ਸ੍ਰੀ
ਗੁਰੂ ਗ੍ਰੰਥਿ ਸਾਹਿਬ ਅੰਗ ੧੨੫ Page 125 of 1430

5090
ਆਰਜਾ ਛੀਜੈ ਸਬਦੁ ਪਛਾਣੁ

Aarajaa N Shheejai Sabadh Pashhaan ||

आरजा
छीजै सबदु पछाणु

ਉਸ ਮਨੁੱਖ ਦੀ ਉਮਰ ਐਵੇ ਨਹੀਂ ਜਾਂਦੀ। ਜੋ ਸ਼ਬਦ ਬਣੀ ਨਾਲ ਪਿਆਰ ਕਰਦਾ ਹੈ।

Their lives are not wasted; they realize the Word of the Shabad.

5091
ਗੁਰਮੁਖਿ ਮਰੈ ਕਾਲੁ ਖਾਏ ਗੁਰਮੁਖਿ ਸਚਿ ਸਮਾਵਣਿਆ

Guramukh Marai N Kaal N Khaaeae Guramukh Sach Samaavaniaa ||2||

गुरमुखि
मरै कालु खाए गुरमुखि सचि समावणिआ ॥२॥

ਗੁਰੂ ਕੋਲ ਰਹਿ ਕੇ
, ਗੁਰਮੁਖਿ ਬੱਣੇ ਮਨੁੱਖ ਨੂੰ ਮੌਤ ਨਹੀਂ ਮਾਰਦੀ, ਮੌਤ ਤੋਂ ਨਹੀਂ ਡਰਦਾ, ਸੱਚੇ ਰੱਬ ਵਿੱਚ ਮਨ ਜੋੜ ਲੈਂਦਾ ਹੈ। ||2||

The Gurmukhs do not die; they are not consumed by death. The Gurmukhs are absorbed in the True Lord. ||2||

5092
ਗੁਰਮੁਖਿ ਹਰਿ ਦਰਿ ਸੋਭਾ ਪਾਏ

Guramukh Har Dhar Sobhaa Paaeae ||

गुरमुखि
हरि दरि सोभा पाए

ਗੁਰੂ ਕੋਲ ਰਹਿ ਕੇ
, ਗੁਰਮੁਖਿ ਬੱਣੇ ਮਨੁੱਖ ਰੱਬ ਦੇ ਦਿਵਾਰ ਵਿੱਚ ਇੱਜ਼ਤ ਪਾ ਲੈਂਦਾ ਹੈ।

The Gurmukhs are honored in the Court of the Lord.

5093
ਗੁਰਮੁਖਿ ਵਿਚਹੁ ਆਪੁ ਗਵਾਏ

Guramukh Vichahu Aap Gavaaeae ||

गुरमुखि
विचहु आपु गवाए

ਗੁਰੂ ਕੋਲ ਰਹਿ ਕੇ
, ਗੁਰਮੁਖਿ ਬੱਣੇ ਮਨੁੱਖ ਆਪਣੇ ਆਪ ਦੇ ਹੰਕਾਂਰ ਮਿਟਾ ਦਿੰਦਾ ਹੈ।

The Gurmukhs eradicate selfishness and conceit from within.

5094
ਆਪਿ ਤਰੈ ਕੁਲ ਸਗਲੇ ਤਾਰੇ ਗੁਰਮੁਖਿ ਜਨਮੁ ਸਵਾਰਣਿਆ

Aap Tharai Kul Sagalae Thaarae Guramukh Janam Savaaraniaa ||3||

आपि
तरै कुल सगले तारे गुरमुखि जनमु सवारणिआ ॥३॥

ਗੁਰੂ ਕੋਲ ਰਹਿ ਕੇ
, ਗੁਰਮੁਖਿ ਆਪ ਦੁਨੀਆਂ ਦੇ ਵਿਕਾਰਾਂ ਮਾਇਆ ਤੋਂ ਬੱਚ ਜਾਂਦਾ ਹੈ। ਉਹ ਆਪਣਾਂ ਇਹ ਜਨਮ ਸਫ਼ਲਾ ਕਰ ਲੈਂਦੇ ਹਨ। ||3||

They save themselves, and save all their families and ancestors as well. The Gurmukhs redeem their lives. ||3||

5095
ਗੁਰਮੁਖਿ ਦੁਖੁ ਕਦੇ ਲਗੈ ਸਰੀਰਿ

Guramukh Dhukh Kadhae N Lagai Sareer ||

गुरमुखि
दुखु कदे लगै सरीरि

ਗੁਰੂ ਕੋਲ ਰਹਿ ਕੇ
, ਗੁਰਮੁਖਿ ਬੱਣੇ ਮਨੁੱਖ ਨੂੰ ਤਨ ਦਾ ਦਰਦ ਤਕਲੀਫ਼ ਨਹੀਂ ਹੁੰਦੇ।

The Gurmukhs never suffer bodily pain.

5096
ਗੁਰਮੁਖਿ ਹਉਮੈ ਚੂਕੈ ਪੀਰ

Guramukh Houmai Chookai Peer ||

गुरमुखि
हउमै चूकै पीर ।।

ਗੁਰੂ ਕੋਲ ਰਹਿ ਕੇ, ਗੁਰਮੁਖਿ ਬੱਣੇ ਮਨੁੱਖ ਨੂੰ ਹੰਕਾਂਰ ਤੋਂ ਦੂਰ ਰਹਿੰਦਾ ਹੈ।

The Gurmukhs have the pain of egotism taken away.

5097
ਗੁਰਮੁਖਿ ਮਨੁ ਨਿਰਮਲੁ ਫਿਰਿ ਮੈਲੁ ਲਾਗੈ ਗੁਰਮੁਖਿ ਸਹਜਿ ਸਮਾਵਣਿਆ

Guramukh Man Niramal Fir Mail N Laagai Guramukh Sehaj Samaavaniaa ||4||

गुरमुखि
मनु निरमलु फिरि मैलु लागै गुरमुखि सहजि समावणिआ ॥४॥

ਗੁਰੂ ਕੋਲ ਰਹਿ ਕੇ
, ਗੁਰਮੁਖਿ ਦਾ ਮਨ ਸੁੱਧ ਹੋ ਜਾਂਦਾ ਹੈ। ਵਿਕਾਰਾਂ ਤੋਂ ਬੱਚ ਜਾਂਦਾ ਹੈ। ਉਹ ਰੱਬ ਦੀ ਭਗਤੀ ਵਿੱਚ ਲੱਗ ਜਾਂਦਾ ਹੈ। ||4||

The minds of the Gurmukhs are immaculate and pure; no filth ever sticks to them again. The Gurmukhs merge in celestial peace. ||4||

5098
ਗੁਰਮੁਖਿ ਨਾਮੁ ਮਿਲੈ ਵਡਿਆਈ

Guramukh Naam Milai Vaddiaaee ||

गुरमुखि
नामु मिलै वडिआई

ਗੁਰੂ ਕੋਲ ਰਹਿ ਕੇ
, ਗੁਰਮੁਖਿ ਬੱਣੇ ਮਨੁੱਖ

The Gurmukhs obtain the Greatness of the Naam.

5099
ਗੁਰਮੁਖਿ ਗੁਣ ਗਾਵੈ ਸੋਭਾ ਪਾਈ

Guramukh Gun Gaavai Sobhaa Paaee ||

गुरमुखि
गुण गावै सोभा पाई

ਗੁਰੂ ਕੋਲ ਰਹਿ ਕੇ
, ਗੁਰਮੁਖਿ ਬੱਣੇ ਮਨੁੱਖ ਰੱਬੀ ਕੰਮਾਂ ਦੀ ਪ੍ਰੰਸਸਾ ਦੇ ਸੋਹਲੇ ਗਾ ਕੇ ਇੱਜ਼ਤ ਪਾਉਂਦੇ ਹਨ।

The Gurmukhs sing the Glorious Praises of the Lord, and obtain honor.

5100
ਸਦਾ ਅਨੰਦਿ ਰਹੈ ਦਿਨੁ ਰਾਤੀ ਗੁਰਮੁਖਿ ਸਬਦੁ ਕਰਾਵਣਿਆ

Sadhaa Anandh Rehai Dhin Raathee Guramukh Sabadh Karaavaniaa ||5||

सदा
अनंदि रहै दिनु राती गुरमुखि सबदु करावणिआ ॥५॥

ਗੁਰੂ ਕੋਲ ਰਹਿ ਕੇ
, ਗੁਰਮੁਖਿ ਹਰ ਸਮੇਂ ਦਿਨ ਰਾਤ ਸੁੱਖਾਂ ਵਿੱਚ ਗੁਰ ਬਾਣੀ ਦੀ ਮਿਹਮਾਂ ਕਰਦੇ ਹਨ। ||5||

They remain in bliss forever, day and night. The Gurmukhs practice the Word of the Shabad. ||5||

5101
ਗੁਰਮੁਖਿ ਅਨਦਿਨੁ ਸਬਦੇ ਰਾਤਾ

Guramukh Anadhin Sabadhae Raathaa ||

गुरमुखि
अनदिनु सबदे राता

ਗੁਰੂ ਕੋਲ ਰਹਿ ਕੇ
, ਗੁਰਮੁਖਿ ਦਿਨ ਰਾਤ ਸ਼ਬਦ ਨਾਂਮ ਵਿੱਚ ਲਿਵ ਲਾਈ ਰੱਖਦੇ ਹਨ।

The Gurmukhs are attuned to the Shabad, night and day.

5102
ਗੁਰਮੁਖਿ ਜੁਗ ਚਾਰੇ ਹੈ ਜਾਤਾ

Guramukh Jug Chaarae Hai Jaathaa ||

गुरमुखि
जुग चारे है जाता

ਗੁਰੂ ਕੋਲ ਰਹਿ ਕੇ
, ਗੁਰਮੁਖਿ ਚਾਰੇ ਯੁਗਾਂ ਸਾਰੀ ਦੁਨੀਆਂ ਵਿੱਚ ਜਾਂਣਿਆ ਜਾਂਦਾ ਹੈ।

The Gurmukhs are known throughout the four ages.

5103
ਗੁਰਮੁਖਿ ਗੁਣ ਗਾਵੈ ਸਦਾ ਨਿਰਮਲੁ ਸਬਦੇ ਭਗਤਿ ਕਰਾਵਣਿਆ

Guramukh Gun Gaavai Sadhaa Niramal Sabadhae Bhagath Karaavaniaa ||6||

गुरमुखि
गुण गावै सदा निरमलु सबदे भगति करावणिआ ॥६॥

ਗੁਰੂ ਕੋਲ ਰਹਿ ਕੇ
, ਗੁਰਮੁਖਿ ਬੱਣੇ ਮਨੁੱਖ ਹਰ ਸਮੇਂ ਰੱਬ ਦੇ ਕੰਮਾਂ ਗੁਣਾਂ ਦੀ ਮਹਿਮਾਂ ਗਾਉਂਦੇ ਹਨ। ਪਵਿੱਤਰ ਨਾਂਮ ਨਾਲ ਲਿਵ ਲਾ ਕੇ ਪ੍ਰੇਮ ਕਰਦਾ ਹੈ। ||6||

The Gurmukhs always sing the Glorious Praises of the Immaculate Lord. Through the Shabad, they practice devotional worship. ||6||

5104
ਬਾਝੁ ਗੁਰੂ ਹੈ ਅੰਧ ਅੰਧਾਰਾ

Baajh Guroo Hai Andhh Andhhaaraa ||

बाझु
गुरू है अंध अंधारा

ਗੁਰੂ
ਦੇ ਬਗੈਰ ਵਿਕਾਰਾਂ ਦੇ ਹਨੇਰੇ ਕਾਰਨ ਰਸਤਾ ਨਹੀਂ ਦਿਸਦਾ ਹੈ

Without the Guru, there is only pitch-black darkness.

5105
ਜਮਕਾਲਿ ਗਰਠੇ ਕਰਹਿ ਪੁਕਾਰਾ

Jamakaal Garathae Karehi Pukaaraa ||

जमकालि
गरठे करहि पुकारा

ਜਿਸ ਨੂੰ ਆਤਮਿਕ ਮੌਤ ਨੇ ਜਕੜ ਲਿਆ ਹੈ। ਉਹ ਦੁੱਖਾਂ ਨਾਲ ਕਰਲਾ ਰਹੇ ਹਨ।

Seized by the Messenger of Death, people cry out and scream.

