ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੧੨
Page 112 of 1430

4524
ਅਨਦਿਨੁ ਜਲਦੀ ਫਿਰੈ ਦਿਨੁ ਰਾਤੀ ਬਿਨੁ ਪਿਰ ਬਹੁ ਦੁਖੁ ਪਾਵਣਿਆ

Anadhin Jaladhee Firai Dhin Raathee Bin Pir Bahu Dhukh Paavaniaa ||2||

अनदिनु
जलदी फिरै दिनु राती बिनु पिर बहु दुखु पावणिआ ॥२॥

ਜੀਵ ਆਤਮਾਂ ਰਾਤ ਦਿਨ ਹਮੇਸ਼ਾਂ ਹੀ ਜਲਦੀ ਰਹਿੰਦੀ ਹੈਰਾਤ
ਦਿਨ ਆਪਣੇ ਪਤੀ ਰੱਬ ਦੇ ਬਾਝੋਂ, ਬੇਅੰਤ ਬਗੈਰ ਤਕਲੀਫ ਉਠਾਉਂਦੀ ਹੈ||2||
Night and day, day and night, they burn. Without her Husband Lord, the soul-bride suffers in terrible pain. ||2||

4525
ਦੇਹੀ ਜਾਤਿ ਆਗੈ ਜਾਏ

Dhaehee Jaath N Aagai Jaaeae ||

देही
जाति आगै जाए

ਆਦਮੀ
ਦਾ ਸਰੀਰ ਤੇ ਜਾਤ ਮਰਨ ਨਾਲ ਅਗਲੇ ਜਹਾਨ ਨਹੀਂ ਜਾਣੇ
Her body and her status shall not go with her to the world hereafter.

4526
ਜਿਥੈ ਲੇਖਾ ਮੰਗੀਐ ਤਿਥੈ ਛੁਟੈ ਸਚੁ ਕਮਾਏ

Jithhai Laekhaa Mangeeai Thithhai Shhuttai Sach Kamaaeae ||

जिथै
लेखा मंगीऐ तिथै छुटै सचु कमाए

ਜਿਥੇ
ਹਿਸਾਬ ਕਰਮਾਂ ਦਾ ਹਿਸਾਬ ਕੀਤਾ ਜਾਂਦਾ ਹੈ। ਉਥੇ ਸੱਚ ਦੀ ਕਮਾਈ, ਰੱਬ ਦੇ ਨਾਂਮ ਦੁਆਰਾ ਹੀ ਉਹ ਬੰਦ-ਖਲਾਸ ਮੁੱਕਤੀ ਹੋਵੇਗੀ
Where she is called to answer for her account, there, she shall be emancipated only by true actions.

4527
ਸਤਿਗੁਰੁ ਸੇਵਨਿ ਸੇ ਧਨਵੰਤੇ ਐਥੈ ਓਥੈ ਨਾਮਿ ਸਮਾਵਣਿਆ

Sathigur Saevan Sae Dhhanavanthae Aithhai Outhhai Naam Samaavaniaa ||3||

सतिगुरु
सेवनि से धनवंते ऐथै ओथै नामि समावणिआ ॥३॥

ਜੋ ਸੱਚ ਗੁਰਾਂ ਦਾ ਨਾਂਮ ਜੱਪਦੇ ਘਾਲ ਘਾਲਦੇ ਹਨਉਹ ਅਮੀਰ ਹਨ ਏਥੇ ਤੇ ਇਥੋਂ ਮਗਰੋਂ ਉਹ ਹਰੀ ਨਾਮ ਵਿੱਚ ਲੀਨ ਰਹਿੰਦੇ ਹਨ
||3||
Those who serve the True Guru shall prosper; here and hereafter, they are absorbed in the Naam. ||3||

4528
ਭੈ ਭਾਇ ਸੀਗਾਰੁ ਬਣਾਏ

Bhai Bhaae Seegaar Banaaeae ||

भै
भाइ सीगारु बणाए

ਜੋ
ਪ੍ਰਭੂ ਦੇ ਡਰ ਤੇ ਪਿਆਰ ਨੂੰ ਆਪਣਾ ਹਾਰ ਸ਼ਿੰਗਾਰ ਬਣਾਉਂਦੀ ਹੈ।

She who adorns herself with the Love and the Fear of God,

4529
ਗੁਰ ਪਰਸਾਦੀ ਮਹਲੁ ਘਰੁ ਪਾਏ

Gur Parasaadhee Mehal Ghar Paaeae ||

गुर
परसादी महलु घरु पाए

ਜੀਵ
ਗੁਰਾਂ ਦੀ ਮਿਹਰ ਦੇ ਸਦਕਾ ਆਪਣੇ ਮਨ ਗ੍ਰਹਿ ਵਿੱਚ ਹੀ ਊਸ ਰੱਬ ਨੂੰ ਪਾ ਲੈਂਦਾਂ ਹੈ

By Guru's Grace, obtains the Mansion of the Lord's Presence as her home.

