ਭਾਗ 37 ਘਰ ਟੈਂਟ ਲੱਗਾ ਕੇ ਜਾਂ ਕੀ ਪੈਲੇਸ,
ਗੁਰਦੁਆਰੇ ਸਾਹਿਬ ਵਿੱਚ ਵਿਆਹ ਕਰਨੇ ਜ਼ਰੂਰੀ ਹਨ? ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਸਮਾਜ ਧੀਆਂ ਦੇ ਮਾਪਿਆਂ ਨੂੰ ਸਿਰ ਉੱਪਰ ਨਹੀਂ
ਚੁੱਕਣ ਦਿੰਦਾ। ਇੱਕ ਸਮਾਂ ਸੀ, ਪਿੰਡਾਂ ਸ਼ਹਿਰਾਂ ਦੇ
ਅਮੀਰ, ਗ਼ਰੀਬ ਲੋਕ ਵਿਆਹ ਟੈਂਟ ਲੱਗਾ ਕੇ ਕਰਦੇ ਸਨ। ਜਿੰਨਾ ਨੂੰ ਲੋਕਾਂ ਲਈ
ਸ਼ਾਨੋ-ਸ਼ੌਕਤ ਕਰਨ ਦੀ ਬਹੁਤੀ ਪ੍ਰਵਾਹ ਨਹੀਂ ਹੈ। ਜੋ ਆਮਦਨ ਦੇ ਹਿਸਾਬ ਨਾਲ ਵਿਆਹ ਕਰਦੇ ਹਨ। ਅੱਜ
ਵੀ ਕਈ ਬੰਦੇ ਐਸਾ ਹੀ ਕਰਦੇ ਹਨ। ਖ਼ਰਚੇ ਤੋਂ ਅੱਕੇ ਹੋਏ ਲੋਕ ਹੁਣ ਵੀ ਵਿਆਹ ਟੈਂਟ ਲੱਗਾ ਕੇ ਕਰਨ
ਲੱਗ ਜਾਣਗੇ। ਨਵੀਂ ਪੀੜ੍ਹੀ ਦੇ ਨੌਜਵਾਨ ਮੰਦਰ, ਗੁਰਦੁਆਰੇ ਸਾਹਿਬ
ਧੱਕੇਸ਼ਾਹੀ ਕਾਨੂੰਨ ਤੋਂ ਬਾਗ਼ੀ ਹੋ ਰਹੇ ਹਨ। ਮੰਦਰ, ਗੁਰਦੁਆਰਿਆਂ ਵਿੱਚ
ਲੜਾਈਆਂ, ਖ਼ੂਨ ਖ਼ਰਾਬੇ ਤੇ ਗੋਲਕ ਲੁੱਟਣ ਤੋਂ ਬਗੈਰ ਕੁੱਝ ਨਹੀਂ ਦਿਸਦਾ। ਸਬ
ਆਪੋ-ਆਪਣਾ ਬਿਜ਼ਨਸ ਚਲਾ ਰਹੇ ਹਨ। ਮੰਦਰ, ਗੁਰਦੁਆਰੇ ਪਰਜਾ
ਨੂੰ ਲੁੱਟਣ ਦਾ ਵਧੀਆਂ ਬਿਜ਼ਨਸ ਹੈ। ਕੋਈ ਲਾਗਤ ਦੀ ਲੋੜ ਨਹੀਂ ਹੈ। ਗੁਰੂ ਨੂੰ ਲੋਕਾਂ ਦੇ ਵਿਚਾਲੇ
ਰੱਖ ਕੇ ਗੋਲਕ ਭੀਖ ਨੂੰ ਰੱਖਣੀ ਹੈ। ਮਾਇਆ ਲੋਕ ਖ਼ੂਬ ਦਿੰਦੇ ਹਨ। ਧਰਮ ਦੇ ਨਾਮ ‘ਤੇ ਲੋਕ ਅੱਖਾਂ ਬੰਦ
ਕਰ ਕੇ ਸਰਦਾ ਕਰਦੇ ਹਨ। ਇਹ ਨਹੀਂ ਸੋਚਦੇ ਗੋਲਕ ਦਾ ਧੰਨ ਤੇ ਹੋਰ 500, 700, 1000 ਵਿਆਹ, ਜਨਮ, ਮਰਨ, ਅਖੰਡਪਾਠਾਂ ਦੀ
ਸੰਗਤ ਦੀ ਮਾਇਆ ਜਾ ਕਿਥੇ ਰਹੀ ਹੈ? ਅਖੰਡਪਾਠੀ ਕੋਈ ਹੀ ਦੋ ਚਾਰ ਹੀ ਪੈਸੇ ਲੈਂਦੇ ਹਨ। ਬਾਕੀ
ਸਬ ਪਾਠ ਸਿੱਖਣ ਵਾਲੇ, ਸੰਥਿਆ ਲੈਣ ਵਾਲੇ ਮੁਫ਼ਤ ਵਿੱਚ ਪਾਠ ਕਰਦੇ ਹਨ। ਸੰਗਤ
ਹਰ ਰੋਜ਼ ਲੰਗਰ ਮੁਫ਼ਤ ਵਿੱਚ ਕਰਦੀ ਹੈ। ਧਰਮੀ ਪ੍ਰਚਾਰਕ ਹਿੰਦੂ, ਸਿੱਖ, ਮੁਸਲਿਮ ਹੋਰ ਵੀ
ਧਰਮ ਦੇ ਪ੍ਰਚਾਰ ਥੱਲੇ ਲੋਕਾਂ ਨੂੰ ਇੱਕ ਦੂਜੇ ਲਈ ਨਫ਼ਰਤ ਕਰਨੀ ਸਿਖਾਈ ਜਾਂ ਰਹੀ ਹੈ। ਜਿੰਨੇ ਧਰਮ
ਦੇ ਨਾਲ ਥੱਲੇ ਕਤਲ ਹੁੰਦੇ ਹਨ। ਉੱਨੇ ਲੋਕ ਕੁਦਰਤੀ ਆਫ਼ਤ ਨਾਲ ਨਹੀਂ ਮਰਦੇ। ਅੱਜ ਵੱਡੀਆਂ
ਜ਼ਮੀਨਾਂ ਵਾਲੇ ਜਿੰਨੇ ਦੇ ਘਰ ਖੇਤ ਵਿੱਚ ਹਨ। ਇੰਨੀ ਜਗ੍ਹਾ ਹੋਣ ਦੇ ਕਾਰਨ ਵੀ ਪਿੰਡਾ ਵਾਲੇ
ਗੁਰਦੁਆਰੇ ਸਾਹਿਬ ਵਿੱਚ ਵਿਆਹ ਕਰਦੇ ਹਨ। ਕੈਨੇਡਾ, ਅਮਰੀਕਾ ਵਿੱਚ
ਰਹਿੰਦੇ ਲੋਕਾਂ ਵਾਂਗ ਪਾਰਟੀ ਪੈਲੇਸ ਵਿੱਚ ਕਰਦੇ ਹਨ। ਫਿਰ ਭੁੱਖੇ ਮਰਦੇ ਹਨ। ਕੈਨੇਡਾ, ਅਮਰੀਕਾ ਵਿੱਚ
ਰਹਿੰਦੇ ਲੋਕ ਤਾਂ ਹਰ ਰੋਜ਼ ਦਿਹਾੜੀਆਂ ਕਰਦੇ ਹਨ। ਪੰਜਾਬ ਦੇ ਲੋਕ ਸਿਰਫ਼ ਪਾਰਟੀ ਪੈਲੇਸ ਦੇ ਵਿਆਹ
ਤੇ ਟੀਵੀ ‘ਤੇ ਡਰਾਮੇ ਗਾਣੇ ਦੇਖਣ ਜੋਗੇ ਰਹਿ ਗਏ ਹਨ। ਬਹੁਤੇ ਚੱਜ ਨਾਲ ਕਮਾਈ
ਨਹੀਂ ਕਰਦੇ। ਘਰ ਟੈਂਟ ਲੱਗਾ ਕੇ ਜਾਂ ਕੀ
ਗੁਰਦੁਆਰੇ ਸਾਹਿਬ, ਪੈਲੇਸ ਵਿੱਚ ਵਿਆਹ ਕਰਨੇ ਜ਼ਰੂਰੀ ਹਨ? ਆਉ ਦੇਖੀਏ ਕਿਥੇ
ਖ਼ਰਚੇ ਵਧ ਹਨ? ਕਿਥੇ ਘੱਟ ਖਰਚਾ ਕਰਨ ਨਾਲ ਸਰ ਸਕਦਾ ਹੈ। ਘਰ ਇੱਕ ਟੈਂਟ ਲਗਾਉਣ ਦਾ
ਖ਼ਰਚਾ 350 ਡਾਲਰ 25 ਡਾਲਰ ਹਰ ਰਾਤ ਦੇ ਹਨ। ਹਾਲ ਦਾ ਖਰਚਾ ਇੱਕ ਦਿਨ ਦਾ 450 ਡਾਲਰ ਹੈ। ਇੰਡੀਆ
ਵਿੱਚ ਹਾਲ ਵਰਗੇ ਪੈਲੇਸ ਦਾ ਖ਼ਰਚਾ ਇੰਨਾ ਹੈ ਕਿ ਧੀ ਵਾਲਿਆਂ ਸਿਰ ਇੰਨਾ ਕਰਜ਼ਾ ਚੜ੍ਹ ਜਾਂਦਾ ਹੈ।
ਕਈ ਪਿਉ ਜਾਨ ਦੇ ਦਿੰਦੇ ਹਨ। ਕਈ ਜੋੜੇ ਇਸੇ ਖਿੱਚੋ-ਤਾਣ ਵਿੱਚ ਤਲਾਕ ਦੇ ਦਿੰਦੇ ਹਨ। ਗੁਰਦੁਆਰਿਆਂ
ਵਿੱਚ ਗੋਰਿਆਂ ਦੇ ਹਾਲ ਤੋਂ ਡਬਲ ਕਿਰਾਇਆ ਹੈ। ਸਮਾਂ ਮਸਾਂ ਅਨੰਦ ਕਾਰਜ, ਅਰਦਾਸ, ਹੁਕਮਨਾਮੇ ਦਾ ਅੱਧਾ
ਘੰਟਾ ਬਾਕੀ ਗੁਰਦੁਆਰਿਆਂ ਦੇ ਪ੍ਰਚਾਰਕ ਕਰਮਚਾਰੀ ਆਪੋ-ਆਪਣੇ ਗੀਤ ਗਾਉਂਦੇ ਰਹਿੰਦੇ ਹਨ। ਇੰਨਾ ਦਾ
ਸਿੱਖਿਆ ਦੇਣ ਦਾ ਸਮਾਂ ਦੋ ਘੰਟੇ ਦਾ ਹੁੰਦਾ ਹੈ। ਗੋਰਿਆਂ ਦੇ ਹਾਲ ਵਿੱਚ ਸ਼੍ਰੀ ਗੁਰੂ ਗ੍ਰੰਥ
ਸਾਹਿਬ ਨੂੰ ਜੇ ਕੋਈ ਲੈ ਵੀ ਜਾਂਦੇ ਹਨ। ਗੁਰਦੁਆਰੇ ਸਾਹਿਬ ਦੇ ਆਗੂ ਬਹੁਤ ਵੱਡਾ ਡਰਾਮਾਂ ਕਰਦੇ
ਹਨ। ਇੰਨਾ ਦਾ ਬਿਜ਼ਨਸ ਘਟਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵਿਚੋਂ ਹੀ ਉੱਥੋਂ ਚੱਕ ਲਾਉਂਦੇ
