ਸ੍ਰੀ
ਗੁਰੂ ਗ੍ਰੰਥਿ ਸਾਹਿਬ ਅੰਗ ੧੧੦ Page 110 of 1430

4437
ਸੇਵਾ ਸੁਰਤਿ ਸਬਦਿ ਚਿਤੁ ਲਾਏ

Saevaa Surath Sabadh Chith Laaeae ||

सेवा
सुरति सबदि चितु लाए

ਕੇਵਲ
ਤਦ ਹੀ ਪਿਛਲੇ ਚੰਗੇ ਕਰਮਾਂ ਨਾਲ ਆਦਮੀ ਆਪਣੀ ਬ੍ਰਿਤੀ ਰੱਬ ਦੀ ਟਹਿਲ ਅੰਦਰ ਲਾਉਂਦਾ ਤੇ ਆਪਣਾ ਮਨ ਉਸ ਦੇ ਨਾਮ ਨਾਲ ਜੋੜਦਾ ਹੈ
Center your awareness on seva-selfless service-and focus your consciousness on the Word of the Shabad.

4438
ਹਉਮੈ ਮਾਰਿ ਸਦਾ ਸੁਖੁ ਪਾਇਆ ਮਾਇਆ ਮੋਹੁ ਚੁਕਾਵਣਿਆ

Houmai Maar Sadhaa Sukh Paaeiaa Maaeiaa Mohu Chukaavaniaa ||1||

हउमै
मारि सदा सुखु पाइआ माइआ मोहु चुकावणिआ ॥१॥

ਆਪਣੇ
ਹੰਕਾਂਰ ਨੂੰ ਮੁੱਕਾ ਕੇ ਬੰਦਾ ਹਮੇਸ਼ਾ ਆਰਾਮ ਪਾਉਂਦਾ ਹੈ ਆਪਣੀ ਧਨ-ਦੌਲਤ ਦੀ ਮਮਤਾ ਨੂੰ ਮਿਟਾ ਦਿੰਦਾ ਹੈ ||1||

Subduing your ego, you shall find a lasting peace, and your emotional attachment to Maya will be dispelled. ||1||

4439
ਹਉ ਵਾਰੀ ਜੀਉ ਵਾਰੀ ਸਤਿਗੁਰ ਕੈ ਬਲਿਹਾਰਣਿਆ

Ho Vaaree Jeeo Vaaree Sathigur Kai Balihaaraniaa ||

हउ
वारी जीउ वारी सतिगुर कै बलिहारणिआ

ਮੈਂ
ਕੁਰਬਾਨ ਹਾਂ, ਮੇਰੀ ਜਿੰਦ-ਜਾਨ ਕੁਰਬਾਨ ਹੈ। ਮੈਂ ਸਦਕੇ ਹਾਂ, ਆਪਣੇ ਸੱਚੇ ਗੁਰਾਂ ਉਤੋਂ ਕੁਰਬਾਨ ਹਾਂ।
I am a sacrifice, my soul is a sacrifice, I am totally devoted to the True Guru.

4440
ਗੁਰਮਤੀ ਪਰਗਾਸੁ ਹੋਆ ਜੀ ਅਨਦਿਨੁ ਹਰਿ ਗੁਣ ਗਾਵਣਿਆ ਰਹਾਉ

Guramathee Paragaas Hoaa Jee Anadhin Har Gun Gaavaniaa ||1|| Rehaao ||

गुरमती
परगासु होआ जी अनदिनु हरि गुण गावणिआ ॥१॥ रहाउ

ਗੁਰਾਂ
ਦੇ ਉਪਦੇਸ਼ ਦੁਆਰਾ ਰੱਬੀ ਚਾਨਣ ਮੇਰੇ ਉਤੇ ਪ੍ਰਕਾਸ਼ਿਆ ਹੈ ਰਾਤ ਦਿਨ ਮੈਂ ਗੁਰੂ ਦੀ ਸਿਫ਼ਤ ਸ਼ਲਾਘਾ ਨਾਂਮ ਗਾਇਨ ਕਰਦਾ ਹਾਂ ||1|| ਰਹਾਉ ||

Through the Guru's Teachings, the Divine Light has dawned; I sing the Glorious Praises of the Lord, night and day. ||1||Pause||

