁਸੀਂ ਆਪ ਦੇਖੀ ਹੋਣੀ ਹੈ। ਔਰਤ ਨੇ ਵੀ ਬਾਹਰ ਜਾ ਕੇ ਕੰਮ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਨੌਕਰੀ ਕਰਨ ਨਾਲ ਭਾਵੇ ਉਸ ਨੂੰ ਅਰਾਮ ਘੱਟ ਮਿਲਦਾ ਹੈ। ਘਰ ਦੇ ਕੰਮ ਵੀ ਨਿਪਟਾਉਣੇ ਹੁੰਦੇ ਹਨ। ਜ਼ਿਆਦਾ ਤਰ ਬੱਚੇ ਔਰਤਾਂ ਹੀ ਸੰਭਾਲਦੀਆਂ ਹਨ। ਇਸ ਲਈ ਸ਼ੁਰੂ ਤੋਂ ਹੀ ਪਤੀ-ਪਤਨੀ ਨੂੰ ਘਰ ਦੇ ਕੰਮ ਵੀ ਵੰਡ ਕੇ ਕਰਨੇ ਚਾਹੀਦੇ ਹਨ। ਪਰ ਕਈ ਔਰਤਾਂ ਬਹੁਤ ਮਾਂਣ ਨਾਲ ਦੱਸਦੀਆਂ ਹਨ। ਪਤੀ ਦਾ ਕੰਮ ਬਹੁਤ ਵਧੀਆਂ ਹੈ। ਉਨਾਂ ਨੇ ਕਦੇ ਬਾਹਰ ਜਾ ਕੇ ਨੌਕਰੀ ਨਹੀਂ ਕੀਤੀ। ਕਈ ਤਾਂ ਕਦੇ ਕੱਲੀਆਂ ਬਜ਼ਾਰ ਵਿਚੋ ਕੋਈ ਚੀਜ਼ ਖ੍ਰੀਦਣ ਨਹੀਂ ਗਈਆਂ। ਉਨਾਂ ਦੀ ਸਾਰੀ ਦੁਨੀਆਂ ਪਤੀ, ਘਰ , ਬੱਚੇ ਹਨ। ਐਸੀ ਕਿਸੇ ਔਰਤ ਨੂੰ ਅਗਰ ਪਤੀ ਘਰੋ ਬਾਹਰ ਕਰ ਦੇਵੇ। ਹੋ ਸਕਦਾ ਹੈ, ਉਸ ਨੂੰ ਹੋਰ ਔਰਤ ਪਸੰਦ ਆ ਜਾਵੇ। ਪਤੀ ਪ੍ਰਮੇਸਰ ਕਿਸੇ ਹੋਰ ਦਾ ਸਹਾਰਾ ਬੱਣ ਜਾਵੇ। ਕਿਉਂਕਿ ਔਰਤ ਦੇ ਦਿਲ ਵਿੱਚ ਇਹੀ ਭਰਿਆ ਗਿਆ ਹੈ। ਮਰਦ ਬਗੈਰ ਦੁਨੀਆਂ ਵਿੱਚ ਹੋਰ ਕੋਈ ਥਾਂ ਨਹੀਂ। ਫ਼ਰਜ਼ ਕਰੋ, ਅੱਜ ਪਤੀ ਨੇ ਧੱਕੇ ਮਾਰ ਕੇ ਘਰੋਂ ਬਾਹਰ ਕਰ ਦਿੱਤਾ ਹੈ। ਜਿਸ ਮਰਦ ਨਾਲ ਜਿੰਦਗੀ ਗੁਜ਼ਰ ਰਹੀ ਸੀ। ਕੀ ਘਰ ਉਸੇ ਦੇ ਨਾਂਮ ਥੱਲੇ ਹੈ? ਮੰਨਿਆ ਘਰ ਉਸ ਦੇ ਨਾਂਮ ਥੱਲੇ ਦਰਜ਼ ਹੈ। ਫਿਰ ਵੀ ਹਰ ਮੁਲਕ ਵਿੱਚ ਪਤਨੀ ਅੱਧ ਦੀ ਮਾਲਕ ਹੈ। ਇਹ ਤਾਂ ਬਆਦ ਦੀ ਗੱਲ ਹੈ। ਹਿੱਸਾ ਵੰਡਾਉਣ ਨੂੰ ਅਦਾਲਤਾਂ ਦੇ ਚੱਕਰ ਕੱਟਣੇ ਪੈਣੇ ਹਨ। ਕੀ ਪਤੀ ਦੇ ਘਰ ਵਿਚੋ ਨਿੱਕਲਣ ਪਿਛੋਂ ਮਾਪਿਆਂ ਕੋਲੇ ਜਾਵੇਗੀ? ਕੀ ਮਾਂਪੇ ਸ਼ਰਨ ਦੇ ਦੇਣਗੇ? ਕੀ ਨੌਕਰੀ ਕਰਨ ਦਾ ਕੋਈ ਹੁਨਰ ਹੈ? ਕੀ ਨੌਕਰੀ ਮੇਹਨਤ ਕਰਨ ਦੀ ਹਿੰਮਤ ਹੈ? ਕੀ ਔਰਤ ਇੱਕਲੀ ਜਿੰਦਗੀ ਗੁਜ਼ਾਰ ਸਕਦੀ ਹੈ?
