ਭਾਗ 8 ਅਦਾਲਤਾਂ ਕੇਸ ਦਾ ਸਹੀ ਨਬੇੜਾ ਨਹੀਂ ਕਰਦੀਆਂ ਮਨ ਜਿੱਤੇ ਜੱਗ ਜੀਤ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ satwinder_7@hotmail.com
ਇੱਕ ਜ਼ਮਾਨਾ ਸੀ, ਜਦੋਂ ਲੋਕ ਅਦਾਲਤ ਵਿੱਚ ਜਾਣਾ ਸ਼ਰਮ ਮੰਨਦੇ ਸੀ। ਲੋਕ
ਮੱਥਾ ਹੀ ਨਹੀਂ ਲਗਾਉਣਾ ਚੁਹੁੰਦੇ ਸਨ। ਅਦਾਲਤ ਵਿੱਚ ਇਨਸਾਫ਼ ਨਹੀਂ ਮਿਲਦਾ। ਝੂਠਾ ਤਾਕਤਵਰ ਬੰਦਾ
ਜਿੱਤ ਜਾਂਦਾ ਹੈ। ਅਦਾਲਤਾਂ ਕੇਸ ਦਾ ਸਹੀ ਨਬੇੜਾ ਨਹੀਂ ਕਰਦੀਆਂ। ਜੱਜ ਕੇਸ ਨੂੰ ਲਮਕਾਈ ਜਾਂਦੇ
ਹਨ। ਤਰੀਕਾਂ ਪਾਈ ਜਾਂਦੇ ਹਨ। ਵਕੀਲਾਂ ਦਾ ਚੰਗਾ ਬਿਜ਼ਨਸ ਹੁੰਦਾ ਹੈ। ਸ਼ਾਇਦ ਇਸੇ ਲਈ ਬਹੁਤੇ ਲੋਕ
ਆਪ ਹੀ ਅਦਾਲਤ ਵਾਲੇ ਫ਼ੈਸਲੇ ਕਰ ਲੈਂਦੇ ਹਨ। ਉਹ ਜਾਣਦੇ ਹਨ। ਕਾਤਲ ਨੂੰ ਸਜ਼ਾ ਨਹੀਂ ਮਿਲਣੀ। ਸਾਰੀ
ਉਮਰ ਤਰੀਕਾਂ ਵਿੱਚ ਹੀ ਨਿਕਲ ਜਾਣੀ ਹੈ। ਚੰਗਾ ਹੋਵੇਗਾ, ਬੰਦਾ ਮਾਰੇ ਦਾ ਬਦਲਾ ਆਪ ਹੀ ਲੈ ਲਈਏ। ਪੁਲਿਸ ਵਕੀਲ ਜੱਜ ਜਾਦੂ ਦੀ ਛੜੀ ਨਹੀਂ ਹਨ। ਜੋ
ਅੱਖਾਂ ਮੀਚੀਆਂ ਵਿੱਚ ਕੇਸ ਬੁੱਝ ਲੈਣਗੇ। ਕੋਈ ਇਨਸਾਫ਼ ਨਹੀਂ ਦਿੰਦਾ। ਧੋਣ 'ਤੇ ਗੋਡਾ ਰਖਣਾਂ ਪੈਣਾ ਹੈ। ਸਗੋਂ ਸ਼ਰੀਫ਼ ਬੰਦੇ ਨੂੰ ਚੋਰ ਬਣਾਂ ਦਿੰਦੇ ਹਨ। ਭਾਰਤ
