ਭਾਗ 10 ਵੱਡੇ ਰੱਬ ਨੂੰ ਮੇਰਾ ਸੀਸ ਝੁਕਦਾ ਹੈ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com 

06//5 2013. 262

ਸਤਿਗੁਰ ਗੁਰੂ ਨੂੰ ਨਮਸਕਾਰ ਹੈ। ਵੱਡੇ ਰੱਬ ਨੂੰ ਮੇਰਾ ਸੀਸ ਝੁਕਦਾ ਹੈ। ਪ੍ਰਭੂ ਜੋ ਜੁਗਾਂ ਤੋਂ ਹੈ। ਉਸ ਰੱਬ ਨੂੰ ਮੇਰਾ ਸਿਰ ਨਿਉਂਦਾ ਹਾਂ। ਸ੍ਰੀ ਅਕਾਲ ਪੁਰਖ ਪਿਤਾ ਨੂੰ ਭਗਵਾਨ ਅੱਗੇ ਆਪ ਨੂੰ ਅਰਪਨ-ਭੇਟ ਕਰਦਾਂ ਹਾਂ। ਰੱਬ ਇੱਕ ਹੈ, ਸਤਿਗੁਰ ਜੀ ਦੀ ਮਿਹਰਬਾਨੀ ਕਰਨ ਨਾਲ ਮਿਲਦਾ ਹੈ। ਰੱਬ ਨੂੰ ਬਾਰ-ਬਾਰ, ਬੇਅੰਤ ਬਾਰ ਚੇਤੇ ਕਰੀਏ। ਰੱਬ ਨੂੰ ਯਾਦ ਕਰ-ਕਰ ਐਨਾ ਜਪੀਏ, ਅਨੰਦ ਨੂੰ ਹਾਸਲ ਕਰ ਲਈਏ। ਰੱਬ ਨੂੰ ਯਾਦ ਕਰਨ ਨਾਲ ਖ਼ੁਸ਼ੀਆਂ ਲੱਭਦੀਆਂ ਹਨ। ਝਗੜੇ-ਝਮੇਲੇ ਸਰੀਰ ਵਿੱਚੋਂ ਖ਼ਤਮ ਹੋ ਜਾਂਦੇ ਹਨ। ਰੱਬ ਦਾ ਨਾਮ ਅਨੇਕਾਂ ਬਾਰ ਜਪੀਏ। ਅਣਗਿਣਤ ਬੇਸ਼ੁਮਾਰ ਕਰੋੜ ਜੀਵ ਬੰਦੇ ਉਸ ਨੂੰ ਜਪਦੇ ਹਨ। ਅਸੀਂ ਵੀ ਸਾਰੇ ਰੱਬ ਨੂੰ ਚੇਤੇ ਕਰੀਏ। ਬੇਦ, ਪੁਰਾਣ, ਸਿਮ੍ਰਿਤੀਆਂ ਨੇ ਇੱਕ ਰੱਬ ਦੇ ਨਾਮ ਨੂੰ ਪਵਿੱਤਰ ਮੰਨਿਆ ਹੈ। ਇੱਕ ਰੱਬ, ਭਗਵਾਨ ਦੇ ਨਾਮ ਨੂੰ ਚੇਤੇ ਕਰੀਏ। ਇੱਕ ਰੱਬ ਦੇ ਨਾਮ ਨੂੰ ਭੋਰਾ ਕੁ ਵੀ ਮਨ ਵਿੱਚ ਯਾਦ ਕਰੀਏ। ਉਸ ਦੀ ਸਾਰੀ ਪ੍ਰਸੰਸਾ ਵਡਿਆਈ ਬਹੁਤ ਵੱਡੀ ਹੈ, ਮੂੰਹ ਨਾਲ ਬੋਲ ਕੇ, ਦੱਸ ਨਹੀਂ ਸਕਦੇ। ਰੱਬ ਦੇ ਪਿਆਰਿਆਂ ਜਿੰਨਾ ਨੂੰ ਰੱਬਾ ਤੇਰੇ ਦਰਸ਼ਨਾਂ ਦੀ ਭੁੱਖ ਹੈ। ਸਤਿਗੁਰ ਨਾਨਕ ਜੀ ਮੈਨੂੰ ਵੀ ਉਨ੍ਹਾਂ ਦੇ ਨਾਲ ਰਲਾ ਕੇ ਭਵਜਲ ਤਾਰ ਦਿਉ। ਰੱਬੀ ਬਾਣੀ ਸੁੱਖਾਂ ਦਾ ਖ਼ਜ਼ਾਨਾ ਹੈ।

