ਗੁਰੂ ਬਾਲਾ ਪ੍ਰੀਤਮ ਅੱਠਵੇਂ ਪਾਤਿਸ਼ਾਹ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ
- ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਗੁਰੂ ਬਾਲ ਪ੍ਰੀਤਮ ਅੱਠਵੇਂ ਪਾਤਿਸ਼ਾਹ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਪੂਰੇ ਜਗਤ ਦੇ ਗੁਰੂ ਹਨ। ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਜਨਮ 14 ਜੁਲਾਈ 1656 ਈਸਵੀ ਨੂੰ ਕੀਰਤਪੁਰ ਸਾਹਿਬ ਵਿੱਚ ਹੋਇਆ। ਪਿਤਾ ਜੀ ਸੱਤਵੇਂ ਸਤਿਗੁਰੂ ਹਰਿਰਾਇ ਸਾਹਿਬ ਜੀ ਹਨ। ਮਾਤਾ ਜੀ ਕ੍ਰਿਸ਼ਨ ਦੇਵੀ ਜੀ ਹਨ। ਵੱਡਾ ਭਰਾ ਰਾਮ ਰਾਇ ਸੀ। ਪਰ ਸਤਵੇਂ ਗੁਰੂ ਜੀ ਨੇ ਗੁਰਗੱਦੀ ਛੋਟੇ ਪੁੱਤਰ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ 8 ਨਵੰਬਰ 1661 ਈਸਵੀ ਨੂੰ ਦੇ ਦਿੱਤੀ ਹੈ। ਕੀਰਤਪੁਰ ਸਾਹਿਬ ਵਿੱਚ ਸੰਗਤੀ ਰੂਪ ਵਿੱਚ ਸੇਵਾ ਕਰਦੇ ਰਹੇ। 5 ਤੋ 8 ਸਾਲਾਂ ਦੀ ਉਮਰ ਤੱਕ ਸੰਗਤਾਂ ਦੀ ਸੇਵਾ ਕੀਤੀ। ਥੋੜੇ ਸਮੇਂ ਵਿੱਚ ਛੋਟੀ ਉਮਰ ਵਿੱਚ ਧਰਮ ਦਾ ਪ੍ਰਚਾਰ ਕੀਤਾ। ਜਿਵੇਂ ਬਾਲਾ ਪ੍ਰੀਤਮ ਜੀ ਨੇ ਸੰਗਤਾਂ ਤੇ ਗੁਰੂ ਗੱਦੀ ਦੀ ਸੇਵੇ ਕੀਤੀ। ਉਵੇਂ ਹੀ ਤੀਜੇ ਪਤਿਸ਼ਾਹ ਅਮਰਦਾਸ ਜੀ ਨੇ 96 ਸਾਲਾਂ ਦੀ ਉਮਰ ਵਿੱਚ ਸੰਗਤਾਂ ਤੇ ਗੁਰੂ ਗੱਦੀ ਦੀ ਸੇਵੇ ਕੀਤੀ। ਇੱਕ ਬਾਲਾ ਪ੍ਰੀਤਮ ਜੀ ਹੈ। ਦੂਜੇ ਬੁਜਰਰਗ ਹਨ। ਗੁਰੂ ਘਰ ਵਿੱਚ ਉਮਰ ਨਹੀਂ ਦੇਖੀ ਜਾਂਦੀ। ਸੇਵਾ ਦੀ ਲਗਨ ਭਾਵਨਾਂ ਪਿਆਰ ਦੇਖਿਆ ਜਾਂਦਾ ਹੈ।
ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿਠੈ ਸਭਿ ਦੁਖਿ ਜਾਇ।। ਹਰ ਰੋਜ਼ ਅਣਗਿੱਣਤ ਹਿਰਦਿਆਂ ਵਿਚੋਂ ਅਰਦਾਸਾਂ ਹੁੰਦੀਆਂ ਹਨ।
ਦਿੱਲੀ ਗੁਰਦੁਆਰਾ ਬੰਗਲਾਂ ਸਾਹਿਬ ਉਨਾਂ ਦਾ ਸਥਾਨ ਹੈ। ਜਦੋਂ ਚੇਚਕ ਦੀ ਬਿਮਾਰੀ ਸਾਰੇ ਫੈਲ ਗਈ। ਗੁਰੂ ਜੀ ਲੋਕਾਂ ਦੀ ਸੇਵਾ ਕਰਦੇ ਸਨ। ਗੁਰੂ ਜੀ ਦੇ ਦਰਸ਼ਨ ਕਰਕੇ ਹੀ ਲੋਕ ਰਾਜ਼ੀ ਹੋ ਰਹੇ ਸਨ। ਤਨ, ਮਨ, ਧੰਨ ਨਾਲ ਹਰ ਵਰਗ ਦੇ ਲੋਕਾਂ ਦੀ ਸੇਵਾ ਕਰ ਰਹੇ ਸਨ। ਅੱਜ ਵੀ ਦੁੱਖਾਂ ਦਾ ਨਾਸ਼ ਕਰ ਰਹੇ ਹਨ। ਅੱਜ ਕੋਈ ਅੱਠਵੇਂ ਗੁਰੂ ਜੀ ਨੂੰ ਚੇਤੇ ਦੁੱਖਾਂ ਵਿੱਚ ਕਰੇ, ਉਸ ਦੇ ਦੁੱਖ ਦਰਦ ਕੱਟੇ ਜਾਂਦੇ ਹਨ। ਜਿਉਂ ਜਿਉ ਲੋਕਾਂ ਨੂੰ ਜਲ ਛੱਕਾ ਰਹੇ ਸਨ। ਬਿਮਾਰ ਲੋਕ ਠੀਕ ਹੋ ਰਹੇ ਸਨ। ਚੇਚਕ ਦੀ ਲਾਗ ਦੀ ਬਿਮਾਰੀ ਹੈ। ਬਹੁਤ ਲੋਕ ਚੇਚਕ ਨਾਲ ਮਰ ਰਹੇ ਸਨ। ਲੋਕਾਂ ਦੀ ਸੇਵਾ ਕਰਦੇ ਹੋਏ, ਗੁਰੂ ਜੀ ਦੇ ਵੀ ਚੇਚਕ ਹੋ ਗਈ। ਜਦੋਂ ਬਹੁਤ ਜ਼ਿਆਦਾ ਬਿਮਾਰ ਹੋ ਗਏ। ਉਸੇ ਦਿਨ ਜੋਤੀ-ਜੋਤ ਸਮੇਂ 6 ਅਪਰੈਲ 1664 ਈਸਵੀ ਨੂੰ ਵਾਲੇ ਦਿਨ 6 ਅਪਰੈਲ 1664 ਈਸਵੀ ਨੂੰ ਗੁਰਗੱਦੀ ਨੋਵੇਂ ਪਾਤਿਸ਼ਾਹ ਤੇਗ ਬਹਾਦਰ ਜੀ ਨੂੰ ਦੇ ਦਿੱਤੀ। ਹਰਿ ਕ੍ਰਿਸ਼ਨ ਸਾਹਿਬ ਜੀ ਦੇ ਦਾਦਾ ਬਾਬਾ ਗੁਰਦਿਤਾ ਜੀ ਤੇ ਪਾਤਿਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਸਕੇ ਭਰਾ ਲੱਗੇ। ਇਹ ਪਿਤਾ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਹਨ। ਪੋਤੇ ਨੇ ਗੁਰ ਗੱਦੀ ਦਾਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਥਾਪ ਦਿੱਤੀ। ਸ੍ਰੀ ਹਰਿ ਕ੍ਰਿਸ਼ਨ ਸਾਹਿਬ ਈਸਵੀ ਨੂੰ ਜੋਤੀ-ਜੋਤ ਸਮਾ ਗਏ। ਉਸ ਸਮੇ ਹਰਿ ਕ੍ਰਿਸ਼ਨ ਸਾਹਿਬ ਜੀ 7 ਸਾਲਾਂ ਅੱਠ ਮਹੀਨਿਆਂ ਦੇ 2 ਦਿਨ ਰਹੇ ਹਨ। ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਸਿੱਖ ਧਰਮ ਦੇ ਸਬ ਤੋਂ ਛੋਟੀ ਉਮਰ ਦੇ ਗੁਰੂ ਹਨ।
ਔਰੰਗਜੇਬ ਨੇ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਆਪਣੇ ਦਰਬਾਰ ਵਿੱਚ ਬੁਲਾਇਆ। ਪਰ ਗੁਰੂ ਜੀ ਨੇ ਉਸ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਸੱਤਵੇ ਸਤਿਗੁਰੂ ਹਰਿਰਾਇ ਸਾਹਿਬ ਜੀ, ਹਰਿ ਕ੍ਰਿਸ਼ਨ ਸਾਹਿਬ ਗੁਰੂ ਤੇਗ ਬਹਾਦਰ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਔਰੰਗਜੇਬ ਭਾਰਤ ਦਾ ਬਾਦਸ਼ਾਹ ਸੀ। ਉਸ ਨੇ ਖੂਬ ਅੱਤਿਆਚਾਰ ਕੀਤੇ ਹਨ। ਆਪਣੇ ਪਰਿਵਾਰ ਦੇ ਸਾਰੇ ਜੀਅ ਰਿਸ਼ਤੇਦਾਰ ਮਾਰ ਦਿੱਤੇ ਸਨ। ਸਿੱਖ ਧਰਮ ਉਤੇ ਅੱਤਿਆਚਾਰ ਬਹੁਤ ਕੀਤਾ। ਗੁਰੂਆਂ ਨਾਲ ਉਸ ਟੱਕਰ ਲੈਂਦਾ ਰਿਹਾ ਹੈ।

Comments

Popular Posts