ਸੀਮਾਂ ਨੂੰ ਚਾਰ ਬੱਚਿਆਂ ਸਮੇਤ ਉਸਦੇ ਪਤੀ ਨੇ ਘਰੋਂ ਕੱਢ ਦਿੱੱਤਾ ਸੀ। ਉਸ ਦੇ ਸੱਸ, ਸੌਹੁਰਾ ਨੱਨਦਾ ਦਾ ਵੀ ਹੱਥ ਸੀ। ਉਸ ਦੇ ਚਾਰੇ ਹੀ ਕੁੜੀਆਂ ਸਨ। ਉਸ ਨੂੰ ਬੱਚਾ ਹੋਣ ਵਾਲਾ ਸੀ। ਚੈਕਅੱਪ ਕਰਾਈ ਤਾ ਕੁੜੀ ਸੀ। ਕੁੜੀ ਸੁਣ ਕੇ ਗਰਭਪਾਤ ਕਰਾ ਦਿੱਤਾ। ਉਸ ਪਿਛੋਂ ਉਸ ਦੇ ਬੱਚਾ ਨਾਂ ਹੋਇਆ। ਡਾਕਟਰ ਨੇ ਚੈਕਅੱਪ ਕਰਕੇ ਦੇਖਿਆ। ਉਸ ਨੇ ਦੱਸਿਆ, " ਅੱਗੋ ਨੂੰ ਬੱਚਾ ਨਹੀਂ ਹੋ ਸਕਦਾ। ਇਸ ਦੇ ਮਾਂ ਬਣਨ ਦੀ ਕੋਈ ਆਸ ਨਹੀਂ ਹੈ। " 26 ਸਾਲਾਂ ਦੀ ਸੀਮਾਂ ਉਤੇ ਕਿਆਮਤ ਆ ਗਈ। ਜਦੋਂ ਉਸ ਨੂੰ ਘਰੋਂ ਕੱਢਿਆ ਗਿਆ। ਉਸ ਕੋਲ ਇੱਕ ਧੇਲੀ ਨਹੀਂ ਸੀ। ਉਸ ਦਾ ਫੋਨ ਮੈਨੂੰ ਆ ਗਿਆ। ਉਸ ਨੇ ਦੱਸਿਆ, " ਮੈਂ ਸ਼ੜਕ ਉਤੇ ਖੜ੍ਹੀ ਹਾਂ। ਮੈਨੂੰ ਘਰੋ ਕੱਢ ਦਿੱਤਾ ਹੈ। ਬੱਚਿਆਂ ਦੇ ਜਾਕਟਾਂ ਵੀ ਨਹੀਂ ਪਾਈਆਂ ਹੋਈਆਂ। ਅੱਜ ਮੇਰੇ ਤਾਂ ਕੋਈ ਵੀ ਨਹੀਂ ਹੈ। ਕੀ ਕਰਾਂ? " ਮੈਂ ਰਾਤ ਦੀ ਡਿਊਟੀ ਤੋਂ ਆਈ ਸੀ। ਮੇਰੀ ਨੀਂਦ ਉਡ ਗਈ। ਉਸ ਨੂੰ ਕਿਸੇ ਰਸਤੇ ਬਾਰੇ ਵੀ ਜਾਂਣਕਾਰੀ ਨਹੀਂ ਸੀ। ਚਾਰ ਸਾਲਾਂ ਵਿੱਚ ਚਾਰ ਬੱਚੇ ਹੋ ਗਏ। ਕੰਮ ਕਰਨ ਜੋਗੀ ਛੱਡੀ ਹੀ ਨਹੀਂ ਸੀ। ਛੋਟੇ-ਛੋਟੇ 1, 2, 3, 4, ਸਾਲਾਂ ਦੇ ਬੱਚੇ ਨਾਲ ਲੈ ਕੇ ਘਰੋਂ ਬਾਹਰ ਵੀ ਨਹੀਂ ਜਾ ਸਕਦੀ ਸੀ। ਚਾਰ ਬੱਚਿਆਂ ਸਣੇ ਕਿਤੇ ਬਾਹਰ ਘੁੰਮਣ ਵੀ ਨਹੀਂ ਜਾ ਸਕਦੀ ਸੀ। ਇਸ ਲਈ ਘਰ ਦੇ ਅੰਦਰ ਹੀ ਰਹਿੰਦੀ ਸੀ। ਮੈਂ ਉਸ ਨੂੰ ਕਿਹਾ, " ਤੂੰ ਇਥੇ ਟੈਲੀਫੂਨ ਬੂਥ ਲੋਕ ਖੜ੍ਹੀ ਰਹਿ। ਮੈਂ ਦਸ ਮਿੰਟ ਵਿੱਚ ਆ ਰਹੀ ਹਾਂ। " ਮੇਰਾ ਸਿਰ ਸੋਚ ਸੋਚ ਕੇ ਫਟੀ ਜਾ ਰਿਹਾ ਸੀ। ਮੈਂ ਵੀ ਕੀ ਕਰਾਂਗੀ? ਆਪਣੇ ਘਰ ਕਿਵੇ ਰੱਖਾਗੀ? ਉਸ ਦੇ ਬੰਦੇ ਨੂੰ ਤਾਂ ਹੋਰ ਵੀ ਬਹਾਨਾਂ ਮਿਲ ਜਾਵੇਗਾ। ਪਤੀ ਹੀ ਆਪਣੀ ਪਤਨੀ ਉਤੇ ਇਲਜ਼ਾਮ ਲਗਾਉਣ ਨੂੰ ਸ਼ਰਮ ਨਹੀਂ ਮੰਨਦਾ। ਲੋਕਾਂ ਦਾ ਕਿਵੇ ਮੂੰਹ ਫੜ ਹੋਵੇਗਾ? ਫਿਰ ਰੱਬ ਨਾਲ ਗੱਲਾਂ ਕਰਨ ਲੱਗ ਗਈ। ਰੱਬਾ ਜੇ ਤੂੰ ਜੀਅ ਦਿੱਤੇ ਹਨ। ਉਨਾਂ ਦਾ ਪਾਲਣ ਚੱਜ ਨਾਲ ਕਰੀ ਚੱਲ। ਇੰਨੇ ਨੂੰ ਮੈਂ ਉਨਾਂ ਕੋਲ ਪਹੁੰਚ ਗਈ। ਸਾਰਿਆ ਨੂੰ ਕਾਰ ਵਿੱਚ ਬੈਠਾਇਆ। ਉਸ ਨਾਲ ਸਾਰੀ ਗੱਲ ਕੀਤੀ। ਸੀਮਾਂ ਨੇ ਦੱਸਿਆ," ਕਿਸੇ ਵੀ ਹਾਲਤ ਵਿੱਚ ਹੁਣ ਪਤੀ ਪਤਨੀ ਇੱਕਠੇ ਨਹੀਂ ਰਹਿ ਸਕਦੇ। ਸਾਡੇ ਰਹਿੱਣ ਦਾ ਕੋਈ ਪੱਕਾ ਪ੍ਰਬੰਦ ਕਰਨਾਂ ਪੈਣਾਂ ਹੈ। " ਮੈਂ ਕਿਹਾ, " ਪੈਸਾ ਚਾਹੀਦਾ ਹੈ। ਲਿਆ ਕੱਢ ਪੈਸੇ ਪੱਕਾ ਪ੍ਰਬੰਦ ਕਰ ਲੈਨੇ ਹਾਂ। " ਉਸ ਨੇ ਕਿਹਾ, " ਮੇਰੇ ਕੋਲੇ ਤਾਂ ਕੋਈ ਪੈਸਾ ਨਹੀਂ ਹੈ। 250 ਡਾਲਰ ਇੱਕ ਬੱਚੇ ਦਾ, ਚਾਰੇ ਬੱਚਿਆਂ ਦੇ ਮਿਲਾ ਕੇ 1000 ਡਾਲਰ ਆਉਂਦੇ ਹਨ। ਪਰ ਸਾਰੇ ਪੈਸੇ ਇਨਾਂ ਦਾ ਡੈਡੀ ਸੰਭਾਲਦਾ ਹੈ। ਗੱਲ ਸਮਝ ਤੋਂ ਬਾਹਰ ਸੀ। ਇਸ ਕੋਲ ਕੋਈ ਪੈਸਾ ਨਹੀਂ ਸੀ। ਕੰਮ ਵੀ ਨਹੀਂ ਕਰ ਸਕਦੀ ਸੀ। ਬੱਚੇ ਕਿਸੇ ਕੋਲ ਛੱਡਦੀ, ਤਾਂ 1200 ਡਾਲਰ ਮਹੀਨੇ ਦਾ ਬੇਬੀਸਿੰਟਗ ਦਾ ਦੇਣਾਂ ਪੈਣਾਂ ਸੀ। ਉਸੇ ਦਿਨ ਸਬ ਤੋਂ ਪਹਿਲਾਂ ਬੇਸਮਿੰਟ ਲੱਭਣ ਲੱਗੀਆਂ। ਪੰਜਾਬੀ ਸਟੋਰ ਤੋਂ ਲੋਕਾਂ ਦੇ ਫੋਨ ਨੰਬਰ ਲੈ ਕੇ ਆਂਦੇ। ਪਹਿਲੇ ਘਰ ਫੋਨ ਕੀਤਾ। ਮਰਦ ਨੇ ਫੋਨ ਉਠਾਇਆ ਸੀ। ਉਸ ਨੂੰ ਸਾਰੀ ਕਹਾਣੀ ਦੱਸ ਦਿੱਤੀ। ਉਸ ਕੋਲ ਕਿਰਾਏ ਉਤੇ ਦੇਣ ਲਈ ਘਰ ਸੀ। ਉਸ ਦੇ ਥੱਲੇ ਵਾਲੇ ਦੋ ਕੰਮਰੇ ਇਸ ਨੂੰ 550ੋ ਡਾਲਰਾਂ ਨੂੰ ਕਿਰਾਏ ਉਤੇ ਦੇ ਦਿੱਤੇ। ਡਾਲਰ ਉਸ ਕੋਲ ਇੱਕ ਨਹੀਂ ਸੀ। ਇੱਕ ਉਹ ਮਰਦ ਸੀ। ਬੱਚਿਆਂ ਸਣੇ ਪਤਨੀ ਹੰਢਾ ਕੇ ਕੱਢ ਦਿੱਤੀ ਸੀ। ਦੂਜਾ ਇਹ ਮਰਦ ਸੀ। ਬਗੈਰ ਕਿਰਾਇਆ ਲਏ, ਆਪਣੇ ਘਰ ਵਿੱਚ ਸ਼ਰਨ ਦੇ ਦਿੱਤੀ ਸੀ। ਮੈਂ ਉਨਾਂ ਦੇ ਖਾਂਣ-ਪੀਣ ਦਾ ਜਰੂਰੀ ਸਮਾਨ ਲਿਆ ਕੇ ਰੱਖ ਦਿੱਤਾ। ਉਸ ਪਿਛੋਂ ਅਸੀਂ ਬੱਚਿਆਂ ਸਣੇ, ਕਨੇਡਾ ਗੌਰਮਿੰਟ ਦੇ ਦਫ਼ਤਰ ਗਈਆਂ। ਉਥੇ ਸਾਰੇ ਫਾਰਮ ਭਰ ਕੇ, ਜਦੋਂ ਉਨਾਂ ਨੂੰ ਦਿੱਤੇ। ਉਨਾਂ ਨੇ ਕਿਰਾਏ ਲਈ ਚੈਕ ਲਿਖ ਕੇ ਦੇ ਦਿੱਤੀ। ਚਾਰਾਂ ਬੱਚਿਆਂ ਦੇ 1000 ਡਾਲਰ ਸੀਮੀ ਦੇ ਨਾਂਮ ਕਰ ਦਿੱਤੇ। ਉਸ ਦੇ ਪਤੀ ਦੀ ਬੈਂਕ ਵਿਚੋਂ ਜਾਂਣੋ ਬੰਦ ਕਰ ਦਿੱਤੇ। ਇਸ ਤਰਾਂ ਉਸ ਦਾ ਘਰ ਠੀਕ ਠਾਕ ਚੱਲਣ ਲੱਗ ਗਿਆ। ਗੌਰਮਿੰਟ ਨੇ ਛੇ ਮਹੀਨਿਆ ਵਿੱਚ ਉਸ ਨੂੰ ਵਧੀਆਂ 2 ਕੰਮਰਿਆਂ ਦਾ ਘਰ ਦੇ ਦਿੱਤਾ ਸੀ। ਜਿਸ ਦਾ ਕੋਈ ਕਿਰਾਇਆ ਨਹੀਂ ਸੀ। ਮੈਂ ਹੈਰਾਨ ਸੀ। ਜਿਸ ਦਾ ਕੋਈ ਨਹੀਂ ਉਸ ਦਾ ਉਪਰ ਵਾਲਾ ਹੈ। ਆਪੇ ਸਾਰੇ ਕੰਮ ਕਰੀ ਜਾਂਦਾ ਹੈ। ਸਾਨੂੰ ਹਿੰਮਤ ਨਹੀਂ ਛੱਡਣੀ ਚਾਹੀਦੀ। ਹਰ ਸਮੇਂ ਕੁੱਝ ਜਰੂਰ ਕਰਨਾਂ ਚਾਹੀਦਾ ਹੈ। ਲੋਕ ਸੇਵਾ ਵੀ ਜਰੂਰ ਮੰਦ ਲੋਕਾਂ ਦੀ ਕਰਨੀ ਚਾਹੀਦੀ ਹੈ। ਐਸੀਆਂ ਘਰੋਂ ਕੱਢੀਆਂ ਔਰਤਾਂ ਲਈ ਕੋਈ ਥਾਂ ਟਿੱਕਣਾਂ ਜਰੂਰ ਬਣਾਉਣਾਂ ਚਾਹੀਦਾ ਹੈ। ਕਨੇਡਾ ਗੌਰਮਿੰਟ ਐਸੀਆਂ ਔਰਤਾਂ ਤੇ ਬੱਚਿਆਂ ਦੀ ਨੰਬਰ ਵੰਨ ਸਹਾਇਤਾ ਕਰਦੀ ਹੈ। ਮੈਂ ਇਸ ਕਨੇਡਾ ਗੌਰਮਿੰਟ ਦਾ ਬਹੁਤ ਧੰਨਵਾਦ ਕਰਦੀ ਹਾਂ। ਸਾਨੂੰ ਸਬ ਨੂੰ ਇਸ ਉਤੇ ਮਾਂਣ ਹੈ। ਹਰ ਥਾਂ ਹਰ ਦੇਸ਼ ਦਾ ਐਸਾ ਪ੍ਰਬੰਦ ਹੋਣਾਂ ਚਾਹੀਦਾ ਹੈ।
ਇਹ ਕਨੇਡਾ ਦੀ ਗੱਲ ਹੈ। ਜਿਥੇ ਐਸੀਆਂ ਸਹੂਲਤਾਂ ਨਹੀਂ ਹਨ। ਉਥੇ ਔਰਤ ਤੇ ਬੱਚਿਆਂ ਦਾ ਕੀ ਹੋਵੇਗਾ? ਆਪਣੇ ਪੈਰਾਂ ਉਤੇ ਜਰੂਰ ਖੜ੍ਹੇ ਹੋਣ ਜੋਗੀ ਹੋਣਾਂ ਚਾਹੀਦਾ ਹੈ। ਔਰਤ ਨੂੰ ਚੁਕੰਨੀ ਰਹਿੱਣਾਂ ਪੈਣਾਂ ਹੈ। ਕਦੇ ਵੀ ਘਰ ਵਿਚੋਂ ਉਹ ਨਾਂ ਨਿੱਕਲੇ। ਘਰ ਵਿਚੋਂ ਪਤੀ ਜਾ ਸਕਦਾ ਹੈ। ਬਾਹਰ ਔਰਤ ਦੀ ਖੈਰ ਨਹੀਂ ਹੈ। ਬੱਚਿਆਂ ਨੂੰ ਪਾਲਣ ਦੀ ਜੁੰਮੇਬਾਰੀ ਡੈਡੀ ਦੀ ਹੋਣੀ ਚਾਹੀਦੀ ਹੈ। ਇਸ ਲਈ ਬੱਚੇ ਬਾਪ ਕੋਲ ਹੋਣਗੇ। ਉਸ ਨੂੰ ਦੁਨੀਆਂ ਦਾਰੀ ਦੀ ਸੁਰਤ ਆ ਜਾਵੇਗੀ। ਔਰਤ ਮੌਜ਼ ਕਰੇ। ਬਾਲ ਬੱਚਾ ਦੇ ਕੇ ਘਰ ਚਲਾ ਲੈ ਦੇਣ ਲੈਣਾਂ ਚਾਹੀਦਾ ਹੈ।

Comments

Popular Posts