4530
ਅਨਦਿਨੁ ਸਦਾ ਰਵੈ ਦਿਨੁ ਰਾਤੀ ਮਜੀਠੈ ਰੰਗੁ ਬਣਾਵਣਿਆ

Anadhin Sadhaa Ravai Dhin Raathee Majeethai Rang Banaavaniaa ||4||

अनदिनु
सदा रवै दिनु राती मजीठै रंगु बणावणिआ ॥४॥

ਉਹ ਆਤਮਾਂ ਸਦੀਵੀ ਤੇ ਹਮੇਸ਼ਾਂ ਲਈਂ ਉਹ ਦਿਨ ਰਾਤ ਆਪਣੇ ਪ੍ਰੀਤਮ ਨੂੰ ਮਾਣਦਾ ਹੈ। ਮਜੀਠ ਦੀ ਪੱਕੀ ਰੰਗਤ ਧਾਰ ਕੇ, ਅਖਤਿਆਰ ਕਰ ਲੈਂਦੀ ਹੈ
||4||
Night and day, day and night, she constantly ravishes and enjoys her Beloved. She is dyed in the permanent color of His Love. ||4||

4531
ਸਭਨਾ ਪਿਰੁ ਵਸੈ ਸਦਾ ਨਾਲੇ

Sabhanaa Pir Vasai Sadhaa Naalae ||

सभना
पिरु वसै सदा नाले

ਭਗਵਾਨ ਖਸਮ
ਹਮੇਸ਼ਾਂ ਹੀ ਸਾਰਿਆਂ ਜੀਵਾਂ ਦੇ ਸਾਥ ਹੀ ਰਹਿੰਦਾ ਹੈ
The Husband Lord abides with everyone, always;

4532
ਗੁਰ ਪਰਸਾਦੀ ਕੋ ਨਦਰਿ ਨਿਹਾਲੇ

Gur Parasaadhee Ko Nadhar Nihaalae ||

गुर
परसादी को नदरि निहाले

ਗੁਰਾਂ
ਦੀ ਦਿਆ ਦੁਆਰਾ ਕੋਈ ਵਿਰਲਾ ਹੀ ਉਸ ਨੂੰ ਅਪਣੀਆਂ ਅੱਖਾਂ ਨਾਲ ਵੇਖਦਾ ਹੈ
But how rare are those few who, by Guru's Grace, obtain His Glance of Grace.

4533
ਮੇਰਾ ਪ੍ਰਭੁ ਅਤਿ ਊਚੋ ਊਚਾ ਕਰਿ ਕਿਰਪਾ ਆਪਿ ਮਿਲਾਵਣਿਆ

Maeraa Prabh Ath Oocho Oochaa Kar Kirapaa Aap Milaavaniaa ||5||

मेरा
प्रभु अति ऊचो ऊचा करि किरपा आपि मिलावणिआ ॥५॥

ਮੇਰਾ
ਮਾਲਕ ਪ੍ਰਭੂ ਬਹੁਤ ਵੱਡਾ ਉਚੇ ਤੋ ਉਚਾ ਹੈ ਅਪਣੀ ਦਿਆ ਤਰਸ ਧਾਰ ਕੇ ਉਹ ਪ੍ਰਾਣੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ||5||

My God is the Highest of the High; granting His Grace, He merges us into Himself. ||5||

4534
ਮਾਇਆ ਮੋਹਿ ਇਹੁ ਜਗੁ ਸੁਤਾ

Maaeiaa Mohi Eihu Jag Suthaa ||

माइआ
मोहि इहु जगु सुता

ਸੰਸਾਰੀ
ਪਦਾਰਥਾਂ ਦੀ ਲਗਨ ਵਿੱਚ ਇਹ ਜਹਾਨ ਸੁੱਤਾ ਪਿਆ ਹੈ
This world is asleep in emotional attachment to Maya.

4535
ਨਾਮੁ ਵਿਸਾਰਿ ਅੰਤਿ ਵਿਗੁਤਾ

Naam Visaar Anth Viguthaa ||

नामु
विसारि अंति विगुता

ਨਾਮ
ਨੂੰ ਭੁਲਾ ਕੇ ਇਹ ਆਖਰਕਾਰ ਤਬਾਹ ਹੋ ਕੇ ਰੁਲਦਾ ਫਿਰਦਾ ਹੈ
Forgetting the Naam, the Name of the Lord, it ultimately comes to ruin.

4536
ਜਿਸ ਤੇ ਸੁਤਾ ਸੋ ਜਾਗਾਏ ਗੁਰਮਤਿ ਸੋਝੀ ਪਾਵਣਿਆ

Jis Thae Suthaa So Jaagaaeae Guramath Sojhee Paavaniaa ||6||

जिस
ते सुता सो जागाए गुरमति सोझी पावणिआ ॥६॥

ਜਿਸ ਪ੍ਰਭੂ ਨੇ ਇਸ ਨੂੰ ਸੁਆਲਿਆ ਹੈ
, ਉਹੀ ਇਸ ਨੂੰ ਜਗਾਏਗਾ ਗੁਰਾਂ ਦੇ ਉਪਦੇਸ਼ ਦੁਆਰਾ ਇਸ ਨੂੰ ਸਮਝ ਪ੍ਰਾਪਤ ਹੁੰਦੀ ਹੈ||6||
The One who put it to sleep shall also awaken it. Through the Guru's Teachings, understanding dawns. ||6||

4537
ਅਪਿਉ ਪੀਐ ਸੋ ਭਰਮੁ ਗਵਾਏ

Apio Peeai So Bharam Gavaaeae ||

अपिउ
पीऐ सो भरमु गवाए

ਜੋ
ਮਨੁੱਖ ਅੰਮ੍ਰਿਤ ਨਾਂਮ ਪਾਨ ਕਰਦਾ ਹੈ, ਉਹ ਆਪਣਾ ਦੁਨੀਆਂ ਦੇ ਸ਼ੰਕੇ ਸੰਦੇਹ ਦੂਰ ਕਰ ਦਿੰਦਾ ਹੈ
One who drinks in this Nectar, shall have his delusions dispelled.

4538
ਗੁਰ ਪਰਸਾਦਿ ਮੁਕਤਿ ਗਤਿ ਪਾਏ

Gur Parasaadh Mukath Gath Paaeae ||

गुर
परसादि मुकति गति पाए

ਗੁਰੂ
ਦੀ ਦਿਆ ਕਿਰਪਾ ਦੁਆਰਾ ਊਹ ਮਨੁੱਖ ਮੁੱਕਤੀ ਨਾਲ ਉਚੀ ਪਦਵੀ ਨੂੰ ਪ੍ਰਾਪਤ ਹੋ ਜਾਂਦਾ ਹੈ। ਦੁਨੀਆਂ ਦਾ ਮੋਹ ਲਾਲਚ ਛੱਡ ਦਿੰਦਾ ਹੈ।
By Guru's Grace, the state of liberation is attained.

4539
ਭਗਤੀ ਰਤਾ ਸਦਾ ਬੈਰਾਗੀ ਆਪੁ ਮਾਰਿ ਮਿਲਾਵਣਿਆ

Bhagathee Rathaa Sadhaa Bairaagee Aap Maar Milaavaniaa ||7||

भगती
रता सदा बैरागी आपु मारि मिलावणिआ ॥७॥

ਜੋ
ਸਾਈਂ ਦੀ ਪ੍ਰਸੰਸਾ ਕਰਦਾ ਉਸ ਦੇ ਗੁਣਾਂ ਨਾਲ ਰੰਗਿਆ ਹੈ। ਉਹ ਸਦਾ ਲਈ ਵਿਕਾਰਾਂ ਤੋਂ ਹੀ ਨਿਰਲੇਪ ਹੋ ਜਾਂਦਾ ਹੈ ਆਪਣੇ ਆਪੇ ਨੂੰ ਗੁਆ ਕੇ, ਊਹ ਆਪਣੇ ਮਾਲਕ ਨੂੰ ਮਿਲ ਪੈਂਦਾ ਹੈ
One who is imbued with devotion to the Lord, remains always balanced and detached. Subduing selfishness and conceit, he is united with the Lord. ||7||

4540
ਆਪਿ ਉਪਾਏ ਧੰਧੈ ਲਾਏ

Aap Oupaaeae Dhhandhhai Laaeae ||

आपि
उपाए धंधै लाए

ਆਪੇ
ਹੀ ਤੂੰ ਜੀਵ ਪੈਦਾ ਕੀਤੇ ਤੇ ਆਪੋ ਆਪਣੇ ਕੰਮੀ ਲਾ ਦੁਨੀਆਂ ਦਾਰੀ ਕਰਾਉਂਦਾ ਹੈ
He Himself creates, and He Himself assigns us to our tasks.

