ਸ੍ਰੀ

ਗੁਰੂ ਗ੍ਰੰਥਿ ਸਾਹਿਬ ਅੰਗ ੧੦੬ Page 106 of 1430


4258

ਸਰਬ ਜੀਆ ਕਉ ਦੇਵਣਹਾਰਾ


Sarab Jeeaa Ko Dhaevanehaaraa ||


सरब

जीआ कउ देवणहारा

ਸੁਆਮੀ
ਸਾਰਿਆਂ ਜੀਵਾਂ ਨੂੰ ਲੋੜਾਂ ਪੂਰੀਆਂ ਕਰਨ ਵਾਲਾ ਦੇਣਵਾਲਾ ਪਾਲਣਵਾਲਾ ਹੈ
He is the Giver of all souls.


4259

ਗੁਰ ਪਰਸਾਦੀ ਨਦਰਿ ਨਿਹਾਰਾ


Gur Parasaadhee Nadhar Nihaaraa ||


गुर

परसादी नदरि निहारा

ਗੁਰਾਂ
ਦੀ ਦਇਆ ਦੁਆਰਾ ਮੈਂ ਉਸ ਨੂੰ ਆਪਣੀਆਂ ਅੱਖਾਂ ਨਾਲ ਵੇਖ ਲਿਆ ਹੈ
By Guru's Grace, He blesses us with His Glance of Grace.


4260

ਜਲ ਥਲ ਮਹੀਅਲ ਸਭਿ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀਉ


Jal Thhal Meheeal Sabh Thripathaanae Saadhhoo Charan Pakhaalee Jeeo ||3||


जल

थल महीअल सभि त्रिपताणे साधू चरन पखाली जीउ ॥३॥

ਸਮੁੰਦਰ
, ਧਰਤੀ ਤੇ ਅਸਮਾਨ ਦੇ ਸਮੂਹ ਜੀਵ ਧਰਾਪ-ਰੱਜ ਗਏ ਹਨ ਮੈਂ ਸੰਤ-ਗੁਰਾਂ ਦੇ ਪੈਰ ਧੋਦਾਂ ਹਾਂ||3||
The beings in the water, on the land and in the sky are all satisfied; I wash the Feet of the Holy. ||3||


4261

ਮਨ ਕੀ ਇਛ ਪੁਜਾਵਣਹਾਰਾ


Man Kee Eishh Pujaavanehaaraa ||


मन

की इछ पुजावणहारा

ਪ੍ਰਭੂ
ਚਿੱਤ ਦੀ ਖਾਹਿਸ਼ ਪੂਰੀ ਕਰਨ ਵਾਲਾ ਹੈ
He is the Fulfiller of the desires of the mind.


4262

ਸਦਾ ਸਦਾ ਜਾਈ ਬਲਿਹਾਰਾ


Sadhaa Sadhaa Jaaee Balihaaraa ||


सदा

सदा जाई बलिहारा

ਹਮੇਸ਼ਾਂ
ਤੇ ਸਦੀਵ ਹੀ ਮੈਂ ਉਸ ਰੱਬ ਤੋਂ ਕੁਰਬਾਨ ਜਾਂਦਾ ਹਾਂ
Forever and ever, I am a sacrifice to Him.


4263

ਨਾਨਕ ਦਾਨੁ ਕੀਆ ਦੁਖ ਭੰਜਨਿ ਰਤੇ ਰੰਗਿ ਰਸਾਲੀ ਜੀਉ ੩੨੩੯


Naanak Dhaan Keeaa Dhukh Bhanjan Rathae Rang Rasaalee Jeeo ||4||32||39||


नानक

दानु कीआ दुख भंजनि रते रंगि रसाली जीउ ॥४॥३२॥३९॥

ਗੁਰੂ ਨਾਨਕ ਜੀ ਦਰਦ ਦੇ ਨਾਸ ਕਰਨ ਵਾਲੇ ਨੇ ਮੈਨੂੰ ਇਹ ਦਾਤ ਦਿਤੀ ਹੈ ਕਿ ਮੈਂ ਉਸ ਦੀ ਪ੍ਰੀਤ ਨਾਲ ਰੰਗਿਆ ਗਿਆ ਹਾਂ ਜੋ ਪ੍ਰਸੰਨਤਾ ਦਾ ਘਰ ਹੈ
||4||32||39||
O Nanak, the Destroyer of pain has given this Gift; I am imbued with the Love of the Delightful Lord. ||4||32||39||


4264

ਮਾਝ ਮਹਲਾ


Maajh Mehalaa 5 ||


माझ

महला

ਮਾਝ
, ਪੰਜਵੀਂ ਪਾਤਸ਼ਾਹੀ5 ||


Maajh, Fifth Mehl:

5 ||


4265

ਮਨੁ ਤਨੁ ਤੇਰਾ ਧਨੁ ਭੀ ਤੇਰਾ


Man Than Thaeraa Dhhan Bhee Thaeraa ||


मनु

तनु तेरा धनु भी तेरा

ਮੇਰੀ
ਆਤਮਾ ਤੇ ਦੇਹਿ-ਸਰੀਰ ਤੇਰੇ ਹਨ, ਮੇਰੀ ਦੌਲਤ ਤੇਰੀ ਹੈ
Mind and body are Yours; all wealth is Yours.


4266

ਤੂੰ ਠਾਕੁਰੁ ਸੁਆਮੀ ਪ੍ਰਭੁ ਮੇਰਾ


Thoon Thaakur Suaamee Prabh Maeraa ||


तूं

ठाकुरु सुआमी प्रभु मेरा

ਤੂੰ
ਮੇਰਾ ਸਾਹਿਬ ਮਾਲਕ, ਰਾਖਾ, ਸਿਰ ਦਾ ਸਾਈਂ ਹੈ
You are my God, my Lord and Master.


4267

ਜੀਉ ਪਿੰਡੁ ਸਭੁ ਰਾਸਿ ਤੁਮਾਰੀ ਤੇਰਾ ਜੋਰੁ ਗੋਪਾਲਾ ਜੀਉ


Jeeo Pindd Sabh Raas Thumaaree Thaeraa Jor Gopaalaa Jeeo ||1||


जीउ

पिंडु सभु रासि तुमारी तेरा जोरु गोपाला जीउ ॥१॥

ਹੇ ਸ੍ਰਿਸ਼ਟੀ ਦੇ ਪਾਲਕ, ਮੇਰੀ ਜਿੰਦੜੀ ਤੇ ਦੇਹਿ-ਸਰੀਰ,
ਸਮੂਹ-ਸਾਰੀ ਤੇਰੀ ਹੀ ਪੂੰਜੀ ਹੈ। ਮੇਰੀ ਤਾਕਤ-ਸਤਿਆ ਤੇਰੇ ਤੋਂ ਹੀ ਹਨ। ||1||


Body and soul and all riches are Yours. Yours is the Power, O Lord of the World. ||1||

4268

ਸਦਾ ਸਦਾ ਤੂੰਹੈ ਸੁਖਦਾਈ


Sadhaa Sadhaa Thoonhai Sukhadhaaee ||


सदा

सदा तूंहै सुखदाई

ਜਨਮ ਤੋਂ ਮਰਨ
ਤੱਕ ਹਮੇਸ਼ਾਂ ਲਈ ਤੂੰ ਆਰਾਮ ਦੇਣ ਵਾਲਾ ਹੈ
Forever and ever, You are the Giver of Peace.


4269

ਨਿਵਿ ਨਿਵਿ ਲਾਗਾ ਤੇਰੀ ਪਾਈ


Niv Niv Laagaa Thaeree Paaee ||


निवि

निवि लागा तेरी पाई

ਪ੍ਰਭੂ ਤੈਨੂੰ, ਮੈਂ
ਨਿਮਸਕਾਰ ਕਰਦਾ ਹਾਂ। ਤੇਰੇ ਪੈਰੀ ਪੈਦਾ ਹਾਂ। ਤੇਰਾ ਸ਼ੂਕਰ ਕਰਦਾ ਹੈ। ਤੂੰ ਮੇਰਾ ਰਾਕਾ ਹੈ। ਮੈਂ ਤੇਰੇ ਪੈਰਾਂ ਦੀ ਧੂਲ ਹਾਂ।
I bow down and fall at Your Feet.


