ਫੁੱਲ ਵੀ ਤੁਹਾਡੇ ਵਾਂਗ ਜਿਉਣਾਂ ਚਹੁੰਦੇ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਫੁੱਲ ਸੋਹਣੇ ਹੀ ਬਹੁਤ ਹਨ। ਇੰਨਾਂ ਨੂੰ ਖਿੜੇ ਦੇਖ ਕੇ ਜਿਉਣ ਨੂੰ ਦਿਲ ਕਰਦਾ ਹੈ। ਫੁੱਲ ਉਦਾਸ ਮਨ ਨੂੰ ਖੇੜਾ ਦਿੰਦੇ ਹਨ। ਮਨ ਨੂੰ ਖੁਸ਼ ਕਰਦੇ ਹਨ। ਇਹ ਅੱਖਾਂ ਨੂੰ ਆਪਣੇ ਵੱਲ ਖਿਚਦੇ ਹਨ। ਮੋਹਤ ਕਰਦੇ ਹਨ। ਨਵੇਂ ਰੰਗਾਂ ਨਾਲ ਅੱਖਾਂ ਨੂੰ ਭਰਦੇ ਹਨ। ਸਾਨੂੰ ਕਈ ਐਸੇ ਰੰਗਾਂ ਨਾਲ ਮਿਲਾਉਂਦੇ ਹਨ। ਜੋ ਰੰਗ ਕਦੇ ਪਹਿਲਾਂ ਦੇਖੇ ਵੀ ਨਹੀਂ ਹੁੰਦੇ। ਫੁੱਲ ਸਾਨੂੰ ਮਹਿਕਾਂ ਵੰਡਦੇ ਹਨ। ਇੱਕ ਦਿਨ ਟਿੱਕੀ ਰਾਤ ਸੀ। ਚੰਦ ਵੀ ਪੂਰੇ ਜ਼ੋਬਨ ਉਤੇ ਸੀ। ਮੇਰੇ ਲਈ ਇਹ ਕੰਮ-ਜਾਬ ਵਾਲੀ ਨਵੀਂ ਬਿੰਲਡਿੰਗ ਸੀ। ਮੈਨੂੰ ਬਹੁਤ ਸੋਹਣੀ ਮਿੱਠੀ-ਮਿੱਠੀ ਮਹਿਕ ਆਈ। ਮੈਂ ਆਲਾ ਦੁਆਲਾ ਦੇਖਿਆ। ਉਥ ਚਿੱਟੇ ਰੰਗ ਦੇ ਨਿੱਕੇ ਨਿੱਕੇ ਫੁੱਲ ਝਾੜੀਆ ਨੂੰ ਲੱਗੇ ਸਨ। ਕਿੰਨਾਂ ਸਮਾਂ ਘੰਟੇ ਤੋਂ ਉਪਰ, ਮੈਂ ਉਨਾਂ ਨੂੰ ਦੇਖਦੀ ਰਹੀ। ਉਸ ਦੇ ਦੁਆਲੇ ਲਾਲ, ਗੁਲਾਬੀ, ਚਿੱਟੇ, ਪੀਲੇ ਗੁਲਾਬ ਸਨ। ਬਹੁਤ ਗਰਮੀ ਹੋਣ ਦੇ ਨਾਲ ਹੀ ਫੁੱਲਾਂ ਨੂੰ ਦੇਖ ਕੇ ਠੰਡਕ ਪੈ ਰਹੀ ਸੀ। ਮੈਂ ਸੋਚ ਰਹੀ ਸੀ। ਉਹ ਵੀ ਲੋਕ ਹਨ। ਜੋ ਫੁੱਲਾਂ ਨੂੰ ਹੱਸਦੇ ਦੇਖਣ ਲਈ ਫੁਲਵਾੜੀ ਲਗਾਉਂਦੇ ਹਨ। ਅੱਲਗ-ਅੱਲਗ ਕਿਸਮਾਂ ਦੇ ਫੁੱਲ ਲੱਭ ਕੇ, ਬਗੀਚੇ ਵਿੱਚ ਇੱਕਠਾ ਕਰਦੇ ਹਨ । ਹਰ ਰੋਜ਼ ਪਾਣੀ ਦਿੰਦੇ ਹਨ। ਫਿਰ ਫੁੱæਲ ਖਿੜੇ ਦੇਖ ਕੇ ਖੁਸ਼ ਹੁੰਦੇ ਹਨ। ਲੋਕ ਫੁੱਲਾਂ ਨੂੰ ਤੋੜ ਕਿਉਂ ਦਿੰਦੇ ਹਨ? ਫੁੱਲ ਵੀ ਤੁਹਾਡੇ ਵਾਂਗ ਜਿਉਣਾਂ ਚਹੁੰਦੇ ਹਨ। ਫੁੱਲਾਂ ਨੂੰ ਵੀ ਤੁਹਾਡੇ ਸਾਡੇ ਵਾਂਗ ਜਿਉਣ ਦੇਣਾ ਚਾਹੀਦਾ ਹੈ। ਜਿਉਂਦੀਆ ਚੀਜ਼ਾਂ ਹੀ ਸੋਹਣੀਆ ਲੱਗਦੀਆ ਹਨ। ਬੰਦਾ ਵੀ ਜਿਉਂਦਾ ਚੰਗਾ ਲੱਗਦਾ ਹੈ। ਜਦੋਂ ਮਰ ਜਾਂਦਾ ਹੈ। ਦੋਸਤ ਰਿਸ਼ਤੇ ਦਾਰ ਕਿਉਂਟਣ ਦੀ ਕਰਦੇ ਹਨ। ਉਵੇ ਹੀ ਫੁੱਲ ਹਨ। ਟਾਹਣੀ ਨਾਲੋਂ ਟੁੱਟਦੇ ਹੀ ਮੁਰਜ਼ਾ ਜਾਂਦੇ ਹਨ। ਜਿਹੜੇ ਗੁਰਦੁਆਰੇ, ਮੰਦਰਾ ਵਿੱਚ ਮੁਰਦੇ ਜੀਵ ਦਾ ਮਾਸ ਸਵੀਕਾਰ ਨਹੀਂ ਹੈ। ਮੁਰਦਾ ਖਾਂਣਾਂ ਵਰਜਤ ਕੀਤਾ ਜਾਂਦਾ ਹੈ। ਮਰੇ ਤੋੜੇ ਫੁੱਲ ਗੁਰਦੁਆਰੇ, ਮੰਦਰਾ ਵਿੱਚ ਕਿਉਂ ਚੜ੍ਹਾਏ ਜਾਂਦੇ ਹਨ? ਕੀ ਰੱਬ ਤੋੜੇ ਹੋਏ ਫੁੱਲਾਂ ਨੂੰ ਸਵੀਕਾਰ ਕਰਦਾ ਹੋਵੇਗਾ? ਬਹੁਤੇ ਧਰਮੀ ਹੀ ਫੁੱਲ ਗੁਰਦੁਆਰੇ, ਮੰਦਰਾ ਵਿੱਚ ਚੜਾਉਂਦੇ ਹਨ। ਧਰਮੀ ਬੱਣ ਕੇ ਵੀ ਮਨ ਨਹੀਂ ਖਿੜਦੇ। ਫੁੱਲਾਂ ਨੂੰ ਦੇਖ ਕੇ ਬਨਾਵਟੀ ਖੁਸ਼ੀ ਦੇਖ ਕੇ ਖੁਸ਼ ਹੁੰਦੇ ਹਨ। ਐਸੇ ਲੋਕਾਂ ਨੂੰ ਗੁਰਦੁਆਰੇ, ਮੰਦਰਾ ਵਿੱਚ ਵੀ ਖੁਸ਼ੀ ਨਹੀਂ ਲੱਭਦੀ। ਤਾਂਹੀਂ ਫੁੱਲ ਆਪਣੇ ਨਾਲ-ਨਾਲ ਰੱਖਦੇ ਹਨ। ਸ਼ਇਦ ਗੁਰਦੁਆਰੇ, ਮੰਦਰਾ ਵਿੱਚ ਰੱਬ ਹੋਣ ਦਾ ਵੀ ਜ਼ਕੀਨ ਨਾਂ ਹੋਵੇ। ਜਿਸ ਨੂੰ ਰੱਬ ਉਤੇ ਜ਼ਕੀਨ ਆਉਂਦਾ ਹੈ। ਉਹ ਰੱਬ ਦੇ ਕੰਮਾਂ ਵਿੱਚ ਦਖ਼ਲ ਨਹੀਂ ਦਿੰਦਾ। ਅਸਲੀ ਰੱਬ ਦਾ ਪਿਆਰਾ ਜਾਂਣ ਜਾਂਦਾ ਹੈ। ਇਹ ਸਬ ਰੱਬ ਨੇ ਬਣਾਇਆ ਹੈ। ਸਾਰੇ ਕਾਸੇ ਵਿੱਚ ਜਾਨ ਹੈ। ਕਿਸੇ ਚੀਜ਼ ਨੂੰ ਤਬਾਹ ਕਰਨਾਂ ਰੱਬ ਦਾ ਹੀ ਕੰਮ ਹੈ। ਫੁੱਲ ਸਿਰਫ਼ ਸੁੰਦਰਤਾ ਲਈ ਹਨ। ਮਹਿਕ ਲਈ ਹਨ। ਹੋਰ ਕੰਮ ਆਉਣ ਲਈ ਹਨ। ਨਾਂ ਕਿ ਤੋੜ ਕੇ ਤਬਾਅ ਕਰਨ ਲਈ ਹਨ। ਰੱਬ ਐਸਾ ਤੋਹਫ਼ਾ ਸਵੀਕਾਰ ਨਹੀਂ ਕਰਦਾ। ਜਿਸ ਬਨਸਪਤੀ ਨੂੰ ਰੱਬ ਨੇ ਸੁੰਦਰਤਾਂ ਲਈ ਪੈਦਾ ਕੀਤਾ ਹੈ। ਉਸ ਨੂੰ ਤਰੋੜ-ਮਰੋੜ ਕੇ ਰੱਬ ਦੇ ਚਰਨਾਂ ਵਿੱਚ ਭੇਟ ਕਰਕੇ ਕਿਹੜੀ ਖੁਸ਼ੀ ਮਿਲੇਗੀ? ਲੱਗਦਾ ਨਹੀਂ ਰੱਬ ਫੁੱਲਾਂ ਦੀ ਭੇਟ ਸਵੀਕਾਰ ਕਰਦਾ ਹੈ। ਸਗੋਂ ਦੀ ਆਲੇ ਦੁਆਲੇ ਪਏ, ਕੱਪੜੇ ਗਲੀਚੇ ਗੁਲਦਸਤਿਆਂ ਉਤੇ ਪਾਣੀ ਡੁਲ-ਡੁਲ ਕੇ, ਦਾਗ਼ ਲੱਗ ਜਾਂਦੇ ਹਨ। ਫੁੱਲਾਂ ਦੇ ਦਾਗ ਵੀ ਪੈਦੇ ਹਨ। ਅਗਰ ਆਪਣੇ ਘਰਾ ਵਿੱਚ ਕਿਸੇ ਦੇ ਜਨਮ ਦਿਨ ਉਤੇ ਘਰ ਦਾ ਕੋਈ ਜੀਅ ਮਾਰ ਕੇ ਉਸ ਨੂੰ ਭੇਟ ਕੀਤਾ ਜਾਵੇ। ਆਪੇ ਦੇਖ ਲਵੋ। ਇਸ ਨਾਲ ਉਸ ਜਨਮ ਦਿਨ ਵਾਲੇ ਨੂੰ ਕਿੰਨੀ ਕੁ ਖੁਸ਼ੀ ਮਿਲੇਗੀ? ਇਹ ਮੁਰਦਾ ਉਸ ਦੇ ਕੀ ਕੰਮ ਆਵੇਗਾ? ਜੇ ਜੀਵਤ ਹੁੰਦਾ, ਉਸ ਦੇ 20 ਕੰਮ ਸੁਮਾਰ ਸਕਦਾ ਸੀ। ਉਵੇ ਫੁੱਲ ਹਨ। ਮੁਰਦਾ ਹੋਏ ਫੁੱਲ ਰੱਬ ਦੇ ਕੀ ਕੰਮ ਹਨ। ਕੀ ਰੱਬ ਤੁਹਾਡਾ ਭਗਵਾਨ ਆਪਣੀ ਬਣਾਈ ਸੁੰਦਰਤਾਂ ਨੂੰ ਤੁਹਾਡੇ ਹੱਥੋਂ ਮਰਵਾ ਕੇ ਖੁਸ਼ ਹੁੰਦਾ ਹੋਵੇਗਾ? ਜੇ ਫੁੱਲ ਸੁੱਕਣ ਪੈਰਾਂ ਥੱਲੇ ਮਿਦਣ ਲਈ ਤੋੜੇ ਗਏ ਹਨ। ਰੱਬ ਬਹੁਤ ਨਿਰਾਜ਼ ਹੋਵੇ। ਨਗਰ ਕੀਰਤਨ ਦੇ ਉਪਰ ਦੀ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ। ਅੁਸ ਦਾ ਕੀ ਫ਼ੈਈਦਾ ਹੈ। ਕੀ ਫੁੱਲ ਸਿੱਟਣ ਦਾ ਵੀ ਕੋਈ ਨਜ਼ਾਰਾ ਹੈ? ਫੁੱਲ ਸਿੱਟਦੇ ਦੇਖਣ ਦਾ ਕੀ ਲਾਭ ਹੈ? ਅਗਰ ਕੋਈ ਚੀਜ਼ ਖਾਣ ਲਈ ਹੈ। ਉਹ ਕਿਸੇ ਅਰਥ ਲੱਗ ਸਕਦਾ ਹੈ। ਉਸ ਨੂੰ ਤੋੜਨਾਂ ਕੋਈ ਅਕਲ ਦਾ ਕੰਮ ਹੈ। ਪਰ ਫੁੱਲਾਂ ਨੂੰ ਮੁਰਦੇ ਉਤੇ ਸਜਾਉਣ ਨਾਲ ਮੁਰਦੇ ਨੂੰ ਕੀ ਲਾਭ ਹੈ। ਕਈ ਅੱਜ ਕਲ ਬੱਚੇ ਐਸੇ ਹਨ। ਜਿਉਂਦੇ ਮਾਪਿਆਂ ਨੂੰ ਰੋਟੀ ਨਹੀਂ ਦਿੰਦੇ।