4541
ਲਖ ਚਉਰਾਸੀ ਰਿਜਕੁ ਆਪਿ ਅਪੜਾਏ

Lakh Chouraasee Rijak Aap Aparraaeae ||

लख
चउरासी रिजकु आपि अपड़ाए

ਚੁਰਾਸੀ
ਲੱਖ ਜੂਨੀਆਂ ਨੂੰ ਆਪੇ ਹੀ ਤੂੰ ਰੋਜ਼ੀ ਖਾਣਾਂ ਪੁਚਾਉਂਦਾ ਹੈਂ
He Himself gives sustenance to the 8.4 million species of beings.

4542
ਨਾਨਕ ਨਾਮੁ ਧਿਆਇ ਸਚਿ ਰਾਤੇ ਜੋ ਤਿਸੁ ਭਾਵੈ ਸੁ ਕਾਰ ਕਰਾਵਣਿਆ

Naanak Naam Dhhiaae Sach Raathae Jo This Bhaavai S Kaar Karaavaniaa ||8||4||5||

नानक
नामु धिआइ सचि राते जो तिसु भावै सु कार करावणिआ ॥८॥४॥५॥

ਨਾਨਕ ਨਾਮ ਦਾ ਸਿਮਰਨ ਕਰਦੇ ਹਨ। ਉਹ ਸੱਚੇ ਨਾਂਮ ਨਾਲ ਰੰਗੇ ਜਾਂਦੇ ਹਨ ਅਤੇ ਉਹ ਕੰਮ ਕਰਦੇ ਹਨ
, ਜਿਹੜਾ ਉਸ ਰੱਬ ਨੂੰ ਚੰਗਾ ਲੱਗਦਾ ਹੈ||8||4||5||

O Nanak, those who meditate on the Naam are atuned to Truth. They do that which is pleasing to His Will. ||8||4||5||

4543
ਮਾਝ ਮਹਲਾ ੩

Maajh Mehalaa 3 ||

माझ
महला

ਮਾਝ
, ਤੀਜੀ ਪਾਤਸ਼ਾਹੀ3 ||
Maajh, Third Mehl:
3 ||

4544
ਅੰਦਰਿ ਹੀਰਾ ਲਾਲੁ ਬਣਾਇਆ

Andhar Heeraa Laal Banaaeiaa ||

अंदरि
हीरा लालु बणाइआ

ਪ੍ਰਾਣੀ
ਦੇ ਅੰਦਰ ਹੀ ਜਵੇਹਰ ਤੇ ਮਾਣਕ ਪੈਦਾ ਹੁੰਦੇ ਹਨ
Diamonds and rubies are produced deep within the self.

4545
ਗੁਰ ਕੈ ਸਬਦਿ ਪਰਖਿ ਪਰਖਾਇਆ

Gur Kai Sabadh Parakh Parakhaaeiaa ||

गुर
कै सबदि परखि परखाइआ

ਗੁਰਾਂ
ਦੇ ਉਪਦੇਸ਼ ਨਾਂਮ ਸ਼ਬਦ ਦੁਆਰਾ ਬੰਦਾ ਉਨ੍ਹਾਂ ਭਗਤਾਂ ਦੀ ਪਛਾਣ ਕਰਦਾ ਤੇ ਕਰਵਾਉਂਦਾ ਹੈ
They are assayed and valued through the Word of the Guru's Shabad.