4441
ਤਨੁ ਮਨੁ ਖੋਜੇ ਤਾ ਨਾਉ ਪਾਏ

Than Man Khojae Thaa Naao Paaeae ||

तनु
मनु खोजे ता नाउ पाए

ਜੇਕਰ
ਬੰਦਾ ਆਪਣੀ ਸਰੀਰ ਮਨ ਦੀ ਅੰਦਰੋਂ ਢੂੰਡ ਭਾਲ ਕਰੇ। ਤਦ ਹੀ ਉਹ ਰੱਬ ਦੇ ਨਾਮ ਨੂੰ ਪਾਉਂਦਾ ਹੈ

Search your body and mind, and find the Name.

4442
ਧਾਵਤੁ ਰਾਖੈ ਠਾਕਿ ਰਹਾਏ

Dhhaavath Raakhai Thaak Rehaaeae ||

धावतु
राखै ठाकि रहाए

ਉਹ
ਆਪਣੇ ਭੱਟਕਦੇ ਮਨ ਨੂੰ ਹੋੜਦਾ, ਰੋਕਦਾ ਹੈ। ਇਸਨੂੰ ਆਪਣੇ ਕਾਬੂ ਵਿੱਚ ਰਖਦਾ ਹੈ
Restrain your wandering mind, and keep it in check.

4443
ਗੁਰ ਕੀ ਬਾਣੀ ਅਨਦਿਨੁ ਗਾਵੈ ਸਹਜੇ ਭਗਤਿ ਕਰਾਵਣਿਆ

Gur Kee Baanee Anadhin Gaavai Sehajae Bhagath Karaavaniaa ||2||

गुर
की बाणी अनदिनु गावै सहजे भगति करावणिआ ॥२॥

ਗੁਰਬਾਣੀ ਉਹ ਰਾਤ ਦਿਨ ਗਾਇਨ ਕਰਦਾ ਹੈ ਅਤੇ ਸੁਤੇ ਸਿਧ ਹੀ ਸਾਈਂ ਦੀ ਪ੍ਰੇਮ
-ਮਈ ਸੇਵਾ ਅੰਦਰ ਜੁਟ ਜਾਂਦਾ ਹੈ||2|
Night and day, sing the Songs of the Guru's Bani; worship the Lord with intuitive devotion. ||2||

4444
ਇਸੁ ਕਾਇਆ ਅੰਦਰਿ ਵਸਤੁ ਅਸੰਖਾ

Eis Kaaeiaa Andhar Vasath Asankhaa ||

इसु
काइआ अंदरि वसतु असंखा

ਇਸ
ਦੇਹਿ, ਸਰੀਰ ਦੇ ਵਿੱਚ ਅਣਗਿਣਤ ਚੀਜ਼ਾਂ ਹਨ
Within this body are countless objects.

4445
ਗੁਰਮੁਖਿ ਸਾਚੁ ਮਿਲੈ ਤਾ ਵੇਖਾ

Guramukh Saach Milai Thaa Vaekhaa ||

गुरमुखि
साचु मिलै ता वेखा

ਕੇਵਲ
ਤਦ ਹੀ ਮੈਂ ਉਨ੍ਹਾਂ ਨੂੰ ਦੇਖ ਸਕਦਾ ਹਾਂ
The Gurmukh attains Truth, and comes to see them.

4446
ਨਉ ਦਰਵਾਜੇ ਦਸਵੈ ਮੁਕਤਾ ਅਨਹਦ ਸਬਦੁ ਵਜਾਵਣਿਆ

No Dharavaajae Dhasavai Mukathaa Anehadh Sabadh Vajaavaniaa ||3||

नउ
दरवाजे दसवै मुकता अनहद सबदु वजावणिआ ॥३॥

ਜੋ
ਨਵਾਂ ਦੁਆਰਿਆਂ ਮੂੰਹ, ਕੰਨ, ਅੱਖਾਂ ਸਰੀਰ ਦੇ ਰਸਾ ਵਿੱਚ ਉਡਾਰੀ ਲਾਉਂਦਾ ਹੈ, ਉਹ ਦਸਵੇਂ ਦੁਆਰ ਦਾ ਬੈਕੁੰਠੀ ਕੀਰਤਨ ਹੁੰਦਾ ਸੁਣ ਲੈਂਦਾ ਹੈ ਮੁਕਤ ਹੋ ਜਾਂਦਾ ਹੈ ||3||
Beyond the nine gates, the Tenth Gate is found, and liberation is obtained. The Unstruck Melody of the Shabad vibrates. ||3||