ਰੱਬ ਦਾ ਇਹ ਨਾਮ ਮਿੱਠਾ ਰਸ ਹੈ। ਰੱਬ ਭਗਤਾਂ ਦੇ ਤਨ-ਜਿੰਦ-ਜਾਨ ਵਿੱਚ ਹਾਜ਼ਰ ਹੈ। ਰੱਬ ਨੂੰ ਬਾਰ-ਬਾਰ, ਬੇਅੰਤ ਬਾਰ ਚੇਤੇ ਕਰੀਏ, ਤਾਂ ਮੁੜ ਕੇ ਮਾਂ ਦੇ ਪੇਟ ਵਿੱਚ ਨਹੀਂ ਪਈਦਾ। ਰੱਬ ਨੂੰ ਬਾਰ-ਬਾਰ ਬੇਅੰਤ ਬਾਰ ਚੇਤੇ ਕਰੀਏ, ਤਾਂ ਪੀੜਾ, ਰੋਗ, ਜਮਦੂਤ ਦੂਰ ਹੱਟ ਜਾਂਦੇ ਹਨ। ਮੌਤ ਦਾ ਡਰ ਮੁੱਕ ਜਾਂਦਾ ਹੈ। ਰੱਬ ਨੂੰ ਯਾਦ ਕਰ-ਕਰ ਕੇ, ਐਨਾ ਜਪੀਏ, ਤਾਂ ਦੁਸ਼ਮਣ ਹੱਟ ਜਾਂਦੇ ਹਨ। ਰੱਬ ਨੂੰ ਬਾਰ-ਬਾਰ, ਬੇਅੰਤ ਬਾਰ ਚੇਤੇ ਕਰੀਏ, ਕੋਈ ਵੀ ਕਿਸੇ ਕੰਮ ਵਿੱਚ ਰੁਕਾਵਟ ਨਹੀਂ ਪੈਂਦੀ। ਰੱਬ ਨੂੰ ਯਾਦ ਕਰ-ਕਰ ਐਨਾ ਜਪੀਏ, ਤਾਂ ਮਨ ਹਰ ਸਮੇਂ ਅਕਲ ਨਾਲ, ਗਿਆਨ ਵਾਲਾ ਬਣ ਜਾਂਦਾ ਹੈ। ਕੋਈ ਮਾੜਾ ਕੰਮ ਨਹੀਂ ਕਰਦਾ। ਇੱਕ ਰੱਬ, ਭਗਵਾਨ ਦੇ ਨਾਮ ਨੂੰ ਚੇਤੇ ਕਰੀਏ। ਵਹਿਮ, ਡਰ ਮੁੱਕ ਜਾਂਦਾ ਹੈ। ਰੱਬ ਨੂੰ ਸਤਿਗੁਰ ਨਾਨਕ ਜੀ ਦੇ ਭਗਤਾਂ ਵਿੱਚ ਰਹਿ ਕੇ ਯਾਦ ਕਰੀਏ। ਸਤਿਗੁਰ ਨਾਨਕ ਜੀ ਕੋਲ ਹਰ ਤਰਾਂ ਦੇ ਪਿਆਰ ਤੇ ਚੀਜ਼ਾਂ ਦੇ ਭੰਡਾਰ ਹਨ। ਰੱਬ ਨੂੰ ਚੇਤੇ ਕਰੀਏ ਤਾਂ ਰਿੱਧਿ-ਮਨ ਦੀ ਤਾਕਤ, ਸਿਧਿ- ਬੁੱਧੀ, ਅਕਲ ਤੇ ਨਿਧਿ-ਦੁਨੀਆਂ ਦੀ ਹਰ ਕੀਮਤੀ ਚੀਜ਼, ਰੱਬ ਨਾਮ ਮਿਲਦਾ ਹੈ।

ਰੱਬ ਨੂੰ ਚੇਤੇ ਕਰੀਏ, ਤਾਂ ਦੁਨੀਆ ਦਾ ਇਲਮ. ਗੁਣ, ਅਕਲ ਆ ਜਾਂਦੇ ਹਨ। ਸੁਰਤ ਕਾਬੂ ਵਿੱਚ ਆ ਜਾਂਦੀ ਹੈ। ਰੱਬ ਨੂੰ ਚੇਤੇ ਕਰੀਏ, ਤਾਂ ਸਾਰੇ ਧਰਮ ਦਾ ਗਿਆਨ, ਤਪ, ਸਮਾਧੀਆਂ ਦਾ ਫਲ, ਪੂਜਾ ਦਾ ਪੁੰਨ ਮਿਲਦਾ ਹੈ। ਰੱਬ ਨੂੰ ਚੇਤੇ ਕਰੀਏ ਤਾਂ ਦੂਜੀ ਕਿਸੇ ਸ਼ਕਤੀ ਦਾ ਖ਼ਿਆਲ ਨਹੀਂ ਆਉਂਦਾ। ਰੱਬ ਨੂੰ ਚੇਤੇ ਕਰੀਏ ਰੱਬ ਦੇ ਨਾਮ ਨਾਲ ਪਾਪੀ ਮਨ ਧੋਤਾ ਜਾਂਦਾ ਹੈ। ਮਨ ਦਾ ਤੀਰਥ ਇਸ਼ਨਾਨ ਹੋ ਜਾਂਦਾ ਹੈ। ਆਤਮਾ ਪਵਿੱਤਰ ਹੋ ਜਾਂਦੀ ਹੈ। ਰੱਬ ਨੂੰ ਚੇਤੇ ਕਰੀਏ ਤਾਂ ਰੱਬ ਦੇ ਦਰ-ਘਰ ਵਿੱਚ ਮਾਣ ਪਹਿਚਾਣ ਬਣ ਜਾਂਦੇ ਹਨ। ਰੱਬ ਨੂੰ ਚੇਤੇ ਕਰੀਏ ਲਾਭ ਹੁੰਦਾ ਹੈ। ਰੱਬ ਨੂੰ ਚੇਤੇ ਕਰੀਏ ਮਨ ਦੀ ਇੱਛਾ ਪੂਰੀ ਹੋ ਕੇ ਹਾਸਲ ਹੁੰਦੀ ਹੈ। ਹਰ ਜੀਵਨ ਦੇ ਅਸਲ ਮਕਸਦ ਦੀ ਸਫਲਤਾ ਝੋਲੀ ਪੈਂਦੀ ਹੈ। ਰੱਬ ਨੂੰ ਉਹੀ ਚੇਤੇ ਕਰਦੇ ਹਨ। ਜਿਸ ਉੱਤੇ ਰੱਬ ਮਿਹਰਬਾਨੀ ਕਰਕੇ, ਆਪ ਆਪ ਦਾ ਨਾਮ ਯਾਦ ਕਰਾਉਂਦਾ ਹੈ। ਮਿਹਨਤ ਬੰਦੇ ਨੂੰ ਆਪ ਕਰਨੀ ਪੈਣੀ ਹੈ। ਲੋਕੀ ਜਾਨਵਰਾਂ ਨੂੰ ਪਾਣੀ-ਦਾਣਾਂ ਨਹੀਂ ਪਾਉਂਦੇ। ਪਰ ਮੇਰੀ ਗਾਰਡਨ ਵਿੱਚ ਜਦੋਂ ਅਲਗ-ਅਲਗ ਤਰਾਂ, ਰੰਗਾ ਦੀਆਂ ਚਿੱੜੀਆਂ, ਚਿੱਟੇ, ਸੁਮਾਈ ਕਬੂਤਰ, ਕਾਂ ਹੋਰ ਜਾਨਵਰ ਉਡਾਰੀਆਂ ਮਾਰਦੇ ਹਨ। ਰੱਬ ਦੇ ਦਰਸਨ ਹੁੰਦੇ ਹਨ। ਛੇ ਕੁ ਬਿੱਲੀਆਂ ਪਤਾ ਨਹੀਂ ਕੀਹਿੰਦੀਆਂ ਹਨ? ਜਦੋਂ ਚਿੱਟੀਆਂ, ਕਾਲੀਆਂ ਚਿੱਤਰੀਆਂ ਬਿੱਲੀਆਂ ਮੇਰੇ ਘਰ ਗਾਰਡਨ ਕੋਲ ਦੁੱਧ ਪੀਣ ਆਉਂਦੀਆਂ ਹਨ। ਸ਼ੇਰ ਵਾਂਗ ਜਾਰਡ ਵਿੱਚ ਗੇੜੇ ਦਿੰਦੀਆਂ ਹਨ। ਲੋਕ ਕਹਿੰਦੇ ਹਨ, “ ਬਿੱਲੀਆਂ ਮਾੜਾ ਸ਼ਗਨ ਹੁੰਦੀਆਂ ਨੇ, ਨਾਲੇ ਛਿੱਟ ਕਰਨ ਵੇਲੇ ਉਤੇ ਮਿੱਟੀ ਪਾਉਣ ਲੱਗੀਆ. ਬੂਟੇ ਪੈਰਾ ਨਾਲ ਪੱਟ ਦਿੰਦੀਆਂ ਹਨ। “ ਮੇਰੇ ਮੁਤਾਬਿਕ ਉਹ ਰਿਉ ਪਾਉਂਦੀਆਂ ਹਨ। ਧਰਤੀ ਪੋਲੀ ਕਰਦੀਆਂ ਹਨ। ਹਰ ਜੀਵ ਨੂੰ ਰੱਬ ਨੇ ਕਿਸੇ ਮਕਸਦ ਲਈ ਪੈਦਾ ਕੀਤਾ ਹੈ।

ਐਸੀ ਲਾਲ ਤੁਝ ਬਿਨੁ ਕਉਨੁ ਕਰੈ।। ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤਰ ਧਰੈ।। ਰਹਾਉ।।

ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਂਹੀ ਢਰੈ।। ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ।।


Comments

Popular Posts