ਭਾਗ 9 ਵੱਧ ਤੋਂ ਵੱਧ ਥਾਂ-ਥਾਂ ਹਰ ਡੇਰੇ, ਮੰਦਰ ਗੁਰਦੁਆਰੇ ਨਸ਼ੇ ਛਡਾਊ ਕੇਂਦਰ ਖੋਲ੍ਹੀਏ ਨੀਚਹ ਊਚ
ਕਰੈ ਗੋਬਿੰਦੁ ਕਾਹੂ ਤੇ ਨ ਡਰੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com
ਬਹੁਤ ਲੋਕ ਸ਼ਰਾਬ ਨਸ਼ਿਆਂ ਨਾਲ ਗੁਰਦੇ, ਕਿੰਡਨੀਆਂ ਖ਼ਰਾਬ ਹੋਣ, ਖੂਨ ਨਾਂ ਬਣਨ ਨਾਲ ਮਰ ਰਹੇ ਹਨ। ਬੱਚੇ ਅੰਗਹੀਣ ਜੰਮ ਰਹੇ ਹਨ। ਬੰਦੇ ਨਾਮਰਦ ਹੋ ਗਏ ਹਨ। ਮਰੇ ਕੁੱਤੇ ਬਾਂਗ ਦਿਨ ਰਾਤ ਸ਼ਰਾਬ ਨਸ਼ੇ ਖਾ ਪੀ ਕੇ ਪਏ ਰਹਿੰਦੇ ਹਨ। ਬਾਹਰਲੇ ਦੇਸ਼ਾਂ, ਪੰਜਾਬ ਤੇ ਭਾਰਤ ਦੇ ਹਰ ਪਿੰਡ, ਸ਼ਹਿਰ ਵਿੱਚ ਨਸ਼ੇ ਛਡਾਊ ਕੇਂਦਰ ਖੋਲ੍ਹੀਏ। ਸਰਕਾਰਾਂ ਨੂੰ ਚਾਹੀਦਾ ਹੈ। ਨਸ਼ੇ ਛਡਾਊ ਕੇਂਦਰ ਲਈ ਬਾਹਰਲੇ ਦੇਸ਼ਾਂ, ਪੰਜਾਬ ਤੇ ਭਾਰਤ ਗਰਾਂਟ ਦੇਵੇ। ਜੰਨਤਾ ਨੂੰ ਵੀ ਮਾਲੀ ਸਹਾਇਤਾ ਕਰਨੀ ਹੋਵੇਗੀ। ਨਸ਼ੇ ਛਡਾਊ ਕੇਂਦਰ ਖੋਲਣ ਲਈ ਦਾਨ ਦੇਣਾ ਚਾਹੀਦਾ ਹੈ। ਚੰਗੇ ਡਾਕਟਰ ਤੇ ਬੁੱਧੀ ਜੀਵੀ ਮਾਨਸਿਕ ਰੋਗ ਠੀਕ ਕਰਨ ਵਾਲੇ ਹੋਣੇ ਚਾਹੀਦੇ ਹਨ। ਹਰ ਨਸ਼ੇੜੀ ਦਾ ਮੁਫ਼ਤ ਵਿੱਚ ਇਲਾਜ ਹੋਵੇ। ਨਸ਼ੇ ਛਡਾਊ ਕੇਂਦਰ ਖੋਲਣ ਵਾਲੇ ਆਪ ਨਸ਼ੇ ਨਾਂ ਕਰਦੇ ਹੋਣ। ਕਈ ਐਸੇ ਵੀ ਬੰਦੇ ਹਨ। ਨਸ਼ੇ ਉੱਤੇ ਲੇਖ ਲਿਖਦੇ ਹਨ। ਭਾਸ਼ਣ ਦਿੰਦੇ ਹਨ। ਪਰ ਆਪ ਸਰੀਰ ਤੇ ਦਿਮਾਗ਼ ਦਾ ਥਕੇਵਾਂ ਲਾਹੁਣ ਲਈ ਨਸ਼ੇ ਸ਼ਰਾਬ ਖਾਂਦੇ-ਪੀਂਦੇ ਹਨ। ਨਸ਼ੇ ਛਡਾਊ ਕੇਂਦਰ ਦੇ ਮੈਂਬਰਾਂ ਕੋਲ ਇੰਨੀ ਕੁ ਤਾਕਤ ਹੋਵੇ। ਸਰਕਾਰਾਂ ਵੀ ਇਜਾਜ਼ਤ ਦੇਵੇ, ਨਸ਼ੇ ਖਾਣ ਵਾਲੇ ਬੰਦੇ ਨੂੰ ਜ਼ਬਰਦਸਤੀ ਵੀ ਨਸ਼ੇ ਛਡਾਊ ਕੇਂਦਰ ਅੰਦਰ ਜੇਲ ਦੀ ਤਰਾਂ ਕੀਤਾ ਜਾਵੇ। ਕਿਉਂਕਿ ਆਪੇ ਕੋਈ ਵੀ ਸ਼ਰਾਬ ਨਸ਼ੇ ਨਹੀਂ ਛੱਡਦਾ। ਸ਼ਰਾਬ ਨਸ਼ੇੜੀ ਨੂੰ ਹਲੂਣਾਂ ਦੇ ਕੇ ਜਗਾਉਣਾਂ ਪੈਣਾਂ ਹੈ। ਇਹੀ ਨਸ਼ੇ ਖਾਂਣ-ਪੀਣ ਵਾਲੇ ਹੀ ਸਭ ਤੋਂ ਵੱਧ ਜੁਰਮ ਕਰਦੇ ਹਨ। ਕਤਲ, ਮਾਰ-ਕੁੱਟ, ਭੰਨ-ਤੋੜ ਕਰਦੇ ਹਨ। ਜ਼ਬਾਨ ਵਿੱਚੋਂ ਸਭ ਤੋਂ ਗੰਦੀ ਸ਼ਬਦਾਵਲੀ ਵਰਤਦੇ ਹਨ। ਨਸ਼ੇ ਛਡਾਊ ਕੇਂਦਰ ਖੋਲਣ ਦੇ ਨਾਲ ਹੀ ਅਦਾਲਤ ਵਿਚੋਂ ਇਜਾਜ਼ਤ ਵੀ ਮਿਲਣੀ ਚਾਹੀਦੀ ਹੈ। ਸ਼ਰਾਬੀ, ਨਸ਼ੇ ਖਾਣ-ਪੀਣ ਵਾਲੇ, ਹੁੱਲੜਬਾਜ਼ੀ ਕਰਨ ਵਾਲੇ ਨੂੰ ਨਸ਼ਾ ਛਡਾਉਣ ਦੀ ਮਦਦ ਕੀਤੀ ਜਾਵੇ। ਅਗਰ ਕਿਤੇ ਸ਼ਰਾਬ ਨਸ਼ੇ ਛਡਾਊ ਕੇਂਦਰ ਖੁੱਲ੍ਹੇ ਵੀ ਹਨ। ਨਸ਼ੇ ਛਡਾਊ ਕੇਂਦਰਾਂ ਦੀ ਲਗਾਤਾਰ ਦੇਖ-ਭਾਲ ਹੋਣੀ ਚਾਹੀਦੀ ਹੈ। ਕਿਤੇ ਨਸ਼ੇ ਖਾਣ-ਪੀਣ ਨੂੰ ਨਸ਼ੇ ਛਡਾਊ ਵਾਲੇ ਹੀ ਤਾਂ ਹੋਰ ਨਹੀਂ ਖੁਆ ਰਹੇ। ਕਿਉਂਕਿ ਐਸੇ ਨਸ਼ੇਈ ਬੰਦੇ ਸੰਭਾਲਣੇ ਬੜੇ ਔਖੇ ਹਨ। ਹੋਰ ਨਾਂ ਨਸ਼ੇ ਦੀਆਂ ਗੋਲੀਆਂ ਖੁਆ ਕੇ ਹੀ ਸੁਲਾ ਦਿੱਤੇ ਜਾਣ। ਧਾਰਮਿਕ ਸਥਾਨ ਬੜੇ ਬਣ ਗਏ ਹਨ। ਹਰ ਡੇਰੇ, ਮੰਦਰ, ਗੁਰਦੁਆਰੇ ਦੇ ਨਾਲ ਪ੍ਰਬੰਧਿਕਾਂ ਤੇ ਲੋਕਾਂ ਨੂੰ ਨਸ਼ੇ ਛਡਾਊ ਕੇਂਦਰਾਂ, ਹਸਪਤਾਲ, ਕਾਲਜ, ਪਾਠ ਸਿਖਾਉਣ ਤੇ ਪਾਠ ਦੀ ਸੰਥਿਆਂ ਦੇ ਕੇਂਦਰ ਖੋਲਣ ਦੀ ਲੋੜ ਹੈ। ਜੇ ਲੋਕ ਨਸ਼ਿਆਂ ਨਾਲ ਮਰਦੇ ਰਹੇ। ਇਹ ਡੇਰੇ, ਮੰਦਰ ਗੁਰਦੁਆਰੇ ਚਲਾਉਣ ਵਾਲੇ ਮਰ ਮੁੱਕ ਜਾਣਗੇ। ਅੱਜ ਬਹੁਤੇ ਸਿੱਖਾਂ ਦੇ ਘਰ ਨਸ਼ੇ ਵਰਤ ਰਹੇ ਹਨ। ਡੇਰੇ, ਮੰਦਰ ਗੁਰਦੁਆਰੇ ਦੇ ਵਿੱਚ ਬਾਣੀ ਤੇ ਸੇਵਾ ਦਾ ਆਸਰਾ ਲੈ ਕੇ ਅੱਜ ਵੀ ਵਿਗੜੇ ਬੰਦੇ ਸੁਧਰ ਸਕਦੇ ਹਨ। ਜਦਕਿ ਕਾਤਲ, ਚੋਰ.ਠੱਗ ਬੰਦੇ ਗੁਰੂਆਂ ਨੇ ਸੁਧਰੇ ਵੀ ਹਨ। ਵੱਧ ਤੋਂ ਵੱਧ ਥਾਂ-ਥਾਂਹਰ ਡੇਰੇ, ਮੰਦਰ ਗੁਰਦੁਆਰੇ ਨਸ਼ੇ ਛਡਾਊ ਕੇਂਦਰ ਖੋਲ੍ਹੀਏ।
ਐਸੀ ਲਾਲ ਤੁਝ ਬਿਨੁ ਕਉਨੁ ਕਰੈ।। ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤਰ ਧਰੈ।। ਰਹਾਉ।।
ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਂਹੀ ਢਰੈ।। ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ।।
ਅੱਜ ਦੇ ਬਾਣੀ ਪੜ੍ਹਨ, ਸਣਾਉਣ ਵਾਲੇ ਸਾਧਾਂ, ਸੰਤਾਂ, ਭਗਤਾਂ ਵਿੱਚ ਵੀ ਗੁਰੂਆਂ ਵਾਲੀ ਸ਼ਕਤੀ ਵਰਤ ਰਹੀ ਹੈ। ਜਦੋਂ ਸਾਧ, ਸੰਤ, ਭਗਤ ਵੱਡੇ-ਵੱਡੇ ਡੇਰੇ, ਮੰਦਰ ਗੁਰਦੁਆਰੇ ਉਸਾਰ ਸਕਦੇ ਹਨ। ਨਸ਼ੇੜੀਆਂ ਤੇ ਖੁਸਰਿਆਂ ਨਚਾਰਾਂ ਵਾਂਗ ਨਚੱਣ ਵਾਲੀਆਂ ਕੁੜੀਆਂ ਮੁੰਡਿਆਂ ਨੂੰ ਵੀ ਸਿਧੇ ਰਸਤੇ ਪਾ ਕੇ ਇੱਜ਼ਤ ਦੀ ਜਿੰਦਗੀ ਜਿਉਣੀ ਸਿੱਖਾ ਸਕਦੇ ਹਨ। ਸੱਚੇ ਸਾਧੂ ਵਿੱਚ ਵੀ ਬਹੁਤ ਸ਼ਕਤੀਆਂ ਹੁੰਦੀਆਂ ਹਨ। ਤਕੜੇ ਹੱਥੀਂ ਇਹ ਕੰਮ ਫੜ ਕੇ ਸੋਧਾਂ ਲਗਾਉਣਾਂ ਪੈਣਾਂ ਹੈ। ਨਸ਼ੇੜੀਆਂ, ਸ਼ਰਾਬੀਆਂ ਅੱਗੇ ਸਿੱਖਾਂ ਦੇ ਕੁੜੀਆਂ ਮੁੰਡੇ ਵਿਆਹਾ ਵਿੱਚ ਨਚਦੇ ਹਨ। ਬਾਂਦਰਾਂ ਵਾਂਗ ਟਪੂਸੀਆਂ ਲਾ ਕੇ, ਕੌਡੀ ਦੇ ਲੋਕਾਂ ਅੱਗੇ ਤਮਾਸ਼ਾ ਬਣਦੇ ਹਨ। ਘਰ-ਘਰ ਨਸ਼ੇ ਖੁੱਲ੍ਹੇ ਵਰਤੇ ਜਾਂਦੇ ਹਨ। ਸ਼ਰਾਬੀ, ਨਸ਼ੇ ਖਾਣ-ਪੀਣ ਵਾਲਿਆਂ ਨੂੰ ਇੰਨਾ ਦੇ ਔਗੁਣਾਂ ਤੋਂ ਜਾਣੂ ਕਰਾਇਆ ਜਾਵੇ। ਕਈ ਤਾਂ ਔਗੁਣ ਵੀ ਜਾਣਦੇ ਹਨ। ਪਰ ਬੰਦੇ ਦੇ ਮਨ ਨੂੰ ਜਗਾਉਣਾ ਪੈਂਦਾ ਹੈ। ਉਸ ਨੂੰ ਯਾਦ ਕਰਾਉਣਾ ਪੈਂਦਾ ਹੈ। ਆਪਣੇ ਆਪ ਘੱਟ ਲੋਕ ਹੀ ਸੋਚਦੇ ਹਨ। ਆਪਣੇ ਵਿੱਚ ਤਾਂ ਕੁੱਝ ਗ਼ਲਤ ਦਿਸਦਾ ਹੀ ਨਹੀਂ। ਧਿਆਨ ਤਾਂ ਦੂਜੇ ਵਿੱਚ ਹੀ ਰਹਿੰਦਾ ਹੈ। ਮੂਹਰਲਾ ਬੰਦਾ ਸ਼ਰਾਬੀ ਹੋਇਆ, ਸ਼ਰਾਬੀ ਨੂੰ ਦਿਸ ਰਿਹਾ ਹੁੰਦਾ ਹੈ। ਉਸ ਨੂੰ ਮੱਤ ਦਿੰਦਾ ਹੈ, “ ਯਾਰ ਘੱਟ ਪੀਆ ਕਰ। ਹੁਣ ਤੇਰੇ ਕੋਲੋਂ ਤੁਰਿਆ ਨਹੀਂ ਜਾਂਦਾ। “ ਗ਼ਲੇ ਮੱਤ ਦੇਣ ਵਾਲੇ ਆਪ ਤੋਂ ਉੱਠ ਕੇ ਖੜ੍ਹਿਆਂ ਨਹੀਂ ਹੋ ਹੁੰਦਾ। ਪੰਜਾਬ ਵਿੱਚ ਨਸ਼ੇ ਛਡਾਊ ਕੇਂਦਰ ਤਾਂ ਖੋਲੇ ਗਏ ਹਨ। ਉਹ ਪੰਜਾਬ ਵਿੱਚ ਨਸ਼ੇ ਛਡਾਊ ਕੇਂਦਰ ਦੇ ਅੰਦਰ ਵੀ ਨਸ਼ੇੜੀਆਂ ਨੂੰ ਨਸ਼ੇ ਦੀਆਂ ਗੋਲ਼ੀਆਂ ਉੱਤੇ ਲੱਗਾ ਦਿੰਦੇ ਹਨ। ਸ਼ਰਾਬ ਦੀ ਬੋਤਲ ਤੋਂ ਵੀ ਸਸਤੀਆਂ ਪੈਂਦੀਆਂ ਹਨ। ਨਸ਼ਿਆਂ ਨੇ ਗੱਭਰੂ ਖਾਲ਼ੇ, ਖਾ ਪੀ ਕੇ ਮਸਤੀ ਵਿੱਚ ਬੁੱਢੇ ਵੀ ਆਗੇ। ਮਸਤੀ ਤੇ ਨਸ਼ੇ ਦੀ ਪਾਣ ਲਾਹੁਣ ਲਈ, 500 mg Disulfiram dI golI ਦੀ ਗੋਲੀ ਇੰਡੀਆ ਵਿਚੋਂ ਪੰਜ ਰੁਪਏ ਦੀ ਆਉਂਦੀ ਹੈ। ਹਰ ਰੋਜ਼ ਹਫ਼ਤਾ ਭਰ ਇਹ ਗੋਲੀ ਲੱਸੀ ਦੁੱਧ ਵਿੱਚ ਘੋਲ ਕੇ ਦੇਣ ਨਾਲ ਬੰਦਾ ਨਸ਼ਾ ਛੱਡ ਦਿੰਦਾ ਹੈ। ਜੇ ਅਜੇ ਵੀ ਨਸ਼ੇ ਖਾਣ ਤੋਂ ਬੰਦਾ ਨਾਂ ਹਟੇ, ਹਫ਼ਤੇ ਵਿੱਚ ਦੋ ਗੋਲੀਆਂ ਸ਼ਰਾਬ ਤੇ ਨਸ਼ੇ ਖਾਣ ਵਾਲਿਆਂ ਨੂੰ ਜ਼ਰੂਰ ਦੇ ਦੇਣੀਆਂ ਚਾਹੀਦੀਆਂ ਹਨ। ਸ਼ਰਾਬੀ ਚਲਾਕੀ ਨਾਲ ਸ਼ਰਾਬ ਤੇ ਨਸ਼ਾ ਖਾ-ਪੀ ਵੀ ਲਵੇ। ਉਲਟੀਆਂ ਲੱਗ ਜਾਂਦੀਆਂ ਹਨ। ਇਹ ਨਸ਼ਿਆਂ ਜਿੰਨਾ ਵਗਾੜ ਨਹੀਂ ਕਰਦੀਆਂ। ਗਧੇ ਨੂੰ ਨੂਣ ਦੇਣ ਵਾਂਗ ਇਹ ਗੋਲੀਆਂ ਦੇ ਕੇ ਸ਼ਰਾਬੀਆਂ ਦੇ ਪੇਟ ਦੇ ਕੀੜੇ ਮਾਰ ਦੇਣੇ ਚਾਹੀਦੇ ਹਨ। ਨਸ਼ੇ ਖਾਣ ਵਾਲਿਆਂ ਲਈ ਜੋ ਵੀ ਇਲਾਜ ਲੱਭੇ ਅਜ਼ਮਾਉਣਾ ਚਾਹੀਦਾ ਹੈ। ਉਸ ਨਾਲ ਕੁੱਝ ਦਿਨਾਂ ਲਈ ਬੰਦਾ ਨਸ਼ਾ ਛੱਡਦਾ ਹੈ। ਜਦੋਂ ਫਿਰ ਖਾਂਦਾ-ਪੀਂਦਾ ਹੈ। ਮੂੰਹ ਲਾਲ ਹੋ ਜਾਂਦਾ ਹੈ। ਸ਼ਰਾਬ ਤੇ ਦਵਾਈ ਮਿਕਸ ਹੋਣ ਨਾਲ ਬੰਦੇ ਦਾ ਦਿਲ ਫੇਲ ਹੋ ਜਾਦਾ ਹੈ। ਬੰਦੇ ਦੀ ਮੌਤ ਹੋ ਜਾਂਦੀ ਹੈ। ਪੰਜਾਬ ਵਿੱਚ ਨਸ਼ੇ ਛਡਾਊ ਕੇਂਦਰ ਸਾਰੇ ਹੀ ਫ਼ੇਲ ਹਨ। ਬੰਦਾ ਕੇਂਦਰ ਵਿੱਚੋਂ 6 ਮਹੀਨੇ, ਇੱਕ ਸਾਲ ਕਲਾਸਾਂ ਲੈ ਕੇ ਉੱਥੇ ਦਿਨ ਰਾਤ ਰਹਿ ਕੇ ਵੀ ਸ਼ਰਾਬ ਹੋਰ ਨਸ਼ੇ ਨਹੀਂ ਛੱਡ ਸਕਦਾ। ਪੈਸਾ ਬਰਬਾਦ ਕਰਕੇ ਵੀ ਬਾਹਰ ਆ ਕੇ ਉਹੀ ਹਾਲ ਰਹਿੰਦਾ ਹੈ। ਉਹ ਮਾਸਟਰ ਕਾਹਦਾ ਹੈ। ਜਿਸ ਦੇ ਸਾਰੇ ਬੱਚੇ ਇਮਤਿਹਾਨ ਵਿਚੋਂ ਫੇਲ ਹੋ ਜਾਣ। ਅਦਰਕ, ਸੁੰਢ ਇੱਕ ਚਮਚਾ ਦਾਲ ਆਟੇ ਵਿੱਚ ਦੇਣ ਨਾਲ ਵੀ ਨਸ਼ੇੜੀ ਨਸ਼ੇ ਛੱਡ ਜਾਦੇ ਹਨ।