5106
ਅਨਦਿਨੁ ਰੋਗੀ ਬਿਸਟਾ ਕੇ ਕੀੜੇ ਬਿਸਟਾ ਮਹਿ ਦੁਖੁ ਪਾਵਣਿਆ

Anadhin Rogee Bisattaa Kae Keerrae Bisattaa Mehi Dhukh Paavaniaa ||7||

अनदिनु
रोगी बिसटा के कीड़े बिसटा महि दुखु पावणिआ ॥७॥

ਦਿਨ ਰਾਤ ਮਾਇਆ ਦੇ ਵਿਕਾਰਾਂ ਵਿੱਚ ਦੁੱਖ ਦਰਦਾਂ ਨਾਲ ਕੁਰਲਾਉਂਦਾ ਹੈ। ਜਿਵੇਂ ਗੰਦਗੀ ਦਾ ਕੀੜਾ ਦੁੱਖ ਦਰਦਾਂ ਨਾਲ ਕੁਰਲਾਉਂਦਾ ਹੈ।
||7||

Night and day, they are diseased, like maggots in manure, and in manure they endure agony. ||7||

5107
ਗੁਰਮੁਖਿ ਆਪੇ ਕਰੇ ਕਰਾਏ

Guramukh Aapae Karae Karaaeae ||

गुरमुखि
आपे करे कराए

ਗੁਰੂ ਕੋਲ ਰਹਿ ਕੇ
, ਗੁਰਮੁਖਿ ਜਾਂਣਦੇ ਹਨ। ਰੱਬ ਆਪ ਸਬ ਕਰਦਾ ਹੈ।

The Gurmukhs know that the Lord alone acts, and causes others to act.

ਗੁਰਮੁਖਿ
ਹਿਰਦੈ ਵੁਠਾ ਆਪਿ ਆਏ

Guramukh Hiradhai Vuthaa Aap Aaeae ||

गुरमुखि
हिरदै वुठा आपि आए

ਗੁਰੂ ਕੋਲ ਰਹਿ ਕੇ
, ਗੁਰਮੁਖਿ ਅੰਦਰ ਰੱਬ ਆਪ ਵੱਸਦਾ ਹੈ।

In the hearts of the Gurmukhs, the Lord Himself comes to dwell.

5109
ਨਾਨਕ ਨਾਮਿ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ੨੫੨੬

Naanak Naam Milai Vaddiaaee Poorae Gur Thae Paavaniaa ||8||25||26||

नानक
नामि मिलै वडिआई पूरे गुर ते पावणिआ ॥८॥२५॥२६॥

ਗੁਰੂ ਨਾਨਕ ਨਾਮ ਜੱਪਣ ਸਣਾਉਣ ਨਾਲ ਸੋਭਾ ਮਿਲਦੀ ਹੈ। ਪੂਰੇ ਗੁਰੂ ਨਾਲ ਮਿਲਦਾ ਹੈ।
||8||25||26||

O Nanak, through the Naam, greatness is obtained. It is received from the Perfect Guru. ||8||25||26||

5110
ਮਾਝ ਮਹਲਾ

Maajh Mehalaa 3 ||

माझ
महला

ਮਾਝ
, ਤੀਜੀ ਪਾਤਸ਼ਾਹੀ 3 ||

Maajh, Third Mehl:

5111
ਏਕਾ ਜੋਤਿ ਜੋਤਿ ਹੈ ਸਰੀਰਾ

Eaekaa Joth Joth Hai Sareeraa ||

एका
जोति जोति है सरीरा

ਸਾਰੇ ਸਰੀਰਾਂ ਵਿੱਚ ਇੱਕੋ ਜੋਤ ਰੱਬ ਦੀ ਇੱਕੋ ਜੋਤ ਹੈ।

The One Light is the light of all bodies.

5112
ਸਬਦਿ ਦਿਖਾਏ ਸਤਿਗੁਰੁ ਪੂਰਾ

Sabadh Dhikhaaeae Sathigur Pooraa ||

सबदि
दिखाए सतिगुरु पूरा

ਬਾਣੀ ਦੇ ਸ਼ਬਦ ਨਾਲ ਸੱਚਾ ਗੁਰੂ ਪੂਰਾ ਹਾਜ਼ਰ ਹੋ ਕਰ ਦਿਸਦਾ ਹੈ।

The Perfect True Guru reveals it through the Word of the Shabad.

5113
ਆਪੇ ਫਰਕੁ ਕੀਤੋਨੁ ਘਟ ਅੰਤਰਿ ਆਪੇ ਬਣਤ ਬਣਾਵਣਿਆ

Aapae Farak Keethon Ghatt Anthar Aapae Banath Banaavaniaa ||1||

आपे
फरकु कीतोनु घट अंतरि आपे बणत बणावणिआ ॥१॥

ਰੱਬ ਨੇ ਆਪ ਜੀਵਾਂ ਨੂੰ ਬੱਣਾਂ ਕੇ, ਬਣਾਵੱਟ, ਅਕਾਰਾਂ ਵਿੱਚ ਫ਼ਰਕ ਕੀਤਾ ਹੈ।
||1||

He Himself instills the sense of separation within our hearts; He Himself created the Creation. ||1||

5114
ਹਉ ਵਾਰੀ ਜੀਉ ਵਾਰੀ ਹਰਿ ਸਚੇ ਕੇ ਗੁਣ ਗਾਵਣਿਆ

Ho Vaaree Jeeo Vaaree Har Sachae Kae Gun Gaavaniaa ||

हउ
वारी जीउ वारी हरि सचे के गुण गावणिआ

ਮੈਂ
ਕੁਰਬਾਨ ਹਾਂ, ਮੇਰੀ ਜਿੰਦਗੀ ਕੁਰਬਾਨ ਹੈ। ਉਨ੍ਹਾਂ ਊਤੋਂ ਜੋ ਰੱਬ ਦੀ ਸਿਫ਼ਤ ਸੱਚੀ ਬਾਣੀ ਪਵਿੱਤਰ ਨਾਲ ਕੀਰਤਨ ਕਰਦਾਂ ਹਾਂ।

I am a sacrifice, my soul is a sacrifice, to those who sing the Glorious Praises of the True Lord.

5115
ਬਾਝੁ ਗੁਰੂ ਕੋ ਸਹਜੁ ਪਾਏ ਗੁਰਮੁਖਿ ਸਹਜਿ ਸਮਾਵਣਿਆ ਰਹਾਉ

Baajh Guroo Ko Sehaj N Paaeae Guramukh Sehaj Samaavaniaa ||1|| Rehaao ||

बाझु
गुरू को सहजु पाए गुरमुखि सहजि समावणिआ ॥१॥ਰਹਾਉ

ਗੁਰੂ ਤੋਂ ਬਗੈਰ ਮਨ ਰੱਬ ਦੇ ਨਾਂਮ ਨਾਲ ਨਹੀਂ ਜੁੜਦਾ, ਗੁਰੂ ਕੋਲ ਰਹਿ ਕੇ
, ਗੁਰਮੁਖਿ ਰੱਬ ਦੇ ਨਾਂਮ ਪ੍ਰੇਮ ਨਾਲ ਜੁੜਦਾ ਹੈ। ||1|| ਰਹਾਉ ||

Without the Guru, no one obtains intuitive wisdom; the Gurmukh is absorbed in intuitive peace. ||1||Pause||

5116
ਤੂੰ ਆਪੇ ਸੋਹਹਿ ਆਪੇ ਜਗੁ ਮੋਹਹਿ

Thoon Aapae Sohehi Aapae Jag Mohehi ||

तूं
आपे सोहहि आपे जगु मोहहि

ਪ੍ਰਭੂ ਤੂੰ ਆਪ ਹੀ ਦੁਨੀਆਂ ਸੋਹਣੀ ਬੱਣਾਈ ਹੈ। ਆਪ ਹੀ ਦੁਨੀਆਂ ਵਿੱਚ ਸਮਾਂ ਕੇ ਪਿਆਰ ਕਰਦਾ ਕਰਾਉਂਦਾ ਹੈ।

You Yourself are Beautiful, and You Yourself entice the world.

