ਅੱਧੀ ਗੱਲ ਸੁਣੀ ਖ਼ਤਰਨਾਕ ਹੈ
ਜਿਵੇਂ ਮਰਦ ਔਰਤ ਬਗੈਰ ਅਧੂਰੇ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

satwinder_7@hotmail.com
ਜੋ ਗੱਲ ਸਾਡੇ ਕੰਮ ਦੀ ਹੁੰਦੀ ਹੈ। ਉਸ ਉਤੇ ਅਸੀਂ ਧਿਆਨ ਦਿੰਦੇ ਹਾਂ। ਜੇ ਧਿਆਨ ਨਾਂ ਦਿੱਤਾ ਜਾਵੇ। ਗੱਲ ਪੁੱਠੀ ਹੋ ਕੇ ਐਸੀ ਘੁੰਮੇਗੀ। ਕਿਸੇ ਦੇ ਕਾਬੂ ਵਿੱਚ ਨਹੀਂ ਰਹੇਗੀ। ਨਾਂ ਹੀ ਕਿਸੇ ਦੇ ਢਿੱਡ ਵਿੱਚ ਟਿੱਕੇਗੀ। ਜਿਵੇਂ ਮਾਂ ਦੇ ਗਰਭ ਵਿੱਚ ਪੁੱਠਾ ਠਹਿਰਿਆ ਬੱਚਾ ਹੁੰਦਾ ਹੈ। ਜਨਮ ਲੈਣ ਵੇਲੇ ਮਾਂ ਦੀ ਜਾਂਨ ਖੱਤਰੇ ਵਿੱਚ ਪਾ ਦਿੰਦਾ ਹੈ। ਜਿਸ ਬੱਚੇ ਦੀਆਂ ਲੱਤਾਂ ਉਪਰ ਅਕਾਸ਼ ਵੱਲ ਨੂੰ ਹੋਣ। ਸਿਰ ਧਰਤੀ ਵੱਲ ਨੂੰ ਹੋਵੇ। ਉਸ ਨੂੰ ਬੱਚੇ ਦੀ ਸਹੀਂ ਸਿਧੀ ਅਵਸਥਾਂ ਕਹਿੰਦੇ ਹਨ। ਐਸੀ ਹਾਲਤ ਵਿੱਚ ਬੱਚੇ ਨੂੰ ਨਿਮਣ ਤੋਂ ਜਨਮ ਤੱਕ ਭਾਵੇਂ ਪੁੱਠਾ ਲੱਮਣਾਂ ਪੈਦਾ ਹੈ। ਉਸ ਦਾ ਪੁੱਠਾ ਲੱਮਕਣਾਂ ਦੁਨੀਆਂ ਲਈ ਠੀਕ ਹੈ। ਕਿਉਂਕਿ ਸਿਰ ਭਾਰ ਜੰਮਣ ਨਾਲ ਮਾਂ ਸੌਖੀ ਰਹਿੰਦੀ ਹੈ। ਹਰ ਕੋਈ ਆਪਣਾਂ ਸੁੱਖ ਹੀ ਦੇਖਦਾ ਹੈ। ਦੂਜਾ ਬੰਦਾ ਪਿਆ ਧੱਕੇ ਖਾਵੇ, ਚਾਹੇ ਮਰੇ। " ਕੋਈ ਮਰੇ, ਕੋਈ ਜੀਵੇ, ਸੁਥਰੀ ਘੋਲ ਪਤਾਸੇ ਪੀਵੇ। " ਕਿਤੇ ਵੀ ਥੋੜੀ ਜਿਹੀ ਗੜ-ਬੜ ਹੋ ਜਾਵੇ। ਨੁਕਸਾਨ ਉਠਾਉਣਾਂ ਪੈਂਦਾ ਹੈ। ਜਾਂ ਕਈ ਬਾਰ ਗੱਪ ਮਾਰੀ ਵੀ ਮਹਿੰਗੀ ਪੈ ਸਕਦੀ ਹੈ। ਇਸ ਲਈ ਗੱਲ ਵੱਲ ਪੂਰਾ ਧਿਆਨ ਦੇ ਕੇ, ਫਿਰ ਉਸ ਦਾ ਤੱਤ ਕੱਢੀਏ। ਉਸ ਪਿਛੋਂ ਲੋਕਾਂ ਨੂੰ ਗੱਲ ਦੇ ਲਾਭ, ਨੁਕਸਾਨ ਦੇ ਬਾਰੇ ਦੱਸਿਆ ਜਾਵੇ।
ਕਿਸੇ ਖਾਂਣ ਵਾਲੀ ਚੀਜ਼ ਦੂਜੇ ਬੰਦੇ ਕੋਲੋ ਬਣਾਉਣੀ ਸਿੱਖੀਏ। ਬਹੁਤ ਚੁਕੰਨੇ ਹੋ ਕੇ ਸੁਣਨਾਂ ਪੈਦਾ ਹੈ। ਚੁਟਕੀ, ਚੱਮਚੇ ਦੀ ਜਗਾ ਕੱੜਛੀ ਮਿਰਚਾ ਲੂਣ ਦੀ ਪੈ ਜਾਵੇ। ਅੱਖਾਂ ਵੀ ਖੁਲੀਆਂ ਰੱਖਣੀਆਂ ਪੈਂਦੀਆਂ ਹਨ। ਖੀਰ ਵਿੱਚ ਜੇ ਖੰਡ ਦੀ ਥਾਂ ਲੂਣ, ਸਬਜੀ ਵਿੱਚ ਲੂਣ ਦੀ ਥਾਂ ਖੰਡ ਪੈ ਜਾਵੇ। ਸੱਤਿਆਨਾਸ ਹੋ ਜਾਂਦਾ ਹੈ। ਭੋਜਨ ਖਾਂਣ ਦੇ ਜੋਗ ਨਹੀਂ ਰਹਿੰਦਾ। ਚੀਜ਼ਾ ਸਿੱਟਦੇ ਵੀ ਬਹੁਤ ਦੁੱਖ ਲਗਦਾ। ਜੇ ਕੋਈ ਬਹੁਤ ਹੀ ਐਸਾ ਬੰਦਾ ਹੋਵੇ ਜਿਸ ਨੂੰ ਸੁਆਦਾ ਤੱਕ ਮੱਤਲੱਬ ਨਾਂ ਹੋਵੇ। ਉਹ ਜਰੂਰ ਖਾ ਸਕਦਾ ਹੈ। ਐਸੇ ਲੋਕ ਕਿਹਾ ਜਾਂਦਾ ਹੈ, " ਸਾਧੂ ਸੁਭਾਅ ਦੇ ਹੁੰਦੇ ਹਨ। " ਕੀ ਕਿਸੇ ਨੇ ਸਾਧੂ ਸੁਭਾ ਦੇਖਿਆ ਹੈ? ਆਉ ਦੇਖੀਏ। ਸਾਧੂ ਸੁਭਾਅ ਤਾਂ ਰਾਹੇ ਪਾਉਣ ਨੂੰ ਹੁੰਦੇ ਹਨ। ਇਹ ਬਿਚਾਰੇ ਲੂਣ ਤੇ ਖੰਡ ਵਾਂਗ, ਦੁਨੀਆਂ ਤੇ ਰੱਬ ਦੇ ਵਿਚਕਾਰ ਵਿਚਰਦੇ ਕਰਕੇ ਐਸੇ ਹਿਲ ਜਾਂਦੇ ਹਨ। ਨਾਂ ਦੁਨੀਆਂ ਜੋਗੇ ਰਹਿੰਦੇ ਹਨ। ਰੱਬ ਦੀ ਪਾਈ ਬੁਝਾਰਤ ਦੁਨੀਆਂ ਨੂੰ ਨਹੀਂ ਸਮਝ ਸਕਦੇ। ਦੁਨੀਆਂ ਤੋਂ ਭੱਜ ਕੇ, ਰੱਬ ਤੱਕ ਤਾਂ ਉਪੜਨਾਂ ਹੋਰ ਵੀ ਔਖਾਂ ਹੈ। ਸਾਧ ਪੂਜਾਰੀ ਦੁਨੀਆਂ ਕੋਲ ਤਾਂ ਖੜਨਾਂ ਹੀ ਨਹੀਂ ਚਹੁੰਦੇ। ਦੁਨੀਆਂ ਵਿੱਚ ਖੜ੍ਹਨ ਨਾਲ ਹੱਦਕ ਹੁੰਦੀ। ਇੰਨਾਂ ਦੀ ਯਾਰੀ ਐਡੇ ਵੱਡੇ ਰੱਬ ਨਾਲ ਹੈ। ਤਾਂਹੀਂ ਇਹ ਆਪਣੀਆਂ ਹੀ ਗੱਲਾਂ ਤੋਤੇ ਵਾਂਗ ਸੁਣਾਈ ਜਾਂਦੇ ਹਨ। ਗ੍ਰੰਥਿ ਪੜ੍ਹੀ ਜਾਂਦੇ ਹਨ। ਸਮਝਦਾ ਕੋਈ ਹੀ ਹੈ। ਬਹੁਤੇ ਤਾਂ ਦੂਜੇ ਕਿਸੇ ਦੀ ਗੱਲ ਸੁਣਨਾਂ ਹੀ ਨਹੀਂ ਚਹੁੰਦੇ। ਹਰ ਵਰਗ ਵਿੱਚ ਪੂਜਾਰੀ ਗਿਆਨੀ ਮਰਦ ਹੀ ਹੋਏ ਹਨ। ਔਰਤਾਂ ਨੇ ਬਹੁਤ ਘੱਟ ਧਰਮ ਜਾਂ ਲੋਕਾਂ, ਸਮਾਜ ਬਾਰੇ ਪ੍ਰਚਾਰ ਕੀਤਾ ਹੈ। ਔਰਤ ਕਿਵੇ ਸਮਾਂ ਕੱਢੇਗੀ? ਘਰ ਵਿੱਚ ਹੀ ਪੈਰ ਮਾਰਦੀ ਫਿਰਦੀ ਹੈ। ਵੱਧ ਤੋਂ ਵੱਧ ਗੁਆਂਢੀਆਂ ਦੇ ਗੱਪਾਂ ਮਾਰਨ ਜਾ ਸਕਦੀ ਹੈ। ਸ਼ੁਕਰ ਹੁਣ ਗਿਆਨ ਵੱਲ 20% ਜਾਗਰਤ ਹੋਈ ਹੈ। 80% ਔਰਤਾਂ , 95% ਮਰਦ ਉਸ ਜਾਗਰਤ ਹੋਈ ਔਰਤ ਨੂੰ ਹਟਾਉਣ ਵਾਲੀ ਭੇਡ ਚਾਲ ਵਿਚੋ ਹਨ।
ਅਸੀਂ ਇਕੋਂ ਸਕੂਲ, ਕਾਲਜ਼ ਵਿੱਚ ਪੜ੍ਹੀਆਂ। ਪਿੰਡ ਗੁਰਦੁਆਰੇ ਸਾਹਿਬ ਵੀ ਇੱਕਠੀਆਂ ਜਾਂਦੀਆਂ ਸੀ। ਕਾਲਜ਼ ਵਿੱਚ ਵੀ ਗੁਰਦੁਆਰੇ ਸਾਹਿਬ ਹੋਣ ਕਰਕੇ ਉਥੇ ਵੀ ਪਾਂਠ ਕਰਦੀਆਂ ਰਹਿੰਦੀਆਂ। ਕੈਲਗਰੀ ਵਿੱਚ 21 ਕੁ ਸਾਲਾਂ ਤੋਂ ਕਮਲ ਮੈਨੂੰ ਗੁਰਦੁਆਰੇ ਸਾਹਿਬ ਮਿਲਦੀ ਸੀ। ਸਬੱਬ ਨਾਲ ਅਸੀਂ ਦੋਂਨੇਂ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੇ ਪਾਠ ਦੀ ਸੰਥਿਆ ਲੈਂਦੀਆਂ, ਸਿੱਖਦੀਆਂ ਸੀ। ਲਗਾਤਾਰ ਚਾਰ ਸਾਲ ਪਾਠ 2 ਘੰਟੇ ਹਰ ਰੋਜ਼ ਸਿੱਖਦੀਆਂ ਰਹੀਆਂ। ਉਸ ਦੁਰਾਨ ਦੋ ਬਾਰ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੇ ਅਰਥ ਕਰਕੇ, ਭੋਗ ਪਾਇਆ ਗਿਆ। ਇਸ ਵਿੱਚ ਸਾਡੀ ਜਿੰਦਗੀ ਹੀ ਬਦਲ ਗਈ। ਹਰ ਸੰਗਤ ਦਾ ਅਸਰ ਜਰੂਰ ਹੁੰਦਾ ਹੈ। ਮੇਰਾ ਸਾਥ ਮੇਰੇ ਪਰਿਵਾਰ ਨੇ ਬਹੁਤ ਦਿੱਤਾ। ਮੇਰੀਆਂ ਗੱਲਾਂ ਸੁਣ ਲੈਂਦੇ ਸਨ। ਫਿਰ ਮੈਨੂੰ ਲੱਗਣ ਲੱਗਾ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਨਾਲ ਹੀ ਗੱਲਾਂ ਕਰਨੀਆ ਚਾਹੀਦੀਆਂ ਹਨ। ਮੈਂ ਨਾਲ ਨਾਲ ਪਾਠਕਾਂ ਨਾਲ ਹੀ ਗੱਲਾਂ ਸਾਂਝੀਆਂ ਕਰਦੀ ਰਹੀ ਹਾਂ। ਇਸ ਉਤੇ ਬਾਣੀ ਦਾ ਐਸਾ ਅਸਰ ਹੋਇਆ। ਕਮਲ ਬਿਲਕੁਲ ਇੱਕਲੀ ਸੀ। ਪਹਿਲਾਂ ਇਹ ਕਮਲ ਫੁੱਲ ਦੇ ਚਿਕੜ ਛੱਡਣ ਵਾਂਗ, ਬਿਲਕੁਲ ਸਾਰੇ ਲੋਕਾਂ ਨਾਲੋ ਟੁੱਟ ਗਈ। ਇੱਕਲੀ ਰਹਿੱਣ ਲੱਗ ਗਈ। ਅਸੀ ਇੱਕ ਦਿਨ ਸਵੇਰੇ ਲੰਗਰ ਹਾਲ ਵਿੱਚ ਬੈਠੀਆਂ ਚਾਹ ਪੀ ਰਹੀਆਂ ਸੀ। ਉਸ ਨੇ ਮੈਨੂੰ ਦੱਸਿਆ, " ਉਸ ਦੇ ਸਰੀਰ ਵਿੱਚ ਕੁੱਝ ਐਸਾ ਹੋ ਰਿਹਾ ਹੈ। ਉਸ ਦਾ ਸਰੀਰ ਹੋਲਾ ਫੁੱਲ ਵਰਗਾ ਹੋ ਕੇ, ਉਡੂ-ਉਡੂ ਕਰਨ ਲੱਗ ਗਿਆ ਹੈ। ਸਾਰਾ ਕੁੱਝ ਚੰਗਾ ਚੰਗਾ ਲੱਗਦਾ ਹੈ। ਭੁੱਖ ਘੱਟ ਲੱਗਦੀ ਹੈ। ਰੋਟੀ ਖਾਂਣ ਦਾ ਯਾਦ ਹੀ ਭੁੱਲ ਜਾਂਦਾ ਹੈ। " ਮੈਂ ਮਜ਼ਾਕ ਕੀਤਾ, " ਕਮਲ ਲਗਦਾ ਤੇਰਾ ਦਿਲ ਕਮਲ ਫੁੱਲ ਵਾਂਗ ਖਿੜ ਗਿਆ ਹੈ। ਜਿਹਾ ਤੇਰਾ ਨਾਂਮ, ਵੈਸੀ ਰੱਬ ਨੇ ਤੇਰੇ ਉਤੇ ਕਿਰਪਾ ਕਰ ਦਿੱਤੀ। ਲੱਗਦਾ ਤੇਰੇ ਅੰਦਰ ਸੁੱਤਾ ਰੱਬ ਜਾਗ ਪਿਆ। ਉਹ ਗਿਆਨੀ ਦੇਗ ਕਰਦਾ ਹੈ। ਉਸ ਤੋਂ ਪਤਾ ਕਰ। ਰੱਬ ਨਾਲ ਪਿਆਰ ਕਿਵੇਂ ਹੁੰਦਾ ਹੈ? " ਉਹ ਅੱਧ ਸੁੱਤੀ ਜਿਹੀ ਮੇਰੇ ਕਹੇ ਤੋਂ ਗਿਆਨੀ ਕੋਲ ਚਲੀ ਗਈ। ਪਤਾ ਨਹੀਂ ਗਿਆਨੀ ਨੂੰ ਕੀ ਸੁਣਿਆ। ਉਹ ਤਾਂ ਬੌਦਲ ਗਿਆ। ਅਸਲ ਵਿੱਚ ਉਸ ਨੇ ਪਹਿਲੀ ਬਾਰ ਔਰਤ ਇੰਨੀ ਡੂੰਘੀ ਦਿਲ ਦੀ ਗੱਲ ਕਹਿੰਦੀ ਸੁਣੀ ਸੀ। ਗਿਆਨੀ ਛੜਾ ਸੀ। ਉਸ ਗਿਆਨੀ ਦੇ ਦਿਲ ਵਿੱਚ ਪਹਿਲਾਂ ਹੀ ਅੰਦਰ ਕੁੱਝ ਐਸਾ ਚੱਲ ਰਿਹਾ ਸੀ। ਤਾਂਹੀ ਤਾਂ ਦਿਮਾਗ ਸਾਰਾ ਆਪਣੇ ਹੀ ਅੰਦਰ ਦੇ ਪਿਆਰ ਉਤੇ ਕੇਦਰਤ ਸੀ। ਕੁੱਝ ਦਾ ਕੁੱਝ ਸੁਣ ਲਿਆ। ਤਾਹੀਂ ਕਮਲ ਵਰਗੇ ਤਾਂ ਭਗਤਾਂ ਨੂੰ ਸੰਸਰੀਆਂ ਨੇ ਨਹੀਂ ਸਮਝਿਆ। ਕਮਲ ਵਰਗੀਆਂ ਔਰਤਾਂ ਭਗਤ ਥੋੜੀ ਹੋ ਸਕਦੀਆਂ ਹਨ। ਉਹ ਤਾਂ ਇਹ ਮਰਦਾ ਨੇ ਠੇਕਾ ਲਿਆ ਹੈ। ਕਮਲ ਵਰਗੀਆਂ ਔਰਤਾਂ ਤਾਂ ਮਰਦ ਖੁਸ਼ ਕਰਨ ਲਈ, ਬੱਚੇ ਜੰਮਣ, ਰਸੋਈ, ਝਾੜੂ, ਪੋਚਾ ਕਰਨ ਲਈ ਹਨ। ਇਹ ਮੰਦਰਾਂ ਵਿੱਚ ਰਹਿੱਣ ਵਾਲੇ ਦੁਨੀਆਂ ਤੋਂ ਮੋਹਤ ਹੁੰਦੇ ਹਨ। ਉਸ ਨੇ ਅੱਧੀ ਗੱਲ ਹੀ ਸੁਣੀ, ਤੇ ਉਹ ਝੱਲਾ ਹੋ ਗਿਆ।
