ਸ੍ਰੀ
ਗੁਰੂ ਗ੍ਰੰਥਿ ਸਾਹਿਬ Page 94 of 1430

3751
ਰਾਗੁ ਮਾਝ ਚਉਪਦੇ ਘਰੁ ਮਹਲਾ

Raag Maajh Choupadhae Ghar 1 Mehalaa 4

रागु
माझ चउपदे घरु महला

ਰਾਗੁ ਮਾਝ
, ਚਉਪਦੇ, ਚਉਥੀ ਪਾਤਸ਼ਾਹੀਘਰੁ 1 ਮਹਲਾ 4

Raag Maajh, Chau-Padas, First House, Fourth Mehl:
1 Mehalaa 4

3752
ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ

Ik Oankaar Sathinaam Karathaa Purakh Nirabho Niravair Akaal Moorath Ajoonee Saibhan Gur Prasaadh ||

सतिनामु करता पुरखु निरभउ निरवैरु अकाल मूरति अजूनी सैभं गुर प्रसादि

ਉਹ
ਅਕਾਲ ਪੁਰਖ ਇੱਕ ਸ਼ਕਤੀ ਹੈ ਉਸ ਨੂੰ ਯਾਦ ਕਰਨ ਲਈ ਅੱਲਾ, ਰਾਮ, ਵਾਹਿਗੁਰੂ ਉਸੇ ਦੇ ਅਨੇਕਾਂ ਨਾਂਮ ਹਨ ਉਹ ਸਤਿਨਾਂਮ ਸੱਚਾ ਪੁਰਖ ਹੈ ਸਭ ਕੁੱਝ ਕਰਨ ਵਾਲਾ ਦੁਨੀਆਂ, ਬਨਸਪਤੀ ਸਾਰੀ ਪ੍ਰਕਿਰਤੀ ਨੂੰ ਰਚਨ ਵਾਲਾ ਹੈ ਉਸ ਨੇ ਆਲੇ-ਦੁਆਲੇ ਦਾ ਸਭ ਕੁੱਝ ਬਣਾਇਆ ਹੈ ਉਹ ਕਿਸੇ ਤੋਂ ਨਹੀਂ ਡਰਦਾ ਬਗੈਰ ਡਰ ਤੋਂ ਹੈ ਉਸ ਦੀ ਕਿਸੇ ਨਾਲ ਦੁਸ਼ਮੱਣੀ ਹੈ ਰੱਬ ਕਿਸੇ ਨਾਲ ਵੈਰ ਨਹੀਂ ਕਰਦਾ ਉਸ ਦੀ ਕੋਈ ਸ਼ਕਲ ਨਹੀਂ ਹੈ ਜਨਮ-ਮਰਨ ਵਿੱਚ ਨਹੀਂ ਪੈਦਾ ਉਸ ਦੀ ਕੋਈ ਜੂਨੀ ਨਹੀਂ ਹੈ ਰੱਬ ਦੀ ਕਿਰਪਾ ਪ੍ਰਕਾਸ਼ ਹੁੰਦਾ ਹੈ ਉਸ ਦੀ ਮੇਹਰ ਨਾਲ ਮਿਲਦਾ ਹੈਉਹ ਬੇ-ਡਰ, ਦੁਸ਼ਮਨੀ ਰਹਿਤ, ਅਜਨਮਾ ਅਤੇ ਸਵੈ-ਪਰਕਾਸ਼ਵਾਨ ਹੈ ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ
One Universal Creator God. The Name Is Truth. Creative Being Personified. No Fear. No Hatred. Image Of The Undying Beyond Birth Self-Existent. By Guru's Grace:

3753
ਹਰਿ ਹਰਿ ਨਾਮੁ ਮੈ ਹਰਿ ਮਨਿ ਭਾਇਆ

Har Har Naam Mai Har Man Bhaaeiaa ||

हरि
हरि नामु मै हरि मनि भाइआ

ਸੁਆਮੀ
ਦਾ ਨਾਮ, ਹਰ ਤਰ੍ਹਾਂ ਨਾਲ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ
The Name of the Lord, Har, Har, is pleasing to my mind.

3754
ਵਡਭਾਗੀ ਹਰਿ ਨਾਮੁ ਧਿਆਇਆ

Vaddabhaagee Har Naam Dhhiaaeiaa ||

वडभागी
हरि नामु धिआइआ

ਪਰਮ
ਚੰਗੇ ਨਸੀਬ ਦੁਆਰਾ, ਮੈਂ ਰੱਬ ਦੇ ਨਾਮ ਦਾ ਅਰਾਧਨ ਕੀਤਾ ਹੈ
By great good fortune, I meditate on the Lord's Name.