4447
ਸਚਾ ਸਾਹਿਬੁ ਸਚੀ ਨਾਈ

Sachaa Saahib Sachee Naaee ||

सचा
साहिबु सची नाई

ਸੱਚਾ
ਹੈ ਸੁਆਮੀ ਅਤੇ ਸੱਚਾ ਹੈ ਉਸ ਦਾ ਨਾਮ
True is the Master, and True is His Name.

4448
ਗੁਰ ਪਰਸਾਦੀ ਮੰਨਿ ਵਸਾਈ

Gur Parasaadhee Mann Vasaaee ||

गुर
परसादी मंनि वसाई

ਗੁਰਾਂ
ਦੀ ਰਹਿਮਤ ਦਾ ਸਦਕਾ ਉਸ ਨੂੰ ਆਪਣੇ ਚਿੱਤ ਵਿੱਚ ਟਿਕਾਉਂਦਾ ਹਾਂ
By Guru's Grace, He comes to dwell within the mind.

4449
ਅਨਦਿਨੁ ਸਦਾ ਰਹੈ ਰੰਗਿ ਰਾਤਾ ਦਰਿ ਸਚੈ ਸੋਝੀ ਪਾਵਣਿਆ

Anadhin Sadhaa Rehai Rang Raathaa Dhar Sachai Sojhee Paavaniaa ||4||

अनदिनु
सदा रहै रंगि राता दरि सचै सोझी पावणिआ ॥४॥

ਜੋ
ਰਾਤ ਦਿਨ ਪ੍ਰਭੂ ਦੀ ਪ੍ਰੀਤ ਨਾਲ ਹਮੇਸ਼ਾਂ ਰੰਗਿਆ ਰਹਿੰਦਾ ਹੈ ਉਹ ਸੱਚੇ ਦਰਬਾਰ ਦਾ ਗਿਆਨ ਪਾ ਲੈਂਦਾ ਹੈ ||4||


Night and day, remain attuned to the Lord's Love forever, and you shall obtain understanding in the True Court. ||4||

4450
ਪਾਪ ਪੁੰਨ ਕੀ ਸਾਰ ਜਾਣੀ

Paap Punn Kee Saar N Jaanee ||

पाप
पुंन की सार जाणी

ਜੋ ਨੇਕੀ ਤੇ ਬਦੀ ਦਾ ਫ਼ਰਕ ਨੂੰ ਨਹੀਂ ਸਮਝਦਾ।

Those who do not understand the nature of sin and virtue

4451
ਦੂਜੈ ਲਾਗੀ ਭਰਮਿ ਭੁਲਾਣੀ

Dhoojai Laagee Bharam Bhulaanee ||

दूजै
लागी भरमि भुलाणी

ਦਵੈਤ
ਨਾਲ ਜੁੜੀ ਹੋਈ ਹੈ, ਉਹ ਵਹਿਮ ਅੰਦਰ ਗੁਮਰਾਹ ਹੋਈ ਹੋਈ ਹੈ
Are attached to duality; they wander around deluded.

4452
ਅਗਿਆਨੀ ਅੰਧਾ ਮਗੁ ਜਾਣੈ ਫਿਰਿ ਫਿਰਿ ਆਵਣ ਜਾਵਣਿਆ

Agiaanee Andhhaa Mag N Jaanai Fir Fir Aavan Jaavaniaa ||5||

अगिआनी
अंधा मगु जाणै फिरि फिरि आवण जावणिआ ॥५॥

ਬੇਸਮਝ
, ਅੰਨਾਂ ਬੰਦਾ ਠੀਕ ਰਸਤੇ ਨੂੰ ਨਹੀਂ ਜਾਂਦਾ। ਮੁੜ ਮੁੜ ਕੇ ਆਉਂਦਾ ਤੇ ਜਾਂਦਾ ਹੈ ||5||
The ignorant and blind people do not know the way; they come and go in reincarnation over and over again. ||5||

