ਆਪਣੀ ਮੌਤ ਕਿਸੇ ਨੂੰ ਯਾਦ ਨਹੀਂ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

ਹਰ ਕੋਈ ਦੂਜੇ ਦਾ ਹੀ ਦੁੱਖ ਵੰਡਾਉਂਦਾ ਫਿਰਦਾ ਹੈ। ਦੂਜੇ ਦੀ ਮੌਤ ਦਾ ਸੋਗ ਮਨਾਉਂਦਾ ਫਿਰਦਾ ਹੈ। ਅਫ਼ਸੋਸ ਕਰਨ ਗਿਆ। ਹਰ ਬੰਦਾ ਇਹੀ ਕਹਿੰਦਾ ਹੈ," ਹਾਏ ਕਿਉਂ ਮਰ ਗਿਆ? ਕਿਵੇਂ ਮਰ ਗਿਆ? ਰੱਬ ਨੇ ਬਹੁਤ ਮਾੜਾ ਕੀਤਾ।" ਕਿਉਂ ਕਿ ਇਹ ਸਭ ਕਹਿੱਣ ਵਾਲੇ ਜਾਂਣਦੇ ਹਨ। ਅਸੀਂ ਨਹੀਂ ਮਰਨਾ। ਤਾਂਹੀਂ ਬੰਦਾ ਰੱਬ ਦੀ ਕੀਤੀ ਉਤੇ ਲਾਹਨਤਾਂ ਪਾਉਂਦਾ ਹੈ। ਇਹ ਨਹੀਂ ਜਾਂਣਦਾ, ਮੌਤ ਨੇ ਆਉਣਾਂ ਹੈ। ਜੋ ਜੰਮਿਆ ਹੈ, ਉਸ ਨੇ ਮਰਨਾਂ ਹੈ। ਸਾਰਿਆਂ ਦੀ ਅਰਥੀ ਉਠਣੀ ਹੈ। ਮੌਤ ਸੱਚ ਹੈ। ਮੌਤ ਤੋਂ ਬੱਚ ਨਹੀਂ ਸਕਦੇ। ਮੌਤ ਨੇ ਹਰ ਹਾਲਤ ਆਉਣਾਂ ਹੈ। ਕੋਈ ਬੱਚ ਨਹੀਂ ਸਕਿਆ, ਨਾਂ ਹੀ ਮਰਨ ਤੋਂ ਬੱਚ ਸਕਦਾ ਹੈ। ਜੇ ਇਸ ਨੂੰ ਸਵੀਕਾਰ ਕਰ ਲਈਏ, ਜਿਉਣ ਦਾ ਢੰਗ ਹੀ ਬਦਲ ਜਾਵੇਗਾ। ਹਰ ਚੀਜ਼ ਤੋਂ ਡਰਨਾਂ ਛੱਡ ਦੇਵੇਗਾ। ਕੋਈ ਉਸ ਨੂੰ ਡਰਾ ਨਹੀਂ ਸਕਦਾ। ਮੌਤ ਸਹਮਣੇ ਹੋਵੇ, ਉਸ ਨੂੰ ਡਰ ਨਹੀਂ ਆਵੇਗਾ। ਅਮਰ ਹੋ ਜਾਵੇਗਾ। ਬਾਹਰ ਦਾ ਕਸ਼ਟ, ਉਸ ਉਤੇ ਅਸਰ ਅਸਰ ਨਹੀਂ ਕਰਗਾ। ਮਜ਼ੇਦਾਰ ਜਿੰਦਗੀ ਬੱਣ ਜਾਵੇਗੀ। ਸਾਰੀ ਦੁਨੀਆਂ ਸਵਰਗ ਬੱਣ ਜਾਵੇਗੀ। ਕੋਈ ਮਾੜਾ ਕੰਮ ਪਾਪ, ਧੋਖਾ, ਕਤਲ ਨਹੀਂ ਕਰਗਾ। ਉਸ ਨੂੰ ਗਿਆਨ ਆ ਹੋ ਜਾਂਦਾ ਹੈ। ਇਹ ਸਬ ਕਾਸੇ ਦਾ ਫ਼ਲ ਮਿਲਣਾਂ ਹੈ। ਜੈਸੇ ਨੂੰ ਤੈਸਾ ਮਿਲਣਾਂ ਹੈ। ਸਾਰੇ ਰੱਬ ਵਰਗੇ ਸੱਚੇ ਸੁਚੇ ਬੱਣ ਜਾਂਣਗੇ। ਜਦੋਂ ਰੱਬ ਦੇ ਬਣਾਏ ਜੀਵਾਂ ਤੇ ਸਾਰੇ ਬ੍ਰਹਿਮੰਡ ਨੂੰ ਪਿਆਰ ਕਰਨ ਲੱਗ ਜਾਂਵਾਂਗੇ। ਪੁੱਤਰ ਮਾਂ-ਬਾਪ ਨੂੰ, ਭਰਾ-ਭਰਾ ਨੂੰ ਕੋਈ ਵੀ ਇੱਕ ਦੂਜੇ ਨੂੰ ਜਾਂਨੋਂ ਨਹੀਂ ਮਾਰੇਗਾ। ਸਗੋਂ ਸਭ ਦੀਆਂ ਜਾਂਨਾਂ ਨੂੰ ਪਿਆਰ ਕਰੇਗਾ।
ਜਿਹੜਾ ਧਰਮ ਮੌਤ ਤੋਂ ਡਰਨਾਂ ਸਿਖਾਉਂਦਾ ਹੈ। ਜਾਂ ਮੌਤ ਤੋਂ ਬਚਣ ਦੇ ਢੰਗ ਦੱਸਦਾ ਹੈ। ਉਹ ਧਰਮ ਹੋ ਨਹੀਂ ਸਕਦਾ। ਉਹ ਸ਼ਤਾਂਨ ਹੈ। ਜੋ ਸਾਨੂੰ ਆਪਣੀ ਗਲਵਕੜੀ ਵਿੱਚ ਲੈ ਲਵੇ। ਆਪਣੇ ਵਿੱਚ ਸਮੇਟ ਲਵੇ। ਉਸ ਦੀ ਬੁੱਕਲ ਵਿੱਚ ਬੈਠ ਕੇ ਡਰਨ ਦੀ ਕੀ ਲੋੜ ਹੈ? ਜਿਸ ਮਾਂ ਦਾ ਬੱਚਾ ਚੰਗੇ ਗੁਣਾਂ ਵਾਲਾ ਹੈ। ਉਹ ਮਾਂ ਮੌਤ ਦਾ ਵੀ ਪਿਆਰ ਨਿਘ ਲੈਂਦਾ ਹੈ। ਜਿਸ ਨੇ ਬਹੁਤ ਸਾਰੀ ਦੁਨੀਆਂ ਆਪਣੇ ਅੰਦਰ ਖਪਾ ਲਈ ਹੈ। ਹੋਰ ਵੀ ਦੁਨੀਆਂ ਉਧਰ ਨੂੰ ਚਲੀ ਜਾ ਰਹੀ ਹੈ। ਬੱਚੇ, ਬੁੱਢੇ, ਨੌਜਵਾਨ ਸਭ ਦੀ ਦੋਸਤ ਹੈ। ਫਿਰ ਅਸੀਂ ਕਿਉਂ ਉਸ ਨੂੰ ਦੁਸ਼ਮੱਣ ਸਮਝ ਬੈਠੇ ਹਾਂ। ਮੌਤ ਕਈਆਂ ਨੂੰ ਕੋਹੜੀਆਂ, ਲੰਬੀ ਬਿਮਾਰੀਆਂ ਵਾਲਿਆਂ ਨੂੰ ਸਾਡੇ ਸਹਮਣੇ ਸ਼ਾਂਤ ਕਰਦੀ ਹੈ। ਜੇ ਮੌਤ ਸਾਡੇ ਦਾਦੇ ਪ੍ਰਦਾਦੇ, ਉਨਾਂ ਦੇ ਵੱਡ ਵੱਡੇਰਿਆਂ ਨੂੰ ਨਾਂ ਮਾਰਦੀ, ਹਰ ਇੱਕ ਦਾ ਘਰ ਬਿਮਾਰਾਂ ਦਾ ਹਸਪਤਾਲ ਬੱਣ ਜਾਂਦਾ। ਜੋ ਆਪਣੇ ਹੀ ਮਾਂਪੇ ਸੰਭਾਲ ਨਹੀਂ ਸਕਦੇ। ਉਨਾਂ ਲਈ ਤਾਂ ਮੌਤ ਨੇ ਵਧੀਆ ਕੰਮ ਹੀ ਕੀਤਾ ਹੈ। ਉਹ ਤਾਂ ਮੌਤ ਨੂੰ ਦੋਂਨੇਂ ਹੱਥਾਂ ਨਾਲ ਸਲਾਮ ਕਰਦੇ ਹਨ। ਬਈ ਇੰਨਾਂ ਮਾਂਪਿਆਂ ਨੂੰ ਵੀ ਛੇਤੀ ਚੁਕਤਾ ਕਰ। ਸਾਡਾ ਰਸਤਾ ਸਾਫ਼ ਕਰ। ਆਪਣੀ ਮੌਤ ਯਾਦ ਨਹੀਂ ਹੈ। ਸਬ ਮਰ ਰਹੇ ਹਨ। ਹਰ ਇੱਕ ਨੂੰ ਲੱਗਦਾ ਹੈ," ਮੈਂ ਨਹੀਂ ਮਰਨਾਂ। ਮੇਰਾ ਘਰ ਹੈ। ਮੇਰੀ ਜਾਇਦਾਦ ਹੈ। ਮੇਰੇ ਬੱਚੇ ਹਨ। " ਆਪਣੇ ਮਾਪਿਆਂ ਦਾ ਨਹੀਂ ਸੋਚਿਆ। ਇਨਾਂ ਦਾ ਵੀ ਕੋਈ ਦੁਨੀਆਂ ਉਤੇ ਜਇਦਾਦ, ਘਰ ਬੱਚਿਆਂ ਉਤੇ ਹੱਕ ਹੈ। ਸਬ ਭੁੱਲ ਜਾਂਦੇ ਹਨ। ਇਹ ਸਬ ਕਿਸੇ ਦਾ ਵੀ ਨਹੀਂ ਹੈ। ਇਹ ਦੁਨੀਆਂ ਤਾਂ ਸਟੇਸ਼ਨ ਹੈ। ਸਰੀਰ ਰੂਪੀ ਦੇਹ ਨੇ ਅੱਲਗ-ਅੱਲਗ ਰੂਪਾਂ ਅਕਾਰਾਂ ਵਿੱਚ ਅੱਗੇ ਜਾਂਣਾਂ ਹੈ। ਦੇਹ ਦਾ ਚੋਲ਼ਾ ਹੀ ਬਦਲਦਾ ਹੈ। ਮਨ ਨਹੀਂ ਮਰਦਾ। ਮਨ ਇੱਕ ਸ਼ਕਤੀ ਹੈ। ਸ੍ਰਿਸਟੀ ਬਹੁਤ ਵੱਡੀ ਹੈ। ਮਰ ਕੇ ਫਿਰ ਜੀਣਾਂ ਹੈ। ਬੇਫ਼ਿਕਰ ਹੋ ਜਾਵੋ, ਕੋਈ ਵੀ ਮਰਦਾ ਨਹੀਂ ਹੈ। ਜਨਮ-ਮਰਨ ਦਾ ਚੱਕਰ ਨਹੀਂ ਮੁੱਕਦਾ। ਜੀਵਨ ਬਹੁਤ ਰੰਗਾਂ ਵਿੱਚ ਜਿAੁਣਾਂ ਹੈ। ਇਸ ਲਈ ਮਨੁੱਖ ਜਨਮ ਲਈ ਹੀ ਨਾਂ ਇੱਕਠਾ ਕਰੀਏ। ਜਾਨਵਰਾਂ ਦੇ ਆਲਣੇ-ਘਰ ਨਾਂ ਢਾਹੀਏ। ਜੰਗਲਾਂ ਨੂੰ ਨਾਂ ਉਜਾੜੀਏ। ਸਮੁੰਦਰਾਂ ਦੇ ਪਾਣੀ ਵਿੱਚ ਜ਼ਹਿਰ ਨਾਂ ਘੋਲੀਏ। ਪਤਾ ਨਹੀਂ ਰੱਬ ਕਿਹੜੀ ਜੂਨੀ ਵਿੱਚ ਧੱਕ ਦੇਵੇ। ਇਹ ਜਾਂਨ ਨੇ ਜੇ ਚੱਜਦੇ ਦੇ ਕੰਮ ਨਾਂ ਕਿਤੇ 84 ਲੱਖ ਬਾਰ ਜੀਣਾਂ ਪਵੇਗਾ। ਤੁਸੀਂ ਸੋਚਣਾਂ ਹੈ। ਸੱਚੇ ਸੁੱਚੇ ਹੋ ਕੇ ਮਰਨਾਂ ਹੈ। ਜਾਂ ਪਾਪ ਕਰਕੇ 84 ਲੱਖ ਬਾਰ ਜੀਣਾਂ ਚੰਗਾ ਲੱਗਦਾ ਹੈ। ਤੇ ਅਜੇ ਹੋਰ ਵੀ ਜੀਣਾਂ ਹੈ। ਜੇ ਸੱਚੀ ਮਰਨਾਂ ਚਹੁੰਦੇ ਹਾਂ। ਰੱਬ ਰੱਬ ਕਰੀਏ। ਸੱਚੀ ਮੁੱਚੀ ਦਾ ਮਰੀਏ। ਬਾਰ ਬਾਰ ਅੱਲਗ-ਅੱਲਗ ਮਾਂ ਦੇ ਗਰਭ ਰੂਪੀ ਨਰਕ ਤੋਂ ਬੱਚ ਸਕੀਏ। ਇਹ ਜੀਣਾਂ ਵੀ ਕੋਈ ਜੀਣਾਂ ਹੈ। ਇਸ ਨਾਲੋਂ ਮਰਨਾਂ ਚੰਗਾ ਹੈ। ਤਾਂ ਕੇ ਕੋਈ ਕਿਸੇ ਨੂੰ ਅੰਨਦ ਮਾਨਣ ਦੇ ਲਈ ਕਾਂਮ ਵਿੱਚ ਅੰਨੇ ਹੋ ਕੇ ਹੋਰ ਜੀਵਾਂ ਨੂੰ ਗਰਭ ਦੇ ਨਰਕ ਵਿੱਚ ਨਾਂ ਪਾ ਸਕੇ।
ਆਪਣੀ ਮੌਤ ਕਿਸੇ ਨੂੰ ਯਾਦ ਨਹੀ ਹੈ। ਆਪਣਾਂ ਮਰਨਾਂ ਯਾਦ ਨਹੀਂ ਹੈ। ਮਰਨਾਂ ਸਬ ਨੇ ਹੈ। ਪਰ ਮਨ ਨੂੰ ਲੱਗਦਾ ਹੈ,। ਮਰਨਾਂ ਨਹੀਂ ਹੈ। ਮਨ ਮਰਦਾ ਵੀ ਨਹੀਂ ਹੈ। ਸਰੀਰ ਮਰਦਾ ਹੈ। ਮਨ ਤਾਂ ਜਨਮ-ਜਨਮਾਂ ਦੇ ਚੱਕਰ ਕੱਟਦਾ ਹੈ। ਸਮਸਾਂਨ ਘਾਟ ਬੰਦਿਆਂ ਨੇੜੇ ਹੋਣੀ ਚਾਹੀਦੀ ਹੈ।æ ਹਰ ਰੋਜ਼ ਮੁਰਦੇ ਸੜਦੇ ਦੇਖ ਕੇ, ਮੌਤ ਚੇਤੇ ਰਹੇ। ਪਤਾ ਲੱਗੇ, ਮੌਤ ਕਿਸੇ ਨੂੰ ਨਹੀਂ ਛੱਡਦੀ ਹੈ। ਮਾੜੇ ਕੰਮ ਬੰਦਾ ਨਾਂ ਕਰੇ। ਬੁੱਧ ਦਾ ਜੀਵਨ ਮੁਰਦੇ ਨੂੰ ਦੇਖ ਬਦਲ ਗਿਆ ਸੀ। ਜਦੋਂ ਉਸ ਨੂੰ ਗਿਆਨ ਹੋ ਗਿਆ। ਉਹ ਵੀ ਮਰ ਜਾਵੇਗਾ। ਬਹੁਤ ਕੁੱਝ ਮਰਨ ਦੇ ਡਰੋ ਲੋਕ ਨਹੀ ਕਰਦੇ। ਉਹ ਮੌਤ ਦੇਖ ਕੇ ਉਦਾਸ ਤਿਆਗੀ ਬਣ ਗਿਆ ਸੀ। ਮੌਤ ਤੇ ਜੀਵਨ ਦੀ ਭਾਲ ਵਿੱਚ ਚੱਲ ਪਿਆ। ਸਬ ਨੂੰ ਪਤਾ ਹੈ, ਮਰਨਾਂ ਹੀ ਹੈ। ਸਬ ਨੂੰ ਸ਼ੱਕ ਹੁੰਦਾ ਹੈ, ਮਰਦੇ ਬੰਦੇ ਕੋਲ ਬਹੁਤ ਧੰਨ ਹੈ। ਉਮੀਦ ਹੁੰਦੀ ਹੈ, ਮਰਨ ਤੋਂ ਪਹਿਲਾਂ ਦੱਸ ਦੇਵੇ। ਸਾਰਾ ਧੰਨ ਕਿਥੇ ਹੈ? ਪੁੱਤਰ ਨੇੜੇ ਹੋ ਕੇ ਪੁੱਛਦੇ ਹਨ, " ਬਾਪੂ ਕਿਸ ਤੋਂ ਕਿੰਨੇ ਪੈਸੇ ਲੈਣੇ ਹਨ? ਕਿਹੜੀ ਬਂੈਕ ਵਿੱਚ ਹਨ? " ਦੂਜਾਂ ਪੁੱਤਰ ਕਹਿੰਦਾ ਹੈ, " ਸਿਰ ਵਿੱਚ ਦੇਸੀ ਘਿਉ ਪਾਵੋ। ਡਾਕਟਰ ਜੀ ਕੋਈ ਐਸਾ ਟੀਕਾ ਲਗਾਵੋ। ਬਾਪੂ ਕੁੱਝ ਮਿੰਟਾਂ ਲਈ ਬੋਲਣ ਲੱਲ ਜਾਵੇ। " ਸਾਰਾ ਟੱਬਰ ਲੱਤਾਂ ਬਾਂਹਾਂ ਘੁੱਟਦਾ ਹੈ। ਦਿਮਾਗ ਵਿੱਚ ਇਹੀ ਹੁੰਦਾ ਹੈ। ਲੈਣ ਵਾਲੇ ਦੇ ਨਾਂਮ ਦੱਸ ਜਾਵੇ। ਮੌਤ ਪਿਛੋਂ ਲੋਕ ਅਫ਼ਸੋਸ ਨੂੰ ਆਉਂਦੇ ਹਨ। ਘਰ ਵਾਲੇ ਉਨਾਂ ਉਤੇ ਵੀ ਸ਼ੱਕ ਕਰਦੇ ਹਨ। ਉਨਾਂ ਨੂੰ ਸੁਣਾਂ ਕੇ ਕਹਿੰਦੇ ਹਨ, " ਸਾਨੂੰ ਉਹ ਨਾਂਮ ਦੱਸ ਗਿਆ ਹੈ। ਕਿਸ ਤੋਂ ਕੀ æਲੈਣਾਂ ਹੈ? ਦੇਖਦੇ ਹਾਂ ਕਿਹੜਾ ਬਗੈਰ ਮੰਗੇ ਮੋੜਦਾ ਹੈ? ਮੰਗਣੇ ਅਸੀਂ ਨਹੀਂ, ਆਪੇ ਉਪਰ ਜਾ ਕੇ ਹਿਸਾਬ ਕਰੀ ਜਾਣਾਂ। " ਉਪਰ ਦੀ ਮੌਤ ਦੇ ਸੱਦੇ ਤੋਂ ਡਰਦੇ, ਕਈ ਤਾਂ ਡਰਦੇ ਆਪ ਹੀ ਬੋਲ ਪੈਂਦੇ ਹਨ। ਮਰੇ ਹੋਏ ਦਾ ਭੁਗਤਾਨ ਕਰ ਦਿੰਦੇ ਹਨ।

Comments

Popular Posts