ਵਿੱਚ ਕਿਸੇ ਉੱਤੇ ਚਲਾਨ ਬਹੁਤ ਘੱਟ ਹੁੰਦਾ ਹੈ। ਭਾਰਤ ਵਿੱਚ ਚਲਾਨ ਕਰਨ ਵਾਲੇ ਪੁਲਿਸ ਵਾਲੇ ਨੂੰ 400 ਰੁਪਏ ਦੇ ਦੇਈਏ ਕੇਸ ਠੱਪ ਦਿੰਦਾ ਹੈ। ਉਸ ਨੂੰ ਹੋਰ 200 ਦੇ ਦੇਵੋ, ਭਾਵੇਂ ਕੋਈ ਬੰਦਾ ਕੁਟਵਾ ਲਵੋ। ਕੈਨੇਡਾ ਦੀ ਗੱਲ ਹੀ ਹੋਰ ਹੈ। ਦਿਆਲੂ ਪੁਲਿਸ ਵਾਲੇ ਕੁੱਝ ਕੁ
ਹਨ। ਜੋ ਨੁਕਸ ਦੱਸ ਕੇ, ਬੰਦੇ ਨੂੰ ਖ਼ਬਰਦਾਰ ਕਰਕੇ ਛੱਡ ਦਿੰਦੇ ਹਨ। ਬਾਕੀ ਸਬ ਹਰ
ਕੇਸ ਵਿੱਚ ਕਮਿਸ਼ਨ ਬਣਾਉਂਦੇ ਹਨ। ਇਸ ਲਈ ਇੱਕੋ ਬਾਰ ਵਿੱਚ ਲੋਕਾਂ ਨੂੰ ਦੋ, ਤਿੰਨ, ਚਾਰ ਚਾਰਜ ਲੱਗਾ ਦਿੰਦੇ ਹਨ। ਕਾਰ ਦੀ ਮੂਹਰਲੀ ਹੈੱਡ
ਲਾਈਟ ਨਹੀਂ ਜਗਦੀ। ਪੁਲਿਸ ਵਾਲਾ ਡਰਾਈਵਰ ਨੂੰ ਇੱਕ 100 ਡਾਲਰ ਦੀ ਟਿਕਟ ਦਿੰਦਾ ਹੈ। ਬੈਲਟ ਨਾਂ ਲਗਾਉਣ ਦੀ 150 ਡਾਲਰ ਦੀ ਟਿਕਟ ਕੱਟ ਦਿੰਦਾ ਹੈ। ਕਾਰ ਦੀ ਤਲਾਸ਼ੀ ਲੈ ਲਵੇ ਤਾਂ ਅੱਜ ਕਲ ਦਾਰੂ ਦੀ ਖੁੱਲ੍ਹੀ
ਬੋਤਲ ਲੱਭ ਹੀ ਜਾਂਦੀ ਹੈ। ਇਸ ਦੀ 500 ਡਾਲਰ ਦੀ ਟਿਕਟ ਹੈ, ਸ਼ਰਾਬ ਪੀਤੀ ਹੋਣ ਕਰਕੇ, 500 ਡਾਲਰ ਦੀ ਟਿਕਟ ਹੋਰ ਦੇ ਦਿੰਦਾ ਹੈ। ਜੇ ਇਹ ਸਾਰੇ
ਜੁਰਮਾਨੇ ਦੀਆਂ ਰਸੀਦਾਂ ਅਦਾਲਤਾਂ ਵਿੱਚ ਲੈ ਜਾਵੋ। ਸਾਰੀਆਂ ਟਿਕਟ ਅੱਧੀਆਂ ਹੋ ਜਾਂਦੀਆਂ ਹਨ। ਭਾਵ
ਜਾਂਦੇ ਚੋਰ ਦੀ ਤੜਾਗੀ ਹੀ ਸਹੀ, ਜੋ ਵੀ ਮਿਲਦਾ ਹੈ। ਸਰਕਾਰ ਬਟੋਰਨ ਦੀ ਕਰਦੀ ਹੈ। ਲੋਕਾਂ ਦੇ ਸਹਾਰੇ ਹੀ ਅਦਾਲਤਾਂ ਚਲਦੀਆ ਹਨ। ਪੁਲਿਸ ਵਾਲੇ ਲੋਕਾਂ ਨੂੰ ਘੇਰ ਕੇ, ਅਦਾਲਤਾਂ ਵਿੱਚ ਵਾੜਦੇ ਹਨ। ਬਹੁਤੇ ਸੜਕਾਂ ਉੱਤੇ ਘੇਰੇ
ਲੋਕ ਹੁੰਦੇ ਹਨ। ਬਾਕੀ ਲੋਕਾਂ ਨੂੰ ਘਰਾਂ ਵਿੱਚੋਂ ਚਾਰਜ ਕਰਦੇ ਹਨ। ਵੀਕ ਐਂਡ ਵਾਰ ਐਤਵਾਰ ਨੂੰ
ਪਤੀ-ਪਤਨੀ ਹੋਰ ਘਰ ਦੇ ਜੀਅ ਇਕੱਠੇ ਹੁੰਦੇ ਹਨ। ਸ਼ਰਾਬਾਂ ਪੀਂਦੇ ਹਨ। ਖੜਕਾ ਦੱੜਕਾ ਹੋ ਜਾਂਦਾ ਹੈ।
ਧੂਤਕੜਾ ਦੇਖ ਕੇ ਗੁਆਂਢੀ ਹੀ ਫ਼ੋਨ ਕਰ ਦਿੰਦੇ ਹਨ। ਕਈ ਬਾਰ ਤਾਂ ਪੁਲਿਸ ਵਾਲੇ ਸਾਰੇ ਘਰ ਦੇ
ਬੰਦਿਆਂ ਨੂੰ ਹੱਥਕੜੀ ਲਾ ਕੇ ਲੈ ਜਾਂਦੇ ਹਨ। ਅਗਲੇ ਆਪੇ ਅਦਾਲਤਾਂ ਵਿੱਚ ਭੁਗਤਦੇ ਫਿਰਦੇ ਹਨ। ਅਦਾਲਤਾਂ
ਫੁੱਲ ਰਹਿੰਦੀਆਂ ਹਨ। ਜੇਲਾਂ ਐਸੇ ਲੋਕਾਂ ਨਾਲ ਭਰੀਆਂ ਰਹਿੰਦੀਆਂ ਹਨ। ਇੱਕ ਗੱਲੋਂ ਤਾਂ
ਚੰਗਾ ਵੀ ਹੈ। ਜੇ ਸ਼ਨੀਵਾਰ ਹੋਵੇ, ਤਾਂ ਅਗਲਾ ਸੋਮਵਾਰ ਨੂੰ ਅਦਾਲਤਾਂ ਲੱਗਣ ਉੱਤੇ ਜ਼ਮਾਨਤ
ਲੈ ਸਕਦਾ ਹੈ। ਉੱਚੀਆਂ ਧੋਣਾ ਕਰਕੇ ਤੁਰਨ ਵਾਲੇ ਤਿੰਨਾਂ ਦਿਨਾਂ ਵਿੱਚ ਮੁਰਗ਼ੇ ਵਾਗ ਗਰਦਨਾਂ ਸਿਟੀ
ਆਉਂਦੇ ਹਨ। ਕਈ ਪੰਜਾਬੀ ਔਰਤਾਂ ਵੀ ਪੀਂਦੀਆਂ ਹਨ। ਗੋਰੀਆਂ ਤਾਂ ਪੀਂਦੀਆਂ ਹੀ ਹਨ।
ਮੇਰੇ ਘਰ ਦੇ ਕੋਲ ਗੋਰਾ-ਗੋਰੀ ਰਹਿੰਦੇ ਹਨ। ਸ਼ਾਮ ਨੂੰ ਦੋਨਾਂ ਦੀ ਖਾਦੀ-ਪੀਤੀ ਹੁੰਦੀ ਹੈ।
ਦੋਨੇਂ ਟੱਲੀ ਹੋਏ ਹੁੰਦੇ ਹਨ। ਪਿਛਲੇ ਹਫ਼ਤੇ ਰਾਤ ਦੇ 2 ਕੁ ਵਜੇ ਪੁਲੀਸ ਦੀਆਂ ਦੋ ਗੱਡੀਆਂ ਆਈਆਂ। ਉਨ੍ਹਾਂ ਨੇ ਉੱਪਰ ਦੀਆਂ ਬੱਤੀਆਂ ਲਗਾਈਆਂ ਹੋਈਆਂ
ਸਨ। ਸਾਰੇ ਆਲ਼ੇ ਦੁਆਲੇ ਪਤਾ ਲੱਗ ਗਿਆ। ਬੰਦਾ ਇੱਕ ਫੜਨਾ ਸੀ। ਉਸ ਲਈ ਦੋ ਗੱਡੀਆਂ ਚਾਰ ਪੁਲੀਸ