4453
ਗੁਰ ਸੇਵਾ ਤੇ ਸਦਾ ਸੁਖੁ ਪਾਇਆ

Gur Saevaa Thae Sadhaa Sukh Paaeiaa ||

गुर
सेवा ते सदा सुखु पाइआ

ਗੁਰਾਂ
ਦੀ ਟਹਿਲ ਸੇਵਾ ਤੋਂ ਹਰ ਸਮੇਂ ਆਰਾਮ ਹਾਸਲ ਹੁੰਦਾ ਹੈ

Serving the Guru, I have found eternal peace;

4454
ਹਉਮੈ ਮੇਰਾ ਠਾਕਿ ਰਹਾਇਆ

Houmai Maeraa Thaak Rehaaeiaa ||

हउमै
मेरा ठाकि रहाइआ

ਮੇਰੀ
ਹੰਕਾਂਰ ਤੇ ਅਪਣੱਤ ਰੋਕ, ਵਰਜ ਦਿਤੇ ਹਨ
My ego has been silenced and subdued.

4455
ਗੁਰ ਸਾਖੀ ਮਿਟਿਆ ਅੰਧਿਆਰਾ ਬਜਰ ਕਪਾਟ ਖੁਲਾਵਣਿਆ

Gur Saakhee Mittiaa Andhhiaaraa Bajar Kapaatt Khulaavaniaa ||6||

गुर
साखी मिटिआ अंधिआरा बजर कपाट खुलावणिआ ॥६॥

ਗੁਰਾਂ
ਦੇ ਉਪਦੇਸ਼ ਦੁਆਰਾ ਮੇਰਾ ਅਨ੍ਹੇਰਾ ਦੂਰ ਹੋ ਗਿਆ ਹੈ। ਮਨ ਦੇ ਭਾਰੇ ਕਰਡੇ ਤਖ਼ਤੇ ਖੁਲ੍ਹ ਜਾਂਦੇ ਹਨ ||6||

Through the Guru's Teachings, the darkness has been dispelled, and the heavy doors have been opened. ||6||

4456
ਹਉਮੈ ਮਾਰਿ ਮੰਨਿ ਵਸਾਇਆ

Houmai Maar Mann Vasaaeiaa ||

हउमै
मारि मंनि वसाइआ

ਜਿਸ ਨੇ ਆਪਣੇ ਹੰਕਾਂਰ ਨੂੰ
ਮੇਟ ਕੇ, ਗੁਰੂ ਨੂੰ ਆਪਣੇ ਚਿੱਤ ਅੰਦਰ ਟਿਕਾਇਆ ਹੈ
Subduing my ego, I have enshrined the Lord within my mind.

4457
ਗੁਰ ਚਰਣੀ ਸਦਾ ਚਿਤੁ ਲਾਇਆ

Gur Charanee Sadhaa Chith Laaeiaa ||

गुर
चरणी सदा चितु लाइआ

ਗੁਰਾਂ
ਦੇ ਪੈਰਾਂ ਸ਼ਰਨ ਵਿੱਚ ਹਮੇਸ਼ਾਂ ਹੀ ਆਪਣਾ ਮਨ ਜੋੜਿਆ ਹੈ
I focus my consciousness on the Guru's Feet forever.

4458
ਗੁਰ ਕਿਰਪਾ ਤੇ ਮਨੁ ਤਨੁ ਨਿਰਮਲੁ ਨਿਰਮਲ ਨਾਮੁ ਧਿਆਵਣਿਆ

Gur Kirapaa Thae Man Than Niramal Niramal Naam Dhhiaavaniaa ||7||

गुर
किरपा ते मनु तनु निरमलु निरमल नामु धिआवणिआ ॥७॥

ਉਹ ਗੁਰੂ ਦਿਆ
ਮਿਹਰ ਦੁਆਰਾ ਆਤਮਾ ਤੇ ਦੇਹਿ ਸ਼ੁਧ ਹੋ ਗਏ ਹਨ। ਪਵਿੱਤਰ ਨਾਮ ਦਾ ਹੀ ਜਾਪ ਅਰਾਧਨ ਕਰਦਾ ਹੈ। ||7||
By Guru's Grace, my mind and body are immaculate and pure; I meditate on the Immaculate Naam, the Name of the Lord. ||7||