4546
ਜਿਨ ਸਚੁ ਪਲੈ ਸਚੁ ਵਖਾਣਹਿ ਸਚੁ ਕਸਵਟੀ ਲਾਵਣਿਆ

Jin Sach Palai Sach Vakhaanehi Sach Kasavattee Laavaniaa ||1||

जिन
सचु पलै सचु वखाणहि सचु कसवटी लावणिआ ॥१॥

ਜਿਨ੍ਹਾਂ ਦੀ ਝੋਲੀ ਵਿੱਚ ਸੱਚਾ ਨਾਂਮ ਹੈ
, ਉਹ ਸੱਚ ਬੋਲਦੇ ਹਨ, ਅਤੇ ਸੱਚ ਦੀ ਘਸਵੱਟੀ ਹੀ ਹਰ ਸ਼ੈ ਵਸਤੂ ਨੂੰ ਲੂ ਲੈਂਦੇ ਹਨ ||1||
Those who have gathered Truth, speak Truth; they apply the Touch-stone of Truth. ||1||

4547
ਹਉ ਵਾਰੀ ਜੀਉ ਵਾਰੀ ਗੁਰ ਕੀ ਬਾਣੀ ਮੰਨਿ ਵਸਾਵਣਿਆ

Ho Vaaree Jeeo Vaaree Gur Kee Baanee Mann Vasaavaniaa ||

हउ
वारी जीउ वारी गुर की बाणी मंनि वसावणिआ

ਮੈਂ
ਸਦਕੇ ਹਾਂ, ਮੇਰੀ ਜਿੰਦਗੀ ਸਦਕੇ ਕੁਰਬਾਨ ਜਾਂਦੀ ਹੈ। ਉਨ੍ਹਾਂ ਉਤੋਂ ਜੋ ਗੁਰਬਾਣੀ ਨੂੰ ਆਪਣੇ ਦਿਲ ਅੰਦਰ ਟਿਕਾਉਂਦੇ ਹਨ
I am a sacrifice, my soul is a sacrifice, to those who enshrine the Word of the Guru's Bani within their minds.

4548
ਅੰਜਨ ਮਾਹਿ ਨਿਰੰਜਨੁ ਪਾਇਆ ਜੋਤੀ ਜੋਤਿ ਮਿਲਾਵਣਿਆ ਰਹਾਉ

Anjan Maahi Niranjan Paaeiaa Jothee Joth Milaavaniaa ||1|| Rehaao ||

अंजन
माहि निरंजनु पाइआ जोती जोति मिलावणिआ ॥१॥ रहाउ

ਸੰਸਾਰੀ
ਦੁਨੀਆਂ ਅੰਦਰ ਉਹ ਪਵਿੱਤਰ ਪੁਰਖ ਨੂੰ ਪਾ ਲੈਂਦੇ ਹਨ ਉਨ੍ਹਾਂ ਦਾ ਨੂਰ, ਪ੍ਰਭੂ ਦੇ ਨੂਰ ਨਾਲ ਮਿਲ ਜਾਂਦਾ ਹੈ
ਰੱਬ ਨੂੰ ਯਾਦ ਰੱਖਦੇ ਹਨ। ||1|| ਰਹਾਉ ||

In the midst of the darkness of the world, they obtain the Immaculate One, and their light merges into the Light. ||1||Pause||

4549
ਇਸੁ ਕਾਇਆ ਅੰਦਰਿ ਬਹੁਤੁ ਪਸਾਰਾ

Eis Kaaeiaa Andhar Bahuth Pasaaraa ||

इसु
काइआ अंदरि बहुतु पसारा

ਮਨੁੱਖੀ ਇਸ ਦੇਹਿ ਸਰੀਰ ਵਿੱਚ ਅਣਗਿਣਤ ਦੁਨੀਆਂ ਨੂੰ ਮੋਹਣ ਵਾਲੀ ਚੀਜ਼ਾ ਹਨ
Within this body are countless vast vistas;

4550
ਨਾਮੁ ਨਿਰੰਜਨੁ ਅਤਿ ਅਗਮ ਅਪਾਰਾ

Naam Niranjan Ath Agam Apaaraa ||

नामु
निरंजनु अति अगम अपारा

ਇਸ
ਅੰਦਰ ਬੇਅੰਤ ਸਾਹਿਬ ਦਾ ਪਰਮ ਪਵਿੱਤਰ ਨਾਮ ਹੈ। ਉਹ ਅਪੁੰਚ ਹੈ। ਪ੍ਰਭੂ ਤੱਕ ਕਿਵੇ ਪਹੁੰਚਿਆ ਜਾਵੇ।
The Immaculate Naam is totally Inaccessible and Infinite.

4551
ਗੁਰਮੁਖਿ ਹੋਵੈ ਸੋਈ ਪਾਏ ਆਪੇ ਬਖਸਿ ਮਿਲਾਵਣਿਆ

Guramukh Hovai Soee Paaeae Aapae Bakhas Milaavaniaa ||2||

गुरमुखि
होवै सोई पाए आपे बखसि मिलावणिआ ॥२॥

ਕੇਵਲ ਉਹੀ
, ਜੋ ਗੁਰੂ ਅਨੁਸਾਰ ਚਲਦਾ ਹੈ। ਇਸ ਨੂੰ ਪਾਉਂਦਾ ਹੈ ਭੁੱਲਾਂ, ਭੁਲਾ ਕੇ ਸਾਹਿਬ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ||2||
He alone becomes Gurmukh and obtains it, whom the Lord forgives, and unites with Himself. ||2||

4552
ਮੇਰਾ ਠਾਕੁਰੁ ਸਚੁ ਦ੍ਰਿੜਾਏ

Maeraa Thaakur Sach Dhrirraaeae ||

मेरा
ठाकुरु सचु द्रिड़ाए

ਮੇਰਾ
ਮਾਲਕ ਨਿਰੋਲ ਸੱਚੇ ਨਾਂਮ ਨੂੰ ਦਿਲ ਵਿੱਚ ਬਿਠਾਉਂਦਾ ਹੈ
My Lord and Master implants the Truth.

4553
ਗੁਰ ਪਰਸਾਦੀ ਸਚਿ ਚਿਤੁ ਲਾਏ

Gur Parasaadhee Sach Chith Laaeae ||

गुर
परसादी सचि चितु लाए

ਗੁਰਾਂ
ਦੀ ਮਿਹਰ ਸਦਕਾ, ਬੰਦਾ ਆਪਣਾ ਮਨ ਸੱਚ ਨਾਲ ਜੋੜਦਾ ਹੈ
By Guru's Grace, one's consciousness is attached to the Truth.

4554
ਸਚੋ ਸਚੁ ਵਰਤੈ ਸਭਨੀ ਥਾਈ ਸਚੇ ਸਚਿ ਸਮਾਵਣਿਆ

Sacho Sach Varathai Sabhanee Thhaaee Sachae Sach Samaavaniaa ||3||

सचो
सचु वरतै सभनी थाई सचे सचि समावणिआ ॥३॥

ਸਚਿਆਰਾਂ
ਪਵਿੱਤਰ ਰੱਬ ਹਰ ਥਾਂ ਵਿਆਪਕ ਵੱਸਦਾ ਹੈ ਸੱਚੇ ਬੰਦੇ ਸੱਚੇ ਸਾਹਿਬ ਅੰਦਰ ਲੀਨ ਹੋ ਜਾਂਦੇ ਹਨ
The Truest of the True is pervading everywhere; the true ones merge in Truth. ||3||

4555
ਵੇਪਰਵਾਹੁ ਸਚੁ ਮੇਰਾ ਪਿਆਰਾ

Vaeparavaahu Sach Maeraa Piaaraa ||

वेपरवाहु
सचु मेरा पिआरा

ਸੱਚਾ
ਮਾਲਕ, ਕਿਸੇ ਦੇ ਅਧੀਨ ਨਹੀਂ ਹੈ। ਕਿਦੇ ਦੀ ਪ੍ਰਵਾਹ ਨਹੀਂ ਕਰਦਾ। ਸਬ ਕੰਮ ਆਪ ਕਰਦਾ ਹੈ। ਮੇਰਾ ਮੁਛੰਦਗੀ-ਰਹਿਤ ਪ੍ਰੀਤਮ ਹੈ
The True Carefree Lord is my Beloved.

4556
ਕਿਲਵਿਖ ਅਵਗਣ ਕਾਟਣਹਾਰਾ

Kilavikh Avagan Kaattanehaaraa ||

किलविख
अवगण काटणहारा

ਉਹ
ਗੁਨਾਹਾਂ ਤੇ ਮੰਦ-ਅਮਲ ਕੰਮਾਂ ਨੂੰ ਕੱਟਣ ਵਾਲਾ ਹੈ
He cuts out our sinful mistakes and evil actions;

