ਭਾਗ 74 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਔਰਤਾਂ ਨੂੰ ਸੀਟੀਆਂ ਮਾਰ ਕੇ ਛੇੜਦਾ ਹੈ।
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਮੈਨੂੰ ਇੱਕ ਗੱਲ ਯਾਦ ਆ ਗਈ। ਜਦੋਂ ਛੋਟੇ ਹੁੰਦੇ ਸੀ। ਕੋਈ ਗ਼ਲਤੀ ਕਰਦੇ ਸੀ। ਉਹੀ ਕੋਈ ਗੱਲ ਵਡਿਆ ਨੂੰ ਨਹੀਂ ਦੱਸਣੀ ਹੁੰਦੀ ਸੀ। ਜੇ ਕੋਈ ਦੱਸਣ ਦਾ ਜਤਨ ਕਰਦਾ ਸੀ। ਉਸ ਦੇ ਮੂੰਹ ਉੱਤੇ ਹੱਥ ਰੱਖ ਦਿੰਦੇ ਸੀ। ਉਹ ਗੱਲ ਲੋਕਾਂ ਦੀ ਹੈ। ਜ਼ੈਲਦਾਰ, ਦਿਲਜੀਤ ਵਰਗੇ, ਉਹੀ ਗਾਉਂਦੇ ਹਨ। ਜੋ ਲੋਕ ਸ਼ਰੇਆਮ ਕਰਦੇ ਹਨ। ਗੁਰਜੋਤ ਵਰਗਿਆਂ ਤੇ ਉਸ ਦੀਆਂ ਸਹੇਲੀਆਂ ਉੱਤੇ ਕਿੰਨੇ ਤਾਂ ਗੀਤ ਸਦੀਕ, ਸਰਦੂਲ ਭਾਈ ਹੁਣੀ ਗਾ ਚੁੱਕੇ ਹਨ। ਉਨ੍ਹਾਂ ਨੇ ਤਾਂ ਕੋਈ ਰਿਸ਼ਤਾ ਵੀ ਨਹੀਂ ਛੱਡਿਆ। ਜੇ ਗੁਰੀ ਵਿਚਾਰਾ ਫੇਸਬੁੱਕ ਬੰਦ ਕਰਕੇ ਵੀ ਬੈਠ ਜਾਂਦਾ ਹੈ। ਔਰਤਾਂ ਉਸ ਦੀ ਫ਼ੋਟੋ ਉੱਤੇ ਗੱਲਾਂ ਉੱਤੇ ਉਂਗਲਾਂ ਹੱਥ ਫੇਰਦੀਆਂ ਹਨ। ਸਿਆਣੇ ਲੋਕ ਜਾਣਦੇ ਹਨ, ਦਿਲਾਂ ਨੂੰ ਦਿਲਾਂ, ਵਿੱਚੋਂ ਰਾਹ ਹੁੰਦੇ ਹਨ। ਉਹ ਝੱਟ ਸੁੱਤਾ ਪਿਆ ਵੀ ਫੇਸ ਬੁੱਕ ਖ਼ੋਲਦਾ ਹੈ। ਗੁਰੀ ਦਾ ਵੀ. ਕੋਈ ਕਸੂਰ ਨਹੀਂ ਹੈ। ਕੁੜੀਆਂ, ਜ਼ਨਾਨੀਆਂ ਸਬ ਉਸ ਨੂੰ ਆਪ ਛੇੜਦੀਆਂ ਹਨ।
ਗੁਰਜੋਤ ਤੇ ਵਿੰਦਰ ਤੁਰੇ ਜਾਂਦੇ ਸੀ। ਸੈਰ ਕਰਨ ਗਏ ਸੀ। ਵਿੰਦਰ ਨੂੰ ਤਾਂ ਬੱਚਾ ਹੋਣ ਵਾਲਾ ਹੈ। ਡਾਕਟਰ ਨੇ ਤੁਰਨ ਨੂੰ ਕਿਹਾ ਹੈ। ਜੇ ਔਰਤ ਤੁਰਦੀ ਫਿਰਦੀ ਰਹੇ। ਬੱਚੇ ਦੀ ਤੇ ਮਾਂ ਦੀ ਸਿਹਤ ਤੰਦਰੁਸਤ ਰਹਿੰਦੀ ਹੈ। ਬੱਚਾ ਵੀ ਸੌਖਾ ਪੈਦਾ ਹੋ ਜਾਂਦਾ ਹੈ। ਗੁਰਜੋਤ ਵੀ ਵਿੰਦਰ ਨਾਲ ਤੁਰਨ ਚਲਾ ਗਿਆ। ਉਸ ਨੂੰ ਪਤਾ ਸੀ। ਪਾਰਕ ਵਿੱਚ ਕੋਈ ਨਵਾਂ ਚਿਹਰਾ ਮਿਲ ਹੀ ਜਾਣਾ ਹੈ। ਗਰਮੀ ਬਹੁਤ ਸੀ। ਗੁਰੀ ਦੇ ਬਗੈਰ ਬਾਂਹਾਂ ਤੋਂ ਟੀ-ਸ਼ਰਟ ਪਾਈ ਸੀ। ਇੱਕ ਔਰਤ ਨੇ ਉਸ ਨੂੰ ਕਹਿ ਦਿੱਤਾ, " ਤੂੰ ਬਹੁਤ ਸੋਹਣਾ ਲੱਗਦਾ ਹੈ। " ਨਾਲ ਮੁੱਠੀ ਬੰਦ ਕਰਕੇ, ਅੰਗੂਠਾ ਦਿਖਾ ਕੇ, ਅੱਖ ਮਾਰ ਦਿੱਤੀ। ਗੁਰਜੋਤ ਦੀ ਛੁੱਟੀ ਤੇ ਸੈਰ ਖਰੀ ਹੋ ਗਈ। ਗੁਰੀ ਦੀ ਸੁਰਤ ਉਸ ਔਰਤ ਵਿੱਚ ਲੱਗ ਗਈ। ਵਿੰਦਰ ਨੇ ਉਸ ਨੂੰ ਪੁੱਛਿਆ, " ਮੁੜ ਚੱਲੀਏ ਘਰੇ। " ਗੁਰਜੋਤ ਨੇ ਕਿਹਾ, " ਹਾਂ ਚੱਲਦੇ ਹਾਂ। " ਵਿੰਦਰ ਮੂਹਰੇ-ਮੂਹਰੇ ਤੁਰ ਪਈ। ਗੁਰੀ ਵਿੰਦਰ ਤੋਂ ਥੋੜ੍ਹਾ, ਪਿੱਛੇ ਰਹਿ ਗਿਆ। ਫਿਰ ਪਿੱਛੇ ਮੁੜ ਕੇ, ਪਾਰਕ ਵਿੱਚ ਆ ਗਿਆ। ਉਹੀ ਔਰਤ, ਆਪਦੇ ਬੱਚਿਆਂ ਨਾਲ ਖੇਡਣ ਲੱਗੀ ਹੋਈ ਸੀ।
ਗੁਰੀ ਨੇ ਬਹੁਤ ਤਰਲੇ ਲਏ। ਫਿਰ ਸੀਟੀਆਂ ਮਾਰਨ ਲੱਗ ਗਿਆ। ਔਰਤ ਬੇਧਿਆਨੀ ਹੋ ਕੇ, ਬੱਚਿਆਂ ਨਾਲ ਖੇਡਦੀ ਰਹੀ। ਗੁਰਜੋਤ ਹੋਰ ਨੇੜੇ ਚਲਾ ਗਿਆ। ਉਸ ਨੂੰ ਕਹਿਣ ਲੱਗਾ, " ਇਹ ਬੱਚੇ ਬਹੁਤ ਪਿਆਰੇ ਹਨ। ਤੇਰੇ ਵਰਗੇ ਹੀ ਹਨ। " ਉਸ ਨੇ ਕਿਹਾ, " ਇਹ ਬੱਚੇ ਮੇਰੇ ਨਹੀਂ ਹਨ। ਮੈ ਤਾਂ ਦੇਖਭਾਲ ਕਰਦੀ ਹਾਂ। " " ਤੂੰ ਕਿੰਨੇ ਵਜੇ ਤੱਕ, ਬੱਚੇ ਸੰਭਾਲਣੇ ਹਨ? " " ਹੁਣੇ ਇੰਨਾ ਦੇ ਮਾਪੇ ਆਉਂਦੇ ਹੀ ਹੋਣੇ ਹਨ। " " ਮੇਰੇ ਨਾਲ ਖਾਣਾ ਖਾਣ ਚੱਲੇਗੀ। " ਉਸ ਨੇ ਸਿਰ ਹਿਲਾ ਕੇ, ਹਾਮੀ ਭਰ ਦਿੱਤੀ। ਗੁਰੀ ਉਸ ਨੂੰ ਨਾਲ ਲਗਦੇ, ਰੈਸਟੋਰੈਂਟ ਵਿੱਚ ਖਾਣਾ ਖੁਆਉਣ ਲੈ ਗਿਆ। ਦੋਨਾਂ ਨੇ ਨਾਲ ਸ਼ਰਾਬ ਵੀ ਪੀਤੀ। ਖਾਣਾ ਖਾ ਕੇ, ਗੁਰੀ ਨੇ ਆਪਦੀ ਆਦਤ ਮੁਤਾਬਿਕ, ਔਰਤ ਨੂੰ ਕਹਿ ਦਿੱਤਾ। ਮੇਰੇ ਕੋਲ ਪੈਸੇ ਨਹੀਂ ਹਨ। ਔਰਤ ਨੇ 80 ਡਾਲਰ ਦੇ ਦਿੱਤੇ। ਉਸ ਪਿੱਛੋਂ, ਔਰਤ ਆਪ ਗੁਰੀ ਨਾਲ ਛੇੜ-ਕਰਨ ਲੱਗ ਗਈ। ਗੁਰਜੋਤ ਨੂੰ ਪਹਿਲੀ ਬਾਰ ਪਤਾ ਲੱਗਾ, ਕਿਸੇ ਦੇ ਧੱਕੇ ਚੜ੍ਹ ਕੇ ਕੀ ਬਣਦਾ ਹੈ? ਗੁਰੀ ਨੂੰ ਸਮਝ ਨਹੀਂ ਲੱਗ ਰਹੀ ਸੀ। ਦਾਰੂ ਬਹੁਤੀ ਹੋ ਗਈ। ਜਾਂ ਔਰਤ ਬਹੁਤੀ ਤੱਕੜੀ ਸੀ। ਔਰਤ ਗੁਰੀ ਨੂੰ ਵਿੰਦਰ ਕੋਲ ਛੱਡ ਗਈ। ਨਾਲ ਉਲਾਂਭਾ ਦੇ ਗਈ। ਉਹ ਕਹਿ ਗਈ, " ਆਪਦੇ ਮਰਦ ਨੂੰ ਸੰਭਾਲ ਲੈ। ਔਰਤਾਂ ਨੂੰ ਸੀਟੀਆਂ ਮਾਰ ਕੇ ਛੇੜਦਾ ਹੈ। "
Comments
Post a Comment