4270

ਕਾਰ ਕਮਾਵਾ ਜੇ ਤੁਧੁ ਭਾਵਾ ਜਾ ਤੂੰ ਦੇਹਿ ਦਇਆਲਾ ਜੀਉ


Kaar Kamaavaa Jae Thudhh Bhaavaa Jaa Thoon Dhaehi Dhaeiaalaa Jeeo ||2||


कार

कमावा जे तुधु भावा जा तूं देहि दइआला जीउ ॥२॥

ਹੇ
ਮਿਹਰਬਾਨ ਅਕਲਾ ਪੁਰਖ, ਜੋ ਤੈਨੂੰ ਚੰਗਾ ਲਗੇਜੋ ਤੂੰ ਦੇਵੇਂ ਮੈਂ ਉਹੀ ਕੰਮ ਕਰਕੇ ਘਾਲ ਘਾਲਾਂਗਾ||2||
I act as it pleases You, as You cause me to act, Kind and Compassionate Dear Lord. ||2||


4271

ਪ੍ਰਭ ਤੁਮ ਤੇ ਲਹਣਾ ਤੂੰ ਮੇਰਾ ਗਹਣਾ


Prabh Thum Thae Lehanaa Thoon Maeraa Gehanaa ||


प्रभ

तुम ते लहणा तूं मेरा गहणा

ਹੇ
ਸੁਆਮੀ! ਮੈਂ ਕੇਵਲ ਤੇਰੇ ਕੋਲੋ ਹੀ ਲੈਂਦਾ ਹਾਂ ਅਤੇ ਤੂੰ ਹੀ ਮੇਰਾ ਜੇਵਰ ਹੈਂ। ਮੇਰੇ ਲਈ ਸਬ ਤੋਂ ਕੀਮਤੀ ਹੈ।
O God, from You I receive; You are my decoration.


4272

ਜੋ ਤੂੰ ਦੇਹਿ ਸੋਈ ਸੁਖੁ ਸਹਣਾ


Jo Thoon Dhaehi Soee Sukh Sehanaa ||


जो

तूं देहि सोई सुखु सहणा

ਜੋ
ਕੁੱਝ ਤੂੰ ਮੈਨੂੰ ਦਿੰਦਾ ਹੈ, ਮੈਂ ਉਸ ਨੂੰ ਅੰਨਦ ਆਰਾਮ ਸਮਝ ਕੇ ਸਹਾਰਦਾ ਹਾਂ
Whatever You give me, brings me happiness.


4273

ਜਿਥੈ ਰਖਹਿ ਬੈਕੁੰਠੁ ਤਿਥਾਈ ਤੂੰ ਸਭਨਾ ਕੇ ਪ੍ਰਤਿਪਾਲਾ ਜੀਉ


Jithhai Rakhehi Baikunth Thithhaaee Thoon Sabhanaa Kae Prathipaalaa Jeeo ||3||


जिथै

रखहि बैकुंठु तिथाई तूं सभना के प्रतिपाला जीउ ॥३॥

ਜਿਥੇ ਕਿਤੇ ਭੀ ਤੂੰ ਮੈਨੂੰ ਰੱਖਦਾ ਹੈ
, ਉਥੇ ਹੀ ਮੇਰਾ ਸਵਰਗ ਹੈ ਤੂੰ ਸਾਰਿਆਂ ਦੀ ਪ੍ਰਵਰਸ਼ ਕਰਨ ਵਾਲਾ ਹੈ||3||
Wherever You keep me, is heaven. You are the Cherisher of all. ||3||


4274

ਸਿਮਰਿ ਸਿਮਰਿ ਨਾਨਕ ਸੁਖੁ ਪਾਇਆ


Simar Simar Naanak Sukh Paaeiaa ||


सिमरि

सिमरि नानक सुखु पाइआ



ਗੁਰੂ ਨਾਨਕ ਜੀ ਸਾਹਿਬ ਦਾ ਚਿੰਤਨ, ਜੱਪ, ਅਰਾਧਨ ਕਰਨ ਦੁਆਰਾ ਆਰਾਮ ਪ੍ਰਾਪਤ ਕੀਤਾ ਹੈ
Meditating, meditating in remembrance, Nanak has found peace.