4557
ਪ੍ਰੇਮ ਪ੍ਰੀਤਿ ਸਦਾ ਧਿਆਈਐ ਭੈ ਭਾਇ ਭਗਤਿ ਦ੍ਰਿੜਾਵਣਿਆ

Praem Preeth Sadhaa Dhhiaaeeai Bhai Bhaae Bhagath Dhrirraavaniaa ||4||

प्रेम
प्रीति सदा धिआईऐ भै भाइ भगति द्रिड़ावणिआ ॥४॥

ਪਿਆਰ
ਤੇ ਮੁਹੱਬਤ ਨਾਲ ਹਮੇਸ਼ਾਂ ਸਾਈਂ ਨੂੰ ਯਾਦ, ਜੱਪਨਾਂ, ਅਰਾਧਨ ਕਰ ਰੱਬ ਆਪਣਾ ਡਰ, ਸੇਵਾ, ਪਿਆਰ ਉਹ ਬੰਦੇ ਅੰਦਰ ਪੱਕੇ ਕਰਦਾ ਹੈ
With love and affection, meditate forever on Him. He implants the Fear of God and loving devotional worship within us. ||4||

4558
ਤੇਰੀ ਭਗਤਿ ਸਚੀ ਜੇ ਸਚੇ ਭਾਵੈ

Thaeree Bhagath Sachee Jae Sachae Bhaavai ||

तेरी
भगति सची जे सचे भावै

ਬੰਦੇ,
ਤੇਰਾ ਰੱਬ ਨਾਲ ਨਾਂਮ ਜੱਪਣ ਦਾ ਪਿਆਰ ਸੱਚਾ ਹੈ। ਜੇਕਰ ਇਹ ਸੱਚਾ ਪੁਰਖ ਨੂੰ ਚੰਗੀ ਲੱਗੇ
Devotional worship is True, if it pleases the True Lord.

4559
ਆਪੇ ਦੇਇ ਨ ਪਛੋਤਾਵੈ

Aapae Dhaee N Pashhothaavai ||

आपे
देइ पछोतावै

ਰੱਬ
ਆਪ ਇਸ ਦੀ ਦਾਤ ਦਿੰਦਾ ਹੈ। ਮਗਰੋਂ ਦੇ ਕੇ ਦੁੱਖੀ ਨਹੀਂ ਹੁੰਦਾ। ਪਸਚਾਤਾਪ ਨਹੀਂ ਕਰਦਾ
He Himself bestows it; He does not regret it later.

4560
ਸਭਨਾ ਜੀਆ ਕਾ ਏਕੋ ਦਾਤਾ ਸਬਦੇ ਮਾਰਿ ਜੀਵਾਵਣਿਆ

Sabhanaa Jeeaa Kaa Eaeko Dhaathaa Sabadhae Maar Jeevaavaniaa ||5||

सभना
जीआ का एको दाता सबदे मारि जीवावणिआ ॥५॥

ਸਾਰੇ ਜੀਵਾਂ ਦਾ ਕੇਵਲ ਸੁਆਮੀ ਹੀ ਦਾਤਾਰ ਪਾਲਣ ਵਾਲਾ ਹੈ ਆਦਮੀ ਨੂੰ ਆਪਣੇ ਇਸ਼ਵਰ ਬਚਨ ਸ਼ਬਦ ਨਾਲ ਮਾਰ ਕੇ, ਸੁਆਮੀ ਉਸ ਨੂੰ ਮੁੜ ਸੁਰਜੀਤ ਕਰ ਦਿੰਦਾ ਹੈ
||5||

He alone is the Giver of all beings. The Lord kills with the Word of His Shabad, and then revives. ||5||

4561
ਹਰਿ ਤੁਧੁ ਬਾਝਹੁ ਮੈ ਕੋਈ ਨਾਹੀ

Har Thudhh Baajhahu Mai Koee Naahee ||

हरि
तुधु बाझहु मै कोई नाही

ਪ੍ਰਭੂ ਜੀ ਤੇਰੇ
ਬਾਝੋਂ ਹੇ ਮੇਰਾ ਕੋਈ ਨਹੀਂ
Other than You, Lord, nothing is mine.

4562
ਹਰਿ ਤੁਧੈ ਸੇਵੀ ਤੈ ਤੁਧੁ ਸਾਲਾਹੀ

Har Thudhhai Saevee Thai Thudhh Saalaahee ||

हरि
तुधै सेवी तै तुधु सालाही

ਮੇਰੇ
ਭਗਵਾਨ ਤੇਰੀ ਮੈਂ ਟਹਿਲ ਕਮਾਉਂਦਾ ਅਤੇ ਤੇਰੀ ਹੀ ਪ੍ਰਸੰਸਾ ਕਰਦਾ ਹਾਂ
I serve You, Lord, and I praise You.