4459
ਜੀਵਣੁ ਮਰਣਾ ਸਭੁ ਤੁਧੈ ਤਾਈ

Jeevan Maranaa Sabh Thudhhai Thaaee ||

जीवणु
मरणा सभु तुधै ताई

ਸੁਆਮੀ
, ਪੈਦਾਇਸ਼ ਤੋਂ ਮੌਤ ਤੱਕ ਆਪਣੀ ਸਾਰੀ ਜਿੰਦਗੀ ਤੇਰੀ ਸੇਵਾ ਕੀਤੀ ਹੈ।
From birth to death, everything is for You.

4460
ਜਿਸੁ ਬਖਸੇ ਤਿਸੁ ਦੇ ਵਡਿਆਈ

Jis Bakhasae This Dhae Vaddiaaee ||

जिसु
बखसे तिसु दे वडिआई

ਤੂੰ
ਉਸ ਨੂੰ ਦਾਤਾਂ ਸੁੱਖ ਦਿੰਦਾ ਹੈ, ਜਿਸ ਨੂੰ ਤੂੰ ਮੁਆਫ਼ ਕਰਦਾ ਹੈ
You bestow greatness upon those whom You have forgiven.

4461
ਨਾਨਕ ਨਾਮੁ ਧਿਆਇ ਸਦਾ ਤੂੰ ਜੰਮਣੁ ਮਰਣੁ ਸਵਾਰਣਿਆ

Naanak Naam Dhhiaae Sadhaa Thoon Janman Maran Savaaraniaa ||8||1||2||

नानक
नामु धिआइ सदा तूं जमणु मरणु सवारणिआ ॥८॥१॥२॥

ਮਨੁੱਖ ਤੂੰ ਹਰ ਸਮੇਂ ਗੁਰੂ ਨਾਨਕ ਜੀ ਸੁਆਮੀ
ਦੇ ਨਾਮ ਦਾ ਸਿਮਰਨ ਕਰ, ਜੋ ਤੇਰੀ ਪੈਦਾਇਸ਼ ਤੇ ਮੌਤ ਨੂੰ ਸ਼ਿੰਗਾਰ ਦੇਵੇਗਾ ਮਰਨ ਪਿਛੋਂ ਦਰਗਾਹ ਵਿੱਚ ਸਾਥ ਦਿੰਦਾ ਹੈ ||8||1||2||

O Nanak, meditating forever on the Naam, you shall be blessed in both birth and death. ||8||1||2||

4462
ਮਾਝ ਮਹਲਾ

Maajh Mehalaa 3 ||

माझ
महला

ਮਾਝ
, ਤੀਜੀ ਪਾਤਸ਼ਾਹੀ 3 ||
Maajh, Third Mehl:
3 ||

4463
ਮੇਰਾ ਪ੍ਰਭੁ ਨਿਰਮਲੁ ਅਗਮ ਅਪਾਰਾ

Maeraa Prabh Niramal Agam Apaaraa ||

मेरा
प्रभु निरमलु अगम अपारा

ਮੇਰਾ
ਸੁਆਮੀ ਪਵਿੱਤਰ ਸੁੱਚਾ ਹੈ। ਪਹੁੰਚ ਤੋਂ ਪਰੇ ਉਸ ਤੱਕ ਕੋਈ ਨਹੀਂ ਜਾ ਸਕਿਆ ਅਤੇ ਬੇਅੰਤ ਉਹ ਸਾਰੇ ਪਾਸੇ ਹੈ
My God is Immaculate, Inaccessible and Infinite.

4464
ਬਿਨੁ ਤਕੜੀ ਤੋਲੈ ਸੰਸਾਰਾ

Bin Thakarree Tholai Sansaaraa ||

बिनु
तकड़ी तोलै संसारा

ਤਰਾਜੂ
ਦੇ ਬਗੈਰ ਉਹ ਜਗਤ ਨੂੰ ਜੋਖਦਾ ਹੈ ਸਬ ਦਾ ਹਿਸਾਬ ਬਰਾਬਰ ਪਾਲਣ-ਪੁਸ਼ਣ, ਧਿਆਨ ਰੱਖਦਾ ਹੈ
Without a scale, He weighs the universe.