5117
ਤੂੰ ਆਪੇ ਨਦਰੀ ਜਗਤੁ ਪਰੋਵਹਿ

Thoon Aapae Nadharee Jagath Parovehi ||

तूं
आपे नदरी जगतु परोवहि

ਤੂੰ ਆਪ ਹੀ ਪੂਰੀ ਸ੍ਰਿਸਟੀ ਨੂੰ ਇੱਕ ਸਾਰ ਨਿਯਮ ਨਾਲ ਚਲਾ ਰਿਹਾਂ ਹੈ।

You Yourself, by Your Kind Mercy, weave the thread of the world.

5118
ਤੂੰ ਆਪੇ ਦੁਖੁ ਸੁਖੁ ਦੇਵਹਿ ਕਰਤੇ ਗੁਰਮੁਖਿ ਹਰਿ ਦੇਖਾਵਣਿਆ

Thoon Aapae Dhukh Sukh Dhaevehi Karathae Guramukh Har Dhaekhaavaniaa ||2||

तूं
आपे दुखु सुखु देवहि करते गुरमुखि हरि देखावणिआ ॥२॥

ਤੂੰ ਆਪ ਹੀ ਜਿਵਾਂ ਨੂੰ ਦਰਦ ਤੇ ਅੰਨਦ ਦਿੰਦਾ ਹੈ। ਗੁਰੂ ਕੋਲ ਰਹਿ ਕੇ
, ਗੁਰਮੁਖਿ ਤੇਰਾ ਭਾਣਾਂ ਦਿਸ ਜਾਂਦਾ ਹੈ। ||2||

You Yourself bestow pain and pleasure, O Creator. The Lord reveals Himself to the Gurmukh. ||2||

5119
ਆਪੇ ਕਰਤਾ ਕਰੇ ਕਰਾਏ

Aapae Karathaa Karae Karaaeae ||

आपे
करता करे कराए

ਰੱਬ ਦੁਨੀਆਂ ਬੱਣਾਉਣ ਵਾਲਾ ਆਪ ਸਾਰਾ ਕੁੱਝ ਕਰਦਾ ਹੈ।

The Creator Himself acts, and causes others to act.

5120
ਆਪੇ ਸਬਦੁ ਗੁਰ ਮੰਨਿ ਵਸਾਏ

Aapae Sabadh Gur Mann Vasaaeae ||

आपे
सबदु गुर मंनि वसाए

ਆਪ ਹੀ ਪ੍ਰਭੂ ਸ਼ਬਦ ਨਾਂਮ ਦਾ ਪਿਆਰ ਹਿਰਦੇ ਵਿੱਚ ਰੱਖ ਕੇ ਜਗਾਉਂਦਾ ਹੈ।

Through Him, the Word of the Guru's Shabad is enshrined within the mind.

5121
ਸਬਦੇ ਉਪਜੈ ਅੰਮ੍ਰਿਤ ਬਾਣੀ ਗੁਰਮੁਖਿ ਆਖਿ ਸੁਣਾਵਣਿਆ

Sabadhae Oupajai Anmrith Baanee Guramukh Aakh Sunaavaniaa ||3||

सबदे
उपजै अम्रित बाणी गुरमुखि आखि सुणावणिआ ॥३॥

ਮਿੱਠੀ ਅੰਮ੍ਰਿਤ
ਰਸ ਭਰੀ ਬਾਣੀ ਨਾਂਮ ਸ਼ਬਦ ਦੇ ਦੁਆਰਾ ਮਨ ਅੰਦਰ ਜੱਪੀ ਜਾਂਦਿ ਹੈ, ਗੁਰੂ ਕੋਲ ਰਹਿ ਕੇ, ਗੁਰਮੁਖਿ ਉਚਾਰ ਕੇ ਗਾਉਂਦੇ, ਸੁਣਾਉਂਦੇ ਹਨ। ||3||

The Ambrosial Word of the Guru's Bani emanates from the Word of the Shabad. The Gurmukh speaks it and hears it. ||3||

5122
ਆਪੇ ਕਰਤਾ ਆਪੇ ਭੁਗਤਾ

Aapae Karathaa Aapae Bhugathaa ||

आपे
करता आपे भुगता

ਆਪ ਵੀ ਸਾਰਾ ਜਗਤ ਪੈਦਾ ਕੀਤਾ ਹੈ। ਆਪ ਦੁਨੀਆ ਵਿੱਚ ਵੱਸ ਕੇ, ਮਇਆ ਨਾਲ ਪਿਆਰ ਪੈਦਾ ਕੀਤਾ ਹੈ।

He Himself is the Creator, and He Himself is the Enjoyer.