4275

ਆਠ ਪਹਰ ਤੇਰੇ ਗੁਣ ਗਾਇਆ


Aath Pehar Thaerae Gun Gaaeiaa ||


आठ

पहर तेरे गुण गाइआ

ਦਿਨ
ਦੇ ਅਠੇ ਪਹਿਰ ਹੀ ਉਹ ਤੇਰੀ ਸਿਫ਼ਤ-ਸ਼ਲਾਘਾ ਗੀਤ ਗਾ ਕੇ, ਸੋਹਲੇ ਗਾਇਨ ਕਰਦਾ ਹੈ
Twenty-four hours a day, I sing Your Glorious Praises.


4276

ਸਗਲ ਮਨੋਰਥ ਪੂਰਨ ਹੋਏ ਕਦੇ ਹੋਇ ਦੁਖਾਲਾ ਜੀਉ ੩੩੪੦


Sagal Manorathh Pooran Hoeae Kadhae N Hoe Dhukhaalaa Jeeo ||4||33||40||


सगल

मनोरथ पूरन होए कदे होइ दुखाला जीउ ॥४॥३३॥४०॥

ਉਸ
ਦੇ ਦਿਲ ਦੀਆਂ ਖਾਹਿਸ਼ਾਂ ਸਾਰੀਆਂ ਪੂਰੀਆਂ ਹੋ ਗਈਆਂ ਹਨ। ਉਹ ਮੁੜ ਕੇ ਕਦੇ ਚਿੱਤ-ਮਨ ਵਿੱਚ ਦੁਖੀ ਨਹੀਂ ਹੋਵੇਗਾ
All my hopes and desires are fulfilled; I shall never again suffer sorrow. ||4||33||40||


4277

ਮਾਝ ਮਹਲਾ


Maajh Mehalaa 5 ||


माझ

महला

ਮਾਝ
, ਪੰਜਵੀਂ ਪਾਤਸ਼ਾਹੀ5 ||
Maajh, Fifth Mehl:
5 ||


4278

ਪਾਰਬ੍ਰਹਮਿ ਪ੍ਰਭਿ ਮੇਘੁ ਪਠਾਇਆ


Paarabreham Prabh Maegh Pathaaeiaa ||


पारब्रहमि

प्रभि मेघु पठाइआ

ਉਚੇ
ਸੁਆਮੀ ਮਾਲਕ ਨੇ ਮੀਂਹ ਪਾਉਣ ਬੱਦਲ ਭੇਜਿਆ ਹੈ
The Supreme Lord God has unleashed the rain clouds.


4279

ਜਲਿ ਥਲਿ ਮਹੀਅਲਿ ਦਹ ਦਿਸਿ ਵਰਸਾਇਆ


Jal Thhal Meheeal Dheh Dhis Varasaaeiaa ||


जलि

थलि महीअलि दह दिसि वरसाइआ

ਦਸਾਂ
ਹੀ ਪਾਸਿਆਂ ਵਿੱਚ ਅਤੇ ਸਮੁੰਦਰ ਤੇ ਧਰਤੀ ਉਤੇ ਸਾਰੇ ਪਾਸੇ ਉਸ ਰੱਬ ਨੇ ਮੀਂਹ ਵਰ੍ਹਾਇਆ ਹੈ
Over the sea and over the land-over all the earth's surface, in all directions, He has brought the rain.


4280

ਸਾਂਤਿ ਭਈ ਬੁਝੀ ਸਭ ਤ੍ਰਿਸਨਾ ਅਨਦੁ ਭਇਆ ਸਭ ਠਾਈ ਜੀਉ


Saanth Bhee Bujhee Sabh Thrisanaa Anadh Bhaeiaa Sabh Thaaee Jeeo ||1||


सांति

भई बुझी सभ त्रिसना अनदु भइआ सभ ठाई जीउ ॥१॥

ਠੰਢ ਚੈਨ ਵਰਤ ਗਈ ਹੈ ਸਾਰੀ ਤ੍ਰੇਹ-ਪਿਆਸ ਮਿਟ ਗਈ ਹੈ। ਸਾਰੀਆਂ ਥਾਵਾਂ ਜੀਵਾਂ ਉਤੇ ਖੁਸ਼ੀ ਹੋ ਗਈ ਹੈ
||1|| ||1||
Peace has come, and the thirst of all has been quenched; there is joy and ecstasy everywhere. ||1||


4281

ਸੁਖਦਾਤਾ ਦੁਖ ਭੰਜਨਹਾਰਾ


Sukhadhaathaa Dhukh Bhanjanehaaraa ||


सुखदाता

दुख भंजनहारा

ਗੁਰੂ
ਆਰਾਮ ਦੇਣਹਾਰ ਅਤੇ ਤਕਲੀਫ਼ ਦੂਰ ਕਰਨ ਵਾਲਾ ਹੈ
He is the Giver of Peace, the Destroyer of pain.