ਵਾਲੇ ਆਏ ਸਨ। ਉਨ੍ਹਾਂ ਨੇ ਆਉਂਦਿਆਂ ਹੀ ਬੰਦੇ ਨੂੰ ਢਾਹ ਕੇ ਹੱਥਕੜੀ ਲੱਗਾ ਲਈ। ਕਾਰ ਵਿੱਚ ਸਿੱਟ
ਕੇ ਲੈ ਗਏ। ਉਦੋਂ ਖਾਂਦੀ-ਪੀਤੀ ਵਿੱਚ ਗੋਰੀ ਨੇ ਉਸ ਨੂੰ ਕੁੱਟਣ-ਮਾਰਨ ਦਾ ਚਾਰਜ ਕਰਾ ਦਿੱਤਾ।
ਗੋਰੀ ਮੈਨੂੰ 5 ਕੁ ਦਿਨਾਂ ਪਿੱਛੋਂ ਮਿਲੀ ਕਹਿੰਦੀ, ਉਸ ਨੂੰ ਪੁਲੀਸ ਲੈ ਗਈ। ਕੇਸ ਅਦਾਲਤ ਵਿੱਚ ਲੱਗ ਗਿਆ।
ਮੈਂ ਆਪ ਨੌਕਰੀ ਨਹੀਂ ਕਰਦੀ। ਕਲ ਪੂਰਾ ਦਿਨ ਨੌਕਰੀ ਲੱਭਦੀ ਰਹੀ। ਗੌਰਮਿੰਟ ਬੱਚਿਆਂ ਨੂੰ
ਬੇਬੀਸਿੰਟਗ ਦੇ ਪੈਸੇ ਦੇਵੇਗੀ। ਕਿਉਂਕਿ ਮੇਰੀ ਆਮਦਨ ਨਹੀਂ ਹੈ। ਮੇਰਾ ਤੇ ਦੋਨੇਂ ਬੱਚਿਆਂ ਦਾ
ਮਹੀਨੇ ਦਾ ਖ਼ਰਚਾ, ਮੇਰੇ ਪਤੀ ਤੋਂ ਅਦਾਲਤ 1200 ਡਾਲਰ ਤੱਕ ਦੁਆ ਦੇਵੇਗੀ। ਅੱਠ ਸਾਲ ਹੋ ਗਏ। ਮੈਂ ਹੋਰ
ਬਰਦਾਸ਼ਤ ਨਹੀਂ ਕਰ ਸਕਦੀ। ਮੈਂ ਤਲਾਕ ਲੈ ਲੈਣਾ ਹੈ। ਮੈਂ ਪੁੱਛਿਆ , " ਕੀ ਤੂੰ ਆਪਣੇ ਪਤੀ ਦੇ ਖ਼ਿਲਾਫ਼ ਅਦਾਲਤ ਵਿੱਚ ਲੜੇਗੀ? ਤੂੰ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਹੈ। ਤੈਨੂੰ ਅਦਾਲਤ ਉਸ ਕੋਲੋਂ ਕੀ ਲੈ ਕੇ ਦੇ ਦੇਵੇਗੀ? ਉਸ ਕੋਲ ਜੌਬ ਹੀ ਹੈ। ਉਸ ਨੇ ਜੇ ਨੌਕਰੀ ਛੱਡ ਦਿੱਤੀ। ਤੂੰ ਬੱਚੇ ਵੀ ਆਪਣੇ ਕੋਲੇ ਰੱਖ ਲਏ
ਹਨ। ਉਸ ਨੂੰ ਆਵਾਰਾ ਗਰਦੀ ਕਰਨ ਲਈ ਵਿਹਲਾ ਕਰ ਦਿੱਤਾ ਹੈ। ਉਹ ਘਰ ਵਿੱਚ ਹਰ ਮਹੀਨੇ 1200 ਡਾਲਰ ਤੋਂ ਤਾਂ ਵੱਧ ਖ਼ਰਚਾ ਕਰਦਾ ਹੋਣਾ ਹੈ। ਬੱਚੇ ਵੀ