ਹਨ। ਕਹਿੰਦੇ ਹਨ, “ ਗੋਰਿਆਂ ਦੇ ਹਾਲ ਵਿੱਚ ਲੋਕੀ ਸ਼ਰਾਬ ਪੀਂਦੇ ਹਨ। “ ਜਿੰਨਾ ਦੇ ਘਰ
ਗੁਟਕੇ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਘਰ ਰੱਖੇ ਹਨ। ਉਨ੍ਹਾਂ ਵਿੱਚੋਂ ਬਹੁਤ ਲੋਕ ਨਸ਼ੇ ਕਰਦੇ ਹਨ।
ਉਹ ਪਾਠ ਪੂਜਾ, ਦਾਨ ਵੀ ਖ਼ੂਬ ਕਰਦੇ ਹਨ। ਕੈਲਗਰੀ ਦੇ ਤਿੰਨੇ ਗੁਰਦੁਆਰਿਆਂ ਵਿੱਚ ਅਨੰਦ
ਕਾਰਜ ਵਿਆਹ ਕਰਨ ਦੀ ਫ਼ੀਸ 700 ਤੋਂ 1000 ਡਾਲਰ ਤੋਂ ਉੱਤੇ ਹੈ। ਇਸ ਵਿੱਚ ਖਾਣ-ਪੀਣ, ਚੁਲ਼ਿਆਂ=ਸਟੋਵ ਤੇ
ਸਫ਼ਾਈ ਤੇ ਗ੍ਰੰਥੀਆਂ ਦੀ ਫ਼ੀਸ ਖ਼ਰਚੇ ਵਿੱਚ ਨਹੀਂ ਹਨ। ਅਨੰਦ ਕਾਰਜ ਵਾਲੇ ਗ੍ਰੰਥੀ, ਸਿੱਖਿਆ ਦੇਣ ਵਾਲੇ
ਕਥਾ ਵਾਚਕ, ਢਾਡੀਆਂ ਨੂੰ ਦੇ 50, 100 ਡਾਲਰ ਲਿਫ਼ਾਫ਼ੇ
ਵਿੱਚ ਪਾ ਕੇ ਦੇਣੇ ਪੈਂਦੇ ਹਨ। 50 ਡਾਲਰ ਲੈ ਕੇ ਇਹ ਖ਼ੁਸ਼ ਨਹੀਂ ਹੁੰਦੇ। ਅਨੰਦ ਕਾਰਜ ਵਿਆਹ 100
ਡਾਲਰ ਹੀ ਗੁਰਦੁਆਰਿਆਂ ਨੂੰ ਗ੍ਰੰਥੀ, ਸਿੱਖਿਆ ਦੇਣ ਵਾਲੇ ਕਥਾ ਵਾਚਕ, ਢਾਡੀਆਂ ਨੂੰ ਦੇਣੇ
ਪੈਂਦੇ ਹਨ। ਅਰਦਾਸ ਦੇ ਡਾਲਰ ਮੰਗ ਕੇ ਵੀ ਲੈ ਲੈਂਦੇ ਹਨ। ਮੁਫ਼ਤ ਵਿੱਚ ਅਰਦਾਸ ਨਹੀਂ ਹੁੰਦੀ।
ਅਰਦਾਸ ਕਰਨ ਵਾਲੇ ਗ੍ਰੰਥੀ ਦਾ ਰੱਬ ਨਾਲ ਇੰਨਾ ਲਿੰਕ ਹੈ। ਅਰਦਾਸ ਕਰਕੇ ਕੁੜੀ ਤੋਂ ਮੁੰਡਾ ਵੀ ਜਮਾ
ਸਕਦਾ ਹੈ। ਕੋਰਟ ਦਾ ਕੇਸ ਜਿਤਾ ਸਕਦਾ ਹੈ। ਅਨੰਦ ਕਾਰਜ ਵਿਆਹ ਵਿੱਚ ਸਿੱਖਿਆ ਦੇਣ ਵਾਲੇ ਗ੍ਰੰਥੀ, ਕਥਾ ਵਾਚਕ, ਢਾਡੀ ਤਕਰੀਬਨ ਛੜੇ
ਹੀ ਹਨ। ਜਿੰਨਾ ਨੂੰ ਘਰ ਪਰਿਵਾਰ ਚਲਾਉਣ ਦੀ ਕੋਈ ਜਾਚ ਨਹੀਂ ਹੈ। ਜਿੰਨੇ ਨੇ ਵਿਆਹ ਵੀ ਕਰਾਏ ਹੋਏ
ਹਨ। ਉਨ੍ਹਾਂ ਨੂੰ ਘਰ ਪਰਿਵਾਰ ਛੱਡੇ ਨੂੰ 5, 10 ਸਾਲ ਤੋਂ ਵੀ
ਉੱਪਰ ਹੋ ਗਏ ਹਨ। ਉਹ ਦਰ-ਦਰ ਗੁਰਦੁਆਰਿਆਂ ਵਿੱਚ ਤੁਰੇ ਫਿਰਦੇ ਹਨ। ਬੀਬੀਆਂ ਐਸੇ ਦਰਵੇਸ਼ਾਂ ਦੀ
ਖ਼ੂਬ ਖੀਰ, ਪੂਰੀਆਂ, ਕੜਾਹ, ਦੇਸੀ, ਘਿਉ ਦੁੱਧ ਨਾਲ
ਸੇਵਾ ਕਰਦੀਆਂ ਹਨ।