4282

ਆਪੇ ਬਖਸਿ ਕਰੇ ਜੀਅ ਸਾਰਾ


Aapae Bakhas Karae Jeea Saaraa ||


आपे

बखसि करे जीअ सारा

ਉਹ
ਰੱਬ ਹੀ ਸਾਰਿਆਂ ਜੀਵਾਂ ਨੂੰ ਦਾਤਾਂ ਦਿੰਦਾ ਹੈ
He gives and forgives all beings.


4283

ਅਪਨੇ ਕੀਤੇ ਨੋ ਆਪਿ ਪ੍ਰਤਿਪਾਲੇ ਪਇ ਪੈਰੀ ਤਿਸਹਿ ਮਨਾਈ ਜੀਉ


Apanae Keethae No Aap Prathipaalae Pae Pairee Thisehi Manaaee Jeeo ||2||


अपने

कीते नो आपि प्रतिपाले पइ पैरी तिसहि मनाई जीउ ॥२॥

ਆਪਣੀ ਰਚਨਾ ਨੂੰ ਉਹ ਆਪੇ ਹੀ ਪਾਲਦਾ ਪੋਸਦਾ ਹੈ ਮੈਂ ਉਸ ਦੇ ਸ਼ਰਨ ਵਿੱਚ ਚਰਨਾਂ ਨਾਲ ਜੁੜ ਕੇ, ਉਸ ਪ੍ਰਭੂ ਨੂੰ ਪ੍ਰਸੰਨ ਕਰਦਾ ਹਾਂ
||2||



He Himself nurtures and cherishes His Creation. I fall at His Feet and surrender to Him. ||2||

4284

ਜਾ ਕੀ ਸਰਣਿ ਪਇਆ ਗਤਿ ਪਾਈਐ


Jaa Kee Saran Paeiaa Gath Paaeeai ||
जा

की सरणि पइआ गति पाईऐ

ਜਿਸ
ਪ੍ਰਭੂ ਦੀ ਸ਼ਰਣਾ ਹੁਕਮ ਵਿੱਚ ਚਲਣ ਦੁਆਰਾ ਮੁਕਤੀ ਪ੍ਰਾਪਤ ਹੁੰਦੀ ਹੈ। ਮਨ ਆਪਣੇ ਆਪ ਦਾ ਹੰਕਾਂਰ ਛੱਡ ਦਿੰਦਾ ਹੈ। ਗੁਰੂ ਦੀ ਅਧੀਨਗੀ ਮੰਨ ਲੈਂਦਾ ਹੈ।


Seeking His Sanctuary, salvation is obtained.

4285

ਸਾਸਿ ਸਾਸਿ ਹਰਿ ਨਾਮੁ ਧਿਆਈਐ


Saas Saas Har Naam Dhhiaaeeai ||


सासि

सासि हरि नामु धिआईऐ

ਆਪਣੇ
ਹਰ ਸੁਆਸ ਨਾਲ ਗੁਰੂ ਦੇ ਨਾਮ ਦਾ ਸਿਮਰਨ ਕਰੀਏ।
With each and every breath, I meditate on the Lord's Name.