ਸੰਭਾਲਦਾ ਸੀ। ਹੁਣ ਸਾਰਾ ਬੋਝ ਤੇਰੇ ਸਿਰ ਪੈ ਗਿਆ ਹੈ। " ਉਹ ਕੁੱਝ ਸੋਚਣ ਲੱਗ ਗਈ। ਗੋਰੀ ਨੇ ਕਿਹਾ, " ਹੁਣ ਮੇਰਾ ਪਤੀ ਮਨ ਮਰਜ਼ੀ ਦੀਆਂ, ਹੋਰ ਔਰਤਾਂ ਕੋਲੇ ਐਸ਼ ਕਰਨ ਲਈ ਜਾ ਸਕਦਾ ਹੈ। ਦੋਸਤਾਂ ਨਾਲ ਸ਼ਰਾਬ ਪੀ ਸਕਦਾ ਹੈ। ਉਸ ਲਈ ਤਾਂ
ਹੌਲੀਡੇ ਹੋ ਗਈਆਂ ਹਨ। ਤੈਨੂੰ ਕੀ ਲੱਗਦਾ ਹੈ? ਮੇਰੀ ਜਾਨ ਸੂਲੀ ਉੱਤੇ ਟੰਗੀ ਗਈ ਹੈ। ਸਵੇਰੇ ਅਦਾਲਤ ਵਿੱਚ ਤਰੀਕ ਹੈ। " ਮੈ ਉਸ ਨੂੰ
ਇੱਕ ਪੰਜਾਬੀ ਕੁੜੀ ਨਾਲ ਹੋਈ ਕਹਾਣੀ ਸੁਣਾਈ, " ਜੇ ਤੂੰ ਤਲਾਕ ਲੈ ਲੈਣਾ ਹੈ। ਤੈਨੂੰ ਕੀ ਮਤਲਬ ਉਹ ਕੀ ਕਰਦਾ ਹੈ? ਪਤੀ ਨਾਲ ਝਗੜਨ ਪੰਜਾਬੀ ਕੁੜੀ ਛੋਟੇ-ਛੋਟੇ ਬੱਚਿਆਂ ਨਾਲ ਅਦਾਲਤ ਜਾਂਦੀ ਹੁੰਦੀ ਸੀ। ਜੱਜ 2 ਸਾਲ ਤਰੀਕਾਂ ਪਾਉਂਦਾ ਰਿਹਾ। ਹਰ ਤਰੀਕ ਉੱਤੇ ਜੱਜ ਦਾ ਨਵਾਂ ਬਹਾਨਾ ਹੁੰਦਾ ਸੀ, ਅੱਜ ਸੋਸ਼ਲ ਵਰਕਰ ਨਹੀਂ ਆਈ। ਸਰਕਾਰੀ ਵਕੀਲ ਬਦਲ ਗਿਆ। ਨਵੇਂ ਨੇ ਕੇਸ ਨਹੀਂ ਪੜ੍ਹਿਆ। ਅੱਜ
ਪੁਲਿਸ ਵਾਲਾ ਨਹੀਂ ਆਇਆ। ਹਰ ਮਹੀਨੇ ਨਵੀਂ ਤਰੀਕ ਆ ਜਾਂਦੀ ਸੀ। ਉਸ ਦੇ ਪਤੀ ਨੂੰ ਹਰ ਤਰੀਕ ਉੱਤੇ
ਆਪਦੇ ਵਕੀਲ ਨੂੰ 500 ਡਾਲਰ ਦੇਣੇ ਪੈਂਦੇ ਸਨ। " ਜਿੰਨਾ ਚਿਰ ਕੇਸ ਮੁੱਕਦਾ ਨਹੀਂ।ਜੱਜ ਫ਼ੈਸਲਾ ਨਹੀਂ
ਦਿੰਦਾ। ਤੈਨੂੰ ਵੀ ਇੱਕ ਪੈਸਾ ਨਹੀਂ ਮਿਲਣਾ। ਪਤਨੀ ਲਈ ਪੂਰੀ ਸਰਕਾਰ ਦੇ ਮੁਲਾਜ਼ਮ ਮੁਫ਼ਤ ਹੁੰਦੇ
