ਮੇਹਰਬਾਨੀ ਰੱਬ ਦੀ ਰੱਬ ਕਿਰਪਾ ਕਰੇ।
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਆਪ ਸ਼ਾਂਤੀ ਚਹੁੰਦੇ ਹਾਂ। ਸ਼ਾਂਤੀ ਆਪ ਨੂੰ ਵੀ ਰੱਖਣੀ ਪੈਣੀ ਹੈ। ਆਪ ਤੋਂ ਹੀ ਸ਼ੁਰੂ ਕਰਰਨਾਂ ਪੈਣਾਂ ਹੈ। ਆਪ ਨੂੰ ਵੀ ਸ਼ਰਾਰਤੀ ਖੇਡ ਛੱਡਣੀ ਪੈਣੀ ਹੈ। ਗੁਆਂਢ ਅੱਗ ਲਾ ਕੇ ਅਸੀਂ ਸੇਕ ਤੋਂ ਨਹੀਂ ਬੱਚ ਸਕਦੇ। ਅਸੀਂ ਚੰਗੇ ਭਲੇ ਜਾਂਣਦੇ ਹਾਂ। ਰੱਬ ਇੱਕ ਹੈ। ਰੱਬ ਦੇ ਸਾਡੇ ਵਾਂਗ ਅੱਲਗ-ਅੱਲਗ ਨਸਲਾਂ ਰੰਗ ਨਹੀਂ ਹਨ। ਉਹ ਸਾਡੇ ਆਪੋ-ਆਪਣੇ ਮਨਾਂ ਵਿੱਚ ਰਹਿੰਦਾ ਹੈ। ਸਾਰੇ ਬੰਦਿਆਂ ਸਾਰੇ ਜੀਵਾਂ ਤੇ ਹਰ ਥਾਂਵਾਂ ਵਿੱਚ ਰਹਿੰਦਾ ਹੈ। ਰੱਬ ਨੂੰ ਬਾਹਰ ਭਾਲਦੇ ਫਿਰਦੇ ਹਾਂ। ਮੰਦਰਾਂ ਵਿੱਚ ਲੱਭਦੇ ਹਾਂ। ਮੰਦਰਾਂ ਵਿੱਚ ਜਿਵੇਂ ਰੱਬ ਲੁੱਕਿਆ ਬੈਠਾ ਹੋਵੇ। ਮੰਦਰਾਂ ਦੇ ਪੂਜਾਰੀ ਪੁਕਾਰ-ਪੁਕਾਰ ਕੇ ਕਹਿ ਰਹੇ ਹਨ," ਭਗਵਾਨ ਬੰਦੋਂ ਮੇ ਹੋਤਾ ਹੈ। ਕਿਸੀ ਕਾ ਮਨ ਦੁੱਖੀ ਮੱਤ ਕਰੋ। ਹੱਤਿਆ ਮੱਤ ਕਰੋ। ਹੱਕ ਮੱਤ ਮਾਰੋ। ਕਮਾਈ ਕਰਕੇ ਖਾਂਈਏ। ਗ੍ਰਹਿਸਤੀ ਬਨੀਏ। " ਆਪ ਕਿਸੇ ਗੱਲ ਉਤੇ ਨਹੀਂ ਚੱਲਦੇ। ਧਰਮੀ ਸਾਰੇ 100% ਛੜੇ ਹੁੰਦੇ ਹਨ। ਬਾਲ ਬੱਚੇ ਤਾਂ ਸਾਰੇ ਇੰਨਾਂ ਦੇ ਹੀ ਹਨ। ਕਮਾਲ ਦੀ ਗੱਲ ਹੈ। ਇਹ ਅੱਖਾਂ ਨਾਲ ਰੱਜ ਕੇ ਦੁਨੀਆਂ ਦੇ ਦਰਸ਼ਨ ਕਰਦੇ ਹਨ। ਕੰਨਾਂ ਨਾਲ ਖੂਬ ਰਸ ਵਾਲੀਆ ਬਾਤਾਂ ਸੁਣਦੇ ਹਨ, ਮੂੰਹ ਨਾਲ ਰੱਜ ਕੇ ਖਾਂਦੇ ਹਨ। ਇੱਕ ਕਾਂਮ ਤੋਂ ਤੋਬਾ ਕਰਦੇ ਹਨ। ਜਿਸ ਤੋਂ ਬੰਦਾ ਦੂਰ ਭੱਜੇ ਸੁਰਤ ਉਥੇ ਟਿੱਕੀ ਰਹਿੰਦੀ ਹੈ। ਉਸੇ ਕੰਮ ਨੂੰ ਵੱਧ ਕਰਦਾ ਹੈ। ਸਾਧਾਂ ਵਿਚੋਂ ਕੋਈ ਕਮਾਈ ਨਹੀਂ ਕਰਦਾ। ਮੰਦਰਾਂ ਅੱਗੇ ਹੱਤਿਆ ਵੀ ਕੀਤੀ ਜਾਂਦੀਆਂ ਹੈ। ਪੱਸ਼ੂਆਂ ਦੀ ਬਲੀ ਦਿੱਤੀ ਜਾਂਦੀ ਹੈ। ਬੰਦਿਆਂ ਦੀਆਂ ਕਿੰਨੀਆਂ ਬਲੀਆਂ ਦਿੱਤੀਆਂ ਜਾਂਦੀਆਂ ਹਨ। ਧਰਮਾਂ ਪਿਛੇ ਡਹਿ ਕੇ ਬੰਦੇ ਪੱਸ਼ੂਆਂ ਵਾਂਗ ਲੜ ਭਿੜ ਕੇ ਮਰਦੇ ਹਨ। ਦੋ ਚਾਰ ਦਿਨ ਲੋਕ ਉਸ ਨੂੰ ਸ਼ਹੀਦ ਕਹਿੰਦੇ ਹਨ। ਸਾਲ ਪਿਛੋਂ ਬਰਸ਼ੀ ਮੰਨਾਉਂਦੇ ਹਨ। ਧਰਮ ਪਿਛੇ ਮਰਨ ਵਾਲਿਆਂ ਦੇ ਘਰੇ ਭੰਗ ਭੁਜਦੀ ਹੈ। ਉਨਾਂ ਦੇ ਘਰ ਤਾ ਮੇਲੇ ਲੱਗਣੇ ਚਾਹੀਦੇ ਹਨ। ਉਨਾਂ ਦਾ ਸਾਰਾ ਪਰਿਵਾਰ ਭਗੋੜਾਂ ਹੋ ਜਾਂਦਾ ਹੈ। ਪਰਿਵਾਰ ਘਰ ਬਾਰ ਛੱਡ ਜਾਂਦਾ ਹੈ। ਦਾਣੇ-ਦਾਣੇ ਨੂੰ ਤਰਸ ਜਾਂਦਾ ਹੈ। ਹਰ ਪਿੰਡ ਆਪੋ-ਆਪਣੇ ਵਿੱਚ ਜਾ ਕੇ ਸ਼ਹੀਦਾਂ ਦੇ ਪਰਿਵਾਰਾਂ ਦੀ ਹਾਲਤ ਦੇਖਣੀ। ਸ਼ਹੀਦ ਭਗਤ ਸਿੰਘ, ਰਾਜਦੂਤ, ਚੰਦਰ ਸ਼ੇਖ਼ਰ ਦੇ ਘਰ ਕਿਥੇ ਹਨ? ਕਿਹੋ ਜਿਹੇ ਹਨ? ਉਨਾਂ ਦੇ ਪਰਿਵਾਰ ਕਿਥੇ ਹਨ? ਅੱਜ ਕਿੰਨੇ ਕੁ ਦੇਸ਼ ਭਗਤ ਹਨ। ਜੋ ਸ਼ਹੀਦਾਂ ਦੇ ਪਰਿਵਾਰਾ ਨੂੰ ਪਾਲਣ ਦਾ ਬੀੜਾ ਚੁਕ ਰਹੇ ਹਨ। ਹੋਰਾਂ ਪਾਲਣ ਦਾ ਲੋਕਾਂ ਨੇ ਕੋਈ ਠੇਕਾ ਥੋੜੀ ਲਿਆ ਹੈ। ਕੋਈ ਕਰੋੜਾਂ ਵਿਚੋਂ ਇੱਕ ਹੁੰਦਾ ਹੈ। ਮੂਹਰੇ ਹੋ ਕੇ ਮਰਨ ਵਾਲਾ, ਬਾਕੀ ਸਾਰੇ ਪਿਛੇ ਹੋ ਜਾਂਦੇ ਹਨ।
