4614 ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੧੪ Page 114 of 1430

ਅਨਦਿਨੁ ਸਦਾ ਰਹੈ ਭੈ ਅੰਦਰਿ ਭੈ ਮਾਰਿ ਭਰਮੁ ਚੁਕਾਵਣਿਆ

Anadhin Sadhaa Rehai Bhai Andhar Bhai Maar Bharam Chukaavaniaa ||5||

अनदिनु
सदा रहै भै अंदरि भै मारि भरमु चुकावणिआ ॥५॥

ਦਿਨ
ਰਾਤ ਉਹ ਸਦਾ ਹੀ ਸਾਈਂ ਦੇ ਡਰ ਦੇ ਪਿਆਰ ਵਿੱਚ ਵਿਚਰਦਾ ਹੈਡਰ ਨਾਲ ਵਿਕਾਰਾਂ ਨੂੰ ਮੇਟ ਕੇ ਦੂਰ ਕਰ ਦਿੰਦਾ ਹੈ||5||

Night and day, they remain in the Fear of God; conquering their fears, their doubts are dispelled. ||5||

4615 ਭਰਮੁ ਚੁਕਾਇਆ ਸਦਾ ਸੁਖੁ ਪਾਇਆ

Bharam Chukaaeiaa Sadhaa Sukh Paaeiaa ||

भरमु
चुकाइआ सदा सुखु पाइआ

ਆਪਣੇ
ਵਹਿਮ ਨੂੰ ਦੂਰ ਕਰਕੇ, ਉਹ ਹਰ ਸਮੇਂ ਹੀ ਸਥਿਰ ਆਰਾਮ ਅੰਨਦ ਨੂੰ ਪ੍ਰਾਪਤ ਹੋ ਜਾਂਦਾ ਹੈ
Dispelling their doubts, they find a lasting peace.

4616 ਗੁਰ ਪਰਸਾਦਿ ਪਰਮ ਪਦੁ ਪਾਇਆ

Gur Parasaadh Param Padh Paaeiaa ||

गुर
परसादि परम पदु पाइआ

ਗੁਰਾਂ
ਦੀ ਦਇਆ ਦੁਆਰਾ ਉਹ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ
By Guru's Grace, the supreme status is attained.

4617 ਅੰਤਰੁ ਨਿਰਮਲੁ ਨਿਰਮਲ ਬਾਣੀ ਹਰਿ ਗੁਣ ਸਹਜੇ ਗਾਵਣਿਆ

Anthar Niramal Niramal Baanee Har Gun Sehajae Gaavaniaa ||6||

अंतरु
निरमलु निरमल बाणी हरि गुण सहजे गावणिआ ॥६॥

ਉਸ
ਦਾ ਦਿਲ ਪਵਿੱਤਰ ਹੈ। ਉਸ ਦੀ ਬੋਲ-ਬਾਣੀ ਪਵਿੱਤਰ ਹੈ ਵਾਹਿਗੁਰੂ ਦਾ ਜੱਸ ਉਹ ਸੁਭਾਵਕ ਹੀ ਗਾਇਨ ਕਰਦਾ ਹੈ||6||
Deep within, they are pure, and their words are pure as well; intuitively, they sing the Glorious Praises of the Lord. ||6||

4618 ਸਿਮ੍ਰਿਤਿ ਸਾਸਤ ਬੇਦ ਵਖਾਣੈ

Simrith Saasath Baedh Vakhaanai ||

सिम्रिति
सासत बेद वखाणै

ਪੰਡਤ ਪੁਸਤਕਾਂ ਫ਼ਲਸਫ਼ੇ ਦੇ ਗ੍ਰੰਥ ਸਿਮ੍ਰਿਤਿ ਤੇ ਵੇਦਾਂ ਨੂੰ ਉਚਾਰਦਾ ਹੈ
They recite the Simritees, the Shaastras and the Vedas,

4619 ਭਰਮੇ ਭੂਲਾ ਤਤੁ ਨ ਜਾਣੈ

Bharamae Bhoolaa Thath N Jaanai ||

भरमे
भूला ततु जाणै

ਆਪ ਮਇਆ ਨੇ
ਗੁਮਰਾਹ ਕੀਤਾ ਹੋਇਆ ਹੈ। ਉਹ ਅਸਲੀਅਤ ਨੂੰ ਨਹੀਂ ਸਮਝਦਾ
But deluded by doubt, they do not understand the essence of reality.

