ਧਰਮਰਾਜ ਨੇ, ਸਬ ਕਾਸੇ ਦਾ ਲੇਖਾ ਲੈਣਾਂ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

satwinder_7@hotmail.com
ਤੁਸੀਂ ਵੀ ਸੁਣਿਆ ਹੋਣਾਂ ਹੈ। ਕਿ ਕੋਈ ਬੰਦਾ ਮਰ ਗਿਆ। ਜਦੋਂ ਉਸ ਨੂੰ ਫੂਕਣ ਜਾਂਣ ਲੱਗੇ। ਉਹ ਉਠ ਕੇ ਬੈਠ ਗਿਆ। ਕਈ ਦੱਸਦੇ ਹਨ," ਐਨ ਸਿਵਿਆਂ ਵਿੱਚ ਜਦੋਂ ਅੱਗ ਲਾਈ। ਬੰਦਾ ਉਠ ਕੇ ਭੱਜ ਲਿਆ। " ਬਹੁਤੇ ਲੋਕ ਜ਼ਕੀਨ ਨਹੀਂ ਮੰਨਦੇ। ਸੋਚਦੇ ਹਨ। ਮਨ ਘੱੜਤ ਗੱਲਾਂ ਹਨ। ਹਰ ਬੰਦੇ ਲਈ ਮੌਤ ਨੂੰ ਸਵੀਕਾਰ ਕਰਨਾਂ ਬਹੁਤ ਅੋਖਾ ਹੈ। ਹਰ ਬੰਦੇ ਨੂੰ ਲੱਗਦਾ ਹੈ। ਮੈਂ ਨਹੀਂ ਮਰਨਾਂ। ਇਸੇ ਲਈ ਮਰਨ ਬਾਰੇ ਸੋਚਦਾ ਹੀ ਨਹੀਂ ਹੈ। ਸਾਡੇ ਲੋਕਲ ਗੁਰਦੁਆਰਾ ਸਹਿਬ ਅੱਜ ਕਥਾ ਵਾਚਕ ਗਿਆਨੀ ਜੀ ਇਸੇ ਗੱਲ ਉਤੇ ਸਾਂਝ ਪਾ ਰਿਹਾ ਸੀ। ਜਮਦੂਤਾਂ ਬਾਰੇ ਦੱਸ ਰਿਹਾ ਸੀ। ਕਈ ਬੰਦੇ ਮਰ ਜਾਂਦੇ ਹਨ। ਉਹ ਆ ਕੇ ਦੱਸਦੇ ਹਨ। ਉਨਾਂ ਬੰਦਿਆਂ ਨੂੰ ਜਮਦੂਤਾਂ ਦਾ ਕੁੱਟਣਾਂ ਤੇ ਫਿਰ ਕਈ ਬੰਦਿਆਂ ਦਾ ਜਿਉਂਦੇ ਹੋ ਜਾਂਣਾਂ। ਨਾਲੇ ਕਹੀ ਜਾਂਦਾ ਸੀ। ਤੁਸੀਂ ਸੰਗਤ ਵੀ ਸੋਚਦੇ ਹੋਵੇਗੇ। ਅੱਜ ਕਿਧਰ ਦੀਆਂ ਸੁਣਾ ਰਿਹਾ ਹੈ। ਇਸ ਦਾ ਕੀ ਫ਼ੈਇਦਾ ਹੈ? ਗੱਲ ਤਾਂ ਉਸ ਦੀ ਸੱਚੀ ਹੈ। ਅਸੀਂ ਸੱਚ ਤੋਂ ਪਰੇ ਹੀ ਰਹਿੰਦੇ ਹਾਂ। ਸੋਚਦੇ ਹਾਂ ਕੀ ਪਤਾ ਟੱਲ ਜਾਵੇ? ਸੱਚ ਸੁਣਨਾਂ ਹੀ ਬਹੁਤ ਔਖਾ ਹੈ। ਕੋਈ ਸਾਨੂੰ ਕਹੇ, " ਯੁਗ-ਯੁਗ ਜਿਵੋ। " ਅਸੀਂ ਉਸ ਦੇ ਪੈਰ ਧੋ ਕੇ ਪੀ ਜਾਵਾਂਗੇ। ਜੇ ਕੋਈ ਕਹਿ ਦੇਵੇ, " ਤੇਰੀ ਮੌਤ ਹੋਣ ਵਾਲੀ ਹੈ। " ਅਸੀਂ ਉਸ ਦਾ ਜੀਣਾਂ ਦੂਬਰ ਕਰ ਦਿਆਂਗੇ। ਨਾਲ ਹੀ ਮੌਤ ਦਾ ਸੁਣ ਕੇ ਪਹਿਲਾਂ ਹੀ ਮੰਜਾ ਫੜ੍ਹ ਲਵਾਂਗੇ।

ਦੇਇ ਕਿਵਾੜ ਅਨਿਕ ਪੜਦੇ ਮਹਿ ਪਰ ਦਾਰਾ ਸੰਗਿ ਫਾਕੈ ਚਿਤ੍ਰ ਗੁਪਤੁ ਜਬ ਲੇਖਾ ਮਾਗਹਿ ਤਬ ਕਉਣੁ ਪੜਦਾ ਤੇਰਾ ਢਾਕੈ
ਬੰਦਾ ਕਈ ਮਾੜੇ ਕੰਮ ਪਰਦੇ ਵਿੱਚ ਲੁੱਕ ਕੇ ਕਰਦਾ ਹੈ। ਸੋਚਦਾ ਹੈ। ਕੋਈ ਨਹੀਂ ਦੇਖਦਾ। ਤਾਂਹੀਂ ਪਾਪ ਧੋਖੇ ਕਰਨੋਂ ਨਹੀਂ ਹੱਟਦਾ। ਜੇ ਪਤਾ ਹੈ। ਮੈਂ ਤਾਂ ਮਰ ਹੀ ਜਾਂਣਾਂ ਹੈ। ਕੋਈ ਬੰਦਾ ਗਲ਼ਤ ਕਮਾਂਈ ਨਹੀਂ ਕਰ ਸਕਦਾ। ਮੇਰੀ ਦਾਦੀ ਮਾਂ ਸਾਨੂੰ ਦੱਸਦੀ ਸੀ," ਦੋਨਾਂ ਮੋਡਿਆਂ ਉਤੇ ਬੈਠੇ ਦੋਂਨੇ ਹੱਥਾਂ ਨੂੰ ਦੇਖ ਰਹੇ ਹਨ। ਚੰਗੇ ਮਾੜੇ ਕਰਮ ਸਬ ਲਿਖ ਰਹੇ ਹਨ। ਧਰਮਰਾਜ ਨੇ, ਸਬ ਕਾਸੇ ਦਾ ਲੇਖਾ ਲੈਣਾਂ ਹੈ। ਧਰਮਰਾਜ ਨੇ ਉਦੋਂ ਲੇਖੇ ਦਾ ਹਿਸਾਬ ਕਰਨਾਂ ਹੈ। ਚੰਗੇ ਕਰਮਾਂ ਨੇ ਹੀ ਬਚਾ ਕਰਨਾ ਹੈ। " ਸ੍ਰੀ ਗੁਰੂ ਗ੍ਰੰਥਿ ਸਾਹਿਬ ਵੀ ਕਹਿੰਦੇ ਹਨ।
ਜਿਨਿ ਗੜ ਕੋਟ ਕੀਏ ਕੰਚਨ ਕੇ ਛੋਡਿ ਗਇਆ ਸੋ ਰਾਵਨੁ ਕਾਹੇ ਕੀਜਤੁ ਹੈ ਮਨਿ ਭਾਵਨੁ ਜਬ ਜਮੁ ਆਇ ਕੇਸ ਤੇ ਪਕਰੈ ਤਹ ਹਰਿ ਕੋ ਨਾਮੁ ਛਡਾਵਨ