ਡੇਰੇ, ਮੰਦਰ ਗੁਰਦੁਆਰੇ ਸਾਹਿਬ ਬਣਾਏ ਨਸ਼ਾ ਛਡਾਉ ਕੇਂਦਰ ਵਿੱਚ ਸਖ਼ਤੀ ਨਾਲ ਛੱਡ ਦਿਉ। ਪੂਰੀ ਨਿਗਰਾਨੀ ਰੱਖੀ ਜਾਵੇ। ਨਾਲੇ ਐਸੇ ਬੰਦੇ ਲੰਗਰ ਵਿੱਚ ਸੇਵਾ ਕਰਦੇ ਭੱਜੇ ਫਿਰਨਗੇ। ਜੇਲ ਵਿੱਚ ਵੀ ਕੈਦੀਆਂ ਤੋਂ ਖੂਬ ਕੰਮ ਲਿਆ ਜਾਦਾ ਹੈ। ਘੋੜੇ, ਸਾਨ੍ਹ ਨੂੰ ਕਾਬੂ ਕਰਨ ਨੂੰ ਨੱਥ ਜੁੰਮੇਬਾਰ ਬੰਦਾ ਪਾਉਂਦਾ ਹੀ ਹੈ। ਨਸ਼ਾ ਛਡਾਉ ਕੇਂਦਰ ਵਿੱਚ ਸਭ ਅਮਲੀ ਭਰਤੀ ਕਰ ਦੇਣੇ ਚਾਹੀਦੇ ਹਨ। ਘੱਟ ਤੋਂ ਘੱਟ ਛੇ ਮਹੀਨੇ ਤਾਂ ਨਸ਼ੇ ਨਹੀਂ ਕਰਨਗੇ। ਉੱਥੋਂ ਦਾ ਖ਼ਰਚਾ ਨਸ਼ਿਆਂ ਨਾਲੋਂ ਤਾਂ ਘੱਟ ਹੀ ਹੋਵੇਗਾ। ਜੇ ਬਾਹਰ ਆ ਕੇ ਨਸ਼ੇ ਕਰਨ ਤਾਂ ਦੁਆਰਾ ਫੇਰ ਛੱਡ ਦਿਉ। ਸ਼ਰਾਬੀ, ਨਸ਼ੇੜੀ ਮਰਦਾਂ, ਬੁੱਢਿਆਂ, ਨੌਜਵਾਨ ਮੁੰਡੇ ਕੁੜੀਆਂ ਦਾ ਹੱਲ ਘਰ ਦੀਆਂ ਸਿਆਣੀਆਂ ਔਰਤਾਂ, ਸੱਚੇ ਦੋਸਤਾਂ ਨੂੰ ਕਰਨਾ ਪੈਣਾ ਹੈ। ਆਪਣੇ ਘਰ ਦੇ ਮਰਦ ਤੇ ਬੱਚੇ ਸਮੇਤ ਆਪ ਇਹੋ ਜਿਹੀਆਂ ਥਾਵਾਂ ਰਿਸ਼ਤੇਦਾਰੀਆਂ ਵਿਆਹ ਤੇ ਜਾਣੋਂ ਹੱਟ ਜਾਣ, ਜਿਥੇ ਸ਼ਰਾਬ ਨਸ਼ਿਆਂ ਦਾ ਖੁੱਲਾਂ ਭੰਡਾਰ ਲੱਗਦਾ ਹੈ। ਤਾਂ ਅੱਗਲੀ ਪੀੜੀ ਨੌਜਵਾਨਾਂ ਨੂੰ ਬਚਾ ਸਕਦੇ ਹਾਂ। ਨਹੀਂ ਸ਼ਰਾਬ ਵਿੱਚ ਡੁੱਬ ਕੇ ਮਰ ਜਾਣਗੇ। ਨਹੀਂ ਤਾਂ ਕੁੱਖਾਂ ਬਾਝ ਹੋ ਜਾਣਗੀਆਂ। ਔਰਤਾਂ ਸਹਾਗ ਲੁੱਟਾ ਲੈਣਗੀਆਂ। ਨੌਜਵਾਨ ਬੁੱਢੇ ਸਭ ਸ਼ਰਾਬ ਪੀਂਦੇ ਹਨ। ਨਸ਼ੇ ਖਾਂਦੇ ਹਨ। ਹਰ ਮੋੜ ਨੁੱਕੜ ਵਿੱਚ ਸ਼ਰਾਬ ਦੇ ਠੇਕੇ ਖੁੱਲ੍ਹੇ ਹੋਏ ਹਨ। ਅਗਰ ਕੋਈ ਨੌਜਵਾਨ ਸ਼ਰਾਬ ਪੀਣ ਤੋਂ ਇਨਕਾਰ ਕਰ ਦਿੰਦਾ ਹੈ। ਤਾਂ ਬੁੱਢੇ ਟੀਚਰਾਂ ਕਰਦੇ ਹਨ,'' ਜਦੋਂ ਅਸੀਂ ਤੇਰੇ ਵਰਗੇ ਹੁੰਦੇ ਸੀ ਤਾਂ ਘੜਾ ਸ਼ਰਾਬ ਦਾ ਪੀ ਜਾਂਦੇ ਸੀ। ਵਿਆਹ ਪਾਰਟੀ ਪੈਲੇਸ ਵਿਚ ਸ਼ਰਾਬ ਪਾਣੀ ਦੀ ਤਰ੍ਹਾਂ ਵਰਤਾਈ ਜਾਂਦੀ ਹੈ। ਜਿਸ ਤਰ੍ਹਾਂ ਪਾਣੀ ਲਈ ਫਿਰਦੇ ਹਨ। ਉਵੇਂ ਹੀ ਸ਼ਰਾਬ ਵੰਡ ਰਹੇ ਹਨ। ਚਾਹੇ ਇਸ ਨੂੰ ਬੱਚੇ ਔਰਤਾਂ ਕੁੜੀਆਂ ਵੀ ਫੜ੍ਹ ਕੇ ਪੀ ਲੈਣ। ਪੈਲੇਸ ਦੇ ਵੇਟਰ ਗਲਾਸਾਂ ਵਿੱਚ ਸ਼ਰਾਬ ਪਾਈ ਹਰ ਟੇਬਲ ਤੇ ਫਿਰ ਰਹੇ ਹਨ। ਬੁੱਢੇ ਚਿੱਟੀਆਂ ਦਾੜ੍ਹੀਆਂ ਵਾਲੇ ਵੀ ਸਵੇਰੇ ਦਸ ਵਜੇ ਤੋਂ ਹੀ ਸ਼ਰਾਬ ਪੀਣ ਲੱਗ ਜਾਂਦੇ ਹਨ। ਸ਼ਾਮ ਤੱਕ ਦਾੜ੍ਹੀਆਂ ਮੀਟ ਦੀ ਤਰੀ ਦਾਲ ਸਬਜ਼ੀ ਨਾਲ ਲਿਬੇੜੀ ਫਿਰਦੇ ਹੁੰਦੇ ਹਨ। ਕਲ ਹੀ ਮਾਰਚ 2012 ਨੂੰ ਬਿਲਕੁਲ ਮੇਰੇ ਪਿੰਡ ਕਿੰਗਜ਼ ਪੈਲੇਸ ਦੇ ਸਾਹਮਣੇ ਸ਼ਰਾਬੀ ਬੰਦਾ ਸੜਕ ਦੇ ਕਿਨਾਰੇ ਡਿਗ ਪਿਆ। ਸ਼ਰਾਬੀ ਹੋਣ ਕਾਰਨ ਉੱਠਿਆ ਨਹੀਂ ਗਿਆ। ਲੋਕਾਂ ਦੇ ਦੇਖਦੇ ਦੇਖਦੇ ਗੱਡੀਆਂ ਉਸ ਉੱਪਰੋਂ ਦੀ ਲੰਘ ਗਈਆਂ। ਪਾਰਟੀਆਂ ਵਿੱਚ ਸ਼ਰਾਬੀਆਂ ਨੂੰ ਲੋਕੀਂ ਚੱਕ ਕੇ ਗੱਡੀਆਂ ਵਿੱਚ ਸੁੱਟਦੇ ਹਨ। ਕੋਈ ਸੁਰਤ ਨਹੀਂ ਹੁੰਦੀ। ਪੈਲੇਸ ਵਿੱਚ ਗਾਣਾ ਲੱਗਾ ਹੁੰਦਾ ਹੈ, ਆ ਲੈ ਫੜ ਲੈ ਗੱਡੀ ਦੀ ਚਾਬੀ, ਜੱਟ ਹੋ ਗਿਆ ਸ਼ਰਾਬੀ। ਹਰ ਪਾਰਟੀ ਵਿੱਚ ਸ਼ਰਾਬ ਪਾਣੀ ਦੀ ਤਰਾਂ ਪਈ ਹੁੰਦੀ ਹੈ। ਚਾਹੇ ਕੋਈ ਪੀ ਲਵੇ। ਧਰਮੀ ਬਣਨ ਨਾਲ ਵੀ ਪਰਿਵਾਰ ਨੂੰ ਸਹੀਂ ਸੇਧ ਨਹੀਂ ਮਿਲਦੀ। ਬਹੁਤੇ ਧਰਮੀ ਹੀ ਇਹ ਕੰਮ ਕਰਦੇ ਹਨ। ਧਾਰਮਿਕ ਸਥਾਨ ਵਿੱਚ ਪੁਲਿਸ ਤੇ ਲੋਕ ਘੱਟ ਸ਼ੱਕ ਕਰਦੇ ਹਨ। ਕਈ ਧਾਰਮਿਕ ਸਥਾਨ ਵੀ ਅਫ਼ੀਮ ਤੇ ਹੋਰ ਨਸ਼ੇ ਵੇਚਣ ਦੇ ਐਸੇ ਅੱਡੇ ਬਣੇ ਹੋਏ ਹਨ। ਸੁੱਖਾ ਸਭ ਥਾਂ ਉੱਤੇ ਬੈਨ ਹੈ। ਪਰ ਧਾਰਮਿਕ ਸਥਾਨਾਂ ਵਿੱਚ ਘੋਟ-ਘੋਟ ਕੇ ਪੀ ਕੇ, ਲੋਟ-ਪੋਟ ਅੰਮ੍ਰਿਤਧਾਰੀ ਹੀ ਹੋਏ ਪਏ ਹੁੰਦੇ ਹਨ। ਗੱਲ ਤਾਂ ਦਿਮਾਗ਼ ਘੁਮਾਉਣ ਦੀ ਹੈ। ਮਸਤੀ ਦੀ ਲੋਰ ਵਿੱਚ ਹੋਣ ਦੀ ਹੈ। ਸੁੱਖਾ ਹੀ ਸਭ ਤੋਂ ਖ਼ਤਰਨਾਕ ਹੈ। ਅੰਮ੍ਰਿਤਧਾਰੀਆਂ ਨੂੰ ਪਚਦਾ ਹੈ। ਬੱਕਰੇ ਵੀ ਖਾਂਦੇ ਹਨ। ਨਸ਼ੇ ਨਾਲ ਕਬਾਬ ਸ਼ਰਾਬ ਦਾ ਮੇਲ ਹੈ। ਆਮ ਬੰਦੇ ਨਾਲੋਂ ਫ਼ਰਕ ਕੀ ਹੈ? ਆਪ ਡੋਡੀ ਪਿੱਟੀ ਜਾਂਦੇ ਹਨ। ਇਹ ਨਾਂ ਖਾਵੋ-ਪੀਵੋ। ਸਮੇਟੀ ਵੀ ਸਭ ਜਾਂਦੇ ਹਨ। ਗੁਰੂ ਗ੍ਰੰਥ ਸਾਹਿਬ ਦੀ ਦੇ ਪ੍ਰਕਾਸ਼ ਹੋਏ। ਸਥਾਨਾਂ ਉੱਤੇ ਪੀਂਦੇ ਹਨ। ਕਈ ਧਰਮੀ ਲੋਕ ਕਹਿੰਦੇ ਹਨ, “ ਇਹ ਗੁਰੂ ਗੋਬਿੰਦ ਸਿੰਘ ਦੀਆਂ ਲਾਡਲੀਆਂ ਫ਼ੌਜਾਂ ਹਨ। “ ਕੀ ਗੁਰੂ ਗੋਬਿੰਦ ਸਿੰਘ ਜੀ ਭੰਗ ਪੀਂਦੇ ਸਨ? ਲੋਕ ਵੀ ਧਰਮ-ਕਰਮ ਦੇ ਚੱਕਰਾਂ ਵਿਚੋਂ ਨਿਕਲ ਕੇ ਆਪਣੀ ਔਲਾਦ ਤੇ ਘਰ ਬਾਰ ਸੰਭਾਲਣ। ਜੇ ਘਰ ਸੁਖੀ ਹੈ। ਤਾਂ ਘਰ ਹੀ ਮੰਦਰ ਹੈ। ਮਨ ਦੀ ਖ਼ੁਸ਼ੀ ਵਿਚੋਂ ਹੀ ਸਭ ਕੁੱਝ ਲੱਭਦਾ ਹੈ। ਸਮਝੋਂ ਰੱਬ ਹੀ ਮਿਲ ਗਿਆ ਹੈ। ਮਨ ਹੀ ਦੁਖੀ ਹੈ। ਪਰਵਾਰ ਸੁਖੀ ਨਹੀਂ ਹੈ। ਨਰਕ ਇਸੇ ਦੁਨੀਆ ਵਿੱਚ ਹੈ। ਵਿਆਹ ਪਾਰਟੀਆਂ ਨੂੰ ਬਹੁਤੇ ਸ਼ਰਾਬੀ ਤਾਂ ਪੈਲੇਸ ਵਿੱਚ ਕੁਰਸੀਆਂ ਤੇ ਬੈਠੇ ਹੀ ਲੁੱਟਕੇ ਪਏ ਹੁੰਦੇ ਹਨ। ਪੈਲੇਸ ਵਾਲੇ ਤੇ ਵਿਆਹ, ਪਾਰਟੀਆਂ ਦੇ ਪ੍ਰੋਗਰਾਮ ਕਰਨ ਵਾਲੇ, ਹੋਰ ਸ਼ਰਾਬੀ ਪੈਦਾ ਕਰ ਰਹੇ ਹਨ। ਅਗਰ ਇੱਕ ਟੇਬਲ ਤੇ ਛੇ ਬੰਦੇ ਬੈਠੇ ਹਨ। ਤਿੰਨ ਪੀ ਰਹੇ ਹਨ। ਤਿੰਨ ਸੋਫ਼ੀ ਹਨ। ਪੀਣ ਵਾਲੇ ਤਿੰਨੇ ਹੀ ਸੋਫ਼ੀ ਬੰਦਿਆਂ ਨੂੰ ਲਾਹਨਤਾਂ ਪਾਉਂਦੇ ਹਨ। ਸ਼ਰਾਬੀ ਹੋ ਕੇ, ਗਾਲ਼ਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਹਨ। ਅਖੀਰ ਨੂੰ ਸੋਫ਼ੀ ਬੰਦੇ ਹੀ ਸ਼ਰਾਬੀਆਂ ਨੂੰ ਡਿਗਦੇ ਢਿਹਦਿਆਂ ਨੂੰ ਥਾਂ ਸਿਰ ਪਹੁੰਚਾਉਂਦੇ ਹਨ। ਦੁਖੀ ਥੱਕੇ ਹੋਏ ਕਈ ਵਾਰ ਉਹ ਵੀ ਇੱਕ ਦੋ ਪੈੱਗ ਮਾਰ ਲੈਂਦੇ ਹਨ। ਨਵੇਂ ਮੁੰਡਿਆਂ ਨੌਜਵਾਨਾਂ ਨੇ ਵੀ ਵਡੇਰਿਆਂ ਬੁਜ਼ਰੁਗਾ ਨੂੰ ਦੇਖ ਕੇ ਉਹੀਂ ਲੀਹਾ ਤੇ ਚੱਲਣਾ ਹੈ। ਬੁਜ਼ਰੁਗ ਤਾਂ ਆਪ ਘਰੇ ਗੁੜ ਨੂੰ ਰੂੜੀ ਵਿਚ ਦੱਬ ਕੇ ਲਾਣ ਪਾ ਕੇ ਸ਼ਰਾਬ ਕੱਢਦੇ ਹਨ। ਅਗਰ ਘਰ ਹੀ ਸ਼ਰਾਬ ਦੇ ਡਰੰਮ ਭਰੇ ਪਏ ਹੋਣ, ਬੱਚੇ ਕੀ ਕਰਨਗੇ? ਦੁੱਧ ਤਾਂ ਡੇਅਰੀ ਵਿੱਚ ਪਾ ਦਿੰਦੇ ਹਨ। ਲੋਕਾਂ ਦੇ ਘਰਾਂ ਵਿੱਚ ਆਏ ਮਹਿਮਾਨ ਲਈ ਚਾਹ ਲਈ ਦੁੱਧ ਨਹੀਂ ਹੁੰਦਾ। ਵਿਸਕੀ, ਰੰਮ, ਦੇਸੀ ਜ਼ਰੂਰ ਹੁੰਦੀ ਹੈ। ਉਹੀ ਦੁੱਧ ਵੇਚ ਕੇ ਘਰੇ ਕੈਸ਼ ਪੈਸੇ ਆਉਂਦੇ ਹਨ। ਲੋਕੀਂ ਦੇਸੀ ਘਿਉ ਦੀ ਥਾਂ ਸਸਤਾ ਤੇਲ ਖਾਂਦੇ ਹਨ। ਦੁੱਧ ਦੀ ਥਾਂ ਸ਼ਰਾਬ ਹੀ ਚਲਾਉਂਦੇ ਹਨ। ਵਿਸਕੀ, ਰੰਮ, ਦੇਸੀ ਖੇਤ ਖੂਹ ਤੇ ਵੀ ਰੱਖੀ ਹੁੰਦੀ ਹੈ। ਗਾਣਾ ਸੁਣ ਕੇ ਵੀ, ਜੇ ਕੋਈ ਮੋਟਰ ਤੇ ਨਾਂ ਰੱਖੂ ਤਾਂ ਲਾਜ ਲੱਗ ਜਾਵੇਗੀ, ਮਿੱਤਰਾਂ ਦੀ ਮੋਟਰ ਤੇ ਕੱਚ ਦੀ ਗਲਾਸੀ ਖੜਕੇ। ਸਕੂਲਾਂ ਕਾਲਜਾਂ ਵਿਚੋਂ ਵੀ ਨਸ਼ੇ ਫੜੇ ਜਾਂਦੇ ਹਨ। ਸਕੂਲਾਂ ਕਾਲਜਾਂ ਦੇ ਅੱਗੇ ਸ਼ਰਾਬ ਦੇ ਠੇਕੇ ਖੋਲੇ ਗਏ ਹਨ। ਸ਼ਰਾਬ ਦੀਆਂ ਬੋਤਲਾਂ ਤੇ ਨਸ਼ੇ ਜੇਬਾਂ ਵਿੱਚ ਰੱਖੇ ਜਾਂਦੇ ਹਨ। ਸਕੂਲਾਂ ਕਾਲਜਾਂ ਨੂੰ ਚਲਾਉਣ ਵਾਲੇ ਐਸੇ ਵਿਦਿਆਰਥੀਆਂ ਤੋਂ ਆਪ ਡਰਦੇ ਹਨ। ਮੁੱਲਾਂਪੁਰ ਦੇ ਵਿੱਚ ਕਾਲਜ ਹੈ। ਪਿਛਲੇ ਹਫ਼ਤੇ ਇੱਕ ਮੁੰਡਾ ਸੈਲਰ ਫ਼ੋਨ ਉੱਤੋਂ ਪੇਪਰ ਵਿਚ ਨਕਲ ਮਾਰ ਰਿਹਾ ਸੀ। ਪ੍ਰੋਫੈਸਰ ਨੇ ਉੱਤੋਂ ਦੀ ਫੜ ਲਿਆ। ਇਸ ਪਿੱਛੋਂ ਇਸ ਮੁੰਡੇ ਤੇ ਹੋਰ ਦੋਸਤਾਂ ਨੇ ਨਸ਼ੇ ਖਾ ਕੇ, ਉਸ ਪ੍ਰੋਫੈਸਰ ਨੂੰ ਕੁੱਟਿਆ। ਗੱਲ ਪੁਲਿਸ ਤੱਕ ਗਈ ਤਾਂ ਉਸੇ ਮੁੰਡੇ ਨੇ ਕੋਈ ਨਸ਼ੀਲੀ ਦਵਾਈ ਨਾਲ ਆਪਣੀ ਜਾਨ ਕਾਲਜ ਅੰਦਰ ਹੀ ਤੋੜ ਦਿੱਤੀ। ਇਹ ਕਿਥੋਂ ਦੀ ਸਮਝਦਾਰੀ ਹੈ। ਸਾਡੇ ਸਿਆਣੇ ਲੋਕ ਹੀ ਸ਼ਰਾਬ ਤੇ ਨਸ਼ਿਆਂ ਨੂੰ ਪਹਿਲ ਦੇ ਰਹੇ ਹਨ। ਅਸੀਂ ਅਖੰਡ ਪਾਠ ਦੇ ਭੋਗ ਤੇ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਪਿਆ ਤਾਂ ਘਰੋਂ ਮਹਾਰਾਜ ਨੂੰ ਲੈ ਕੇ ਬਾਹਰ ਹੀ ਹੋਏ ਸਨ। ਗੁਰਦੁਆਰਾ ਸਾਹਿਬ ਵੀ ਨਹੀਂ ਪਹੁੰਚੇ ਹੋਣੇ। । ਜਿੱਥੇ ਮਹਾਰਾਜ ਦੀ ਬੀੜ ਪਈ ਸੀ। ਉੱਥੇ ਸ਼ਰਾਬ ਦੀ ਬਾਰ ਦਾ ਟੇਬਲ ਪਿਆ ਸੀ। ਸਭ ਤੋਂ ਪਹਿਲਾਂ ਖੁੱਲੇ ਦਾੜ੍ਹਿਆਂ ਵਾਲੇ ਸਰਪੰਚ, ਪੰਚਾਂ ਤੇ ਆਏ ਹੋਰ ਦੋਸਤਾਂ ਲਈ ਸ਼ਰਾਬ ਦੀਆਂ ਬੋਤਲਾਂ ਖੁੱਲ ਗਈਆਂ। ਵਿੱਚੇ ਗੁਰਦੁਆਰੇ ਦਾ ਪ੍ਰਧਾਨ ਬੈਠਾ ਪੀ ਰਿਹਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਦੀ ਖ਼ੁਸ਼ੀ ਵਿੱਚ ਸਰਪੰਚ ਪ੍ਰਧਾਨ ਸ਼ਰਾਬ ਪੀਣਗੇ। ਬਾਕੀ ਲੋਕਾਂ ਲਈ ਸ਼ਰਮ ਦੀ ਗੱਲ ਨਹੀਂ ਹੈ। ਜੇ ਐਸੇ ਆਗੂਆਂ ਦੇ ਪਿੱਛੇ ਤੁਰਨਗੇ। ਇਹੋ ਜਿਹੇ ਹੀ ਵਿਆਹ ਹੰਗਾਮੇ ਤੇ ਵੀ ਸਭ ਤੋਂ ਪਹਿਲਾਂ ਸ਼ਰਾਬੀ ਹੁੰਦੇ ਹਨ। ਹੋਰ ਵੀ ਦੋਸਤਾਂ ਵੱਲੋਂ ਬਹੁਤ ਸੱਦੇ ਆਏ ਹੁੰਦੇ ਹਨ। ਉਨ੍ਹਾਂ ਦੇ ਵੀ ਹਾਜ਼ਰੀ ਭਰਨੀ ਹੁੰਦੀ ਹੈ। ਸਿਆਣੇ ਬੰਦਿਆਂ ਵਾਂਗ ਹੀ ਨੌਜਵਾਨ ਤੇ ਬੱਚੇ ਕਰਦੇ ਹਨ। ਘਰ ਦੇ ਬੁੱਢੇ ਹੀ ਸ਼ਰਾਬੀ ਹੋ ਕੇ ਭੁੱਜੇ ਲਿਟੀ ਜਾਂਦੇ ਹੁੰਦੇ ਹਨ। ਕੁੱਤੇ ਮੂੰਹ ਚੱਟਦੇ ਹਨ। ਬੁੱਢੇ ਹੋ ਕੇ ਵੀ ਜ਼ਨਾਨੀਆਂ ਤੋਂ ਛਿੱਤਰ ਖਾਂਦੇ ਹਨ। ਜਾਂ ਸ਼ਰਾਬੀ ਨੂੰ ਲੋਕ ਹੀ ਕੁੱਟਦੇ ਹਨ। ਸ਼ਰਾਬੀਆਂ ਤੇ ਨਸ਼ੇ ਖਾਣ ਵਾਲਿਆਂ ਦੀ ਜੂਨ ਕੁੱਤੇ ਵਰਗੀ ਹੁੰਦੀ ਹੈ। ਜੇ ਕੋਈ ਰੋਟੀ ਨਾਂ ਫੜਾਏ ਤਾਂ ਭੁੱਖੇ ਤਾਂ ਰਹਿ ਲੈਣਗੇ। ਸ਼ਰਾਬ ਤੇ ਨਸ਼ੇ ਦਾ ਖਹਿੜਾ ਨਹੀਂ ਛੱਡਦੇ। ਘਰ ਦੇ ਭਾਂਡੇ ਤੱਕ ਵੇਚ ਦਿੰਦੇ ਹਨ। ਐਸੇ ਲੋਕਾਂ ਦਾ ਹੱਲ ਇੰਨਾ ਤੋਂ ਦੁਖੀ ਲੋਕਾਂ ਨੂੰ ਆਪ ਲੱਭਣਾਂ ਪੈਣਾਂ ਹੈ। ਸਰੀਰ ਤੇ ਜਖ਼ਮ ਹੋ ਜਾਵੇ। ਆਪ ਨੂੰ ਹੀ ਮਲਮ ਪੱਟੀ ਦਾ ਪ੍ਰਬੰਦ ਕਰਨਾ ਪੈਂਦਾ ਹੈ। ਨਹੀਂ ਤਾਂ ਕੀੜੇ ਪੈ ਜਾਂਦੇ ਹਨ। ਗੰਦੇ ਸੜੇ ਅੰਗ ਨੂੰ ਡਾਕਟਰ ਕੱਟ ਦਿੰਦੇ ਹਨ। ਸੋਚਣਾਂ ਇਹ ਹੈ, ਨਸ਼ੇੜੀਆਂ ਨੂੰ ਮਰਦੇ ਦੇਖਣਾਂ ਹੈ। ਜਾਂ ਇਲਾਜ਼ ਕਰਾਕੇ ਉਮਰ ਵਧਾਉਣੀ ਹੈ। ਨਸ਼ੇੜੀ ਹੋਸ਼ ਵਿੱਚ ਨਹੀਂ ਹਨ। ਨਸ਼ੇੜੀ ਦੇ ਜਿਸ ਦੋਸਤ ਰਿਸ਼ਤੇਦਾਰ ਨੂੰ ਸੋਜੀ, ਅਕਲ ਹੈ। ਹਿੰਮਤ ਕਰਕੇ ਉਹੀ ਨਸ਼ੇੜੀਆਂ ਬਚਾ ਸਕਦੇ ਹਨ। ਅਸੀਂ ਸਾਰੇ ਪਾਸੇ ਤਰੱਕੀ ਕਰ ਲਈ ਹੈ। ਕਮਾਈਆਂ ਵੀ ਕਰਕੇ ਸਫਲਤਾ ਹਾਸਲ ਕੀਤੀ ਹੈ। ਇੱਕ ਗੱਲੋਂ ਮਾਰ ਖਾ ਰਹੇ ਹਾਂ। ਪੰਜਾਬ ਤੋਂ ਲੈ ਕੇ ਬਾਹਲ਼ੇ ਦੇਸ਼ਾਂ ਤੱਕ ਦੇ ਲੋਕ ਨਸ਼ੇ ਕਰਦੇ ਹਨ। ਇਹ ਇੱਕ ਫ਼ੈਸ਼ਨ ਵੀ ਬਣ ਗਏ ਹਨ। ਕਿਸੇ ਦੇ ਘਰ ਜਾਉ, ਮਿਠਾਈਆਂ ਫਲ ਤੇ ਹਰ ਕਿਸਮ ਦਾ ਸੁਆਦੀ ਭੋਜਨ ਖਲ਼ਾਇਆ ਜਾਵੇ। ਅਗਰ ਪੈੱਗ ਪੀਣ ਨੂੰ ਨਾਂ ਮਿਲੇ, ਸਾਰੀ ਕਰੀ-ਕਤਰੀ ਹੋਈ ਖੂਹ ਵਿੱਚ ਪੈ ਜਾਂਦੀ ਹੈ। ਮਹਿਮਾਨ ਗੱਲਾਂ ਕਰਦੇ ਹਨ,” ਇਹ ਵੀ ਕੋਈ ਬੰਦੇ ਹਨ। ਮੂੰਹ ਤਾਂ ਕੌੜਾ ਨਹੀਂ ਕਰਾਇਆ। ” ਹਰ ਪਰਵਾਰ ਵਿਚੋਂ ਦਾਦਾ, ਪੋਤਾ, ਪਿਉ ਵਿਚੋਂ ਕੋਈ ਇੱਕ ਤਾਂ ਜ਼ਰੂਰ ਨਸ਼ੇ ਖਾਂਦਾ ਹੈ। ਜਿਸ ਘਰ ਵਿੱਚ ਸਾਰੇ ਹੀ ਨਸ਼ੇ ਖਾਂਦੇ ਹੋਣ। ਬਹੁਤ ਮੁਸ਼ਕਲ ਬਣਦੀ ਹੈ। ਸਾਡਾ ਕਿਸੇ ਨਸ਼ੇੜ ਬੰਦੇ ਨਾਲ ਕੁੱਝ ਪੱਲਾ ਲਈ ਵਾਹ ਪੈ ਜਾਵੇ, ਉਸ ਦੀਆਂ ਹਰਕਤਾਂ ਤੋਂ ਤੰਗ ਆ ਜਾਂਦੇ ਹਾਂ। ਜੋ ਦਿਨ ਰਾਤ ਐਸੇ ਸ਼ਰਾਬੀ ਨਸ਼ੇੜੀ ਬੰਦਿਆਂ ਨਾਲ ਰਹਿੰਦੇ ਹਨ। ਉਨ੍ਹਾਂ ਦੀ ਕੀ ਜੂਨ ਹੋਵੇਗੀ? ਡਾਊਨ-ਟਾਊਨ ਸ਼ਹਿਰ ਵਿੱਚ ਹਰ ਦੂਜੀ ਚੌਥੀ ਬਿਲਡਿੰਗ ਦੇ ਥੱਲੇ ਪੱਬ ਬਾਰਾਂ ਬਣੀਆਂ ਹੋਈਆਂ ਹਨ। ਜਿੱਥੇ ਹਰ ਨਸ਼ਾ ਵਿਕਦਾ ਹੈ। ਪੁਲਿਸ ਨੂੰ ਸਭ ਪਤਾ ਹੈ। ਪਰ ਕਦੇ ਕੋਈ ਪੁਲਿਸ ਵਾਲਾਂ ਪੱਬ ਬਾਰਾਂ ਦੇ ਨੇੜੇ-ਤੇੜੇ ਵੀ ਨਹੀਂ ਦੇਖਿਆ। ਇੱਥੇ ਜਦੋਂ ਲੜਾਈਆਂ ਹੁੰਦੀਆਂ ਹਨ। ਫਿਰ ਪੁਲਿਸ ਆਉਂਦੀ ਹੈ। ਕਲ ਹੀ ਸਿਟੀ ਦੇ ਡਾਊਨ-ਟਾਊਨ ਵਿੱਚ ਤਿੰਨ ਕੁੜੀਆਂ ਨੂੰ ਦੇਖਿਆ। ਤਿੰਨਾਂ ਨੇ ਸਿਗਰਟ ਲਾਈ ਹੋਈ ਸੀ। ਬਾਰ ਦੇ ਅੱਗੇ ਪੌੜੀਆਂ ਵਿੱਚ ਬੈਠੀਆਂ ਇੱਕ ਸਿਗਰਟ ਦੇ ਵਾਰੀ-ਵਾਰੀ ਕਸ਼ ਖਿੱਚ ਰਹੀਆਂ ਸਨ। ਤਿੰਨੇ ਹੀ ਪੂਰੀਆਂ ਸ਼ਰਾਬੀ ਸਨ। ਬਾਰ ਐਸੇ ਲੋਕਾਂ ਨਾਲ ਭਰੀ ਹੋਈ ਸੀ। ਜਿਸ ਘਰ ਵਿੱਚ ਔਰਤਾਂ ਦੀ ਐਸੀ ਹਾਲਤ ਹੈ। ਉਹ ਤਾਂ ਨਰਕ ਹੀ ਹੋਵੇਗਾ। ਇੱਕ ਹੋਰ ਮੁੰਡਾ ਰਾਤ ਦੇ 2 ਵਜੇ, ਝੂਲਦਾ ਹੋਇਆ ਤੁਰਿਆ ਜਾ ਰਿਹਾ ਸੀ। ਸੜਕ ਦੇ ਵਿਚਕਾਰ ਜਾਂ ਡਿੱਗਾ। ਰਾਤ ਨੂੰ ਵੀ ਲੋਕ ਤੁਰੇ ਫਿਰਦੇ ਹਨ। ਲੋਕਾਂ ਨੇ ਚੱਕ ਕੇ ਪਰੇ ਕਰ ਦਿੱਤਾ। ਐਸਾ ਬੰਦਾ ਆਮ ਬੰਦੇ ਦੀ ਗੱਡੀ ਹੇਠ ਆ ਜਾਵੇ। ਕੇਸ ਗਲ਼ ਪੈ ਸਕਦਾ ਹੈ। ਇਹ ਜਦੋਂ ਖਾ-ਪੀ ਕੇ ਗੱਡੀ ਚਲਾਉਂਦੇ ਹਨ। ਹਰ ਰੋਜ਼ ਐਸੇ ਹੀ ਲੋਕ ਬੇਗੁਨਾਹ ਲੋਕਾਂ ਦੀ ਜਾਨ ਲੈਂਦੇ ਹਨ। ਰਾਤ ਹੋਣ ਤੱਕ 80% ਲੋਕ ਕੋਈ ਨਾਂ ਕੋਈ ਨਸ਼ਾ ਕਰਕੇ ਸਟੇਅਰਿੰਗ ਉੱਤੇ ਬੈਠਦੇ ਹਨ। ਰਾਤ ਦੀ ਪੀਤੀ ਲਾਉਣ ਲਈ 40% ਲੋਕ ਸਵੇਰੇ ਹੀ ਹੋਰ ਪੀਣਾਂ ਸ਼ੁਰੂ ਹੋ ਜਾਂਦੇ ਹਨ।
Comments
Post a Comment