4620 ਬਿਨੁ ਸਤਿਗੁਰ ਸੇਵੇ ਸੁਖੁ ਨ ਪਾਏ ਦੁਖੋ ਦੁਖੁ ਕਮਾਵਣਿਆ

Bin Sathigur Saevae Sukh N Paaeae Dhukho Dhukh Kamaavaniaa ||7||

बिनु
सतिगुर सेवे सुखु पाए दुखो दुखु कमावणिआ ॥७॥

ਸੱਤ ਗੁਰੂ
ਦੀ ਟਹਿਲ ਸੇਵਾ ਕਰਨ ਦੇ ਬਾਝੋਂ ਉਸ ਨੂੰ ਆਰਾਮ ਨਹੀਂ ਮਿਲਦਾ ਹੈ। ਉਹ ਤਕਲੀਫ਼ ਉਤੇ ਤਕਲੀਫ ਹੀ ਖੱਟਦਾ ਹੈ||7||
Without serving the True Guru, they find no peace; they earn only pain and misery. ||7||

4621 ਆਪਿ ਕਰੇ ਕਿਸੁ ਆਖੈ ਕੋਈ

Aap Karae Kis Aakhai Koee ||

आपि
करे किसु आखै कोई

ਆਪੇ
ਹੀ ਸਾਹਿਬ ਸਾਰਾ ਕੁਝ ਕਰਦਾ ਹੈ ਸਾਰਾ ਕੰਮ ਕਰਦਾ ਹੈਕਿਹਦੇ ਕੋਲ ਕੋਈ ਬੰਦਾ ਸ਼ਿਕਾਇਤ ਕਰ ਸਕਦਾ ਹੈ?
The Lord Himself acts; unto whom should we complain?

4622 ਆਖਣਿ ਜਾਈਐ ਜੇ ਭੂਲਾ ਹੋਈ

Aakhan Jaaeeai Jae Bhoolaa Hoee ||

आखणि
जाईऐ जे भूला होई

ਪ੍ਰਾਣੀ
ਗਿਲਾ ਤਾਂ ਕਰੇ ਜੇਕਰ, ਉਹ ਗਲ਼ਤੀ ਕਰਦਾ ਹੋਵੇ। ਰੱਬ ਆਪ ਬੰਦਿਆਂ ਜੀਵਾਂ ਰਾਹੀਂ ਸਾਰਾ ਕੰਮ ਕਰਾਉਂਦਾ ਹੈ।
How can anyone complain that the Lord has made a mistake?

4623 ਨਾਨਕ ਆਪੇ ਕਰੇ ਕਰਾਏ ਨਾਮੇ ਨਾਮਿ ਸਮਾਵਣਿਆ

Naanak Aapae Karae Karaaeae Naamae Naam Samaavaniaa ||8||7||8||

नानक
आपे करे कराए नामे नामि समावणिआ ॥८॥७॥८॥

ਗੁਰੂ ਨਾਨਕ ਜੀ ਆਪੇ
ਹੀ ਸਾਈਂ ਹਰ ਸ਼ੈਅ ਦਿੰਦਾ, ਕੰਮ ਕਰਦਾ ਹੈ, ਕਰਾਉਂਦਾ ਹੈ ਨਾਮ ਦਾ ਜਾਪ ਕਰਕੇ ਆਦਮੀ ਨਾਮ ਵਿੱਚ ਲੀਨ ਹੋ ਜਾਂਦਾ ਹੈ ||8||7||8||
O Nanak, the Lord Himself does, and causes things to be done; chanting the Naam, we are absorbed in the Naam. ||8||7||8||

4624 ਮਾਝ ਮਹਲਾ ੩

Maajh Mehalaa 3 ||

माझ
महला

ਮਾਝ
, ਤੀਜੀ ਪਾਤਸ਼ਾਹੀ
Maajh, Third Mehl:

4625 ਆਪੇ ਰੰਗੇ ਸਹਜਿ ਸੁਭਾਏ

Aapae Rangae Sehaj Subhaaeae ||

आपे
रंगे सहजि सुभाए

ਆਪ
ਸੁਆਮੀ ਹੀ ਪ੍ਰਾਣੀ ਨੂੰ ਲਗਾਤਾਰ ਲਗਨ ਲਾ ਕੇ, ਆਪਣੀ ਭਗਤੀ ਵਿੱਚ ਲੀਨ ਕਰਕੇ ਰੰਗਦਾ ਹੈ।

He Himself imbues us with His Love, with effortless ease.