ਮੇਰੇ ਪਾਪਾ ਜੀ ਸਾਨੂੰ ਦੱਸਦੇ ਹੁੰਦੇ ਸੀ।," ਉਹ 1965 ਵੇਲੇ 20 ਕੁ ਸਾਲਾਂ ਦਾ ਸੀ। ਕੱਲਕੱਤੇ ਵੱਲ ਹੁੰਦੇ ਸੀ। ਟਰੱਕ ਲੈ ਕੇ ਜਦੋਂ ਮਾਲ ਲੱਦ ਕੇ ਜਾਂਦੇ ਸੀ। ਘਰ ਤੋਂ ਦੂਰ ਰਹਿੱਣਾ ਪੈਦਾ ਸੀ। ਜਦੋਂ ਨੀਂਦ ਆਉਂਦੀ ਸੀ। ਉਥੇ ਹੀ ਗੱਡੀ ਲਗਾ ਕੇ ਸੌਂਂ ਜਾਂਦੇ ਸਨ। ਇੱਕ ਦਿਨ ਹੋਟਲ ਉਤੇ ਰੋਂਟੀ ਖਾ ਕੇ ਨੀਂਦ ਆਉਣ ਲੱਗੀ। ਤਾਂ ਉਥੇ ਹੀ ਸੋਂ ਗਏ। ਛੋਟਾ ਭਾਈ ਤੇਰਾ ਚਾਚਾ ਉਪਰ ਹੁਡ ਵਿੱਚ ਸੋਂ ਗਿਆ। ਮੈਂ ਟਰੱਕ ਦੇ ਅੰਦਰ ਸੌਂ ਗਿਆ। ਸੁਤੇ ਪਏ ਨੂੰ ਮੇਰੇ ਕੁੱਟ ਪੈਣ ਲੱਗ ਗਈ। ਕਾਲੇ ਰੰਗ ਬੰਦੇ ਦੀ ਸ਼ਕਲ ਵਰਗੇ, ਪਰ ਬਦਸੂਰਤ ਸ਼ਕਲਾਂ ਵਾਲੇ ਮੈਨੂੰ ਦਿੱਸੇ। ਉਨਾਂ ਦੇ ਦੋਂਨੇ ਪਾਸੇ ਵੱਡੇ ਸਿੰਘਾ ਵੱਡੇ ਵੱਡੇ ਕੰਨ ਸਨ। ਮੈਨੂੰ ਆਪਣੇ ਪੈਰਾਂ ਦੇ ਠੈਡਿਆਂ ਨਾਲ ਅੱਗੇ-ਅੱਗੇ ਤੋਰ ਰਹੇ ਸਨ। ਬਹੁਤ ਬਰੀਕ ਮੋਰੀ ਵਿਚੋਂ ਨਿਕੱਲਣ ਲਈ ਕਹਿ ਰਹੇ ਸਨ। ਜਦੋਂ ਨਾਂ ਲੰਘ ਹੋਇਆ। ਉਸ ਨੇ ਪਿਛੇ ਤੋਂ ਗੋਡਾ ਮਾਰਿਆ, ਮੈਂ ਪਾਰ ਹੋ ਗਿਆ। ਉਥੇ ਮੈਨੂੰ ਦੋ ਤਰਾਂ ਦੇ ਲੋਕ ਦਿਸੇ। ਇੱਕ ਤਾਂ ਸਾਧੂ ਸੰਤ ਲੱਗੇ। ਜੋ ਭਜਨ ਕਰ ਰਹੇ ਸਨ। ਬਹੁਤ ਸ਼ਾਂਤੀ ਨਾਲ ਟਿੱਕੇ ਬੈਠੇ ਸਨ। ਉਨਾਂ ਨੂੰ ਦੇਖ ਕੇ ਬਹੁਤ ਸ਼ਾਂਤੀ ਮਿਲੀ। ਇੱਕ ਹੋਰ ਵੀ ਤਰਾਂ ਦੇ ਲੋਕ ਸਨ। ਜੋ ਊਚੀ-ਊਚੀ ਰੋ ਰਹੇ ਸਨ। ਉਨਾਂ ਦੇ ਸਰੀਰ ਉਤੇ ਜਖ਼ਮ ਸਨ। ਉਨਾਂ ਦਾ ਚੀਕ ਚਿਹਾੜਾ ਐਨਾਂ ਸੀ। ਕੋਈ ਇੱਕ ਦੂਜੇ ਨੂੰ ਸੁਣ ਨਹੀਂ ਰਿਹਾ ਸੀ। ਉਹ ਸਿੰਘਾ ਵਾਲੇ ਕਾਲੇ ਵੱਡੇ ਸਰੀਰਾਂ ਵਾਲੇ ਮੈਨੂੰ ਕੁੱਟਦੇ ਬਹੁਤ ਵੱਡੇ ਪੁਰਸ਼ ਕੋਲ ਲੈ ਗਏ। ਜਿਸ ਦੇ ਵਾਲ ਲੰਬੇ ਸਨ। ਉਪਰ ਦਾ ਧੜ ਔਰਤ ਦਾ ਸੀ। ਦੇਖਣ ਨੂੰ ਸ਼ਕਲ ਵੀ ਮਨੁੱਖ ਹੀ ਲੱਗਦਾ ਸੀ। ਉਸ ਕੋਲ ਬਹੁਤ ਵੱਡਾ ਗ੍ਰੰਥਿ ਸੀ। ਮੈਨੂੰ ਦੇਖ ਕੇ ਉਸ ਨੇ ਮੇਰਾ ਨਾਂਮ ਪੁੱਛਿਆ, " ਤੇਰਾ ਨਾਂਮ ਕੀ ਹੈ? " ਮੈਂ ਕਿਹਾ," ਮੇਰਾ ਨਾਂਮ ਚਰਨ, ਗੁਰਚਰਨ, ਹਰਚਰਨ ਵੀ ਹੈ। " ਉਸ ਨੇ ਉਹ ਗ੍ਰੰਥਿ ਦੇ ਥੱਬੇ ਭਰ-ਭਰ ਇਧਰ ਉਧਰ ਕੀਤੇ। ਮੈਂ ਹੁਕਮ ਸੁਣਨ ਲਈ ਖੜ੍ਹਾ ਰਿਹਾ। ਜੋ ਮੈਨੂੰ ਕੁੱਟਦੇ ਲੈ ਕੇ ਗਏ ਸੀ। ਫਿਰ ਉਸ ਨੇ ਉਨਾਂ ਨੂੰ ਹੀ ਕਿਹਾ, " ਇਹ ਤਾਂ ਗੱਲ਼ਤ ਬੰਦਾ ਲੈ ਕੇ ਆ ਗਏ। ਇਸ ਦੀ ਅਜੇ ਦੁਨੀਆਂ ਉਤੇ ਲੋੜ ਹੈ। ਇਸ ਨੂੰ ਮੋੜ ਕੇ ਲੈ ਜਾਵੋ। ਉਹ ਕਾਲੇ-ਕਾਲੇ ਮੈਨੂੰ ਉਸੇ ਤਰਾਂ ਕੁੱਟਦੇ ਨੂੰ ਉਸ ਬਰੀਕ ਗਲੀ ਵਿਚੋਂ ਦੀ ਪਾਰ ਕਰ ਗਏ। ਜਦੋਂ ਮੈਂ ਉਠਣ ਦੀ ਕੋਸ਼ਸ਼ ਕੀਤੀ। ਮੇਰਾ ਸਰੀਰ ਹਿਲ ਨਹੀਂ ਰਿਹਾ ਸੀ। ਸੰਗ ਸੁੱਕ ਗਿਆ ਸੀ। ਬਹੁਤ ਪਿਆਸ ਲੱਗੀ ਹੋਈ ਸੀ। ਅਚਾਨਿਕ ਮੇਰੀ ਲੱਤ ਗੱਡੀ ਦੀ ਬਾਰੀ ਵਿੱਚ ਬਹੁਤ ਜ਼ੋਰ ਦੀ ਵੱਜੀ। ਛੋਟਾ ਭਰਾ ਖੱੜਕਾ ਸੁਣ ਕੇ ਮੇਰੇ ਕੋਲ ਆਇਆ। ਮੈਂ ਪਾਣੀ ਮਸਾ ਹੀ ਜਬਾਨ ਵਿਚੋਂ ਕਿਹਾ। ਸਾਰਾ ਸਰੀਰ ਪਸੀਨੇ ਨਾਲ ਭਿਜਿਆ ਪਿਆ ਸੀ। ਸਰੀਰ ਸਾਰਾ ਕੁੱਟ ਨਾਲ ਨਿਸਲ ਹੋ ਗਿਆ ਸੀ। ਹਿੱਲਿਆ ਨਹੀਂ ਜਾਂਦਾ ਸੀ। " ਮੈਂ ਪਾਪਾ ਜੀ ਦੀ ਕਹਾਣੀ ਸੁਣ ਕੇ ਕਿਹਾ, " ਤੁਹਾਡੇ ਤਿੰਨ ਤਾਂ ਨਾਂਮ ਹਨ। ਇੱਕ ਨਾਂਮ ਕਰ ਦਿਉ ਨਹੀਂ ਤਾਂ ਫਿਰ ਭਲੇਖਾ ਲੱਗ ਗਿਆ ਤਾਂ ਫੇਰ ਲੈਣ ਆ ਜਾਂਣਗੇ। " ਮੌਤ ਤਾਂ ਪਾਪਾ ਜੀ ਨੂੰ ਵੀ ਨਹੀਂ ਚੇਤੇ ਰਹੀ। ਬਹੁਤ ਦਲੇਰ ਸੀ। ਗੁਰਦੁਆਰੇ ਸਾਹਿਬ ਦੀ ਹਰ ਸੇਵਾ ਕਰਨ ਲਈ ਤੱਤਪਰ ਰਹਿੰਦੇ ਸੀ। ਸੰਗਤਾਂ ਦੀ ਸੇਵਾਂ ਮਨ ਚਿੱਤ ਲਗਾ ਕੇ ਕਰਦੇ ਸਨ। ਲੋਕ ਸੇਵਾ ਲਈ ਹਰ ਬੰਦੇ ਦਾ ਕੰਮ ਕਰਨ ਲਈ ਤਿਆਰ ਰਹਿੰਦੇ ਸਨ। ਤਾਂਹੀ ਤਾਂ ਕਹਿੰਦੇ ਹਨ, " ਔਲਦ ਮਾਂ-ਬਾਪ ਉਤੇ ਜਾਂਦੀ ਹੈ। ਬੱਚੇ ਚੰਗੇ ਬੱਣਨ ਮਾਂ-ਬਾਪ ਨੂੰ ਵਧੀਆ ਕੰਮ ਕਰਨੇ ਚਾਹੀਦੇ ਹਨ। ਜੋ ਮਾਂਪੇ ਕਰਦੇ ਹਨ। ਬੱਚੇ ਉਹੀਂ ਕਾਪੀ ਕਰਦੇ ਹਨ। " ਉਸ ਪਿਛੋਂ 37 ਸਾਲ ਪਿਛੋਂ ਸੱਚੀ ਦਾ ਮੌਤ ਦਾ ਸੱਦਾ ਆ ਗਿਆ।
ਧਰਮ ਰਾਇ ਜਬ ਲੇਖਾ ਮਾਗੈ ਬਾਕੀ ਨਿਕਸੀ ਭਾਰੀ ॥ ਪੰਚ ਕ੍ਰਿਸਾਨਵਾ ਭਾਗਿ ਗਏ ਲੈ ਬਾਧਿਓ ਜੀਉ ਦਰਬਾਰੀ ਕਹੈ ਕਬੀਰੁ ਸੁਨਹੁ ਰੇ ਸੰਤਹੁ ਖੇਤ ਹੀ ਕਰਹੁ ਨਿਬੇਰਾ ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ {ਪੰਨਾ 1104}

Comments

Popular Posts