ਕਮੇਟੀ ਵਾਲੇ ਇੱਕ ਹੋਰ ਇਲਜ਼ਾਮ ਵੀ ਲਗਾਉਂਦੇ ਹਨ। ਕਈ ਬੰਦੇ ਗੁਰਦੁਆਰੇ
ਸਾਹਿਬ ਵਿੱਚ ਬਰਾਤੀ ਸ਼ਰਾਬੀ ਆਉਂਦੇ ਹਨ। ਗੁਰਦੁਆਰੇ ਸਾਹਿਬ ਵਿੱਚ ਲਿਟਦੇ, ਗੰਦ ਪਾਉਂਦੇ ਹਨ।
ਗੁਰਦੁਆਰੇ ਸਾਹਿਬ ਵਿੱਚ ਜ਼ਿਆਦਾਤਰ ਸੰਗਤ, ਸ਼ਰਧਾਲੂ ਜਾਂਦੇ ਹਨ। ਕੋਈ ਬਰਾਤੀ ਬਣ ਕੇ ਨਹੀਂ ਜਾਂਦਾ। ਇਹ ਗੱਲ ਕੁੱਝ ਕੁ ਲੋਕਾਂ ਉੱਤੇ ਢੁਕਦੀ ਵੀ ਹੈ। ਗ੍ਰੰਥੀ, ਸਿੱਖਿਆ ਦੇਣ ਵਾਲੇ
ਕਥਾ ਵਾਚਕ, ਢਾਡੀਆਂ, ਕਮੇਟੀ ਵਾਲੇ
ਪ੍ਰਧਾਨ, ਮੈਂਬਰ ਖ਼ੁਦ ਵੀ ਨਸ਼ੇ
ਕਰਦੇ ਹਨ। ਕੈਲਗਰੀ ਦੇ ਪ੍ਰਧਾਨ ਦੇ ਘਰ ਬੇਸਮਿੰਟ ਵਿੱਚ ਸ਼ਰਾਬ ਦੀ ਬਾਰ ਬਣੀ ਹੋਈ ਹੈ। ਇਹ ਸੰਗਤ ਦਾ
ਹੀ ਮਾਲ ਹੈ। ਮੈਂ ਧੀ ਦੇ ਵਿਆਹ ਵਿੱਚ ਖ਼ਜ਼ਾਨਚੀ, ਪ੍ਰਧਾਨ ਨੂੰ ਬੇਨਤੀ ਵੀ ਕੀਤੀ। ਕਿ ਜ਼ਿਆਦਾਤਰ ਰਿਸ਼ਤੇਦਾਰ, ਦੋਸਤ ਅੰਮ੍ਰਿਤਧਾਰੀ
ਹਨ। ਕੋਈ ਸ਼ਰਾਬੀ ਜਾਂ ਗੰਦ ਪਾਉਣ ਵਾਲਾ ਨਹੀਂ ਹੈ। 250 ਡਾਲਰ ਦਾ ਟੀਕਾ ਨਾ ਲਗਾਵੋ। ਕਲਮ ਦੇ ਡਰੋਂ ਸਫ਼ਾਈ ਦੇ ਪੈਸੇ ਨਹੀਂ ਲਏ।
ਸਫ਼ਾਈ ਤਾਂ ਹੋਟਲ ਵਾਲਿਆਂ ਨੇ ਕਰ ਦੇਣੀ ਸੀ। ਕਿੱਡੀ ਸ਼ਰਮ ਦੀ ਗੱਲ ਹੈ ਗੁਰਦੁਆਰੇ ਸਾਹਿਬ ਅਨੰਦ
ਕਾਰਜ ਸਮੇਂ ਵੀ ਹੋਟਲ ਵਿੱਚ ਭੋਜਨ ਆਉਂਦਾ। ਉੱਥੇ ਜਿੱਥੇ ਮੀਟ, ਮੱਛੀ ਬਣਦੇ ਹਨ। ਸ਼ਰਾਬ ਵਰਤਦੀ ਹੈ। ਹੋਟਲ ਵਿੱਚੋਂ ਆਇਆ
ਭੋਜਨ ਕਥਾ ਵਾਚਕ, ਢਾਡੀਆਂ, ਕਮੇਟੀ ਵਾਲੇ
ਪ੍ਰਧਾਨ, ਮੈਂਬਰ ਖ਼ੁਦ ਖਾਦੇ
ਹਨ।ਗੁਰਦੁਆਰੇ ਸਾਹਿਬ ਦੇ ਕਮੇਟੀ ਮੈਂਬਰਾਂ ਨੂੰ ਦੋਨੇਂ ਪਾਸੀ ਦੰਦੇ ਹਨ। ਜਿੱਧਰ ਫ਼ਾਇਦਾ ਹੁੰਦਾ
ਹੈ। ਉੱਧਰ ਦਾਤੀ ਪਾ ਲੈਂਦੇ ਹਨ। ਗੁਰਦੁਆਰੇ ਸਾਹਿਬ ਅਨੰਦ ਕਾਰਜ 'ਤੇ ਹੋਟਲ ਦਾ ਬਣਿਆ
ਭੋਜਨ ਵਰਦਾ ਹੈ।
ਪਰ ਇੰਨਾ ਗੋਲਕਾਂ ਦੇ ਪੁੱਤਾਂ ਨੂੰ ਅੰਦਰ ਖਾਤੇ ਅੰਮ੍ਰਿਤਧਾਰੀ, ਜਾਂ ਕਿਸੇ ਰੋਡੇ
ਵਿੱਚ ਕੋਈ ਫ਼ਰਕ ਨਹੀਂ ਦਿਸਦਾ। ਉਹ ਤਾਂ ਅੰਮ੍ਰਿਤਧਾਰੀ, ਜਾਂ ਰੋਡਿਆਂ ਵਿੱਚ ਹੀ ਵਾਦ-ਵਿਵਾਦ ਖੜ੍ਹਾ ਕਰ ਕੇ ਫ਼ਸਾਦ ਕਰਾਉਣੇ
ਹੁੰਦੇ ਹਨ। ਨੋਟ ਜਿੱਥੋਂ ਕਿਥੋਂ ਵੀ ਆਉਂਦੇ ਹਨ। ਸਬ ਹਜ਼ਮ ਹਨ। ਗੁਰੂ ਦੇ ਸੱਚੇ ਸੇਵਕ ਹੀ ਗੋਲਕ