4626
ਗੁਰ ਕੈ ਸਬਦਿ ਹਰਿ ਰੰਗੁ ਚੜਾਏ

Gur Kai Sabadh Har Rang Charraaeae ||

गुर
कै सबदि हरि रंगु चड़ाए

ਗੁਰਾਂ
ਦੇ ਸ਼ਬਦਾਂ ਦੇ ਉਪਦੇਸ਼ ਦੁਆਰਾ ਉਸ ਨੂੰ ਆਪਣੀ ਪ੍ਰੀਤ ਦੀ ਭਗਤੀ ਦਾ ਪਿਆਰ ਚਾਅ ਚਾੜ੍ਹਦਾ ਹੈ
Through the Word of the Guru's Shabad, we are dyed in the color of the Lord's Love.

4627 ਮਨੁ ਤਨੁ ਰਤਾ ਰਸਨਾ ਰੰਗਿ ਚਲੂਲੀ ਭੈ ਭਾਇ ਰੰਗੁ ਚੜਾਵਣਿਆ

Man Than Rathaa Rasanaa Rang Chaloolee Bhai Bhaae Rang Charraavaniaa ||1||

मनु
तनु रता रसना रंगि चलूली भै भाइ रंगु चड़ावणिआ ॥१॥

ਉਸ
ਦੀ ਜੀਭ, ਆਤਮਾ, ਸਰੀਰ ਗੂੜੇ ਰੰਗੇ ਜਾਂਦੇ ਹਨ। ਸੁਆਮੀ ਦੇ ਡਰ ਤੇ ਪਿਆਰ ਨਾਲ ਇਹ ਰੰਗਤ ਚੜ੍ਹਦੀ ਹੈ

This mind and body are so imbued, and this tongue is dyed in the deep crimson color of the poppy. Through the Love and the Fear of God, we are dyed in this color. ||1||

4628
ਹਉ ਵਾਰੀ ਜੀਉ ਵਾਰੀ ਨਿਰਭਉ ਮੰਨਿ ਵਸਾਵਣਿਆ

Ho Vaaree Jeeo Vaaree Nirabho Mann Vasaavaniaa ||

हउ
वारी जीउ वारी निरभउ मंनि वसावणिआ

ਮੈਂ
ਸਦਕੇ ਹਾਂ, ਮੇਰੀ ਜਿੰਦ ਜਾਨ ਘੋਲੀ ਬਲਹਾਰੀ ਜਾਂਦੀ ਹੈ। ਉਨ੍ਹਾਂ ਉਤੋਂ ਜੋ ਨਿਡਰ ਪੁਰਖ ਨੂੰ, ਆਪਣੇ ਦਿਲ ਵਿੱਚ ਟਿਕਾਉਂਦੇ ਹਨ
I am a sacrifice, my soul is a sacrifice, to those who enshrine the Fearless Lord within their minds.

4629 ਗੁਰ ਕਿਰਪਾ ਤੇ ਹਰਿ ਨਿਰਭਉ ਧਿਆਇਆ ਬਿਖੁ ਭਉਜਲੁ ਸਬਦਿ ਤਰਾਵਣਿਆ ਰਹਾਉ

Gur Kirapaa Thae Har Nirabho Dhhiaaeiaa Bikh Bhoujal Sabadh Tharaavaniaa ||1|| Rehaao ||

गुर
किरपा ते हरि निरभउ धिआइआ बिखु भउजलु सबदि तरावणिआ ॥१॥ रहाउ

ਜਿਸ ਨੇ ਗੁਰਾਂ
ਦੀ ਤਰਸ ਦਿਆ ਦੁਆਰਾ ਨਿਧੜਕ ਰੱਬ ਦਾ ਸਿਮਰਨ ਕੀਤਾ ਹੈ। ਉਹ ਦੀ ਗੁਰਬਾਣੀ ਦੇ ਜਰੀਏ ਜ਼ਹਿਰੀਲਾ ਸੰਸਾਰ ਸਮੁੰਦਰ ਪਾਰ ਕਰਦਾ ਹੈ ||1|| ਰਹਾਉ ||