4286

ਤਿਸੁ ਬਿਨੁ ਹੋਰੁ ਦੂਜਾ ਠਾਕੁਰੁ ਸਭ ਤਿਸੈ ਕੀਆ ਜਾਈ ਜੀਉ


This Bin Hor N Dhoojaa Thaakur Sabh Thisai Keeaa Jaaee Jeeo ||3||


तिसु

बिनु होरु दूजा ठाकुरु सभ तिसै कीआ जाई जीउ ॥३॥

ਪ੍ਰਭੂ ਤੇਰੇ
ਦੇ ਬਗੈਰ ਹੋਰ ਕੋਈ ਦੂਸਰਾ ਮਾਲਕ ਨਹੀਂ ਸਾਰੀਆਂ ਥਾਵਾਂ ਕੇਵਲ ਤੇਰੀਆਂ ਦੀਆਂ ਹੀ ਹਨ
Without Him, there is no other Lord and Master. All places belong to Him. ||3||


4287

ਤੇਰਾ ਮਾਣੁ ਤਾਣੁ ਪ੍ਰਭ ਤੇਰਾ


Thaeraa Maan Thaan Prabh Thaeraa ||


तेरा

माणु ताणु प्रभ तेरा

ਹੇ
ਮੇਰੇ ਸਾਈਂ, ਮੇਰੀ ਤਾਕਤ ਤੇਰੀ ਹੀ ਹੈ, ਮੇਰੀ ਇਜ਼ਤ ਤੇ ਤੇਰੀ ਹੀ ਹੈ। ਮੈਨੂੰ ਤੇਰਾ ਮਾਂਣ ਤੇ ਸਹਾਰਾ ਹੈ।
Yours is the Honor, God, and Yours is the Power.


4288

ਤੂੰ ਸਚਾ ਸਾਹਿਬੁ ਗੁਣੀ ਗਹੇਰਾ


Thoon Sachaa Saahib Gunee Gehaeraa ||


तूं

सचा साहिबु गुणी गहेरा

ਤੂੰ
ਹੀ ਹੈ ਮੇਰਾ ਸੱਚਾ ਸੁਆਮੀ, ਵਡਿਆਈਆਂ ਗੁਣਾਂ ਦਾ ਸਮੁੰਦਰ ਹੈ।।
You are the True Lord and Master, the Ocean of Excellence.


4289

ਨਾਨਕੁ ਦਾਸੁ ਕਹੈ ਬੇਨੰਤੀ ਆਠ ਪਹਰ ਤੁਧੁ ਧਿਆਈ ਜੀਉ ੩੪੪੧


Naanak Dhaas Kehai Baenanthee Aath Pehar Thudhh Dhhiaaee Jeeo ||4||34||41||


नानकु

दासु कहै बेनंती आठ पहर तुधु धिआई जीउ ॥४॥३४॥४१॥

ਗੁਰੂ ਨਾਨਕ ਜੀ, ਇਹ ਜੀਵ ਇਕ ਪ੍ਰਾਰਥਨਾ ਕਰਦਾ ਹੈ ਦਿਨ ਦੇ ਅਠੇ ਪਹਿਰ ਹੀ ਮੈਂ ਤੇਰਾ ਅਰਾਧਨ ਕਰਦਾ ਹਾਂ
||4||34||41||


Servant Nanak utters this prayer: may I meditate on You twenty-four hours a day. ||4||34||41||

4290

ਮਾਝ ਮਹਲਾ


Maajh Mehalaa 5 ||


माझ

महला

ਮਾਝ
, ਪੰਜਵੀਂ ਪਾਤਸ਼ਾਹੀ5 ||
Maajh, Fifth Mehl:
5 ||


4291

ਸਭੇ ਸੁਖ ਭਏ ਪ੍ਰਭ ਤੁਠੇ


Sabhae Sukh Bheae Prabh Thuthae ||


सभे

सुख भए प्रभ तुठे

ਸਾਰੀਆਂ
ਖੁਸ਼ੀਆਂ ਹੋ ਆਉਂਦੀਆਂ ਹਨ ਜਦ ਸੁਆਮੀ ਪਰਮ ਪਰਸੰਨ ਹੁੰਦਾ ਹੈ
All happiness comes, when God is pleased.


4292

ਗੁਰ ਪੂਰੇ ਕੇ ਚਰਣ ਮਨਿ ਵੁਠੇ


Gur Poorae Kae Charan Man Vuthae ||


गुर

पूरे के चरण मनि वुठे

ਪੂਰਨ
ਗੁਰੂ ਜਦੋਂ ਕਿਸੇ ਜੀਵ ਮਨੁੱਖ ਅੰਦਰ ਆ ਕੇ, ਚਿੱਤ ਹਿਰਦੇ ਅੰਦਰ ਵਸਦਾ ਹੈ
The Feet of the Perfect Guru dwell in my mind.


