ਵੱਡੀਆਂ ਮੱਛੀਆਂ ਛੋਟੀਆਂ ਨੂੰ ਖਾਂਦੀਆਂ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਤੱਕੜਾ ਮਾੜੇ ਉਤੇ ਜ਼ੋਰ ਅਜ਼ਾਉਂਦਾ ਹੈ। ਹਰ ਇੱਕ ਦਾ ਇਹੀ ਜ਼ੋਰ ਲੱਗਾ ਹੈ। ਮੈਂ ਹੀ ਸਬ ਤੋਂ ਊਚਾ ਹੋਵਾਂ। ਹਰ ਪਾਸੇ ਮੇਰਾ ਹੀ ਨਾਂਮ ਚੱਲੇ। ਦੁਨੀਆਂ ਮੇਰਾ ਨਾਂਮ ਜਾਂਣੇ। ਮੇਰੇ ਕੋਲੋ ਦੁਨੀਆਂ ਡਰੇ। ਇਸੇ ਨਸ਼ੇ ਵਿੱਚ ਵੱਡਾ ਛੋਟੇ ਉਤੇ ਅੱਤਿਆਚਾਰ ਕਰਦਾ ਹੈ। ਹਰ ਕੋਈ ਦੂਜੇ ਦੀ ਸ਼ਾਤੀ ਉਤੇ ਪੈਰ ਰੱਖ ਕੇ, ਅਸਮਾਨ ਨੂੰ ਛੂਹਣਾਂ ਚਹੁੰਦਾ ਹੈ। ਵੱਡੀਆਂ ਮੱਛੀਆਂ ਛੋਟੀਆਂ ਨੂੰ ਖਾਂਦੀਆਂ ਹਨ। ਸਮੁੰਦਰ ਵਿੱਚ ਅਨੇਕਾਂ ਬੇਅੰਤ ਕਿਸਮਾਂ ਦੇ ਪਾਣੀ ਵਿੱਚ ਜੀਵ ਹਨ। ਉਹ ਪਾਣੀ ਵਿੱਚ ਹੀ ਰਹਿੰਦੇ ਹਨ। ਜੰਮਦੇ-ਮਰਦੇ ਹਨ। ਉਥੇ ਹੋਰ ਕੁੱਝ ਖਾਂਣ ਲਈ ਨਹੀਂ ਹੈ। ਇੱਕ ਦੂਜੇ ਨੂੰ ਵੱਡੇ ਜੀਵ ਛੋਟਿਆਂ ਨੂੰ ਖਾਈ ਜਾਂਦੇ ਹਨ। ਧਰਤੀ ਦੀ ਦੁਨੀਆਂ ਉਤੇ ਤਾਂ ਮੇਹਨਤ ਕਰਕੇ ਖਾ ਸਕਦੇ ਹਾਂ। ਔਖੇ ਹੋ ਕੇ ਕਮਾਂਈ ਕਰ ਸਕਦੇ ਹਾਂ। ਪਰ ਦੁਨੀਆਂ ਉਤੇ ਬਹੁਤੇ ਲੋਕ ਐਸੇ ਵੀ ਹਨ। ਦੂਜੇ ਦਾ ਮਾਲ ਹੱੜਪਣ ਨੂੰ ਦਾਅ-ਪੇਚ ਮਾਰਦੇ ਹਨ। ਬਹੁਤਿਆਂ ਦੀ ਅੱਖ ਦੂਜੇ ਦੀ ਚੀਜ਼ ਵਿੱਚ ਰਹਿੰਦੀ ਹੈ। ਕਾਂਣੇ ਕਾਂ ਵਾਂਗ ਵਿਰਤੀ ਲੋਕਾਂ ਵਿੱਚ ਰਹਿੰਦੀ ਹੈ। ਜੋ ਵਿਹਲੇ ਰਹਿੰਦੇ ਹਨ। ਐਸ਼ ਵੱਧ ਕਰਦੇ ਹਨ। ਬੇਗਾਨੇ ਮਾਲ ਉਤੇ ਐਸ਼ ਕੀਤੀ ਜਾਂਦੀ ਹੈ।