ਦੇ ਪੈਸੇ ਗਿਣਦੇ-ਗਿਣਦੇ ਇੱਕ ਦੂਜੇ ਤੋਂ ਚੋਰੀ 100 ਦੇ ਨੋਟ ਪਗਾਂ, ਕਛਹਿਰਿਆਂ, ਜੁਰਾਬਾਂ ਵਿੱਚ ਦੇ ਲੈਂਦੇ ਹਨ। ਕੋਈ ਸ਼ੱਕ ਹੈ। ਜੂਟਿਊਬ ਖ਼ੋਲ ਕੇ ਸਿੱਖ
ਗੋਲਕ ਪਾ ਦੇਣਾ। ਸਬ ਦਾਅ-ਪੇਚ ਪਤਾ ਲੱਗ ਜਾਣਗੇ। ਗੁਰੂ ਦਾ ਕੋਈ ਡਰ ਨਹੀਂ ਹੈ। ਕੈਨੇਡਾ, ਅਮਰੀਕਾ ਵਿੱਚ ਅਨੰਦ
ਕਾਰਜ ਵਿੱਚ ਬਹੁਤ ਸੰਗਤ ਜੁੜਦੀ ਹੈ। ਪੰਜਾਬ ਦੇ ਲੋਕਾਂ ਮਾਡਰਨ ਲੋਕਾਂ ਵਰਗੇ ਵਿਦੇਸ਼ੀ ਨਹੀਂ ਹਨ।
ਜੈ ਬੋਲੋ ਗੋਲਕ ਦੀ। ਗੋਲਕ ਦੇ ਪੈਸੇ ਕਮੇਟੀ ਵਾਲੇ ਸੰਭਾਲ ਲੈਂਦੇ ਹਨ। ਵਿਆਹ ਵਾਲੇ ਤੇ ਦੂਜੇ
ਸ਼ਰਧਾਲੂ ਗੁਰੂ ਗ੍ਰੰਥ ਸਾਹਿਬ ਨੂੰ ਦਾਨ ਕਰਨ ਦੇ ਚੱਕਰ ਵਿੱਚ 5,10, 20, 50, 100 ਡਾਲਰ ਵੀ ਗੋਲਕ
ਵਿੱਚ ਪਾਉਂਦੇ ਹਨ। ਜੇ 400,
600 ਰਿਸ਼ਤੇਦਾਰ, ਦੋਸਤ ਵੀ ਵਿਆਹ
ਵਿੱਚ ਆਏ ਤਾਂ ਗੋਲਕ ਵਿੱਚ ਕਿੰਨੇ ਡਾਲਰ ਚਲੇ ਗਏ। ਕੈਨੇਡਾ, ਅਮਰੀਕਾ ਵਰਗੇ ਦੇਸ਼ਾਂ ਵਿੱਚ ਗੁਰਦੁਆਰੇ ਸਾਹਿਬ ਅਨੰਦ
ਕਾਰਜ ਸਮੇਂ ਪਾਰਟੀ ਤੋਂ ਵੱਧ ਰਿਸ਼ਤੇਦਾਰ, ਦੋਸਤ ਹੁੰਦੇ ਹਨ। ਹਰ ਕੋਈ ਵੱਡਾ ਨੋਟ ਮੱਥਾ ਟੇਕਦਾ ਹੈ। ਹਰ ਪ੍ਰੋਗਰਾਮ
ਕਰਨ ਵਾਲੇ ਨੂੰ ਚਾਹੀਦਾ ਹੈ। ਗੋਲਕ ਉੱਤੇ ਚਾਦਰ ਵਿਛਾ ਲੈਣ ਗਿਣ ਕੇ ਉਸ ਚੜ੍ਹਾਵੇ ਵਿੱਚੋਂ ਚੁਲਿਆਂ, ਸਫ਼ਾਈ ਤੇ ਹੋਰ
ਖ਼ਰਚੇ ਕੱਟਾ ਦੇਣ। ਬਾਕੀ ਦਾ ਚੜ੍ਹਾਵਾ ਕਿਸੇ ਹੋਰ ਲੋੜ ਬੰਦ ਗ਼ਰੀਬ ਦੀ ਧੀ ਦਾ ਵਿਆਹ, ਭੁੱਖੇ ਨੂੰ ਭੋਜਨ
ਛਕਾਉਣ ਵਿੱਚ ਦਾਨ ਕਰ ਦੇਣ।
ਗੋਲਕ ਦਾ ਪੈਸਾ ਇਹ ਲੰਗਰ, ਸਫ਼ਾਈ
ਤੇ ਨਹੀਂ ਖ਼ਰਚਦੇ। ਫਿਰ ਗੁਰਦੁਆਰਿਆਂ ਸਾਹਿਬ ਦੀ ਗੋਲਕ ਦਾ ਪੈਸਾ ਜਾਂਦਾ ਕਿਥੇ ਹੈ? ਜੋ ਇਹ
ਗੋਲਕਾਂ ਵਿੱਚੋਂ ਲੋਹੇ ਦੀਆਂ ਕਹੀਆਂ, ਵੇਲਚਿਆਂ ਨਾਲ ਕੂੜੇ ਵਾਂਗ ਡਾਲਰ, ਨੋਟ ਕੱਢਦੇ ਹਨ। ਲੰਗਰ, ਸਫ਼ਾਈ
ਤਾਂ ਸੰਗਤ ਤੋਂ ਧੱਕੇ ਨਾਲ ਕਰਾਉਂਦੇ ਹਨ। ਵੈਸੇ ਕੈਲਗਰੀ ਦੀ ਸੰਗਤ ਆਪ ਹੀ ਲੰਗਰ ਤੇ ਸਫ਼ਾਈ ਦੀ
