ਸ੍ਰੀ
ਗੁਰੂ ਗ੍ਰੰਥਿ ਸਾਹਿਬ ਅੰਗ ੧੨੩ Page 123 of 1430

5007
ਹਰਿ ਜੀਉ ਸਚਾ ਊਚੋ ਊਚਾ ਹਉਮੈ ਮਾਰਿ ਮਿਲਾਵਣਿਆ ਰਹਾਉ

Har Jeeo Sachaa Oocho Oochaa Houmai Maar Milaavaniaa ||1|| Rehaao ||

हरि
जीउ सचा ऊचो ऊचा हउमै मारि मिलावणिआ ॥१॥ रहाउ

ਉਹ ਪਵਿੱਤਰ ਰੱਬ ਜੀ ਬਹੁਤ ਵੱਡਾ ਸਬ ਤੋਂ ਉਚਾ ਹੈ। ਹੰਕਾਂਰ ਨੂੰ ਮਨ ਤੋਂ ਮਾਰ ਮੁੱਕਾ ਮਿਲਦਾ ਹੈ।
||1|| ਰਹਾਉ ||

The Dear Lord, the True One, the Highest of the High, subdues their ego and blends them with Himself. ||1||Pause||

5008
ਹਰਿ ਜੀਉ ਸਾਚਾ ਸਾਚੀ ਨਾਈ

Har Jeeo Saachaa Saachee Naaee ||

हरि
जीउ साचा साची नाई

ਸੱਚਾ ਪ੍ਰਭੂ ਸਦਾ ਰਹਿੱਣ ਵਾਲਾ ਹੈ। ਉਸ ਦੀ ਉਪਮਾਂ ਪ੍ਰਸੰਸਾ ਹਰ ਸਮੇਂ ਯੁਗਾਂ ਤੱਕ ਰਹਿੱਣ ਵਾਲੀ ਹੈ।

True is the Dear Lord, and True is His Name.

5009
ਗੁਰ ਪਰਸਾਦੀ ਕਿਸੈ ਮਿਲਾਈ

Gur Parasaadhee Kisai Milaaee ||

ਗੁਰੂ ਉਸਤਾਦ ਦੀ ਦਿਆ ਕਿਰਪਾ ਨਾਲ ਕਿਸੇ ਨੂੰ ਹੀ ਮਿਲਦਾ ਹੈ।

गुर
परसादी किसै मिलाई

By Guru's Grace, some merge with Him.

5010
ਗੁਰ ਸਬਦਿ ਮਿਲਹਿ ਸੇ ਵਿਛੁੜਹਿ ਨਾਹੀ ਸਹਜੇ ਸਚਿ ਸਮਾਵਣਿਆ

Gur Sabadh Milehi Sae Vishhurrehi Naahee Sehajae Sach Samaavaniaa ||2||

गुर
सबदि मिलहि से विछुड़हि नाही सहजे सचि समावणिआ ॥२॥

ਜੋ ਮਨੁੱਖ ਸ਼ਬਦ ਗੁਰੂ ਨੂੰ ਮਿਲ ਲੈਂਦੇ ਹਨ। ਉਹ ਉਸ ਤੋਂ ਅੱਲਗ ਨਹੀਂ ਹੋ ਸਕਦੇ। ਹੋਲੀ ਹੋਲੀ ਹਰ ਰੋਜ਼ ਉਸ ਦਿ ਲਗਨ ਨਾਲ ਸੱਚਾ ਰੱਬ ਮਿਲ ਜਾਂਦਾ ਹੈ।
||2||

Through the Word of the Guru's Shabad, those who merge with the Lord shall not be separated from Him again. They merge with intuitive ease into the True Lord. ||2||

5011
ਤੁਝ ਤੇ ਬਾਹਰਿ ਕਛੂ ਹੋਇ

Thujh Thae Baahar Kashhoo N Hoe ||

तुझ
ते बाहरि कछू होइ

ਤੇਰੇ ਤੋਂ ਬਗੂਰ ਕੁੱਝ ਵੀ ਨਹੀਂ ਹੋ ਸਕਦਾ।

There is nothing beyond You;

