ਹੱਸਣਾਂ ਰੱਬ ਵੱਲੋਂ ਮਿਲਿਆ ਤੋਹਫ਼ਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

ਕਦੇ-ਕਦੇ ਹੱਸਣਾਂ ਜਰੂਰ ਚਾਹੀਦਾ ਹੈ। ਹੱਸਣਾਂ ਰੱਬ ਵੱਲੋਂ ਮਿਲਿਆ ਤੋਹਫ਼ਾ ਹੈ। ਹਾਸਾ ਤਾਂ ਆਉਂਦਾ ਹੁੰਦਾ ਹੈ। ਜਦੋਂ ਮਨ ਨੂੰ ਕੋਈ ਗੱਲ ਚੰਗੀ ਲੱਗੇ। ਮਨ ਖੁਸ਼ ਹੋ ਜਾਂਦਾ ਹੈ। ਮਨ ਅੰਨਦ ਨਾਲ ਨੱਚ ਉਠਦਾ ਹੈ। ਕਿਸੇ ਦਾ ਚੰਗਾ ਕੰਮ ਦੇਖ ਕੇ, ਸੋਹਣੀ ਚੀਜ਼ ਦੇਖ ਕੇ ਮਨ ਖੁਸ਼ ਹੁੰਦਾ ਹੈ। ਬਹੁਤੇ ਇੰਨਾਂ ਖੁਸ਼ ਹੁੰਦੇ ਹਨ। ਖੁਸ਼ੀ ਵਿੱਚ ਵੀ ਰੋਣ ਲੱਗ ਜਾਂਦੇ ਹਨ । ਕਈ ਦੁੱਖਾ ਨੂੰ ਛਪਾਉਣ ਲਈ ਹੱਸਦੇ ਹਨ। ਜੋ ਬਹੁਤਾ ਹੱਸਦਾ ਲੱਗੇ, ਸਮਝੋਂ ਅੰਦਰੋਂ ਬਹੁਤ ਦੁੱਖੀ ਹੈ। ਪਰ ਅੱਜ ਸਮਾਂ ਐਸਾ ਆ ਗਿਆ। ਦੂਜੇ ਨੂੰ ਦੁੱਖੀ ਦੇਖ ਕੇ, ਤਬਾਅ ਹੁੰਦਾ ਦੇਖ ਕੇ, ਕਈ ਲੋਕ ਖੁਸ਼ ਹੁੰਦੇ ਹਨ। ਦੂਜੇ ਮਸੀਬਤਾਂ ਵਿੱਚ ਦੇਖ ਮਨ ਨੂੰ ਤਸੱਲੀ ਮਿਲਦੀ ਹੈ। ਪਰ ਇਸ ਦਾ ਕਿਸੇ ਨੂੰ ਲਾਭ ਨਹੀਂ ਹੋਇਆ ਹੈ। ਜੇ ਜਿੰਦਗੀ ਵਿੱਚ ਅੰਨਦ ਹੈ। ਤਾਂ ਹਾਸਾ ਆਵੇਗਾ। ਕੀ ਜਿੰਦਗੀ ਵਿੱਚ ਅੰਨਦ ਹੈ? ਕੀ ਸੱਚੀਂ ਦਾ ਹਾਸਾ ਆਉਂਦਾ ਹੈ? ਹੱਸਣਾਂ ਰੋਂਣਾਂ ਦੋਂਨੇਂ ਜਿੰਦਗੀ ਸਿੰਗਾਰ ਹੈ। ਰੋਣ ਨਾਲ ਅੱਖਾਂ ਦਾ ਸਾਫ਼ ਹੋ ਜਾਂਦੀ ਆਂ ਹਨ। ਦਿਲ ਦਾ ਹੋਲਾ ਹੋਣਾਂ ਮੰਨਿਆ ਗਿਆ ਹੈ। ਹੱਸਦਾ ਬੰਦਾ ਤੰਦਰੁਸਤ ਰਹਿੰਦਾ ਹੈ। ਕਿਤੇ ਐਸਾ ਵੀ ਨਾਂ ਹੋਵੇ, ਹੋਰਾਂ ਨੂੰ ਹੀ ਹਸਾਉਣ ਦਾ ਜ਼ਤਨ ਹੋ ਰਿਹਾ ਹੋਵੇ। ਮਨ ਦੇ ਅੰਦਰ ਬਰੂਦ ਫੱਟ ਰਿਹਾ ਹੋਵੇ। ਬਹੁਤੇ ਇਹੀ ਸੋਚਦੇ ਹਨ। ਦੰਦ ਕੱਢ ਕੇ ਦਿਖਾ ਦਈਏ। ਲੋਕ ਸੋਚਣਗੇ। ਇਹ ਬਹੁਤ ਖੁਸ਼ ਹੈ। ਝੂਠੇ ਸੱਚੇ ਹੱਸਣ ਵਿੱਚ ਬਹੁਤ ਫ਼ਰਕ ਹੈ। ਲੋਕ ਦਿਖਾਵੇ ਦਾ ਹੱਸਣਾ ਕੋਈ ਲਾਭ ਨਹੀਂ ਹੈ। ਹੱਸਣ ਦਾ ਫ਼ੈਇਦਾ ਆਪ ਨੂੰ ਹੁੰਦਾ ਹੈ। ਦੂਜੇ ਬੰਦੇ ਨੇ ਇਸ ਤੋਂ ਕੀ ਦੇਣਾਂ ਲੈਣਾਂ ਹੈ। ਇੰਨਾਂ ਹੈ, ਜੇ ਝੂਠੀ ਹੱਸੀ ਕੋਈ ਦਿਖਾ ਦੇਵੇਗਾ। ਚੇਹਰੇ ਦਾ ਨੂਰ ਦੱਸ ਦਿੰਦਾ ਹੈ। ਬੰਦਾ ਕਿੰਨਾਂ ਕੁ ਖੁਸ਼ ਦਿਲ ਹੈ? ਕਿੰਨਾਂ ਕੁ ਦੁੱਖੀ ਹੈ? ਚੇਹਰਾ ਝੂਠ ਨਹੀਂ ਬੋਲਦਾ। ਲੋਕਾਂ ਨੇ ਕਿੰਨਾਂ ਕੁ ਸਾਥ ਸਾਡੇ ਨਾਲ ਜੀਣਾਂ ਹੈ। ਲੋਕਾਂ ਨੂੰ ਦੰਦ ਦਿਖਾਉਣ ਦੀ ਬਜਾਏ, ਲੋਕਾਂ ਨੂੰ ਛੱਡ ਕੇ ਦੇਖੀਏ, ਅਸੀ ਆਪਣੀ ਜਿੰਦਗੀ ਵਿੱਚ ਕਿੰਨੇ ਕੁ ਖੁਸ਼ ਹਾਂ? ਕੀ ਜਿੰਦਗੀ ਵਿੱਚ ਅੰਨਦ ਹੈ? ਜਾਂ ਕੀ ਜਿੰਦਗੀ ਸਰਾਪ ਹੈ? ਕੀ ਘਰ ਦੇ ਪਰਿਵਾਰ ਨਾਲ ਵੀ ਖੁਸ਼ੀ ਦੀ ਜਿੰਦਗੀ ਨਿਭਾ ਰਹੇ ਹਾਂ? ਘਰ ਦੇ ਪਰਿਵਾਰ ਨਾਲ ਕੀ ਜੀਵਨ ਮਜ਼ੇਦਾਰ ਹੈ? ਜਾਂ ਦੁੱਖਾ ਨਾਲ ਕਰਲਾਪ ਕੇ, ਦੁੱਖੀ ਹੋ ਰਹੇ ਹਾਂ। ਜਾਂ ਦੁੱਖਾਂ ਨੂੰ ਹਿੰਮਤ ਨਾਲ ਨੱਜ਼ਠਦੇ ਹੋਏ, ਹੱਸੀ ਖੁਸ਼ੀ ਸਹਿੰਦੇ ਹਾਂ। ਦੁੱਖੀ ਤਾਂਹੀਂ ਹੁੰਦੇ ਹਾਂ। ਅਸੀਂ ਬੀਤੇ ਕੱਲ ਦੀ ਤੇ ਆਉਣ ਵਾਲੇ ਕੱਲ ਦੀ ਉਲਝਣ ਵਿੱਚ ਫਸੇ ਰਹਿੰਦੇ ਹਾਂ। ਉਸ ਨੂੰ ਸੋਚ ਕੇ ਦੁੱਖੀ ਹੁੰਦੇ ਹਾਂ। ਜੇ ਅਸੀਂ ਆਪਣੀ ਜਿੰਦਗੀ ਨੂੰ ਸਿਰਫ਼ ਹੁਣ ਲਈ ਹੀ ਜੀਵੀਏ, ਸਮਝੀਏ ਇਹੀ ਪਲ ਮੇਰੇ ਜਿਉਣ ਦੇ ਹਨ। ਜਦੋਂ ਅਸੀਂ ਆਪਣੇ ਵਿਆਹ ਵਿੱਚ ਸਮਾਂ ਬਿਤਾਇਆ ਸੀ। ਬਹੁਤ ਵਧੀਆ ਸਮਾਂ ਬੀਤਿਆ ਸੀ। ਕੋਈ ਕਿਸੇ ਦੀ ਦੁੱਖਦੀ ਗੱਲ ਦੀ ਵੀ ਪ੍ਰਵਾਹ ਨਹੀਂ ਕੀਤੀ। ਸਿਰਫ਼ ਇਹੀ ਪਤਾ ਸੀ। ਇਹ ਸੁੱਖ ਦਾ ਸਮਾਂ ਹੈ। ਬੱਚੇ ਪੈਦਾ ਹੋਏ, ਸਬ ਨੂੰ ਬਹੁਤ ਖੁਸ਼ੀ ਹੋਈ ਹੋਣੀ ਹੈ। ਉਸ ਪਿਛੋਂ ਸੋਚੀਏ। ਐਸਾ ਕੀ ਹੋ ਗਿਆ ਹੈ? ਜਿੰਦਗੀ ਵਿੱਚ ਹਾਸੀ ਖੰਭ ਲਾ ਕੇ ਉਡ ਗਈ। ਚਿੰਤਾ ਵਿੱਚ ਡੁਬਣ ਦੀ ਆਦਤ ਪੈ ਗਈ ਹੈ। ਜੀਵਨ ਨੂੰ ਜਿਉਣ ਦੀ ਜਗਾ ਬੋਝ ਸਮਝਿਆ ਜਾਂਦਾ ਹੈ। ਕੋਈ ਕਿਸੇ ਉਤੇ ਬੋਝ ਨਹੀਂ ਹੁੰਦਾ। ਘਰ ਦੇ ਸਾਰੇ ਜੀਅ ਆਪੋ-ਆਪਣੀ ਜੂਨ ਭੋਗਣ ਆਏ ਹਨ। ਜਿੰਨਾਂ ਦੇ ਮਾਂਪੇ ਮਰ ਜਾਂਦੇ ਹਨ। ਉਨਾਂ ਨੂੰ ਕੌਣ ਪਾਲਦਾ ਹੈ? ਚਿੰਤਾਂ ਕਿਸ ਚੀਜ਼ ਦੀ ਹੈ? ਅਗਰ ਸਾਰੇ ਮਿਲ ਕੇ, ਮੇਹਨਤ ਦੀ ਕਮਾਈ ਕਰੀਏ। ਉਸ ਨਾਲ ਖੁਸ਼ੀ ਆਪੇ ਮਿਲਦੀ ਹੈ।
ਜੋ ਸੁਖੀ ਜੀਵਨ ਉਤੇ ਭਾਸ਼ਨ ਦਿੰਦੇ ਹਨ। ਉਨਾਂ ਦੇ ਮੱਥੇ ਉਤੇ ਪਈਆਂ ਤੇਉੜੀਆਂ ਦੱਸਦੀਆਂ ਹਨ। ਉਹ ਆਪ ਦੁੱਖੀ ਹਨ। ਖੁਸ਼ੀ ਕਿਸੇ ਕੀਮਤ ਉਤੇ ਨਹੀ ਮਿਲਦੀ। ਕੱਲਾ ਬੰਦਾ ਵੀ ਖੁਸ਼ ਨਹੀਂ ਰਹਿ ਸਕਦਾ। ਇਸੇ ਲਈ ਰੱਬ ਨੇ ਪਰਿਵਾਰ ਸਮਾਜ ਬੱਣਿਆ ਹੈ। ਸਾਨੂੰ ਇੱਕ ਦੂਜੇ ਨੂੰ ਸੁਖੀ ਦੇਖ ਕੇ ਖੁਸ਼ੀ ਮਿਲਦੀ ਹੈ। ਕਿਸੇ ਨੂੰ ਦੁੱਖੀ ਕਰਕੇ, ਨਾਂ ਕੋਈ ਖੁਸ਼ ਹੋ ਸਕਿਆ ਹੈ। ਨਾਂ ਹੀ ਕਿਸੇ ਨੂੰ ਖੁਸ਼ੀ ਮਿਲੀ ਹੈ। ਹਾਸਾ ਤਾਂ ਸੁਖ ਤੇ ਖੁਸ਼ੀ ਵਿਚੋ ਪੈਦਾ ਹੁੰਦਾ ਹੈ। ਅਗਰ ਪਤੀ-ਪਤਨੀ ਘਰ ਵੜਦੇ ਹੀ ਠਾਣੇਦਾਰ ਬੱਣ ਜਾਂਦੇ ਹਨ। ਜੇ ਬੱਚਿਆਂ ਨੂੰ ਦਿਸਦਾ ਹੈ। ਕੁੱਟ-ਮਾਰ ਹੋਵੇਗੀ। ਮਾਂਪੇ ਹੀ ਜੁੰਡੋ-ਜੂਡੀ ਹੋਣਗੇ। ਨਾਲ ਉਨਾਂ ਦੀ ਸ਼ਾਂਮਤ ਆਵੇਗੀ। ਉਨਾਂ ਕੋਲੋ ਬੱਚੇ ਡਰਦੇ ਲੁਕਦੇ ਫਿਰਨਗੇ। ਖ਼ਾਸ ਕਰਕੇ ਬੱਚਿਆਂ ਨੂੰ ਬਾਪ ਜ਼ਿਆਦਾ ਡਰਾ ਦੱਬਕਾ ਕੇ ਰੱਖਦੇ ਹਨ। ਐਸੇ ਮਰਦ ਬਾਪ ਜਿਉਂਂ ਹੁੰਦੇ ਹਨ। ਗਾਲੀ ਗਲੋਚ ਉਤੇ ਉਤਰੇ ਰਹਿੰਦੇ ਹਨ। ਕਈਆਂ ਨੂੰ ਸੱਚ ਹੀ ਧਿਆਨ ਨਹੀਂ ਰਹਿੰਦਾ। ਉਹ ਹਰ ਗੱਲ ਗਾਲ਼ ਕੱਢ ਕੇ ਕਰਦੇ ਹਨ। ਛੋਟੀਆਂ- ਛੋਟੀਆਂ ਗੱਲਾਂ ਉਤੇ ਹੱਥ ਚੱਕਦੇ ਹਨ। ਐਸੀ ਦਹਿਸ਼ਤ ਫੈਲਾ ਕੇ ਚੇਹਰੇ ਉਤੇ ਖੁਸ਼ੀ ਕਿਥੋਂਂ ਆਉਣੀ ਹੈ? ਐਸੇ ਪਰਿਵਾਰ ਅੰਦਰ ਖੁਸ਼ੀ ਕਿਥੋਂ ਆਉਣੀ ਹੈ? ਖੁਸ਼ੀ ਉਥੇ ਹੋਵੇਗੀ। ਜਿਥੇ ਵੱਡੇ ਛੋਟੇ ਦਾ ਲਿਹਾਜ਼ ਹੁੰਦਾ ਹੈ। ਇੱਕ ਦੂਜੇ ਦਾ ਮਾਂਣ ਹੁੰਦਾ। ਹਰ ਕੰਮ ਸਲਾਹ ਨਾਲ ਹੁੰਦਾ ਹੈ। ਪਿਆਰ ਬੱਣਿਆ ਰਹੇਗਾ। ਮਨ ਆਪੇ ਖੁਸ਼ ਹੋਵੇਗਾ। ਜੇ ਜਿੰਦਗੀ ਸੱਚੀ ਨਰਕ ਹੈ। ਇਸ ਨੂੰ ਸੁਧਾਰਨਾਂ ਪੈਣਾਂ ਹੈ। ਜੈਸੇ ਮਾਂਪੇ ਹੁੰਦੇ ਹਨ। ਵੈਸੇ ਬੱਚੇ ਨਕਲਾਂ ਕਰਦੇ ਹਨ। ਜਿੰਦਗੀ ਸਵਰਗ ਬਣਾਉਣੀ ਹੈ। ਆਪ ਨੂੰ ਆਪੇ ਬਦਲਣਾਂ ਪੈਣਾਂ ਹੈ। ਆਪਣੇ ਆਪ ਨੂੰ ਤਕਲੀਫ਼ ਦੇਣੀ ਪੈਣੀ ਹੈ। ਖੁਸ਼ਿਆਲੀ ਹੀ ਸੁਖ ਦਾ ਸੋਮਾਂ ਹੈ।

Comments

Popular Posts