3755
ਗੁਰਿ ਪੂਰੈ ਹਰਿ ਨਾਮ ਸਿਧਿ ਪਾਈ ਕੋ ਵਿਰਲਾ ਗੁਰਮਤਿ ਚਲੈ ਜੀਉ

Gur Poorai Har Naam Sidhh Paaee Ko Viralaa Guramath Chalai Jeeo ||1||

गुरि
पूरै हरि नाम सिधि पाई को विरला गुरमति चलै जीउ ॥१॥

ਰੱਬ ਦੇ ਨਾਮ ਦਾ ਤੋਸਾ ਮੈਂ ਆਪਣੇ ਲੜ ਨਾਲ ਬੰਨ੍ਹ ਲਿਆ ਹੈ
||1||
The Perfect Guru has attained spiritual perfection in the Name of the Lord. How rare are those who follow the Guru's Teachings. ||1||

3756
ਮੈ ਹਰਿ ਹਰਿ ਖਰਚੁ ਲਇਆ ਬੰਨਿ ਪਲੈ

Mai Har Har Kharach Laeiaa Bann Palai ||

मै
हरि हरि खरचु लइआ बंनि पलै

ਰੱਬ
ਦੇ ਨਾਮ ਦਾ ਤੋਸਾ-ਮਰਨ ਪਿਛੋਂ ਸੁਖ-ਅੰਨਦ ਦਾ ਸੋਮਾਂ ਕੰਮ ਆਉਣ ਵਾਲਾ, ਮੈਂ ਆਪਣੇ ਲੜ ਨਾਲ ਬੰਨ੍ਹ ਲਿਆ ਹੈ
I have loaded my pack with the provisions of the Name of the Lord, Har, Har.

3757
ਮੇਰਾ ਪ੍ਰਾਣ ਸਖਾਈ ਸਦਾ ਨਾਲਿ ਚਲੈ

Maeraa Praan Sakhaaee Sadhaa Naal Chalai ||

मेरा
प्राण सखाई सदा नालि चलै

ਮੇਰੀ
ਜਿੰਦੜੀ ਦਾ ਸਹਾਇਕ ਰੱਬ ਦਾ ਨਾਂਮ ਹੀ ਮੇਰੇ ਸਾਥ ਜਾਵੇਗਾ
The Companion of my breath of life shall always be with me.

3758
ਗੁਰਿ ਪੂਰੈ ਹਰਿ ਨਾਮੁ ਦਿੜਾਇਆ ਹਰਿ ਨਿਹਚਲੁ ਹਰਿ ਧਨੁ ਪਲੈ ਜੀਉ

Gur Poorai Har Naam Dhirraaeiaa Har Nihachal Har Dhhan Palai Jeeo ||2||

गुरि
पूरै हरि नामु दिड़ाइआ हरि निहचलु हरि धनु पलै जीउ ॥२॥

ਮੁਕੰਮਲ ਗੁਰਾਂ ਨੇ ਮੇਰੇ ਮਨ ਅੰਦਰ
ਰੱਬ ਦਾ ਨਾਮ ਪੱਕਾ ਕੀਤਾ ਹੈ ਮੇਰੀ ਝੋਲੀ ਵਿੱਚ ਨਾਮ ਦੀ ਨਾਸ-ਰਹਿਤ ਦੌਲਤ ਹੈ||2||
The Perfect Guru has implanted the Lord's Name within me. I have the Imperishable Treasure of the Lord in my lap. ||2||

3759
ਹਰਿ ਹਰਿ ਸਜਣੁ ਮੇਰਾ ਪ੍ਰੀਤਮੁ ਰਾਇਆ

Har Har Sajan Maeraa Preetham Raaeiaa ||

हरि
हरि सजणु मेरा प्रीतमु राइआ

ਪ੍ਰਭੂ ਸੁਆਮੀ ਮੇਰਾ ਮਿੱਤਰ ਹੈ ਉਹ ਮੇਰਾ ਪਿਆਰਾ ਪਾਤਸ਼ਾਹ ਹੈ
The Lord, Har, Har, is my Best Friend; He is my Beloved Lord King.

3760
ਕੋਈ ਆਣਿ ਮਿਲਾਵੈ ਮੇਰੇ ਪ੍ਰਾਣ ਜੀਵਾਇਆ

Koee Aan Milaavai Maerae Praan Jeevaaeiaa ||

कोई
आणि मिलावै मेरे प्राण जीवाइआ

ਕੋਈ
ਜਣਾ ਕੇ ਮੈਨੂੰ ਮੇਰੀ ਜਿੰਦੜੀ ਨੂੰ ਸੁਰਜੀਤ ਕਰਨ ਵਾਲੇ ਰੱਬ ਨਾਲ ਮਿਲਾ ਦੇਵੇ
If only someone would come and introduce me to Him, the Rejuvenator of my breath of life.

3761
ਹਉ ਰਹਿ ਸਕਾ ਬਿਨੁ ਦੇਖੇ ਪ੍ਰੀਤਮਾ ਮੈ ਨੀਰੁ ਵਹੇ ਵਹਿ ਚਲੈ ਜੀਉ

Ho Rehi N Sakaa Bin Dhaekhae Preethamaa Mai Neer Vehae Vehi Chalai Jeeo ||3||

हउ
रहि सका बिनु देखे प्रीतमा मै नीरु वहे वहि चलै जीउ ॥३॥

ਮੈਂ ਆਪਣੇ ਦਿਲਬਰ ਨੂੰ ਵੇਖਣ ਦੇ ਬਗੈਰ ਬਚ ਨਹੀਂ ਸਕਦਾ ਮੇਰਿਆਂ ਨੈਣਾਂ ਵਿਚੋਂ ਹੰਝੂ ਛੱਮ-ਛੱਮ ਵਰਸ ਰਹੇ ਹਨ
||3||

I cannot survive without seeing my Beloved. My eyes are welling up with tears. ||3||

3762
ਸਤਿਗੁਰੁ ਮਿਤ੍ਰੁ ਮੇਰਾ ਬਾਲ ਸਖਾਈ

Sathigur Mithra Maeraa Baal Sakhaaee ||

सतिगुरु
मित्रु मेरा बाल सखाई

ਸੱਚਾ ਗੁਰੂ ਮੇਰਾ ਮਿੱਤਰ, ਮੇਰਾ ਦੋਸਤ ਸਹਾਈ ਹੈ।

My Friend, the True Guru, has been my Best Friend since I was very young.

3763
ਹਉ ਰਹਿ ਸਕਾ ਬਿਨੁ ਦੇਖੇ ਮੇਰੀ ਮਾਈ

Ho Rehi N Sakaa Bin Dhaekhae Maeree Maaee ||

हउ
रहि सका बिनु देखे मेरी माई

ਮੇਰੀ
ਅੰਮੜੀਏ, ਮੈਂ ਉਸ ਰੱਬ ਦੇ ਦੀਦਾਰ ਤੋਂ ਬਗੈਰ ਜੀਉਂਦਾ ਨਹੀਂ ਰਹਿ ਸਕਦਾ।

I cannot survive without seeing Him, O my mother!

3764
ਹਰਿ ਜੀਉ ਕ੍ਰਿਪਾ ਕਰਹੁ ਗੁਰੁ ਮੇਲਹੁ ਜਨ ਨਾਨਕ ਹਰਿ ਧਨੁ ਪਲੈ ਜੀਉ

Har Jeeo Kirapaa Karahu Gur Maelahu Jan Naanak Har Dhhan Palai Jeeo ||4||1||

हरि
जीउ क्रिपा करहु गुरु मेलहु जन नानक हरि धनु पलै जीउ ॥४॥१॥

ਰੱਬ ਜੀ ਰਹਿਮਤ ਧਾਰ ਅਤੇ ਮੈਨੂੰ ਗੁਰੂ ਨਾਲ ਮਿਲਾ ਦੇ ਜੀਵ ਤੁੰ ਉਨ੍ਹਾਂ ਪਾਸੋਂ ਨਾਨਕ ਗੁਰੂ ਜੀ ਤੋਂ ਰੱਬਦੇ ਨਾਮ ਦੀ ਦੌਲਤ ਆਪਣੀ ਝੋਲੀ ਵਿੱਚ ਇਕੱਤਰ ਕਰਦਾ ਹੈ। ||4||1||

O Dear Lord, please show Mercy to me, that I may meet the Guru. Servant Nanak gathers the Wealth of the Lord's Name in his lap. ||4||1||

3765
ਮਾਝ ਮਹਲਾ

Maajh Mehalaa 4 ||

माझ
महला

ਮਾਝ
, ਚਊਥੀ ਪਾਤਸ਼ਾਹੀ4 ||

Maajh, Fourth Mehl:
4 ||

3766
ਮਧੁਸੂਦਨ ਮੇਰੇ ਮਨ ਤਨ ਪ੍ਰਾਨਾ

Madhhusoodhan Maerae Man Than Praanaa ||

मधुसूदन
मेरे मन तन प्राना

ਅੰਮ੍ਰਿਤ
ਦਾ ਸੋਮਾਂ ਪ੍ਰਭੂ ਮੇਰੀ ਆਤਮਾ, ਸਰੀਰ ਤੇ ਜਿੰਦ-ਜਾਨ ਹੈ
The Lord is my mind, body and breath of life.