5012
ਤੂੰ ਕਰਿ ਕਰਿ ਵੇਖਹਿ ਜਾਣਹਿ ਸੋਇ

Thoon Kar Kar Vaekhehi Jaanehi Soe ||

तूं
करि करि वेखहि जाणहि सोइ

ਤੂੰ ਜੀਵਾਂ ਨੂੰ ਪੈਦਾ ਕਰਕੇ ਦੇਖਦਾ ਹੈ। ਤੁੰ ਹੀ ਸਭ ਜੀਵਾਂ ਨੂੰ ਜਾਣਦਾ ਹੈ। ਜੀਵਾਂ ਨੂੰ ਸੰਭਾਲ ਪਾਲਣਾਂ ਕਰਦੇ ਹੈ।

You are the One who does, sees, and knows.

5013
ਆਪੇ ਕਰੇ ਕਰਾਏ ਕਰਤਾ ਗੁਰਮਤਿ ਆਪਿ ਮਿਲਾਵਣਿਆ

Aapae Karae Karaaeae Karathaa Guramath Aap Milaavaniaa ||3||

आपे
करे कराए करता गुरमति आपि मिलावणिआ ॥३॥

ਰੱਬ ਸ੍ਰਿਸਟੀ ਬਣਾਉਣ ਵਾਲਾ ਆਪ ਹੀ ਸਾਰੇ ਕੰਮ ਕਰਦਾ ਹੈ। ਗੁਰੂ ਦੀ ਅੱਕਲ ਵਾਲੇ ਨੂੰ ਆਪ ਨਾਲ ਜੋੜ ਲੈਂਦਾ ਹੈ।
||3||

The Creator Himself acts, and inspires others to act. Through the Guru's Teachings, He blends us into Himself. ||3||

5014
ਕਾਮਣਿ ਗੁਣਵੰਤੀ ਹਰਿ ਪਾਏ

Kaaman Gunavanthee Har Paaeae ||

कामणि
गुणवंती हरि पाए

ਜੋ ਜੀਵ ਪ੍ਰਭੂ ਨੂੰ ਪਿਆਰ ਕਰਦਾ ਹੈ। ਆਪਣੇ ਅੰਦਰ ਗੁਣਾਂ ਕਰਕੇ ਪ੍ਰਭੂ ਨੂੰ ਪਿਆਰ ਨਾਲ ਹਾਂਸਲ ਕਰ ਲੈਂਦਾ ਹੈ।

The virtuous soul-bride finds the Lord;

5015
ਭੈ ਭਾਇ ਸੀਗਾਰੁ ਬਣਾਏ

Bhai Bhaae Seegaar Banaaeae ||

भै
भाइ सीगारु बणाए

ਰੱਬ ਦੇ ਡਰ ਅੰਦਰ ਰਹਿ ਕੇ ਇਸ ਸਿੰਗਾਰ ਨਾਲ ਆਪ ਨੂੰ ਸਜਾ ਲੈਂਦੀ ਹੈ।

She decorates herself with the Love and the Fear of God.

5016
ਸਤਿਗੁਰੁ ਸੇਵਿ ਸਦਾ ਸੋਹਾਗਣਿ ਸਚ ਉਪਦੇਸਿ ਸਮਾਵਣਿਆ

Sathigur Saev Sadhaa Sohaagan Sach Oupadhaes Samaavaniaa ||4||

ਸੱਚੇ ਗੁਰੂ ਨੂੰ ਚੇਤੇ ਕਰਨ ਨਾਲ ਜੀਵ ਹਮੇਸ਼ਾਂ ਲਈ ਖ਼ਸਮ ਰੱਬ ਵਾਲਾ ਬੱਣ ਜਾਂਦਾ ਹੈ। ਉਸ ਰੱਬ ਦੇ ਸੱਚੇ ਹੁਕਮ ਹੁਕਮ ਵਿੱਚ ਮਿਲੇ ਰਹਿੰਦੇ ਹਨ।
||4||