By Guru's Grace, I meditate on the Fearless Lord; the Shabad has carried me across the poisonous world-ocean. ||1||Pause||

4630 ਮਨਮੁਖ ਮੁਗਧ ਕਰਹਿ ਚਤੁਰਾਈ

Manamukh Mugadhh Karehi Chathuraaee ||

मनमुख
मुगध करहि चतुराई

ਮਨ ਦੀ ਮੰਨਣ ਵਾਲਾ
ਆਪਣੀ ਬੁਧੀ ਨਾਲ ਚਲਾਕੀਆ ਕਰਦਾ ਹੈ
The idiotic self-willed manmukhs try to be clever,

4631 ਨਾਤਾ ਧੋਤਾ ਥਾਇ ਨ ਪਾਈ

Naathaa Dhhothaa Thhaae N Paaee ||

नाता
धोता थाइ पाई

ਆਪਣੇ
ਤੀਰਥਾਂ ਉਤੇ ਨਹਾਉਣ ਤੇ ਪੁੰਨ ਕਰਨ ਦੇ ਬਾਵਜੂਦ, ਉਹ ਕਬੂਲ ਨਹੀਂ ਪੈਂਦਾਂ
But in spite of their bathing and washing, they shall not be acceptable.

4632 ਜੇਹਾ ਆਇਆ ਤੇਹਾ ਜਾਸੀ ਕਰਿ ਅਵਗਣ ਪਛੋਤਾਵਣਿਆ

Jaehaa Aaeiaa Thaehaa Jaasee Kar Avagan Pashhothaavaniaa ||2||

जेहा
आइआ तेहा जासी करि अवगण पछोतावणिआ ॥२॥

ਜਿਹੋ
ਜਿਹਾ ਉਹ ਆਇਆ ਸੀ, ਉਹੋ ਜਿਹਾ ਹੀ ਕੀਤਿਆਂ ਪਾਪਾਂ ਤੇ ਝੁਰੇਵਾਂ ਕਰਦਾ ਹੋਇਆ ਉਹ ਟੁਰ ਜਾਏਗਾ। ਗਲ਼ਤ ਕੰਮ ਕਰਕੇ ਝੂਰਦਾ ਹੈ।||2||

As they came, so shall they go, regretting the mistakes they made. ||2||

4633 ਮਨਮੁਖ ਅੰਧੇ ਕਿਛੂ ਨ ਸੂਝੈ

Manamukh Andhhae Kishhoo N Soojhai ||

मनमुख
अंधे किछू सूझै

ਮਾਇਆ ਦੇ ਅੰਨੇ
ਅਧਰਮੀ ਨੂੰ ਕੁਝ ਭੀ ਨਹੀਂ ਦਿਸਦਾ
The blind, self-willed manmukhs do not understand anything;

4634 ਮਰਣੁ ਲਿਖਾਇ ਆਏ ਨਹੀ ਬੂਝੈ

Maran Likhaae Aaeae Nehee Boojhai ||

मरणु
लिखाइ आए नही बूझै

ਆਪਣੇ
ਲਈ ਮੌਤ ਲਿਖਾ ਕੇ ਉਹ ਇਸ ਜਹਾਨ ਵਿੱਚ ਆਇਆ ਹੈ, ਪਰ ਉਹ ਇਸ ਨੂੰ ਨਹੀਂ ਸਮਝਦਾ
Death was pre-ordained for them when they came into the world, but they do not understand.

4635 ਮਨਮੁਖ ਕਰਮ ਕਰੇ ਨਹੀ ਪਾਏ ਬਿਨੁ ਨਾਵੈ ਜਨਮੁ ਗਵਾਵਣਿਆ

Manamukh Karam Karae Nehee Paaeae Bin Naavai Janam Gavaavaniaa ||3||

मनमुख
करम करे नही पाए बिनु नावै जनमु गवावणिआ ॥३॥

ਆਪ
-ਹੁਦਰਾ ਪੁਰਸ਼ ਕਰਮਕਾਂਡ ਕਮਾਉਂਦਾ ਹੈ, ਪ੍ਰੰਤੂ ਨਾਮ ਨੂੰ ਹਾਂਸਲ ਨਹੀਂ ਕਰਦਾ, ਨਾਮ ਦੇ ਬਗੈਰ ਉਹ ਆਪਣੇ ਮਨੁੱਖੀ ਜੀਵਨ ਨੂੰ ਗੁਆ ਲੈਂਦਾ ਹੈ||3||

The self-willed manmukhs may practice religious rituals, but they do not obtain the Name; without the Name, they lose this life in vain. ||3||

4636 ਸਚੁ ਕਰਣੀ ਸਬਦੁ ਹੈ ਸਾਰੁ

Sach Karanee Sabadh Hai Saar ||

सचु
करणी सबदु है सारु

ਸੱਚ
ਦੀ ਕਮਾਈ ਕਰਨਾ ਹੀ ਗੁਰ-ਉਪਦੇਸ਼ ਦਾ ਅਸਲ ਤੱਤ ਹੈ
The practice of Truth is the essence of the Shabad.

4637 ਪੂਰੈ ਗੁਰਿ ਪਾਈਐ ਮੋਖ ਦੁਆਰੁ

Poorai Gur Paaeeai Mokh Dhuaar ||

पूरै
गुरि पाईऐ मोख दुआरु

ਪੂਰਨ
ਗੁਰਾਂ ਦੇ ਰਾਹੀਂ ਮੁਕਤੀ ਦਾ ਦਰ ਪ੍ਰਾਪਤ ਹੁੰਦਾ ਹੈ
Through the Perfect Guru, the gate of salvation is found.

4638 ਅਨਦਿਨੁ ਬਾਣੀ ਸਬਦਿ ਸੁਣਾਏ ਸਚਿ ਰਾਤੇ ਰੰਗਿ ਰੰਗਾਵਣਿਆ

Anadhin Baanee Sabadh Sunaaeae Sach Raathae Rang Rangaavaniaa ||4||

अनदिनु
बाणी सबदि सुणाए सचि राते रंगि रंगावणिआ ॥४॥

ਗੁਰੂ ਜਿਸ ਨੂੰ ਰਾਤ
ਦਿਨ ਇਸ਼ਵਰ ਦੀ ਗੁਰਬਾਣੀ ਦਾ ਉਪਦੇਸ਼ ਕਰਦੇ ਹਨ ਸੱਚੇ ਨਾਂਮ ਨਾਲ ਰੰਗੇ ਹੋਏ, ਰੱਬ ਦੀ ਪ੍ਰੀਤ ਅੰਦਰ ਰੰਗਦੇ ਜਾਂਦੇ ਹਨ ||4||

So, night and day, listen to the Word of the Guru's Bani, and the Shabad. Let yourself be colored by this love. ||4||

4639 ਰਸਨਾ ਹਰਿ ਰਸਿ ਰਾਤੀ ਰੰਗੁ ਲਾਏ

Rasanaa Har Ras Raathee Rang Laaeae ||

रसना
हरि रसि राती रंगु लाए

ਜਿਸ ਮਨੁੱਖ ਦੀ ਜੀਭ ਨਾਂਮ
ਦੇ ਅੰਮ੍ਰਿਤ ਨਾਲ ਰੰਗੀ ਹੋਈ ਮੇਰੀ ਜੀਭ ਮੌਜਾਂ ਮਾਣਦੀ ਹੈ
The tongue, imbued with the Lord's Essence, delights in His Love.

4640 ਮਨੁ ਤਨੁ ਮੋਹਿਆ ਸਹਜਿ ਸੁਭਾਏ

Man Than Mohiaa Sehaj Subhaaeae ||

मनु
तनु मोहिआ सहजि सुभाए

ਮੇਰੀ
ਆਤਮਾਂ ਤੇ ਦੇਹਿ ਸਾਹਿਬ ਸਨੇਹ ਨਾਲ ਅਡੋਲ ਅੰਨਦ ਹੋ ਗਏ ਹਨ
My mind and body are enticed by the Lord's Sublime Love.