ਅਜੇ ਤੱਕ ਉਥੇ ਵੀ ਮੰਦਰਾਂ ਵਿੱਚ ਕਿਸੇ ਨੇ ਰੱਬ ਨਹੀਂ ਦੇਖਿਆ। ਮੰਦਰ ਤਾਂ ਬੱਣਾਏ ਗਏ ਸਨ। ਲੋਕ ਉਥੇ ਬੈਠ ਕੇ ਧਰਮ ਉਤੇ ਬਿਚਾਰ ਕਰ ਸਕਣ। ਪਰ ਧਰਮੀ ਹੀ ਲੋਕਾਂ ਨੂੰ ਹੋਰ ਪਾਸੇ ਲਿਜਾ ਰਹੇ ਹਨ। ਅਸਲੀ ਰਸਤੇ ਤੋਂ ਭੱਟਕਾ ਰਹੇ ਹਨ। ਉਥੇ ਮੰਦਰਾਂ ਵਿੱਚ ਰੱਬ ਨੂੰ ਕੌਣ ਮਿਲਣ ਜਾਂਦਾ ਹੈ? ਇੱਕ ਦੂਜੇ ਦਾ ਮੂੰਹ ਦੇਖਣ ਜਾਂਦੇ ਹਨ। ਮੰਦਰਾਂ ਵਿੱਚ ਜਾ ਕੇ, ਰੱਬ ਤਾਂ ਚੇਤੇ ਵੀ ਨਹੀਂ ਆਉਦਾ। ਲੋਕ ਦਾਨ ਕਰ-ਕਰ ਕੇ ਥੱਕ ਗਏ ਹਨ। ਪਰ ਉਹ ਰੱਬ ਕਦੇ ਕਿਸੇ ਦੀ ਧੇਲੀ ਜਾਂ ਕੋਰੜਾ ਦਾ ਦਾਨ ਨਹੀਂ ਲੈਣ ਆਉਂਦਾ। ਸਾਰੇ ਬੰਦੇ ਰੱਬ ਦੇ ਬੱਣਾਏ ਹੋਏ ਹਾਂ। ਰੱਬ ਦੇ ਬਗੈਰ ਦੁਨੀਆਂ ਉਤੇ ਪੱਤਾ ਨਹੀਂ ਝੁਲਦਾ। ਕੋਈ ਕੰਮ ਨਹੀਂ ਹੁੰਦਾ ਹੈ। ਫਿਰ ਵੀ ਅਸੀਂ ਕਿਸੇ ਨਾਂ ਕਿਸੇ ਨਾਲ ਕਿਸੇ ਗੱਲੋਂ ਪੰਗਾ ਲਈ ਰੱਖਦੇ ਹਾਂ। ਅਸੀਂ ਮਚਲੇ ਜਿਹੇ ਬੱਣੇ ਹੋਏ ਹਾਂ। ਧਰਮ ਵੀ ਉਸੇ ਨੇ ਬੱਣਾਏ ਹਨ। ਅੱਲਗ ਅੱਲਗ ਜੁਬਾਨਾਂ ਦੇ ਅਧਾਰ ਤੇ ਧਰਮ ਬੱਣਾਏ ਗਏ ਹਨ। ਹਰ ਧਰਮ ਸਾਨੂੰ ਬਦੀਆਂ ਤੋਂ ਬਾਹਰ ਨਿੱਕਲਣ ਦਾ ਰਸਤਾ ਦੱਸਦਾ ਹੈ। ਰੱਬ ਨਾਲ ਮਿਲਣ ਦੀ ਗੱਲ ਕਰਦਾ ਹੈ। ਪਰ ਦੁਨੀਆਂ ਨੇ ਚਾਲਾਂ ਹੀ ਹੋਰ ਫੜੀਆਂ ਹੋਈਆਂ ਹਨ। ਸ਼ਰਾਰਤੀ ਹੋਰ ਹੁੰਦੇ ਹਨ। ਅੱਗ ਲਾਈ ਡੱਬੂ ਕੰਧ ਉਤੇ। ਕਾਰਾ ਹੋਰ ਕੋਈ ਕਰ ਜਾਂਦਾ ਹੈ। ਨਾਂਮ ਕਿਸੇ ਹੋਰ ਦਾ ਚੱਲਦਾ ਹੈ। ਦੁਨੀਆਂ ਦਾ ਭੇਤ ਨਹੀਂ ਪਾ ਸਕਦੇ। ਧਰਮਾਂ ਦੀ ਆੜ ਪਿਛੇ ਬਹੁਤ ਜਿਹੜੇ ਸਰੀਫ਼ ਦਿਸਦੇ ਹਨ। ਉਹ ਧਰਮੀ ਬੱਣੇ ਰਹਿੱਣ ਲਈ ਹਰ ਦਾਅ ਖੇਡਦੇ ਹਨ। ਰੱਬ ਵੀ ਉਨਾਂ ਤੋਂ ਡਰਦਾ ਲੱਗਦਾ ਹੈ। ਲੋਕਾਂ ਦੀਆਂ ਜਿੰਦਗੀਆਂ ਤਬਾ ਕਰਦੇ ਹਨ। ਉਨਾਂ ਤੋਂ ਆਮ ਬੰਦਾ ਤਾਂ ਕਿਤੇ ਚੰਗਾ ਹੈ। ਸਿਰਫ਼ ਆਪਣੇ ਤੇ ਪਰਿਵਾਰ ਲਈ ਕਮਾਂਈ ਕਰਦਾ ਹੋਵੇਗਾ। ਪਰ ਰੱਬ ਤੋਂ ਡਰਦਾ ਹੈ। ਇਹ ਵੀ ਮੇਹਰਬਾਨੀ ਰੱਬ ਦੀ ਹੈ। ਰੱਬ ਕਿਰਪਾ ਕਰੇ। ਰੱਬ ਦਾ ਸ਼ੁਕਰ ਹੈ। ਉਸ ਨੇ ਹਰ ਬੰਦਾ ਦ੍ਰਰਿਦਾ ਖੂਨਖੋਰ ਨਹੀਂ ਬੱਣਾਇਆ। ਬਹੁਤ ਲੋਕ ਦਿਆ-ਤਰਸ ਕਰਨ ਵਾਲੇ ਵੀ ਹਨ। ਫਿਰ ਵੀ ਚੁਕੰਨੇ ਰਹਿੱਣਾਂ ਚਾਹੀਦਾ ਹੈ। ਕਿਸੇ ਉਤੇ ਵੀ ਭਰੋਸਾ ਨਾਂ ਕਰੀਏ। ਪਤਾ ਨਹੀਂ ਕਿਹਦੇ ਅੰਦਰ ਪੱਸ਼ੂ ਵਿਰਤੀ ਜਾਗ ਜਾਵੇ। ਕੌਣ ਰਾਮ ਹੈ? ਕੌਣ ਜਮਦੂਤ ਹੈ?
ਜੇ ਕੋਈ ਵੀ ਇਹ ਸੋਚੇ। ਉਸ ਨੂੰ ਹੋਰਾਂ ਦੀ ਬੇਇੱਜ਼ਤੀ ਕਰਨ ਦਾ ਹੱਕ ਹੈ। ਉਹ ਕਿਸੇ ਦੀ ਵੀ ਮਾਰ ਮਰਾਈ ਕਰ ਸਕਦਾ ਹੈ। ਭੰਨ ਤੋੜ ਕਰ ਸਕਦਾ ਹੈ। ਕੀ ਇਸ ਤਰਾਂ ਆਪਣੀ ਬੇਇੱਜ਼ਤੀ ਸਹਿੱਣ ਕਰਨ ਦੀ ਹਿੰਮਤ ਹੈ? ਜਿਹੜੇ ਕਿਸੇ ਦਾ ਨੁਕਸਾਨ ਭੰਨ ਤੋੜ ਕਰਨ ਲਈ ਤੱਤਪਰ ਰਹਿੰਦੇ ਹਨ। ਉਹ ਸਮਝ ਲੈਣ, ਆਪਣਾਂ ਵੀ ਨੁਕਸਾਨ ਲਾਜ਼ਮੀ ਹੋਵੇਗਾ। ਆਪਣੀ ਖੁਸ਼ੀ ਚਹੁੰਦੇ ਹਾਂ। ਹੋਰ ਲੋਕਾਂ ਨੂੰ ਹੱਸਦੇ ਦੇਖਣਾਂ ਪੈਣਾਂ ਹੈ। ਆਲੇ-ਦੁਆਲੇ ਵੀ ਸ਼ਾਂਤੀ ਰੱਖਣੀ ਪੈਣੀ ਹੈ। ਰੱਬ ਦਾ ਸ਼ੁਕਰ ਹੈ। ਸਾਰੀ ਦੁਨੀਆਂ ਦੀ ਵਾਂਗ ਡੋਰ ਰੱਬ ਦੇ ਹੱਥ ਹੈ। ਜੇ ਕਿੱਤੇ ਬੰਦਿਆਂ ਦੇ ਹੱਥ ਵਿੱਚ ਸ਼ਕਤੀ ਆ ਜਾਂਦੀ। ਹੁਣ ਨੂੰ ਦੁਨੀਆਂ ਤਬਾਅ ਹੋ ਜਾਂਦੀ। ਇੱਕ ਬੰਦਾ ਦੂਜੇ ਨੂੰ ਜ਼ਰ ਨਹੀਂ ਸਕਦਾ। ਕੋਈ ਕਿਸੇ ਦਾ ਦੋਸਤ ਨਹੀਂ ਹੈ।

Comments

Popular Posts