सतिगुरु
सेवि सदा सोहागणि सच उपदेसि समावणिआ ॥४॥

She who serves the True Guru is forever a happy soul-bride. She is absorbed in the true teachings. ||4||

5017
ਸਬਦੁ ਵਿਸਾਰਨਿ ਤਿਨਾ ਠਉਰੁ ਠਾਉ

Sabadh Visaaran Thinaa Thour N Thaao ||

सबदु
विसारनि तिना ठउरु ठाउ

ਜੋ ਨਾਂਮ ਸ਼ਬਦ ਨੂੰ ਯਾਦ ਨਹੀਂ ਕਰਦੇ ਭੁਲਾ ਦਿੰਦੇ ਹਨ। ਉਨਾਂ ਨੂੰ ਇਸ ਦੁਨੀਆਂ ਤੇ ਅੱਗਲੀ ਦੁਨੀਆ ਵਿੱਚ ਥਾਂ ਨਹੀਂ ਮਿਲਦੀ।

Those who forget the Word of the Shabad have no home and no place of rest.

5018
ਭ੍ਰਮਿ ਭੂਲੇ ਜਿਉ ਸੁੰਞੈ ਘਰਿ ਕਾਉ

Bhram Bhoolae Jio Sunnjai Ghar Kaao ||

भ्रमि
भूले जिउ सुंञै घरि काउ

ਐਸੀ ਹਾਲਤ ਹੁੰਦੀ ਹੈ
ਜਿਵੇਂ ਖਾਲੀ ਘਰ ਵਿੱਚੋਂ ਕਾਂ ਨੂੰ ਕੁੱਝ ਨਹੀਂ ਖਾਂਣ ਲਈ ਲੱਭਦਾThey are deluded by doubt, like a crow in a deserted house.

5019
ਹਲਤੁ ਪਲਤੁ ਤਿਨੀ ਦੋਵੈ ਗਵਾਏ ਦੁਖੇ ਦੁਖਿ ਵਿਹਾਵਣਿਆ

Halath Palath Thinee Dhovai Gavaaeae Dhukhae Dhukh Vihaavaniaa ||5||

हलतु
पलतु तिनी दोवै गवाए दुखे दुखि विहावणिआ ॥५॥

They forfeit both this world and the next, and they pass their lives suffering in pain and misery. ||5||

5020
ਲਿਖਦਿਆ ਲਿਖਦਿਆ ਕਾਗਦ ਮਸੁ ਖੋਈ

Likhadhiaa Likhadhiaa Kaagadh Mas Khoee ||

लिखदिआ
लिखदिआ कागद मसु खोई

ਮਾਇਆ ਦਾ ਹਿਸਾਬ ਕਰਦਿਆਂ ਪੇਪਰ ਤੇ ਸਿਹਾਈ ਮੁੱਕ ਜਾਂਦੀ ਹੈ।

Writing on and on endlessly, they run out of paper and ink.

5021
ਦੂਜੈ ਭਾਇ ਸੁਖੁ ਪਾਏ ਕੋਈ

Dhoojai Bhaae Sukh Paaeae N Koee ||

दूजै
भाइ सुखु पाए कोई

ਮਾਇਆ
ਨੂੰ ਇੱਕਠੇ ਕਰਦੇ ਹੋਏ, ਮਨੁੱਖ ਨੂੰ ਕੋਈ ਸੁੱਖ ਸ਼ਾਂਤੀ ਨਹੀਂ ਮਿਲਦੀ।

Through the love with duality, no one has found peace.