4641 ਸਹਜੇ ਪ੍ਰੀਤਮੁ ਪਿਆਰਾ ਪਾਇਆ ਸਹਜੇ ਸਹਜਿ ਮਿਲਾਵਣਿਆ

Sehajae Preetham Piaaraa Paaeiaa Sehajae Sehaj Milaavaniaa ||5||

सहजे
प्रीतमु पिआरा पाइआ सहजे सहजि मिलावणिआ ॥५॥

ਸੁਖੀ
ਹੋ ਕੇ ਉਸ ਨੇ ਆਪਣੇ ਮਿੱਠੜੇ ਦਿਲਬਰ ਨੂੰ ਪਾ ਲਿਆ ਹੈ ਅਤੇ ਕੁਦਰਤੀ ਤੌਰ ਤੇ ਮੈਂ ਪਰਮ ਆਨੰਦ ਅੰਦਰ ਲੀਨ ਹੋ ਗਿਆ ਹੈ||5||
I have easily obtained my Darling Beloved; I am intuitively absorbed in celestial peace. ||5||

4642 ਜਿਸੁ ਅੰਦਰਿ ਰੰਗੁ ਸੋਈ ਗੁਣ ਗਾਵੈ

Jis Andhar Rang Soee Gun Gaavai ||

जिसु
अंदरि रंगु सोई गुण गावै

ਜਿਸ
ਦੇ ਵਿੱਚ ਪ੍ਰਭੂ ਦੀ ਪ੍ਰੀਤ ਹੈ ਉਹ ਗੁਰੂ ਦਾ ਜੱਸ ਗਾਇਨ ਕਰਦਾ ਹੈ।

Those who have the Lord's Love within, sing His Glorious Praises;

4643
ਗੁਰ ਕੈ ਸਬਦਿ ਸਹਜੇ ਸੁਖਿ ਸਮਾਵੈ

Gur Kai Sabadh Sehajae Sukh Samaavai ||

गुर
कै सबदि सहजे सुखि समावै

ਜਿਸ
ਦੇ ਵਿੱਚ ਪ੍ਰਭੂ ਦੀ ਪ੍ਰੀਤ ਹੈ ਉਹ ਗੁਰੂ ਦਾ ਜੱਸ ਗਾਇਨ ਕਰਦਾ ਹੈ ਅਤੇ ਗੁਰਾਂ ਦੀ ਸਿੱਖ-ਮੱਤ ਦੁਆਰਾ ਸੁਖ ਦੇ ਆਤਮਕ ਅਨੰਦ ਅੰਦਰ ਸਮਾਂ ਜਾਂਦਾ ਹੈ
Through the Word of the Guru's Shabad, they are intuitively absorbed in celestial peace.

4644 ਹਉ ਬਲਿਹਾਰੀ ਸਦਾ ਤਿਨ ਵਿਟਹੁ ਗੁਰ ਸੇਵਾ ਚਿਤੁ ਲਾਵਣਿਆ

Ho Balihaaree Sadhaa Thin Vittahu Gur Saevaa Chith Laavaniaa ||6||

हउ
बलिहारी सदा तिन विटहु गुर सेवा चितु लावणिआ ॥६॥

ਮੈਂ
ਸਦੀਵ ਹੀ ਉਨ੍ਹਾਂ ਉਤੋਂ ਘੋਲੀ ਜਾਂਦਾ ਹਾਂ, ਜੋ ਆਪਣੇ ਮਨ ਨੂੰ ਗੁਰਾਂ ਦੀ ਯਾਦ ਜੱਪਣ ਦੀ ਘਾਲ ਅੰਦਰ ਸਮਰਪਣ ਭੇਟ ਕਰਦੇ ਹਨ 6||
I am forever a sacrifice to those who dedicate their consciousness to the Guru's Service. ||4645 ਸਚਾ ਸਚੋ ਸਚਿ ਪਤੀਜੈ

Sachaa Sacho Sach Patheejai ||

सचा
सचो सचि पतीजै

ਸੱਚਾ
ਸੁਆਮੀ ਨਿਰੋਲ ਸੱਚ ਨਾਲ ਪ੍ਰਸੰਨ ਹੁੰਦਾ ਹੈ
The True Lord is pleased with Truth, and only Truth.

4646 ਗੁਰ ਪਰਸਾਦੀ ਅੰਦਰੁ ਭੀਜੈ

Gur Parasaadhee Andhar Bheejai ||

गुर
परसादी अंदरु भीजै

ਗੁਰਾਂ
ਦੀ ਮਿਹਰ ਦਾ ਸਦਕਾ ਆਦਮੀ ਦਾ ਮਨ ਪ੍ਰਭੂ ਦੀ ਪ੍ਰੀਤ ਨਾਲ ਗੱਚ ਹੋ ਰੁਝ ਜਾਂਦਾ ਹੈ
By Guru's Grace, one's inner being is deeply imbued with His Love.

4647 ਬੈਸਿ ਸੁਥਾਨਿ ਹਰਿ ਗੁਣ ਗਾਵਹਿ ਆਪੇ ਕਰਿ ਸਤਿ ਮਨਾਵਣਿਆ

Bais Suthhaan Har Gun Gaavehi Aapae Kar Sath Manaavaniaa ||7||

बैसि
सुथानि हरि गुण गावहि आपे करि सति मनावणिआ ॥७॥

ਅੰਤਰ ਆਤਮਾਂ
ਮਨ ਵਿਚ ਬੈਠ ਕੇ, ਉਹ ਗੁਰੂ ਦੇ ਗੁਣਾ ਜਾਪ ਆਲਾਪਦਾ ਹੈਸਾਹਿਬ ਖੁਦਾ ਸੱਚੇ ਦੀ ਪ੍ਰਸੰਸਾ ਕਰਕੇ ਮਨਵਾਉਂਦਾ ਹੈ||7||

Sitting in that blessed place, sing the Glorious Praises of the Lord, who Himself inspires us to accept His Truth. ||7||

4648 ਜਿਸ ਨੋ ਨਦਰਿ ਕਰੇ ਸੋ ਪਾਏ

Jis No Nadhar Karae So Paaeae ||

जिस
नो नदरि करे सो पाए

ਜਿਸ
ਉਤੇ ਮਾਲਕ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ। ਉਹ ਉਸ ਦੇ ਨਾਮ ਨੂੰ ਪਾਉਂਦਾ ਹੈ
That one, upon whom the Lord casts His Glance of Grace, obtains it.

4649 ਗੁਰ ਪਰਸਾਦੀ ਹਉਮੈ ਜਾਏ

Gur Parasaadhee Houmai Jaaeae ||

गुर
परसादी हउमै जाए

ਗੁਰਾਂ
ਦੀ ਰਹਿਮਤ ਦੁਆਰਾ ਉਸ ਦਾ ਹੰਕਾਂਰ ਦੂਰ ਹੋ ਜਾਂਦੀ ਹੈ
By Guru's Grace, egotism departs.

4650 ਨਾਨਕ ਨਾਮੁ ਵਸੈ ਮਨ ਅੰਤਰਿ ਦਰਿ ਸਚੈ ਸੋਭਾ ਪਾਵਣਿਆ

Naanak Naam Vasai Man Anthar Dhar Sachai Sobhaa Paavaniaa ||8||8||9||

नानक
नामु वसै मन अंतरि दरि सचै सोभा पावणिआ ॥८॥८॥९॥

ਗੁਰੂ ਨਾਨਕ ਜੀ ਦਾ ਨਾਂਮ
ਜਿਸ ਦੇ ਚਿੱਤ ਵਿੱਚ ਨਿਵਾਸ ਰੱਖਦਾ ਹੈ। ਉਹ ਸੱਚੇ ਦਰਬਾਰ ਅੰਦਰ ਮਾਣ ਇੱਜਤ ਪਾਉਂਦਾ ਹੈ||8||8||9||

O Nanak, that one, within whose mind the Name dwells, is honored in the True Court. ||8||8||9||

4651 ਮਾਝ ਮਹਲਾ ੩

Maajh Mehalaa 3 ||

माझ
महला

ਮਾਝ
, ਤੀਜੀ ਪਾਤਸ਼ਾਹੀ3 ||

Maajh Third Mehl: 3 ||

4652 ਸਤਿਗੁਰੁ ਸੇਵਿਐ ਵਡੀ ਵਡਿਆਈ

Sathigur Saeviai Vaddee Vaddiaaee ||

सतिगुरु
सेविऐ वडी वडिआई

ਸੱਚੇ
ਗੁਰਾਂ ਦੀ ਟਹਿਲ ਕਮਾਉਣ ਦੁਆਰਾ ਲੋਕ ਪ੍ਰਲੋਕ ਦੀ ਪਰਮ ਸੋਭਾ ਪ੍ਰਾਪਤ ਹੁੰਦੀ ਹੈ।

Serving the True Guru is the greatest greatness.