5123
ਬੰਧਨ ਤੋੜੇ ਸਦਾ ਹੈ ਮੁਕਤਾ

Bandhhan Thorrae Sadhaa Hai Mukathaa ||

बंधन
तोड़े सदा है मुकता

ਆਪ ਹੀ ਮਇਆ ਨਾਲ ਪਿਆਰ ਮੁੱਕਾ ਕੇ ਦੇ ਨਾਤੇ ਛੁੱਡਾ ਦਿੰਦਾ ਹੈ। ਆਪ ਹੀ ਮੁੱਕਤੀ ਕਰਾ ਦਿੰਦਾ ਹੈ।

One who breaks out of bondage is liberated forever.

5124
ਸਦਾ ਮੁਕਤੁ ਆਪੇ ਹੈ ਸਚਾ ਆਪੇ ਅਲਖੁ ਲਖਾਵਣਿਆ

Sadhaa Mukath Aapae Hai Sachaa Aapae Alakh Lakhaavaniaa ||4||

सदा
मुकतु आपे है सचा आपे अलखु लखावणिआ ॥४॥

ਸਦਾ ਰਹਿੱਣ ਵਾਲਾ ਪ੍ਰਭੂ ਜਨਮ, ਮਰਨ, ਵਿਕਾਰਾਂ ਤੋਂ ਮੁਕਤ ਤੇ ਆਪ ਪਵਿੱਤਰ ਹੈ। ਅਦ੍ਰਿਸ਼ਟ ਦਿਸਦਾ ਨਹੀਂ, ਆਪ ਹੀ ਜੀਵਾਂ ਰਾਹੀਂ ਸਬ ਨੂੰ ਦਿਸਦਾ ਵੀ ਹੈ।
||4||

The True Lord is liberated forever. The Unseen Lord causes Himself to be seen. ||4||

5125
ਆਪੇ ਮਾਇਆ ਆਪੇ ਛਾਇਆ

Aapae Maaeiaa Aapae Shhaaeiaa ||

आपे
माइआ आपे छाइआ

ਰੱਬ ਨੇ ਆਪ ਚੀਜ਼ਾਂ
, ਦੁਨੀਆਂ ਪੈਦਾ ਕਰਕੇ, ਪਿਆਰ ਕਰਿਆ ਹੈ।

He Himself is Maya, and He Himself is the Illusion.

5126
ਆਪੇ ਮੋਹੁ ਸਭੁ ਜਗਤੁ ਉਪਾਇਆ

Aapae Mohu Sabh Jagath Oupaaeiaa ||

आपे
मोहु सभु जगतु उपाइआ

ਆਪ ਉਸ ਨਾਲ ਪਿਆਰ ਮੋਹ ਕਰਾਕੇ,
ਦੁਨੀਆਂ ਪੈਦਾ ਕੀਤੀ ਹੈ।

He Himself has generated emotional attachment throughout the entire universe.

5127
ਆਪੇ ਗੁਣਦਾਤਾ ਗੁਣ ਗਾਵੈ ਆਪੇ ਆਖਿ ਸੁਣਾਵਣਿਆ

Aapae Gunadhaathaa Gun Gaavai Aapae Aakh Sunaavaniaa ||5||

आपे
गुणदाता गुण गावै आपे आखि सुणावणिआ ॥५॥

ਰੱਬ ਆਪ ਹੀ ਜੀਵਾਂ ਦੁਆਰਾ ਆਪਣੀ ਮਹਿਮਾਂ ਕੰਮਾਂ ਦੀ ਪ੍ਰਸੰਸਾ ਗਾ ਕੇ, ਸੁਣਾ ਕੇ ਕਰਾਉਦਾ ਹੈ।
||5||

He Himself is the Giver of Virtue; He Himself sings the Lord's Glorious Praises. He chants them and causes them to be heard. ||5||

5128
ਆਪੇ ਕਰੇ ਕਰਾਏ ਆਪੇ

Aapae Karae Karaaeae Aapae ||

आपे
करे कराए आपे

ਆਪ ਹੀ ਸਾਰੇ ਕੰਮ ਕਰਦਾ, ਆਪ ਕਰਾਉਂਦਾ ਹੈ।

He Himself acts, and causes others to act.