ਝੂਠ ਨੂੰ ਸੱਚ ਬਣਾਂ ਦਿੱਤਾ। ਅੱਧੀ ਗੱਲ ਸੁਣੀ ਖ਼ਤਰਨਾਕ ਹੈ। ਜਿਵੇਂ ਮਰਦ ਔਰਤ ਬਗੈਰ ਅਧੂਰੇ ਹਨ। ਉਸ ਨੇ ਦੋ ਕੁ ਚੇਲੀਆਂ ਔਰਤਾਂ ਨੂੰ ਦੱਸ ਦਿੱਤਾ, " ਕਮਲ ਮੇਰੇ ਨਾਲ ਪਿਆਰ ਦੀਆਂ ਗੱਲਾਂ ਕਰਦੀ ਹੈ। " ਐਸੇ ਸਾਧਾਂ ਦੀਆਂ ਔਰਤਾਂ ਹੀ ਜ਼ਿਆਦਾ ਤਰ ਚੇਲੀਆਂ ਹੁੰਦੀਆਂ ਹਨ। ਉਨਾਂ ਚੇਲੀਆਂ ਨੇ ਗੱਲ ਬਣਾਂ ਲਈ ਕਮਲ ਸਾਧ ਨੂੰ ਪਿਆਰ ਕਰਦੀ ਹੈ। ਸਾਧ ਦੀ ਤਾਂ ਮਹਿਮਾਂ ਬਹੁਤ ਹੋਈ। ਸਗੋਂ ਦੀ ਹੋਰ ਵੀ ਅੋਰਤਾਂ ਜੋ ਚੰਗੀ ਭਲੀ ਗ੍ਰਹਿਸਤੀ ਚਲਾਉਂਦੀਆਂ ਸਨ। ਸਾਧ ਦੀ ਸੇਵਾ ਲਈ ਇੱਕ ਦੂਜੀ ਤੋਂ ਮੂਹਰੇ ਆ ਗਈਆਂ। ਹੁਣ ਸਾਧ ਰੱਬ ਦੀ ਪੂਜਾ ਛੱਡ ਕੇ ਔਰਤਾਂ ਦੀ ਪੂਜਾ ਕਰਨ ਲੱਗ ਗਿਆ ਸੀ। ਤਾਂਹੀ ਤਾਂ ਗੁਰੂ ਨਾਨਕ ਜੀ ਗ੍ਰਹਿਸਤੀ ਜੀਵਨ ਆਪ ਨਿਭਾ ਕੇ, ਸਾਨੂੰ ਘਰ ਪਰਿਵਾਰ ਵਿੱਚ ਗ੍ਰਹਿਸਤੀ ਨਿਭਾਉਣ ਲਈ ਕਹਿ ਗਏ ਹਨ। ਔਰਤ ਮਰਦ ਨੂੰ ਇੱਕਠੇ ਰਹਿੱਣ ਦੀ ਖੁੱਲ ਦੇ ਗਏ ਹਨ। ਤੁਸੀਂ ਵੀ ਸੱਤ ਨੂੰ ਅਸਤ ਬਣਾਂ ਦਿਉਗੇ। ਸੁਣਨ ਨਾਲ ਗਿਆਨ ਦੇ ਹੰਸ ਬਣ ਸਕਦੇ ਹੋ। ਮਾਹਾਵੀਰ ਦੇ ਪੱਥਰ ਮਾਰੇ ਗਏ। ਸੱਚ ਨੂੰ ਸੁਣਨਾਂ ਪੈਣਾਂ ਹੈ। ਸੱਚ ਉਤੇ ਪਹਿਰਾ ਦਿੰਦੇ ਰਹੀਏੇ। ਅੱਖਾਂ ਕੰਨ ਖੁੱਲੇ ਰੱਖੀਏ। ਤਾਂਹੀ ਸਹੀਂ ਗਲ਼ਤ ਦੀ ਪਹਿਚਾਣ ਕਰ ਸਕਾਂਗੇ।

Comments

Popular Posts