ਸਨ। ਕਿਉਂਕਿ ਪੁਲੀਸ ਨੂੰ ਫ਼ੋਨ ਪਤਨੀ ਨੇ ਕੀਤਾ ਸੀ। ਜਿਹੜਾ ਪਹਿਲਾਂ ਪੁਲਿਸ ਨੂੰ ਫ਼ੋਨ ਕਰਦਾ ਹੈ।
ਉਹ ਬਾਜ਼ੀ ਮਾਰ ਜਾਂਦਾ ਹੈ। ਦੋ ਸਾਲਾਂ ਪਿੱਛੋਂ ਪੰਜਾਬੀ ਕੁੜੀ ਨੂੰ ਜੱਜ ਕਹਿੰਦਾ ਹੈ, " ਪਹਿਲਾਂ ਫ਼ੈਸਲਾ ਹੈ, ਤੇਰੇ ਪਤੀ ਨੂੰ ਇੰਡੀਆ ਭੇਜ ਸਕਦੇ ਹਾਂ। ਦੂਜੀ ਗੱਲ , ਇੱਕ ਬਾਰ ਹੋਰ ਦੋਨੇਂ ਬੱਚਿਆਂ ਨਾਲ ਰਹਿਣ ਦੀ ਕੋਸ਼ਿਸ਼ ਕਰਕੇ ਦੇਖੋ। " ਉਨ੍ਹਾਂ ਨੇ ਦੂਜੀ ਗੱਲ ਮੰਨ ਲਈ। ਇੰਡੀਆ ਜਾਣ ਪਿੱਛੋਂ
ਤਾਂ ਉਸ ਦੇ ਪਤੀ ਨੇ ਦੁਆਨੀ ਨਹੀਂ ਦੇਣੀ ਸੀ। ਹਰ ਕੋਈ ਅਗਲਾ ਹਾਰਿਆ ਹੰਭਿਆ ਹੋਇਆ, ਅਦਾਲਤ ਅੱਗੇ ਹਥਿਆਰ ਸਿੱਟ ਦਿੰਦਾ ਹੈ। ਰਾਜ਼ੀਨਾਮਾ ਸਮਝੌਤਾ ਕਰ ਲੈਂਦੇ ਹਨ। ਉਹ ਗੋਰੀ ਸੈਲਰ ਫ਼ੋਨ ਦਾ ਨੰਬਰ ਘੁੰਮਾਉਂਦੀ ਹੋਈ, ਆਪਣੇ ਘਰ ਨੂੰ ਤੁਰ ਗਈ। ਸ਼ਾਮ ਨੂੰ ਉਸ ਦਾ ਪਤੀ ਆਲਾ ਦੁਆਲਾ ਦੇਖਦਾ ਹੋਇਆ। ਘਰ ਆ ਵੜਿਆ। ਅਜੇ
ਉਸ ਉੱਤੇ ਬੱਚਿਆਂ ਤੇ ਪਤਨੀ ਤੋਂ ਦੂਰ ਰਹਿਣ ਦੇ ਅਦਾਲਤ ਦੇ ਆਡਰ ਸਨ। ਅਗਲੇ ਦਿਨ ਉਹ ਦੋਨੇਂ ਇਕੱਠੇ
ਇੱਕੋ ਕਾਰ ਵਿੱਚ ਅਦਾਲਤ ਨੂੰ ਜਾ ਕੇ ਆਏ ਸਨ। ਗੋਰੀ ਨੇ ਅਦਾਲਤ ਵਿੱਚ ਜਾ ਕੇ ਕੇਸ ਬੰਦ ਕਰਾ ਲਿਆ
ਸੀ।
ਕੈਨੇਡਾ ਦੀਆਂ ਅਦਾਲਤਾਂ ਦੀ ਇੱਕ ਗੱਲ ਮਜ਼ੇਦਾਰ ਹੈ। ਜੋ ਪਹਿਲਾਂ ਪੁਲਿਸ ਰਿਪੋਰਟ ਕਰਦਾ ਹੈ।