5129
ਆਪੇ ਥਾਪਿ ਉਥਾਪੇ ਆਪੇ

Aapae Thhaap Outhhaapae Aapae ||

आपे
थापि उथापे आपे

ਆਪ ਜੀਵਾਂ ਨੂੰ ਪੈਦਾ, ਆਪ ਨਾਸ਼ ਖ਼ਤਮ ਕਰਦਾ ਹੈ।

He Himself establishes and disestablishes.

5130
ਤੁਝ ਤੇ ਬਾਹਰਿ ਕਛੂ ਹੋਵੈ ਤੂੰ ਆਪੇ ਕਾਰੈ ਲਾਵਣਿਆ

Thujh Thae Baahar Kashhoo N Hovai Thoon Aapae Kaarai Laavaniaa ||6||

तुझ
ते बाहरि कछू होवै तूं आपे कारै लावणिआ ॥६॥

ਰੱਬ ਜੀ ਤੇਰੇ ਤੋਂ ਬਗੈਰ ਸ੍ਰਿਸਟੀ ਦਾ ਕੋਈ ਕੰਮ ਨਹੀਂ ਹੁੰਦਾ ਹੈ।
ਆਪ ਹੀ ਸਾਰੇ ਜੀਵਾਂ ਤੋਂ ਕੰਮ ਕਰਾਉਂਦਾ ਹੈ। ||6|| Without You, nothing can be done. You Yourself have engaged all in their tasks. ||6||

5131
ਆਪੇ ਮਾਰੇ ਆਪਿ ਜੀਵਾਏ

Aapae Maarae Aap Jeevaaeae ||

आपे
मारे आपि जीवाए

ਆਪ ਸਾਰੇ ਜੀਵਾਂ ਨੂੰ ਨਾਸ਼ ਕਰਦਾ ਹੈ। ਆਪ ਹੀ ਸਾਰੇ ਜੀਵਾਂ ਨੂੰ ਪੈਦਾ ਕਰਦਾ ਹੈ।

He Himself kills, and He Himself revives.

5132
ਆਪੇ ਮੇਲੇ ਮੇਲਿ ਮਿਲਾਏ

Aapae Maelae Mael Milaaeae ||

आपे
मेले मेलि मिलाए

ਆਪ ਆਪਣੇ ਨਾਲ ਤੇ ਸਾਰੇ ਜੀਵਾਂ ਨੂੰ ਸਯੋਗ ਕਰਕੇ ਮਿਲਾਉਂਦਾ ਹੈ।

He Himself unites us, and unites us in Union with Himself.

5133
ਸੇਵਾ ਤੇ ਸਦਾ ਸੁਖੁ ਪਾਇਆ ਗੁਰਮੁਖਿ ਸਹਜਿ ਸਮਾਵਣਿਆ

Sayvaa Tay Sadaa Sukh Paa-i-aa Gurmukh Sahj Samaavani-aa. ||7||

सेवा
ते सदा सुखु पाइआ गुरमुखि सहजि समावणिआ ॥७॥

ਗੁਰੂ ਦੀ ਸੇਵਾ ਭਗਤੀ ਕਰਨ ਨਾਲ ਮਨ ਅੰਨਦ ਹੋ ਜਾਂਦਾ ਹੈ। ਗੁਰੂ ਕੋਲ ਰਹਿ ਕੇ
, ਗੁਰਮੁਖਿ ਨਿਤ ਨਾਂਮ ਜੱਪਣ ਸੁਣਨ ਨਾਲ ਜਰੂਰ ਰੱਬ ਨੂੰ ਮਿਲਾਦਾ ਹੈ। ||7||

Through selfless service, eternal peace is obtained. The Gurmukh is absorbed in intuitive peace. ||7||

Comments

Popular Posts