5022
ਕੂੜੁ ਲਿਖਹਿ ਤੈ ਕੂੜੁ ਕਮਾਵਹਿ ਜਲਿ ਜਾਵਹਿ ਕੂੜਿ ਚਿਤੁ ਲਾਵਣਿਆ

Koorr Likhehi Thai Koorr Kamaavehi Jal Jaavehi Koorr Chith Laavaniaa ||6||

कूड़ु
लिखहि तै कूड़ु कमावहि जलि जावहि कूड़ि चितु लावणिआ ॥६॥

ਬੇਕਾਰ
ਮਾਇਆ ਦਾ ਲੇਖਾ ਲਿਖਦੇ, ਕਮਾਉਂਦੇ ਹਨ। ਬੇਕਾਰ ਮਾਇਆ ਨਾਸ਼ਵਾਨ ਨਾਲ ਮਨ ਲਾ ਲੈਂਦੇ ਹਨ। ||6||

They write falsehood, and they practice falsehood; they are burnt to ashes by focusing their consciousness on falsehood. ||6||

5023
ਗੁਰਮੁਖਿ ਸਚੋ ਸਚੁ ਲਿਖਹਿ ਵੀਚਾਰੁ

Guramukh Sacho Sach Likhehi Veechaar ||

गुरमुखि
सचो सचु लिखहि वीचारु

ਗੁਰੂ ਦਾ ਸੇਵਕ ਪਿਆਰਾ ਸੱਚੀ ਕਥਾ ਬਿਚਾਰ ਕਰਦਾ ਹੈ।

The Gurmukhs write and reflect on Truth, and only Truth.

5024
ਸੇ ਜਨ ਸਚੇ ਪਾਵਹਿ ਮੋਖ ਦੁਆਰੁ

Sae Jan Sachae Paavehi Mokh Dhuaar ||

से
जन सचे पावहि मोख दुआरु

ਉਹ ਮਨੁੱਖ ਸੱਚੇ ਸੁੱਧ ਹੋ ਕੇ, ਰੱਬ ਦੇ ਦਰਬਾਰ ਨੂੰ ਪਾ ਲੈਂਦੇ ਹਨ।

The true ones find the gate of salvation.

5025
ਸਚੁ ਕਾਗਦੁ ਕਲਮ ਮਸਵਾਣੀ ਸਚੁ ਲਿਖਿ ਸਚਿ ਸਮਾਵਣਿਆ

Sach Kaagadh Kalam Masavaanee Sach Likh Sach Samaavaniaa ||7||

सचु
कागदु कलम मसवाणी सचु लिखि सचि समावणिआ ॥७॥

ਉਹ ਕਲਮ ਸੱਚੀ ਹੈ। ਦਵਾਤ ਸਿਹਾਈ ਸੱਚੇ ਹਨ। ਸੱਚਾ ਨਾਂਮ ਲਿਖ ਕੇ ਪ੍ਰਭੂ ਦੇ ਗੁਣਾਂ ਵਿੱਚ ਲੀਨ ਹੋ ਜਾਂਦੇ ਹਨ।
||7||

True is their paper, pen and ink; writing Truth, they are absorbed in the True One. ||7||

5026
ਮੇਰਾ ਪ੍ਰਭੁ ਅੰਤਰਿ ਬੈਠਾ ਵੇਖੈ

Maeraa Prabh Anthar Baithaa Vaekhai ||

मेरा
प्रभु अंतरि बैठा वेखै

ਮੇਰਾ ਰੱਬ ਮਨ ਵਿੱਚ ਰਹਿ ਕੇ, ਨਜ਼ਰ ਰੱਖ ਰਿਹਾ ਹੈ।

My God sits deep within the self; He watches over us.

5027
ਗੁਰ ਪਰਸਾਦੀ ਮਿਲੈ ਸੋਈ ਜਨੁ ਲੇਖੈ

Gur Parasaadhee Milai Soee Jan Laekhai ||

गुर
परसादी मिलै सोई जनु लेखै

ਜਿਸ ਨੂੰ ਗੁਰੂ ਦੀ ਕਿਰਲਪਾ ਨਾਲ ਰੱਬ ਮਿਲਦਾ ਹੈ। ਉਹ ਮਨੁੱਖ ਨੂੰ ਆਪਣੇ ਨਾਲ ਜੋੜ ਲੈਂਦਾ ਹੈ। ਲੇਖਾ ਮੁੱਕ ਜਾਦਾ ਹੈ।

Those who meet the Lord, by Guru's Grace, are acceptable.