4563
ਆਪੇ ਮੇਲਿ ਲੈਹੁ ਪ੍ਰਭ ਸਾਚੇ ਪੂਰੈ ਕਰਮਿ ਤੂੰ ਪਾਵਣਿਆ

Aapae Mael Laihu Prabh Saachae Poorai Karam Thoon Paavaniaa ||6||

आपे
मेलि लैहु प्रभ साचे पूरै करमि तूं पावणिआ ॥६॥

ਆਪ ਹੀ ਤੂੰ ਮੈਨੂੰ ਆਪਣੇ ਨਾਲ ਮਿਲਾ ਲੈ
, ਹੇ ਸੱਚੇ ਸਾਹਿਬ! ਪੂਰਨ ਨਸੀਬਾਂ ਰਾਹੀਂ ਤੂੰ ਪ੍ਰਾਪਤ ਹੁੰਦਾ ਹੈਂ||6||
You unite me with Yourself, O True God. Through perfect good karma You are obtained. ||6||

4564
ਮੈ ਹੋਰੁ ਨ ਕੋਈ ਤੁਧੈ ਜੇਹਾ

Mai Hor N Koee Thudhhai Jaehaa ||

मै
होरु कोई तुधै जेहा

ਰੱਬ ਜੀ ਤੇਰੇ
ਵਰਗਾ, ਮੈਨੂੰ ਹੋਰ ਕੋਈ ਨਹੀਂ
For me, there is no other like You.

4565
ਤੇਰੀ ਨਦਰੀ ਸੀਝਸਿ ਦੇਹਾ

Thaeree Nadharee Seejhas Dhaehaa ||

तेरी
नदरी सीझसि देहा

ਤੇਰੀ
ਰਹਿਮਤ ਦੀ ਨਿਗਾਹ ਨਾਂਮ ਦੁਆਰਾ ਮੇਰਾ ਜਿਸਮ ਮਨ ਖੁਸ਼ਿਹਾਲ ਸ਼ਾਂਤ ਹੁੰਦਾ ਹੈ
By Your Glance of Grace, my body is blessed and sanctified.

4566
ਅਨਦਿਨੁ ਸਾਰਿ ਸਮਾਲਿ ਹਰਿ ਰਾਖਹਿ ਗੁਰਮੁਖਿ ਸਹਜਿ ਸਮਾਵਣਿਆ

Anadhin Saar Samaal Har Raakhehi Guramukh Sehaj Samaavaniaa ||7||

अनदिनु
सारि समालि हरि राखहि गुरमुखि सहजि समावणिआ ॥७॥

ਰੱਬ ਰਾਤ ਤੇ ਦਿਨ ਸਾਡੀ ਨਿਗਾਰਾਨੀ, ਪਾਲਣਾਂ ਤੇ ਰੱਖਿਆ ਕਰਦਾ ਹੈ ਗੁਰਾਂ ਦੁਆਰਾ ਅਸੀਂ ਸੁਆਮੀ ਵਿੱਚ ਲੀਨ ਹੋ ਜਾਂਦੇ ਹਾਂ
||7||

Night and day, the Lord takes care of us and protects us. The Gurmukhs are absorbed in intuitive peace and poise. ||7||

4567
ਤੁਧੁ ਜੇਵਡੁ ਮੈ ਹੋਰੁ ਨ ਕੋਈ

Thudhh Jaevadd Mai Hor N Koee ||

तुधु
जेवडु मै होरु कोई

ਤੇਰੇ
ਜਿੱਡਾ ਵੱਡਾ ਦਾਤਾ, ਪਾਲਣਾ ਵਾਲਾ ਮੈਨੂੰ ਹੋਰ ਕੋਈ ਨਹੀਂ ਦਿਸਦਾ

For me, there is no other as Great as You.

4568
ਤੁਧੁ ਆਪੇ ਸਿਰਜੀ ਆਪੇ ਗੋਈ

Thudhh Aapae Sirajee Aapae Goee ||

तुधु
आपे सिरजी आपे गोई

ਤੂੰ
ਖੁਦ ਸ੍ਰਿਸ਼ਟੀ ਸਾਜੀ ਹੈ। ਆਪ ਹੀ ਮਾਰ ਮੁਕ ਕੇ ਨਾਸ਼ ਕਰਦਾ ਹੈ

You Yourself create, and You Yourself destroy.

Comments

Popular Posts