3767
ਹਉ ਹਰਿ ਬਿਨੁ ਦੂਜਾ ਅਵਰੁ ਜਾਨਾ

Ho Har Bin Dhoojaa Avar N Jaanaa ||

हउ
हरि बिनु दूजा अवरु जाना

ਭਗਵਾਨ
ਦੇ ਬਗੈਰ ਮੈਂ ਕਿਸੇ ਹੋਰ ਦੁਸਰੇ ਨੂੰ ਨਹੀਂ ਜਾਂਣਦਾ
I do not know any other than the Lord.

3768
ਕੋਈ ਸਜਣੁ ਸੰਤੁ ਮਿਲੈ ਵਡਭਾਗੀ ਮੈ ਹਰਿ ਪ੍ਰਭੁ ਪਿਆਰਾ ਦਸੈ ਜੀਉ

Koee Sajan Santh Milai Vaddabhaagee Mai Har Prabh Piaaraa Dhasai Jeeo ||1||

कोई
सजणु संतु मिलै वडभागी मै हरि प्रभु पिआरा दसै जीउ ॥१॥

ਜੇਕਰ ਚੰਗੇ ਨਸੀਬਾਂ ਦੁਆਰਾ ਕੋਈ ਮਿਤਰ ਸਾਧੂ ਮੈਨੂੰ ਮਿਲ ਪਵੇ
, ਤਾਂ ਉਹ ਮੈਨੂੰ ਮੇਰੇ ਪ੍ਰੀਤਮ, ਸੁਆਮੀ ਨੂੰ ਦਿਖਾ ਦੇਵੇਗਾ||1||
If only I could have the good fortune to meet some friendly Saint; he might show me the Way to my Beloved Lord God. ||1||

3769
ਹਉ ਮਨੁ ਤਨੁ ਖੋਜੀ ਭਾਲਿ ਭਾਲਾਈ

Ho Man Than Khojee Bhaal Bhaalaaee ||

हउ
मनु तनु खोजी भालि भालाई

ਮੈਂ
ਆਪਣਾ ਦਿਲ ਤੇ ਸਰੀਰ ਵਿਚੋਂ ਰੱਬ ਦੀ ਭਾਲ ਕਰਦਾ ਹਾਂ
I have searched my mind and body, through and through.

3770
ਕਿਉ ਪਿਆਰਾ ਪ੍ਰੀਤਮੁ ਮਿਲੈ ਮੇਰੀ ਮਾਈ

Kio Piaaraa Preetham Milai Maeree Maaee ||

किउ
पिआरा प्रीतमु मिलै मेरी माई

ਮੈਂ
ਆਪਣੇ ਮਨਮੋਹਨ ਦਿਲਬਰ ਨੂੰ ਕਿਸ ਤਰ੍ਹਾ ਮਿਲਾਂਗਾਂ ਹੇ ਮੇਰੀ ਅੰਮੜੀਏ!
How can I meet my Darling Beloved, O my mother?

3771
ਮਿਲਿ ਸਤਸੰਗਤਿ ਖੋਜੁ ਦਸਾਈ ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ

Mil Sathasangath Khoj Dhasaaee Vich Sangath Har Prabh Vasai Jeeo ||2||

मिलि
सतसंगति खोजु दसाई विचि संगति हरि प्रभु वसै जीउ ॥२॥

ਸਾਧ ਸੰਮੇਲਨ ਅੰਦਰ ਜੁੜ ਕੇ ਮੈਂ ਰੱਬ ਦੇ ਮਾਰਗ ਦੀ ਪੁਛ ਗਿਛ ਕਰਦਾ ਹਾਂ ਸਾਧ ਸਭਾ ਅੰਦਰ ਸੁਆਮੀ ਨਿਵਾਸ ਰੱਖਦਾ ਹੈ
||2||
Joining the Sat Sangat, the True Congregation, I ask about the Path to God. In that Congregation, the Lord God abides. ||2||

3772
ਮੇਰਾ ਪਿਆਰਾ ਪ੍ਰੀਤਮੁ ਸਤਿਗੁਰੁ ਰਖਵਾਲਾ

Maeraa Piaaraa Preetham Sathigur Rakhavaalaa ||

मेरा
पिआरा प्रीतमु सतिगुरु रखवाला

ਮੇਰਾ
ਸੋਹਣਾਂ ਦਿਲਬਰ, ਸਚਾ ਗੁਰੂ ਮੇਰੀ ਰਖਿਆ ਕਰਨ ਵਾਲਾ ਹੈ
My Darling Beloved True Guru is my Protector.