5028
ਨਾਨਕ ਨਾਮੁ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ੨੨੨੩

Naanak Naam Milai Vaddiaaee Poorae Gur Thae Paavaniaa ||8||22||23||

नानक
नामु मिलै वडिआई पूरे गुर ते पावणिआ ॥८॥२२॥२३॥

ਪੂਰੇ ਗੁਰੂ ਨਾਨਕ ਦੁਆਰਾ ਨਾਮੁ ਜੱਪਣ ਪੜ੍ਹਨ ਨਾਲ ਗੁਣਾਂ ਦੀ ਪ੍ਰਸੰਸਾ ਪ੍ਰਾਪਤ ਹੋ ਜਾਂਦੀ ਹੈ।
||8||22||23||

O Nanak, glorious greatness is received through the Naam, which is obtained through the Perfect Guru. ||8||22||23||

5029
ਮਾਝ ਮਹਲਾ

Maajh Mehalaa 3 ||

माझ
महला

ਮਾਝ
, ਤੀਜੀ ਪਾਤਸ਼ਾਹੀ 3 ||

Maajh, Third Mehl:
3 ||

5030
ਆਤਮ ਰਾਮ ਪਰਗਾਸੁ ਗੁਰ ਤੇ ਹੋਵੈ

Aatham Raam Paragaas Gur Thae Hovai ||

आतम
राम परगासु गुर ते होवै

ਮਨ ਵਿੱਚ ਰੱਬ ਦੇ ਨਾਂਮ ਦਾ ਗਿਆਨ ਗੁਰੂ ਤੋਂ ਹੁੰਦਾ ਹੈ।

The Divine Light of the Supreme Soul shines forth from the Guru.

5031
ਹਉਮੈ ਮੈਲੁ ਲਾਗੀ ਗੁਰ ਸਬਦੀ ਖੋਵੈ

Houmai Mail Laagee Gur Sabadhee Khovai ||

हउमै
मैलु लागी गुर सबदी खोवै

ਹੰਕਾਂਰ ਦੀ ਮੈਲ ਗੁਰੂ ਦਾ ਨਾਂਮ ਜੱਪਣ ਚੇਤੇ ਕਰਨ ਨਾਲ ਮੁੱਕ ਜਾਂਦੀ ਹੈ।

The filth stuc
k to the ego is removed through the Word of the Guru's Shabad.

5032
ਮਨੁ ਨਿਰਮਲੁ ਅਨਦਿਨੁ ਭਗਤੀ ਰਾਤਾ ਭਗਤਿ ਕਰੇ ਹਰਿ ਪਾਵਣਿਆ

Man Niramal Anadhin Bhagathee Raathaa Bhagath Karae Har Paavaniaa ||1||

मनु
निरमलु अनदिनु भगती राता भगति करे हरि पावणिआ ॥१॥

ਜਿਸ ਮਨੁੱਖ ਦਾ ਹਿਰਦਾ ਪਵਿੱਤਰ ਹੋ ਹਾਂਦਾ ਹੈ। ਉਹ ਦਿਨ ਰਾਤ ਅੱਠੇ ਪਹਿਰ ਰੱਬ ਵੱਲ ਧਿਆਨ ਜੋੜਦਾ ਹੈ। ਰੱਬ ਨੂੰ ਪਿਆਰ ਕਰਕੇ,ਪ੍ਰਭੂ ਮਿਲਦਾ ਹੈ।
||1||

One who is imbued with devotional worship to the Lord night and day becomes pure. Worshipping the Lord, He is obtained. ||1||