ਪੁਲੀਸ ਕੀਤੇ ਦੀ ਵੀ ਹੋਵੇ। ਬੰਦਾ ਕਬਜ਼ੇ ਵਿੱਚ ਆਉਣਾਂ ਚਾਹੀਦਾ ਹੈ, ਦਬੋਚ ਲੈਂਦੇ ਹਨ। ਤਰੀਕਾਂ ਸਬ ਦਾ ਇਕੋ ਹੈ। ਆਪਣੀ ਵਰਦੀ ਦੇ ਸਿਤਾਰੇ ਹੋਰ ਚੱਮਕਾਉਣ ਲਈ, ਮੱਲੋਮਲੀ ਵੀ ਕੇਸ ਗਲ਼ ਪਾ ਦਿੰਦੇ ਹਨ। ਕੇਸ ਕੱਚਾ, ਢਿਲਾ ਹੋਣ ਕਰਕੇ, 80% ਲੋਕ ਅਦਾਲਤਾਂ ਵਿੱਚ ਜਾ ਕੇ ਬਰੀ ਹੋ ਜਾਂਦੇ ਹਨ। ਬਾਹਰਲੇ ਦੇਸ਼ਾਂ ਦੀ ਪੁਲੀਸ ਚਾਰਜ਼ ਲਗਾਉਂਦੀ ਹੈ। ਭਾਰਤ ਦੀ ਪੁਲੀਸ ਨੋਟ ਬਟੋਰਦੀ ਹੈ। ਕਹਿੰਦੇ ਹਨ," ਦਾੜ੍ਹੀ ਮੂੰਹ ਉਤੇ ਆ ਜਾਵੇ, ਬੰਦੇ ਨੂੰ ਅੱਕਲ ਆ ਜਾਂਦੀ ਹੈ। " ਪਰ ਇਹ ਲੋਕਾਂ ਕੋਲੋ ਮੰਗ ਕੇ ਪੈਸੇ ਲੈਂਦੇ ਹਨ। ਲੋਕ ਸਮਾਂ ਬਚਾਉਣ ਦੇ ਮਾਰੇ, ਦੋ, ਚਾਰ ਸੌ ਮੱਥੇ ਮਾਰਦੇ ਹਨ। ਜੇ ਕਿਸੇ ਨਾਲ ਗਲ਼ੀ ਮੱਹਲੇ ਵਿੱਚ ਧੱਕਾ-ਧੋਖਾ ਹੁੰਦਾ ਹੋਵੇ। ਕੀ ਕੋਈ ਐਸੇ ਪੁਲੀਸ ਵਾਲਿਆਂ ਕੋਲੇ ਜਾਵੇਗਾ?
ਭਾਰਤ ਵਿੱਚ ਹਰ ਥਾਂ-ਹਰ ਦਫ਼ਤਰ ਵਿੱਚ ਰਿਸ਼ਵਤ ਲਈ ਜਾਂਦੀ ਹੈ। ਕੋਈ ਕੰਮ ਬਗੈਰ ਨੋਟ ਦਿਖਾਏ ਨਹੀਂ ਹੁੰਦਾ। ਭਾਵੇਂ ਕਾਸੇ ਵਿੱਚ ਦਾਖ਼ਲਾਂ ਲੈਣਾਂ ਹੋਵੇ ਜਾਂ ਨੌਕਰੀ ਲੈਣੀ ਹੋਵੇ। ਸਰਕਾਰੀ ਨੌਕਰੀ ਕਰਦੇ ਤਾ ਸਾਰੇ ਭਿਖਾਰੀ ਹੀ ਬਣੀ ਬੈਠੈ ਹਨ। ਬਾਹਰ ਜਾਂਣ ਦੀ ਲੋੜ ਨਹੀਂ ਹੈ। ਘਰ ਅੰਦਰ ਹੀ ਦੇਖ ਲਈਏ। ਦੋ ਭਰਾ ਹਨ। ਇੱਕ ਦੂਜੇ ਦਾ ਹੱਕ ਮਾਰਨ ਨੂੰ ਫਿਰਦੇ ਹਨ। ਹੇਰਾ-ਫੇਰੀ ਕਰਦੇ ਹਨ। ਇੱਕ ਭਰਾ ਦੂਜੇ ਨਾਲੋਂ ਦੌਲਤ ਵਿੱਚ ਵਧੀਆਂ ਦਿੱਸਣਾਂ ਚਹੁੰਦਾ ਹੈ। ਇੱਕ ਭਰਾ ਦੂਜੇ ਦੀ ਸਿਫ਼ਤ ਨਹੀਂ ਸੁਣ ਸਕਦਾ। ਹਰ ਕੋਈ ਸਿਫ਼ਤ ਆਪਣੀ ਸੁਣਨੀ ਚਹੁੰਦਾ ਹੈ। ਬੁਰਿਆਈ ਦੂਜੇ ਦੀ ਬਹੁਤ ਮਿੱਠੀ ਲੱਗਦੀ ਹੈ। ਵੱਡਾ ਭਰਾ ਹਮੇਸ਼ਾ ਹੀ ਬਾਪੂ ਦੀ ਦੌਲਤ ਵਿੱਚੋਂ ਮੋਟਾ ਹੱਥ ਮਾਰ ਜਾਂਦਾ ਹੈ। ਛੋਟੇ ਨੇ ਚੱਜ ਨਾਲ ਜੁੰਮੇਬਾਰੀ ਨਹੀਂ ਲਈ ਹੁੰਦੀ। ਵੱਡਾ ਕਾਰੋਬਾਰ ਦੀ ਦੇਖ ਭਾਲ ਕਰਦਾ ਹੁੰਦਾ ਹੈ। ਇਸੇ ਦਾ ਫ਼ੈਇਦਾ ਉਠਾ ਕੇ ਆਪਣੀ ਕੀਮਤ ਵਸੂਲ ਕਰ ਲੈਂਦਾ ਹੈ। ਕਈਆਂ ਨੇ ਤਾਂ ਪੂਰਾ ਕਾਰੋਬਾਰ ਹੀ ਧੋਖੇ ਨਾਲ ਆਪਣੇ ਨਾਂਮ ਕਰ ਲਿਆ ਹੈ। ਦੂਜਾ ਗਰੀਬ ਹੀ ਰਹਿ ਜਾਂਦਾ ਹੈ। ਕਈ ਐਸੇ ਪੁੱਤਰ ਵੀ ਹਨ। ਬਚਪੱਨ ਤੋਂ ਜੁਵਾਨੀ ਤੱਕ ਜਿੰਨਾਂ ਮੰਮੀ ਡੈਡੀ ਕਹਿੰਦੇ ਜਬਾਨ ਸੁਕਦੀ ਸੀ। ਜੁਵਾਨੀ ਚੜ੍ਹਦੇ ਹੀ ਉਨਾਂ ਨੂੰ ਬੁੱਢਾ-ਬੁੱਢੀ ਕਹਿੱਣਾਂ ਸ਼ੁਰੂ ਕਰ ਦਿੰਦੇ ਹਨ। ਨਿਕਾਰਾ ਬਣਾ ਦਿੰਦੇ ਹਨ। ਅਸੀਂ ਪਿਆਰ ਨਾਲ ਮਾਪਿਆਂ ਤੋਂ ਮਰਦੇ ਦੱਮ ਤੱਕ ਕੰਮ ਲੈ ਸਕਦੇ ਹਾਂ। ਕਈਆਂ ਨੂੰ ਫਾਲਤੂ ਲੱਗਦੇ ਹਨ। ਘਰ ਅੰਦਰ ਬੈਠੇ ਰੜਕਦੇ ਰਹਿੰਦੇ ਹਨ। ਘਰੋਂ ਬਾਹਰ ਕਰਕੇ ਦਮ ਲੈਂਦੇ ਹਨ। ਉਨਾਂ ਨੂੰ ਕੀ ਮਾਂਪੇ ਕਿਹੜੇ ਕੰਧੀਂ ਕੋਲੀ ਲੱਗਦੇ ਹਨ। ਅੱਜ ਕੱਲ ਤਾਂ ਅਖ਼ਬਾਰਾਂ ਵਿੱਚ ਜ਼ਿਆਦਾ ਖ਼ਬਰਾਂ ਘਰੇਲੀ ਕਤਲਾਂ ਦੀਆਂ ਆਉਂਦੀਆਂ ਹਨ।