ਸੇਵਾ ਕਰਦੀ ਹੈ। ਚਾਹੇ ਦੇਖ ਲੈਣਾ। ਆਪ ਨੂੰ ਬਹੁਤ ਕਮਾਈ ਵਾਲੇ ਕਹਿਣ ਵਾਲੇ ਕਦੇ ਭਾਂਡੇ ਨਹੀਂ
ਮਾਂਜਦੇ। ਚਾਦਰਾ ਵਿਛਾਉਂਦੇ, ਝਾੜਦੇ ਨਹੀਂ ਹਨ। ਲੰਗਰ ਦੀ ਪੈਸੇ ਲਾ ਕੇ ਸੇਵਾ ਨਹੀਂ ਕਰਦੇ। ਸਬ ਖਾਣ ਵਾਲੇ
ਪੇਟੂ ਹਨ। ਇੱਕ ਪੈਸਾ ਗੋਲਕ ਵਿੱਚੋਂ ਨਹੀਂ ਖ਼ਰਚਦੇ। ਕੈਨੇਡਾ, ਹਰਿਮੰਦਰ ਸਾਹਿਬ
ਤੇ ਹੋਰਾਂ ਗੁਰਦੁਆਰਿਆਂ ਵਾਂਗ ਬੰਦੇ ਤਨਖ਼ਾਹ ‘ਤੇ ਨਹੀਂ ਰੱਖਦੇ। ਸਬ ਸੇਵਾ ਲੰਗਰ ਤੇ ਸਫ਼ਾਈ
ਦਾ ਕੰਮ ਮੁਫ਼ਤ ਵਿੱਚ ਹੁੰਦਾ ਹੈ। ਇਹ ਵਿਆਹ ਵਾਲਿਆਂ ਨੂੰ 250 ਡਾਲਰ ਤੋਂ ਵੱਧ ਦਾ
ਟੀਕਾ ਲੱਗਾ ਕੇ ਵਾਧੂ ਉਗਰਾਹੀ ਕਰਦੇ ਹਨ। ਜਦ ਕਿ ਸਬ ਤੋਂ ਵੱਧ ਵਿਆਹ ਵਾਲੇ ਹੀ ਗੋਲਕ, ਗ੍ਰੰਥੀ, ਕਥਾ
ਵਾਚਕ, ਢਾਡੀਆਂ
ਨੂੰ ਵੱਡੇ-ਵੱਡੇ ਨੋਟ ਦਿੰਦੇ ਹਨ। ਗੁਰਦੁਆਰੇ ਦੇ ਮੈਂਬਰਾਂ ਵਲ਼ੋਂ ਕੰਨਿਆ ਦਾਨ ਕਰਨ ਵਾਲੇ ਧੀ ਦੇ
ਵਿਆਹ ਵਾਲਿਆਂ ਦੀ ਸਾਲ਼ੀਆਂ ਦੇ ਜੀਜੇ ਵਾਂਗ ਛਿੱਲ ਲਾਹੀ ਜਾਂਦੀ ਹੈ। ਦਸ ਸਾਲਾਂ ਵਿੱਚ ਪਹਿਲੀ ਬਾਰ
ਮਈ 2016 ਵਿੱਚ
ਗੁਰਦੁਆਰੇ ਸਾਹਿਬ ਤੋਂ ਨਗਰ ਕੀਰਤਨ ਵਾਲੇ ਦਿਨ ਇੰਟਰਨੈੱਟ ‘ਤੇ ਸਿਧਾ ਪ੍ਰਸਾਰਨ
ਨਹੀਂ ਦੇਖਿਆ ਗਿਆ। ਦਸ ਸਾਲਾਂ ਤੋਂ ਇੰਟਰਨੈੱਟ ‘ਤੇ ਸਿਧਾ ਪ੍ਰਸਾਰਨ ਨਗਰ ਕੀਰਤਨ ਵਾਲੇ ਦਿਨ
ਦੇਖਿਆ ਜਾਂਦਾ ਰਿਹਾ ਹੈ। ਹੁਣ ਵਾਲੇ ਖ਼ਜ਼ਾਨਚੀ ਦਾ ਕਹਿਣਾ ਹੈ, “ ਅਸੀਂ ਹੁਣ ਸਿਰਫ਼
ਟੀਵੀ ‘ਤੇ ਦੁਪਹਿਰੇ ਇੱਕ
ਘੰਟਾ ਕੀਰਤਨ ਪਾਠ ਦਿਖਾਉਂਦੇ ਹਾਂ। ਨੈੱਟ ਨਹੀਂ ਚੱਲਦਾ। ਨੈੱਟ ਦੇ ਖ਼ਰਚੇ ਵੀ ਗੋਲਕ ਵਿੱਚੋਂ ਨਹੀਂ
ਕਰ ਸਕਦੇ। “ ਟੀਵੀ ‘ਤੇ ਵੀ ਕਮਾਈ ਹੈ। ਟੀਵੀ ਦੀ ਕੇਬਲ ਮਹੀਨੇ ਦੀ ਫ਼ੀਸ 50 ਕੁ
ਡਾਲਰ ਇੱਕ ਘਰ ਨੂੰ ਹੈ। ਦਸੰਬਰ 2015 ਤੱਕ ਗੁਰਦੁਆਰੇ ਦਾ ਕਥਾ, ਕੀਰਤਨ ਨੈੱਟ ‘ਤੇ ਮੁਫ਼ਤ ਵਿੱਚ
ਲੋਕ ਦੇਖਦੇ ਸੀ। ਇੰਟਰਨੈੱਟ ‘ਤੇ ਉਹ ਲੋਕ ਲਾਹਾ ਲੈ ਸਕਦੇ ਹਨ। ਜੋ ਗੁਰਦੁਆਰੇ ਸਾਹਿਬ ਤੋਂ ਲੋਕ ਬੈਨ ਕਰਕੇ
ਕੱਢੇ ਹੋਏ ਹਨ। ਜੋ ਬਜ਼ੁਰਗ ਚੱਲ ਕੇ ਗੁਰਦੁਆਰੇ ਸਾਹਿਬ ਨਹੀਂ ਆ ਸਕਦੇ। ਉਹ ਅੱਗੇ ਨੈੱਟ ਤੋਂ