4293

ਸਹਜ ਸਮਾਧਿ ਲਗੀ ਲਿਵ ਅੰਤਰਿ ਸੋ ਰਸੁ ਸੋਈ ਜਾਣੈ ਜੀਉ


Sehaj Samaadhh Lagee Liv Anthar So Ras Soee Jaanai Jeeo ||1||


सहज

समाधि लगी लिव अंतरि सो रसु सोई जाणै जीउ ॥१॥

ਪ੍ਰਭੂ ਦੀ ਪ੍ਰੀਤ ਅੰਦਰ ਜਿਸ ਜੀਵ ਦੀ ਅਡੋਲ ਅਫੁਰ ਤਾੜੀ ਲੱਗ ਗਈ ਹੈ ਉਸ ਖੁਸ਼ੀ ਨੂੰ ਉਹ ਅਨੰਦ ਮਾਨਣ ਵਾਲਾ ਹੀ ਜਾਣਦਾ ਹੈ
||1||
I am intuitively absorbed in the state of Samaadhi deep within. God alone knows this sweet pleasure. ||1||


4294

ਅਗਮ ਅਗੋਚਰੁ ਸਾਹਿਬੁ ਮੇਰਾ


Agam Agochar Saahib Maeraa ||


अगम

अगोचरु साहिबु मेरा

ਮੇਰਾ
ਮਾਲਕ, ਪ੍ਰਭੂ ਕਿਸੇ ਜੀਵ ਮਨੁੱਖ ਦੇ ਹੱਥ ਨਹੀਂ ਲੱਗਦਾ ਅਪਹੁੰਚ ਹੈ। ਗਿਆਨ ਇੰਦਰੀਆਂ ਦੇ ਅਸਰ ਤੋਂ ਪਰੇ ਹੈ।


My Lord and Master is Inaccessible and Unfathomable.

4295

ਘਟ ਘਟ ਅੰਤਰਿ ਵਰਤੈ ਨੇਰਾ


Ghatt Ghatt Anthar Varathai Naeraa ||


घट

घट अंतरि वरतै नेरा

ਉਹ
ਹਰ ਦਿਲ ਅੰਦਰ ਵੱਸਦਾ ਹੈ। ਜੀਵਾਂ ਦੇ ਨੇੜੇ ਹੀ ਰਹਿੰਦਾ ਹੈ
Deep within each and every heart, He dwells near and close at hand.


4296

ਸਦਾ ਅਲਿਪਤੁ ਜੀਆ ਕਾ ਦਾਤਾ ਕੋ ਵਿਰਲਾ ਆਪੁ ਪਛਾਣੈ ਜੀਉ


Sadhaa Alipath Jeeaa Kaa Dhaathaa Ko Viralaa Aap Pashhaanai Jeeo ||2||


सदा

अलिपतु जीआ का दाता को विरला आपु पछाणै जीउ ॥२॥

ਉਹ ਰੱਬ ਦੁਨੀਆਂ ਤੋਂ ਹਮੇਸ਼ਾਂ ਨਿਰਲੇਪ ਹੈ। ਜੀਵਾਂ ਨੂੰ ਦੇਣ ਵਾਲਾ ਹੈ ਕੋਈ ਟਾਂਵਾਂ ਪੁਰਸ਼ ਭਗਤ ਹੀ ਆਪੇ ਰੱਬ ਨੂੰ ਸਮਝਦਾ ਹੈ
||2||
He is always detached; He is the Giver of souls. How rare is that person who understands his own self. ||2||


4297

ਪ੍ਰਭ ਮਿਲਣੈ ਕੀ ਏਹ ਨੀਸਾਣੀ


Prabh Milanai Kee Eaeh Neesaanee ||


प्रभ

मिलणै की एह नीसाणी

ਸੁਆਮੀ
ਦੇ ਮਿਲਾਪ ਦਾ ਇਹ ਲੱਛਣ, ਢੰਗ, ਤਰੀਕਾ ਹੈ
This is the sign of union with God:


4298

ਮਨਿ ਇਕੋ ਸਚਾ ਹੁਕਮੁ ਪਛਾਣੀ


Man Eiko Sachaa Hukam Pashhaanee ||


मनि

इको सचा हुकमु पछाणी

ਇਨਸਾਨ
ਆਪਣੇ ਚਿੱਤ ਅੰਦਰ ਕੇਵਲ ਸੱਚੇ ਸਾਈਂ ਦੇ ਫੁਰਮਾਨ ਨੂੰ ਹੀ ਜਾਂਣਦਾ ਹੈ
In the mind, the Command of the True Lord is recognized.