ਇਕ ਭਰਾ ਦੇ ਮੁੰਡਾ ਹੋਇਆ। ਉਸ ਦੇ ਜੰਮਣ ਦੀ ਖੁਸ਼ੀ ਵਿੱਚ ਲੋਕਾਂ ਨੂੰ ਸ਼ਰਾਬ ਪਿਲਾਉਣ ਦਾ ਪ੍ਰੋਗ੍ਰਾਮ ਰੱਖਿਆ ਗਿਆ, ਪਿਲਾਉਣੀ ਚਾਹੀਦੀ ਵੀ ਹੈ। ਕਿਉਕਿ ਜੇ ਲੋਕਾਂ ਤੋਂ ਪੀਣੀ ਹੈ। ਬਾਰੀ ਦਾ ਵੱਟਾ ਲਹੁਉਣਾਂ ਪੈਂਦਾ ਹੈ। ਨਹੀ ਤਾਂ ਇਹ ਪੀਣ ਵਾਲੇ ਮੂੰਹ ਕਿਥੇ ਲਕਾਉਣਗੇ। ਪਰ ਜਦੋਂ ਮੂੰਹ ਕਾਲੇ ਹੁੰਦੇ ਹਨ। ਫਿਰ ਕਿਵੇਂ ਜਿਉਂਦੇ ਹਨ? ਅੱਧੀ ਰਾਤ ਤੱਕ ਸਾਰੇ ਸ਼ਰਾਬੀ ਹੋ ਗਏ ਸਨ। ਦੂਜਾ ਭਰਾ 35 ਸਾਲਾਂ ਦਾ ਛੜਾ ਹੀ ਸੀ। ਇਹ ਕਿਉਂ ਛੜਾ ਸੀ? ਲੋਕ ਵੀ ਜ਼ਿਆਦਾ ਜਾਂਣਦੇ ਹਨ। ਪਹਿਲੇ ਮੁੰਡੇ ਵਾਲੇ ਨੇ ਸਾਕ ਚੜ੍ਹਨ ਨਹੀਂ ਦਿੱਤਾ। ਜ਼ਮੀਨ ਵੰਡੀ ਜਾਂਣੀ ਸੀ। ਰਲ ਮਿਲ ਕੇ ਘਰ-ਪਰਿਵਾਰ ਤੋਰਦੇ ਰਹੇ। ਪਾਰਟੀ ਵਾਲੇ ਦਿਨ ਛੜੇ ਦੇ ਦਿਮਾਗ ਵਿੱਚ ਵੀ ਕੁੱਝ ਐਸਾ ਕਚਰਾ ਆ ਗਿਆ। ਪਾਰਟੀ ਵਾਲੇ ਦਿਨ ਉਸ ਨੇ ਆਪਣੇ ਭਰਾ ਦੇ ਕੁੱਝ ਸਿਰ ਵਿੱਚ ਮਾਰਿਆ। ਪਾਰ ਬਲਾ ਦਿੱਤਾ। ਗੱਲ ਪੂਰੇ ਪਰਿਵਾਰ ਨੂੰ ਪਤਾ ਲੱਗ ਗਈ। ਸਿਆਣੇ ਬੰਦੇ ਕਹਿੱਣ ਲੱਗੇ," ਇਕ ਮਰ ਗਿਆ ਹੈ। ਦੂਜੇ ਨੂੰ ਪੁਲੀਸ ਲੈ ਜਾਵੇਗੀ। ਜੇਲ ਹੋ ਜਾਵੇਗੀ। ਚੰਗਾ ਹੋਵੇਗਾ। ਝੂਠ ਬੋਲ ਦੇਵੋ, ਇਹ ਖੇਤ ਵਿੱਚ ਹੀ ਦੁਵਾਈ ਪੀ ਗਿਆ। " ਲਾਸ਼ ਚੱਕ ਕੇ ਖੇਤ ਮੋਟਰ ਉਤੇ ਰੱਖ ਆਏ। ਸਵੇਰੇ ਜਾ ਕੇ ਠਾਂਣੇਦਾਰ ਨੂੰ ਮੋਟੀ ਰਕਮ ਦੇ ਦਿੱਤੀ। ਦੁਪਿਹਰ ਤੱਕ ਲਾਸ਼ ਨੂੰ ਦਾਗ਼ ਲਗਾ ਦਿੱਤਾ। ਮਰੇ ਭਰਾ ਦੀ ਔਰਤ ਛੜੇ ਸਿਰ ਧਰ ਦਿੱਤੀ। ਜ਼ਮੀਨ ਤੇ ਔਰਤ ਦੋਂਨੇ ਹੀ ਹੱਥਿਆ ਲਏ। ਬੱਚੇ ਤਾਂ ਸਾਝੇ ਹੀ ਹੋਣੇ ਹਨ।

Comments

Popular Posts