ਗੁਰਦੁਆਰੇ ਚੱਲ ਰਿਹਾ ਕਥਾ, ਕੀਰਤਨ ਨੈੱਟ ‘ਤੇ ਮੁਫ਼ਤ ਦੇਖ ਲੈਂਦੇ ਸਨ। 5 ਕੁ ਮਹੀਨੇ ਤੋਂ ਬੰਦ ਹੈ। ਜੋ ਇੰਨਾ ਨੂੰ ਕੁੱਝ
ਪੁੱਛ ਗੱਲ ਲਵੇ। ਉਸ ਨੂੰ ਕਮੇਟੀ ਵਾਲੇ ਗੁਰਦੁਆਰੇ ਸਾਹਿਬ ਤੋਂ ਬੈਨ ਕਰ ਦਿੰਦੇ ਹਨ। ਕੋਈ ਸਿਆਣਾਂ
ਬੰਦਾ ਇਨ੍ਹਾਂ ਨਾਲ ਪੰਗਾ ਨਹੀਂ ਲੈਂਦਾ। ਬਹੁਤ ਸਾਰੀਆਂ ਵੈੱਬਸਾਈਟ ਤੋਂ ਗੁਰਬਾਣੀ ਦਾ ਪਸਾਰਨ ਹੋ
ਹੀ ਰਿਹਾ ਹੈ। ਜਿੰਨਾ ਵਿੱਚੋਂ ਦਾ ਟਾਈਮ ਆਫ਼ ਪੰਜਾਬ ਵੀ ਹੈ। ਸਿੱਧੀ ਜਿਹੀ ਗੱਲ ਹੈ। ਕਮੇਟੀ
ਵਾਲਿਆਂ ਨੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਿਰਾਇਆ ਰੱਖਿਆ ਹੋਇਆ ਹੈ। ਜੇ ਸ਼੍ਰੀ ਗੁਰੂ
ਗ੍ਰੰਥ ਸਾਹਿਬ ਜੀ ਅਖੰਡ ਪਾਠ ਜਾਂ ਸਹਿਜ ਪਾਠ ਕਰਾਉਣ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਸੇ ਨੇ
ਘਰ ਲੈ ਕੇ ਜਾਣਾ ਹੁੰਦਾ ਹੈ। ਫ਼ੀਸ ਭਰਨੀ ਪੈਂਦੀ ਹੈ। ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ
ਸੈਂਚੀਆਂ ਵੀ ਕਿਸੇ ਨੇ ਪੜ੍ਹਨ ਨੂੰ ਘਰ ਲੈ ਕੇ ਜਾਣੀਆਂ ਹਨ। ਉਸ ਦੀ 500 ਡਾਲਰ
ਜਾਂ ਵੱਧ ਵੀ ਕੈਸ਼ੀਅਰ ਕੋਲ ਫ਼ੀਸ ਜਮਾਂ ਕਰਨੀ ਪੈਂਦੀਆਂ ਹੈ।
ਗੁਰਦੁਆਰੇ ਸਾਹਿਬ ਦੇ ਕਮੇਟੀ ਵਾਲਿਆ ਨਾਲ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਉਲਝੀਆਂ ਜਾਵੇ। ਕੀ ਇਹ ਜ਼ਰੂਰੀ ਹੈ? ਨਾਂ
ਪੰਗਾ ਲੈਣਾ। ਇੰਨਾਂ ਕੋਲ ਬੰਦਿਆਂ ਨੂੰ ਕੁੱਟਣ ਲਈ ਬਦਮਾਂਸ਼ ਵੀ ਰੱਖੇ ਹੋਏ ਹਨ। ਸ਼੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੀ ਦੁਕਾਂਨ 'ਤੇ ਪੂਰੀ ਕੀਮਤ 300 ਡਾਲਰ ਤੋਂ ਵੱਧ ਨਹੀਂ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਖ਼ਰੀਦ ਵੀ
ਸਕਦੇ ਹਾਂ। ਫਿਰ ਚਾਹੇ ਵਿਆਹ, ਅਖੰਡ ਪਾਠ ਜਾਂ ਸਹਿਜ ਪਾਠ ਕਰੀ ਚਲੋ। ਕਿਸੇ ਕਮੇਟੀ ਵਾਲੇ ਦੀ ਇਜਾਜ਼ਤ ਦੀ
ਲੋੜ ਨਹੀਂ ਹੈ। ਜੇ ਸੇਵਾ ਸੰਭਾਲ ਨਹੀਂ ਵੀ ਹੁੰਦੀ। ਅੱਗੇ ਕਿਸੇ ਹੋਰ ਸ਼੍ਰੀ ਗੁਰੂ ਗ੍ਰੰਥ ਸਾਹਿਬ
ਜੀ ਪ੍ਰੇਮੀ ਨੂੰ ਪੜ੍ਹਨ ਵਾਲੇ ਨੂੰ ਵੀ ਦੇ ਸਕਦੇ ਹੋ। ਕੈਲਗਰੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵੇਚਣ ਵਾਲੇ ਦੀ ਦੁਕਾਨ ਵਿਸਟਵਿੰਡ ਪਾਰਕ ਦੇ
ਸਾਹਮਣੇ ਹੈ। ਕਮੇਟੀ ਵਾਲਿਆਂ ਤੋਂ ਬਚ ਕੇ ਹੀ ਰਿਹਾ ਕਰੋ। ਇਹ ਕਿਸੇ ਦੀ ਵੀ ਇੱਜ਼ਤ, ਪੱਗ, ਗਰਦਨ ਉਤਾਰ ਸਕਦੇ
ਹਨ। ਗੁਰਦੁਆਰੇ ਸਾਹਿਬ ਕਮੇਟੀ ਵਾਲਿਆਂ ਦੇ ਕਬਜ਼ੇ ਵਿੱਚ ਹਨ। ਸੰਗਤ ਦਾ ਨਾਮ ਵੈਸੇ ਹੀ ਚੜ੍ਹਾਵਾ
ਲੁੱਟਣ ਨੂੰ ਬਜਦਾ ਹੈ। ਗੋਲਕ ਦਾ ਇੱਕ ਡਾਲਰ ਵੀ ਸੰਗਤ ਦੇ ਕਿਸੇ ਕਾਰਜ ਵਿੱਚ ਨਹੀਂ ਵਰਤਿਆ ਜਾਂਦਾ।
ਇਹ ਹੁਣ ਲੋਕਾਂ ਨੇ ਦੇਖਣਾ ਹੈ। ਹੋਰ ਕਿੰਨਾ ਕੁ ਲੁਟਾਉਣਾ ਹੈ। ਜਾਂ ਦਾਨ ਕਿਸੇ ਲੋੜ ਬੰਦ ਗ਼ਰੀਬ
ਨੂੰ ਦੇ ਕੇ ਹਰਾ ਕਰਨਾ ਹੈ। ਮੰਦਰ, ਗੁਰਦੁਆਰੇ ਸਾਹਿਬ ਧਰਮ ਤੇ ਲੋਕਾਂ ਆਰਥਿਕ ਜੀਵਨ ਉੱਚਾ ਚੁੱਕਣ ਨੂੰ ਹੋਣਗੇ
ਚਾਹੀਦੇ ਸਨ। ਪੜ੍ਹੇ ਲਿਖੇ ਮਾਡਰਨ ਜ਼ਮਾਨੇ ਵਿੱਚ ਵੀ ਅਨਪੜ੍ਹ ਪੰਡਤ, ਗਿਆਨੀ ਪਰਜਾ ਨੂੰ
ਲੁੱਟ ਕੇ ਖਾ ਰਹੇ ਹਨ। ਇਸੇ ਲਈ ਨਵੀਂ ਪੀੜ੍ਹੀ ਦੇ ਨੌਜਵਾਨ ਤੇ ਸੂਝਵਾਨ ਲੋਕ ਮੰਦਰ, ਗੁਰਦੁਆਰੇ ਤੋਂ
ਗੁਰੇਜ਼ ਕਰਦੇ ਹਨ। ਕੋਰਟ ਮਰੀਜ਼ ਕੁੱਝ ਕੁ ਡਾਲਰਾਂ ਵਿੱਚ ਹੋ ਜਾਂਦੀ ਹੈ। ਗੁਰਦੁਆਰੇ ਸਾਹਿਬ ਵੱਲੋਂ
ਇਹ ਮੋਟਾ ਟੀਕਾ 2000 ਡਾਲਰ ਤੋਂ ਵੀ ਵੱਧ ਕੰਨਿਆ ਦਾਨ ਕਰਨ ਵਾਲਿਆਂ ਨੂੰ ਲੱਗਦਾ ਹੈ। ਆਪੇ ਦੇਖ ਲਵੋ।
ਗੁਰਦੁਆਰੇ ਸਾਹਿਬ ਵਾਲੇ ਕੁੜੀਆਂ ਦੇ ਕੰਨਿਆ ਦਾਨ ਵਿੱਚ ਵਿਆਹ ਵਿੱਚ ਕੀ ਜੋਗ ਦਾਨ ਪਾ ਰਹੇ ਹਨ? ਮਾਪੇ ਧੀਆਂ ਜੰਮ
ਕੇ ਕਰਜ਼ਾਈ ਹੀ ਬਣਦੇ ਹਨ। ਸਮਾਜ ਧੀਆਂ ਦੇ ਮਾਪਿਆਂ ਨੂੰ ਸਿਰ ਉੱਪਰ ਨਹੀਂ ਚੁੱਕਣ ਦਿੰਦਾ। ਅਜੇ ਧੀ
ਦੇ ਮਾਪਿਆਂ ਨੇ ਮੁੰਡੇ ਦੇ ਮਾਪਿਆਂ, ਮੁੰਡੇ ਦੇ ਤੇ ਰਿਸ਼ਤੇਦਾਰਾਂ ਦੇ ਨਖ਼ਰੇ ਤੇ ਖ਼ਰਚੇ ਸਹਿਣੇ ਬਾਕੀ ਹਨ।
Comments
Post a Comment