ਰਹਿੱਣ ਨੂੰ ਘਰ ਨਹੀ ਦਿੰਦੇ। ਪਾਉਣ ਨੂੰ ਕੱਪੜੇ ਨਹੀਂ ਦਿੰਦੇ। ਮਰੇ ਉਤੇ ਕੋਰਾ ਚਿੱਟਾ ਕੱਪੜਾ ਪਾ ਕੇ ਲਾਲਾ ਗੁਲਾਬ ਸਜਾ ਦਿੰਦੇ ਹਨ। ਉਤੋ ਦੀ ਪੈਸੇ ਸਿੱਟਦੇ ਹਨ। ਲੋਕਾਂ ਨੂੰ ਭੋਜ ਮਿੱਠਆਈਆਂ ਦਾ ਕਰਾਉਂਦੇ ਹਨ। ਮੁਰਦੇ ਨੂੰ ਇਹ ਸਬ ਦਾ ਕੀ ਫੈਇਦਾ ਹੈ। ਵਿਆਹ ਸ਼ਾਂਦੀਆਂ, ਪਾਰਟੀਆਂ ਉਤੇ ਖੁਸ਼ੀ ਦੇ ਮੌਕੇ ਉਤੇ, ਫੁੱਲਾਂ ਦਾ ਸਤਿਨਾਸ ਕੀਤਾ ਜਾਂਦਾ ਹੈ। ਹਜ਼ਾਰਾਂ ਦੇ ਹਿਸਾਬ ਨਾਲ ਖ੍ਰੀਦੇ ਫੁੱਲ ਵੀ ਅੱਜ ਦੇ ਵਿਆਹੇ ਜੋੜਿਆ ਨੂੰ ਖੁਸ਼ੀ ਨਹੀਂ ਦੇ ਸਕਦੇ। ਜੋੜੇ ਟੁੱਟ ਰਹੇ ਹਨ। ਲੱਗਦਾ ਹੈ, ਫੁੱਲਾਂ ਦੀ ਹੀ ਦਰਸੀਸ ਲੱਗ ਰਹੀ ਹੈ। ਅਨੇਕਾਂ ਫੁੱਲਾਂ ਦੀਆ ਲੜੀਆਂ ਵਿਆਹਾਂ ਵਿੱਚ ਟੰਗੀਆਂ ਜਾਂਦੀਆਂ ਹਨ। ਪੈਰਾਂ ਵਿੱਚ ਵਿਛਾਏ ਜਾਂਦੇ ਹਨ। ਫਰਜ਼ ਕਰੋ, ਦਲਹਾ-ਦੁਲਹਨ ਫੁੱਲਾਂ ਦੀ ਥਾਂ ਮਰੇ ਹੋਏ ਮੁਰਗੇ ਤਿੱਤਰ, ਬਟੇਰੇ ਟੰਗੇ ਜਾਂਣ ਕੈਸਾ ਲੱਗੇ। ਉਹੀ ਜਾਨ ਫੁੱਲਾਂ ਵਿੱਚ ਹੈ। ਫੁੱਲਾਂ ਦੀ ਜਾਂਨ ਲੈ ਕੇ ਮਹਿਬੂਬ ਨੂੰ ਖੁਸ਼ ਕੀਤਾ ਜਾਦਾ ਹੈ। ਮਰਿਆ ਹੋਇਆ, ਤੁਹਾਡੇ ਲਈ ਕੀ ਸ਼ੁਭ ਕਾਂਮਨਾਵਾਂ ਦੇ ਸਕਦਾ ਹੈ। ਮਰੇ ਨੇ ਤਾ ਮਰਨ ਦਾ ਹੀ ਅਸ਼ੀਰਵਾਦ ਦੇਣਾ ਹੈ। ਰੰਡੀ ਤਾਂ ਇਹੀ ਸੋਚੇਗੀ। ਬਾਕੀਆਂ ਦੇ ਕਸਮ ਕਿਉਂ ਜਿਉਂਦੇ ਹਨ। ਮਤ ਭੁੱਲੋ, ਫੁੱਲਾਂ ਵਿੱਚ ਜਾਨ ਹੈ। ਜਾਨਦਾਰ ਨੂੰ ਮਾਰਨਾਂ ਪਾਪ ਹੈ। ਪਾਪ ਕੀਤਾ ਕਦੇ ਫਲਦਾ ਨਹੀਂ ਹੈ। ਡੋਬ ਦਿੰਦਾ ਹੈ।

Comments

Popular Posts