ਭਾਗ 20 ਪ੍ਰਭੂ ਤੇਰੇ ਅੱਗੇ ਮੇਰਾ ਤਰਲਾ ਹੈ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਡਰੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder _7@hotmail.com
13/5 2013. 268
ਪ੍ਰਭੂ ਤੂੰ ਮੈਨੂੰ ਪਾਲਨ ਵਾਲਾ, ਮੇਰਾ ਮਾਲਕ ਪਿਤਾ ਹੈ। ਪ੍ਰਭੂ ਤੇਰੇ ਅੱਗੇ ਮੇਰਾ ਤਰਲਾ ਹੈ। ਇਹ ਤਨ, ਮਨ ਜਾਨ ਸਾਰੇ ਤੇਰੇ ਦਿੱਤੇ ਹੋਏ ਹਨ। ਤੂੰ ਪੈਦਾ ਕੀਤਾ ਹੈ। ਤੂੰ ਸਾਡਾ ਮਾਤਾ ਪਿਤਾ ਹੈ। ਅਸੀਂ ਤੇਰੇ ਬੱਚੇ ਹਾਂ। ਤੇਰੀ ਮਿਹਰਬਾਨੀ ਹੋ ਜਾਏ ਬਹੁਤ ਅਨੰਦ ਹਨ। ਪ੍ਰਭੂ ਕੋਈ ਤੇਰੇ ਗਿਆਨ, ਗੁਣਾਂ, ਕੰਮਾਂ ਤੇ ਹੋਰ ਆਲੇ-ਦੁਆਲੇ ਦਾ ਹਿਸਾਬ ਨਹੀਂ ਲਾ ਸਕਦਾ। ਪ੍ਰਭੂ ਜੀ ਤੂੰ ਸਬ ਤੋਂ ਊਚਾ ਵੱਡਾ ਪ੍ਰਮਾਤਮਾ ਹੈ। ਸਾਰਾ ਆਲਾ-ਦੁਆਲਾ, ਹਰ ਚੀਜ਼, ਜੀਵ, ਬਨਸਪਤੀ ਪ੍ਰਭੂ ਜੀ ਤੇਰੇ ਭਾਣੇ ਵਿੱਚ ਚੱਲ ਰਹੇ ਹਨ। ਤੇਰਾ ਸਾਰਾ ਬ੍ਰਹਿਮੰਡ, ਤੇਰੇ ਹੁਕਮ ਵਿੱਚ ਚੱਲਦਾ ਹੈ। ਪ੍ਰਭੂ ਜੀ ਤੂੰ ਕਿੱਡਾ ਹੈ, ਆਪਦੇ ਗਿਆਨ, ਗੁਣਾਂ, ਕੰਮਾਂ ਤੇ ਹੋਰ ਆਲੇ-ਦੁਆਲੇ ਦਾ ਆਪ ਹੀ ਜਾਣਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਤੇਰੇ ਪਿਆਰੇ ਤੇਰੇ ਤੋਂ ਹਰ ਸਮੇਂ ਵਾਰੇ-ਵਾਰੇ ਜਾਂਦੇ ਹਨ। ਰੱਬ ਜੀ ਤੂੰ ਦਾਨ ਦੇਈਂ ਜਾ ਰਿਹਾ ਹੈ। ਪਰ ਉਸ ਨੂੰ ਛੱਡ ਕੇ ਬੰਦੇ ਹੋਰਾਂ ਚੀਜ਼ਾਂ ਵਿੱਚੋਂ ਖ਼ੁਸ਼ੀਆਂ ਭਾਲਦੇ ਹਨ। ਸਤਿਗੁਰ ਨਾਨਕ ਜੀ ਲਿਖ ਰਹੇ ਹਨ। ਕੋਈ ਬੰਦਾ, ਜੀਵ ਜੀਵਨ ਨੂੰ ਸਹੀਂ ਤਰਾਂ ਨਹੀਂ ਜਿਉਂ ਸਕਦਾ। ਰੱਬ ਦੇ ਨਾਮ ਨੂੰ ਚੇਤੇ ਕਰਨ ਬਗੈਰ ਇੱਜ਼ਤ ਚਲੀ ਜਾਂਦੀ ਹੈ। ਪ੍ਰਭੂ ਤੋਂ ਦਸ ਚੀਜ਼ਾਂ, ਬੇਅੰਤ ਦਾਨ ਲੈ ਕੇ, ਕੋਲ ਸੰਭਾਲੀ ਜਾਂਦਾ ਹੈ। ਇੱਕ ਚੀਜ਼ ਦੀ ਖ਼ਾਤਰ, ਭਰੋਸਾ ਗੁਆ ਲੈਂਦਾ ਹੈ। ਰੱਬ ਦਾ ਦਸਾਂ ਚੀਜਾਂ ਦਾ ਸ਼ੁਰਾਨਾ ਕਰਨ ਦੀ ਬਜਾਏ, ਇੱਕ ਚੀਜ਼ ਨਾ ਮਿਲਣ ਕਾਰਨ ਉਸੇ ਦੀ ਝਾਕ ਕਰਦਾ ਹੈ। ਜੇ ਇੱਕ ਵੀ ਚੀਜ਼ ਨਾਂ ਦੇਵੇ। ਦਿੱਤੀਆਂ ਦਸ ਵੀ ਰੱਬ ਵਾਪਸ ਲੈ ਲਵੇ। ਤਾਂ ਬੇਸਮਝ ਬੰਦਾ ਕੀ ਕਰ ਸਕਦਾ ਹੈ? ਜਿਸ ਭਗਵਾਨ ਦੀ ਮਰਜ਼ੀ ਦੇ ਖ਼ਿਲਾਫ਼ ਕੁੱਝ ਨਹੀਂ ਕਰ ਸਕਦੇ। ਉਸ ਰੱਬ ਨੂੰ ਤੇ ਉਸ ਦੇ ਹੁਕਮ ਨੂੰ ਹਰ ਸਮੇਂ ਸਿਰ ਝੁਕਾਈਏ। ਜਿਸ ਬੰਦੇ ਨੂੰ ਰੱਬ ਪਿਆਰਾ ਲੱਗਦਾ ਹੈ। ਸਾਰੇ ਅਨੰਦ, ਖ਼ੁਸ਼ੀਆਂ, ਉਸ ਕੋਲ ਆ ਜਾਂਦੀਆਂ ਹਨ। ਜਿਸ ਬੰਦੇ ਤੋਂ ਰੱਬ, ਆਪਣਾ ਭਾਣਾ ਮਨਵਾਉਂਦਾ ਹੈ। ਸਤਿਗੁਰ ਨਾਨਕ ਜੀ ਤੋਂ ਭਗਤ ਹਰ ਚੀਜ਼ ਹਾਸਲ ਕਰ ਲੈਂਦਾ ਹੈ।
ਸ਼ਾਹੂਕਾਰ ਪ੍ਰਭੂ,ਅਣਗਿਣਤ ਆਪਣੀਆਂ ਵਸਤੂਆਂ ਦਿੰਦਾ ਹੈ। ਜੀਵ, ਬੰਦਾ ਖਾਂਦਾ ਪੀਂਦਾ ਹੈ। ਵਸਤੂਆਂ ਨਾਲ, ਅਨੰਦ, ਖ਼ੁਸ਼ੀਆਂ ਲੈਂਦਾ ਹੈ। ਸ਼ਾਹੂਕਾਰ ਪ੍ਰਭੂ ਆਪਣੀ ਕੋਈ ਵਸਤੂ ਲੈਂਦਾ ਹੈ। ਬੇਸਮਝ ਬੰਦੇ ਦਾ ਮਨ ਗ਼ੁੱਸਾ ਕਰਦਾ ਹੈ। ਆਪਦਾ ਭਰੋਸਾ ਆਪ ਹੀ ਗੁਆ ਲੈਂਦਾ ਹੈ। ਫਿਰ ਉਸ ਉੱਤੇ ਜ਼ਕੀਨ ਨਹੀਂ ਹੁੰਦਾ। ਜਿਸ ਰੱਬ ਨੇ ਚੀਜ਼ਾਂ ਦਿੱਤੀਆਂ ਹਨ। ਉਸ ਅੱਗੇ ਆਪ ਨੂੰ ਹੀ ਰੱਖ ਦੇਵੇ। ਰੱਬ ਦੇ ਭਾਣੇ ਨੂੰ ਖ਼ੁਸ਼ੀ ਨਾਲ ਸਿਰ ਮੱਥੇ ਮਨਜ਼ੂਰ ਕਰੀਏ। ਉਸ ਤੋਂ ਵੀ ਚਾਰ ਗੁਣਾਂ ਹੋਰ ਦੇ ਕੇ, ਪ੍ਰਭੂ ਤਸੱਲੀ ਕਰਾ ਕੇ ਖ਼ੁਸ਼ ਕਰ ਦਿੰਦਾ ਹੈ। ਸਤਿਗੁਰ ਨਾਨਕ ਮਾਲਕ ਜੀ ਹਰ ਸਮੇਂ ਕਿਰਪਾ ਕਰਦੇ ਹਨ। ਧੰਨ ਮੋਹ ਦੇ ਬਹੁਤ ਰੂਪ ਹਨ। ਇਹ ਸਾਰੇ ਮਰ ਮੁੱਕ ਸੁਆਹ ਹੋ ਜਾਂਦੇ ਹਨ। ਦਰਖ਼ਤ ਦੀ ਛਾਂ ਨਾਲ ਜੇ ਜੜ ਆਪ ਨੂੰ ਜੋੜ ਲਵੇ। ਉਹ ਛਾਂ ਖਿਸਕ ਜਾਂਦੀ ਹੈ। ਉਵੇਂ ਹੀ ਚੀਜਾਂ ਲਈ ਮਨ ਲਲਚਾਉਂਦਾ ਰਹਿ ਜਾਂਦਾ ਹੈ। ਹਰ ਚੀਜ਼, ਜੀਵ ਸਬ ਕੁੱਝ ਜੋ ਦੇਖ ਰਹੇ ਹਾਂ। ਸਾਰਾ ਮਰ ਜਾਣਾ ਹੈ। ਬੇਸਮਝ ਬੰਦਾ ਇਸ ਦਾ ਲਾਲਚ ਕਰਕੇ, ਦੁਨੀਆਂ ‘ਤੇ ਵਰਤਣ ਵਾਲਾ ਸਮਾਨ ਇਕੱਠਾ ਕਰੀ ਜਾਂਦਾ ਹੈ। ਜੋ ਬੰਦਾ ਹਮ ਸਫ਼ਰ ਰਾਹੀ ਨਾਲ ਪਿਆਰ ਬਣਾਂ ਲੈਂਦਾ ਹੈ। ਅੰਤ ਨੂੰ ਦੋਨੇ ਵਿਛੜ ਜਾਂਦੇ ਹਨ। ਅਖੀਰ ਕੁੱਝ ਹੱਥ ਨਹੀਂ ਆਉਂਦਾ। ਮਨਾਂ ਰੱਬ ਦਾ ਨਾਮ ਹੀ ਅਨੰਦ ਦੇਣ ਵਾਲਾ ਹੈ। ਸਤਿਗੁਰ ਨਾਨਕ ਜੀ ਦਾਪਿਆਰ ਉਸੇ ਨੂੰ ਮਿਲਦਾ ਹੈ। ਜਿਸ ਉੱਤੇ ਮਿਹਰਬਾਨੀ ਕਰ ਕੇ, ਪ੍ਰਭੂ ਆਪ ਪਿਆਰ ਨਾਲ ਜੋੜਦਾ ਹੈ।
ਸਰੀਰ, ਦੌਲਤ, ਪਰਿਵਾਰ ਸਾਰਾ ਕੁੱਝ ਨਾਸ਼ਵਾਨ ਹੈ। ਹੰਕਾਰ, ਪਿਆਰ, ਧੰਨ ਸਾਰਾ ਕੁੱਝ ਨਾਸ਼ਵਾਨ ਹੈ। ਰਾਜ, ਜਵਾਨੀ, ਦੌਲਤ, ਸਾਰੀਆਂ ਚੀਜ਼ਾਂ ਖ਼ਤਮ ਹੋ ਜਾਣੀਆਂ ਹਨ। ਸਰੀਰਕ ਕਾਮਕ ਕਿਰਿਆ, ਡਰਾਉਣ ਵਾਲਾ ਗ਼ੁੱਸਾ, ਕਿਸੇ ਕੰਮ ਨਹੀਂ ਹਨ। ਰਥ ਹਾਥੀ, ਘੋੜੇ ਸੋਹਣੇ ਕੱਪੜੇ ਸਦਾ ਰਹਿਣ ਵਾਲੇ ਨਹੀਂ ਹਨ। ਨਾਸ਼ਵਾਨ ਦੁਨੀਆ ਦੇ ਤਮਾਸ਼ੇ, ਧੰਨ, ਪਿਆਰ ਦੇਖ ਕੇ ਹੱਸਦਾ ਹੈ। ਧੋਖਾ, ਪਿਆਰ, ਮਾਣ, ਹੰਕਾਰ ਮਰ ਜਾਣ ਵਾਲੇ ਹਨ। ਆਪਦੇ ਉੱਤੇ ਮਾਣ, ਹੰਕਾਰ ਕਰਨਾ ਬੇਕਾਰ ਹੈ। ਰੱਬ ਦੇ ਕੋਲ ਹੋ ਕੇ, ਰੱਬ ਦੇ ਪ੍ਰੇਮ ਵਿੱਚ ਭਗਤੀ ਕਰਨੀ ਹੀ ਸਾਥ ਰਹਿੰਦੀ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੇ, ਚਰਨਾਂ ਨੂੰ ਮਨ ਵਿੱਚ ਚੇਤੇ ਕਰਕੇ ਸੇਵਕ ਜਿਉਂਦਾ ਹੈ।

ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਡਰੈ॥

Comments

Popular Posts