ਉਸ ਨੂੰ ਮੁਫ਼ਤ ਵਿੱਚ ਸੋਸ਼ਲ ਵਰਕਰ, ਸਰਕਾਰੀ ਵਕੀਲ ਦਿੱਤਾ ਜਾਂਦਾ ਹੈ। ਜੋ ਕੇਸ ਕਰਨ ਵਾਲੇ
ਦਾ ਪੂਰਾ ਪੱਖ ਕਰਦਾ ਹੈ। ਗੁਨਾਹਗਾਰ ਤੇ ਉਸ ਦੇ ਵਕੀਲ ਨਾਲ ਬਾਜ਼ ਵਾਗ ਪੂਰੀਆਂ ਝਪਟਾਂ ਲਗਾਉਂਦਾ
ਹੈ। ਅਗਲੇ ਦਾ ਭਾਵੇਂ ਰੱਤੀ ਭਰ ਵੀ ਕਸੂਰ ਨਾਂ ਹੋਵੇ। ਦੂਜਾ ਬੰਦਾ ਕੇਸ ਕਰਨ ਵਾਲਾ ਭਾਵੇਂ ਡਰਾਮੇ
ਵਾਜ ਹੋਵੇ। ਉਸ ਨੇ ਭਾਵੇਂ ਬਗੈਰ ਵਜਾ ਤੋਂ ਸਾਹਮਣੇ ਵਾਲੇ ਨੂੰ ਫਸਾਇਆ ਹੋਵੇ। ਬਹੁਤੇ ਕੇਸ ਹੁੰਦੇ
ਹੀ ਐਸੇ ਹਨ। ਪਤੀ-ਪਤਨੀ ਥੋੜ੍ਹਾ ਜਿਹਾ ਲੜੇ ਹੋਣ। ਜੇ ਪੁਲਿਸ ਆਵੇ, ਉਹ ਚਲਾਨ ਕੇਸ ਕਰਕੇ ਹੀ ਜਾਂਦੇ ਹਨ। ਕਈ ਪਤੀ ਬਗੈਰ ਵਜਾ ਵਕੀਲਾਂ ਦੀਆਂ ਫ਼ੀਸਾਂ ਭਰਦੇ ਰਹਿੰਦੇ
ਹਨ। ਬਹੁਤੇ ਕੇਸਾਂ ਵਿੱਚ ਵੀ ਐਸਾ ਹੁੰਦਾ ਹੈ। 70% ਤੋਂ ਜ਼ਿਆਦਾ ਕੇਸ ਅਦਾਲਤਾਂ ਵਿੱਚੋਂ ਬੇਗੁਨਾਹ ਫਸੇ ਲੋਕ ਜਿੱਤ ਜਾਂਦੇ ਹਨ। ਕੁੱਝ ਕੁ ਨੂੰ ਸਜਾ
ਵੀ ਹੋ ਜਾਂਦੀ ਹੈ। ਕਈ ਜਰਮਨਾਂ ਭਰ ਕੇ ਵੀ ਸੁੱਖ ਦਾ ਸਾਹ ਲੈਂਦੇ ਹਨ। ਬਈ ਜਾਨ ਛੁੱਟ ਗਈ।
ਅਦਾਲਤਾਂ ਵਿੱਚ ਕਈ-ਕਈ ਸਾਲ ਕੇਸ ਲਟਕਦੇ ਰਹਿੰਦੇ ਹਨ। ਹਰ ਤਰੀਕ ਉੱਤੇ ਜੱਜ ਵਕੀਲ ਬਦਲੀ ਜਾਂਦੇ
ਹਨ। ਕਈਆਂ ਦਾ ਤਾਂ ਕਈ ਸਾਲ ਕੇਸ ਚੱਲੀ ਜਾਂਦਾ ਹੈ। ਦੋ ਮਿੰਟ ਦੀ ਕਹਾਣੀ ਸੁਣ ਕੇ, ਬੰਦੇ ਨੂੰ ਮੁਜਰਮ ਇਕਰਾਰ ਦੇ ਦਿੰਦੇ ਹਨ। ਕਈ ਬੇਗੁਨਾਹ ਵੀ ਸਜ਼ਾ ਭੁਗਤ ਰਹੇ ਹਨ।
Comments
Post a Comment