5033
ਹਉ ਵਾਰੀ ਜੀਉ ਵਾਰੀ ਆਪਿ ਭਗਤਿ ਕਰਨਿ ਅਵਰਾ ਭਗਤਿ ਕਰਾਵਣਿਆ

Ho Vaaree Jeeo Vaaree Aap Bhagath Karan Avaraa Bhagath Karaavaniaa ||

हउ
वारी जीउ वारी आपि भगति करनि अवरा भगति करावणिआ

ਮੈਂ
ਕੁਰਬਾਨ ਹਾਂ, ਮੇਰੀ ਜਿੰਦਗੀ ਕੁਰਬਾਨ ਹੈ। ਉਨ੍ਹਾਂ ਊਤੋਂ ਜੋ ਰੱਬ ਦੀ ਸਿਫ਼ਤ ਸੱਚੀ ਬਾਣੀ ਨਾਲ ਪਿਆਰ ਭਗਤੀ ਕਰਦੇ ਹਨ। ਦੂਜਿਆਂ ਨੂੰ ਰੱਬ ਦੀ ਸਿਫ਼ਤ ਸੱਚੀ ਬਾਣੀ ਨਾਲ ਪਿਆਰ ਭਗਤੀ ਨਾਲ ਜੋੜਦੇ ਹਨ। ਮਿਟਾਉਂਦਾ ਹਾਂ।

I am a sacrifice, my soul is a sacrifice, to those who themselves worship the Lord, and inspire others to worship Him as well.

5034
ਤਿਨਾ ਭਗਤ ਜਨਾ ਕਉ ਸਦ ਨਮਸਕਾਰੁ ਕੀਜੈ ਜੋ ਅਨਦਿਨੁ ਹਰਿ ਗੁਣ ਗਾਵਣਿਆ ਰਹਾਉ

Thinaa Bhagath Janaa Ko Sadh Namasakaar Keejai Jo Anadhin Har Gun Gaavaniaa ||1|| Rehaao ||

तिना
भगत जना कउ सद नमसकारु कीजै जो अनदिनु हरि गुण गावणिआ ॥१॥ रहाउ

ਉਨਾਂ ਰੱਬ ਦੇ ਪਿਆਰਿਆ ਤੋਂ ਮੈਂ ਹਰ ਸਮੇਂ ਕੁਰਬਾਨ ਹਾਂ। ਸਿਰ ਝੁਕਾਉਂਦਾ ਹਾਂ। ਜੋ ਰੱਬ ਦੀ ਸਿਫ਼ਤ ਸੱਚੀ ਬਾਣੀ ਨਾਲ ਪਿਆਰ ਭਗਤੀ ਕਰਦੇ ਹਨ। ||1|| ਰਹਾਉ ||

I humbly bow to those devotees who chant the Glorious Praises of the Lord, night and day. ||1||Pause||

5035
ਆਪੇ ਕਰਤਾ ਕਾਰਣੁ ਕਰਾਏ

Aapae Karathaa Kaaran Karaaeae ||

आपे
करता कारणु कराए

ਆਪ ਹੀ ਰੱਬ ਜੀਵਾਂ ਤੋਂ ਭਗਤੀ ਕਰਾਉਂਦਾ ਹੈ।

The Creator Lord Himself is the Doer of deeds.

5036
ਜਿਤੁ ਭਾਵੈ ਤਿਤੁ ਕਾਰੈ ਲਾਏ

Jith Bhaavai Thith Kaarai Laaeae ||

जितु
भावै तितु कारै लाए

ਜਿਵੇਂ ਉਸ ਨੂੰ ਚੰਗਾ ਲੱਗਦਾ ਹੈ। ਉਹੀ ਕੰਮ ਲਗਾ ਦਿੰਦਾ ਹੈ।

As He pleases, He applies us to our tasks.