4653
ਹਰਿ ਜੀ ਅਚਿੰਤੁ ਵਸੈ ਮਨਿ ਆਈ

Har Jee Achinth Vasai Man Aaee ||

हरि
जी अचिंतु वसै मनि आई

ਰੱਬ ਜੀ
ਅੰਦਰ ਨਿਵਾਸ ਕਰਦਾ ਹੈ। ਦੁਨੀਆਂ ਤੋਂ ਤਾਂ ਬੰਦਾ ਬੇ ਫ਼ਿਕਰ ਹੋ ਜਾਂਦਾ ਹੈ।
The Dear Lord automatically comes to dwell in the mind.

4654 ਹਰਿ ਜੀਉ ਸਫਲਿਓ ਬਿਰਖੁ ਹੈ ਅੰਮ੍ਰਿਤੁ ਜਿਨਿ ਪੀਤਾ ਤਿਸੁ ਤਿਖਾ ਲਹਾਵਣਿਆ

Har Jeeo Safaliou Birakh Hai Anmrith Jin Peethaa This Thikhaa Lehaavaniaa ||1||

हरि
जीउ सफलिओ बिरखु है अम्रितु जिनि पीता तिसु तिखा लहावणिआ ॥१॥

ਰੱਬ ਮਾਲਕ
ਅੰਮ੍ਰਿਤੁ ਰਸ ਮਿੱਠਾ ਫ਼ਲਦਾਰ ਪੌਦਾ ਹੈ ਜੋ ਇਸ ਦੇ ਨਾਂਮ ਨੂੰ ਯਾਦ ਕਰਦਾ ਹੈ, ਉਸ ਦੀ ਤ੍ਰੇਹ ਬੁਝ ਜਾਂਦੀ ਹੈ ||1||

The Dear Lord is the fruit-bearing tree; drinking in the Ambrosial Nectar, thirst is quenched. ||1||

4655 ਹਉ ਵਾਰੀ ਜੀਉ ਵਾਰੀ ਸਚੁ ਸੰਗਤਿ ਮੇਲਿ ਮਿਲਾਵਣਿਆ

Ho Vaaree Jeeo Vaaree Sach Sangath Mael Milaavaniaa ||

हउ
वारी जीउ वारी सचु संगति मेलि मिलावणिआ

ਮੈਂ
ਸਦਕੇ ਹਾਂ, ਮੇਰੀ ਜਿੰਦ ਜਾਨ ਘੋਲੀ ਬਲਹਾਰੀ ਜਾਂਦੀ ਹੈ। ਉਸ ਉਤੋਂ ਜਿਹੜਾ ਮੈਨੂੰ ਸਾਧ ਸਮਾਗਮ ਦੇ ਨਾਲ ਮਿਲਾਪ ਕਰਕੇ ਮਿਲਾਉਂਦਾ ਹੈ
I am a sacrifice, my soul is a sacrifice, to the one who leads me to join the True Congregation.

4656 ਹਰਿ ਸਤਸੰਗਤਿ ਆਪੇ ਮੇਲੈ ਗੁਰ ਸਬਦੀ ਹਰਿ ਗੁਣ ਗਾਵਣਿਆ ਰਹਾਉ

Har Sathasangath Aapae Maelai Gur Sabadhee Har Gun Gaavaniaa ||1|| Rehaao ||

हरि
सतसंगति आपे मेलै गुर सबदी हरि गुण गावणिआ ॥१॥ रहाउ

ਰੱਬ ਪ੍ਰਾਣੀ
ਨੂੰ ਸਚਿਆਰਾਂ ਦੀ ਸਭਾ ਨਾਲ ਜੋੜਦਾ ਹੈ ਗੁਰਾਂ ਦੇ ਉਪਦੇਸ਼ ਸ਼ਬਦਾਂ ਨਾਲ ਬੰਦਾ ਰੱਬ ਦੇ ਗੁਣਾਂ ਦਾ ਕੀਰਤਨ ਜਾਪ ਗਾਇਨ ਕਰਦਾ ਹੈ ||1|| ਰਹਾਉ ||

he Lord Himself unites me with the Sat Sangat, the True Congregation. Through the Word of the Guru's Shabad, I sing the Glorious Praises of the Lord. ||1||Pause||

Comments

Popular Posts