4299

ਸਹਜਿ ਸੰਤੋਖਿ ਸਦਾ ਤ੍ਰਿਪਤਾਸੇ ਅਨਦੁ ਖਸਮ ਕੈ ਭਾਣੈ ਜੀਉ


Sehaj Santhokh Sadhaa Thripathaasae Anadh Khasam Kai Bhaanai Jeeo ||3||


सहजि

संतोखि सदा त्रिपतासे अनदु खसम कै भाणै जीउ ॥३॥

ਮਾਲਕ ਦੀ ਰਜ਼ਾ ਅਨੁਸਾਰ ਤੁਰਨ ਦੁਆਰਾ ਜੀਵ ਨੂੰ ਸਦੀਵੀ ਆਰਾਮ ਮਿਲਦਾ ਹੈ। ਸਬਰ,
ਸੰਤੁਸ਼ਟਤਾ, ਚੱਜ ਅਤੇ ਖੁਸ਼ੀ ਪ੍ਰਾਪਤ ਹੁੰਦੀ ਹੈ||3||
Intuitive peace and poise, contentment, enduring satisfaction and bliss come through the Pleasure of the Master's Will. ||3||


4300

ਹਥੀ ਦਿਤੀ ਪ੍ਰਭਿ ਦੇਵਣਹਾਰੈ


Hathhee Dhithee Prabh Dhaevanehaarai ||


हथी

दिती प्रभि देवणहारै

ਸੁਆਮੀ
ਦਾਤਾਰ ਨੇ ਮੈਨੂੰ ਆਪਣੇ ਕੋਲੋ ਜੀਵ ਦੇ ਹੱਥ ਉਤੇ ਆਪਣੇ ਹੱਥ ਨਾਲ ਨਾਂਮ ਦੀ ਸੁੱਖਾਂ ਦੀ ਮਣੀ ਦਿਤਾ ਹੈ
God, the Great Giver, has given me His Hand.


4301

ਜਨਮ ਮਰਣ ਰੋਗ ਸਭਿ ਨਿਵਾਰੇ


Janam Maran Rog Sabh Nivaarae ||


जनम

मरण रोग सभि निवारे

ਉਸ
ਨੇ ਜੰਮਣ ਤੇ ਮਰਣ ਦੇ ਚੱਕਰ ਦੇ ਸਾਰੇ ਕਸ਼ਟ ਦੁੱਖ ਦੂਰ ਕਰ ਦਿਤੇ ਹਨ
He has erased all the sickness of birth and death.


4302

ਨਾਨਕ ਦਾਸ ਕੀਏ ਪ੍ਰਭਿ ਅਪੁਨੇ ਹਰਿ ਕੀਰਤਨਿ ਰੰਗ ਮਾਣੇ ਜੀਉ ੩੫੪੨


Naanak Dhaas Keeeae Prabh Apunae Har Keerathan Rang Maanae Jeeo ||4||35||42||


नानक

दास कीए प्रभि अपुने हरि कीरतनि रंग माणे जीउ ॥४॥३५॥४२॥



ਜਿਨ੍ਹਾਂ ਨੂੰ ਨਾਨਕ ਜੀ ਸੁਆਮੀ ਨੇ ਆਪਣੇ ਗੋਲੇ ਬਣਾ ਲਿਆ ਹੈ, ਉਹ ਗੁਰੂ ਦਾ ਸਿਫ਼ਤਾਂ ਕਰਕੇ, ਜੱਸ ਗਾਇਨ ਕਰਨ ਦਾ ਅਨੰਦ ਭੋਗਦੇ ਹਨ||4||35||42||


O Nanak, those whom God has made His slaves, rejoice in the pleasure of singing the Kirtan of the Lord's Praises. ||4||35||42||

Comments

Popular Posts