5037
ਪੂਰੈ ਭਾਗਿ ਗੁਰ ਸੇਵਾ ਹੋਵੈ ਗੁਰ ਸੇਵਾ ਤੇ ਸੁਖੁ ਪਾਵਣਿਆ

Poorai Bhaag Gur Saevaa Hovai Gur Saevaa Thae Sukh Paavaniaa ||2||

पूरै
भागि गुर सेवा होवै गुर सेवा ते सुखु पावणिआ ॥२॥

ਚੰਗੇ ਭਾਗਾਂ ਨਾਲ ਗੁਰੂ ਦੀ ਭਗਤੀ ਸੇਵਾ ਹੁੰਦੀ ਹੈ। ਗੁਰੂ ਦੇ ਪਿਆਰ ਭਗਤੀ
||2||

Through perfect destiny, we serve the Guru; serving the Guru, peace is found. ||2||

5038
ਮਰਿ ਮਰਿ ਜੀਵੈ ਤਾ ਕਿਛੁ ਪਾਏ

Mar Mar Jeevai Thaa Kishh Paaeae ||

मरि
मरि जीवै ता किछु पाए

ਜੋ ਬੰਦਾ ਦੁਨੀਆਂ ਦੇ ਵਿਕਾਂਰਾਂ ਤੇ ਮਨ ਹੰਕਾਂਰ, ਮੋਹ, ਕਾਂਮ, ਕਰੋਧ ਸਭ ਨੂੰ ਛੱਡ ਕੇ, ਤਾਂ ਰੱਬੀ ਗੁਣ ਹਾਂਸਲ ਹੁੰਦੇ ਹਨ।

Those who die, and remain dead while yet alive, obtain it.

5039
ਗੁਰ ਪਰਸਾਦੀ ਹਰਿ ਮੰਨਿ ਵਸਾਏ

Gur Parasaadhee Har Mann Vasaaeae ||

गुर
परसादी हरि मंनि वसाए

ਗੁਰੂ ਦੀ ਕਿਰਪਾ ਨਾਲ ਰੱਬ ਹਿਰਦੇ ਵਿੱਚ ਹਾਜ਼ਰ ਹੁੰਦਾ ਹੈ।

By Guru's Grace, they enshrine the Lord within their minds.

5040
ਸਦਾ ਮੁਕਤੁ ਹਰਿ ਮੰਨਿ ਵਸਾਏ ਸਹਜੇ ਸਹਜਿ ਸਮਾਵਣਿਆ

Sadhaa Mukath Har Mann Vasaaeae Sehajae Sehaj Samaavaniaa ||3||

सदा
मुकतु हरि मंनि वसाए सहजे सहजि समावणिआ ॥३॥

ਰੱਬ ਨੂੰ ਹਰ ਸਮੇਂ ਚੇਤੇ ਰੱਖਣ ਨਾਲ ਬੰਦੇ ਦਾ ਲੇਖਾ ਨਿਬੜ ਜਾਂਦਾ ਹੈ। ਰੱਬ
ਨੂੰ ਹਰ ਸਮੇਂ ਚੇਤੇ ਕਰਨ ਨਾਲ ਉਹ ਆਪ ਹੀ ਮਨ ਵਿੱਚ ਅਡੋਲ ਟਿੱਕ ਜਾਂਦਾ ਹੈ। ||3||

Enshrining the Lord within their minds, they are liberated forever. With intuitive ease, they merge into the Lord. ||3||

5041
ਬਹੁ ਕਰਮ ਕਮਾਵੈ ਮੁਕਤਿ ਪਾਏ

Bahu Karam Kamaavai Mukath N Paaeae ||

बहु
करम कमावै मुकति पाए

ਹੋਰ ਦੁਨੀਆਂ ਦੇ ਬਹੁਤ ਕੰਮ ਕਰੀ ਜਾਵੇ, ਮੁੱਕਤੀ ਨਹੀ ਮਿਲਦੀ।

They perform all sorts of rituals, but they do not obtain liberation through them.