3773
ਹਮ ਬਾਰਿਕ ਦੀਨ ਕਰਹੁ ਪ੍ਰਤਿਪਾਲਾ

Ham Baarik Dheen Karahu Prathipaalaa ||

हम
बारिक दीन करहु प्रतिपाला

ਮੇਰੇ
ਗੁਰਦੇਵ, ਮੈਂ ਇਕ ਬੇਬਸ ਬਾਲ ਹਾਂ ਮੇਰੀ ਪਾਲਣਾ ਪੋਸਣਾ ਕਰਦੇ ਰਹੋ।
I am a helpless child-please cherish me.

3774
ਮੇਰਾ ਮਾਤ ਪਿਤਾ ਗੁਰੁ ਸਤਿਗੁਰੁ ਪੂਰਾ ਗੁਰ ਜਲ ਮਿਲਿ ਕਮਲੁ ਵਿਗਸੈ ਜੀਉ

Maeraa Maath Pithaa Gur Sathigur Pooraa Gur Jal Mil Kamal Vigasai Jeeo ||3||

मेरा
मात पिता गुरु सतिगुरु पूरा गुर जल मिलि कमलु विगसै जीउ ॥३॥

ਵਿਸ਼ਾਲ ਅਤੇ ਪੂਰਨ ਸਚੇ ਗੁਰੂ ਜੀ ਮੇਰੀ ਮਾਂ-ਬਾਬਲ ਹਨ ਗੁਰੂ
-ਪਾਣੀ ਨੂੰ ਪਰਾਪਤ ਕਰਨ ਦੁਆਰਾ ਮੇਰਾ ਦਿਲ-ਕੰਵਲ ਖਿੜ ਜਾਂਦਾ ਹੈ||3||
The Guru, the Perfect True Guru, is my Mother and Father. Obtaining the Water of the Guru, the lotus of my heart blossoms forth. ||3||

3775
ਮੈ ਬਿਨੁ ਗੁਰ ਦੇਖੇ ਨੀਦ ਆਵੈ

Mai Bin Gur Dhaekhae Needh N Aavai ||

मै
बिनु गुर देखे नीद आवै

ਗੁਰਾਂ
ਨੂੰ ਵੇਖਣ ਬਾਝੋਂ ਮੈਨੂੰ ਨੀਦ ਨਹੀਂ ਲੱਗਦੀ
Without seeing my Guru, sleep does not come.

3776
ਮੇਰੇ ਮਨ ਤਨਿ ਵੇਦਨ ਗੁਰ ਬਿਰਹੁ ਲਗਾਵੈ

Maerae Man Than Vaedhan Gur Birahu Lagaavai ||

मेरे
मन तनि वेदन गुर बिरहु लगावै

ਮੇਰੀ
ਆਤਮਾ ਤੇ ਸਰੀਰ ਨੂੰ ਗੁਰਾਂ ਨਾਲੋਂ ਵਿਛੋੜੇ ਦੀ ਪੀੜ ਸਤੌਦੀ ਹੈ

My mind and body are afflicted with the pain of separation from the Guru.

3777
ਹਰਿ ਹਰਿ ਦਇਆ ਕਰਹੁ ਗੁਰੁ ਮੇਲਹੁ ਜਨ ਨਾਨਕ ਗੁਰ ਮਿਲਿ ਰਹਸੈ ਜੀਉ

Har Har Dhaeiaa Karahu Gur Maelahu Jan Naanak Gur Mil Rehasai Jeeo ||4||2||

हरि
हरि दइआ करहु गुरु मेलहु जन नानक गुर मिलि रहसै जीउ ॥४॥२॥

ਸੁਆਮੀ ਜੀ ਮੇਰੇ ਤੇ ਮਿਹਰ ਧਾਰ ਅਤੇ ਮੈਨੂੰ ਗੁਰਾਂ ਨਾਲ ਮਿਲਾ ਦੇ ਨਾਨਕ ਗੁਰੂ ਜੀ ਨੂੰ ਮਿਲਣ ਦੁਆਰਾ ਜੀਵ ਪ੍ਰਫੁਲਤ ਹੋ ਜਾਂਦਾ ਹੈ||4||2||
O Lord, Har, Har, show mercy to me, that I may meet my Guru. Meeting the Guru, servant Nanak blossoms forth. ||4||2||

Comments

Popular Posts