4465
ਗੁਰਮੁਖਿ ਹੋਵੈ ਸੋਈ ਬੂਝੈ ਗੁਣ ਕਹਿ ਗੁਣੀ ਸਮਾਵਣਿਆ

Guramukh Hovai Soee Boojhai Gun Kehi Gunee Samaavaniaa ||1||

गुरमुखि
होवै सोई बूझै गुण कहि गुणी समावणिआ ॥१॥

ਜੋ
ਗੁਰੂ ਅਨੁਸਾਰੀ ਹੁੰਦਾ ਹੈ, ਉਹ ਹਰੀ ਨੂੰ ਸਮਝ ਲੈਂਦਾ ਹੈ ਉਸ ਦੀ ਸ਼ਲਾਘਾ ਉਚਾਰਨ ਕਰਨ ਦੁਆਰਾ ਪ੍ਰਾਣੀ ਸ਼ਲਾਘਾ ਕਰਦਾ ਸਾਈਂ ਵਿੱਚ ਲੀਨ ਹੋ ਜਾਂਦਾ ਹੈ ||1||
One who becomes Gurmukh, understands. Chanting His Glorious Praises, he is absorbed into the Lord of Virtue. ||1||||1||

4466
ਹਉ ਵਾਰੀ ਜੀਉ ਵਾਰੀ ਹਰਿ ਕਾ ਨਾਮੁ ਮੰਨਿ ਵਸਾਵਣਿਆ

Ho Vaaree Jeeo Vaaree Har Kaa Naam Mann Vasaavaniaa ||

हउ
वारी जीउ वारी हरि का नामु मंनि वसावणिआ

ਮੈਂ ਸਦਕੇ ਹਾਂ, ਮੇਰੀ ਜਿੰਦੜੀ ਸਦਕੇ ਹੈ, ਉਨ੍ਹਾਂ ਉਤੋਂ ਜੋ ਰੱਬ ਦੇ ਨਾਮ ਨੂੰ ਆਪਣੇ ਚਿੱਤ ਵਿੱਚ ਵਸਾਉਂਦੇ ਹਨ
I am a sacrifice, my soul is a sacrifice, to those whose minds are filled with the Name of the Lord.

4467
ਜੋ ਸਚਿ ਲਾਗੇ ਸੇ ਅਨਦਿਨੁ ਜਾਗੇ ਦਰਿ ਸਚੈ ਸੋਭਾ ਪਾਵਣਿਆ ਰਹਾਉ

Jo Sach Laagae Sae Anadhin Jaagae Dhar Sachai Sobhaa Paavaniaa ||1|| Rehaao ||

जो
सचि लागे से अनदिनु जागे दरि सचै सोभा पावणिआ ॥१॥ रहाउ

ਜਿਹੜੇ
ਸੱਚੇ ਨਾਲ ਜੁੜੇ ਹਨ, ਉਹ ਰਾਤ ਦਿਨ ਸੁੱਤੇ ਨਹੀਂ ਰਹਿੰਦੇ। ਸੱਚੇ ਦਰਬਾਰ ਅੰਦਰ ਇੱਜ਼ਤ ਆਬਰੂ ਪਾਉਂਦੇ ਹਨ||1|| ਰਹਾਉ ||
Those who are committed to Truth remain awake and aware night and day. They are honored in the True Court. ||1||Pause||

4468
ਆਪਿ ਸੁਣੈ ਤੈ ਆਪੇ ਵੇਖੈ

Aap Sunai Thai Aapae Vaekhai ||

आपि
सुणै तै आपे वेखै

ਰੱਬ ਆਪ
ਸ੍ਰਵਣ ਕਰਦਾ ਹੈ, ਆਪ ਹੀ ਦੇਖਦਾ ਹੈ

He Himself hears, and He Himself sees.

4469
ਜਿਸ ਨੋ ਨਦਰਿ ਕਰੇ ਸੋਈ ਜਨੁ ਲੇਖੈ

Jis No Nadhar Karae Soee Jan Laekhai ||

जिस
नो नदरि करे सोई जनु लेखै

ਜਿਸ
ਉਤੇ ਉਹ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ ਉਹ ਪੁਰਸ਼ ਕਬੂਲ ਹੋ ਜਾਂਦਾ ਹੈ। ਰੱਬ ਦੇ ਕਹੇ ਨਾਲ ਚੱਲਦਾ ਹੈ।
Those, upon whom He casts His Glance of Grace, become acceptable.

4470
ਆਪੇ ਲਾਇ ਲਏ ਸੋ ਲਾਗੈ ਗੁਰਮੁਖਿ ਸਚੁ ਕਮਾਵਣਿਆ

Aapae Laae Leae So Laagai Guramukh Sach Kamaavaniaa ||2||

आपे
लाइ लए सो लागै गुरमुखि सचु कमावणिआ ॥२॥

ਜਿਸ ਨੂੰ ਸਾਈਂ ਆਪ ਜੋੜਦਾ ਹੈ ਉਹ ਉਸ ਨਾਲ ਜੁੜ ਜਾਂਦਾ ਹੈ। ਗੁਰੂ ਦੇ ਦੁਆਰਾ
, ਸੱਚ ਦੀ ਕਮਾਈ ਕਰਦਾ ਹੈ||2||
They are attached, whom the Lord Himself attaches; as Gurmukh, they live the Truth. ||2||

4471
ਜਿਸੁ ਆਪਿ ਭੁਲਾਏ ਸੁ ਕਿਥੈ ਹਥੁ ਪਾਏ

Jis Aap Bhulaaeae S Kithhai Hathh Paaeae ||

जिसु
आपि भुलाए सु किथै हथु पाए

ਉਹ
ਕਿਸ ਦਾ ਆਸਰਾ ਲੈ ਸਕਦਾ ਹੈ, ਜਿਸ ਨੂੰ ਪ੍ਰਭੂ ਆਪ ਵਿਸਾਰ ਕੇ ਗੁੰਮਰਾਹ ਕਰਦਾ ਹੈ?
Those whom the Lord Himself misleads-whose hand can they take?

4472
ਪੂਰਬਿ ਲਿਖਿਆ ਸੁ ਮੇਟਣਾ ਜਾਏ

Poorab Likhiaa S Maettanaa N Jaaeae ||

पूरबि
लिखिआ सु मेटणा जाए

ਜੋ
ਧੁਰ ਤੋਂ ਉਕਰਿਆਂ ਹੋਇਆ ਹੈ, ਉਹ ਮੇਟਿਆ ਨਹੀਂ ਜਾ ਸਕਦਾ
That which is pre-ordained, cannot be erased.

4473
ਜਿਨ ਸਤਿਗੁਰੁ ਮਿਲਿਆ ਸੇ ਵਡਭਾਗੀ ਪੂਰੈ ਕਰਮਿ ਮਿਲਾਵਣਿਆ

Jin Sathigur Miliaa Sae Vaddabhaagee Poorai Karam Milaavaniaa ||3||

जिन
सतिगुरु मिलिआ से वडभागी पूरै करमि मिलावणिआ ॥३॥

ਚੰਗੇ
ਨਸੀਬਾਂ ਵਾਲੇ ਹਨ, ਉਹ ਜਿਨ੍ਹਾਂ ਨੂੰ ਸੱਚੇ ਗੁਰਦੇਵ ਜੀ ਮਿਲੇ ਹਨ ਪੂਰਨ ਕਿਸਮਤ ਰਾਹੀਂ ਸੱਚੇ ਗੁਰੂ ਜੀ ਮਿਲਦੇ ਹਨ ||3||
Those who meet the True Guru are very fortunate and blessed; through perfect karma, He is met. ||3||

4474
ਪੇਈਅੜੈ ਧਨ ਅਨਦਿਨੁ ਸੁਤੀ

Paeeearrai Dhhan Anadhin Suthee ||

पेईअड़ै
धन अनदिनु सुती

ਜੀਵ ਆਤਮਾਂ ਇਸ ਦੁਨੀਆਂ ਵਿੱਚ ਹਮੇਸ਼ਾਂ
ਨਿੰਦ੍ਰਾਵਲੀ ਸੁੱਤੀ ਰਹਿੰਦੀ ਹੈ
The young bride is fast asleep in her parents' home, night and day.