5042
ਦੇਸੰਤਰੁ ਭਵੈ ਦੂਜੈ ਭਾਇ ਖੁਆਏ

Dhaesanthar Bhavai Dhoojai Bhaae Khuaaeae ||

देसंतरु
भवै दूजै भाइ खुआए

ਜੇ ਮਾਇਆ ਲਈ ਦੂਜੇ ਦੇਸ਼ਾਂ ਵਿੱਚ ਭੱਟਕਦੇ ਫਿਰਦੇ ਹਨ।

They wander around the countryside, and in love with duality, they are ruined.

5043
ਬਿਰਥਾ ਜਨਮੁ ਗਵਾਇਆ ਕਪਟੀ ਬਿਨੁ ਸਬਦੈ ਦੁਖੁ ਪਾਵਣਿਆ

Birathhaa Janam Gavaaeiaa Kapattee Bin Sabadhai Dhukh Paavaniaa ||4||

बिरथा
जनमु गवाइआ कपटी बिनु सबदै दुखु पावणिआ ॥४॥

ਮਾਇਆ ਲਈ ਛੱਲ ਵਿੱਚਅਬੇਕਾਰ ਜਨਮ ਹੰਡਾ ਰਿਹਾ ਹੈ। ਬਗੈਰ ਗੁਰੂ ਦੇ ਨਾਂਮ ਤੋਂ ਦਰਦ ਦੁੱਖ ਝੱਲਦਾ ਹੈ।
||4||

The deceitful lose their lives in vain; without the Word of the Shabad, they obtain only misery. ||4||

5044
ਧਾਵਤੁ ਰਾਖੈ ਠਾਕਿ ਰਹਾਏ

Dhhaavath Raakhai Thaak Rehaaeae ||

धावतु
राखै ठाकि रहाए

ਜੋ ਜੀਵ ਮਨ ਨੂੰ ਵਿਕਾਰਾਂ ਤੋਂ ਰੋਕ ਕੇ ਰੱਖਦਾ ਹੈ।

Those who restrain their wandering mind, keeping it steady and stable,

5045
ਗੁਰ ਪਰਸਾਦੀ ਪਰਮ ਪਦੁ ਪਾਏ

Gur Parasaadhee Param Padh Paaeae ||

गुर
परसादी परम पदु पाए

ਗੁਰੂ ਦੀ ਕਿਰਪਾ ਨਾਲ ਊਚਾ ਸਥਾਂਨ ਸਾਰੇ ਗੁਣ ਪਾ ਲੈਂਦਾ ਹੈ।

Obtain the supreme status, by Guru's Grace.

5046
ਸਤਿਗੁਰੁ ਆਪੇ ਮੇਲਿ ਮਿਲਾਏ ਮਿਲਿ ਪ੍ਰੀਤਮ ਸੁਖੁ ਪਾਵਣਿਆ

Sathigur Aapae Mael Milaaeae Mil Preetham Sukh Paavaniaa ||5||

सतिगुरु
आपे मेलि मिलाए मिलि प्रीतम सुखु पावणिआ ॥५॥

ਸੱਚਾ ਗੁਰੂ ਆਪ ਰੱਬ ਨਾਲ, ਸੱਚੇ ਪਿਆਰੇ ਨਾਲ ਮਿਲਾ ਕੇ ਸਾਰੇ ਅੰਨਦ ਦਿੰਦਾ ਹੈ।
||5||

The True Guru Himself unites us in Union with the Lord. Meeting the Beloved, peace is obtained. ||5||

5047
ਇਕਿ ਕੂੜਿ ਲਾਗੇ ਕੂੜੇ ਫਲ ਪਾਏ

Eik Koorr Laagae Koorrae Fal Paaeae ||

इकि
कूड़ि लागे कूड़े फल पाए

ਕੋਈ ਵਿਕਾਰਾਂ ਨੂੰ ਹਾਂਸਲ ਕਰਕੇ ਵਿਕਾਰਾਂ ਦਾ ਲਾਭ ਲੈਂਦੇ ਹਨ।

Some are stuck in falsehood, and false are the rewards they receive.

Comments

Popular Posts