4475
ਕੰਤਿ ਵਿਸਾਰੀ ਅਵਗਣਿ ਮੁਤੀ

Kanth Visaaree Avagan Muthee ||

कंति
विसारी अवगणि मुती

ਆਪਣਾ
ਖਸਮ ਰੱਬ ਉਸ ਨੇ ਭੁਲਾ ਛੱਡਿਆ ਹੈ। ਮੰਦੇ ਅਮਲਾਂ ਕਾਰਣ ਉਹ ਛੱਡ ਦਿਤੀ ਗਈ ਹੈ
She has forgotten her Husband Lord; because of her faults and demerits, she is abandoned.

4476
ਅਨਦਿਨੁ ਸਦਾ ਫਿਰੈ ਬਿਲਲਾਦੀ ਬਿਨੁ ਪਿਰ ਨੀਦ ਪਾਵਣਿਆ

Anadhin Sadhaa Firai Bilalaadhee Bin Pir Needh N Paavaniaa ||4||

अनदिनु
सदा फिरै बिललादी बिनु पिर नीद पावणिआ ॥४॥

ਰਾਤ
ਦਿਨ, ਉਹ ਹਰ ਸਮੇਂ ਹੀ ਰੋਂਦੀ ਪਿਟਦੀ ਫਿਰਦੀ ਹੈ ਆਪਣੇ ਪਤੀ ਦੇ ਬਗੈਰ ਉਸ ਨੂੰ ਨੀਂਦ ਨਹੀਂ ਆਉਂਦੀ ||4||
She wanders around continually, crying out, night and day. Without her Husband Lord, she cannot get any sleep. ||4||

4477
ਪੇਈਅੜੈ ਸੁਖਦਾਤਾ ਜਾਤਾ

Paeeearrai Sukhadhaathaa Jaathaa ||

पेईअड़ै
सुखदाता जाता

ਉਹ
ਆਰਾਮ ਬਖਸ਼ਣਹਾਰ ਆਪਣੇ ਸੁਆਮੀ ਨੂੰ ਅਨੁਭਵ ਕਰ ਲੈਂਦੀ ਹੈ
In this world of her parents' home, she may come to know the Giver of peace,

4478
ਹਉਮੈ ਮਾਰਿ ਗੁਰ ਸਬਦਿ ਪਛਾਤਾ

Houmai Maar Gur Sabadh Pashhaathaa ||

हउमै
मारि गुर सबदि पछाता

ਇਸ
ਜਹਾਨ ਅੰਦਰ ਜਿਹੜੀ ਆਤਮਾਂ ਆਪਣੀ ਹੰਕਾਂਰ ਨੂੰ ਛੱਡਕੇ ਗੁਰਬਾਣੀ ਦੀ ਸਚਾਈ ਨੂੰ ਸਮਝਦੀ ਹੈ।

If she subdues her ego, and recognizes the Word of the Guru's Shabad.

4479
ਸੇਜ ਸੁਹਾਵੀ ਸਦਾ ਪਿਰੁ ਰਾਵੇ ਸਚੁ ਸੀਗਾਰੁ ਬਣਾਵਣਿਆ

Saej Suhaavee Sadhaa Pir Raavae Sach Seegaar Banaavaniaa ||5||

सेज
सुहावी सदा पिरु रावे सचु सीगारु बणावणिआ ॥५॥

ਉਸ
ਦਾ ਮਨ ਰੂਪੀ ਪਲੰਘ ਸੁੰਦਰ ਲੱਗਦਾ ਹੈ। ਉਹ ਹਮੇਸ਼ਾਂ ਨਾਂਮ ਜੱਪ ਕੇ, ਆਪਣੇ ਦਿਲਬਰ ਨੂੰ ਮਾਣਦੀ ਹੈ। ਇਹੀ ਜੀਵਨ ਦਾ ਹਾਰ-ਸ਼ਿੰਗਾਰ ਲਾਉਂਦੀ ਹੈ ||5||
Her bed is beautiful; she ravishes and enjoys her Husband Lord forever. She is adorned with the Decorations of Truth. ||5||

Comments

Popular Posts